ASF-Ambedkar Students Forum PU, Chandigarh

ASF-Ambedkar Students Forum PU, Chandigarh ਅੰਬੇਡਕਰ ਸਟੂਡੈਂਟਸ ਫੋਰਮ, ਪੰਜਾਬ ਯੂਨੀਵਰਿਸਟੀ ਚੰਡੀਗੜ੍ਹ

Tomorrow is the last date to fill up the examination form(without late fee) 05-10-2026 for Private B.A...and various Mas...
03/10/2026

Tomorrow is the last date to fill up the examination form(without late fee) 05-10-2026
for Private B.A...and various Masters Degrees from Panjab University, Chandigarh

So to fill up the forms
Apply at Ugexam.puexam.in (For Undergraduate Courses(
For post-graduate courses - pgexam.puexam.in

The fee is very nominal
So continue your study from Panjab University Chandigarh

28/09/2026

ਜੈ ਭੀਮ

ਪੰਜਾਬ ਯੂਨੀਵਰਸਿਟੀ Senate Election ਦੀ ਗਿਣਤੀ ਖਤਮ ਹੋ ਚੁੱਕੀ ਆ

ਸਾਨੂੰ 661 ਵੋਟਾਂ ਮਿਲੀਆਂ—ਇਹ ਸਿਰਫ਼ ਇੱਕ ਗਿਣਤੀ ਨਹੀਂ, ਸਗੋਂ ਤੁਹਾਡੇ ਵਿਸ਼ਵਾਸ, ਪਿਆਰ ਅਤੇ ਸਾਥ ਦੀ ਨਿਸ਼ਾਨੀ ਹੈ।

ਸਾਡਾ ਮਕਸਦ ਸਿਰਫ਼ ਚੋਣ ਜਿੱਤਣਾ ਨਹੀਂ ਸੀ।
ਸਾਡਾ ਮਕਸਦ ਸੀ ਸਮਾਜ ਨੂੰ ਇਹ ਹੌਸਲਾ ਦੇਣਾ ਕਿ ਜੇ ਅਸੀਂ ਇਕੱਠੇ ਹੋ ਕੇ ਖੜ੍ਹੀਏ, ਤਾਂ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ ਅਤੇ ਹਰ ਮੰਚ 'ਤੇ ਆਪਣੀ ਹਾਜ਼ਰੀ ਦਰਜ ਕਰਵਾ ਸਕਦੇ ਹਾਂ।

«"ਮੰਜ਼ਿਲ ਤੋਂ ਵੱਧ ਅਹਿਮ ਉਹ ਹੌਸਲਾ ਹੁੰਦਾ ਹੈ, ਜੋ ਸਾਨੂੰ ਮੰਜ਼ਿਲ ਵੱਲ ਤੁਰਨਾ ਸਿਖਾਉਂਦਾ ਹੈ।"»

«"ਇੱਕ ਆਵਾਜ਼ ਸ਼ਾਇਦ ਛੋਟੀ ਹੋਵੇ, ਪਰ ਜਦੋਂ ਆਵਾਜ਼ਾਂ ਇਕੱਠੀਆਂ ਹੋ ਜਾਣ, ਤਾਂ ਬਦਲਾਅ ਦੀ ਸ਼ੁਰੂਆਤ ਹੁੰਦੀ ਹੈ।"»
ਸਾਡੇ ਨਾਲ ਖੜ੍ਹਨ ਵਾਲੇ, ਸਾਡੇ ਹੱਕ ਵਿੱਚ ਆਪਣਾ ਕੀਮਤੀ ਵੋਟ ਪਾਉਣ ਵਾਲੇ ਅਤੇ ਹਰ ਕਦਮ 'ਤੇ ਸਾਥ ਦੇਣ ਵਾਲੇ ਸਾਰੇ ਸਾਥੀਆਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਤੇ ਸਤਿਕਾਰ।

ਇਹ 661 ਵੋਟਾਂ ਸਾਡੇ ਲਈ ਅੰਤ ਨਹੀਂ, ਇੱਕ ਨਵੀਂ ਸ਼ੁਰੂਆਤ ਹਨ।
ਅਸੀਂ ਲੜੇ ਹਾਂ, ਅਸੀਂ ਖੜ੍ਹੇ ਹੋਏ ਹਾਂ ਅਤੇ ਅੱਗੇ ਵੀ ਹੱਕ, ਬਰਾਬਰੀ ਅਤੇ ਇਨਸਾਫ਼ ਦੀ ਆਵਾਜ਼ ਲਈ ਡਟ ਕੇ ਖੜ੍ਹੇ ਰਹਾਂਗੇ।
ਅਸੀਂ ਆਪਣੇ ਸਮਾਜ ਦੇ ਮੁੱਦਿਆਂ ਲਈ ਪਹਿਲਾ ਦੀ ਤਰਾਂ ਲੜਦੇ ਰਹਾਂਗੇ ,। ਅਸੀਂ ਆਪਣੇ ਮਿਸ਼ਨ ਵਿਚ ਕਾਮਯਾਬ ਹੋਏ ਹਾਂ ਅਸੀਂ ਸਮਾਜ ਨੂੰ ਦੱਸਣ ਲਈ ਕਾਮਯਾਬ ਹੋਏ ਹਾਂ ਕਿ ਹਰ ਇੱਕ ਸੰਸਥਾ ਚ ਥੋਡਾ ਹਿੱਸਾ ਹੈਂ, ਤੇ ਇਹ ਹਿੱਸਾ ਲੈਣ ਲਈ ਸਾਨੂੰ ਇੱਕ ਹੋਣਾ ਜਰੂਰੀ ਹੈ ਤੇ ਅਸੀਂ ਦੁਬਾਰਾ ਫਿਰ ਹੋਰ ਤਿਆਰੀ ਨਾਲ ਆਵਾਂਗੇ,

ਜੈ ਭੀਮ



28/09/2026

ਜਾਅਲੀ ਜਾਤੀ ਸਰਟੀਫਿਕੇਟ ਮਾਮਲਾ: ਸਾਬਕਾ IPS ਰਘੂਵੀਰ ਸਿੰਘ ਮੀਣਾ ਵਿਰੁੱਧ FIR ਦਰਜ; OBC ਕਾਰਡ ਨਾਲ ਬਣੇ ਸੀ ਟੀਚਰ, ST ਕੋਟੇ ਨਾਲ ਪਾਈ DSP ਦੀ ਨੌਕਰੀ

ਭੋਪਾਲ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਪੁਲਿਸ ਦੀ ਵਿਜੀਲੈਂਸ ਸ਼ਾਖਾ ਨੇ ਜਾਅਲੀ ਜਾਤੀ ਸਰਟੀਫਿਕੇਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਅਤੇ ਤਰੱਕੀਆਂ ਹਾਸਲ ਕਰਨ ਦੇ ਆਰੋਪ ਵਿੱਚ ਸਾਬਕਾ IPS ਅਧਿਕਾਰੀ ਰਘੂਵੀਰ ਸਿੰਘ ਮੀਣਾ ਵਿਰੁੱਧ ਅਪਰਾਧਿਕ ਮਾਮਲਾ (FIR) ਦਰਜ ਕੀਤਾ ਹੈ। ਰਘੂਵੀਰ ਸਿੰਘ ਮੀਣਾ, ਮੱਧ ਪ੍ਰਦੇਸ਼ ਦੀ ਚਾਚੌੜਾ ਸੀਟ ਤੋਂ ਸਾਬਕਾ ਭਾਜਪਾ ਵਿਧਾਇਕਾ ਮਮਤਾ ਮੀਣਾ ਦੇ ਪਤੀ ਹਨ।
ਕੀ ਹੈ ਪੂਰਾ ਮਾਮਲਾ?
ਜਾਂਚ ਰਿਪੋਰਟਾਂ ਅਨੁਸਾਰ, ਰਘੂਵੀਰ ਸਿੰਘ ਮੀਣਾ ਪੁਲਿਸ ਸੇਵਾ ਵਿੱਚ ਆਉਣ ਤੋਂ ਪਹਿਲਾਂ ਜਦੋਂ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਸੇਵਾਵਾਂ ਦੇ ਰਹੇ ਸਨ, ਤਾਂ ਉਨ੍ਹਾਂ ਨੇ OBC (ਪੱਛੜੀ ਸ਼੍ਰੇਣੀ) ਸਰਟੀਫਿਕੇਟ ਦੀ ਵਰਤੋਂ ਕੀਤੀ ਸੀ।
ਇਸ ਤੋਂ ਬਾਅਦ, 1984 ਵਿੱਚ ਵਿਦਿਸ਼ਾ ਜ਼ਿਲ੍ਹੇ ਤੋਂ ਜਾਰੀ ਕਰਵਾਏ ਗਏ ST (ਅਨੁਸੂਚਿਤ ਜਨਜਾਤੀ) ਸਰਟੀਫਿਕੇਟ ਦੇ ਆਧਾਰ 'ਤੇ ਉਨ੍ਹਾਂ ਨੇ MPPSC ਦੀ ਪ੍ਰੀਖਿਆ ਦਿੱਤੀ ਅਤੇ 1986 ਵਿੱਚ DSP ਦੇ ਅਹੁਦੇ 'ਤੇ ਚੁਣੇ ਗਏ। ਬਾਅਦ ਵਿੱਚ 2001 ਵਿੱਚ ਉਨ੍ਹਾਂ ਨੂੰ IPS ਕੇਡਰ ਵਿੱਚ ਪ੍ਰਮੋਟ ਕੀਤਾ ਗਿਆ ਸੀ।
ਉੱਚ ਪੱਧਰੀ ਜਾਂਚ ਵਿੱਚ ਹੋਇਆ ਖ਼ੁਲਾਸਾ
ਗੁਣਾ ਨਿਵਾਸੀ ਹਰਵੀਰ ਸਿੰਘ ਰਘੂਵੰਸ਼ੀ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ, ਰਾਜ ਦੀ 'ਹਾਈ-ਲੈਵਲ ਸਕ੍ਰੂਟਨੀ ਕਮੇਟੀ' ਨੇ ਜਾਤੀ ਸਰਟੀਫਿਕੇਟ ਦੀ ਜਾਂਚ ਕੀਤੀ। ਜਾਂਚ ਵਿੱਚ ਪਾਇਆ ਗਿਆ ਕਿ 1984 ਵਿੱਚ ਜਾਰੀ ਕੀਤਾ ਗਿਆ ST ਸਰਟੀਫਿਕੇਟ ਪੂਰੀ ਤਰ੍ਹਾਂ ਅਯੋਗ/ਜਾਅਲੀ ਸੀ, ਜਿਸ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ।
ਕਾਨੂੰਨੀ ਕਾਰਵਾਈ
ਹਾਈ ਕੋਰਟ ਵੱਲੋਂ ਜਾਂਚ ਕਮੇਟੀ ਦੇ ਫੈਸਲੇ ਦੀ ਪੁਸ਼ਟੀ ਤੋਂ ਬਾਅਦ, ਭੋਪਾਲ ਸਥਿਤ ਪੁਲਿਸ ਹੈੱਡਕੁਆਰਟਰ ਦੀ ਵਿਜੀਲੈਂਸ ਸ਼ਾਖਾ ਨੇ ਸਾਬਕਾ ਆਈ.ਪੀ.ਐਸ. ਵਿਰੁੱਧ ਧੋਖਾਧੜੀ (IPC 420), ਸਾਜ਼ਿਸ਼ (120-B), ਗਲਤ ਦਸਤਾਵੇਜ਼ ਤਿਆਰ ਕਰਨ (167) ਅਤੇ SC/ST (ਅੱਤਿਆਚਾਰ ਨਿਵਾਰਨ) ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

25/09/2026

ਜੈ ਭੀਮ ਸਾਥੀਓ,

ਸਾਨੂੰ ਹੁਣ ਤਕ ਦੇ ਕਈ ਰਾਊਂਡ ਤੋਂ ਬਾਅਦ ਸਾਨੂ 629 ਵੋਟਾਂ ਪਈਆਂ ਹਨ। ਇਹ ਕੋਈ ਜੇਤੂ ਨੰਬਰ ਤਾਂ ਨਹੀਂ ਹੈ ਪਰ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਹਾਰੇ ਬਿਲਕੁਲ ਨਹੀਂ। ਸਗੋਂ, ਇਸ ਨਵੇਂ ਸਫਰ 'ਤੇ ਤਜ਼ੁਰਬੇ ਵਜੋਂ ਬਹੁਤ ਅਮੀਰ ਹੋਏ ਹਾਂ। ਇਸ ਸਫਰ 'ਤੇ ਸਾਡੇ 'ਤੇ ਭਰੋਸਾ ਕਰਨ ਲਈ, ਨਾਲ ਖੜ੍ਹਨ ਲਈ, ਆਪ ਸਭਨਾਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ।

ਸੈਨੇਟ ਦੀਆਂ ਚੋਣਾਂ 'ਚ ਭਾਗ ਲੈਣਾ ਹੀ ਸਾਡੇ ਲਈ ਵੱਡੀ ਗੱਲ ਹੈ। ਅੰਬੇਡਕਰਵਾਦੀਆਂ ਨੇ ਪਹਿਲੀ ਵਾਰੀ ਸੈਨੇਟ ਦਾ ਦਰਵਾਜਾ ਖੜਕਾਇਆ ਹੈ ਤੇ ਤੁਸੀਂ ਯਕੀਨ ਜਾਣੋ, ਧਮਕ ਸਭਨਾਂ ਨੇ ਠੀਕ ਠਾਕ ਮਹਿਸੂਸ ਕੀਤੀ ਹੈ।

ਭਾਵੇਂ ਸਾਡਾ ਉਪਰਾਲਾ ਜਿੱਤਣ ਦਾ ਹੀ ਸੀ। ਲੇਕਿਨ ਇਸ ਪੂਰੇ ਸਫਰ ਦੌਰਾਨ ਮਹਿਸੂਸ ਹੋਇਆ ਕਿ ਪੈਂਡਾ ਇਸ ਕਰਕੇ ਵੀ ਔਖਾ ਹੈ ਕਿ ਸਾਡੇ ਸਮਾਜ ਵਿਚ ਲੋੜੀਂਦੀ ਚੇਤਨਾ ਨੂੰ ਅਜੇ ਹੋਰ ਭਖਾਉਣ ਦੀ ਲੋੜ ਹੈ। ਸੋ, ਸਾਡਾ ਮੁੱਡਲਾ ਮੰਤਵ ਸਾਡੇ ਸਮਾਜ ਵਿਚ ਰਾਜਨੀਤਕ ਚੇਤਨਤਾ ਪੈਦਾ ਕਰਨਾ ਦਾ ਵੀ ਰਿਹਾ। ਅਸੀਂ ਕਾਫੀ ਹੱਦ ਤੱਕ ਇਸ ਵਿੱਚ ਕਾਮਯਾਬ ਹੋਏ।

ਇਹ ਚੋਣਾਂ ਪੰਜਾਬ ਯੂਨੀਵਰਸਿਟੀ ਦੇ ਪੜ੍ਹੇ-ਲਿਖੇ ਬੰਦਿਆਂ ਲਈ ਸੀ। ਸਾਡਾ ਸਮਾਜ ਤਾਂ ਇੰਨਾ ਪੜ੍ਹਿਆ ਈ ਨੀ ਤੇ ਨਾ ਹੀ ਸਾਡੇ ਸਮਾਜ ਵਧੇਰੇ ਲੋਕਾਂ ਨੂੰ ਵੋਟ ਬਾਰੇ ਜਾਣਕਾਰੀ ਹੀ ਸੀ !!

ਸਾਡਾ ਮੁਕਾਬਲਾ ਵੀ ਸਮਾਜ ਦੇ ਸਾਧਨ-ਸੰਪਨ ਲੋਕਾਂ ਨਾਲ ਸੀ। ਪਰ ਅਸੀਂ ਬਹੁਤਿਆਂ ਨਾਲੋਂ ਵਧੀਆ ਪਰਫੌਰਮੰਸ ਦਿਤੀ। ਕਈ ਸਾਧਨਾ ਵਾਲੇ ਦੋ ਸੋ ਵੀ ਨੀ ਟੱਪੇ।

ਮਿਸ਼ਨ ਦਾ ਕੰਮ ਚਲਦਾ ਰਹੇਗਾ। ਅਸੀਂ ਹੋਰ ਮਿਹਨਤ ਕਰਾਂਗੇ। ਆਪਣੇ ਲੋਕਾਂ ਤਕ ਅਪੜਾਂਗੇ। ਹੋਰ ਜੁੱਰਤ ਕਰਾਂਗੇ। ਹੱਕਾਂ ਲਈ ਜੂਝਦੇ ਰਹਾਂਗੇ।

ਇਸ ਇਲੈਕਸ਼ਨ ਨੇ ਬਹੁਤ ਕੁਝ ਸਿਖਾਇਆ ਹੈ। ਨਵੇਂ ਸਾਥੀ ਮਿਲੇ ਹਨ। ਪੁਰਾਣੀਆਂ ਨਾਲ ਮੁੜ ਰਾਬਤਾ ਕਾਇਮ ਹੈ। ਮਿੱਤਰਤਾ ਹੋਰ ਪੀਡੀ ਹੋਈ ਹੈ। ਅੰਦੋਲਨ ਦਾ ਸਾਥ ਹੋਰ ਭਰਪੂਰ ਹੋਇਆ ਹੈ। ਆਪ ਸਭਨਾ ਦੇ ਸਾਥ ਅਤੇ ਸਨਮਾਨ ਲਈ ਮੁੜ੍ਹ ਤੋਂ ਧੰਨਵਾਦ ਜੀ।

ਸਭਨਾਂ ਨਾਲ ਬਹੁਤ ਛੇਤੀ ਸੰਪਰਕ ਕਰਾਂਗੇ ਤੇ ਅਗਲੀ ਗੱਲਬਾਤ ਕਰਾਂਗੇ।

ਜੈ ਭੀਮ।




Jai Bheem, Thanks to everyone for your vote and support for our candidate, Gurdeep Singh, for the Panjab University Sena...
22/09/2026

Jai Bheem,
Thanks to everyone for your vote and support for our candidate, Gurdeep Singh, for the Panjab University Senate Election (Graduate Constituency )
We are very happy that you gave us such an overwhelming response. Polling booths were set up for us in almost all districts of Punjab, and our friends in Delhi were also campaigning for us. We are attaching the list of all our polling booths.





19/09/2026

ਦੋਸਤਾਂ ਸਵੇਰੇ ਜਾਣੀ 20 ਸਪਟੈਂਬਰ ਨੂੰ ਆਪਣੇ ਲਗਭਗ ਸਾਰੇ ਜਿਲ੍ਹਿਆ ਵਿੱਚ ਪੋਲਿੰਗ ਬੂਥ ਲੱਗ ਰਹੇ ਨੇ,

ਵੋਟ ਪਾਉਣ ਦਾ ਸਮਾ ਸਵੇਰੇ 8 ਵਜੇ ਤੋਂ 5 ਤੱਕ ਹੈ

ਜੇਕਰ thodi ਵੋਟ ਹੈ ਤਾਂ ਵੋਟ ਪਾਓ

ਤੇ ਜੇਕਰ ਵੋਟ ਨਹੀਂ ਹੈ ਤਾਂ ਪੋਲਿੰਗ ਬੂਥ ਤੇ ਆ ਕੇ ਹਾਜ਼ਿਰੀ ਲਗਵਾਓ ਆਪਣੇ ਦੋਸਤਾਂ ਮਿੱਤਰਾ ਦੀ ਵੋਟ ਪਵਾਓ

ਸੋ ਤੁਸੀਂ ਆਪਣੇ ਨੇੜੇ ਦੇ ਪੋਲਿੰਗ ਬੂਥ ਤੇ ਜਾ ਕੇ ਮੈਨੂੰ ਸੁਪੋਰਟ ਕਰ ਸਕਦੇ ਹੋ,,,

ਚੰਡੀਗੜ੍ਹ
ਲੁਧਿਆਣਾ
ਖੰਨਾ
ਸਰਹਿੰਦ
ਜਗਰਾਉਂ
ਮੋਗਾ
ਫ਼ਰੀਦਕੋਟ
ਮਲੋਟ
ਫ਼ਿਰੋਜ਼ਪੁਰ
ਫ਼ਾਜ਼ਿਲਕਾ
ਜਲੰਧਰ
ਆਦਮਪੁਰ
ਫਗਵਾੜਾ
ਹੁਸ਼ਿਆਰਪੁਰ
ਮੁਕੇਰੀਆ
ਬਟਾਲਾ
ਪਟਿਆਲਾ
ਰਾਜਪੁਰਾ
ਨਾਭਾ
ਸੰਗਰੂਰ
ਬਰਨਾਲਾ
ਧੂਰੀ
ਮਲੇਰਕੋਟਲਾ
ਅਹਿਮਦਗੜ੍ਹ
ਗਿੱਦੜਵਾਹਾ
ਅੰਮ੍ਰਿਤਸਰ
ਦਿੱਲੀ
ਗੰਗਾਨਗਰ
ਸੋਲਨ (ਹਿਮਾਚਲ)
ਹਿਸਾਰ (ਹਰਿਆਣਾ)
ਜੰਮੂ

GURDEEP SINGH

SERIAL NUMBER -12

CAST YOUR FIRST PREFERNCE VOTE

ਆਪ ਦਾ ਧੰਨਵਾਦੀ

ਗੁਰਦੀਪ ਸਿੰਘ

9646441588








See less

18/09/2026

Vote Support and Elect our Candidate
GURDEEP SINGH
For Panjab University, Chandigarh senate election

Serial no-12

18/09/2026

Address

Panjab University Campus, Sector 14
Chandigarh
160014

Alerts

Be the first to know and let us send you an email when ASF-Ambedkar Students Forum PU, Chandigarh posts news and promotions. Your email address will not be used for any other purpose, and you can unsubscribe at any time.

Shortcuts

Share