PSACS employees Union Punjab

PSACS employees Union Punjab Unity is strength... when there is
teamwork and collaboration, wonderful
things can be achieved.

✊ ਸੰਘਰਸ਼ ਦੀ ਜਿੱਤ! ਏਕੇ ਦੀ ਜਿੱਤ! ✊ਸਮੂਹ ਸੂਬਾ ਕਮੇਟੀ, ਅਹੁਦੇਦਾਰਾਂ ਅਤੇ ਪੂਰੇ ਪੰਜਾਬ ਦੇ ਏਡਜ਼ ਕੰਟਰੋਲ ਸੁਸਾਇਟੀ (ICTC, ART, OST, STI, ...
16/09/2026

✊ ਸੰਘਰਸ਼ ਦੀ ਜਿੱਤ! ਏਕੇ ਦੀ ਜਿੱਤ! ✊

ਸਮੂਹ ਸੂਬਾ ਕਮੇਟੀ, ਅਹੁਦੇਦਾਰਾਂ ਅਤੇ ਪੂਰੇ ਪੰਜਾਬ ਦੇ ਏਡਜ਼ ਕੰਟਰੋਲ ਸੁਸਾਇਟੀ (ICTC, ART, OST, STI, ਬਲੱਡ ਬੈਂਕ ਅਤੇ ਮੁੱਖ ਦਫ਼ਤਰ) ਦੇ ਜੁਝਾਰੂ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ! 🎉

ਸਾਥੀਓ, ਤੁਹਾਡੀ ਚੱਟਾਨ ਵਰਗੀ ਇੱਕਜੁੱਟਤਾ, ਅਣਥੱਕ ਹੌਸਲੇ ਅਤੇ ਡੱਟ ਕੇ ਕੀਤੇ ਸੰਘਰਸ਼ ਅੱਗੇ ਅਖੀਰ ਵਿਭਾਗ ਨੂੰ ਝੁਕਣਾ ਪਿਆ। BSD ਡਿਵੀਜ਼ਨ ਵੱਲੋਂ ਜਾਰੀ ਕੀਤਾ ਗਿਆ ਟਾਈਮਿੰਗ ਬਦਲਣ ਵਾਲਾ ਤਾਨਾਸ਼ਾਹੀ ਫੁਰਮਾਨ ਵਿਭਾਗ ਨੇ ਅੱਜ ਲਿਖਤੀ ਰੂਪ ਵਿੱਚ (ਪੱਤਰ ਨੰਬਰ 1177) ਵਾਪਸ ਲੈ ਲਿਆ ਹੈ ਅਤੇ ਸਾਡੀ ਟਾਈਮਿੰਗ ਪਹਿਲਾਂ ਵਾਂਗ ਹਸਪਤਾਲ ਦੀ OPD ਮੁਤਾਬਕ ਬਹਾਲ ਕਰ ਦਿੱਤੀ ਹੈ ।
ਇਸ ਇਤਿਹਾਸਿਕ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਭਾਵੇਂ ਵਿਭਾਗ ਨੇ ਪੱਤਰ ਸਿਰਫ਼ ICTC ਨੂੰ ਕੱਢਿਆ ਸੀ, ਪਰ ART, OST, STI ਅਤੇ ਬਲੱਡ ਬੈਂਕ ਦੇ ਸਾਥੀਆਂ ਨੇ ਜਿਸ ਤਰ੍ਹਾਂ ਹਿੱਕ ਡਾਹ ਕੇ ਭਰਾਵਾਂ ਵਾਂਗ ਸਾਡਾ ਸਾਥ ਦਿੱਤਾ, ਉਸੇ ਏਕੇ ਨੇ ਅੱਜ ਪ੍ਰਸ਼ਾਸਨ ਦੇ ਪਰਖੱਚੇ ਉਡਾ ਦਿੱਤੇ। ਇਹ ਜਿੱਤ ਸਾਡੇ ਸਾਂਝੇ ਸਿਸਟਮ ਅਤੇ ਮਹਿਲਾ ਕਰਮਚਾਰੀਆਂ ਦੇ ਮਾਣ-ਸਨਮਾਨ ਦੀ ਜਿੱਤ ਹੈ।
ਇਸੇ ਤਰ੍ਹਾਂ ਆਪਣਾ ਏਕਾ ਬਣਾਈ ਰੱਖੋ! ਭਵਿੱਖ ਵਿੱਚ ਵੀ ਜੇਕਰ ਕੋਈ ਸਾਡੇ ਹੱਕਾਂ 'ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰੇਗਾ, ਤਾਂ ਸਾਡੀ ਐਸੋਸੀਏਸ਼ਨ ਇਸੇ ਤਰ੍ਹਾਂ ਮੂਹਰੇ ਹੋ ਕੇ ਲੜੇਗੀ।
Punjab State AIDS Control Society - PSACS Dr Balbir Singh CMO Punjab Bhagwant Mann

ਜਿੱਤ ਲੜਦੇ ਲੋਕਾਂ ਦੀ

ਜਸਮੇਲ ਸਿੰਘ ਦਿਓਲ (ਪ੍ਰਧਾਨ)
ਗੁਰਜੰਟ ਸਿੰਘ (ਜਨਰਲ ਸਕੱਤਰ)
ਪੰਜਾਬ ਸਟੇਟ ਏਡਜ਼ ਕੰਟਰੋਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਸਿਹਤ ਵਿਭਾਗ ।

ਵਿਭਾਗ ਦੇ BSD ਵਿੰਗ ਦੇ ਨਾਦਰਸ਼ਾਹੀ ਫੁਰਮਾਨ ਦੇ ਖਿਲਾਫ ਅੱਜ 2 ਘੰਟੇ ਦੇ ਸੰਕੇਤਕ ਰੋਸ਼ ਪ੍ਰਦਰਸਨ ਦੀਆਂ ਤਸਵੀਰਾਂ ।ਕਰਮਚਾਰੀਆ ਨੇ ਵਿਭਾਗ ਨੂੰ ਚੇਤ...
16/09/2026

ਵਿਭਾਗ ਦੇ BSD ਵਿੰਗ ਦੇ ਨਾਦਰਸ਼ਾਹੀ ਫੁਰਮਾਨ ਦੇ ਖਿਲਾਫ ਅੱਜ 2 ਘੰਟੇ ਦੇ ਸੰਕੇਤਕ ਰੋਸ਼ ਪ੍ਰਦਰਸਨ ਦੀਆਂ ਤਸਵੀਰਾਂ ।

ਕਰਮਚਾਰੀਆ ਨੇ ਵਿਭਾਗ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਨਾਦਰਸ਼ਾਹੀ ਪੱਤਰ ਵਾਪਿਸ ਨਾ ਲਿਆ ਗਿਆ ਤਾਂ ਸਮੂਹ ਪੰਜਾਬ ਭਰ ਦੇ ਕਰਮਚਾਰੀ ਆਪਣਾ ਕੰਮ ਬੰਦ ਕਰਕੇ ਮਿਤੀ 21/09/2026 ਤੋ ਮੁੱਖ ਦਫਤਰ ਚੰਡੀਗੜ੍ਹ ਵਿਖੇ ਪੱਕਾ ਧਰਨਾ ਲਾਉਣਗੇ। ਜਿਸ ਦੀ ਨਿਰੋਲ ਜਿੰਮੇਵਾਰੀ ਵਿਭਾਗ ਦੀ ਹੋਵੇਗੀ।

Government of Punjab CMO Punjab Punjab State AIDS Control Society - PSACS Aam Aadmi Party - Punjab Dr Balbir Singh Arvind Kejriwal MLA Harpal Singh Cheema Bhagwant Mann Aman Arora

20 ਸਾਲ ਬਾਅਦ ਨੀਦ ਚੋ ਜਾਗਿਆ ਵਿਭਾਗ ਪੰਜਾਬ ਸਰਕਾਰ ਖ਼ਿਲਾਫ਼ ਸਾਂਝੇ ਸੰਘਰਸ ਮੋਰਚੇ ਚ ਪੰਜਾਬ ਸਰਕਾਰ ਖ਼ਿਲਾਫ਼ ਬੋਲਣ ਅਤੇ ਆਪਣੀ ਹੱਕੀ ਮੰਗਾਂ ਨੂੰ ...
15/09/2026

20 ਸਾਲ ਬਾਅਦ ਨੀਦ ਚੋ ਜਾਗਿਆ ਵਿਭਾਗ

ਪੰਜਾਬ ਸਰਕਾਰ ਖ਼ਿਲਾਫ਼ ਸਾਂਝੇ ਸੰਘਰਸ ਮੋਰਚੇ ਚ ਪੰਜਾਬ ਸਰਕਾਰ ਖ਼ਿਲਾਫ਼ ਬੋਲਣ ਅਤੇ ਆਪਣੀ ਹੱਕੀ ਮੰਗਾਂ ਨੂੰ ਮਨਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਤੋ ਬਾਅਦ ਬਦਲਾ ਖੋਰੀ ਦੀ ਨੀਤੀ ਨਾਲ ਵਿਭਾਗ ਵਲੋ ਕੀਤੇ ਗਏ ਨਾਦਰਸ਼ਾਹੀ ਫੁਰਮਾਨ ।

ਦੱਸਣ ਯੋਗ ਹੈ ਕਿ 1999 ਤੋ ਜਦੋਂ ਤੋ ਸੋਸਾਇਟੀ ਬਣੀ ਹੈ ਅਤੇ ਕਰਮਚਾਰੀ ਆਪਣੀਆ ਸੇਵਾਵਾਂ ਹਸਪਤਾਲ ਦੀ OPD ਟਾਈਮਿੰਗ ਅਨੁਸਾਰ ਆਪਣੀਆ ਸੇਵਾਵਾਂ ਨਿਭਾਅ ਰਹੇ ਹਨ ਪਰ ਹੁਣ ਏਨੇ ਦਹਾਕਿਆ ਬਾਅਦ ਇਹ ਪੱਤਰ ਯਾਦ ਆਉਂਦਾ ਸਰਕਾਰ ਦੀ ਅਤੇ ਵਿਭਾਗ ਦੀ ਕਰਮਚਾਰੀ ਵਿਰੋਧੀ ਮਾਨਸਿਕਤਾ ਦਰਸਾਉਂਦਾ ਹੈ । ਜਿਸਦਾ ਸਮੂਹ ਕਰਮਚਾਰੀ ਡੱਟਕੇ ਵਿਰੋਧ ਕਰਨਗੇ ।

ਪੰਜਾਬ ਸਰਕਾਰ ਮੁਰਦਾਬਾਦ CMO Punjab Government of Punjab Dr Balbir Singh Punjab State AIDS Control Society - PSACS Aam Aadmi Party - Punjab Bhagwant Mann Arvind Kejriwal

CMO Punjab Government of Punjab Dr Balbir Singh Aam Aadmi Party - Punjab Punjab State AIDS Control Society - PSACS Bhagw...
28/08/2026

CMO Punjab Government of Punjab Dr Balbir Singh Aam Aadmi Party - Punjab Punjab State AIDS Control Society - PSACS Bhagwant Mann Arvind Kejriwal MLA Harpal Singh Cheema

Government of Punjab CMO Punjab Dr Balbir Singh Aam Aadmi Party - Punjab Punjab State AIDS Control Society - PSACS Bhagw...
26/08/2026

Government of Punjab CMO Punjab Dr Balbir Singh Aam Aadmi Party - Punjab Punjab State AIDS Control Society - PSACS Bhagwant Mann MLA Harpal Singh Cheema

https://youtu.be/wxq7sWIjnvA?si=vYJjEqMPhdIak7J7CMO Punjab Government of Punjab Punjab State AIDS Control Society - PSAC...
24/08/2026

https://youtu.be/wxq7sWIjnvA?si=vYJjEqMPhdIak7J7

CMO Punjab Government of Punjab Punjab State AIDS Control Society - PSACS Dr Balbir Singh Aam Aadmi Party - Punjab MLA Harpal Singh Cheema Bhagwant Mann Arvind Kejriwal

ਪੰਜਾਬ ਏਡਜ਼ ਕੰਟਰੋਲ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ...

20/08/2026

ਪ੍ਰੈੱਸ ਨੋਟ
ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (ਸਿਹਤ ਵਿਭਾਗ, ਪੰਜਾਬ)
ਮਿਤੀ: 20 ਅਗਸਤ, 2026
ਸਥਾਨ: ਚੰਡੀਗੜ੍ਹ
ਵਿੱਤ ਮੰਤਰੀ ਵੱਲੋਂ 10 ਦਿਨਾਂ ’ਚ ਮੰਗਾਂ ਲਾਗੂ ਕਰਨ ਦੀ ਹਦਾਇਤ; ਜੇਕਰ ਫੈਸਲਾ ਨਾ ਹੋਇਆ ਤਾਂ ਪੰਜਾਬ ਭਰ ’ਚ ਕੰਮ ਬੰਦ ਕਰਕੇ ਚੰਡੀਗੜ੍ਹ ਮੁੱਖ ਦਫ਼ਤਰ ਅੱਗੇ ਲੱਗੇਗਾ ਪੱਕਾ ਧਰਨਾ:

ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਕਰਮਚਾਰੀਆਂ ਦੀ ਪਿਛਲੇ 4 ਸਾਲਾਂ ਤੋਂ ਲਟਕ ਰਹੀ ਤਨਖਾਹਾਂ ਵਿੱਚ 20% ਵਾਧੇ ਦੀ ਮੰਗ ਨੂੰ ਲੈ ਕੇ ਬੀਤੇ ਦਿਨ (19 ਅਗਸਤ 2026) ਸਬ-ਕਮੇਟੀ ਦੇ ਚੇਅਰਮੈਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੇ ਫੈਸਲਿਆਂ ਅਤੇ ਯੂਨੀਅਨ ਦੀ ਅਗਲੀ ਰਣਨੀਤੀ ਬਾਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਅਤੇ ਜਨਰਲ ਸਕੱਤਰ ਗੁਰਜੰਟ ਸਿੰਘ ਖੰਨਾ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਉਹ ਆਪਣੀ ਹੱਕੀ ਮੰਗ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਹੁਣ ਤੱਕ ਸਿਹਤ ਮੰਤਰੀ, ਵਿੱਤ ਮੰਤਰੀ ਅਤੇ ਵਿਭਾਗੀ ਅਧਿਕਾਰੀਆਂ ਨਾਲ ਲਗਭਗ 70 ਮੀਟਿੰਗਾਂ ਹੋ ਚੁੱਕੀਆਂ ਹਨ। ਹਰ ਮੀਟਿੰਗ ਵਿੱਚ ਕਰਮਚਾਰੀਆਂ ਨੂੰ ਸਿਰਫ਼ ਭਰੋਸਾ ਹੀ ਦਿੱਤਾ ਜਾਂਦਾ ਰਿਹਾ ਹੈ ਕਿ ਮੰਗ ਨੂੰ ਜਲਦੀ ਅਮਲੀ ਰੂਪ ਦਿੱਤਾ ਜਾਵੇਗਾ, ਪਰ ਅਫ਼ਸੋਸ ਕਿ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਮਸਲਾ ਹੱਲ ਨਹੀਂ ਹੋਇਆ।
ਆਗੂਆਂ ਨੇ ਦੱਸਿਆ ਕਿ ਕੱਲ੍ਹ ਮਿਤੀ 19/08/2026 ਨੂੰ ਹੋਈ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ MLA Harpal Singh Cheema ਨੇ ਸਕਾਰਾਤਮਕ ਰੁਖ਼ ਅਖਤਿਆਰ ਕਰਦਿਆਂ ਸਬੰਧਿਤ ਵਿਭਾਗ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ 10 ਦਿਨਾਂ ਦੇ ਅੰਦਰ-ਅੰਦਰ ਕਰਮਚਾਰੀਆਂ ਦੀ ਇਸ ਮੰਗ ਨੂੰ ਅਮਲੀ ਰੂਪ ਦੇ ਕੇ ਲਾਗੂ ਕੀਤਾ ਜਾਵੇ।
ਜਸਮੇਲ ਸਿੰਘ ਦਿਓਲ ਅਤੇ ਗੁਰਜੰਟ ਸਿੰਘ ਖੰਨਾ ਨੇ ਸਰਕਾਰ ਅਤੇ ਵਿਭਾਗ ਨੂੰ ਦੋ-ਟੁੱਕ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿੱਤ ਮੰਤਰੀ ਦੀ ਹਦਾਇਤ ਦੇ ਬਾਵਜੂਦ 10 ਦਿਨਾਂ ਦੇ ਅੰਦਰ ਕਰਮਚਾਰੀਆਂ ਦੀ ਮੰਗ ਨੂੰ ਪੂਰਾ ਨਾ ਕੀਤਾ ਗਿਆ, ਤਾਂ ਸਮੁੱਚੇ ਪੰਜਾਬ ਭਰ ਵਿੱਚ ਏਡਜ਼ ਕੰਟਰੋਲ ਸੁਸਾਇਟੀ ਦੇ ਕਰਮਚਾਰੀ ਮੁਕੰਮਲ ਕੰਮ ਬੰਦ (ਸਟ੍ਰਾਈਕ) ਕਰ ਦੇਣਗੇ। ਇਸ ਉਪਰੰਤ ਪੰਜਾਬ ਭਰ ਦੇ ਸਾਰੇ ਕਰਮਚਾਰੀ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਪੱਕਾ ਮੋਰਚਾ (ਧਰਨਾ) ਲਾਉਣ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ।
ਵੱਲੋਂ:
ਜਸਮੇਲ ਸਿੰਘ ਦਿਓਲ (ਪ੍ਰਧਾਨ)
ਗੁਰਜੰਟ ਸਿੰਘ ਖੰਨਾ (ਜਨਰਲ ਸਕੱਤਰ)
ਪੰਜਾਬ ਸਟੇਟ ਏਡਜ਼ ਕੰਟਰੋਲ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ (ਸਿਹਤ ਵਿਭਾਗ, ਪੰਜਾਬ)
Government of Punjab CMO Punjab Dr Balbir Singh Punjab State AIDS Control Society - PSACS Aam Aadmi Party - Punjab Arvind Kejriwal Bhagwant Mann Aman Arora

ਅੱਜ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਹੋਈ।ਕਰਮਚਾਰੀਆਂ ਦੀਆਂ ਮੰਗਾਂ ਉੱਪਰ ਵਿਚਾਰ ਕੀਤਾ ਗਿਆ ਜਲਦ ਹੀ...
19/08/2026

ਅੱਜ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਹੋਈ।

ਕਰਮਚਾਰੀਆਂ ਦੀਆਂ ਮੰਗਾਂ ਉੱਪਰ ਵਿਚਾਰ ਕੀਤਾ ਗਿਆ
ਜਲਦ ਹੀ ਮਸਲੇ ਹੱਲ ਹੋਣ ਦੀ ਉਮੀਦ।

ਜੇਕਰ ਆਉਣ ਵਾਲੇ 10 ਦਿਨਾਂ ਚ ਮੰਗਾ ਨੂੰ ਸਵੀਕਾਰ ਕਰਕੇ ਅਮਲੀ ਰੂਪ ਨਾ ਦਿੱਤਾ ਗਿਆ ਤਾਂ ਸੰਘਰਸ਼ ਲਈ ਸਾਥੀ ਤਿਆਰ ਰਹਿਣ ।

ਜਿੱਤ ਲੜਦੇ ਲੋਕਾਂ ਦੀ

Government of Punjab CMO Punjab Dr Balbir Singh Aam Aadmi Party - Punjab Bhagwant Mann Punjab State AIDS Control Society - PSACS MLA Harpal Singh Cheema

13/08/2026

ਜਰੂਰੀ ਸੰਦੇਸ਼
Punjab State AIDS Control Society - PSACS

30/07/2026

Address

Chandigarh

Website

Alerts

Be the first to know and let us send you an email when PSACS employees Union Punjab posts news and promotions. Your email address will not be used for any other purpose, and you can unsubscribe at any time.

Shortcuts

Share