All India Sikh Students Federation

All India Sikh Students Federation • ਹੱਕ ਸੱਚ ਦੀ ਆਵਾਜ਼ • JOIN PLEASE
• ਮੁੱਖ ਮੰਤਵ > ਆਪਣੇ ਹੱਕਾਂ ਅਤੇ ਅਧਿਕਾਰਾ ਦੀ ਰਖੀ ਲਈ ਸਿੱਖ ਜਥੇਬੰਦ ਕਰਨਾ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹੋਈ ਏਕਤਾ   ਭਾਈ ਕੰਵਰ ਚੜਤ ਸਿੰਘ ਮੁੜ ਬਣੇ ਪ੍ਰਧਾਨ——14 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ  ਦੇ ਸਨਮੁੱ...
21/11/2025

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹੋਈ ਏਕਤਾ ਭਾਈ ਕੰਵਰ ਚੜਤ ਸਿੰਘ ਮੁੜ ਬਣੇ ਪ੍ਰਧਾਨ——14 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ ਕਰਕੇ ਧਰਮ ਪਰਿਵਰਤਨ ਵਿਰੁੱਧ ਸ਼ਾਂਤਮਈ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350 ਵੇ ਵਰ੍ਹੇ ਮੌਕੇ ਸਿੱਖ ਕੌਮ ਤੇ ਹਰਿਆਵਲ ਦਸਤੇ ਵਜੋਂ ਜਾਣੀ ਜਾਂਦੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਸੀ ਏਕਤਾ ਕਰਦਿਆ ਹੋਇਆ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੈਡਰੇਸ਼ਨ ਨੂੰ ਜਥੇਬੰਦਕ ਕਰਦਿਆਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੂਰੀ ਤਨਦੇਹੀ ਨਾਲ ਲਾਮਬੰਦ ਕੀਤਾ ਜਾਵੇਗਾ। ਅੱਜ ਇੱਥੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਜੀਤ ਸਿੰਘ ਅਤੇ ਫੈਡਰੇਸ਼ਨ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਕਿ ਬੀਤੇ ਸਮੇਂ ਦੇ ਵਿੱਚ ਜਦ ਉਹਨਾਂ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਅਸਤੀਫਾ ਦਿੱਤਾ ਸੀ ਤਾਂ ਜਥੇਬੰਦੀ ਦੀ ਵਾਗਡੋਰ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੇ ਹੱਥ ਸੀ ਕੁਝ ਸਮਾਂ ਪਹਿਲਾਂ ਐਡਵੋਕੇਟ ਢੀਗਰਾ ਸਰੀਰਕ ਵਿਛੌੜਾ ਦੇ ਗਏ ਸੀ ਪਰ ਅਸਾ ਨਵਾ ਨਵਾਂ ਪ੍ਰਧਾਨ ਨਿਯੁਕਤ ਨਹੀਂ ਕੀਤਾ ਸੀ ਲੇਕਿਨ ਫੈਡਰੇਸ਼ਨ (ਪੀਰ ਮੁਹੰਮਦ ) ਨੇ ਆਪਣੀ ਦਸ ਮੈਂਬਰੀ ਸੁਪਰੀਮ ਕੌਂਸਲ ਬਣਾਈ ਹੋਈ ਸੀ ਉਸ ਦਸ ਮੈਂਬਰੀ ਕੌਂਸਲ ਨੇ ਮੀਟਿੰਗ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸੰਪੂਰਨ ਏਕਤਾ ਲਈ ਪਹਿਲਕਦਮੀ ਕਰਦਿਆਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਤੀਜੇ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਦੇ ਬੇਟੇ ਭਾਈ ਕੰਵਰ ਚੜਤ ਸਿੰਘ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਾਂਝਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਹੈ। ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾ ਏਕਤਾ ਲਈ ਪਹਿਲ ਕਦਮੀ ਕੀਤੀ ਹੈ। ਭਾਈ ਕੰਵਰ ਚੜ੍ਹਤ ਸਿੰਘ ਦੀ ਅਗਵਾਈ ਚ ਵੀ ਫੈਡਰੇਸ਼ਨ ਵੱਲੋਂ ਸਕੂਲਾਂ ਕਾਲਜਾਂ ਚ ਜਿੱਥੇ ਨੌਜਵਾਨ ਜਾਗਰੂਕਤਾ ਲਹਿਰ ਚਲਾਈ ਗਈ ਓਥੇ ਨਾਲ ਹੀ ਵੱਖੋ ਸਮੇ ਸਮੇ ਤੇ ਚੱਲਦੇ ਆ ਰਹੇ ਸੰਘਰਸ਼ ਜਿਵੇਂ ਕਿਸਾਨ ਸੰਘਰਸ਼, ਪੰਜਾਬ ਚ ਆਏ ਹੜ, ਪੰਜਾਬ ਯੂਨੀਵਰਸਟੀ ਸੰਘਰਸ਼ ਆਦਿ ਦੇ ਵਿਚ ਵੀ ਯੋਗਦਾਨ ਪਾਇਆ ਗਿਆ । ਮੌਜੂਦਾ ਸਮੇਂ ਵਿੱਚ ਸ਼ਹੀਦਾਂ ਦੀ ਕੁਰਬਾਨੀ ਨਾਲ ਸਿੱਝੀ ਹੋਈ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅੰਦਰ ਏਕਤਾ ਦੀ ਬੇਹੱਦ ਲੋੜ ਹੈ ਜਿੰਨੀਆਂ ਵੀ ਸਿੱਖ ਪੰਥ ਦੀਆਂ ਜਥੇਬੰਦੀਆਂ ਨੇ ਉਹਨਾਂ ਦੀ ਆਪਸੀ ਇਕਸਾਰਤਾ ਲਈ ਸਾਡੀ ਪਹਿਲ ਕਦਮੀ ਫੈਡਰੇਸ਼ਨ ਨੂੰ ਬੇਹੱਦ ਬਲ ਦੇਵੇਗੀ ਉਹਨਾਂ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹਮੇਸ਼ਾ ਪੰਥ ਪ੍ਰਸਤੀ ਤਹਿਤ ਪੰਥ ਦੀ ਚੜ੍ਹਦੀ ਕਲਾ ਦੇ ਲਈ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ ਨੇ ਤੇ ਹਰ ਖੇਤਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ। ਮੌਜੂਦਾ ਸਮੇਂ ਦੇ ਵਿੱਚ ਰਾਜਨੀਤਿਕ ਖੇਤਰ ਵਿੱਚ ਆ ਚੁੱਕੀ ਵੱਡੀ ਗਿਰਾਵਟ

ਜਲੰਧਰ, 1 ਜੂਨ, 2025ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਧਾਨ ਐਡਵੋਕੇਟ Parminder Singh Dhingra ਦੀ ਅੰਤਿਮ ਅਰਦਾਸ ਭਾਰੀ ਗਿਣਤੀ ਵਿੱਚ ਪ...
02/06/2025

ਜਲੰਧਰ, 1 ਜੂਨ, 2025

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਧਾਨ ਐਡਵੋਕੇਟ Parminder Singh Dhingra ਦੀ ਅੰਤਿਮ ਅਰਦਾਸ ਭਾਰੀ ਗਿਣਤੀ ਵਿੱਚ ਪੰਥਕ ਨੁਮਾਇੰਦਿਆ ਨੇ ਸਮੂਹੀਲਤ ਕੀਤੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਰਪ੍ਰਸਤ ਅਕਾਲੀ ਆਗੂ ਭਾਈ ਕਰਨੈਲ ਸਿੰਘ ਪੀਰਮੁਹੰਮਦ, ਨੇ ਕਿਹਾ ਕਿ ਐਡਵੋਕੇਟ Parminder Singh Dhingra ਨੂੰ ਇੱਕ ਡੂੰਘੀ ਸਾਜਿਸ਼ ਤਹਿਤ ਪਿਛਲੇ ਉਨ੍ਹਾਂ ਦੇ ਨਿਵਾਸ ਸਥਾਨ ਦੇ ਨਜ਼ਦੀਕ ਕੁਝ ਲੋਕਾਂ ਵੱਲੋਂ ਸਾਜਿਸ਼ ਤਹਿਤ ਦਿਨ ਦਿਹਾੜੇ ਗੋਲੀ ਮਾਰ ਮਾਰ ਦਿੱਤਾ ਗਿਆ ਸੀ।

ਉਨ੍ਹਾਂ ਦੀ ਅੰਤਿਮ ਅਰਦਾਸ ਅੱਜ ਜਲੰਧਰ ਵਿਖੇ ਦੁਪਿਹਰ ਛੇਵੀ ਪਾਤਸ਼ਾਹੀ ਗੁਰਦੁਆਰਾ ਬਸਤੀ ਸੇਖ ਵਿਖੇ ਭੋਗ ਪਾਏ ਗਏ ਇਸ ਤੋ ਪਹਿਲਾ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਦੇ ਗ੍ਰਹਿ ਵਿਖੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਢੀਗਰਾ ਪਰਿਵਾਰ ਨਾਲ ਦੁੱਖ ਸਾਝਾ ਕੀਤਾ।

ਐਡਵੋਕੇਟ ਧਾਮੀ ਨੇ ਕਿਹਾ ਕਿ ਪਰਮਿੰਦਰ ਸਿੰਘ ਢੀਂਗਰਾ ਦਾ ਸਰੀਰਕ ਵਿਛੌੜਾ ਅਸਹਿ ਤੇ ਅਕਿਹ ਹੈ । ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸੀ ਦੇ ਸਮੁੱਚੇ ਸੀਨੀਅਰ ਆਗੂ, ਨਿਹੰਗ ਜਥੇਬੰਦੀ, ਦਮਦਮੀ ਟਕਸਾਲ, ਤੇ ਸਮਾਜਕ ਸੇਵੀ, ਸਿਆਸੀ ਪਾਰਟੀ ਆਗੂ,ਵਕੀਲ ਭਾਈਚਾਰੇ ਪ੍ਮੁੱਖ ਵਿਅਕਤੀ ਸਾਮਲ ਹੋਏ।

ਇਸ ਮੌਕੇ ਸਟੇਜ ਦੀ ਸੇਵਾ ਸ: ਗੁਰਵਿੰਦਰ ਸਿੰਘ ਪਰੂਥੀ, ਐਡਵੋਕੇਟ ਨੇ ਬੜੇ ਹੀ ਸੁਚੱਜੇ ਅਤੇ ਸੁਲਝੇ ਹੋਏ ਢੰਗ ਨਾਲ ਨਿਭਾਈ।

ਡਾਕਟਰ ਰਮਨਦੀਪ ਕੋਰ ਢੀਗਰਾ ਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਪੰਥਕ ਜਥੇਬੰਦੀਆ ਵੱਲੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ ਕਰਨੈਲ ਸਿੰਘ ਪੀਰਮੁਹੰਮਦ ਨੇ ਵਿਸੇਸ਼ ਸਨਮਾਨ ਕੀਤਾ ।

ਸੱਚਖੰਡ ਹਰਮਿੰਦਰ ਸਾਹਿਬ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਮੱਖਣ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ।

ਇਸ ਮੌਕੇ ਸਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆ ਦੇ ਵੱਡੇ ਬੇਟੇ ਭਾਈ ਈਸ਼ਰ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸੀਨੀਅਰ ਪ੍ਧਾਨ ਕੰਵਰਚੜਤ ਸਿੰਘ ਭਾਈ ਗਗਨਦੀਪ ਸਿੰਘ ਰਿਆੜ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜਗਰੂਪ ਸਿੰਘ ਚੀਮਾ, ਡਾਕਟਰ ਕਾਰਜ ਸਿੰਘ, ਗੁਰਮੁੱਖ ਸਿੰਘ ਸੰਧੂ, ਸੁਖਵਿੰਦਰ ਸਿੰਘ ਦੀਨਾ ਨਗਰ, ਪਰਮਜੀਤ ਸਿੰਘ ਤਨੇਲ ਬਲਬੀਰ ਸਿੰਘ ਫੁਗਲਾਣਾ , ਭਾਈ ਕੁਲਬੀਰ ਸਿੰਘ ਬੜਾਪਿੰਡ, ਜਸਬੀਰ ਸਿੰਘ ਖਡੂਰ , ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ, ਸਮਸੇਰ ਸਿੰਘ ਚੀਮਾ , ਸਿਵਕਵਰ ਸਿੰਘ ਸੰਧੂ , ਅਵਨਿੰਦਰ ਸਿੰਘ ਮਿੰਟੂ , ਜਥੇਦਾਰ ਕੁਲਦੀਪ ਸਿੰਘ ਵਡਾਲਾ ,ਪੱਤਰਕਾਰ ਐਚ ਐਸ ਬਾਵਾ, ਜਥੇਦਾਰ ਗੁਰਜੀਤ ਸਿੰਘ ਤਲਵੰਡੀ ,ਅਵਾਜੇ ਕੌਮ ਮੁੱਖੀ ਭਾਈ ਹਰਜਿੰਦਰ ਸਿੰਘ ਜਿੰਦਾ ਪਰਮਿੰਦਰ ਸਿੰਘ ਖਾਲਸਾ , ਦਮਦਮੀ ਟਕਸਾਲ ਦੇ ਬੁਲਾਰੇ ਭਾਈ ਸੁਖਦੇਵ ਸਿੰਘ ਨਾਗਰ ਸਿੰਘ ਗਿੱਲ, ਕੁਲਦੀਪ ਸਿੰਘ ਢੀਂਗਰਾ ਸ੍ਰੌਮਣੀ ਯੂਥ ਅਕਾਲੀ ਆਗੂ ਸੁਖਮੰਦਰ ਸਿੰਘ ਰਾਜਪਾਲ ਜਤਿੰਦਰਪਾਲ ਸਿੰਘ ਮਝੈਲ , ਗੁਰਨਾਮ ਸਿੰਘ ਸੈਣੀ ਚਰਨਦੀਪ ਸਿੰਘ ਹੈਪੀ ,ਅਵਾਜੇ ਕੌਮ ਦੇ ਆਗੂ ਮਨਜੀਤ ਕਰਤਾਰਪੁਰ, ਬ੍ਰਿਜ ਮੋਹਨ ਪੁਰੀ ਸਾਬਕਾ ਚੇਅਰਮੈਨ ਇੰਪਰੂਵਮੈਂਟ

ਆਪ ਜੀ ਨੂੰ ਬਹੁਤ ਹੀ ਦੁੱਖ ਨਾਲ ਸੂਚਿਤ ਕੀਤਾ ਜਾਦਾ ਹੈ ਕਿ ਸਾਡੇ ਪਿਆਰੇ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡ...
31/05/2025

ਆਪ ਜੀ ਨੂੰ ਬਹੁਤ ਹੀ ਦੁੱਖ ਨਾਲ ਸੂਚਿਤ ਕੀਤਾ ਜਾਦਾ ਹੈ ਕਿ ਸਾਡੇ ਪਿਆਰੇ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਬੀਤੀ 27 ਮਈ ਨੂੰ ਸਾਨੂੰ ਸਾਰਿਆ ਨੂੰ ਸਰੀਰਕ ਵਿਛੌੜਾ ਦੇ ਗਏ ਹਨ ਉਹਨਾ ਦੀ ਮਿੱਠੀ ਯਾਦ ਵਿੱਚ ਅੰਤਿਮ ਅਰਦਾਸ ਅਤੇ ਸਰਧਾਂਜਲੀ ਗੁਰਦੁਆਰਾ ਛੇਵੀ ਪਾਤਿਸ਼ਾਹੀ ਬਸਤੀ ਸੇਖ ਜਲੰਧਰ ਵਿਖੇ ਐਤਵਾਰ 1 ਜੂਨ ਨੂੰ 12 ਵਜੇ ਤੋ 2 ਵਜੇ ਤੱਕ ਹੋਵੇਗੀ । ਗੁਰੂ ਪੰਥ ਦੇ ਦਾਸ ਬੇਨਤੀ ਕਰਤਾ -----ਕਰਨੈਲ ਸਿੰਘ ਪੀਰਮੁਹੰਮਦ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਡਾਇਰੈਕਟਰ ਇੰਟਰਨੈਸ਼ਨਲ ਸਪੋਰਟਸ ਕੌਂਸਲ ਅਤੇ ਜਸਬੀਰ ਸਿੰਘ ਮੋਹਾਲੀ ਪ੍ਰਧਾਨ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ

ਜਾਰੀ ਕਰਤਾ --ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ , ਸੁਖਵਿੰਦਰ ਸਿੰਘ ਦੀਨਾਨਗਰ,ਗਗਨਦੀਪ ਸਿੰਘ ਰਿਆੜ ਕੰਵਲਜੀਤ ਸਿੰਘ ਬਿੱਟਾ ਗੁਰਮੁੱਖ ਸਿੰਘ ਸੰਧੂ , ਜਗਰੂਪ ਸਿੰਘ ਚੀਮਾ ,ਪਰਮਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਕੁਠਾਲਾ ਪਰਮਜੀਤ ਸਿੰਘ ਤਨੇਲ ਬਲਬੀਰ ਸਿੰਘ ਫੁਗਲਾਣਾ ਲਵਪ੍ਰੀਤ ਸਿੰਘ ਬਟਾਲਾ ਪ੍ਰਭਜੋਤ ਸਿੰਘ ਧਾਲੀਵਾਲ, ਹਰਦਿੱਤ ਸਿੰਘ ਖਰੜ, ਜੋਗਿੰਦਰ ਸਿੰਘ ਜੋਗੀ ਗੁਰਨਾਮ ਸਿੰਘ ਸੈਣੀ , ਚਰਨਜੀਤ ਸਿੰਘ ਹੈਪੀ ਮਨਦੀਪ ਕੌਰ ਸੰਧੂ, ਨਿਰਪ੍ਰੀਤ ਕੋਰ ਹਰਪ੍ਰੀਤ ਸਿੰਘ ਗਿੱਲ ਅਵਨਿੰਦਰ ਸਿੰਘ ਮਿੰਟੂ ਗੁਰਸਰਨ ਸਿੰਘ ਪਟਿਆਲਾ ਇੰਦਰਜੀਤ ਸਿੰਘ ਰੀਠਖੇੜੀ ਸਾਰੇ ਮੈਬਰ ਸੁਪਰੀਮ ਕੌਂਸਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ

31/05/2025
ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਬੋਹਿਥ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ  ਕੋਟਿ ਕੋਟਿ  ਪ੍ਰਣਾਮ ||
31/05/2025

ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਬੋਹਿਥ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ||

Join - Aissf
11/04/2025

Join - Aissf

ਪ੍ਰਸ਼ਾਸਨ ਤੁਰੰਤ ਇਸ ਢਾਬੇ ਵਾਲੇ ਤੇ ਬੰਦ ਹੀ ਕਾਰਵਾਈ ਕਰੇ || ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਨਿਹੰਗ ਸਿੰਘ ਜਥੇਬੰਦੀਆਂ ਜਗਦੀਪ ਸਿੰਘ ਥ...
12/03/2025

ਪ੍ਰਸ਼ਾਸਨ ਤੁਰੰਤ ਇਸ ਢਾਬੇ ਵਾਲੇ ਤੇ ਬੰਦ ਹੀ ਕਾਰਵਾਈ ਕਰੇ ||
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਨਿਹੰਗ ਸਿੰਘ ਜਥੇਬੰਦੀਆਂ
ਜਗਦੀਪ ਸਿੰਘ ਥਾਲੀ ਦੇ ਡਟ ਕੇ ਨਾਲ ਖੜੇ ||

ਵਾਹਿਗੁਰੂ ਜੀ ਇਹ ਵੀਰ ਅਵਤਾਰ ਸਿੰਘ (ਪਿੰਡ ਰਾਊਵਾਲ ਨੇੜੇ ਕਾਹਨੂੰਵਾਨ )1746 ਛੋਟਾ ਘੱਲੂਘਾਰਾ) ਗਰੰਥੀ ਸਿੰਘ ਦੀ ਸੇਵਾ ਕਰਦਾ ਜੀ , ਅਕਸੀਡੈਂਟ ਹੋਣ...
10/11/2024

ਵਾਹਿਗੁਰੂ ਜੀ ਇਹ ਵੀਰ ਅਵਤਾਰ ਸਿੰਘ (ਪਿੰਡ ਰਾਊਵਾਲ ਨੇੜੇ ਕਾਹਨੂੰਵਾਨ )1746 ਛੋਟਾ ਘੱਲੂਘਾਰਾ) ਗਰੰਥੀ ਸਿੰਘ ਦੀ ਸੇਵਾ ਕਰਦਾ ਜੀ , ਅਕਸੀਡੈਂਟ ਹੋਣ ਕਾਰਨ ਹਾਲਤ ਬਹੁਤ ਸੀਰੀਅਸ ਹੈ , ਅਦਲੱਖਾ ਹਸਪਤਾਲ ਅਮ੍ਰਿਤਸਰ ਦਾਖਲ ਹੈ ,, ਗਰੀਬ ਹੋਣ ਕਰਕੇ ਇਲਾਜ ਲਈ ਮਾਇਆ ਦੀ ਬਹੁਤ ਸਖਤ ਲੋੜ ਹੈ ,, ਸਾਰੇ ਥੋੜੀ ਬਹੁਤ ਸਮਰੱਥਾ ਅਨੁਸਾਰ ਜਰੂਰ ਸੇਵਾ ਕਰੋ ਜੀ ,,
ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ 🙏

10/10/2024

ਜਦੋਂ ਤੱਕ ਅਸੀਂ ਇਹ ਨਾਂ ਸਮਝ ਸਕੇ ਕਿ ਸਾਡੀ ਹੋਂਦ ਨੂੰ ਦਬਾਉਣ ਦੇ ਲਈ ਕਿਹੜੀ ਨੀਤੀ ਕਿਸ ਰੂਪ ਦੇ ਵਿਚ ਵਰਤੀ ਜਾਂ ਰਹੀ ਹੈ



#ਮਨੁੱਖਤਾਦੀਸੇਵਾ #ਬੁੱਢਾਦੱਲ #ਸਿੱਖਯੋਧਾ #ਧਰਮਪਿੰਡ #ਸਿੱਖਦੀਸੇਵਾ

11/09/2024

ਧਰਨਿਆਂ ਵਾਲੀ ਕੌਮ ਬਣਨਾ ਕਿ ਦਫਤਰਾਂ ਚ ਬੈਠ ਕੇ ਪੰਥ ਪੰਜਾਬ ਦੇ ਫੈਸਲੇ ਕਰਨੇ

11/09/2024

Why this film will NEVER release india ?

11/09/2024

Kangana Ranawat ਤੇ Case ਦਰਜ ਕਰਨ ਦੀ ਮੰਗ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸਿਸ਼ ਬਰਦਾਸ਼ਤ ਨਹੀ

Address

Chandigarh

Alerts

Be the first to know and let us send you an email when All India Sikh Students Federation posts news and promotions. Your email address will not be used for any other purpose, and you can unsubscribe at any time.

Share