Chardikla Nishkam Sewak Trust

Chardikla Nishkam Sewak Trust Chardikla Nishkam sewak Trust (regd.) faridabad is a registered trust wchich works for welfare of community, religion, and citizen's of India.

“Old  Memories ““ਪੁਰਾਣੀਆਂ ਯਾਦਾਂ “==>> ਸ਼ਾਇਦ ਅਸੀਂ  ਜੀਵਨ ਦੇ ਇਸ ਪੱਖ ਨੂੰ ਵਿਸਾਰ ਦਿੱਤਾ ਹੈ  ਇਕ ਗੱਲ ਹੋਰ ਕੇ ਬੱਚੇ ਧਰਮ ਅਸਥਾਨਾਂ ਤੇ ਨ...
24/07/2025

“Old Memories “
“ਪੁਰਾਣੀਆਂ ਯਾਦਾਂ “
==>> ਸ਼ਾਇਦ ਅਸੀਂ ਜੀਵਨ ਦੇ ਇਸ ਪੱਖ ਨੂੰ ਵਿਸਾਰ ਦਿੱਤਾ ਹੈ ਇਕ ਗੱਲ ਹੋਰ ਕੇ ਬੱਚੇ ਧਰਮ ਅਸਥਾਨਾਂ ਤੇ ਨਹੀਂ ਆਉਂਦੇ ਤਾਂ ਫਿਰ ਬਚਿਆਂ ਕੋਲ ਅਸੀਂ ਪਹੁੰਚ ਜਾਈਏ ......... ਕਿ ਖਿਆਲ ਹੈ ਜੀ .........?????

ਚੜਦੀ ਕਲਾ ਨਿਸਕਾਮ ਸੇਵਕ ਟ੍ਰਸਟ (ਰਜਿ.) ਫਰੀਦਾਬਾਦ ਵੱਲੋਂ ਹਫ਼ਤਾ ਵਾਰੀ ਪੋ੍ਗਰਾਮ ਅੱਜ ਮਿਤੀ 24-7-2016 ਨੂੰ ਰੋਜ ਗਾਰਡਨ ਵਿਖੇ ਕਿੱਤਾ ਗਿਆ
ਪਿਛਲੇ ਹਫ਼ਤੇ ਦੇ ਪੋ੍ਗਰਾਮ ਦੇ ਬਾਦ ਸਾਰਿਆ ਦੀ ਮੰਗ ਤੇ ਇਹ ਨਿਰਣਾ ਲਿਆ ਗਿਆ ਕੇ ਹਰ Sunday ਦੀ ਿੲੱਕਤਰਤਾ ਇਸੇ ਤਰਾਂ ਗਾਰਡਨ ਵਿੱਚ ਕੀਤੀ ਜਾਵੇ

ਅੱਜ ਦੇ ਪੋ੍ਗਰਾਮ ਵਿੱਚ ਜਿੱਥੇ ਬਚਿਆਂ ਨੇ ਮਾਰਸ਼ਲ ਆਰਟ ਦੇ ਗੁਰ ਿਸਖੇ ਓਥੇ ਹੀ ਨੋਜਵਾਣਾ ਨੇ ਅਤੇ ਵੱਡਿਆਂ ਨੇ ਵੀ ਖੇੜਾ ਵਿੱਚ ਹਿੱਸਾ ਲੈਂਦੇ ਹੋਏ ਪੋ੍ਗਰਾਮ ਦਾ ਆੰਨਦ ਮਾਣਿਆ
(ਪੋ੍ਗਰਾਮ ਿਦਆਂ ਕੂਝ ਝਲਕਿਆ ਤਸਵੀਰਾਂ ਰਾਹੀਂ )

ਗੁਰਮਤਿ ਕੈਂਪ ਮਿਤੀ 29-6-2025ਅਕਾਲ ਪੁਰਖ ਦੀ ਕਿਰਪਾ ਸਦਕਾ ਇਸ ਸਾਲ ਦੇ ਚੌਥੇ ਗੁਰਮਤਿ ਕੈਂਪ ਦੀ ਸਮਾਪਤੀਚੜਦੀ ਕਲਾ ਨਿਸਕਾਮ ਸੇਵਕ ਟ੍ਰਸਟ (ਰਜਿ.) ...
30/06/2025

ਗੁਰਮਤਿ ਕੈਂਪ ਮਿਤੀ 29-6-2025
ਅਕਾਲ ਪੁਰਖ ਦੀ ਕਿਰਪਾ ਸਦਕਾ ਇਸ ਸਾਲ ਦੇ ਚੌਥੇ ਗੁਰਮਤਿ ਕੈਂਪ ਦੀ ਸਮਾਪਤੀ
ਚੜਦੀ ਕਲਾ ਨਿਸਕਾਮ ਸੇਵਕ ਟ੍ਰਸਟ (ਰਜਿ.) ਫਰੀਦਾਬਾਦ ਅਤੇ ਪ੍ਰਬੰਧਕ ਵੀਰਾਂ ਦੇ ਸਹਯੋਗ ਨਾਲ ਇਸ ਮਹੀਨੇ ਦਾ ਚੌਥਾ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀ. ਬਲਾਕ ਡਬੂਆ ਕਲੋਨੀ N I T ਫਰੀਦਾਬਾਦ ਵਿਖੇ ਲਗਾਇਆ ਗਿਆ ,ਅੱਜ ਕੈਂਪ ਦਾ ਪੰਜਵਾਂ ਅਤੇ ਅਖੀਰਲਾ ਦਿਨ ਸੀ,
ਵਿਸ਼ੇਸ਼ ਧੰਨਵਾਦ ਵੀਰ ਮਹਿੰਦਰ ਪਾਲ ਸਿੰਘ ਜੀ, ਬੀਬੀ ਗੁਰਪ੍ਰੀਤ ਕੌਰ ਜੀ ਅਤੇ ਗੁਰੂ ਘਰ ਦੇ ਸੇਵਾਦਾਰਾਂ ਅਤੇ ਪ੍ਰਬੰਧਕ ਵੀਰਾਂ ਦਾ , ਸੰਗਤਾਂ ਨੇ ਕੈਂਪ ਦਾ ਭਰਪੂਰ ਆਨੰਦ ਮਾਣਿਆ ॥

, ਕੈਂਪ ਦੀਆਂ ਝਲਕੀਆਂ ਤਸਵੀਰਾਂ ਰਾਹੀ ਃ-

ਗੁਰਮਤਿ ਕੈਂਪ ਮਿਤੀ 27-6-2025ਅਕਾਲ ਪੁਰਖ ਦੀ ਕਿਰਪਾ ਸਦਕਾ ਇਸ ਸਾਲ ਦੇ ਚੌਥੇ ਗੁਰਮਤਿ ਕੈਂਪ ਦੀ ਆਰੰਭਤਾ ਮਿਤੀ 25-6-2025 ਨੂੰ ਕੀਤੀ ਗਈ ਚੜਦੀ ਕ...
27/06/2025

ਗੁਰਮਤਿ ਕੈਂਪ ਮਿਤੀ 27-6-2025
ਅਕਾਲ ਪੁਰਖ ਦੀ ਕਿਰਪਾ ਸਦਕਾ ਇਸ ਸਾਲ ਦੇ ਚੌਥੇ ਗੁਰਮਤਿ ਕੈਂਪ ਦੀ ਆਰੰਭਤਾ ਮਿਤੀ 25-6-2025 ਨੂੰ ਕੀਤੀ ਗਈ
ਚੜਦੀ ਕਲਾ ਨਿਸਕਾਮ ਸੇਵਕ ਟ੍ਰਸਟ (ਰਜਿ.) ਫਰੀਦਾਬਾਦ ਅਤੇ ਪ੍ਰਬੰਧਕ ਵੀਰਾਂ ਦੇ ਸਹਯੋਗ ਨਾਲ ਇਸ ਮਹੀਨੇ ਦਾ ਚੌਥਾ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਲਾਕ C ਸੈਕਟਰ 50 (ਡਬੂਆ ਕਲੋਨੀ) ਫਰੀਦਾਬਾਦ ਵਿਖੇ ਲਗਾਇਆ ਗਿਆ ,(ਮਿਤੀ 25-6-2025 ਤੋਂ 29-6-2025)ਕੈਂਪ ਦਾ ਤੀਸਰਾ ਦਿਨ ਸੀ,

, ਕੈਂਪ ਦੀਆਂ ਝਲਕੀਆਂ ਤਸਵੀਰਾਂ ਰਾਹੀ ਃ-

ਗੁਰਮਤਿ ਕੈਂਪ ਮਿਤੀ 17-6-2025ਅਕਾਲ ਪੁਰਖ ਦੀ ਰਹਿਮਤ ਸਦਕਾ ਫਰੀਦਾਬਾਦ ਵਿਖੇ ਇਸ ਸਾਲ ਦੇ ਦੂਸਰੇ ਕੈਂਪ ਦੀ ਸਮਾਪਤੀ ਸਫਲਤਾ ਪੂਰਵਕ ਹੋਈ ।ਚੜਦੀ ਕਲਾ...
18/06/2025

ਗੁਰਮਤਿ ਕੈਂਪ ਮਿਤੀ 17-6-2025
ਅਕਾਲ ਪੁਰਖ ਦੀ ਰਹਿਮਤ ਸਦਕਾ ਫਰੀਦਾਬਾਦ ਵਿਖੇ ਇਸ ਸਾਲ ਦੇ ਦੂਸਰੇ ਕੈਂਪ ਦੀ ਸਮਾਪਤੀ ਸਫਲਤਾ ਪੂਰਵਕ ਹੋਈ ।
ਚੜਦੀ ਕਲਾ ਨਿਸਕਾਮ ਸੇਵਕ ਟ੍ਰਸਟ (ਰਜਿ.) ਫਰੀਦਾਬਾਦ ਅਤੇ ਪ੍ਰਬੰਧਕ ਵੀਰਾਂ ਦੇ ਸਹਯੋਗ ਨਾਲ ਗੁਰਦੁਆਰਾ ਸ਼ਹੀਦਾਂਨੇ ਗੁਜਰਾਤ ਟ੍ਰੇਨ 5 E NIT ਫਰੀਦਾਬਾਦ ਵਿਖੇ ਲਗਾਇਆ ਗਿਆ ਸੀ ,ਅੱਜ ਗੁਰਮਤਿ ਕੈਂਪ ਦਾ ਅਖੀਰਲਾ ਦਿਨ ਸੀ
ਗੁਰਦੁਆਰਾ ਸਾਹਿਬ ਵਿੱਚ ਕੈਂਪ ਦੀ ਸਮਾਪਤੀ ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਸੰਗਤਾਂ ਨੂੰ ਦੱਸਿਆ ਕਿ ਕੈਂਪ ਵਿੱਚ ਆ ਕੇ ਕੀ ਸਿੱਖਣ ਨੂੰ ਮਿਲਿਆ ,ਅੱਜ ਦਾ ਸਾਰਾ ਪ੍ਰੋਗਰਾਮ ਬੱਚਿਆਂ ਨੇ ਹੀ ਪੇਸ਼ ਕਿੱਤਾ ॥
ਬੀਬੀ ਵਰਿੰਦਰ ਕੋਰ, ਬੀਬੀ ਗੁਰਪ੍ਰੀਤ ਕੋਰ ਅਤੇ ਵੀਰ ਮਹਿੰਦਰ ਪਾਲ ਸਿੰਘ ਜੀ ਦਾ ਕੈਂਪ ਦੀ ਸਫਲਤਾ ਦੇ ਵਿੱਚ ਵਿਸ਼ੇਸ਼ ਯੋਗਦਾਨ ਰਿਹਾ , ਪ੍ਰਬੰਧਕ ਵੀਰਾਂ ਦਾ ਵੀ ਵਿਸ਼ੇਸ਼ ਯੋਗਦਾਨ ਪ੍ਰਾਪਤ ਹੋਇਆ , ਸਾਰਿਆਂ ਦਾ ਬਹੁਤ ਬਹੁਤ ਧੰਨਵਾਦ

, ਕੈਂਪ ਦੀਆਂ ਝਲਕੀਆਂ ਤਸਵੀਰਾਂ ਰਾਹੀ ਃ-

ਮਿਤੀ  12-4-25 ਅਤੇ 13-4-2025 ਨੂੰ ਖਾਲਸਾ ਸੰਪੂਰਨਤਾ ਦਿਵਸ ਅਤੇ ਵਿਸਾਖੀ  ਨੂੰ ਮੁੱਖ ਰੱਖਦੇ ਹੋਏ  ਮਨਾਏ ਗਏ ਪੁਰਬ ਦੇ ਮੋਕੇ  ਗੁਰੂਦਆਰਾ ਦਰਬਾਰ...
14/04/2025

ਮਿਤੀ 12-4-25 ਅਤੇ 13-4-2025 ਨੂੰ ਖਾਲਸਾ ਸੰਪੂਰਨਤਾ ਦਿਵਸ ਅਤੇ ਵਿਸਾਖੀ ਨੂੰ ਮੁੱਖ ਰੱਖਦੇ ਹੋਏ ਮਨਾਏ ਗਏ ਪੁਰਬ ਦੇ ਮੋਕੇ ਗੁਰੂਦਆਰਾ ਦਰਬਾਰ ਸਾਹਿਬ ਫਰੀਦਾਬਾਦ ਵਿਖੇ ਚੜਦੀ ਕਲਾ ਨਿਸ਼ਕਾਮ ਸੇਵਕ ਟ੍ਰਸਟ (ਰਜਿ) ਫਰੀਦਾਬਾਦ ਵੱਲੋਂ “ਆਓ ਬਣੀਏ ਗੁਰਸਿੱਖ ਪਿਆਰਾ” ਪ੍ਰਤਿਯੋਗਤਾ ਦਾ ਆਯੋਜਨ ਕੀਤਾ ਗਿਆ , ਸਮਾਗਮ ਵਿੱਚ ਸਾਮਿਲ ਸੰਗਤਾਂ ਨੇ ਵੱਧ - ਚੜ ਕੇ ਹਿੱਸਾ ਲਿਆ । ਗੁਰੂ ਸਾਹਿਬ ਜੀ ਦੇ ਜੀਵਨ ਅਤੇ ਇਤਿਹਾਸ ਨਾਲ ਸਨਬੰਧਿਤ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਂਦੇ ਹੋਏ ਸੰਗਤਾਂ ਨੇ ਇਨਾਮ ਪ੍ਰਾਪਤ ਕਿਤੇ।
ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਯੋਗਦਾਨ ਪ੍ਰਾਪਤ ਹੋਇਆ ।
ਸ. ਸਿੰਘਾਰਾ ਸਿੰਘ , ਸ. ਰਨਜੀਤ ਸਿੰਘ,ਸ. ਨਿਰਮਲ ਸਿੰਘ ,ਸ. ਮਹਿੰਦਰ ਪਾਲ ਸਿੰਘ ,ਵੀਰ ਮੇਜਰ ਸਿੰਘ ,ਸ. ਸੁਰਿੰਦਰ ਸਿੰਘ ਸ. ਜਗਜੀਤ ਸਿੰਘ ,ਸ. ਇੰਦਰਜੀਤ ਸਿੰਘ ਸ਼.ਜਗਜੋਤ ਸਿੰਘ ,ਬੀਬੀ ਵਰਿੰਦਰ ਕੋਰ, ਬੀਬੀ ਗੁਰਪ੍ਰੀਤ ਕੋਰ ,ਬੀਬੀ ਗੁਰਜੀਤ ਕੋਰ, ਬੀਬੀ ਪ੍ਰਭ ਲੀਨ ਕੋਰ, ਬੀਬੀ ਸੁਰਜੀਤ ਕੋਰ,ਬੀਬੀ ਅੰਮ੍ਰਿਤ ਕੋਰ ਨੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ
ਪੋ੍ਗਰਾਮ ਦੀਆਂ ਕੁਝ ਝਲਕੀਆਂ ਤਸਵੀਰਾਂ ਰਾਹੀਂ :-

14/04/2025

ਮਿਤੀ 12-4-25 ਅਤੇ 13-4-2025 ਨੂੰ ਖਾਲਸਾ ਸੰਪੂਰਨਤਾ ਦਿਵਸ ਅਤੇ ਵਿਸਾਖੀ ਨੂੰ ਮੁੱਖ ਰੱਖਦੇ ਹੋਏ ਮਨਾਏ ਗਏ ਪੁਰਬ ਦੇ ਮੋਕੇ ਗੁਰੂਦਆਰਾ ਦਰਬਾਰ ਸਾਹਿਬ ਫਰੀਦਾਬਾਦ ਵਿਖੇ ਚੜਦੀ ਕਲਾ ਨਿਸ਼ਕਾਮ ਸੇਵਕ ਟ੍ਰਸਟ (ਰਜਿ) ਫਰੀਦਾਬਾਦ ਵੱਲੋਂ “ਆਓ ਬਣੀਏ ਗੁਰਸਿੱਖ ਪਿਆਰਾ” ਪ੍ਰਤਿਯੋਗਤਾ ਦਾ ਆਯੋਜਨ ਕੀਤਾ ਗਿਆ , ਸਮਾਗਮ ਵਿੱਚ ਸਾਮਿਲ ਸੰਗਤਾਂ ਨੇ ਵੱਧ - ਚੜ ਕੇ ਹਿੱਸਾ ਲਿਆ । ਗੁਰੂ ਸਾਹਿਬ ਜੀ ਦੇ ਜੀਵਨ ਅਤੇ ਇਤਿਹਾਸ ਨਾਲ ਸਨਬੰਧਿਤ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਂਦੇ ਹੋਏ ਸੰਗਤਾਂ ਨੇ ਇਨਾਮ ਪ੍ਰਾਪਤ ਕਿਤੇ।
ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਯੋਗਦਾਨ ਪ੍ਰਾਪਤ ਹੋਇਆ ।
ਸ. ਸਿੰਘਾਰਾ ਸਿੰਘ , ਸ. ਰਨਜੀਤ ਸਿੰਘ,ਸ. ਨਿਰਮਲ ਸਿੰਘ ,ਸ. ਮਹਿੰਦਰ ਪਾਲ ਸਿੰਘ ,ਵੀਰ ਮੇਜਰ ਸਿੰਘ ,ਸ. ਸੁਰਿੰਦਰ ਸਿੰਘ ਸ. ਜਗਜੀਤ ਸਿੰਘ ,ਸ. ਇੰਦਰਜੀਤ ਸਿੰਘ ਸ਼.ਜਗਜੋਤ ਸਿੰਘ ,ਬੀਬੀ ਵਰਿੰਦਰ ਕੋਰ, ਬੀਬੀ ਗੁਰਪ੍ਰੀਤ ਕੋਰ ,ਬੀਬੀ ਗੁਰਜੀਤ ਕੋਰ, ਬੀਬੀ ਪ੍ਰਭ ਲੀਨ ਕੋਰ, ਬੀਬੀ ਸੁਰਜੀਤ ਕੋਰ,ਬੀਬੀ ਅੰਮ੍ਰਿਤ ਕੋਰ ਨੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ
ਪੋ੍ਗਰਾਮ ਦੀਆਂ ਕੁਝ ਝਲਕੀਆਂ ਤਸਵੀਰਾਂ ਰਾਹੀਂ :-

“ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥”ਹਰ ਸਾਲ ਦੀ ਤਰਾਂ ਇਸ ਵਾਰ ਵੀ ਮਿਤੀ 14 ਮਾਰਚ,2025 ਨੂੰ ਹੌਲਾ ਮਹੱਲਾ ਦੇ ਅਵਸਰ ਤੇ ਚੜਦੀਕਲ...
15/03/2025

“ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥”
ਹਰ ਸਾਲ ਦੀ ਤਰਾਂ ਇਸ ਵਾਰ ਵੀ ਮਿਤੀ 14 ਮਾਰਚ,2025 ਨੂੰ ਹੌਲਾ ਮਹੱਲਾ ਦੇ ਅਵਸਰ ਤੇ ਚੜਦੀਕਲਾ ਨਿਸ਼ਕਾਮ ਸੇਵਕ ਟ੍ਰਸਟ (ਰਜਿ.) ਫਰੀਦਾਬਾਦ ਵੱਲੋਂ ਗੁਰਦੁਆਰਾ ਸ੍ਰੀ ਨੌਰੰਗ ਪੰਚਾਇਤੀ ਨੰਬਰ 2 NIT ਵਿਖੇ ਆਯੋਜਤ ਕੀਤੇ ਗਏ ਪੋ੍ਗਰਾਮ ਵਿੱਚ ਆਏ ਹੋਏ ਬੁਲਾਰਿਆਂ ਨੇ ਸੰਗਤਾਂ ਨਾਲ ਵਿਚਾਰਾਂ ਕਰਦੇ ਹੋਏ ਹੋਲੀ ਵਰਗੇ ਤਿਹਾਉਰਾਂ ਤੇ ਕੱਚੇ ਰੰਗਾਂ ਅਤੇ ਨਸ਼ਿਆ ਵਰਗੀਆਂ ਸਮਾਜਿਕ ਬੁਰਾਇਆਂ ਤੋਂ ਬਚਣ ਦਾ ਸੰਦੇਸ਼ ਦਿੱਤਾ ਅਤੇ ਦੁਨਿਆਂ ਵਿੱਚ ਧਰਮ ਅਤੇ ਮਜ਼੍ਹਬ ਦੇ ਨਾਂ ਤੇ ਹੋ ਰਹੇ ਦੰਗੇ ਫ਼ਸਾਦਾਂ ਵਾਰੇ ਸਚੇਤ ਕੀਤਾ ਅਤੇ ਕਿਹਾ ਇਹ ਸਬ ਗੰਦੀ ਰਾਜਨੀਤੀ ਅਤੇ ਪੁਜਾਰੀ ਸ੍ਰੇਣੀ ਦੀ ਦੇਣ ਹੈ ।ਅਗਰ ਸਾਰੀ ਦੁਨਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ “ਏਕ ਪਿਤਾ ਏਕਸ ਕੇ ਹਮ ਬਾਰਕ”ਨੂੰ ਅਪਣਾ ਲਵੇ ਤਾਂ ਸਾਰੀ ਮਨੁੱਖਤਾ ਵਿੱਚ ਅਮਨ ਕਾਇਮ ਹੋ ਸਕਦਾ ਹੈ ।
ਬੁਲਾਰਿਆਂ ਵਲੋਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਅਸੀਂ ਅੱਜ ਅਪਣੇ ਦਸਵੰਧ ਦਾ ਸਹੀ ਇਸਤੇਮਾਲ ਕਰਦੇ ਹੋਏ ਬਚਿਆਂ ਦੀ ਪੜਾਈ ਵੱਲ ਧਿਆਨ ਦਈਏ ਕਿਉਕਿ ਅੱਛਾ ਸਮਾਜ ਸਿਰਜਨ ਦੇ ਲਈ ਸਮਾਜ ਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਜਰੁਰੀ ਹੈ ਅਤੇ ਪੜਾਈ ਦੇ ਨਾਲ ਬਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਵੀ ਜੋੜਿਆ ਜਾਵੇ ਤਾਂ ਕੇ ਬੱਚੇ ਪੜਾਈ ਕਰਦੇ -ਕਰਦੇ ਅੱਛੇ ਇਨਸਾਨ ਵੀ ਬਣ ਸਕਣ ।
ਵੀਰ ਭੁਪਿੰਦਰ ਸਿੰਘ ਜੀ ਨੇ ਸੰਗਤਾਂ ਨਾਲ ਸ਼ਬਦ ਵਿਚਾਰ ਕਰਦੇ ਹੋਏ ਸਮਝਾਇਆ ਕਿ ਕਿਵੇਂ ਗੁਰਸਿੱਖ ਨੇ ਗੁਰੂ ਦੇ ਸ਼ਬਦ ਨਾਲ ਆਪਣੇ ਮਨ ਨੂੰ ਰੰਗਣਾ ਹੈ ।
ਪੋ੍ਗਰਾਮ ਦੀ ਅਰੰਭਤਾ ਚੜਦੀ ਕਲਾ ਨਿਸਕਾਮ ਸੇਵਕ ਟ੍ਰਸਟ (ਰੱਜੀ.) ਦੇ ਬੱਚਿਆਂ ਜਸਪ੍ਰੀਤ ਕੌਰ , ਮਨਪ੍ਰੀਤ ਕੋਰ ਅਤੇ ਸਾਥੀਆਂ ਨੇ ਗੁਰਬਾਣੀ ਕੀਰਤਨ ਕਰਦੇ ਹੋਏ ਕੀਤੀ ।
ਬੱਚੀ ਹਰਜਸ ਕੌਰ ਨੇ “ਦਰਸ਼ਨ ਸਿੰਘ “ਅਵਾਰਾ” ਦੀ ਕਵਿਤਾ ਰਾਹੀ ਕੌਮ ਨੂੰ ਹਲੂਣਾ ਦਿੱਤਾ ਕੇ ਕਿਵੇਂ ਅੱਜ ਅਸੀਂ ਫਿਰ ਵਿਪਰ ਬਾਦ ਦੇ ਖਾਰੇ ਸਮੁੰਦਰ ਵਿੱਚ ਗ਼ਲਤਾਨ ਹੋ ਗਏ ਹਾਂ ।
ਇਸੇ ਤਰਾਂ ਅੱਜ ਦੇ ਪ੍ਰੋਗਰਾਮ ਵਿੱਚ ਛੋਟੇ - ਛੋਟੇ ਬੱਚਿਆਂ ਨੇ ਵੀ ਛੋਟੀਆਂ ਛੋਟੀਆਂ ਪੇਸ਼ਕਾਰੀਆਂ ਦਵਾਰਾ ਸੰਗਤਾਂ ਨੂੰ ਗੁਰਮਤਿ ਦਾ ਸੰਦੇਸ਼ ਦਿੱਤਾ , ਬੱਚਿਆਂ ਦੇ ਇਸ ਸਾਰੇ ਪ੍ਰੋਗਰਾਮ ਦੀ ਤਿਆਰੀ ਬੀਬੀ ਗੁਰਪ੍ਰੀਤ ਕੋਰ ਦੁਆਰਾ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਈ ਗਈ ।
ਅੱਜ ਦੇ ਇਸ ਪ੍ਰੋਗਰਾਮ ਵਿੱਚ ਵੀਰ ਮੇਜਰ ਸਿਘ ,ਵੀਰ ਸੁਖਦੇਵ ਸਿੰਘ , ਬੀਬੀ ਗੁਰਪ੍ਰੀਤ ਕੋਰ ਅਤੇ ਬੀਬੀ ਜਤਿੰਦਰ ਕੋਰ ਜੀ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਕੀਤੀ ।
ਪ੍ਰੋਗਰਾਮ ਦੀ ਸਮਾਪਤੀ ਭਾਈ ਗੁਰਸਾਹਿਬ ਸਿੰਘ ਜੀ “ਸੁਰਮਾ” ਅਤੇ ਬੀਬਾ ਗੁਰਸਿਮਰ ਜੀਤ ਕੋਰ ਜੀ ਨੇ ਸ਼ਬਦ ਗਾਇਨ ਕਰਦੇ ਹੋਏ ਕੀਤੀ ।
ਫਰੀਦਾਬਾਦ ਦੀਆਂ ਸਮੁਹ ਪ੍ਰਬੰਧਕ ਕਮੇਟੀਆਂ ਨੇ ਵੱਧ ਚੜ ਕੇ ਇਸ ਪ੍ਰੋਗਰਾਮ ਨੂੰ ਸਫਲਾ ਕਰਨ ਵਿੱਚ ਅਪਣਾ ਅਪਣਾ ਯੋਗਦਾਨ ਪਾਇਆ ਜਿਸ ਵਿੱਚ ਗੁਰਦਵਾਰਾ ਸ੍ਰੀ ਨੌਰੰਗ ਪੰਚਾਇਤੀ ਤੋਂ ਵੀਰ ਅਸੋਕ ਜੀ ਅਤੇ ਸਾਥੀ,ਸਿੰਘ ਸਭਾ ਨੰਬਰ 1 ਤੋਂ ਸ. ਮਨਜੀਤ ਸਿੰਘ ਅਤੇ ਉਨਾਂ ਦੇ ਸਾਥੀ ,ਸ. ਰਵਿੰਦਰ ਸਿੰਘ “ਰਾਣਾ”, ਸ. ਨਰਿੰਦਰ ਸਿੰਘ “ਕੰਗ “ਅਤੇ ਉਨਾਂ ਦੇ ਸਾਥੀ ਸੈਕਟਰ 15-16 ਤੋਂ ਸ. ਚਰਨਜੀਤ ਸਿੰਘ , ਬੀਬੀ ਬਲਦੇਵ ਕੋਰ, ਬੀਬੀ ਅਮਰੀਕ ਕੋਰ ਜੀ ਅਤੇ ਉਨਾਂ ਦੇ ਸਾਥੀ, ਸੈਕਟਹ 22-23 ਤੋਂ ਸ. ਜਸਵੀਰ ਸਿੰਘ ਅਤੇ ਸਾਥੀ, ਇੰਦਰਾ ਕਲੋਨੀ ਤੋਂ ਪ੍ਰਬੰਧਕ ਕਮੇਟੀ ਦੇ ਵੀਰ ਅਤੇ ਡਬੂਆ ਕਲੋਨੀ ਸੈਕਟਰ 50 ਤੋਂ ਸ. ਕੁਲਦੀਪ ਸਿੰਘ , ਸ. ਸੰਤੋਖ ਸਿਘ, ਸ. ਦਵਿੰਦਰ ਸਿੰਘ ਸ. ਅਮਰਜੀਤ ਸਿੰਘ ਸ. ਹਰਜੀਤ ਸਿੰਘ , ਸੈਕਟਰ 8-9 ਤੋਂ ਸ. ਗੇਜਾ ਸਿੰਘ ਜੀ ਨੇ ਪ੍ਰੋਗਰਾਮ ਵਿੱਚ ਉਚੇਚੇ ਤੋਰ ਤੇ ਪਹੁੰਚ ਕੇ ਹਾਜ਼ਰੀ ਲਗਾਈ । “
“ਚੜਦੀ ਕਲਾ ਸੇਵਾ ਦਲ” ਫਰੀਦਾਬਾਦ ਦੇ ਵੀਰਾਂ ਨੇ ਸੂਗਰ ਅਤੇ ਬੀ. ਪੀ. ਚੈੱਕ ਐਪ ਕੈਂਪ ਦਾ ਆਯੋਜਨ ਕੀਤਾ ।
ਵੀਹ ਪਰਮਿੰਦਰ ਸਿੰਘ “ਦਿੱਲੀ” ਨੇ ਸੰਗਤਾਂ ਨੂੰ ਸੇਹਤ ਦੇ ਵਾਰੇ ਜਾਗ੍ਰਿਤ ਕੀਤਾ ।
ਚੜਦੀਕਲਾ ਨਿਸ਼ਕਾਮ ਸੇਵਕ ਟ੍ਰਸਟ (ਰਜਿ.) ਫਰੀਦਾਬਾਦ ਦੇ ਪ੍ਰਬੰਧਕ ਵੀਰ ਸ. ਸਿੰਘਾਰਾ ਸਿੰਘ , ਸ. ਨਿਰਮਲ ਸਿੰਘ , ਸ. ਰਣਜੀਤ ਸਿੰਘ ਸ. ਹਰਦੀਪ ਸਿੰਘ , ਸ.ਰਿਸਪਾਲ ਸਿੰਘ ਅਤੇ ਸਾਥੀਆਂ ਨੇ ਪ੍ਰੋਗਰਾਮ ਨੂੰ ਸਫਲਾ ਬਨਾਉਣ ਲਈ ਵਿਸ਼ੇਸ਼ ਯੋਗਦਾਨ ਦਿੱਤਾ ।
ਲੰਗਰ ਦੀ ਸੇਵਾ “ਪੰਥ ਖਾਲਸਾ ਸੇਵਕ ਜਥਾ” ਨ. 1 ਦੇ ਵੀਰਾਂ ਨੇ ਨਿਭਾਈ ।
ਸਟੇਜ ਸਕੱਤਰ ਦੀ ਸੇਵਾ ਸ. ਸੁਰਿੰਦਰ ਸਿੰਘ ਨੇ ਸੁਚੱਜੇ ਢੰਗ ਨਾਲ ਨਿਭਾਈ ।
ਸੰਗਤਾਂ ਨੇ ਸਾਰੇ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ ।
ਪ੍ਰੋਗਰਾਮ ਦੀਆਂ ਕੁਝ ਝਲਕੀਆਂ ਤਸਵੀਰਾਂ ਰਾਹੀਂ :—

Address

Faridabad
121001

Telephone

+919811981066

Website

Alerts

Be the first to know and let us send you an email when Chardikla Nishkam Sewak Trust posts news and promotions. Your email address will not be used for any other purpose, and you can unsubscribe at any time.

Share