Sankalp- Ek Prayas Welfare & Development Society Hajipur

Sankalp- Ek Prayas Welfare & Development Society Hajipur Welfare & Development Of The Area

ਅੱਜ ਸਾਡੀ ਸੁਸਾਇਟੀ ਦੇ ਪ੍ਰਮੁੱਖ ਮੈਂਬਰਾਂ ਨੇ ਪਿੰਡ ਧਾਮੀਆ ਦੇ ਸਰਪੰਚ ਸਾਹਿਬ ਨਾਲ ਮੁਲਾਕਾਤ ਕੀਤੀ । ਜਿਸ ਵਿੱਚ ਇਲਾਕੇ ਦੀ ਕੂੜੇ ਦੀ ਸਮੱਸਿਆ ਦੀ ...
11/10/2025

ਅੱਜ ਸਾਡੀ ਸੁਸਾਇਟੀ ਦੇ ਪ੍ਰਮੁੱਖ ਮੈਂਬਰਾਂ ਨੇ ਪਿੰਡ ਧਾਮੀਆ ਦੇ ਸਰਪੰਚ ਸਾਹਿਬ ਨਾਲ ਮੁਲਾਕਾਤ ਕੀਤੀ । ਜਿਸ ਵਿੱਚ ਇਲਾਕੇ ਦੀ ਕੂੜੇ ਦੀ ਸਮੱਸਿਆ ਦੀ ਚਰਚਾ ਕੀਤੀ ਗਈ । ਸਾਡੀ ਸੁਸਾਇਟੀ ਲਗਾਤਾਰ ਇਲਾਕੇ ਦੇ ਪ੍ਰਮੁੱਖ ਲੋਕਾਂ ਨਾਲ ਮਿਲ ਕੇ ਕੂੜੇ ਤੇ ਗੰਦਗੀ ਦੇ ਢੇਰਾਂ ਦੇ ਨਿਪਟਾਰੇ ਲਈ ਲਗਾਤਾਰ ਯਤਨਸ਼ੀਲ ਹੈ । ਸਾਡਾ ਸੰਕਲਪ ਹੈ ਕਿ ਅਸੀਂ ਇਸ ਸਮੱਸਿਆ ਜਲਦ ਅਤੇ ਸੁਚੱਜੇ ਢੰਗ ਨਾਲ ਹੱਲ ਕਰਾਂਗੇ ।
ਸਾਡੀ ਬੇਨਤੀ ਹੈ ਕਿ ਇਲਾਕੇ ਦੇ ਸਾਰੇ ਲੋਕ ਿੲਸ ਸਮੱਸਿਆ ਨੂੰ ਸਮਝਣ ਅਤੇ ਸਾਡਾ ਸਾਥ ਦੇਣ। 🙏

ਅੱਜ ਸੋਸਾਇਟੀ ਮੈਂਬਰਾਂ ਨੇ ਮਾਨਸਰ ਦੇ ਨਾਲ ਲੱਗਦੇ ਪਿੰਡ ਹਲੇੜ, ਕੋਲਿਆਂ, ਅਤੇ ਸਨਿਆਲਾਂ ਦੇ ਸਰਪੰਚਾਂ ਦੀ ਹਾਜ਼ਰੀ ਵਿੱਚ  ਹੜ੍ਹ ਪੀੜਿਤ ਜ਼ਰੂਰਤਮੰਦ...
06/09/2025

ਅੱਜ ਸੋਸਾਇਟੀ ਮੈਂਬਰਾਂ ਨੇ ਮਾਨਸਰ ਦੇ ਨਾਲ ਲੱਗਦੇ ਪਿੰਡ ਹਲੇੜ, ਕੋਲਿਆਂ, ਅਤੇ ਸਨਿਆਲਾਂ ਦੇ ਸਰਪੰਚਾਂ ਦੀ ਹਾਜ਼ਰੀ ਵਿੱਚ ਹੜ੍ਹ ਪੀੜਿਤ ਜ਼ਰੂਰਤਮੰਦਾਂ ਲੋਕਾਂ ਨੂੰ ਸਾਈਲੇਜ ਵੰਡਿਆ ਜਿਸ ਦਾ ਪਿੰਡ ਦੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ ਅਤੇ ਹਾਜੀਪੁਰ ਦੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ।
ਅੱਸੀ ਸੋਸਾਇਟੀ ਵਲੋਂ ਵੀ ਦਾਨੀ ਸੱਜਣਾ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੇ ਆਰਥਿਕ ਸਹਿਯੋਗ ਨਾਲ ਇਹ ਸੰਭਵ ਹੋ ਸਕਿਆ ਅਤੇ ਅੱਗੇ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਆਸ ਕਰਦੇ ਹਾਂ । ਸੋਸਾਇਟੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵਚਨਬੱਧ ਹੈ ਅਤੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਕੇ ਦਾਨੀ ਸੱਜਣਾਂ ਦਵਾਰਾ ਦਿੱਤੇ ਦਾਨ ਨੂੰ ਜ਼ਰੂਰਤਮੰਦ ਲੋਕਾਂ ਤੱਕ ਪੁਜਾਉਣ ਦਾ ਯੱਤਣ ਕਰੇਗੀ ।
ਆਪ ਸਭ ਨੂੰ ਬੇਨਤੀ ਹੈ ਜੀ ਵੱਧ ਚੜ ਕੇ ਹੜ ਿਪੜਤਾਂ ਦੀ ਮਦਦ ਲਈ ਅੱਗੇ ਆਓ ਅਤੇ ਸਾਥ ਦਵੋ 🙏🇮🇳

ਪੁਰਾ ਪੰਜਾਬ ਪਾਣੀ ਦੀ ਮਾਰ ਝੇਲ ਰਿਹਾ ਹੈ ਤੇ ਇਸ ਦੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਗਾਣਾ ਬਹੁਤ ਮੁਸ਼ਕਿਲ ਹੈ । ਕਈ ਇਲਾਕਿਆਂ ਵਿੱਚ ਇੰਨਾ ਪਾਣੀ ਹ...
04/09/2025

ਪੁਰਾ ਪੰਜਾਬ ਪਾਣੀ ਦੀ ਮਾਰ ਝੇਲ ਰਿਹਾ ਹੈ ਤੇ ਇਸ ਦੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਗਾਣਾ ਬਹੁਤ ਮੁਸ਼ਕਿਲ ਹੈ । ਕਈ ਇਲਾਕਿਆਂ ਵਿੱਚ ਇੰਨਾ ਪਾਣੀ ਹੈ ਕਿ ਲੋਕਾਂ ਤੱਕ ਮਦਦ ਪੁਜਾਉਣੀ ਵੀ ਮੁਸ਼ਕਿਲ ਹੋ ਰਹੀ ਹੈ। ਬਹੁਤ ਸਾਰੀਆਂ ਸੁਸਾਇਟੀਜ਼ , ਐਨ ਜੀ ਓਜ਼ ਅਤੇ ਸਮੁੱਚੇ ਪੰਜਾਬ ਦੇ ਲੋਕ ਇਸ ਵਿਪਦਾ ਦੀ ਘੜੀ ਵਿੱਚ ਵਿੱਚ ਵਾਡਾ ਚੜ੍ਹ ਕੇ ਸਹਿਯੋਗ ਦੇ ਰਹੇ ਹਨ ।
ਪਿਛਲੇ ਕੱਲ੍ਹ ਬੁੱਧਵਾਰ ਸੋਸਾਇਟੀ ਮੈਂਬਰ ਮਾਨਸਰ ਦੇ ਨਾਲ ਲੱਗਦੇ ਦਰਿਆਈ ਏਰੀਏ ਵਿੱਚ ਗਏ ਅਤੇ ਲੋਕਾਂ ਦੀਆਂ ਜ਼ਰੂਰਤਾਂ ਬਾਰੇ ਜਾਣਕਾਰੀ ਲਈ । ਪਿੰਡ ਸੰਨਿਆਲਾ ਦੇ ਸਰਪੰਚ ਸਾਬ ਨਾਲ ਵੀ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਿ ਰਾਸ਼ਨ ਦੀ ਕੋਈ ਕਮੀ ਨਹੀਂ ਹੈ ਪਰ ਪਸ਼ੂਆਂ ਵਾਸਤੇ ਚਾਰੇ ਦੀ ਬਹੁਤ ਲੋੜ ਹੈ ।
ਸੰਕਲਪ ਵੈਲਫੇਅਰ ਐਂਡ ਡਿਵੈਲਪਮੈਂਟ ਸੋਸਾਇਟੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪਸ਼ੂ ਚਾਰੇ ਦੀ ਸੇਵਾ ਕਰਨਾ ਚਾਹੁੰਦੀ ਹੈ ਜਿਸ ਲਈ ਅਸੀ ਕੁਛ ਸਾਈਲੇਜ ਬਣਾਉਣ ਵਾਲੀਆਂ ਕੰਪਨੀਆਂ ਨਾਲ ਗੱਲ ਕੀਤੀ ਹੈ ਤੇ ਇਕ ਕੰਪਨੀ ਨਾਲ ਸਾਡੀ 650 ਰੁਪਏ ਕੁਇੰਟਲ ਦੇ ਹਿਸਾਬ ਨਾਲ ਗੱਲ ਹੋਈ ਹੈ ਤੇ ਅਸੀ ਓਹਨਾ ਨੂੰ 100 ਕੁਇੰਟਲ ਦਾ ਆਰਡਰ ਦੇ ਦਿੱਤਾ ਹੈ ਜੋ ਸਾਨੂੰ ਕੱਲ੍ਹ ਤੱਕ ਮੁਕੇਰੀਆਂ ਪਹੁੰਚ ਕਰ ਦੇਵੇਗੀ।
ਸਾਰੇ ਸੋਸਾਇਟੀ ਮੈਂਬਰਜ਼ ਅਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਸਮਾਜਿਕ ਕੰਮ ਲਈ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ ਅਤੇ ਸੇਵਾ ਲਈ ਸਾਰੇ ਮੈਂਬਰਜ਼ ਸੱਦਾ ਤਿਆਰ ਰਹਿਣ ।ਧੰਨਵਾਦ ਜੀ

**"Freedom is not just the right to live as we wish, but the responsibility to create a better tomorrow for all. Let’s c...
15/08/2025

**"Freedom is not just the right to live as we wish, but the responsibility to create a better tomorrow for all. Let’s cherish our independence by lifting others along the way."** 🇮🇳

Who is responsible for this brutal condition of Hajipur roads???
24/07/2025

Who is responsible for this brutal condition of Hajipur roads???

Today Sankalp welfare & development society members attended the Rising Rays program organised by Red Cross Hoshiapur. O...
18/07/2025

Today Sankalp welfare & development society members attended the Rising Rays program organised by Red Cross Hoshiapur. Our team was invited by the Red Cross Hoshiapur to attend this event. There our team had long conversation with DC madam about burning issues of village Hajipur and she gave very positive response to solve them very soon.

दिनांक 05.07.2025 को माननीय एम पी होशियारपुर डॉक्टर राज कुमार जी चब्बेवाल एवं मुकेरियां हल्का इंचार्ज प्रोफेसर जी एस मुल...
06/07/2025

दिनांक 05.07.2025 को माननीय एम पी होशियारपुर डॉक्टर राज कुमार जी चब्बेवाल एवं मुकेरियां हल्का इंचार्ज प्रोफेसर जी एस मुल्तानी जी ब्लॉक हाजीपुर के लोगों की समस्याओं को सुनने के लिए पॉवर हाउस कॉलोनी के गेस्ट हाउस में पधारे ।
संकल्प वेलफेयर एंड डेवलपमेंट सोसाइटी के सदस्यों ने हाजीपुर की ज्वलंत समस्याओं को माननीय एम पी साहिब के सामने रखा जिसमे हाजीपुर और आस पास के इलाके की सड़कों की दशा सुधारने की माँग उठाई गई ।हाजीपुर से मानसर सड़क , हाजीपुर से सरियाना सड़क, हाजीपुर से भावनाल वाया डाढ़े कटवाल सड़क की माँग उठाई ।
इसमें दो सड़कों का निर्माण जल्दी शुरू हो जाएगा और तीसरी सड़क के निर्माण का भी माननीय एम पी साहिब ने आश्वासन दिया ।
हाजीपुर के हॉस्पिटल की नई बिल्डिंग के निर्माण के लिए और आम जानता की सहूलत के लिए ज़रूरी उपकरणों की व्यवस्था , बरसात के मौसम में डेंगू के प्रकोप को रोकने के लिए बी डी पी ओ ऑफिस और पंचायत के सहयोग से नालियों की उचित सफाई की व्यवस्था का भी माननीय एम पी साहिब और मुकेरियां हल्का इंचार्ज प्रोफेसर जी एस मुल्तानी जी ने आश्वासन दिया ।
हाजीपुर की लंबे समय से चली आ रही कूड़े प्रबंधन की माँग के लिए भी श्रीमान बी डी पी ओ साहिब को माननीय हाजीपुर पंचायत और माननीय संधवाल पंचायत के संयुक्त सहयोग से हल निकालने के निर्देश दिए गये ।

24/04/2025
27/02/2025

ਸਾਰੇ ਹਾਜੀਪੁਰ ਨਿਵਾਸੀਆਂ ਨੂੰ ਸੰਕਲਪ ਵੈਲਫੇਅਰ ਐਂਡ ਡਿਵੈਲਪਮੈਂਟ ਸੋਸਾਇਟੀ ਹਾਜੀਪੁਰ ਦੇ ਸਮੂਹ ਮੈਂਬਰਾਂ ਵੱਲੋਂ ਪਿਆਰ ਭਰਿਆ ਨਮਸ਼ਕਾਰ । ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਸਾਲ ਮਾਰਚ ਮਹੀਨੇ ਹਾਜੀਪੁਰ ਦੇ ਨੌਜਵਾਨ ਵੀਰਾਂ ਨੇ ਇਕ ਸੋਸਾਇਟੀ ਬਣਾਈ ਸੀ ਜਿਸ ਦਾ ਮੁੱਖ ਟੀਚਾ ਹਾਜੀਪੁਰ ਨੂੰ ਸਾਫ਼ ਅਤੇ ਰੋਗ ਮੁਕਤ ਬਣਾਨਾ ਸੀ ।
ਹਾਜੀਪੁਰ ਵਿਚ ਸਫ਼ਾਈ ਵਿਵਸਥਾ ਬਣਾਈ ਰੱਖਣ ਲਈ ਸੋਸਾਇਟੀ ਵੱਲੋਂ ਪਿਛਲੇ 1 ਸਾਲ ਤੋਂ ਵੱਖ ਵੱਖ ਉਪਰਾਲੇ ਕੀਤੇ ਗਏ ਜਿਸ ਵਿੱਚ ਘਰ ਅਤੇ ਦੁਕਾਨਾਂ ਤੋਂ ਕੁੜਾ ਇਕੱਠਾ ਕਰਨਾ , ਸਾਰੇ ਸ਼ਹਿਰ ਦੀਆਂ ਨਾਲੀਆਂ ਦੀ ਸਫ਼ਾਈ , ਮੇਨ ਰੋਡ ਤੇ ਵਡੇ ਨਾਲੇ ਦੀ ਸਫ਼ਾਈ , ਡੇਂਗੂ ਤੋਂ ਬਚਾਅ ਲਈ ਫੌਗਿੰਗ ਦਾ ਪ੍ਰਬੰਧ ਅਤੇ ਹੋਰ ਕਈ ਕੰਮ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤੇ ਗਏ ।
ਪਰ ਕੁੜੇ ਦੇ ਨਿਪਟਾਰੇ ਲਈ ਸਬ ਤੋਂ ਪਹਿਲੀ ਅਤੇ ਜ਼ਰੂਰੀ ਲੋੜ ਸਹੀ ਜ਼ਮੀਨ ਦੀ ਹੈ ਜਿਸ ਦਾ ਇੰਤਜ਼ਾਮ ਨਾਂ ਹੋਣ ਕਾਰਣ ਸਾਰਾ ਕੰਮ ਅੱਧ ਵਿਚਾਲੇ ਹੀ ਰੁਕ ਗਿਆ ਹੈ ।
ਬੀ ਡੀ ਪੀ ਓ ਆਫ਼ਿਸ ਨੂੰ ਕਈ ਵਾਰ ਮੀਟਿੰਗ ਕਰ ਕੇ ਅਤੇ ਚਿੱਠੀਆਂ ਰਾਹੀਂ ਇਸ ਬਾਰੇ ਜਾਣੂ ਕਰਵਾਇਆ ਗਿਆ , ਡੀ ਸੀ ਸਾਹਿਬ ਨੇ ਵੀ 2 ਬਾਰ ਜ਼ਮੀਨ ਅਤੇ ਉਸ ਤੇ ਸ਼ੇਡ ਬਣਾਉਣ ਦੇ ਸੰਬੰਧ ਵਿਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਪਰ ਕਿਸੇ ਵੀ ਅਧਿਕਾਰੀ ਨੇ ਇਸ ਸਮੱਸਿਆ ਦੇ ਹੱਲ ਲਈ ਕੋਈ ਉਪਰਾਲਾ ਨਹੀਂ ਕੀਤਾ ।
ਹੁਣ ਹਾਜੀਪੁਰ ਦੇ ਵਸਨੀਕਾਂ ਨੂੰ ਨਵੀਂ ਬਣੀ ਪੰਚਾਇਤ ਤੋਂ ਹੀ ਉਮੀਦ ਹੈ ਜੋ ਇਸ ਸਮੱਸਿਆ ਦਾ ਹਾਲ ਕਰ ਸਕਦੀ ਹੈ। ਪੰਚਾਇਤ ਹੁਣ ਪ੍ਰਸ਼ਾਸ਼ਨ ਤੇ ਜ਼ੋਰ ਪਾ ਕੇ ਸਹੀ ਜਗ੍ਹਾ ਦੀ ਚੋਣ ਕਰੇ ਜਿਸ ਨਾਲ ਹਾਜੀਪੁਰ ਸ਼ਹਿਰ ਨੂੰ ਗੰਦਗੀ ਅਤੇ ਬਿਮਾਰੀਆਂ ਤੋਂ ਬਚਾਇਆ ਜਾ ਸਕੇ ।
ਨਵੰਬਰ ਮਹੀਨੇ ਉਨੱਤੀ ਤਲਵਾੜਾ ਦੇ ਸਹਿਯੋਗ ਨਾਲ ਸੋਸਾਇਟੀ ਦੀ ਇਕ ਮੀਟਿੰਗ ਪੰਜਾਬ ਸਟੇਟ ਕੌਂਸਿਲ ਨਾਲ ਹੋਈ । ਸੋਸਾਇਟੀ ਮੈਂਬਰਾਂ ਅਤੇ ਹਾਜੀਪੁਰ ਵਾਸੀਆਂ ਦੇ ਸਫ਼ਾਈ ਪ੍ਰਤੀ ਸਮਰਪਣ ਨੂੰ ਦੇਖਦੇ ਹੋਏ ਪੰਜਾਬ ਸਟੇਟ ਕੌਂਸਿਲ ਨੇ ਕੁੜੇ ਦੇ ਨਿਪਟਾਰੇ ਲਈ ਇਕ ਮਸ਼ੀਨ ਜਿਸ ਦਾ ਮੁੱਲ 8 ਤੋਂ 9 ਲੱਖ ਰੁਪਏ ਹੈ ਬਿਨਾ ਕਿਸੇ ਮੁੱਲ ਤੋਂ ਦੇਣ ਦੀ ਪੇਸ਼ਕਸ਼ ਕੀਤੀ ।
ਦਸੰਬਰ ਮਹੀਨੇ ਇਹ ਮਸ਼ੀਨ ਉਨੱਤੀ ਦੇ ਤਲਵਾੜਾ ਦਫ਼ਤਰ ਪਹੁੰਚ ਗਈ ਜੋ 8 ਘੰਟੇ ਚਲਣ ਤੇ ਪੰਜ ਟਨ ਕੂੜੇ ਦਾ ਨਿਪਟਾਰਾ ਕਰ ਦੇਂਦੀ ਹੈ ਜਿਸ ਦੀ ਸਮਰੱਥਾ ਹਾਜੀਪੁਰ ਸ਼ਹਿਰ ਦੇ ਕੂੜੇ ਤੋਂ ਕਿਤੇ ਜ਼ਿਆਦਾ ਹੈ ।
ਇਸ ਮਸ਼ੀਨ ਨੂੰ ਲਗਾਉਣ ਅਤੇ ਸ਼ੇਡ ਲਈ ਡੇਡ ਤੋਂ ਦੋ ਕਨਾਲ ਜਗ੍ਹਾ ਦੀ ਲੋੜ ਹੈ ਜੋ ਰੋਜ਼ਾਨਾ ਕੂੜੇ ਦਾ ਨਿਪਟਾਰਾ ਕਰ ਦੇਂਦੀ ਹੈ ਜਿਸ ਨਾਲ ਗੰਦਗੀ ਵੀ ਨਹੀਂ ਫੈਲਦੀ ।
ਪਰ ਜਗ੍ਹਾ ਨਾਂ ਹੋਣ ਕਾਰਨ ਇਹ ਸੁਨਹਿਰੀ ਮੌਕਾ ਵੀ ਸਾਡੇ ਹੱਥੋਂ ਨਿੱਕਲਦਾ ਨਜ਼ਰ ਆਉਂਦਾ ਹੈ । ਕਿਉਂਕਿ ਜੇ ਜਗ੍ਹਾ ਦਾ ਪ੍ਰਬੰਧ ਨਾਂ ਹੋਇਆ ਤਾਂ ਮਸ਼ੀਨ ਪੰਜਾਬ ਸਟੇਟ ਕੌਂਸਿਲ ਨੇ ਵਾਪਿਸ ਮੰਗਵਾ ਲੈਣੀ ਹੈ ।
ਇਸ ਲਈ ਸਾਡੀ ਸੁਸਾਇਟੀ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਹੈ 🙏ਕਿ ਜਲਦ ਤੋ ਜਲਦ ਜਮੀਨ ਦੀ ਸਮਸਿਅਾ ਦਾ ਹਲ ਕਿਤਾ ਜਾਵੇ।

Wishing Every Citizen of Hajipur A Many Many Happy New Year 2025 🎂🎉🙏 Best Wishes From Sankalp Welfare & Development Soci...
01/01/2025

Wishing Every Citizen of Hajipur A Many Many Happy New Year 2025 🎂🎉🙏
Best Wishes From
Sankalp Welfare & Development Society,Hajipur

ਅੱਜ ਸਾਡੀ ਸੁਸਾਇਟੀ , ਪੰਜਾਬ ਸਟੇਟ ਕੋੰਸਲ ਸਾੰਇਸ ਅਤੇ ਟੈਕਨਾਲਜੀ, ਚੰਡੀਗੜ੍ਹ  ਦੇ ਮੈਂਬਰਾਂ ਅਤੇ ਗਰੀਨ ਬਰੀਗੇਡ ਲੂਧੀਆਣਾ ਦੀ ਟੀਮ ਨਾਲ ਹਾਜੀਪੁਰ ...
28/11/2024

ਅੱਜ ਸਾਡੀ ਸੁਸਾਇਟੀ , ਪੰਜਾਬ ਸਟੇਟ ਕੋੰਸਲ ਸਾੰਇਸ ਅਤੇ ਟੈਕਨਾਲਜੀ, ਚੰਡੀਗੜ੍ਹ ਦੇ ਮੈਂਬਰਾਂ ਅਤੇ ਗਰੀਨ ਬਰੀਗੇਡ ਲੂਧੀਆਣਾ
ਦੀ ਟੀਮ ਨਾਲ ਹਾਜੀਪੁਰ ਪਿੰਡ ਚ ਮਿਟਿੰਗ ਕਿਤੀ ਗਈ। ਜਿਸ ਵਿੱਚ ਹਾਜੀਪੁਰ ਦੇ ਕੂੜੇ ਦੀ ਸਮਿਸਿਆ ਵਾਰੇ ਚਰਚਾ ਕਿਤੀ ਗਈ। ਜਿਸ ਦੇ ਨਤੀਜੇ ਵਜੋ ਬਹੁਤ ਸਾਰੇ ਵਿਕਲਪਾਂ ਤੇ ਸਹਿਮਤੀ ਬਣੀ। ਬਹੁਤ ਜਲਦ ਸਾਡੀ ਟਿਮ ਅਤੇ ਨਵੀਂ ਬਣੀ ਪੰਚਾਇਤ ਨਾਲ ਮਿਲ ਕੇ ਹਾਜੀਪੁਰ ਦੀ ਕੂੜੇ ਦੀ ਸਮੱਸਿਆ ਦਾ ਨਿਪਟਾਰਾ ਕਿੱਤਾ ਜਾਵੇਗਾ।

Address

VPO HAJIPUR, TEH MUKERIAN, DISTRICT HOSHIAPUR
Hajipur
144221

Website

Alerts

Be the first to know and let us send you an email when Sankalp- Ek Prayas Welfare & Development Society Hajipur posts news and promotions. Your email address will not be used for any other purpose, and you can unsubscribe at any time.

Share