14/11/2025
ਚੰਡੀਗੜ੍ਹ ਰੋਡ ਸਥਿੱਤ ਓਲਡ ਏਜ ਹੋਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ Sonalika CSR ਦੇ ਸਾਂਝੇ ਯਤਨਾਂ ਨਾਲ R.R.M. Holistic Clinic ਵੱਲੋਂ ਫ੍ਰੀ ਫਿਜ਼ਿਓਥੈਰੇਪੀ ਅਤੇ ਆਰਥਰਾਈਟਿਸ ਹੈਲਥ ਕੈਂਪ ਲਗਾਇਆ ਗਿਆ।
ਮਾਨਯੋਗ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ 'ਤੇ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੇ ਖ਼ੁਦ ਹਾਜ਼ਰੀ ਲਗਾ ਕੇ ਬਜ਼ੁਰਗਾਂ ਨਾਲ ਸੰਵਾਦ ਕੀਤਾ ਅਤੇ ਉਨ੍ਹਾਂ ਦੇ ਲਈ ਇਨ੍ਹਾਂ ਸੇਵਾਵਾਂ ਨੂੰ ਬਹੁਤ ਮਹੱਤਵਪੂਰਨ ਦੱਸਿਆ।
ਇਸ ਮੌਕੇ ਬਜ਼ੁਰਗਾਂ ਦੀਆਂ ਹੱਡੀਆਂ, ਜੋੜਾਂ ਅਤੇ ਨਸਾਂ ਨਾਲ ਸੰਬੰਧਤ ਸਮੱਸਿਆਵਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਡ੍ਰਾਈ ਨੀਡਲਿੰਗ, ਇਲੈਕਟਰੋਥੈਰੇਪੀ, ਫਿਜ਼ਿਓਥੈਰੇਪੀ, ਮੋਬਿਲਾਈਜੇਸ਼ਨ ਅਤੇ ਐਕਸਰਸਾਇਜ਼ ਕਾਉਂਸਲਿੰਗ ਵਰਗੀਆਂ ਸੇਵਾਵਾਂ ਦਿੱਤੀਆਂ ਗਈਆਂ।
ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਬਜ਼ੁਰਗਾਂ ਦੀ ਸਿਹਤ ਸਾਡੀ ਪਹਿਲੀ ਤਰਜੀਹ ਹੈ ਅਤੇ ਅਗੇ ਵੀ ਅਜਿਹੇ ਕੈਂਪ ਨਿਰੰਤਰ ਜਾਰੀ ਰਹਿਣਗੇ।