Blood Donors Society Gurdaspur

Blood Donors Society Gurdaspur Give Blood, Save Life

ਅੱਜ 14 ਅਪ੍ਰੈਲ 2026, ਦਿਨ ਮੰਗਲਵਾਰ ਨੂੰ ਬਲੱਡ ਡੋਨਰਸ ਸੋਸਾਇਟੀ, ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਵੱਲੋਂ ਇੱਕ ਸਾ...
14/04/2026

ਅੱਜ 14 ਅਪ੍ਰੈਲ 2026, ਦਿਨ ਮੰਗਲਵਾਰ ਨੂੰ ਬਲੱਡ ਡੋਨਰਸ ਸੋਸਾਇਟੀ, ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਵੱਲੋਂ ਇੱਕ ਸਾਂਝੇ ਉਪਰਾਲੇ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ,ਵਿਸਾਖੀ ਦੇ ਸ਼ੁਭ ਦਿਹਾੜੇ ਅਤੇ ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਪੁੱਡਾ ਗਰਾਉਂਡ, ਜੇਲ੍ਹ ਰੋਡ, ਸਾਹਮਣੇ ਹੈਪੀ ਹਾਈ ਸਕੂਲ ਵਿਖੇ ਲਗਾਇਆ ਗਿਆ।
ਖੂਨਦਾਨ ਕੈਂਪ ਦੀ ਅਗਵਾਈ ਕਰਦਿਆਂ ਹੋਇਆ ਬਲੱਡ ਡੋਨਰਸ ਸੁਸਾਇਟੀ ਦੇ ਪ੍ਰਧਾਨ ਆਦਰਸ਼ ਕੁਮਾਰ ਨੇ ਦੱਸਿਆ ਕਿ ਅੱਜ ਦੇ ਖੂਨਦਾਨ ਕੈਂਪ ਵਿੱਚ 5 ਮਹਿਲਾਵਾਂ ਸਮੇਤ 125 ਖੂਨਦਾਨੀਆਂ ਨੇ ਆਪਣਾ ਖੂਨਦਾਨ ਕਰਕੇ ਅਹਿਮ ਭੂਮਿਕਾ ਨਿਭਾਈ । ਸਿਟੀ ਪ੍ਰਧਾਨ ਅਭੈ ਮਹਾਜਨ ਅਤੇ ਜਿਲ੍ਹਾ ਯੂਥ ਪ੍ਰਧਾਨ ਹਰਪ੍ਰੀਤ ਮਾਨ ਨੇ ਗੱਲਬਾਤ ਕਰਦੇ ਦੱਸਿਆ ਕਿ ਇਹ ਅੱਜ ਦੇ ਖੂਨਦਾਨ ਕੈਂਪ ਵਿੱਚ ਗੁਰੂ ਨਾਨਕ ਹਸਪਤਾਲ ਅਤੇ ਮੈਡੀਕਲ ਕਾਲਜ, ਅੰਮ੍ਰਿਤਸਰ ਅਤੇ ਰਾਜ ਬਲੱਡ ਬੈਂਕ, ਪਠਾਨਕੋਟ ਦੀਆਂ ਬਲੱਡ ਬੈਂਕ ਟੀਮਾਂ ਨੇ ਖੂਨ ਇਕੱਤਰਿਤ ਕੀਤਾ।
ਬਲੱਡ ਡੋਨਰਸ ਸੋਸਾਇਟੀ ਦੇ ਫਾਊਂਡਰ ਰਾਜੇਸ਼ ਕੁਮਾਰ ਬੱਬੀ ਅਤੇ ਟੀਮ ਦੇ ਜਨਰਲ ਸਕੱਤਰ ਪ੍ਰਵੀਨ ਅੱਤਰੀ ਜੀ ਨੇ ਗੱਲਬਾਤ ਕਰਦਿਆਂ ਹੋਇਆ ਇਹ ਵੀ ਕਿਹਾ ਕਿ ਇਹ ਬਲੱਡ ਡੋਨਰਸ ਸੋਸਾਇਟੀ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਦਾ 154ਵਾਂ ਖੂਨਦਾਨ ਕੈਂਪ ਹੈ ਅਤੇ ਪੁੱਡਾ ਗਰਾਊਂਡ ਵਿੱਚ ਇਹ 5ਵਾਂ ਖ਼ੂਨਦਾਨ ਕੈਂਪ ਹੈ। ਬਲੱਡ ਡੋਨਰ ਸੁਸਾਇਟੀ ਦੇ ਕੈਸ਼ੀਅਰ ਦਵਿੰਦਰਜੀਤ ਸਿੰਘ , ਸਿਟੀ ਯੂਥ ਪ੍ਰਧਾਨ ਕੇ. ਪੀ. ਐਸ ਬਾਜਵਾ ਅਤੇ ਸਹਾਇਕ ਕੈਸ਼ੀਅਰ ਭੁਪਿੰਦਰ ਸਿੰਘ ਮੋਨੂ ਨੇ ਖੂਨਦਾਨੀ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਹੋਇਆ ਇਹ ਜਾਣਕਾਰੀ ਦਿੱਤੀ ਕਿ ਬਲੱਡ ਡੋਨਰਸ ਸੋਸਾਇਟੀ ਖੂਨਦਾਨ ਦੇ ਖੇਤਰ ਵਿੱਚ ਆਉਣ ਵਾਲੇ ਟਾਈਮ ਤੇ ਵੀ ਇਸੇ ਤਰਾਂ ਹੀ ਆਪਣੀ ਭੂਮਿਕਾ ਨਿਭਾਦੀ ਰਹੇਗੀ।
ਆਖਿਰ ਵਿੱਚ ਬਲੱਡ ਡੋਨਰਜ ਸੋਸਾਇਟੀ ਦੇ ਮੈਂਬਰ ਸ਼੍ਰੀ ਪ੍ਰੇਮ ਕੁਮਾਰ ਠਾਕੁਰ ਜੀ, ਰਿਸ਼ਵ ਸ਼ਰਮਾ, ਪੁਸਪਿੰਦਰ ਸਿੰਘ, ਨਿਸਚਿੰਤ ਕੁਮਾਰ, ਸੁਨੀਲ ਕੁਮਾਰ ,ਐਡਵੋਕੇਟ ਮਨੀਸ਼ ਕੁਮਾਰ ,ਕਵਲਨੈਨ ਸਿੰਘ ਸੰਧੂ, ਪਵਨ ਬਬੋਰੀਆ, ਮੀਤ ਪ੍ਰਧਾਨ ਨਵੀਨ ਕੁਮਾਰ ਅਤੇ ਮਧੂ ਸੂਦਨ ਸ਼ਰਮਾ ਨੇ ਅੱਜ ਦੇ ਸ਼ੁਭ ਦਿਹਾੜੇ ਤੇ ਗੁਰਦਾਸਪੁਰ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਨੌਜਵਾਨ ਪੀੜੀ ਨੂੰ ਇਹ ਅਪੀਲ ਕੀਤੀ ਕਿ ਆਉਣ ਵਾਲੇ ਟਾਈਮ ਵਿੱਚ ਲੱਗਣ ਵਾਲੇ ਖੂਨਦਾਨ ਕੈਂਪਾਂ ਵਿੱਚ ਆਪਣਾ ਖੂਨਦਾਨ ਕਰਕੇ ਸਾਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ।
ਸਾਰੇ ਖੂਨਦਾਨੀ ਵੀਰਾਂ ਭਰਾਵਾਂ ਅਤੇ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਜੀ।

🩸 ਵਿਸ਼ਾਲ ਖੂਨਦਾਨ ਕੈਂਪ 🩸ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਮਨੁੱਖਤਾ ਦੀ ਸੇਵਾ ਲਈ ਇਸ ਮਹਾਨ ਉਪਰਾਲੇ ਦਾ ਹਿੱਸਾ ਬਣੋ 🙏📅 ਮਿਤੀ: 14 ਅਪ੍...
12/04/2026

🩸 ਵਿਸ਼ਾਲ ਖੂਨਦਾਨ ਕੈਂਪ 🩸

ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਮਨੁੱਖਤਾ ਦੀ ਸੇਵਾ ਲਈ ਇਸ ਮਹਾਨ ਉਪਰਾਲੇ ਦਾ ਹਿੱਸਾ ਬਣੋ 🙏

📅 ਮਿਤੀ: 14 ਅਪ੍ਰੈਲ 2026 (ਮੰਗਲਵਾਰ)
⏰ ਸਮਾਂ: ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ
📍 ਸਥਾਨ: ਪੁੱਡਾ ਗਰਾਊਂਡ, ਜੇਲ ਰੋਡ, ਗੁਰਦਾਸਪੁਰ

💉 ਇੱਕ ਯੂਨਿਟ ਖੂਨ = ਕਈ ਜਿੰਦਗੀਆਂ ਬਚ ਸਕਦੀਆਂ ਹਨ
❤️ ਆਓ ਮਿਲ ਕੇ ਕਿਸੇ ਦੀ ਜ਼ਿੰਦਗੀ ਬਚਾਈਏ

📞 ਸੰਪਰਕ ਲਈ: 9888711919, 9988715222, 7837810909

👉 ਆਪਣਾ ਯੋਗਦਾਨ ਪਾਓ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰੋ



fans RAAVI VOICE Gurdaspur Police DC Gurdaspur Gurdaspur - ਗੁਰਦਾਸਪੁਰ

ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਅਤੇ ਬਲੱਡ ਡੋਨਰਜ਼ ਸੋਸਾਇਟੀ, ਗੁਰਦਾਸਪੁਰ ਵੱਲੋਂ ਸਾਂਝੇ ਉਪਰਾਲੇ ਤਹਿਤ 15 ਫਰਵਰੀ ਦਿਨ ਐਤਵਾਰ ਨੂੰ ...
14/02/2026

ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਅਤੇ ਬਲੱਡ ਡੋਨਰਜ਼ ਸੋਸਾਇਟੀ, ਗੁਰਦਾਸਪੁਰ ਵੱਲੋਂ ਸਾਂਝੇ ਉਪਰਾਲੇ ਤਹਿਤ 15 ਫਰਵਰੀ ਦਿਨ ਐਤਵਾਰ ਨੂੰ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ, ਜਿਸ ਵਿੱਚ ਸਿਵਲ ਹਸਪਤਾਲ ਬਲੱਡ ਬੈਂਕ ਬਟਾਲਾ ਅਤੇ ਸਿਵਲ ਹਸਪਤਾਲ ਬਲੱਡ ਬੈਂਕ ਅੰਮ੍ਰਿਤਸਰ ਦੀਆਂ ਟੀਮਾਂ ਪਹੁੰਚ ਰਹੀਆਂ ਹਨ। ਸੋ ਸਮੂਹ ਖੂਨਦਾਨੀ ਵੀਰਾਂ ਭੈਣਾਂ, ਸਮਾਜ ਸੇਵੀਆਂ ਅਤੇ ਵਲੰਟੀਅਰ ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਏਸ ਕੈੰਪ ਵਿਚ ਖੂਨ ਦਾਨ ਦੀ ਸੇਵਾ ਕਰਕੇ ਮਾਨਵਤਾ ਲਈ ਕੀਤੇ ਜਾ ਰਹੇ ਏਸ ਨੇਕ ਕਾਰਜ ਵਿਚ ਆਪਣਾ ਬਣਦਾ ਯੋਗਦਾਨ ਪਾਓ ਜੀ।
ਧੰਨਵਾਦ ਜੀ।

ਬਲੱਡ ਡੋਨਰਸ ਸੋਸਾਇਟੀ, ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਵੱਲੋਂ ਜਿਲਾ ਬਾਰ ਐਸੋਸੀਏਸ਼ਨ, ਗੁਰਦਾਸਪੁਰ ਦੇ ਸਹਿਯੋਗ ਦੇ ...
31/01/2026

ਬਲੱਡ ਡੋਨਰਸ ਸੋਸਾਇਟੀ, ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਵੱਲੋਂ ਜਿਲਾ ਬਾਰ ਐਸੋਸੀਏਸ਼ਨ, ਗੁਰਦਾਸਪੁਰ ਦੇ ਸਹਿਯੋਗ ਦੇ ਨਾਲ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਪ੍ਰਕਾਸ਼ ਦਿਹਾੜੇ ਤੇ ਬੀਤੇ ਦਿਨ ਕੋਰਟ ਕੰਪਲੈਕਸ ਗੁਰਦਾਸਪੂਰ ਵਿੱਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 100 ਖੂਨਦਾਨੀਆਂ ਨੇ ਆਪਣਾ ਖੂਨ ਦਾਨ ਕਰਕੇ ਅਹਿਮ ਯੋਗਦਾਨ ਪਾਇਆ। ਅਸੀਂ ਸਿਰ ਝੁਕਾ ਕੇ ਇਹਨਾਂ ਰੱਬ ਰੂਪੀ ਰੂਹਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਸਦਕਾ ਅੱਜ ਦਾ ਕੈਂਪ ਸਫਲ ਰਿਹਾ ਜੀ।
ਬੱਲਡ ਡੋਨਰਸ ਸੋਸਾਇਟੀ, ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਵੱਲੋ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ।
🙏🙏

77ਵੇਂ ਗਣਤੰਤਰਤਾ ਦਿਵਸ ਮੌਕੇ ਅੱਜ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਆਦਿਤਿਆ ਉੱਪਲ ਜੀ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਅਤੇ ਇਨਕਮ ਟੈਕਸ ਵਿਭਾ...
26/01/2026

77ਵੇਂ ਗਣਤੰਤਰਤਾ ਦਿਵਸ ਮੌਕੇ ਅੱਜ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਆਦਿਤਿਆ ਉੱਪਲ ਜੀ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਅਤੇ ਇਨਕਮ ਟੈਕਸ ਵਿਭਾਗ ਗੁਰਦਾਸਪੁਰ ਵੱਲੋਂ ਕੀਤੇ ਗਏ ਸਮਾਗਮ ਦੌਰਾਨ, ਬੱਲਡ ਡੋਨਰਸ ਸੋਸਾਇਟੀ, ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਨੂੰ ਖੂਨਦਾਨ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਗਏ ਨੇਕ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।

ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ 🇮🇳

27 ਦਿਸੰਬਰ 2025 ਨੂੰ ਬਲੱਡ ਡੋਨਰਸ ਸੋਸਾਇਟੀ, ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਵੱਲੋ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀ...
28/12/2025

27 ਦਿਸੰਬਰ 2025 ਨੂੰ ਬਲੱਡ ਡੋਨਰਸ ਸੋਸਾਇਟੀ, ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਵੱਲੋ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ, ਜੇਲ੍ਹ ਰੋਡ, ਪੁੱਡਾ ਗਰਾਊਂਡ, ਗੁਰਦਾਸਪੁਰ ਵਿਖੇ ਲਗਾਇਆ ਗਿਆ। ਜਿਸ ਵਿੱਚ 140 ਖੂਨਦਾਨੀ ਵੀਰਾਂ ਨੇ ਖੂਨਦਾਨ ਕਰਕੇ ਸੇਵਾ ਨਿਭਾਈ। ਬੱਲਡ ਡੋਨਰਸ ਸੋਸਾਇਟੀ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ, ਸਾਰੇ ਸੇਵਾਦਾਰਾਂ, ਖੂਨਦਾਨੀ ਵੀਰਾਂ ਭੈਣਾਂ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਆਪਣੇ ਸਹਿਯੋਗੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। 🙏🏻🙏🏻

28/12/2025

Thank you for the coverage RAAVI VOICE
Thanks to all donors🙏





28/12/2025

ਪੰਜਾਬ ਐਕਸਪ੍ਰੈਸ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਜੀ। ਖੂਨਦਾਨ ਮਹਾਂਦਾਨ 🙏🙏

26/12/2025

ਬਲੱਡ ਡੋਨਰਜ਼ ਸੁਸਾਇਟੀ (ਰਜਿ.) ਗੁਰਦਾਸਪੁਰ
ਅਤੇ ਸਮਾਜਿਕ ਗਤਿਵਿਧੀਆਂ ਸੇਵਾ ਸੁਸਾਇਟੀ (ਰਜਿ.) ਕਲਾਨੌਰ ਵੱਲੋਂ

ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ,
ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ
ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ

🩸 ਵਿਸ਼ਾਲ ਖੂਨਦਾਨ ਕੈਂਪ 🩸

📅 27 ਦਸੰਬਰ 2025 (ਸ਼ਨੀਵਾਰ)
⏰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ
📍 ਪੁੱਡਾ ਗਰਾਊਂਡ, ਜੇਲ੍ਹ ਰੋਡ,
ਸਾਹਮਣੇ ਹੈਪੀ ਹਾਈ ਸਕੂਲ, ਗੁਰਦਾਸਪੁਰ

❤️ ਆਓ ਸ਼ਹੀਦਾਂ ਦੀ ਯਾਦ ਨੂੰ
ਖੂਨ ਦਾਨ ਕਰਕੇ ਸੱਚੀ ਸ਼ਰਧਾਂਜਲੀ ਅਰਪਿਤ ਕਰੀਏ।
ਇੱਕ ਬੂੰਦ ਖੂਨ – ਕਿਸੇ ਲਈ ਪੂਰੀ ਜ਼ਿੰਦਗੀ।

👉 ਖੂਨ ਦਾਨ ਕਰੋ, ਜੀਵਨ ਬਚਾਓ।

ਬਲੱਡ ਡੋਨਰਜ਼ ਸੁਸਾਇਟੀ (ਰਜਿ.) ਗੁਰਦਾਸਪੁਰਅਤੇ ਸਮਾਜਿਕ ਗਤਿਵਿਧੀਆਂ ਸੇਵਾ ਸੁਸਾਇਟੀ (ਰਜਿ.) ਕਲਾਨੌਰ ਵੱਲੋਂਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸ...
25/12/2025

ਬਲੱਡ ਡੋਨਰਜ਼ ਸੁਸਾਇਟੀ (ਰਜਿ.) ਗੁਰਦਾਸਪੁਰ
ਅਤੇ ਸਮਾਜਿਕ ਗਤਿਵਿਧੀਆਂ ਸੇਵਾ ਸੁਸਾਇਟੀ (ਰਜਿ.) ਕਲਾਨੌਰ ਵੱਲੋਂ

ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ,
ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ
ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ

🩸 ਵਿਸ਼ਾਲ ਖੂਨਦਾਨ ਕੈਂਪ 🩸

📅 27 ਦਸੰਬਰ 2025 (ਸ਼ਨੀਵਾਰ)
⏰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ
📍 ਪੁੱਡਾ ਗਰਾਊਂਡ, ਜੇਲ੍ਹ ਰੋਡ,
ਸਾਹਮਣੇ ਹੈਪੀ ਹਾਈ ਸਕੂਲ, ਗੁਰਦਾਸਪੁਰ

❤️ ਆਓ ਸ਼ਹੀਦਾਂ ਦੀ ਯਾਦ ਨੂੰ
ਖੂਨ ਦਾਨ ਕਰਕੇ ਸੱਚੀ ਸ਼ਰਧਾਂਜਲੀ ਅਰਪਿਤ ਕਰੀਏ।
ਇੱਕ ਬੂੰਦ ਖੂਨ – ਕਿਸੇ ਲਈ ਪੂਰੀ ਜ਼ਿੰਦਗੀ।

👉 ਖੂਨ ਦਾਨ ਕਰੋ, ਜੀਵਨ ਬਚਾਓ।

ਖ਼ੂਨਦਾਨ ਮਹਾਂਦਾਨ ਇਸ ਕੈਂਪ ਵਿੱਚ ਖ਼ੂਨਦਾਨ ਕਰਨ ਲਈ ਆਪਣੀ ਰਜਿਸਟਰੇਸ਼ਨ ਅੱਜ ਹੀ ਕਰਵਾਓI ਕਿਰਪਾ ਕਰਕੇ ਆਪਣਾ ਬਲੱਡ ਗਰੁੱਪ ਅਤੇ ਪਹੁੰਚਣ ਦਾ ਸਮਾਂ ਨੋਟ...
20/12/2025

ਖ਼ੂਨਦਾਨ ਮਹਾਂਦਾਨ

ਇਸ ਕੈਂਪ ਵਿੱਚ ਖ਼ੂਨਦਾਨ ਕਰਨ ਲਈ ਆਪਣੀ ਰਜਿਸਟਰੇਸ਼ਨ ਅੱਜ ਹੀ ਕਰਵਾਓI ਕਿਰਪਾ ਕਰਕੇ ਆਪਣਾ ਬਲੱਡ ਗਰੁੱਪ ਅਤੇ ਪਹੁੰਚਣ ਦਾ ਸਮਾਂ ਨੋਟ ਕਰਵਾ ਦਿਓ ਜੀI



fans DC Gurdaspur Gurdaspur - ਗੁਰਦਾਸਪੁਰ Gurdaspur Police

Your one unit of blood can give someone another chance to smile, to live, to love. ❤️Let’s join hands to make this noble...
10/11/2025

Your one unit of blood can give someone another chance to smile, to live, to love. ❤️
Let’s join hands to make this noble cause a grand success — because donating blood is donating life.

Come forward, spread the word, and bring your friends — together, we can make a difference! 💪
Raman Bahl RAAVI VOICE District Public Relations Office, Gurdaspur Gurdaspur Police Government of Punjab GURU KIRPA COMPUTER'S

Address

Gurdaspur
143521

Telephone

+917888527094

Website

Alerts

Be the first to know and let us send you an email when Blood Donors Society Gurdaspur posts news and promotions. Your email address will not be used for any other purpose, and you can unsubscribe at any time.

Contact The Organization

Send a message to Blood Donors Society Gurdaspur:

Share