21/07/2026
#ਦਿੱਲੀ_ਸਟੂਡੈਂਟਸ_ਤੇ_ਲਾਠੀ_ਚਾਰਜ_ਬਨਾਮ_ਸਿੱਖ...
ਪੰਜਾਬ ਤੋਂ ਬਾਹਰ ਵਾਲ਼ੇ ਜੌ ਲੋਕ ਪਿਛਲੇ 2 ਹਫ਼ਤਿਆਂ ਤੋਂ ਸਿੱਖ ਕੌਮ ਤੋਂ 25000 ਲਾਸ਼ਾਂ ਦਾ ਸਬੂਤ ਮੰਗ ਰਹੇ ਸਨ, ਅੱਜ ਉਹ ਸਿੱਖ ਕੌਮ ਦੀ ਸ਼ਰਨ ਮੰਗ ਰਹੇ ਹਨ। ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਮਿਲ ਗਿਆ ਸਬੂਤ ਯਾਂ ਫਿਰ ਹੋਰ ਚਾਹੀਦਾ ਹੈ ਕਿ ਕਿਵੇਂ ਬੁੱਚੜਾਂ ਦੇ ਹੱਥ ਜਦੋਂ ਪਾਵਰ ਆਉਂਦੀ ਹੈ ਉਦੋਂ ਇਹ ਨਾਂ ਬੱਚੇ ਦੇਖਦੇ ਨੇ ਤੇ ਨਾ ਔਰਤਾਂ। ਇਸੇ ਤਰਾਂ ਹੀ ਸਾਡੇ ਨੋਜਵਾਨ, ਬੱਚੇ ਇਨ੍ਹਾਂ ਘਰਾ ਵਿੱਚੋ ਚੁੱਕ ਚੁੱਕ ਕੇ ਮਾਰੇ ਹਨ। ਬੱਸ ਤੁਹਾਡੇ ਤੇ ਸਿੱਖਾਂ ਵਿੱਚ ਇਤਨਾਂ ਕੁ ਫ਼ਰਕ ਹੈ ਕਿ ਸਿੱਖ ਜ਼ਲਾਲਤ ਨਹੀ ਸਹਿ ਸਕਦੇ।
ਜਿਨ੍ਹਾਂ ਨੂੰ ਤੁਸੀਂ ਦੇਸ਼ਧ੍ਰੋਹੀ, ਵੱਖਵਾਦੀ, ਅੱਤਵਾਦੀ ਤੇ ਜਰਾਇਮਪੇਸ਼ਾ ਕਹਿ ਕੇ ਬੁਲਾਉਂਦੇ ਹੋ ਉਹ ਇਸੇ ਸਿਸਟਮ ਖਿਲਾਫ਼ ਹਿੱਕ ਤਾਣ ਕੇ ਖੜ੍ਹੇ ਸੀ, ਜਿਨ੍ਹਾਂ ਕੋਲੋ ਹੁਣ ਤੁਸੀ ਲਤਾ ਬਾਹਾ ਤੁੜਵਾ ਕੇ ਸਿਰ ਪੜਵਾ ਰਹੇ ਹੋ ਤੇ ਡਾਂਗਾਂ ਖਾ ਰਹੇ ਹੋ।
ਉਸ ਸਮੇਂ ਉਹ ਪੂਰੇ ਦੇਸ਼ ਲਈ ਲੜ ਰਹੇ ਸੀ, ਪਰ ਉਸ ਵਕਤ ਪੂਰੇ ਦੇਸ਼ ਨੇ ਸਾਥ ਨਹੀਂ ਦਿੱਤਾ।
ਅੱਜ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਬੋਲ ਰਹੇ ਹਨ ਕਿ ਸਾਡੇ ਬੱਚੇ ਨਹੀ ਬਖਸ਼ੇ । ਭਲਿਓ ਲੋਕੋ ਸੋਚੋ ਤੁਹਾਡੇ ਤਾਂ ਥੋੜੇ ਬਹੁਤ ਜ਼ਖਮੀ ਹੋ ਕੇ ਫਿਰ ਤੁਹਾਡੇ ਕੋਲ ਤੁਰੇ ਫ਼ਿਰਦੇ ਨੇ। ਪਰ ਸੋਚੋ ਸਾਡੇ ਕੌਮ ਦੇ ਤਾਂ ਦੁੱਧ ਚੁੰਘਦੇ ਮਾਰ ਦਿੱਤੇ, ਘਰਾਂ ਦੇ ਘਰ ਉਜਾੜ ਦਿੱਤੇ। ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦਿੱਤੇ, ਦਰਿਆਵਾਂ ਤੇ ਨਹਿਰਾ ਵਿਚ ਰੋੜ ਦਿੱਤੇ। ਜਿਨ੍ਹਾਂ ਦੇ ਅੰਤਿਮ ਬਾਰ ਮੂੰਹ ਵੀ ਉਨ੍ਹਾਂ ਦੇ ਪਰਿਵਾਰ ਯਾਂ ਮਾਵਾਂ ਨਹੀ ਦੇਖ਼ ਸਕੀਆ। ਕਦੀ ਉਨਾ ਬਾਰੇ ਵੀ ਸੋਚ ਕੇ ਦੇਖੋ।
ਹਫ਼ਤਾ ਪਹਿਲਾਂ ਜੋਂ ਲੋਕ ਸਿੱਖਾ ਨੂੰ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ ਤੇ ਜਰਾਇਮਪੇਸ਼ਾ ਦੱਸ ਰਹੇ ਸੀ, ਅੱਜ ਓਹੀ ਸਿੱਖਾ ਨੂੰ ਦਿੱਲੀ ਧਰਨੇ ਵਿੱਚ ਆਉਣ ਲਈ ਅਪੀਲਾਂ ਕਰ ਰਹੇ ਹਨ।
ਜਿਹੜੇ ਗੁਰੂ ਘਰਾਂ ਨੂੰ ਅੱਤਵਾਦੀਆਂ ਦਾ ਅੱਡਾ ਕਹਿ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ, ਅੱਜ ਲਾਠੀ ਚਾਰਜ ਵਕ਼ਤ ਉਸੇ ਗੁਰੂ ਘਰ ਨੇ ਆਪਣੇ ਦਰਵਾਜ਼ੇ ਖੋਲ੍ਹ ਕੇ ਮਾਸੂਮ ਬੱਚੇ ਬੱਚੀਆਂ ਨੂੰ ਪਨਾਹ ਦਿੱਤੀ, ਕੇਵਲ ਆਸਰਾ ਹੀ ਨਹੀਂ ਦਿੱਤਾ, ਬਲਕਿ ਆਰਾਮ ਕਰਨ ਤੇ ਲੰਗਰ ਦਾ ਪ੍ਰਬੰਧ ਕਰਕੇ ਪਿਆਰ ਤੇ ਸਤਿਕਾਰ ਨਾਲ ਲੰਗਰ ਵੀ ਛਕਾਇਆ ਗਿਆ। ਏਹੀ ਹੈ ਸਿੱਖ ਕੌਮ ਦੀ ਵਿਲੱਖਣਤਾ ਤੇ ਚੜਦ੍ਹੀਕਲਾ, ਤੇ ਸਰਬੱਤ ਦੇ ਭੱਲੇ ਦਾ ਸਿੱਧਾਂਤ। ਜੋਂ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਹੈ ।।