03/10/2024
ਬੀਤੇ ਦਿਨ ਨੌਜਵਾਨ ਸਮਾਜ ਸੇਵਾ ਸੰਸਥਾ (ਰਜਿ:) ਪੰਜਾਬ ਪ੍ਰਧਾਨ ਲਵਲੀ ਵਾਲਮੀਕਿਨ ਦਿੱਸਾ ਨਿਰਦੇਸ਼ ਜਲਾਲਾਬਾਦ ਦੇ ਪੰਜਾਬ ਵਾਈਸ ਪ੍ਰਧਾਨ ਅਮਿਤ ਰੋਜੀਆਂ ਦੀ ਅਗਵਾਈ ਹੇਠ ਇਕ ਮੀਟਿੰਗ ਭਗਵਾਨ ਵਾਲਮੀਕਿ ਮੰਦਰ ਜਲਾਲਾਬਾਦ ਵਿੱਚ ਰੱਖੀ ਗਈ। ਸੰਸਥਾ ਵਿੱਚ ਵਾਧਾ ਕਰਦੇ ਹੋਏ ਕੁਝ ਨਵੀਆ ਨਿਯੁਕਤੀਆ ਕੀਤੀਆ ਗਈਆ.ਰਾਹੁਲ ਸਾਰਵਾਨ ਨੂੰ ਸੀਨੀਅਰ ਸਹਿਰੀ ਵਾਈਸ ਪ੍ਰਧਾਨ, ਅਵਿਨਾਸ਼ ਕੁਮਾਰ ਨੂੰ ਵਾਈਸ ਪ੍ਰਧਾਨ, ਸੰਜੈ ਕੁਮਾਰ ਨੂੰ ਜਰਨਲ ਸਕੱਤਰ ਨਿਯੁੱਕਤ ਕੀਤਾ ਗਿਆ, ਇਹ ਨਿਯੁੱਕਤੀਆ ਪੰਜਾਬ ਪ੍ਰਧਾਨ ਲਵਲੀ ਵਾਲਮੀਕਿਨ, ਪੰਜਾਬ ਜਰਨਲ ਸਕੱਤਰ ਵਿਨੈ ਪਰਵਾਨਾ, ਅਰੁਣ ਸਾਰਸਰ,ਰਾਹੁਲ, ਅਦਿ ਫਾਜ਼ਿਲਕਾ ਟੀਮ ਵੱਲੋ ਕੀਤੀਆ ਗਈਆ.। ਇਸ ਮੌਕੇ ਤੇ ਨੌਜਵਾਨ ਸਮਾਜ ਸੇਵਾ ਸੰਸਥਾ ਜਲਾਲਾਬਾਦ ਦੇ ਚੇਅਰਮੈਨ ਰਾਜ ਕੁਮਾਰ ਅੱਠਵਾਲ, ਵਾਈਸ ਚੇਅਰਮੈਨ ਵਿਕਾਸ ਡਲਗੋਅਰ, ਸਹਿਰੀ ਪ੍ਰਧਾਨ ਦੀਪਕ ਇਦੌਰਾ, ਯੂਥ ਵਿੰਗ ਪ੍ਰਧਾਨ ਰਿੰਕੂ ਰੋਜੀਆਂ, ਗੁਰਪ੍ਰੀਤ ਰਾਜਪੂਤ ਅਦਿ ਮੌਜੂਦ ਹੋਏ ।ਜਲਾਲਾਬਾਦ ਟੀਮ ਵੱਲੋ ਪੰਜਾਬ ਪ੍ਰਧਾਨ ਲਵਲੀ ਵਾਲਮੀਕਿ ਜੀ ਨੂੰ ਸਨਮਾਨਿਤ ਕੀਤਾ ਗਿਆ! ਫਾਜ਼ਿਲਕਾ ਟੀਮ ਅਤੇ ਜਲਾਲਾਬਾਦ ਟੀਮ ਵੱਲੋ ਨੱਵ ਨਿਯੁਕਤ ਪ੍ਰਧਾਨਾ ਨੂੰ ਵਧਾਈ ਦਿੱਤੀਆ ਗਈਆ।