Miri Piri - ਮੀਰੀ ਪੀਰੀ

Call Directions Contact the organization

Miri Piri - ਮੀਰੀ ਪੀਰੀ Miri Piri Welfare Society for Social and Religious Welfare........

ਮੀਰੀ-ਪੀਰੀ ਦਿਵਸ ਦੀਆਂ ਲੱਖ-ਲੱਖ ਵਧਾਈਆਂ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਖ਼ਸ਼ਿਆ ਮੀਰੀ-ਪੀਰੀ ਦਾ ਸਿਧਾਂਤ ਸਾਨੂੰ ਰੂਹਾਨੀਅਤ ਨਾਲ ਜੁੜ...
24/07/2026

ਮੀਰੀ-ਪੀਰੀ ਦਿਵਸ ਦੀਆਂ ਲੱਖ-ਲੱਖ ਵਧਾਈਆਂ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਖ਼ਸ਼ਿਆ ਮੀਰੀ-ਪੀਰੀ ਦਾ ਸਿਧਾਂਤ ਸਾਨੂੰ ਰੂਹਾਨੀਅਤ ਨਾਲ ਜੁੜ ਕੇ ਸੱਚ, ਨਿਆਂ, ਸੇਵਾ ਅਤੇ ਮਨੁੱਖਤਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ।

ਆਓ, ਇਸ ਪਾਵਨ ਦਿਹਾੜੇ ’ਤੇ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਕਰੀਏ।

ਇਹ ਰੁੱਖ ਜੋ ਅਮਲਤਾਸ ਦੇ, ਪੀਲੀ ਮਾਰਨ ਭਾਅ,ਇੳ ਜਾਪਣ ਗਗਨ ਕੁਠਾਲੀਏ, ਜਿਉਂ ਸੋਨਾ ਪਿਘਲ ਗਿਆ।   ਜੀਰਾ ਫਿਰੋਜ਼ਪੁਰ ਰੋਡ ਤੋਂ ਪਿੰਡ ਸੁਰ ਸਿੰਘ ਵਾਲਾ...
23/05/2026

ਇਹ ਰੁੱਖ ਜੋ ਅਮਲਤਾਸ ਦੇ, ਪੀਲੀ ਮਾਰਨ ਭਾਅ,
ਇੳ ਜਾਪਣ ਗਗਨ ਕੁਠਾਲੀਏ, ਜਿਉਂ ਸੋਨਾ ਪਿਘਲ ਗਿਆ।
ਜੀਰਾ ਫਿਰੋਜ਼ਪੁਰ ਰੋਡ ਤੋਂ ਪਿੰਡ ਸੁਰ ਸਿੰਘ ਵਾਲਾ ਨੂੰ ਆਉਂਦੀ ਲਿੰਕ ਰੋਡ ਤੇ ਫੁੱਲਾਂ ਨਾਲ ਭਰੇ ਪਏ ਇਹ ਅਮਲਤਾਸ ਦੇ ਰੁੱਖ ਬਾਹਲ਼ੇ ਸੋਹਣੇ ਲੱਗਦੇ ਹਨ। ਸੋਨੇ ਵਰਗੇ ਰੁੱਖ ਇਹ ਨਿਰਾ ਸੋਨਾ ਹੀ ਹਨ। ਇਸ ਦੀਆਂ ਟਾਹਣੀਆਂ, ਫੁੱਲ, ਫਲ, ਸੱਕ ਅਤੇ ਪੱਤੇ ਵੀ ਦਵਾਈ ਵਜੋਂ ਵਰਤੇ ਜਾਂਦੇ ਹਨ।
ਮੀਰੀ ਪੀਰੀ ਵੈਲਫ਼ੇਅਰ ਸੁਸਾਇਟੀ ।
Sur Singh Wala, Ferozepur - Punjab

ਤੈਨੂੰ ਗੁੜ੍ਹਤੀ ਮਿਲੀ ਫਰੀਦ ਤੋਂ ਸ਼ਾਹ ਵਾਰਿਸ ਜਿਹੇ ਮੁਰੀਦ ਤੋਂ ਤੇਰੇ ਨੈਣੀਂ ਨੂਰ ਕਬੀਰ ਦਾ ਪਿੱਠ ਥਾਪੜਾ ਮੀਆਂ ਮੀਰ ਦਾ ਤੇਰਾ ਅੱਖਰ ਅੱਖਰ ਪਾਕ ਹ...
21/02/2026

ਤੈਨੂੰ ਗੁੜ੍ਹਤੀ ਮਿਲੀ ਫਰੀਦ ਤੋਂ
ਸ਼ਾਹ ਵਾਰਿਸ ਜਿਹੇ ਮੁਰੀਦ ਤੋਂ
ਤੇਰੇ ਨੈਣੀਂ ਨੂਰ ਕਬੀਰ ਦਾ
ਪਿੱਠ ਥਾਪੜਾ ਮੀਆਂ ਮੀਰ ਦਾ
ਤੇਰਾ ਅੱਖਰ ਅੱਖਰ ਪਾਕ ਹੈ
ਤੇਰਾ ਪੀਰਾਂ ਦੇ ਨਾਲ ਸਾਕ ਹੈ
ਮਹਾਂਪੁਰਸ਼ ਸੰਤ ਬਾਬਾ ਦਇਆ ਸਿੰਘ ਜੀ ਦੀ ਯਾਦ ਵਿੱਚ ਸਲਾਨਾ ਗੁਰਮਤਿ ਮੁਕਾਬਲਿਆਂ ਵਿੱਚੋਂ ਮਾਖਿਓਂ ਮਿੱਠੀ ਮਾਂ ਬੋਲੀ "ਪੰਜਾਬੀ ਸੁੰਦਰ ਲਿਖਾਈ ਮੁਕਾਬਲੇ" ਵਿੱਚ ਵਰਗ ੳ ਵਿਚ
ਪਹਿਲਾ ਸਥਾਨ :- ਰਾਜਵਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਲੋਹਗੜ੍ਹ, (3,000/-), ਦੀ
ਦੂਜਾ ਸਥਾਨ :- ਮਨਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਲੋਹਗੜ੍ਹ (2,500),
ਤੀਜਾ ਸਥਾਨ :- ਨਵਕਿਰਨ ਦੀਪ ਕੌਰ ਮਾਤਾ ਗੁਜਰੀ ਪਬਲਿਕ ਸਕੂਲ ਭੜਾਣਾ, (2,000/-), ਨੇ ਜਿਤਿਆ।
ਵਰਗ ਅ ਵਿਚੋਂ
ਪਹਿਲਾ ਸਥਾਨ :- ਮਨਵੀਰ ਕੌਰ ਮਾਤਾ ਗੁਜਰੀ ਸਕੂਲ ਭੜਾਣਾ (5,000/-),
ਦੂਜਾ ਸਥਾਨ:- ਹਰਮਨ ਸਿੰਘ, ਸਰਕਾਰੀ ਹਾਈ ਸਕੂਲ ਸੁਰ ਸਿੰਘ ਵਾਲਾ (4,000/-),
ਤੀਜਾ ਸਥਾਨ:- ਸਹਿਜਪ੍ਰੀਤ ਕੌਰ ਬਾਬਾ ਫਰੀਦ ਪਬਲਿਕ ਸਕੂਲ ਕੁੱਲਗੜ੍ਹੀ (3,000/-) ਨੇ ਜਿਤਿਆ।
ਮੀਰੀ ਪੀਰੀ ਵੈਲਫੇਅਰ ਸੁਸਾਇਟੀ,
Sur Singh Wala, Ferozepur - Punjab
Sur Singh Wala, Ferozepur - Punjab

"ਬੀਬਾ ਸਿੱਖ ਨੌਜਵਾਨ ਐਵਾਰਡ"ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਚੋਂ ਇੱਕ ਨੌਜਵਾਨ ਨੂੰ ਇਹ ਐਵਾਰਡ ਦਿੱਤਾ ਗਿਆ। ਸਾਰੀਆਂ ਸ਼ਰਤਾਂ ਪੂਰੀਆਂ ਕਰਕੇ...
20/02/2026

"ਬੀਬਾ ਸਿੱਖ ਨੌਜਵਾਨ ਐਵਾਰਡ"
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਚੋਂ ਇੱਕ ਨੌਜਵਾਨ ਨੂੰ ਇਹ ਐਵਾਰਡ ਦਿੱਤਾ ਗਿਆ। ਸਾਰੀਆਂ ਸ਼ਰਤਾਂ ਪੂਰੀਆਂ ਕਰਕੇ (ਪੜ੍ਹਾਈ ਗਰੇਜੂਏਸ਼ਨ, ਨਸ਼ੇ ਤੋਂ ਰਹਿਤ, ਨੇਕ ਬੋਲ ਚਾਲ , ਸੇਵਾ ਭਾਵਨਾ, ਚੰਗਾ ਚਰਿੱਤਰ, ਇਮਾਨਦਾਰੀ ਵਰਗੇ ) ਸਾਰੇ ਗੁਣਾਂ ਨਾਲ ਲਬਰੇਜ਼ ਤਿੰਨ ਸਰਕਾਰੀ ਨੌਕਰੀਆਂ ਦੇ ਇਮਤਿਹਾਨ ਪਾਸ ਅਤੇ ਜਿਸ ਨੌਕਰੀ ਵਿੱਚ ਬਿਲਕੁਲ ਵੀ ਰਿਸ਼ਵਤ ਦੀ ਗੁੰਜਾਇਸ਼ ਨਹੀਂ, ਉਹ ਨੌਕਰੀ ਜੁਆਇੰਨ ਕੀਤੀ । ਅਜਿਹੇ ਨੌਜਵਾਨਾਂ ਤੇ ਇਕੱਲੇ ਮਾਪਿਆਂ ਨੂੰ ਹੀ ਨਹੀਂ ਪੂਰੇ ਪੰਜਾਬ ਨੂੰ ਮਾਣ ਹੈ। ਇਸ ਸਾਲ "ਬੀਬਾ ਸਿੱਖ ਨੌਜਵਾਨ ਐਵਾਰਡ" ਬਲਰਾਜ ਸਿੰਘ ਦੀ ਝੋਲੀ ਵਿਚ ਪਿਆ। ਪੂਰੇ ਪਿੰਡ ਅਤੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ।
ਮੀਰੀ ਪੀਰੀ ਵੈਲਫੇਅਰ ਸੁਸਾਇਟੀ,
Sur Singh Wala, Ferozepur - Punjab

ਮਹਾਂਪੁਰਸ ਸੰਤ ਬਾਬਾ ਦਇਆ ਸਿੰਘ ਜੀ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਢਾਬਸਰ ਸਾਹਿਬ ਪਿੰਡ ਸੁਰ ਸਿੰਘ ਵਾਲਾ ਫਿਰੋਜ਼ਪੁਰ ਵਿਖੇ ਸਲਾਨਾ ਗੁਰਮਤਿ ਮੁਕਾਬ...
20/02/2026

ਮਹਾਂਪੁਰਸ ਸੰਤ ਬਾਬਾ ਦਇਆ ਸਿੰਘ ਜੀ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਢਾਬਸਰ ਸਾਹਿਬ ਪਿੰਡ ਸੁਰ ਸਿੰਘ ਵਾਲਾ ਫਿਰੋਜ਼ਪੁਰ ਵਿਖੇ ਸਲਾਨਾ ਗੁਰਮਤਿ ਮੁਕਾਬਲਿਆਂ ਵਿੱਚੋਂ "ਪ੍ਰਸ਼ਨੋਤਰੀ ਮੁਕਾਬਲੇ" ਵਿੱਚ ਬਹੁਤ ਫਸਵੇ ਮੁਕਾਬਲੇ ਵਿੱਚ
ਪਹਿਲਾ ਸਥਾਨ :- ਗੁਰਲੀਨ ਕੌਰ ਅਤੇ ਮਹਿਕਦੀਪ ਕੌਰ ਬਾਬਾ ਵੀਰ ਸਿੰਘ ਸਕੂਲ ਬੰਡਾਲਾ ਦੀ ਟੀਮ (5,000/-)
ਦੂਜਾ ਸਥਾਨ :- ਖੁਸ਼ਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ (4,000/-)
ਤੀਜਾ ਸਥਾਨ :- ਮਨਵੀਰ ਕੌਰ ਅਤੇ ਏਕਮਪ੍ਰੀਤ ਕੌਰ (3,000/-) ਨੇ ਜਿਤਿਆ।
ਇਹਨਾਂ ਮੁਕਾਬਲਿਆਂ ਵਿੱਚ ਜੱਜ ਸਾਹਿਬਾਨ ਦੀ ਭੂਮਿਕਾ ਕਰਮਜੀਤ ਕੌਰ ਪ੍ਰਿੰਸੀਪਲ ਮਾਤਾ ਗੁਜਰੀ ਸਕੂਲ ਭੜਾਣਾ, ਰੁਪਿੰਦਰ ਕੌਰ ਅਧਿਆਪਕ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਨੇ ਨਿਭਾਈ। ਪ੍ਰਸ਼ਨ ਪੁੱਛਣ ਅਤੇ ਸਟੇਜ ਸੰਭਾਲਣ ਦੀ ਸੇਵਾ ਸ੍ਰ ਗੁਰਭੇਜ ਸਿੰਘ ਪ੍ਰਿੰਸੀਪਲ ਸਰਕਾਰੀ ਹਾਈ ਸਕੂਲ ਕੋਹਾਲਾ ਨੇ ਬਾਖ਼ੂਬੀ ਨਿਭਾਈ।
ਮੀਰੀ ਪੀਰੀ ਵੈਲਫੇਅਰ ਸੁਸਾਇਟੀ,
Sur Singh Wala, Ferozepur - Punjab

ਆਇਓ ਸੁਨਨ ਪੜਨ ਕਉ ਬਾਣੀ ॥ਮਹਾਂਪੁਰਸ ਸੰਤ ਬਾਬਾ ਦਇਆ ਸਿੰਘ ਜੀ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਢਾਬਸਰ ਸਾਹਿਬ ਪਿੰਡ ਸੁਰ ਸਿੰਘ ਵਾਲਾ ਫਿਰੋਜ਼ਪੁਰ ਵ...
19/02/2026

ਆਇਓ ਸੁਨਨ ਪੜਨ ਕਉ ਬਾਣੀ ॥
ਮਹਾਂਪੁਰਸ ਸੰਤ ਬਾਬਾ ਦਇਆ ਸਿੰਘ ਜੀ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਢਾਬਸਰ ਸਾਹਿਬ ਪਿੰਡ ਸੁਰ ਸਿੰਘ ਵਾਲਾ ਫਿਰੋਜ਼ਪੁਰ ਵਿਖੇ ਸਲਾਨਾ ਗੁਰਮਤਿ ਮੁਕਾਬਲਿਆਂ ਵਿੱਚੋਂ "ਗੁਰਬਾਣੀ ਕੰਠ ਮੁਕਾਬਲੇ" ਦੇ ਵਰਗ ੳ ਵਿਚੋਂ
ਪਹਿਲਾ ਸਥਾਨ:- ਪ੍ਰਭਨੂਰ ਕੌਰ, ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ, (5,000/-)
ਦੂਜਾ ਸਥਾਨ :- ਯਾਦਵਿੰਦਰ ਸਿੰਘ, ਸਰਕਾਰੀ ਹਾਈ ਸਕੂਲ ਚੂਚਕਵਿੰਡ, (4,000/-)
ਤੀਜਾ ਸਥਾਨ:- ਖੁਸ਼ਪ੍ਰੀਤ ਕੌਰ, ਅਕਾਲ ਅਕੈਡਮੀ ਭੜਾਣਾ, (3,000/-)
ਅਤੇ ਵਰਗ ਅ ਵਿਚ
ਪਹਿਲਾ ਸਥਾਨ:- ਸੁਖਮਨਪ੍ਰੀਤ ਕੌਰ ਬਾਬਾ ਵੀਰ ਸਿੰਘ ਸਕੂਲ ਬੰਡਾਲਾ, (3,000/-)
ਦੂਜਾ ਸਥਾਨ :- ਸੰਦੀਪ ਕੌਰ ਬਾਬਾ ਵੀਰ ਸਿੰਘ ਸਕੂਲ ਬੰਡਾਲਾ, (2,500/-)
ਤੀਜਾ ਸਥਾਨ :- ਮਹਿਕਦੀਪ ਕੌਰ ਬਾਬਾ ਵੀਰ ਸਿੰਘ ਸਕੂਲ ਬੰਡਾਲਾ (2,000/-) ਨੇ ਪ੍ਰਾਪਤ ਕੀਤਾ।
ਜੱਜਮੈਂਟ ਦੀ ਸੇਵਾ ਭਾਈ ਬਚਿੱਤਰ ਸਿੰਘ ਵਾਈਸ ਪ੍ਰਿੰਸੀਪਲ ਬਾਬਾ ਸ਼ਾਮ ਸਿੰਘ ਅਟਾਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਭਰਾਂ, ਬਾਬਾ ਬਲਕਾਰ ਸਿੰਘ (ਜਥਾ ਅੰਮ੍ਰਿਤ ਸੰਚਾਰ), ਦੂਰੋਂ ਨੇੜਿਓਂ ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ।
ਮੀਰੀ ਪੀਰੀ ਵੈਲਫੇਅਰ ਸੁਸਾਇਟੀ,
Sur Singh Wala, Ferozepur - Punjab

ਸਿਰ ਉੱਤੇ ਬੱਝੀ ਦਸਤਾਰ ਸੋਹਣੀ ਲੱਗਦੀ, ਦੁਨੀਆਂ ਤੇ ਕੌਮ ਸਰਦਾਰ ਸੋਹਣੀ ਲੱਗਦੀ। ਮਹਾਂਪੁਰਖ ਸੰਤ ਬਾਬਾ ਦਇਆ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਗੁਰਦੁਆ...
19/02/2026

ਸਿਰ ਉੱਤੇ ਬੱਝੀ ਦਸਤਾਰ ਸੋਹਣੀ ਲੱਗਦੀ,
ਦੁਨੀਆਂ ਤੇ ਕੌਮ ਸਰਦਾਰ ਸੋਹਣੀ ਲੱਗਦੀ।
ਮਹਾਂਪੁਰਖ ਸੰਤ ਬਾਬਾ ਦਇਆ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਗੁਰਦੁਆਰਾ ਢਾਬਸਰ ਸਾਹਿਬ, ਸੁਰ ਸਿੰਘ ਵਾਲਾ ਦੇ ਸਲਾਨਾ ਜੋੜ ਮੇਲੇ ਤੇ ਕਰਵਾਏ ਦਸਤਾਰ ਮੁਕਾਬਲਿਆਂ ਦੇ ਨਤੀਜਿਆਂ ਵਿੱਚੋਂ ਗਰੁੱਪ ਅ ਦੇ (14 ਤੋ 20 ਸਾਲ) ਪਹਿਲਾ ਇਨਾਮ
ਕੰਵਲਜੀਤ ਸਿੰਘ ਮੋਗਾ (11,000/-)
ਦੂਜਾ ਇਨਾਮ
ਗਗਨਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ (7,500/-)
ਤੀਜਾ ਇਨਾਮ
ਸਾਹਿਬਜੀਤ ਸਿੰਘ ਜ਼ੀਰਾ (5,000/-)
ਨੇ ਜਿਤਿਆ।
ਗਰੁੱਪ ੳ ਦੇ ਮੁਕਾਬਲੇ ਵਿੱਚ (3 ਤੋਂ 13 ਸਾਲ)
ਪਹਿਲਾ ਇਨਾਮ
ਲਕਸਪ੍ਰੀਤ ਸਿੰਘ ਫਿਰੋਜ਼ਪੁਰ (5,000/-)
ਦੂਜਾ ਇਨਾਮ
ਰਾਜਪ੍ਰੀਤ ਸਿੰਘ ਗੁਲਾਮੀ ਵਾਲਾ (4,000/-)
ਤੀਜਾ ਇਨਾਮ
ਗੁਰਵਿੰਦਰ ਸਿੰਘ ਕੋਹਾਲਾ (3,000/-)
ਨੇ ਪਾ੍ਪਤ ਕੀਤਾ। ਸਟੇਜ ਸੈਕਟਰੀ ਦੀ ਸੇਵਾ ਸ: ਗੁਰਭੇਜ ਸਿੰਘ ਅਤੇ ਦਸਤਾਰ ਦੀ ਜੱਜਮੈਂਟ ਦੀ ਸੇਵਾ ਸ: ਦਵਿੰਦਰ ਸਿੰਘ ਸੁੱਖੇ ਵਾਲਾ ਨੇ ਨਿਭਾਈ।
ਮੀਰੀ ਪੀਰੀ ਵੈਲਫੇਅਰ ਸੁਸਾਇਟੀ,
Sur Singh Wala, Ferozepur - Punjab

ਤੇਰਾ ਸ਼ੁਕਰ ਦਾਤਿਆ Sur Singh Wala, Ferozepur - Punjab
19/02/2026

ਤੇਰਾ ਸ਼ੁਕਰ ਦਾਤਿਆ
Sur Singh Wala, Ferozepur - Punjab

ਮਹਾਂਪੁਰਸ਼ ਸੰਤ ਬਾਬਾ ਦਇਆ ਸਿੰਘ ਜੀ ਦੀ ਮਿੱਠੀ ਪਿਆਰੀ ਯਾਦ ਵਿੱਚ ਕਰਵਾਏ ਗਏ ਗੁਰਦੁਆਰਾ ਢਾਬਸਰ ਸਾਹਿਬ ਪਿੰਡ ਸੁਰ ਸਿੰਘ ਵਾਲਾ, ਫਿਰੋਜ਼ਪੁਰ ਵਿਖੇ ...
18/02/2026

ਮਹਾਂਪੁਰਸ਼ ਸੰਤ ਬਾਬਾ ਦਇਆ ਸਿੰਘ ਜੀ ਦੀ ਮਿੱਠੀ ਪਿਆਰੀ ਯਾਦ ਵਿੱਚ ਕਰਵਾਏ ਗਏ ਗੁਰਦੁਆਰਾ ਢਾਬਸਰ ਸਾਹਿਬ ਪਿੰਡ ਸੁਰ ਸਿੰਘ ਵਾਲਾ, ਫਿਰੋਜ਼ਪੁਰ ਵਿਖੇ ਗੁਰਮਤਿ ਮੁਕਾਬਲਿਆਂ (ਦਸਤਾਰ ਮੁਕਾਬਲੇ, ਗੁਰਬਾਣੀ ਕੰਠ ਮੁਕਾਬਲੇ, ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ, ਗੁਰਮੁਖੀ ਸੁੰਦਰ ਲਿਖਾਈ ਮੁਕਾਬਲੇ) ਵਿੱਚ ਬਹੁਤ ਸਾਰੇ ਸਕੂਲਾਂ ਦੇ ਬੱਚਿਆਂ, ਨੌਜਵਾਨਾਂ ਅਤੇ ਇਲਾਕੇ ਭਰ ਦੀਆਂ ਸੰਗਤਾਂ ਨੇ ਹਿੱਸਾ ਲਿਆ। ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਮਹਾਪੁਰਸ਼ ਬਾਬਾ ਅਵਤਾਰ ਸਿੰਘ ਜੀ (ਮੁਖੀ ਦਲ ਬਾਬਾ ਬਿਧੀ ਚੰਦ ਜੀ) ਸੁਰ ਸਿੰਘ ਵਾਲੇ, ਮਹਾਂਪੁਰਸ਼ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਾਲੇ, ਭਾਈ ਬਲਵਿੰਦਰ ਸਿੰਘ ਜੀ ਕਥਾਵਾਚਕ ਗੁਰਦੁਆਰਾ ਜਾਮਨੀ ਸਾਹਿਬ ਬਾਜ਼ੀਦਪੁਰ, ਬਾਂਬਾ ਬਲਕਾਰ ਸਿੰਘ ਜੀ (ਜਥਾ ਅੰਮ੍ਰਿਤ ਸੰਚਾਰ), ਡਾਕਟਰ ਮਨਜੀਤ ਸਿੰਘ, ਚੈਅਰਮੈਨ ਬਾਬਾ ਫਰੀਦ ਗੁਰੂਕੁਲ ਕਾਲਜ ਕੋਟਕਪੂਰਾ, ਸ: ਗੁਰਭੇਜ ਸਿੰਘ ਪਿ੍ੰਸੀਪਲ ਸਰਕਾਰੀ ਹਾਈ ਸਕੂਲ ਕੋਹਾਲਾ, ਭਾਈ ਬਚਿੱਤਰ ਸਿੰਘ ਵਾਈਸ ਪ੍ਰਿੰਸੀਪਲ ਬਾਬਾ ਸ਼ਾਮ ਸਿੰਘ ਅਟਾਰੀ ਸੀ: ਸੈਂ: ਸਕੂਲ ਫ਼ਤਹਿਗੜ੍ਹ ਸਭਰਾਂ, ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਫਰੀਦੇ ਵਾਲਾ ਅਤੇ ਇਲਾਕੇ ਭਰ ਵਿਚੋਂ ਧਾਰਮਿਕ ਸਖਸ਼ੀਅਤਾਂ ਨੇ ਹਾਜ਼ਰੀ ਭਰੀ। ਮੀਰੀ ਪੀਰੀ ਵੈਲਫੇਅਰ ਸੁਸਾਇਟੀ ਵੱਲੋਂ ਮਹਾਂਪੁਰਸ਼ਾ ਅਤੇ ਸਾਰੀਆਂ ਧਾਰਮਿਕ ਸਖਸ਼ੀਅਤਾਂ ਨੂੰ ਬਹੁਤ ਹੀ ਸਤਿਕਾਰ ਸਹਿਤ ਨਿੱਘੀ ਜੀ ਆਇਆਂ ਨੂੰ ਕਿਹਾ ਅਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਅੱਗੇ ਵਾਸਤੇ ਵੀ ਅਜਿਹੇ ਕਾਰਜ ਕਰਨ ਲਈ ਬਲ ਉਦਮ ਬਖਸ਼ਦੇ ਰਹਿਣ।
ਮੀਰੀ ਪੀਰੀ ਵੈਲਫੇਅਰ ਸੁਸਾਇਟੀ,
Sur Singh Wala, Ferozepur - Punjab

🙏
16/02/2026

🙏

Address

Vill:/Sur Singh Wala
Firozpur
152005

Telephone

9463400063

Website

Alerts

Be the first to know and let us send you an email when Miri Piri - ਮੀਰੀ ਪੀਰੀ posts news and promotions. Your email address will not be used for any other purpose, and you can unsubscribe at any time.

Contact The Organization

Send a message to Miri Piri - ਮੀਰੀ ਪੀਰੀ:

Shortcuts

Share