Sach Di Awaj

Sach Di Awaj Run by waves publishers jagraon

25/12/2025

ਜਗਰਾਉਂ ‘ਚ ਕਾਂਗਰਸ ਨੂੰ ਨੁਕਸਾਨ ਕੌਣ ਪਹੁੰਚਾ ਰਿਹਾ ਹੈ?
ਧੜੇਬੰਦੀ, ਗਲਤ ਟਿਕਟਾਂ ਅਤੇ ਅੰਦਰਖਾਤੇ ਸੌਦੇ—ਇੱਕ ਗੰਭੀਰ ਸਵਾਲ
ਜਗਰਾਉਂ ਦੀ ਸਿਆਸਤ ਵਿੱਚ ਕਾਂਗਰਸ ਪਾਰਟੀ ਨੂੰ ਪਿਛਲੇ ਕੁਝ ਸਾਲਾਂ ਤੋਂ ਜੋ ਲਗਾਤਾਰ ਝਟਕੇ ਲੱਗ ਰਹੇ ਹਨ, ਉਸਦਾ ਕਾਰਨ ਕੋਈ ਬਾਹਰੀ ਵਿਰੋਧੀ ਤਾਕਤ ਨਹੀਂ, ਸਗੋਂ ਪਾਰਟੀ ਅੰਦਰੋਂ ਉੱਠ ਰਹੀ ਧੜੇਬੰਦੀ ਹੈ। ਇਹ ਧੜੇਬੰਦੀ ਸਿਰਫ਼ ਚੋਣੀ ਨਤੀਜਿਆਂ ਤੱਕ ਸੀਮਤ ਨਹੀਂ, ਸਗੋਂ ਪਾਰਟੀ ਦੀ ਸੋਚ, ਨੀਅਤ ਅਤੇ ਭਰੋਸੇ ਨੂੰ ਵੀ ਖੋਖਲਾ ਕਰ ਰਹੀ ਹੈ।
ਅਸਲ ਸਮੱਸਿਆ ਇਹ ਹੈ ਕਿ ਜਗਰਾਉਂ ਵਿੱਚ ਇੱਕ ਨੌਜਵਾਨ ਆਗੂ ਲੋਕਾਂ ਦੇ ਦਿਲਾਂ ‘ਚ ਆਪਣੀ ਮਜ਼ਬੂਤ ਪਛਾਣ ਬਣਾ ਚੁੱਕਾ ਹੈ। ਜਨਤਾ ਨਾਲ ਜੁੜਾਅ, ਮੈਦਾਨੀ ਮੌਜੂਦਗੀ ਅਤੇ ਲੋਕੀ ਸਮੱਸਿਆਵਾਂ ਲਈ ਆਵਾਜ਼—ਇਹ ਸਭ ਕੁਝ ਕੁਝ ਲੋਕਾਂ ਨੂੰ ਅਸਹਿਣਸ਼ੀਲ ਲੱਗ ਰਿਹਾ ਹੈ। ਡਰ ਇਹ ਹੈ ਕਿ ਕੱਲ੍ਹ ਨੂੰ ਇਹ ਆਗੂ ਕਿਸੇ ਦੇ ਇਸ਼ਾਰਿਆਂ ‘ਤੇ ਨਹੀਂ, ਸਗੋਂ ਆਪਣੀ ਸੋਚ ‘ਤੇ ਚੱਲੇਗਾ।
ਇਸ ਅਸੁਰੱਖਿਆ ਦੀ ਭਾਵਨਾ ਦਾ ਨਤੀਜਾ ਬਲਾਕ ਪੱਧਰ ਦੀਆਂ ਚੋਣਾਂ ਵਿੱਚ ਸਾਫ਼ ਵੇਖਣ ਨੂੰ ਮਿਲਿਆ। ਟਿਕਟਾਂ ਦੀ ਵੰਡ ਨਾ ਤਾਂ ਜਮੀਨੀ ਹਕੀਕਤ ਦੇ ਆਧਾਰ ‘ਤੇ ਕੀਤੀ ਗਈ ਅਤੇ ਨਾ ਹੀ ਵਰਕਰਾਂ ਦੀ ਰਾਏ ਨੂੰ ਮਹੱਤਵ ਦਿੱਤਾ ਗਿਆ। ਜਿਨ੍ਹਾਂ ਉਮੀਦਵਾਰਾਂ ਦੀ ਲੋਕਾਂ ਵਿੱਚ ਪਕੜ ਸੀ, ਉਨ੍ਹਾਂ ਨੂੰ ਪਾਰਟੀ ਦਾ ਚੋਣ-ਚਿੰਨ੍ਹ ਨਹੀਂ ਦਿੱਤਾ ਗਿਆ, ਜਦਕਿ ਹਾਰਨ ਵਾਲੇ ਅਤੇ ਗੈਰ-ਲੋਕਪ੍ਰਿਯ ਚਿਹਰੇ ਪਾਰਟੀ ਦੀ ਟਿਕਟ ‘ਤੇ ਮੈਦਾਨ ਵਿੱਚ ਉਤਾਰੇ ਗਏ।
ਨਤੀਜਾ ਇਹ ਨਿਕਲਿਆ ਕਿ ਚਾਰ ਮਜ਼ਬੂਤ ਕਾਂਗਰਸੀ ਉਮੀਦਵਾਰ ਬਾਗੀ ਤੌਰ ‘ਤੇ ਚੋਣ ਲੜਨ ਲਈ ਮਜਬੂਰ ਹੋਏ—ਅਤੇ ਉਹ ਸਾਰੇ ਜਿੱਤ ਗਏ। ਇਹ ਨਤੀਜੇ ਖੁਦ ਬਿਆਨ ਕਰਦੇ ਹਨ ਕਿ ਗਲਤੀ ਕਿੱਥੇ ਹੋਈ। ਸਵਾਲ ਇਹ ਨਹੀਂ ਕਿ ਬਾਗੀ ਕਿਉਂ ਜਿੱਤੇ, ਸਵਾਲ ਇਹ ਹੈ ਕਿ ਉਨ੍ਹਾਂ ਨੂੰ ਕਾਂਗਰਸ ਦਾ ਚੋਣ-ਚਿੰਨ੍ਹ ਕਿਉਂ ਨਹੀਂ ਮਿਲਿਆ।
ਇਸ ਤੋਂ ਵੀ ਜ਼ਿਆਦਾ ਚਿੰਤਾਜਨਕ ਗੱਲ ਇਹ ਹੈ ਕਿ ਨਗਰ ਮਿਊਂਸਿਪਲ ਕਮੇਟੀ ਪੱਧਰ ‘ਤੇ ਵੀ ਪਾਰਟੀ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ। ਅੰਦਰਖਾਤੇ ਤੌਰ ‘ਤੇ ਵਿਰੋਧੀ ਧਿਰ ਨਾਲ ਸਮਝੌਤੇ, ਆਪਣੇ ਹੀ ਚੁਣੇ ਨੁਮਾਇੰਦਿਆਂ ਨੂੰ ਗੱਦੀ ਤੋਂ ਲਵਾਉਣ ਦੀਆਂ ਚਾਲਾਂ ਅਤੇ ਕੁਝ ਲੋਕਾਂ ਨੂੰ ਵੱਖਰੇ ਖੇਮੇ ‘ਚ ਧੱਕਣ ਦੇ ਦੋਸ਼—ਇਹ ਸਭ ਕੁਝ ਪਾਰਟੀ ਦੀ ਆਤਮਾ ‘ਤੇ ਸਿੱਧਾ ਹਮਲਾ ਹੈ।
ਇਹ ਕੋਈ ਇਕ ਦਿਨ ਜਾਂ ਇਕ ਚੋਣ ਦੀ ਗੱਲ ਨਹੀਂ। ਸਾਲਾਂ ਤੋਂ ਇਹੀ ਤਰੀਕਾ ਅਪਣਾਇਆ ਜਾ ਰਿਹਾ ਹੈ—ਧੜੇਬੰਦੀ ਬਣਾਓ, ਫ਼ਾਇਦਾ ਆਪਣੇ ਲਈ ਲਓ ਅਤੇ ਨੁਕਸਾਨ ਪਾਰਟੀ ਨੂੰ ਹੋਣ ਦਿਓ। ਨਤੀਜੇ ਵਜੋਂ, ਵੋਟਰ ਉਲਝਣ ‘ਚ ਪੈਂਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਫ਼ਾਇਦਾ ਮਿਲਦਾ ਹੈ।
ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਦੀ ਉੱਚ ਲੀਡਰਸ਼ਿਪ ਜਗਰਾਉਂ ਦੀ ਸਥਿਤੀ ‘ਤੇ ਗੰਭੀਰ ਨਜ਼ਰ ਮਾਰੇ। ਜੇ ਅਜੇ ਵੀ ਅਜਿਹੀਆਂ ਗਤੀਵਿਧੀਆਂ ਨੂੰ ਅਣਡਿੱਠਾ ਕੀਤਾ ਗਿਆ, ਤਾਂ ਨੁਕਸਾਨ ਸਿਰਫ਼ ਚੋਣਾਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਪਾਰਟੀ ਦੇ ਭਰੋਸੇ ਅਤੇ ਅਸਤੀਤਵ ‘ਤੇ ਵੀ ਸਵਾਲ ਖੜੇ ਹੋ ਜਾਣਗੇ।
ਜਗਰਾਉਂ ਦਾ ਵਰਕਰ ਅਤੇ ਵੋਟਰ ਧੜੇਬੰਦੀ ਨਹੀਂ, ਸਗੋਂ ਇਮਾਨਦਾਰ, ਲੋਕਪ੍ਰਿਯ ਅਤੇ ਜਵਾਬਦੇਹ ਲੀਡਰਸ਼ਿਪ ਚਾਹੁੰਦਾ ਹੈ। ਹੁਣ ਫ਼ੈਸਲਾ ਪਾਰਟੀ ਨੇ ਕਰਨਾ ਹੈ—ਸੁਧਾਰ ਜਾਂ ਪਤਨ।


ਤਾਨਾਸ਼ਾਹੀ ਤੇ ਧੱਕੇਸ਼ਾਹੀ ਦਾ ਅਸਲ਼ ਸਬੂਤ… ਜਦੋਂ ਗੱਡਿਆਂ ਟਰਾਲ਼ੀਆਂ ਤੇ ਖੜ ਖੜ ਸਪੀਚਾਂ ਕਰਦਾ ਹੁੰਦਾ ਸੀ ਮਾਨਾਂ, ਆਮ ਈ ਕਹਿੰਦਾ ਸੀ ਇਹਨਾਂ ਸਾਡੀ...
29/11/2025

ਤਾਨਾਸ਼ਾਹੀ ਤੇ ਧੱਕੇਸ਼ਾਹੀ ਦਾ ਅਸਲ਼ ਸਬੂਤ…

ਜਦੋਂ ਗੱਡਿਆਂ ਟਰਾਲ਼ੀਆਂ ਤੇ ਖੜ ਖੜ ਸਪੀਚਾਂ ਕਰਦਾ ਹੁੰਦਾ ਸੀ ਮਾਨਾਂ, ਆਮ ਈ ਕਹਿੰਦਾ ਸੀ ਇਹਨਾਂ ਸਾਡੀਆਂ ਧੀਆਂ ਭੈਣਾਂ ਬੇਟੀਆਂ ਤੇ ਪਰਚੇ ਕਰਤੇ, ਥਾਣਿਆਂ ਕਚਹਿਰੀਆਂ ਚ’ ਰੋਲ਼ ਦਿੱਤੀਆਂ….

ਤੇ ਅੱਜ ਆਪ ਕੀ ਕੀਤਾ ?

#ਲਾਹਣਤਾਂ_ਖੱਟ_ਲਈਆਂ_ਮਾਨਾਂ

02/09/2025
01/09/2025
11/07/2025
28/06/2025

ਕਾਂਗਰਸ ਦੇ ਇੱਕ ਸੀਨੀਅਰ ਲੀਡਰ ਦੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਸੀਨੀਅਰ ਲੀਡਰ ਨਾਲ ਦੂਸਰੀ ਗੁਪਤ ਮੀਟਿੰਗ ਹੋ ਚੁੱਕੀ ਹੈ ਉਹ ਵਿਅਕਤੀ ਆਮ ਆਦਮੀ ਪਾਰਟੀ ਦੀ ਮਦਦ ਨਾਲ ਕਾਂਗਰਸ ਵਿੱਚੋਂ ਆਪਣੇ ਰਸਤੇ ਦੇ ਰੋੜੇ ਹਟਾ ਰਿਹਾ

14/06/2025

Address

Highway Enclave, G T Road Jagraon
Jagraon
142026

Alerts

Be the first to know and let us send you an email when Sach Di Awaj posts news and promotions. Your email address will not be used for any other purpose, and you can unsubscribe at any time.

Share