Computer Teachers Welfare Society Regd.

Call Directions Website Contact the organization

Computer Teachers Welfare Society Regd. Computer Welfare Society works for the improvement of the all round development of the Students of govt schools.

It includes health, education,sports,cultural activities. The Society will organize the Competition among the students.

ਸੰਗਰੂਰ ਵਿਖੇ ਵਰਦੇ ਮੀਂਹ ਵਿੱਚ ਕੰਪਿਊਟਰ ਟੀਚਰ ਯੂਨੀਅਨ ਮਾਨਸਾ ਨੇ ਕੀਤਾ ਰੋਸ ਪ੍ਰਦਰਸ਼ਨ
11/10/2026

ਸੰਗਰੂਰ ਵਿਖੇ ਵਰਦੇ ਮੀਂਹ ਵਿੱਚ ਕੰਪਿਊਟਰ ਟੀਚਰ ਯੂਨੀਅਨ ਮਾਨਸਾ ਨੇ ਕੀਤਾ ਰੋਸ ਪ੍ਰਦਰਸ਼ਨ

11/10/2026

ਸਲਾਮ ਕੰਪਿਊਟਰ ਅਧਿਆਪਕਾਂ ਦੇ ਜਜ਼ਬੇ ਨੂੰ! ✊💻
ਅੱਜ ਤਕਰੀਬਨ ਪੂਰੇ ਪੰਜਾਬ ਵਿੱਚ ਮੌਸਮ ਖ਼ਰਾਬ ਹੈ ਅਤੇ ਕਈ ਥਾਵਾਂ 'ਤੇ ਭਾਰੀ ਮੀਂਹ ਪੈ ਰਿਹਾ ਹੈ। ਅਜਿਹੇ ਔਖੇ ਮੌਸਮ ਅਤੇ ਹਾਲਾਤਾਂ ਵਿੱਚ ਵੀ ਆਪਣੀ ਡਿਊਟੀ 'ਤੇ ਡਟੇ ਰਹਿਣ ਵਾਲੇ ਸਾਰੇ ਜੁਝਾਰੂ ਕੰਪਿਊਟਰ ਅਧਿਆਪਕ ਸਾਥੀਆਂ ਨੂੰ ਲਾਲ ਸਲਾਮ! 🚩
ਬਿਨਾਂ ਕਿਸੇ ਬਹਾਨੇ, ਆਪਣੇ ਫ਼ਰਜ਼ ਨੂੰ ਪਹਿਲ ਦਿੰਦੇ ਹੋਏ ਸਕੂਲਾਂ ਵਿੱਚ ਡਟਣ ਵਾਲੇ ਇਹ ਸਾਥੀ ਸੱਚਮੁੱਚ ਸ਼ਲਾਘਾਯੋਗ ਹਨ। ਸੰਘਰਸ਼ਾਂ ਦੇ ਦੌਰਾਨ ਵੀ ਚੜ੍ਹਦੀ ਕਲਾ ਵਿੱਚ ਰਹਿਣਾ ਹੀ ਸਾਡੀ ਅਸਲ ਤਾਕਤ ਹੈ।
✊ ਲੜਾਂਗੇ ਵੀ, ਜਿੱਤਾਂਗੇ ਵੀ! ✊
ਸਾਡਾ ਏਕਾ ਹੀ ਸਾਡੀ ਤਾਕਤ ਹੈ। ਕੰਪਿਊਟਰ ਅਧਿਆਪਕ ਯੂਨੀਅਨ ਜ਼ਿੰਦਾਬਾਦ! 🚩









08/10/2026

ਸ੍ਰੀ ਮੁਕਤਸਰ ਸਾਹਿਬ ਦੇ ਕੰਪਿਊਟਰ ਅਧਿਆਪਕ ਸਾਥੀ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਿਲ ਹੋਏ

03/10/2026

ਅੰਮ੍ਰਿਤਸਰ ਜਿਲ੍ਹੇ ਵੱਲੋਂ ਮੋਰਚਾ ਸਾਂਭਿਆ ਗਿਆ

02/10/2026

ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਦੇ ਪੱਕੇ ਮੋਰਚੇ ਦੇ 13ਵੇਂ ਦਿਨ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ; ਡੀ.ਟੀ.ਐੱਫ. ਅਤੇ ਆਦਰਸ਼ ਸਕੂਲ ਯੂਨੀਅਨ ਵੱਲੋਂ ਡਟਵਾਂ ਸਮਰਥਨ

ਸੰਗਰੂਰ: ਸੰਗਰੂਰ ਵਿਖੇ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਬੈਨਰ ਹੇਠ ਚੱਲ ਰਿਹਾ ਪੱਕਾ ਮੋਰਚਾ ਅੱਜ 13ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਡਟੇ ਕੰਪਿਊਟਰ ਅਧਿਆਪਕਾਂ ਵੱਲੋਂ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਇਸ ਰੋਸ ਪ੍ਰਦਰਸ਼ਨ ਦੌਰਾਨ ਭਰਾਤਰੀ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੇ ਸੂਬਾ ਆਗੂ ਵਿਕਰਮਦੇਵ ਸਿੰਘ ਜੀ ਦੀ ਅਗਵਾਈ ਹੇਠ ਡੀ.ਟੀ.ਐੱਫ. ਦੇ ਸਾਥੀ ਅਤੇ ਆਦਰਸ਼ ਸਕੂਲਾਂ ਦੇ ਅਧਿਆਪਕ ਜਥੇਬੰਦੀ ਦੇ ਆਗੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਆਗੂਆਂ ਨੇ ਸਰਕਾਰ ਦੀ ਟਾਲ-ਮਟੋਲ ਵਾਲੀ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਹਿਮ ਅੰਗ ਵਜੋਂ ਸੇਵਾਵਾਂ ਨਿਭਾ ਰਹੇ ਕੰਪਿਊਟਰ ਅਧਿਆਪਕਾਂ ਨਾਲ ਕੀਤਾ ਜਾ ਰਿਹਾ ਵਿਤਕਰਾ ਬਰਦਾਸ਼ਤਯੋਗ ਨਹੀਂ ਹੈ।

ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਡੀ.ਟੀ.ਐੱਫ., ਆਦਰਸ਼ ਸਕੂਲ ਜਥੇਬੰਦੀ ਅਤੇ ਸਮੂਹ ਭਰਾਤਰੀ ਜਥੇਬੰਦੀਆਂ ਦਾ ਧੰਨਵਾਦ ਕੀਤਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਮੰਗਾਂ ਦਾ ਪੱਕਾ ਹੱਲ ਨਹੀਂ ਕਰਦੀ, ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।


ਅੱਜ ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਦੇ ਚੱਲ ਰਹੇ ਪੱਕੇ ਮੋਰਚੇ ਦੇ 13ਵੇਂ ਦਿਨ ਕੰਪਿਊਟਰ ਯੂਨੀਅਨ ਅਧਿਆਪਕ ਪੰਜਾਬ ਦੇ ਬੈਨਰ ਹੇਠ ਭਰਾਤਰੀ ਜਥੇਬੰ...
02/10/2026

ਅੱਜ ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਦੇ ਚੱਲ ਰਹੇ ਪੱਕੇ ਮੋਰਚੇ ਦੇ 13ਵੇਂ ਦਿਨ ਕੰਪਿਊਟਰ ਯੂਨੀਅਨ ਅਧਿਆਪਕ ਪੰਜਾਬ ਦੇ ਬੈਨਰ ਹੇਠ ਭਰਾਤਰੀ ਜਥੇਬੰਦੀਆਂ ਡੀਟੀਐਫ ਦੇ ਸੂਬਾ ਆਗੂ ਵਿਕਰਮਦੇਵ ਸਿੰਘ ਜੀ ਦੀ ਅਗਵਾਈ ਹੇਠ ਡੀ ਟੀ ਐਫ ਦੇ ਸਾਥੀਆਂ ਅਤੇ ਆਦਰਸ਼ ਸਕੂਲਾਂ ਦੇ ਅਧਿਆਪਕ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਕੰਪਿਊਟਰ ਅਧਿਆਪਕ ਯੂਨੀਅਨ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਲਈ ਧੰਨਵਾਦ ਕਰਦੀ ਹੈ।

29/09/2026

ਵੱਡੀ ਗਿਣਤੀ ਵਿੱਚ ਪਹੁੰਚੇ ਮਾਲੇਰਕੋਟਲਾ ਦੇ ਸਾਥੀਆਂ ਦੇ ਜਜ਼ਬੇ ਨੂੰ ਸਲਾਮ ✊✊✊

28/09/2026

ਸੰਗਰੂਰ ਦੀ ਧਰਤੀ 'ਤੇ ਕੰਪਿਊਟਰ ਅਧਿਆਪਕਾਂ ਦਾ ਇਨਕਲਾਬੀ ਸੰਘਰਸ਼ ਜਾਰੀ: ਬਠਿੰਡਾ ਇਕਾਈ ਵੱਲੋਂ ਬੁਲੰਦ ਨਾਅਰਿਆਂ ਨਾਲ ਜ਼ੋਰਦਾਰ ਹਾਜ਼ਰੀ
ਸੰਗਰੂਰ: ਪੰਜਾਬ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਜਾਇਜ਼ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਵਿੱਢਿਆ ਪੱਕਾ ਮੋਰਚਾ ਪੂਰੇ ਜੋਸ਼ ਅਤੇ ਦ੍ਰਿੜ੍ਹਤਾ ਨਾਲ ਜਾਰੀ ਹੈ। ਇਸ ਧਰਨੇ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਗਿਆ।
ਧਰਨੇ ਵਾਲੀ ਥਾਂ 'ਤੇ ਮਾਹੌਲ ਪੂਰੀ ਤਰ੍ਹਾਂ ਇਨਕਲਾਬੀ ਰੰਗ ਵਿੱਚ ਰੰਗਿਆ ਨਜ਼ਰ ਆਇਆ। ਅਧਿਆਪਕਾਂ ਨੇ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਇਹ ਇਨਕਲਾਬੀ ਬੋਲ, ਇਨਕਲਾਬੀ ਸ਼ਬਦ ਅਤੇ ਬੁਲੰਦ ਨਾਅਰੇ ਇੱਕ ਦਿਨ ਜ਼ਰੂਰ ਇਨਸਾਫ਼ ਅਤੇ ਇਨਕਲਾਬ ਲੈ ਕੇ ਆਉਣਗੇ। ਪਿਛਲੇ ਲੰਮੇ ਸਮੇਂ ਤੋਂ ਸਕੂਲਾਂ ਵਿੱਚ ਸਿੱਖਿਆ ਦਾ ਚਾਨਣ ਵੰਡ ਰਹੇ ਇਹ ਅਧਿਆਪਕ ਅੱਜ ਸੜਕਾਂ 'ਤੇ ਆਪਣੇ ਬਣਦੇ ਹੱਕਾਂ ਲਈ ਡਟੇ ਹੋਏ ਹਨ।
ਬਠਿੰਡਾ ਜ਼ਿਲ੍ਹੇ ਤੋਂ ਪਹੁੰਚੇ ਅਧਿਆਪਕਾਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਵਿਭਾਗ ਵਿੱਚ ਪੂਰੇ ਲਾਭਾਂ ਸਮੇਤ ਮਰਜ ਕਰਨ ਅਤੇ ਬਾਕੀ ਸਾਰੀਆਂ ਮੰਗਾਂ ਦਾ ਸਥਾਈ ਹੱਲ ਨਹੀਂ ਕਰਦੀ, ਇਹ ਸੰਘਰਸ਼ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਜਾਰੀ ਰਹੇਗਾ।

25/09/2026

ਸੰਗਰੂਰ ਧਰਨਾ — ਦਿਨ 5ਵਾਂ
ਹੱਕਾਂ ਦੀ ਰਾਖੀ ਲਈ ਜ਼ਿਲ੍ਹਾ ਬਰਨਾਲਾ ਦੇ ਸਾਥੀਆਂ ਦਾ ਵੱਡਾ ਕਾਫ਼ਲਾ ਪਹੁੰਚਿਆ ਮੈਦਾਨ ਵਿੱਚ!
​ਹੱਕ-ਸੱਚ ਅਤੇ ਮੰਗਾਂ ਦੀ ਪੂਰਤੀ ਲਈ ਸੰਗਰੂਰ ਵਿਖੇ ਲੱਗੇ ਧਰਨੇ ਦੇ 5ਵੇਂ ਦਿਨ ਜ਼ਿਲ੍ਹਾ ਬਰਨਾਲਾ ਦੇ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਪੂਰੇ ਜੋਸ਼ ਅਤੇ ਏਕੇ ਨਾਲ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੱਕੀ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ ਗਿਆ।

ਅੱਜ ਮਿਤੀ: 23/09/26 ਨੂੰ ਜਥੇਬੰਦੀ ਦੀ ਪੂਰਵ ਨਿਰਧਾਰਿਤ ਮੀਟਿੰਗ ਸ. ਹਰਪਾਲ ਸਿੰਘ ਵਿੱਤ ਮੰਤਰੀ ਪੰਜਾਬ ਜੀ ਦੀ ਪ੍ਰਧਾਨਗੀ ਹੇਠ ਕੈਬੀਨੇਟ ਸਬ ਕਮੇਟ...
23/09/2026

ਅੱਜ ਮਿਤੀ: 23/09/26 ਨੂੰ ਜਥੇਬੰਦੀ ਦੀ ਪੂਰਵ ਨਿਰਧਾਰਿਤ ਮੀਟਿੰਗ ਸ. ਹਰਪਾਲ ਸਿੰਘ ਵਿੱਤ ਮੰਤਰੀ ਪੰਜਾਬ ਜੀ ਦੀ ਪ੍ਰਧਾਨਗੀ ਹੇਠ ਕੈਬੀਨੇਟ ਸਬ ਕਮੇਟੀ ਪੰਜਾਬ ਨਾਲ਼ ਹੋਈ ਜਿਸ ਵਿੱਚ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ਵਿੱਚ ਹੇਠ ਅਨੁਸਾਰ ਚਰਚਾ ਹੋਈ:
1. DA & Merging: ਇਸ ਬਾਰੇ ਵਿਸਥਾਰ ਵਿੱਚ ਚਰਚਾ ਕਰਨ ਲਈ ਮਿਤੀ 29/09/26 ਨੂੰ Chief Secretary ਪੰਜਾਬ ਜੀ ਨਾਲ਼ ਸਰਕਾਰ ਪੱਧਰ ਤੇ ਹੋ ਰਹੀ ਮੀਟਿੰਗ ਵਿੱਚ ਜਥੇਬੰਦੀ ਦੇ 2 ਮੈੰਬਰਾਂ ਨੂੰ ਸੱਦਾ ਦਿੱਤਾ ਗਿਆ ਹੈ।
2. Death Cases Policy: ਇਸ ਸਬੰਧੀ ਬਣਾਈ ਗਈ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾ ਚੁੱਕਾ ਹੈ ਜਿਸ ਵਿੱਚ 5 ਵਿਭਾਗੀ ਅਧਿਕਾਰੀ ਅਤੇ 2 ਜਥੇਬੰਦੀ ਦੇ ਮੈੰਬਰ ਸ਼ਾਮਿਲ ਕੀਤੇ ਗਏ ਅਤੇ ਆਉਦੇੰ ਸ਼ੁੱਕਰਵਾਰ (ਪਰਸੋਂ) ਇਸ ਕਮੇਟੀ ਦੀ ਪਹਿਲੀ ਮੀਟਿੰਗ ਤੈਅ ਕਰ ਦਿੱਤੀ ਗਈ।
3. NPS/CPF/EPF: ਜਿਹਨਾਂ ਕੰਪਿਊਟਰ ਅਧਿਆਪਕਾਂ ਦਾ EPF ਨਹੀਂ ਕੱਟਦਾ, ਬਾਰੇ ਮੌਜ਼ੂਦਾ EPFO ਦੇ ਆਏ ਪੱਤਰਾਂ ਅਨੁਸਾਰ EPF ਲਾਗੂ ਕਰਨ ਦੀ ਮੰਗ ਰੱਖੀ ਗਈ ਜਿਸਤੇ ਪ੍ਰਬੰਧਕੀ ਵਿਭਾਗ ਵੱਲੋਂ ਦੱਸਿਆ ਕਿ ਇਸ ਬਾਰੇ ਕਈ ਵਾਰ EPFO ਅਤੇ ਵਿੱਤ ਵਿਭਾਗ ਨੂੰ ਮਸਲਾ ਪੁੱਟ ਕੀਤਾ ਗਿਆ ਪ੍ਰੰਤੂ EPFO ਦੇ ਹੀ wage sealing ਨਿਯਮਾਂ ਕਾਰਨ ਜੱਥੇਬੰਦੀ ਵਲੋ NPS / CPF ਲਾਗੂ ਕਰਨ ਤੇ ਜ਼ੋਰ ਦਿੱਤਾ ਗਿਆ ਅਤੇ ਪ੍ਰਬੰਧਕੀ ਵਿਭਾਗ ਨੇ ਦੱਸਿਆ ਕਿ ਇਸ ਬਾਰੇ OSD (L) ਵੱਲੋਂ observations ਲਗਾਈਆਂ ਗਈਆਂ ਹਨ ਜਿਹਨਾਂ ਨੂੰ ਜ਼ਲਦ ਦੂਰ ਕਰਕੇ ਮੁੜ ਪੁੱਟ ਕੀਤਾ ਜਾਵੇਗਾ।
4. Salary at School Level: ਇਸ ਸਬੰਧੀ ਫਾਇਲ ਉੱਤੇ ACFA ਵੱਲੋਂ ਲੱਗੀਆਂ observations ਨੂੰ ਜ਼ਲਦ ਦੂਰ ਕਰਕੇ ਮੁੜ ਪੁੱਟ ਕੀਤੀ ਜਾਵੇਗੀ।
5. GIS: ਇਸ ਸਬੰਧੀ IDBI IDBI Salary Account (ਰਾਹੀਂ LIC of India) ਨਾਲ਼ ਵਿਭਾਗ ਵੱਲੋਂ ਪ੍ਰਪੋਜਲ ਬਣਾਈ ਗਈ ਜਿਸ ਵਿੱਚ ਪ੍ਰਤੀ ਕੰਪਿਊਟਰ ਅਧਿਆਪਕ, ਪ੍ਰਤੀ ਮਹੀਨਾ Rs 549/- ਕਟੌਤੀ ਕਰਨ ਉਪਰੰਤ ਪਹਿਲੀ ਕਟੌਤੀ ਦੀ ਮਿਤੀ ਤੋੰ ਰੁ: 50 ਲੱਖ ਦਾ Term Insurance ਕਰਨ ਬਾਰੇ ਦੱਸਿਆ ਗਿਆ। ਇਸ ਬਾਰੇ ਵਿਭਾਗ ਵੱਲੋਂ ਜਥੇਬੰਦੀ ਦੀ ਸਹਿਮਤੀ ਮੰਗੀ ਗਈ ਹੈ, ਜਿਸਤੇ ਜਥੇਬੰਦੀ ਵੱਲੋਂ ਵਿਚਾਰ ਕੀਤਾ ਜਾਵੇਗਾ।

6. ਜਥੇਬੰਦੀ ਵੱਲੋਂ CPF ਅਤੇ Salary ਦੇ ਮਸਲਿਆਂ ਨੂੰ ਜਲਦੀ ਹੱਲ ਕਰਨ ਜਥੇਬੰਦੀ ਦੇ ਮੈੰਬਰਾਂ ਦੀ ਅਧਿਕਾਰਤ ਡਿਊਟੀ ਲਗਾਉਣ ਦੀ ਮੰਗ ਕੀਤੀ ਜਿਸਤੇ ਪ੍ਰਬੰਧਕੀ ਵਿਭਾਗ ਨੇ ਸਹਿਮਤੀ ਜਤਾਈ ਗਈ
ਕਾਡਰ ਵੱਲੋਂ ਅੱਜ ਡੀਏ ਅਤੇ ਹੋਰ ਵਿਭਾਗੀ ਮੁੱਦਿਆਂ ਤੇ ਕੁਝ ਪਾਜੀਟਿਵ ਨਿਕਲਣ ਦੀ ਉਮੀਦ ਜਤਾਈ ਜਾ ਰਹੀ ਸੀ ਪਰ ਸਾਥਿਓ ਸਰਕਾਰ ਅਜੇ ਸਮਾਂ ਲੰਘਾਉਣ ਦੀ ਤਾਕ ਵਿੱਚ ਹੀ ਨਜਰ ਆ ਰਹੀ ਹੈ.. ਇਸ ਕਰਕੇ ਸਾਥੀਆਂ ਨੂੰ ਸੰਗਰੂਰ ਧਰਨੇ ਨੂੰ ਹੋਰ ਮਜਬੂਤ ਕਰਨ ਅਤੇ 4 ਅਕਤੂਬਰ ਨੂੰ ਸੁਨਾਮ ਸੂਬਾ ਪੱਧਰੀ ਰੈਲੀ ਵਿਚ ਵੱਡੀ ਗਿਣਤੀ ਵਿਚ ਸਮੂਲੀਅਤ ਦੀ ਅਪੀਲ ਜੱਥੇਬੰਦੀ ਵੱਲੋਂ ਕੀਤੀ ਜਾਂਦੀ ਹੈ।

Address

Jalandhar
144001

Alerts

Be the first to know and let us send you an email when Computer Teachers Welfare Society Regd. posts news and promotions. Your email address will not be used for any other purpose, and you can unsubscribe at any time.

Contact The Organization

Send a message to Computer Teachers Welfare Society Regd.:

Shortcuts

Share