04/08/2026
ਜੈ ਗੁਰੂਦੇਵ ਧੰਨ ਗੁਰੂਦੇਵ।
ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂਮ ਦੇ ਪ੍ਰਚਾਰ ਕਰਨ ਦੇ ਵਿੱਚ ਡੇਰਾ ਸੱਚਖੰਡ ਬੱਲਾਂ ਦਾ ਬਹੁਤ ਵੱਡਾ ਯੋਗਦਾਨ ਹੈ। ਡੇਰਾ ਸੱਚਖੰਡ ਬੱਲਾਂ ਦੀ ਨੀਹ 108 ਸੰਤ ਪਿੱਪਲ ਦਾਸ ਮਹਾਰਾਜ ਜੀ ਨੇ ਰੱਖੀ , ਜਿਨਾਂ ਤੋਂ ਬਾਅਦ ਸੰਂਤ 108 ਸਰਵਣ ਦਾਸ ਜੀ ਮਹਾਰਾਜ, ਸੰਂਤ 108 ਗਰੀਬ ਦਾ ਜੀ ਮਹਾਰਾਜ , ਸੰਤ 108 ਬੋਹੜ ਦਾਸ ਜੀ ਮਹਾਰਾਜ, ਸੰਂਤ 108 ਹਰੀ ਦਾਸ ਜੀ ਮਹਾਰਾਜ ਜੀ , ਸ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਮਹਾਰਾਜ, ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ ਤੇ ਸੇਵਾ ਨਿਭਾਈ। ਤੇ ਅੱਜ ਗੱਦੀ ਨਸੀਨ ਸੰਤ 108 ਨਿਰੰਜਨ ਦਾਸ ਜੀ ਮਹਾਰਾਜ ਜੀ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦਾ ਪ੍ਰਚਾਰ ਕਰਨ ਵਿੱਚ ਸੇਵਾ ਨਿਭਾ ਰਹੇ ਹਨ।
ਤੇ ਸਾਡੇ ਆਪਣੇ ਪਿਓ ਦਾਦੇ ਡੇਰਾ ਸੱਚਖੰਡ ਬੱਲਾਂ ਦੀਆਂ ਜੜਾਂ ਨਾਲ ਜੁੜੇ ਹੋਏ ਹਨ। ਤੇ ਡੇਰਾ ਸੱਚਖੰਡ ਬੱਲਾ ਸਾਡੀਆਂ ਜੜਾਂ ਦੇ ਵਿੱਚ ਵੀ ਹੈ। ਅਸੀਂ ਡੇਰਾ ਸੱਚਖੰਡ ਬੱਲਾਂ ਦਾ ਪਹਿਲਾਂ ਵੀ ਸਤਿਕਾਰ ਕਰਦੇ ਆਏ ਹਾਂ ਤੇ ਅੱਗੇ ਵੀ ਕਰਦੇ ਰਵਾਂਗੇ ।
ਰਹੀ ਗੱਲ BJP ਦੀ,
ਨਾ ਮੈਂ BJP ਨੂੰ ਵੋਟ ਪਾਵਾਂ ਅੱਜ , ਤੇ ਨਾ ਮੈਂ BJP ਨੂੰ ਵੋਟ ਪਾਵਾਂ ਕੱਲ। ਸਾਰੀਆਂ ਹੀ ਪਾਰਟੀਆਂ ਨੂੰ ਗੁਰੂ ਰਵਿਦਾਸ ਜੀ ਦਾ 650ਵਾ ਜਨਮ ਦਿਹਾੜਾ ਮਨਾਉਣ ਲਈ ਪੂਰਾ ਹੱਕ ਹੈ ।
ਡੇਰਾ ਸੱਚਖੰਡ ਬੱਲਾ ਅਤੇ ਸੰਤ ਨਿਰੰਜਨ ਦਾ ਜੀ ਮਹਾਰਾਜ ਜੀ ਦੀ ਸ਼ਾਨ ਦੇ ਖਿਲਾਫ ਜੋ ਬਿਆਨ ਉਸ ਵਿਅਕਤੀ ਵੱਲੋਂ ਦਿੱਤਾ ਗਿਆ ਹੈ , ਸਾਨੂੰ ਵੀ ਉਸ ਵਿਅਕਤੀ ਤੋਂ ਇਸ ਦਾ ਜਵਾਬ ਚਾਹੀਦਾ ਹੈ । ਕਿ ਇੱਹ ਬਿਆਨ ਉੱਸਦਾ ਆਪਣਾ ਹੈ , ਜਾਂ ਫਿਰ ਪੂਰੀ ਸਾਧੂ ਸੰਪਰਦਾ ਸੁਸਾਇਟੀ ਵੱਲੋਂ ਦਿਤਾ ਗਿਆ ਹੈ।
ਜੈ ਗੁਰੂਦੇਵ ਧੰਨ ਗੁਰੂਦੇਵ।