ਪ੍ਰਭ ਆਸਰਾ Ngo ਪਿੰਡ ਠੱਕਰਵਾਲ,ਮੋਜੋਮਜਾਰਾ

  • Home
  • India
  • Hoshiarpur
  • ਪ੍ਰਭ ਆਸਰਾ Ngo ਪਿੰਡ ਠੱਕਰਵਾਲ,ਮੋਜੋਮਜਾਰਾ

ਪ੍ਰਭ ਆਸਰਾ Ngo ਪਿੰਡ ਠੱਕਰਵਾਲ,ਮੋਜੋਮਜਾਰਾ Contact information, map and directions, contact form, opening hours, services, ratings, photos, videos and announcements from ਪ੍ਰਭ ਆਸਰਾ Ngo ਪਿੰਡ ਠੱਕਰਵਾਲ,ਮੋਜੋਮਜਾਰਾ, Non-Governmental Organization (NGO), VPO Thakarwal, Hoshiarpur.

ਪਿੰਡ ਠੱਕਰਵਾਲ ਅਤੇ ਮੋਜੁਮਜਾਰਾ ਦੇ ਨਿਵਾਸੀਆਂ ਨੇ ਮਿਲ਼ ਕੇ ਪ੍ਰਭ ਆਸਰਾ ਵੈਲਫੇਅਰ ਸੋਸਾਇਟੀ Sep 2024 ਨੂੰ ਰਜਿਸਟਰ ਕਰਵਾਉਣ ਉਪਰੰਤ ਦੋਹਾਂ ਪਿੰਡਾਂ ਦੀ ਭਲਾਈ ਦਾ ਕੰਮ ਸ਼ੁਰੂ ਕੀਤਾ ਜਿਵੇਂ ਕਿ ਦਰੱਖਤ ਲਗਾਏ, ਸਟਰੀਟ ਲਾਈਟ,ਗਰੀਬਾ ਦੀ ਮਾਲੀ ਸਹਾਇਤਾ

08/05/2026

ਅੱਜ ਪ੍ਰਭ ਆਸਰਾ ਐਨ ਜੀ ਓ ਸਰਦਾਰ ਕਿਰਪਾਲ ਸਿੰਘ ਜੀ ਭਗਤੂਪੁਰ ਦੇ ਯਤਨਾਂ ਸਦਕਾ ਅਤੇ ਪਿੰਡ ਠੱਕਰਵਾਲ ਮੋਜੋਮਜਾਰਾ ਦੇ ਸਰਪੰਚ ਸਹਿਬਾਨਾਂ ਨੂੰ ਲੈ ਕੇ ਡਾਕਟਰ ਰਾਜ ਕੁਮਾਰ ( ਮੈਂਬਰ ਪਾਰਲੀਮੈਂਟ) ਤੇ ਡਾਕਟਰ ਇਸ਼ਾਂਕ ਕੁਮਾਰ( ਐਮ ਐਲ ਏ) ਸਾਹਿਬ ਨੂੰ ਮਿਲੇ, ਖੁੱਲੀ ਗੱਲਬਾਤ ਕੀਤੀ ਤੇ ਪਿੰਡ ਚ ਲੱਗਣ ਵਾਲੇ ਐਂਡਵਾਂਸ ਪ੍ਰਾਜੈਕਟਾਂ ਬਾਰੇ ਗੱਲਬਾਤ ਵੀ ਕੀਤੀ ਤੇ ਪਿੰਡ ਚ ਸਫ਼ਾਈ ਤੇ ਗੰਦੇ ਪਾਣੀ ਸੇ ਨਿਕਾਸ ਬਾਰੇ ਵੀ ਗੱਲਬਾਤ ਕੀਤੀ। ਆਸ ਕਰਦੇ ਹਾਂ ਜਲਦ ਹੀ ਇਹਨਾਂ ਪ੍ਰਾਜੈਕਟਾਂ ਤੇ ਕੰਮ ਸ਼ੁਰੂ ਹੋਵੇਗਾ

05/05/2026

ਅੱਜ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸਾਹਿਬ ਯੋਧਾ USA ਦੀ ਅਗਵਾਈ ਹੇਠ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਜਥੇਦਾਰ ਸ, ਤਰਲੋਚਨ ਸਿੰਘ ਜੀ ਦੇ ਘਰ ਪਹੁੰਚੇ । ਜਿੱਥੇ ਬੈਠ ਕੇ ਜਥੇਦਾਰ ਸਾਹਿਬ ਨਾਲ ਸੰਸਥਾ ਬਾਰੇ ਕਾਫੀ ਵਿਚਾਰਾਂ ਕੀਤੀਆਂ ਗਈਆਂ। ਜਿਸ ਵਿਚ ਜਥੇਦਾਰ ਵਲੋਂ NGO ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਤੇ ਉਨ੍ਹਾਂ ਵਲੋਂ ਵੀ ਪੂਰਾ ਸਹਿਯੋਗ ਕਰਨ ਦਾ ਵਾਅਦਾ ਕੀਤਾ ਗਿਆ ।

05/05/2026

ਅੱਜ ਸਾਡੀ ਸੰਸਥਾ ਦੇ MD ਯੋਧਾ ਕਲਸੀ ਵੀਰ ਵਲੋਂ ਲਾਟੀ ਪਰਿਵਾਰ ਸ,ਹਰਦੇਵ ਸਿੰਘ ਅਤੇ ਪਿੰਡ ਮੌਜੋਮਾਜ਼ਰਾ ਦੇ ਸਰਪੰਚ ਸਾਹਿਬ ਸ, ਰਣਜਿੰਦਰ ਸਿੰਘ ਨਾਲ NGO ਵਲੋਂ ਕੀਤੇ ਜਾ ਰਹੇ ਪਿੰਡ ਦੇ ਵਿਕਾਸ ਕਾਰਜਾਂ ਬਾਰੇ ਤੇ ਆਉਣ ਵਾਲੇ ਸਮੇਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ । ਜਿਸ ਵਿਚ ਵੀਰਾਂ ਨੇ ਪੂਰਾ ਪੂਰਾ ਸਹਿਯੋਗ ਕਰਨ ਲਈ ਕਿਹਾ ।

22/04/2026

ਅੱਜ ਸਾਡੀ ਸੰਸਥਾ ਦੇ MD ਸਾਹਿਬ ਦੀ ਰਹਿਨੁਮਾਈ ਹੇਠ ਸਾਰੇ ਮੈਂਬਰਾਂ ਦੀ ਪਿੰਡ ਠੱਕਰਵਾਲ ਦੇ ਸਰਪੰਚ ਸਾਹਿਬ ਸ, ਜਸਵਿੰਦਰ ਸਿੰਘ ਜੀ ਨਾਲ ਮੀਟਿੰਗ ਹੋਈ ਜਿਸ ਵਿਚ ਪਿੰਡ ਵਿੱਚ ਹੋਣ ਵਾਲੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਪੰਚ ਸਾਹਿਬ ਨੇ NGO ਦਾ ਪੂਰਾ ਸਹਿਯੋਗ ਕਰਨ ਲਈ ਕਿਹਾ ਅਤੇ NGO ਨੂੰ ਵੀ ਰੱਲ ਕੇ ਕੰਮ ਕਰਨ ਲਈ ਕਿਹਾ । ਇਹ ਮੀਟਿੰਗ ਬਹੁਤ ਹੀ ਸਾਰਥਕ ਰਹੀ ਔਰ ਬਹੁਤ ਖੁਸ਼ੀ ਹੋਈ ।ਅੰਤ ਵਿੱਚ ਯੋਧਾ USA ਨੇ ਸਰਪੰਚ ਸਾਹਿਬ ਦਾ ਧੰਨਵਾਦ ਕੀਤਾ ।

18/04/2026

ਪਿੰਡ ਠੱਕਰਵਾਲ ਦੇ ਸ਼ਮਸ਼ਾਨ ਘਾਟ ਵਿਖੇ ਪ੍ਰਭ ਆਸਰਾ ਵੈਲਫੇਅਰ ਸੁਸਾਇਟੀ ਵਲੋਂ NRI ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭੱਠੀ ਬਣਾਉਣ ਦੀ ਸੇਵਾ ਚਲ ਰਹੀ ਹੈ ਜੀ ।

16/04/2026

ਅੱਜ ਪ੍ਰਭ ਆਸਰਾ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸੰਸਥਾਂ ਦੇ MD ਯੋਧਾ USA ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਾਰੇ ਕੰਮਾਂ ਬਾਰੇ ਜਾਣਿਆ ਗਿਆ ਤੇ ਅੱਜ ਸ਼ਮਸ਼ਾਨ ਘਰ ਵਿਖੇ ਭੱਠੀ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਤੇ ਆਉਣ ਵਾਲੇ ਕੰਮਾਂ ਬਾਰੇ ਵੀ ਵਿਚਾਰ ਕੀਤਾ ਗਿਆ ।

14/04/2026

ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡ ਵਾਸੀਆਂ ਨੂੰ 🙏🙏

ਜਿਵੇੰ ਕਿ ਆਪਾਂ ਸਾਰਿਆ ਨੂੰ ਪਤਾ ਹੀ ਆ ਕਿ ਪਿੰਡ ਠੱਕਰਵਾਲ ਚ ਸ਼ਮਸ਼ਾਨਘਾਟ ਚ ਭੱਠੀ ਦਾ ਕੰਮ ਬਹੁਤ ਦੇਰ ਤੋਂ ਵਿਚਾਰ ਅਧੀਨ ਸੀ। ਹੁਣ ਇਹ ਕੰਮ 17 ਅ੍ਰਪੈਲ ਤੋਂ ਸ਼ੁਰੂ ਹੋਣ ਜਾ ਰਿਹਾ ਤੇ ਤਕਰੀਬਨ ਦੋ ਹਫ਼ਤੇ ਚ ਕੰਮ ਸੰਪੂਰਨ ਹੋ ਜਾਣਾ
ਇਸ ਪ੍ਰਾਜੈਕਟ ਨਾਲ ਕੁਇੰਟਲਾਂ ਚ ਲੱਗਣ ਵਾਲਾ ਬਾਲਣ ਕੁਝ ਕੁ ਕਿੱਲੋਆਂ ਚ ਸਰ ਜਾਵੇਗਾ ਤੇ ਪਰਿਵਾਰ ਦੀ ਇਸ ਔਖੇ ਸਮੇਂ ਬੜੀ ਵੱਡੀ ਮਦਦ ਹੋਵੇਗੀ 🙏🙏

Address

VPO Thakarwal
Hoshiarpur
146103

Website

Alerts

Be the first to know and let us send you an email when ਪ੍ਰਭ ਆਸਰਾ Ngo ਪਿੰਡ ਠੱਕਰਵਾਲ,ਮੋਜੋਮਜਾਰਾ posts news and promotions. Your email address will not be used for any other purpose, and you can unsubscribe at any time.

Share