Gurparsad Parchar Wing, Delhi

Gurparsad Parchar Wing, Delhi ਗੁਰਪ੍ਰਸਾਦਿ ਪ੍ਰਚਾਰ ਵਿੰਗ, ਦਿੱਲੀ
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਆਈ. ਜੇ. ਬਲਾਕ ਜਹਾਂਗੀਰ ਪੁਰੀ, ਦਿੱਲੀ ੧੧੦੦੩੩

ਗੁਰਪ੍ਰਸਾਦਿ ਪ੍ਰਚਾਰ ਵਿੰਗ, ਦਿੱਲੀ ਵਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਆਈ. ਜੇ. ਬਲਾਕ ਜਹਾਂਗੀਰ ਪੁਰੀ ਦਿੱਲੀ ਅਤੇ ਦਿੱਲੀ ਦੇ ਵੱਖ ਵੱਖ ਇਲਾਕਿਆਂ ਚ ਗੁਰਮਤਿ ਕਲਾਸਾਂ ਲਗਾਈਆਂ ਜਾਂਦੀਆ ਹਨ, ਜਿਨ੍ਹਾਂ ਚ ਬੱਚਿਆ ਨੂੰ ਗੁਰਬਾਣੀ ਸੰਥਿਆ, ਪੰਜਾਬੀ ਭਾਸ਼ਾ, ਦਸਤਾਰ ਸਿਖਲਾਈ, ਸ਼ਸ਼ਤਰ ਵਿੱਦਿਆ ਸਿਖਾਈ ਜਾਂਦੀ ਹੈ

16 ਜੁਲਾਈ 2026ਸਾਵਣ ਮਹੀਨੇ ਦੀਆਂ ਸੰਗਰਾਂਦ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ।ਵਾਹਿਗੁਰੂ ਜੀ ਸਭ ਦੇ ਘਰਾਂ ਵਿੱਚ ਸੁੱਖ-ਸ਼ਾਂਤੀ, ਖੁਸ਼ਹ...
16/07/2026

16 ਜੁਲਾਈ 2026
ਸਾਵਣ ਮਹੀਨੇ ਦੀਆਂ ਸੰਗਰਾਂਦ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ।
ਵਾਹਿਗੁਰੂ ਜੀ ਸਭ ਦੇ ਘਰਾਂ ਵਿੱਚ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਬਖ਼ਸ਼ਣ।

🙏

🙏🙏

11/07/2026

ਮਨੁੱਖੀ ਅਧਿਕਾਰਾਂ ਦੇ ਰਾਖੇ "ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ " ਜੀ ਦੇ ਜੀਵਨ ਤੇ ਅਧਾਰਤ ਫਿਲਮ "ਸਤਲੁਜ" (Satluj / Punjab95) ਦੀ ਵਿਸ਼ੇਸ਼ ਸਕ੍ਰੀਨਿੰਗ ਰੱਖੀ ਗਈ ਹੈ। ਆਪ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ ਸਮੇਂ ਸਿਰ ਪਹੁੰਚਣ ਦੀ ਕਿਰਪਾ ਕਰਨੀ ਜੀ 🙏🙏

Hajri bhareo ji jaroor
Jaswant Singh khalda ji de jiwan te adharit movie dikhayi ja rhi hai
Jo manukhi adhikara de haq lyi shaheed ho gye
Parnaam shaheeda nu 🙏🙏

10/07/2026
ਜੀਵਤ ਜੀਵਤ ਜੀਵਤ ਰਹਹੁ ॥ ਰਾਮ ਰਸਾਇਣੁ ਨਿਤ ਉਠਿ ਪੀਵਹੁ ॥Happy Birthday Tegveer Singh 🎂ਤੇਗਵੀਰ ਸਿੰਘ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾ...
08/07/2026

ਜੀਵਤ ਜੀਵਤ ਜੀਵਤ ਰਹਹੁ ॥ ਰਾਮ ਰਸਾਇਣੁ ਨਿਤ ਉਠਿ ਪੀਵਹੁ ॥

Happy Birthday Tegveer Singh 🎂

ਤੇਗਵੀਰ ਸਿੰਘ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ 💐🎉🎊🎁
ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਹੈ ਜੀ ਕਿ ਬਾਣੀ ਤੇ ਬਾਣੇ ਦਾ ਪਿਆਰ ਬਖਸ਼ਿਸ਼ ਕਰਨ, ਹਮੇਸ਼ਾਂ ਚੜ੍ਹਦੀਕਲਾ ਬਖਸ਼ਣ !

ਗੁਰਪ੍ਰਸਾਦਿ ਪ੍ਰਚਾਰ ਵਿੰਗ (ਦਿੱਲੀ)ਨਿਤਨੇਮ ਸਮਾਗਮ 202628 ਜੂਨ 2026ਗੁਰਬਾਣੀ ਕੰਠ ਅਤੇ ਸ਼ੁੱਧ ਉਚਾਰਨ ਪ੍ਰਤੀਯੋਗਿਤਾ 2026 ਚ ਭਾਗ ਲੈਣ ਵਾਲੇ ਬੱਚ...
03/07/2026

ਗੁਰਪ੍ਰਸਾਦਿ ਪ੍ਰਚਾਰ ਵਿੰਗ (ਦਿੱਲੀ)

ਨਿਤਨੇਮ ਸਮਾਗਮ 2026
28 ਜੂਨ 2026

ਗੁਰਬਾਣੀ ਕੰਠ ਅਤੇ ਸ਼ੁੱਧ ਉਚਾਰਨ ਪ੍ਰਤੀਯੋਗਿਤਾ 2026 ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ।

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ,
ਆਈ. ਜੇ. ਬਲਾਕ, ਜਹਾਂਗੀਰ ਪੁਰੀ, ਦਿੱਲੀ




ਗੁਰਪ੍ਰਸਾਦਿ ਪ੍ਰਚਾਰ ਵਿੰਗ, ਦਿੱਲੀ ਨਿਤਨੇਮ ਸਮਾਗਮ 202628 ਜੂਨ 2026ਪੰਜਾਬੀ-ਗੁਰਮੁਖੀ ਭਾਸ਼ਾ ਸਿਖਲਾਈ ਜਮਾਤਾਂ ਵਿੱਚ ਭਾਗ ਲੈਣ ਵਾਲ਼ੇ ਸਾਰੇ ਬੱਚਿਆ...
01/07/2026

ਗੁਰਪ੍ਰਸਾਦਿ ਪ੍ਰਚਾਰ ਵਿੰਗ, ਦਿੱਲੀ
ਨਿਤਨੇਮ ਸਮਾਗਮ 2026
28 ਜੂਨ 2026

ਪੰਜਾਬੀ-ਗੁਰਮੁਖੀ ਭਾਸ਼ਾ ਸਿਖਲਾਈ ਜਮਾਤਾਂ ਵਿੱਚ ਭਾਗ ਲੈਣ ਵਾਲ਼ੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਹੋਰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ |

ਗੁਰੂ ਸਾਹਿਬ ਸੇਵਾ ਲੈਂਦੇ ਰਹਿਣ 🙏

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਆਈ. ਜੇ. ਬਲਾਕ,
ਜਹਾਂਗੀਰ ਪੁਰੀ, ਦਿੱਲੀ.
9873894726, 9899755005, 9999671314.


ਗੁਰਪ੍ਰਸਾਦਿ ਪ੍ਰਚਾਰ ਵਿੰਗ (ਦਿੱਲੀ)ਨਿਤਨੇਮ ਸਮਾਗਮ 202628 ਜੂਨ 2025Full Attendance Award 5 ਬੱਚਿਆਂ ਨੂੰ ਨਿਤਨੇਮ ਜਮਾਤਾਂ (24 ਮਈ 2026 ਤ...
01/07/2026

ਗੁਰਪ੍ਰਸਾਦਿ ਪ੍ਰਚਾਰ ਵਿੰਗ (ਦਿੱਲੀ)

ਨਿਤਨੇਮ ਸਮਾਗਮ 2026
28 ਜੂਨ 2025

Full Attendance Award

5 ਬੱਚਿਆਂ ਨੂੰ ਨਿਤਨੇਮ ਜਮਾਤਾਂ (24 ਮਈ 2026 ਤੋਂ 21 ਜੂਨ 2026)
ਚ ਕੋਈ ਛੁੱਟੀ ਨਾ ਕਰਨ ਵਜੋਂ ਸਨਮਾਨਿਤ ਕੀਤਾ ਗਿਆ |

ਇਸ਼ਮੀਤ ਸਿੰਘ
ਇੰਦਰਜੀਤ ਕੌਰ
ਪ੍ਰਭਜੋਤ ਕੌਰ
ਪਰਮੀਤ ਕੌਰ
ਇਸ਼ਪ੍ਰੀਤ ਸਿੰਘ

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ,
ਆਈ. ਜੇ. ਬਲਾਕ, ਜਹਾਂਗੀਰ ਪੁਰੀ, ਦਿੱਲੀ


ਨਿਤਨੇਮ ਸਮਾਗਮ 202628 ਜੂਨ 2026 ਗੁਰਪ੍ਰਸਾਦਿ ਪ੍ਰਚਾਰ ਵਿੰਗ, ਦਿੱਲੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀ ਦੀਆਂ ਛੁੱਟੀਆਂ ਦੌਰਾਨ ਗੁਰਦੁ...
01/07/2026

ਨਿਤਨੇਮ ਸਮਾਗਮ 2026
28 ਜੂਨ 2026

ਗੁਰਪ੍ਰਸਾਦਿ ਪ੍ਰਚਾਰ ਵਿੰਗ, ਦਿੱਲੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀ ਦੀਆਂ ਛੁੱਟੀਆਂ ਦੌਰਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਆਈ. ਜੇ. ਬਲਾਕ, ਜਹਾਂਗੀਰ ਪੁਰੀ ਦਿੱਲੀ ਵਿੱਖੇ ਨਿਤਨੇਮ ਜਮਾਤਾਂ ਲਗਾਈਆਂ ਗਈਆਂ। ਜਿਸ ਵਿਚ ਬੱਚਿਆਂ ਨੇ ਭਾਰੀ ਉਤਸ਼ਾਹ ਨਾਲ ਵੱਡੀ ਗਿਣਤੀ ਚ ਭਾਗ ਲਿਆ।

28 ਜੂਨ 2026 ਨੂੰ ਕੀਰਤਨ ਸਮਾਗਮ ਕਰਵਾਇਆ ਗਿਆ ਅਤੇ ਨਿਤਨੇਮ ਜਮਾਤ ਅਤੇ ਗੁਰਬਾਣੀ ਸ਼ੁੱਧ ਅਤੇ ਕੰਠ ਪ੍ਰਤੀਯੋਗਤਾ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਕੀਰਤਨ ਸਮਾਗਮ ਦੌਰਾਨ ਬੱਚਿਆਂ ਵੱਲੋਂ ਹੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਕੀਰਤਨ, ਅਰਦਾਸ, ਹੁਕਮਨਾਮਾ ਸਾਹਿਬ ਅਤੇ ਸੁੱਖਆਸਾਨ ਦੀ ਸੇਵਾ ਨਿਭਾਈ ਗਈ।

ਬੱਚਿਆਂ ਦੀ ਇਸ ਸੇਵਾ ਨੂੰ ਦੇਖ ਕੇ ਬੱਚਿਆਂ ਦੇ ਮਾਪਿਆਂ ਅਤੇ ਸੰਗਤਾਂ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਪ੍ਰਬੰਧਕਾਂ ਦੀ ਹੌਸਲਾ ਅਫਜਾਈ ਕੀਤੀ।

ਪ੍ਰਬੰਧਕਾਂ ਵੱਲੋਂ ਜਹਾਂਗੀਰ ਪੁਰੀ ਦੀ ਵੱਖ ਵੱਖ ਸਿੰਘ ਸਭਾਵਾਂ ਤੋਂ ਆਈ ਹੋਈ ਸੰਗਤ, ਪਟੇਲ ਨਗਰ ਤੋਂ ਗੁਰ ਗਿਆਨ ਖੜਗ ਦੀ ਟੀਮ, ਕੋਹਾਟ ਐਨਕਲੇਵ ਤੋਂ ਆਈ ਟੀਮ, ਨੋਜਵਾਨ ਸਿੱਖ ਲੀਡਰ ਵੀਰ ਹਰਜੋਤ ਸਿੰਘ, ਪ੍ਰਧਾਨ ਰਾਜੂ ਕੋਹਲੀ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਗੁਰੂ ਘਰ ਦੇ ਵਜ਼ੀਰ ਭਾਈ ਅਜੀਤ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਰੋਜ਼ਾਨਾ ਲੰਗਰ ਬਣਾਉਣ ਦੀ ਸੇਵਾ ਨਿਭਾਈ।

ਗੁਰ ਗਿਆਨ ਖੜਗ ਤੋਂ ਵੀਰ ਜਤਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਅਜਿਹੇ ਉਪਰਾਲੇ ਕੀਤੇ ਜਾਣੇ ਬਹੁਤ ਜ਼ਰੂਰੀ ਹਨ, ਜਿਨ੍ਹਾਂ ਨਾਲ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜ ਸੱਕਦੇ ਹਾਂ। ਗੁਰਮਿਤ ਵਿਚਾਰਾਂ ਰਾਹੀਂ ਉਹਨਾਂ ਬੱਚਿਆਂ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਬੱਚੇ ਏਸੇ ਤਰ੍ਹਾਂ ਹਮੇਸ਼ਾਂ ਗੁਰਬਾਣੀ ਨਾਲ ਜੁੜੇ ਰਹਿਣ।

ਗੁਰੂ ਸਾਹਿਬ ਸੇਵਾ ਲੈਂਦੇ ਰਹਿਣ 🙏

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਆਈ. ਜੇ. ਬਲਾਕ,
ਜਹਾਂਗੀਰ ਪੁਰੀ, ਦਿੱਲੀ.
9873894726, 9899755005, 9999671314

Address

Delhi

Telephone

+919899755005

Website

Alerts

Be the first to know and let us send you an email when Gurparsad Parchar Wing, Delhi posts news and promotions. Your email address will not be used for any other purpose, and you can unsubscribe at any time.

Contact The Organization

Send a message to Gurparsad Parchar Wing, Delhi:

Shortcuts

Share