ਕ੍ਰਾਂਤੀਕਾਰੀ ਕਿਸਾਨ ਮੋਰਚਾ ਪੰਜਾਬ

  • Home
  • India
  • Fazilka
  • ਕ੍ਰਾਂਤੀਕਾਰੀ ਕਿਸਾਨ ਮੋਰਚਾ ਪੰਜਾਬ

ਕ੍ਰਾਂਤੀਕਾਰੀ ਕਿਸਾਨ ਮੋਰਚਾ ਪੰਜਾਬ ਇਨਕਲਾਬ ਜ਼ਿੰਦਾਬਾਦ
ਸਾਮਰਾਜਵਾਦ ਮੁਰਦਾਬਾਦ
ਮੁਕਤੀ ਲਈ ਲੜੋ

27/04/2026

ਪਰਮਜੀਤ ਜ਼ੀਰਾ ਦੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ

ਇਮਾਨਦਾਰ ਤੇ ਪਰਪੱਕ ਟਰੇਡ ਯੂਨੀਅਨ ਆਗੂ ਅਤੇ ਲੋਕ ਘੋਲਾਂ ਦੇ ਬੇਬਾਕ ਨਿਡਰ ਵਕੀਲ ਰਹੇ ਐਨ ਕੇ ਜੀਤ ਦਾ ਬੇਵਕਤ ਸਦੀਵੀ ਵਿਛੋੜਾ, ਅਗਾਂਹ ਵਧੂ ਤੇ ਇਨਕਲ...
18/04/2026

ਇਮਾਨਦਾਰ ਤੇ ਪਰਪੱਕ ਟਰੇਡ ਯੂਨੀਅਨ ਆਗੂ ਅਤੇ ਲੋਕ ਘੋਲਾਂ ਦੇ ਬੇਬਾਕ ਨਿਡਰ ਵਕੀਲ ਰਹੇ ਐਨ ਕੇ ਜੀਤ ਦਾ ਬੇਵਕਤ ਸਦੀਵੀ ਵਿਛੋੜਾ, ਅਗਾਂਹ ਵਧੂ ਤੇ ਇਨਕਲਾਬੀ ਲਹਿਰਾਂ ਲਈ ਬਹੁਤ ਵੱਡੀ ਸੱਟ ਤੇ ਦੁਖਦਾਈ ਹੈ। ਕੌੜੀ ਤੇ ਸੱਚੀ ਗੱਲ ਨੂੰ ਸਾਦੇ ਅਤੇ ਸਰਲ ਸ਼ਬਦਾਂ ਵਿਚ ਪੇਸ਼ ਕਰਨ ਦੀ ਮੁਹਾਰਤ ਵਾਲੇ ਇਸ ਇਨਕਲਾਬੀ ਨੂੰ ਕ੍ਰਾਂਤੀਕਾਰੀ ਕਿਸਾਨ ਮੋਰਚਾ, ਪੰਜਾਬ ਸ਼ਰਧਾਂਜਲੀ ਤੇ ਸਤਿਕਾਰ ਅਰਪਿਤ ਕਰਦੇ ਹੋਏ ਪਰਿਵਾਰ, ਰਿਸ਼ਤੇਦਾਰਾਂ ਤੇ ਹਮ ਸਫ਼ਰ ਸਾਥੀਆਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ।

ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਉੱਤੇ ਕੀਤੇ ਹਮਲੇ ਬਾਰੇ ਕੁੱਝ ਤੱਥ• 26-ਫਰਵਰੀ-2026 ਨੂੰ ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਉੱਤੇ ਹਮਲਾ ਅੰਤਰਾਸ਼ਟਰੀ ਨਿ...
26/03/2026

ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਉੱਤੇ ਕੀਤੇ ਹਮਲੇ ਬਾਰੇ ਕੁੱਝ ਤੱਥ

• 26-ਫਰਵਰੀ-2026 ਨੂੰ ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਉੱਤੇ ਹਮਲਾ ਅੰਤਰਾਸ਼ਟਰੀ ਨਿਯਮ-ਕਾਨੂੰਨਾਂ ਦੀ ਉਲੰਘਣਾ ਹੈ, ਇਸੇ ਗੱਲ ਨੂੰ ਲੈ ਕੇ ਅਮਰੀਕਾ ਦੇ ਕੁੱਝ ਅਧਿਕਾਰੀ ਅਸਤੀਫ਼ਾ ਦੇ ਚੁੱਕੇ ਹਨ ਕਿ ਇਸ ਹਮਲੇ ਦੀ ਕੋਈ ਤੁਕ ਨਹੀਂ ਸੀ ਬਣਦੀ।
• ਹਮਲੇ ਦਾ ਕਾਰਣ ਅਮਰੀਕਾ ਦੀ ਦਾਦਾਗਿਰੀ, ਤੇਲ ਜਿਹੇ ਸਰੋਤਾਂ ਨੂੰ ਹਥਿਆਉਣਾ ਤੇ ਐਪਸਟਾਈਨ ਵਰਗੇ ਮਸਲੇ ਨੂੰ ਦਬਾਉਣਾ ਹੈ ਜਦ ਕਿ ਇਰਾਨ ਕੋਲ ਪ੍ਰਮਾਣੂ ਹਥਿਆਰ ਜਾਂ 'ਇਰਾਨ ਹਮਲਾ ਕਰੇਗਾ' ਤਾਂ ਸਿਰਫ਼ ਝੂਠ ਤੇ ਚਵਲਾਂ ਹਨ। ਇਸੇ ਬਹਾਨੇ ਅਮਰੀਕਾ ਵੱਲੋਂ ਪਿਛਲੇ ਸਾਲ ਵੀ ਇਰਾਨ ਉੱਤੇ ਹਮਲਾ ਕੀਤਾ ਗਿਆ ਸੀ, ਬਾਕੀ ਅਮਰੀਕਾ ਨੇ ਆਪਣੇ ਹਥਿਆਰਾਂ ਦੀ ਨੁਮਾਇਸ਼ ਤੇ ਵੇਚਣ ਲਈ ਕਿਤੇ ਨਾ ਕਿਤੇ ਤਬਾਹੀ ਕਰਦੇ ਰਹਿਣਾ ਹੁੰਦਾ।
• 1935 ਵਿੱਚ Persia ਤੋਂ ਨਾਂ ਬਦਲ ਕੇ ਇਰਾਨ ਰੱਖਣ ਤੋਂ ਲੈ ਕੇ ਇਰਾਨ ਨੇ ਕਿਸੇ ਵੀ ਦੇਸ਼ ਉੱਤੇ ਪਹਿਲਾਂ ਹਮਲਾ ਨਹੀਂ ਕੀਤਾ, ਜਦਕਿ ਅਮਰੀਕਾ ਨੇ ਇਸ ਸਮੇਂ ਦੌਰਾਨ ਗਰੇਨਾਡਾ, ਪਨਾਮਾ, ਵੀਅਤਨਾਮ, ਇਰਾਕ, ਲਿਬੀਆ, ਸੀਰੀਆ, ਅਫ਼ਗਾਨਿਸਤਾਨ, ਵੈਨਜ਼ੂਏਲਾ ਤੇ ਹੋਰ ਕਈ ਨਿੱਕੇ-ਮੋਟੇ ਮੁਲਕਾਂ ਉੱਤੇ ਹਮਲਾ ਕੀਤਾ, ਓਥੋਂ ਦੇ ਸ਼ਾਸ਼ਕਾਂ, ਅਧਿਕਾਰੀਆਂ ਤੇ ਲੋਕਾਂ ਨੂੰ ਮਾਰਿਆ, ਸਰੋਤਾਂ ਉੱਤੇ ਕਬਜ਼ਾ ਕੀਤਾ।
• ਇਰਾਨ ਦੀ ਪਿਛਲੀ ਜੰਗ ਇਰਾਕ ਨਾਲ ਹੋਈ ਸੀ ਜੋ ਕਿ ਜ਼ਮੀਨੀ ਵਿਵਾਦ, ਧਾਰਮਿਕ ਟਕਰਾਅ ਤੇ ਤਾਕਤ ਦੇ ਲਾਲਚ ਕਰਕੇ ਇਰਾਕ ਵੱਲੋਂ ਹੀ ਸ਼ੁਰੂ ਕੀਤੀ ਗਈ ਸੀ। ਇਹ ਜੰਗ 8 ਸਾਲ ਚੱਲੀ , ਅੰਤ ਦੋਵੇਂ ਦੇਸ਼ UN ਸਮਝੌਤੇ ਤਹਿਤ ਆਪੋ-ਆਪਣੀਆਂ ਫੌਜਾਂ ਪਿੱਛੇ ਹਟਾਉਣ ਤੇ ਜੰਗੀ ਕੈਦੀ ਬਦਲਣ 'ਤੇ ਰਜ਼ਾਮੰਦ ਹੋ ਗਏ।
• ਗੋਦੀ ਮੀਡੀਆ ਵਾਂਗ ਅਮਰੀਕਾ-ਇਜ਼ਰਾਈਲ ਨੇ ਵੀ ਮੀਡੀਆ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ, ਜੋ ਹਰ ਖ਼ਬਰ ਮਿਥੀ ਹੋਈ ਦੇ ਰਹੇ ਹਨ, AI ਵਰਗੀ ਆਧੁਨਿਕ ਤਕਨੀਕ ਵੀ ਅਮਰੀਕਾ-ਇਜ਼ਰਾਈਲ ਦੀ ਬੋਲੀ ਬੋਲ ਰਹੀ ਹੈ ਕਿਉਂਕਿ ਇਸਨੇ ਤਾਂ ਨੈੱਟ ਉੱਪਰ ਪਈ ਸਮਗਰੀ ਦੇ ਆਧਾਰ 'ਤੇ ਹੀ ਜਵਾਬ ਦੇਣੇ ਹੁੰਦੇ, AI ਤਾਂ ਆਖ ਰਹੀ ਇਰਾਨ ਦੇ 50 ਨੇਤਾ ਜਾਂ 170 ਵਿਦਿਆਰਥਣਾਂ ਬਾਰੇ ਕੋਈ ਸਬੂਤ ਨਹੀਂ ਏਥੋਂ ਤੱਕ ਕਿ ਇਰਾਨ ਉੱਤੇ ਤਾਂ ਹਮਲਾ ਹੀ ਨਹੀਂ ਹੋਇਆ।
• ਅਮਰੀਕਾ-ਇਜ਼ਰਾਈਲ ਨੇ ਪਹਿਲ ਕਰਦੇ ਹੋਏ - ਇਰਾਨ ਉੱਤੇ ਹਮਲਾ ਕੀਤਾ, ਇਰਾਨ ਦੇ 50 ਦੇ ਕਰੀਬ ਉੱਚ ਨੇਤਾ ਤੇ ਅਧਿਕਾਰੀ ਮਾਰੇ, ਅੰਤਰਰਾਸ਼ਟਰੀ ਪਾਣੀਆਂ ਵਿੱਚ ਇਰਾਨ ਦੇ ਜਹਾਜ਼ਾਂ ਨੂੰ ਉਡਾਇਆ, ਇਰਾਨ ਦੇ ਤੇਲ ਭੰਡਾਰ ਵਾਲੇ ਮੁੱਖ ਟਾਪੂ ਖੜਗ ਉੱਤੇ ਹਮਲਾ ਕੀਤਾ, ਇਰਾਨ ਦੇ ਸਕੂਲ ਉੱਤੇ ਹਮਲਾ ਕਰਕੇ 170 ਵਿਦਿਆਰਥਣਾਂ ਨੂੰ ਮਾਰਿਆ, ਇਰਾਨ ਦੇ ਬਿਜਲੀ ਕੇਂਦਰਾਂ ਉੱਤੇ ਹਮਲਾ ਕੀਤਾ, ਇਰਾਨ ਦੇ ਨਿਤਾਂਜ ਪ੍ਰਮਾਣੂ ਕੇਂਦਰ ਉੱਤੇ ਹਮਲਾ ਕੀਤਾ।
• ਅਮਰੀਕਾ ਨੇ ਇਰਾਨ ਵਿਰੁੱਧ 1979 ਤੋਂ ਪਾਬੰਦੀਆਂ ਲਾਈਆਂ ਹੋਈਆਂ, ਪਰ ਇਰਾਨ ਨੇ ਅੰਦਰਖਾਤੇ ਆਪਣੀ ਰੱਖਿਆਤਮਕ ਪ੍ਰਣਾਲੀ ਤੇ ਤਕਨੀਕ (ਖ਼ਾਸ ਕਰਕੇ ਮਿਜ਼ਾਈਲ ਤੇ ਡਰੋਨ ਸਮਰਥਾ) ਵਧਾਈ ਜਿਸਦੇ ਸਹਾਰੇ ਹੁਣ ਆਪਣਾ ਬਚਾਅ ਕਰ ਰਿਹਾ।
• ਸ਼ੁਰੂ ਵਿੱਚ ਇਰਾਨ ਨੇ ਪੁਰਾਣੇ ਹਥਿਆਰ ਵਰਤੇ, ਹੌਲੀ-ਹੌਲੀ ਨਵੇਂ ਕੱਢੇ, ਅਮਰੀਕਾ-ਇਜ਼ਰਾਈਲ ਦੇ ਆਇਰਨ-ਡੋਮ, ਥਾਡ ਜਿਹੀਆਂ ਪ੍ਰਣਾਲੀਆਂ ਦਾ ਨੁਕਸਾਨ ਕੀਤਾ ਜਾਂ ਇਹ ਆਸ ਮੁਤਾਬਕ ਸਫ਼ਲ ਨਹੀਂ ਹੋਏ ਜਾਂ ਇਰਾਨ ਦੀਆਂ ਨਵੀਆਂ ਮਿਜ਼ਾਈਲਾਂ ਸਾਹਮਣੇ ਛਿੱਥੇ ਪੈ ਗਏ।
• ਇਰਾਨ ਦੇ ਸਸਤੇ ਡਰੋਨਾਂ ਦਾ ਮੁਕਾਬਲਾ ਕਰਨ ਲਈ ਅਮਰੀਕਾ ਨੇ ਯੂਕਰੇਨ ਦੀ ਸਹਾਇਤਾ ਲਈ, ਕਿਉਂਕਿ ਯੂਕਰੇਨ ਪਿਛਲੇ 4 ਸਾਲਾਂ ਤੋਂ ਰੂਸ ਦੇ ਡਰੋਨੀ ਹਮਲਿਆਂ ਦਾ ਬਚਾਅ ਕਰਦਾ ਆ ਰਿਹਾ।
• ਆਧੁਨਿਕ ਹਥਿਆਰ ਤੇ ਚੀਨ ਦੇ ਉਪਗ੍ਰਹਿ ਦੀ ਸਹਾਇਤਾ ਨਾਲ ਹੌਲੀ-ਹੌਲੀ ਇਰਾਨ ਨੇ ਪੱਕੇ ਨਿਸ਼ਾਨੇ ਲਾਉਣੇ ਸ਼ੁਰੂ ਕੀਤੇ ਜਿਸ ਨਾਲ ਇਜ਼ਰਾਈਲ ਵਿੱਚ ਵੀ ਨੁਕਸਾਨ ਤਾਂ ਹੋਇਆ ਪਰ ਏਨਾ ਜ਼ਿਆਦਾ ਨੀ ਕਿਉਂਕਿ ਇਰਾਨ ਕੋਲ ਸਿਰਫ਼ ਮਿਜ਼ਾਈਲਾਂ ਹੀ ਹਨ, ਸਮੁੰਦਰੀ ਤੇ ਹਵਾਈ ਹਥਿਆਰ ਜਿੰਨੇ ਕੁ ਸਨ ਜ਼ਿਆਦਾਤਰ ਅਮਰੀਕਾ ਵਾਲਿਆਂ ਤਬਾਹ ਕਰ ਦਿੱਤੇ।
• ਅਮਰੀਕਾ ਨੇ ਇਰਾਨ ਦੇ ਗਵਾਂਢੀ ਮੁਲਕਾਂ ਵਿੱਚ ਵੀ ਆਪਣੇ ਅੱਡੇ ਬਣਾਏ ਹੋਏ ਹਨ, ਤੇ ਇਨ੍ਹਾਂ ਅੱਡਿਆਂ ਉੱਤੋਂ ਹੀ ਇਰਾਨ ਉੱਤੇ ਬੰਬਾਰੀ ਕਰ ਰਿਹਾ। ਇਰਾਨ ਵੱਲੋਂ ਗਵਾਂਢੀ ਦੇਸਾਂ ਦੇ ਇਨ੍ਹਾਂ ਅਮਰੀਕੀ ਅੱਡਿਆਂ ਉੱਤੇ ਵੀ ਹਮਲੇ ਕੀਤੇ ਜਾ ਰਹੇ ਹਨ। ਇਰਾਨ ਨੇ ਕਿਹਾ ਹੋਇਆ ਕਿ ਜੋ ਵੀ ਮੁਲਕ ਅਮਰੀਕਾ ਦੀ ਸਹਾਇਤਾ ਕਰੇਗਾ ਉਸ ਉੱਤੇ ਹਮਲਾ ਕਰਾਂਗੇ।
• ਇਰਾਨ ਦੇ ਪ੍ਰਮਾਣੂ-ਕੇਂਦਰ ਉੱਤੇ ਹਮਲੇ ਤੋਂ ਬਾਅਦ ਇਰਾਨ ਨੇ ਇਜ਼ਰਾਈਲ ਦੇ ਪ੍ਰਮਾਣੂ-ਕੇਂਦਰ ਨੇੜੇ ਵਿਗਿਆਨੀਆਂ ਦੇ ਰਹਿਣ ਵਾਲੇ ਇੱਕ ਪਿੰਡ ਉੱਤੇ ਮੋੜਵਾਂ ਹਮਲਾ ਇਹ ਦੱਸਣ ਲਈ ਕੀਤਾ ਕਿ ਚਾਹੀਏ ਤਾਂ ਅਸੀਂ ਵੀ ਤੁਹਾਡਾ ਪ੍ਰਮਾਣੂ-ਕੇਂਦਰ ਉਡਾ ਸਕਦੇ ਹਾਂ, ਹਾਲਾਂਕਿ ਓਥੇ ਵੀ ਮਿਜ਼ਾਈਲ ਰੋਕੂ ਸਿਸਟਮ ਲਾਇਆ ਹੋਇਆ ਸੀ ਜਿਸਨੇ ਕੰਮ ਨਹੀਂ ਕੀਤਾ।
• ਅਮਰੀਕਾ-ਇਜ਼ਰਾਈਲ ਵੱਲੋਂ ਹੋਰ ਮੁਲਕਾਂ ਨੂੰ ਜੰਗ ਵਿੱਚ ਧੱਕਣ ਦੇ ਛੜਯੰਤਰ ਕੀਤੇ ਜਾ ਰਹੇ ਹਨ ਜਿਵੇਂ ਕਿ ਯੂਰਪੀ ਮੁਲਕਾਂ ਵਿੱਚ ਡਰ ਪੈਦਾ ਕਰਨ ਲਈ ਇੰਗਲੈਂਡ ਦੇ ਟਾਪੂ ਡੀਗੋ-ਗਾਰਸ਼ੀਆ ਉੱਤੇ ਹਮਲੇ ਦੀਆਂ ਖ਼ਬਰਾਂ ਅਮਰੀਕੀ ਗੋਦੀ ਮੀਡੀਆ ਵੱਲੋਂ ਫੈਲਾਈਆਂ। ਇਰਾਨ ਨੇ ਇਸ ਹਮਲੇ ਤੋਂ ਇਨਕਾਰ ਕੀਤਾ।
• ਇਰਾਨ ਦੁਆਰਾ ਕਲੱਸਟਰ (ਗੁੱਛੇਦਾਰ) ਬੰਬਾਂ ਨੂੰ ਲੈਕੇ ਨੇਤਨਯਾਹੂ ਨੇ ਬਿਆਨ ਦਿੱਤਾ ਕਿ ਇਹ ਜੰਗ ਦੇ ਨਿਯਮਾਂ ਦੀ ਉਲੰਘਣਾ ਹੈ, ਜਦਕਿ ਇਸੇ ਯਾਹੂ ਨੇ ਆਪਣੀਆਂ ਫੌਜਾਂ ਨੂੰ ਸਿੱਧਾ ਕਿਹਾ ਹੋਇਆ ਕਿ ਕਿਸੇ ਨਿਯਮ-ਨੂਯਮ ਦੀ ਪ੍ਰਵਾਹ ਨਹੀਂ ਕਰਨੀ, ਇਸੇ ਨੇ ਗਾਜ਼ਾ ਤੇ ਲਿਬਨਾਨ ਵਿੱਚ 1 ਲੱਖ ਲੋਕਾਂ ਨੂੰ ਮਾਰਿਆ, ਵੱਡੀ ਗਿਣਤੀ ਵਿੱਚ ਬੱਚੇ ਅਨਾਥ ਹੋਏ ਤੇ ਲੱਖਾਂ ਲੋਕ ਬੇਘਰ ਹੋਏ, ਇਸੇ ਯਾਹੂ ਨੇ ਗਾਜ਼ਾ ਵਿੱਚ 2-3 ਸਾਲ ਤੋਂ ਖਾਣ-ਪੀਣ ਜਾਂ ਦਵਾਈਆਂ ਵਗੈਰਾ ਦੇ ਲਾਂਘੇ ਵੀ ਬੰਦ ਕੀਤੇ ਹੋਏ ਹਨ ਤੇ ਹੁਣ ਏਹ ਨਿਯਮਾਂ ਦੀ ਗੱਲ ਕਰਦਾ।
• ਹੁਣ ਤੱਕ ਇਰਾਨ ਉੱਤੇ 15000 ਤੋਂ ਉੱਪਰ ਬੰਬ ਸੁੱਟੇ ਗਏ ਜਿਸ ਕਾਰਣ ਢਾਈ-ਤਿੰਨ ਹਜ਼ਾਰ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ, ਅਮਰੀਕਾ-ਇਜ਼ਰਾਈਲ ਵਾਲੇ ਆਪਣੇ ਲੋਕਾਂ ਦੇ ਮਰਨ ਜਾਂ ਹਥਿਆਰਾਂ ਦੇ ਤਬਾਹ ਹੋਣ ਦੀਆਂ ਖ਼ਬਰਾਂ ਬਾਹਰ ਨਹੀਂ ਕੱਢਦੇ, ਸਿਰਫ਼ ਮਤਲਬ ਦੀ ਖ਼ਬਰ ਜਾਂ ਇਰਾਨ ਨੂੰ ਤਾਨਾਸ਼ਾਹ ਦਿਖਉਣ, ਬਦਨਾਮ ਕਰਨ ਦੀ ਖ਼ਬਰ ਕੱਢਦੇ ਹਨ।
• ਐਪਸਟੀਨ ਤੇ ਅਦਾਨੀ-ਅੰਬਾਨੀ ਵਰਗਿਆਂ ਦੇ ਅਮਰੀਕਾ ਵਿਖੇ ਕਾਰੋਬਾਰ ਕਰਕੇ ਭਾਰਤ ਸਰਕਾਰ ਦਾ ਰੁਖ ਦੋਗਲੇਪਣ ਵਾਲਾ ਹੈ ਤੇ ਰਹੇਗਾ, ਕਸ਼ਮੀਰ ਵਿੱਚੋਂ ਇਰਾਨ ਲਈ ਇਕੱਠੀ ਕੀਤੀ ਜਾ ਰਹੀ ਸਹਾਇਤਾ ਕਾਬਿਲੇ-ਜ਼ਿਕਰ ਹੈ।
• ਪੜ੍ਹੇ-ਲਿਖੇ ਅਮਰੀਕਾ ਦੇ ਲੋਕਾਂ ਵਿੱਚ ਵੀ ਭਾਰਤੀਆਂ ਵਾਂਗ ਅਰਬ ਜਾਂ ਮੁਸਲਿਮ ਦੇਸਾਂ ਪ੍ਰਤੀ ਸੌੜੀ ਤੇ ਜ਼ਹਿਰੀਲੀ ਸੋਚ ਹੈ ਤੇ ਉਥੋਂ ਦੇ ਗੋਦੀ ਮੀਡੀਆ ਨੇ ਵੀ ਲੋਕਾਂ ਦੇ ਦਿਮਾਗ਼ਾਂ 'ਚ ਕੂੜਾ ਭਰਿਆ ਹੋਇਆ, ਬਾਕੀ ਟਰੰਪ ਵਰਗਾ ਆਗੂ ਚੁਣਨ ਵਾਲੇ ਲੋਕ ਕਿਹੋ ਜਿਹੇ ਹੋਣਗੇ ਖ਼ੁਦ ਅੰਦਾਜ਼ਾ ਲਾ ਲਓ।
• ਅਮਰੀਕਾ-ਇਜ਼ਰਾਈਲ ਸਮਝਦੇ ਸੀ ਕਿ 2-4 ਦਿਨਾਂ ਵਿੱਚ ਇਰਾਨ ਗੋਡੇ ਟੇਕ ਦੇਵੇਗਾ, ਇਰਾਨ ਦੇ ਲੋਕ ਸਰਕਾਰ ਦਾ ਤਖ਼ਤਾ ਪਲਟ ਦੇਣਗੇ, ਪਰ ਅਜਿਹਾ ਨਹੀਂ ਹੋਇਆ, ਜਿਸ ਕਰਕੇ ਬੁਖਲਾਇਆ ਹੋਇਆ ਡੋਲਨ ਟਰੰਪ ਸਵੇਰ-ਸ਼ਾਮ ਬਿਆਨ ਬਦਲਦਾ, ਕਦੇ ਅਸੀਂ ਟੀਚਾ ਪੂਰਾ ਕਰ ਲਿਆ ਕਦੇ ਜੰਗ ਖਤਮ ਹੋਗੀ ਕਦੇ ਇਰਾਨ ਤਬਾਹ ਕਰ ਦਿੱਤਾ ਕਦੇ ਉਹਨਾਂ ਕੋਲ ਗੱਲ ਕਰਨ ਲਈ ਕੋਈ ਨੇਤਾ ਨਹੀਂ ਬਚਿਆ ਕਿਉੰਕਿ ਅਸੀਂ ਸਾਰੇ ਮਾਰ ਦਿੱਤੇ ਕਦੇ ਉਹ ਸਾਡੇ ਨਾਲ ਗੱਲ ਕਰ ਰਹੇ ਨੇ ਕਦੇ ਕੁਸ਼ ਕਦੇ ਕੁਸ਼।
• ਅਮਰੀਕਾ-ਇਜ਼ਰਾਈਲ ਨੇ ਵਾਰ-ਵਾਰ ਇਰਾਨ ਨੂੰ ਧੋਖਾ ਦਿੱਤਾ, ਹਮਲਾ ਕਰਨ ਸਮੇਂ ਵੀ ਇਰਾਨ ਨਾਲ ਗੱਲਬਾਤ ਚੱਲ ਰਹੀ ਸੀ, ਸਕੂਲਾਂ, ਮਹੱਤਵਰੂਪਨ ਟਿਕਾਣਿਆਂ ਉੱਤੇ ਹਮਲਾ ਨਾ ਕਰਨ ਦਾ ਕਹਿਕੇ ਹਮਲਾ ਕਰ ਰਹੇ, ਇੱਕ ਪਾਸੇ ਸਮਝੌਤੇ ਜਾਂ ਜੰਗਬੰਦੀ ਦੀ ਗੱਲ ਕਰਕੇ ਦੂਜੇ ਪਾਸੇ ਲਗਾਤਾਰ ਇਰਾਨ ਉੱਤੇ ਹਮਲੇ ਕੀਤੇ ਜਾ ਰਹੇ, ਜ਼ਮੀਨੀ ਫੌਜਾਂ ਨੂੰ ਇਰਾਨ ਵੱਲ ਭੇਜਿਆ ਜਾ ਰਿਹਾ। ਇਰਾਨ ਨੇ ਸਾਫ਼ ਕਿਹਾ ਕਿ ਅਸੀਂ ਵੀ 20-25 ਸਾਲਾਂ ਤੋਂ ਅਮਰੀਕੀ ਫੌਜੀਆਂ ਦੀ ਸੇਵਾ ਲਈ ਤਿਆਰੀ ਕਰ ਰਹੇ ਹਾਂ।
• ਅਮਰੀਕਾ ਨੇ ਇਰਾਨ ਨੂੰ ਦਬਾਉਣ ਲਈ ਜੋ ਸ਼ਰਤਾਂ ਰੱਖੀਆਂ ਉਹ ਕਿਸੇ ਦਿਮਾਗ਼ੀ ਪਾਗਲ ਜਾਂ ਜਾਣਬੁੱਝ ਕੇ ਬਣਾਈਆਂ ਜੋ ਇਰਾਨ ਨੇ ਮੰਨਣ ਤੋਂ ਨਾਂਹ ਕਰ ਦਿੱਤੀ। ਇਹ ਸ਼ੋਸ਼ਾ ਸਿਰਫ਼ ਇਸ ਲਈ ਛੱਡਿਆ ਤਾਂ ਕਿ ਇਰਾਨ ਵਿਰੁੱਧ ਕਿਸੇ ਵੱਡੀ ਕਾਰਵਾਈ ਸਮੇਂ ਅਮਰੀਕਾ ਕਹਿ ਸਕੇ ਕਿ ਅਸੀਂ ਤਾਂ ਗੱਲ ਕਰਨਾ ਚਾਹੁੰਦੇ ਸੀ ਪਰ ਇਰਾਨ ਹੀ ਤਿਆਰ ਨਹੀਂ ਹੋਇਆ
• ਇਰਾਨ ਕਹਿ ਰਿਹਾ ਕਿ ਜੰਗ ਦੀ ਸ਼ੁਰੂਆਤ ਭਾਵੇਂ ਅਮਰੀਕਾ-ਇਜ਼ਰਾਈਲ ਨੇ ਕੀਤੀ ਹੈ ਪਰ ਖਤਮ ਉਸਦੀਆਂ ਸ਼ਰਤਾਂ ਮੁਤਾਬਕ ਹੋਵੇਗੀ। ਇਰਾਨ ਦੀਆਂ ਸ਼ਰਤਾਂ ਵਿੱਚ ਅਰਬ ਖਿੱਤੇ ਵਿੱਚੋਂ ਅਮਰੀਕਾ ਵੱਲੋਂ ਆਪਣੇ ਅੱਡੇ ਚੁੱਕਣਾ, ਨੁਕਸਾਨ ਲਈ ਮੁਆਵਜ਼ਾ ਦੇਣਾ, ਭਵਿੱਖ ਵਿੱਚ ਇਰਾਨ ਉੱਤੇ ਕੋਈ ਹਮਲਾ ਨਾ ਕਰਨਾ ਸ਼ਾਮਲ ਹਨ।
• ਪਿਛਲੇ ਲੰਬੇ ਸਮੋਂ ਤੋਂ UNO, NATO, WHO ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਚਿੱਟਾ ਹਾਥੀ ਬਣੀਆਂ ਹੋਈਆਂ, ਤੇ ਅਮਰੀਕਾ-ਇਜ਼ਰਾਈਲ ਵਰਗਿਆਂ ਦੀ ਦਾਦਾਗਿਰੀ ਰੋਕਣਾ ਜਾਂ ਦੁਨੀਆ ਦੇ ਮੁਲਕਾਂ ਨੂੰ ਨਿਯਮਾਂ-ਕਾਨੂੰਨਾਂ ਦੀ ਪਾਲਣਾ ਕਰਾਉਣਾ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ।
• ਕਈ ਮੁਲਕਾਂ ਦੇ ਸ਼ਾਸ਼ਕਾਂ ਨੇ ਆਪਣੇ ਲੋਕਾਂ ਉੱਤੇ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਜਾਂ ਜ਼ੁਲਮ ਵੀ ਕੀਤੇ ਪਰੰਤੂ ਇਹ ਕਿਸੇ ਦੂਜੇ ਦੇਸ ਜਾਂ ਵਿਸ਼ਵ ਲਈ ਖਤਰਾ ਨਹੀਂ ਬਣੇ। ਦੁਨੀਆ ਦਾ ਅੰਤ ਜਦ ਵੀ ਹੋਇਆ ਟਰੰਪ-ਨੇਤਨਯਾਹੂ ਵਰਗੇ ਕਿਸੇ ਪਾਗਲ ਤੇ ਸਨਕੀ ਕਾਰਣ ਹੀ ਹੋਵੇਗਾ ਤੇ ਅਜਿਹਾ ਕਰਕੇ ਵੀ ਦੋਸ਼ ਦੂਜਿਆਂ ਸਿਰ ਮੜ੍ਹਨਾ ਇਹ ਬਾਖ਼ੂਬੀ ਜਾਣਦੇ ਨੇ। Copy from facebook

ਕ੍ਰਾਂਤੀਕਾਰੀ ਕਿਸਾਨ ਮੋਰਚਾ, ਪੰਜਾਬ ਵੱਲੋਂ ਪਿੰਡ ਖਿੱਪਾਂ ਵਾਲੀ ਵਿਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੁੱਕੜ ਮੀਟਿੰਗ ਕੀਤੀ ਗ...
26/03/2026

ਕ੍ਰਾਂਤੀਕਾਰੀ ਕਿਸਾਨ ਮੋਰਚਾ, ਪੰਜਾਬ ਵੱਲੋਂ ਪਿੰਡ ਖਿੱਪਾਂ ਵਾਲੀ ਵਿਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੁੱਕੜ ਮੀਟਿੰਗ ਕੀਤੀ ਗਈ ਜਿਸ ਨੂੰ ਜਗਜੀਤ ਸਿੰਘ ਖਿੱਪਾਂਵਾਲੀ, ਸੋਹਣ ਸਿੰਘ ਅਬੋਹਰ ਗੁਰਸ਼ਪਿੰਦਰ ਸਿੰਘ ਨੇ ਸੰਬੋਧਨ ਕੀਤਾ।

ਕ੍ਰਾਂਤੀਕਾਰੀ ਕਿਸਾਨ ਮੋਰਚਾ, ਪੰਜਾਬ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਚੱਪਾੜਿੱਕੀ ਵਿਖੇ ਸ਼ਹੀਦ ਏ ਆਜ਼ਮ ਸਰਦਾਰ ਭਗਤ...
23/03/2026

ਕ੍ਰਾਂਤੀਕਾਰੀ ਕਿਸਾਨ ਮੋਰਚਾ, ਪੰਜਾਬ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਚੱਪਾੜਿੱਕੀ ਵਿਖੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਸ਼ਹੀਦੀ ਦਿਹਾੜੇ ਤੇ ਕਨਵੈਨਸ਼ਨ ਕੀਤੀ ਗਈ। ਇਸ ਨੂੰ ਕ੍ਰਾਂਤੀਕਾਰੀ ਕਿਸਾਨ ਮੋਰਚਾ ਪੰਜਾਬ ਦੇ ਸੂਬਾਈ ਆਗੂ ਜਗਜੀਤ ਸਿੰਘ ਖਿੱਪਾਂਵਾਲੀ, ਭੈਣ ਮੁਖਤਿਆਰ ਕੌਰ ਲਾਧੂਕਾ, ਰੀਟਾ ਗੁਰੂ ਹਰਸਹਾਏ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਜ਼ੈਲ ਸਿੰਘ ਨੇ ਨਿਭਾਈ।

11/03/2026

ਧਿਆਨ ਨਾਲ ਸੁਣੋ ਅਤੇ ਸਮਝੋ

With ਮਨਜੀਤ ਕੌਰ – I'm on a streak! I've been a top fan for 17 months in a row. 🎉
24/02/2026

With ਮਨਜੀਤ ਕੌਰ – I'm on a streak! I've been a top fan for 17 months in a row. 🎉

20/02/2026

ਰਾਜੇਸ਼ ਮਲਹੌਤਰਾ ਦੇ ਪਿਤਾ ਜੀ ਦੇ ਦੇਹਾਂਤ ਤੇ ਕ੍ਰਾਂਤੀਕਾਰੀ ਕਿਸਾਨ ਮੋਰਚਾ, ਪੰਜਾਬ ਦੀ ਪੂਰੀ ਟੀਮ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ।

19/02/2026

ਪਿੰਡ ਜਿਉਂਦ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਦਾ ਕ੍ਰਾਂਤੀਕਾਰੀ ਕਿਸਾਨ ਮੋਰਚਾ, ਪੰਜਾਬ ਨਿਖੇਧੀ ਕਰਦਾ ਹੈ।

17/02/2026

Part 36

Address

Fazilka
152123

Website

Alerts

Be the first to know and let us send you an email when ਕ੍ਰਾਂਤੀਕਾਰੀ ਕਿਸਾਨ ਮੋਰਚਾ ਪੰਜਾਬ posts news and promotions. Your email address will not be used for any other purpose, and you can unsubscribe at any time.

Share