ਮੈਂ ਪੰਜਾਬੀ ਮੰਚ - Main Panjabi Manch

ਮੈਂ ਪੰਜਾਬੀ ਮੰਚ - Main Panjabi Manch ਪੰਜਾਬ ਲਈ ਵਿਚਾਰ ,ਸਹਿਚਾਰ, ਸਹਿਯੋਗ ਤੇ ਸੰਚਾ?

ਜ਼ਰਾ ਸੋਚੋਸੋਸ਼ਲ ਮੀਡੀਆ ਦੀ ਕੀ ਪਰਿਭਾਸ਼ਾ ?             ਛੋਟੇ ਹੁੰਦਿਆਂ ਸੁਣਿਆ ਕਰਦੇ ਸੀ ਜਦੋਂ ਘੋਰ ਕਲਯੁਗ ਆਏਗਾ , ਭਰਾ ਦਾ ਭਰਾ ਦੁਸ਼ਮਣ ਬਣੇ...
25/09/2025

ਜ਼ਰਾ ਸੋਚੋ
ਸੋਸ਼ਲ ਮੀਡੀਆ ਦੀ ਕੀ ਪਰਿਭਾਸ਼ਾ ?
ਛੋਟੇ ਹੁੰਦਿਆਂ ਸੁਣਿਆ ਕਰਦੇ ਸੀ ਜਦੋਂ ਘੋਰ ਕਲਯੁਗ ਆਏਗਾ , ਭਰਾ ਦਾ ਭਰਾ ਦੁਸ਼ਮਣ ਬਣੇਗਾ , ਝੂਠ ਦਾ ਬੋਲਬਾਲਾ ਹੋਵੇਗਾ , ਲੁੱਟਾਂ ਖੋਹਾਂ ਹੋਇਆ ਕਰਨਗੀਆਂ, ਕਿਸੇ ਨੂੰ ਕਿਸੇ ਦੀ ਸ਼ਰਮ ਨਹੀਂ ਹੋਵੇਗੀ, ਹਰੇਕ ਅਪਣੀ ਮਰਜ਼ੀ ਕਰੇਗਾ । ਜੋ ਲੱਗਦਾ ਅੱਜ ਕੱਲ ਹੋ ਰਿਹਾ ਤੇ ਉਸ ਦਾ ਨਾਮ ਹੈ ਸੋਸ਼ਲ ਮੀਡੀਆ ਜੋ ਕਲਯੁਗ ਦਾ ਦੂਸਰਾ ਨਾਮ ਹੈ।
ਕਦੀ ਸਮਾਂ ਸੀ ਲੋਕ / ਸਰਕਾਰ ਅਖ਼ਬਾਰ ਵਿੱਚ ਛਪੀ ਜਾਂ ਰੇਡੀਓ ਟੀਵੀ ਤੇ ਆਈ ਖਬਰ ਨੂੰ ਸੱਚ ਮੰਨਦੇ ਸਨ ਤੇ ਉਸ ਤੇ ਵਿਚਾਰ ਚਰਚਾ ਤੇ ਕਾਰਵਾਈ ਹੁੰਦੀ ਸੀ । ਪਰ ਅੱਜ ਕੱਲ ਇਸ ਦੇ ਉਲਟ ਹੋ ਰਿਹਾ ਤੇ ਜੋ ਸੱਚ ਝੂਠ ਅਖਬਾਰਾਂ ਵਿੱਚ ਛਪਦਾ , ਟੀਵੀ ਰੇਡੀਓ ਤੇ ਬੋਲਿਆ ਜਾਂਦਾ ਜਾਂ ਘਰ ਘਰ ਛਪਦੀਆਂ ਅਖਬਾਰਾਂ , ਘਰ ਘਰ ਟੀਵੀ ਸਟੂਡੀਓ ਜਾਂ ਤੁਰਦੇ ਫਿਰਦੇ ਯੂ ਟਿਊਬਰਾਂ ਵਲੋਂ ਦਿੱਤੀਆਂ ਖਬਰਾਂ ਤੇ ਕੋਈ ਯਕੀਨ ਨਹੀ ਕਰਦਾ ਤੇ ਨਾ ਹੀ ਕੋਈ ਕਾਰਵਾਈ ਹੁੰਦੀ । ਇਹ ਵੀ ਸੋਸ਼ਲ ਮੀਡੀਆ ਹੀ ਹੈ ਜਿਸ ਦਾ ਦੂਸਰਾ ਨਾਮ ਕਲਯੁਗ ਹੈ ।
ਅੱਜ ਕੱਲ ਹਰ ਇੱਕ ਦੇ ਹੱਥ ਵਿੱਚ ਮੋਬਾਇਲ ਫੋਨ ਨਜ਼ਰ ਆ ਰਿਹਾ ਬਲਕਿ ਬੱਚਾ ਜੰਮਦਾ ਬਾਅਦ ਵਿੱਚ ਉਹਦੇ ਲਈ ਕਾਰਟੂਨਾਂ ਵਾਲਾ ਫੋਨ ਪਹਿਲਾਂ ਹੀ ਘਰ ਆ ਜਾਂਦਾ। ਇੱਥੋਂ ਤੱਕ ਕਿ ਬੰਦਾ ਮਰਨ ਕਿਨਾਰੇ ਹੁੰਦਾ ਤੇ ਫੋਨ ਤੇ ਚੈੱਕ ਕਰਕੇ ਇਲਾਜ ਡਾਕਟਰ ਨੂੰ ਸਮਝਾਈ ਜਾਂਦਾ।
ਸੋਸ਼ਲ ਮੀਡੀਆ ਦੀ ਪਰਿਭਾਸ਼ਾ ਉੱਪਰ ਲਿਖ ਦਿੱਤੀ ਜਿਸ ਦਾ ਦੂਸਰਾ ਨਾਮ ਹੈ ਕਲਯੁਗ । ਜਦੋਂ ਜਨਮ ਤੋਂ ਮਰਨ ਤੱਕ ਹਰ ਚੀਜ਼ ਵਿੱਚ ਮੋਬਾਇਲ , ਪੜ੍ਹਾਈ ਲਿਖਾਈ ਫੋਨ ਵਿੱਚ , ਖਾਣਾ ਬਣਾਉਣਾ ਫ਼ੋਨ ਵਿੱਚ , ਯਾਰੀ ਦੋਸਤੀ ਫੋਨ ਵਿੱਚ , ਮਨ-ਪਰਚਾਵਾ ਫੋਨ ਵਿੱਚ ਬਾਕੀ ਰਹਿ ਕੀ ਗਿਆ ਹੁਣ ? ਤੁਹਾਡੇ ਮਨ ਦੀ ਸੋਚ, ਉਹ ਵੀ ਏ ਆਈ ( Artificial Intelligence) ਨੇ ਲੈ ਲਈ ਤੇ ਫਿਰ ਹੋਰ ਪਰਿਭਾਸ਼ਾ ਕਿਸ ਦੀ ਦੇਣੀ ?
ਚਲੋ ਮੈਂ ਮੰਨ ਲਿਆ ਕਿ ਸਾਡਾ ਜੀਵਨ ਸਾਰੇ ਦਾ ਸਾਰਾ ਫੋਨ ਤੇ ਨਿਰਭਰ ਹੋ ਗਿਆ । ਪਰ ਫਿਰ ਵੀ ਸੋਸ਼ਲ ਮੀਡੀਆ ਲਈ ਕੁਝ ਤਾਂ ਨਿਯਮ ਹੋਣੇ ਚਾਹੀਦੇ। ਕਿਉਂਕਿ ਜਿੰਨਾ ਜਿਆਦਾ ਮੋਬਾਇਲ ਵੱਧ ਵਰਤਾਂਗੇ ਉਨਾਂ ਹੀ ਰੇਡੀਏਸ਼ਨ ਪ੍ਰਦੂਸ਼ਣ / ਐਡਿਕਸ਼ਨ ਵਧੇਗੀ ।
👉 ਰੇਡੀਏਸ਼ਨ ਪ੍ਰਦੂਸ਼ਣ ਨਾਲ ਕੈਂਸਰ ਵਰਗੀਆਂ ਵੱਡੀਆਂ ਬਿਮਾਰੀਆਂ ਤੋਂ ਲੈ ਕੇ ਬਾਂਝਪਣ ਅਤੇ ਐਡਿਕਸਨ ( ਨਸ਼ੇ) ਤੱਕ ਦੇ ਨਾਲ ਨਾਲ ਦਿਮਾਗੀ ਪ੍ਰਫੁੱਲਤਾ ਤੇ ਵੀ ਵੱਡਾ ਅਸਰ ਪੈ ਰਿਹਾ । ਇੱਥੇ ਹੀ ਬੱਸ ਨਹੀਂ , ਅੱਜ ਕੱਲ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਡਿਜੀਟਲ ਚੋਰੀਆਂ , ਐਕਸੀਡੈਂਟ , ਡਿਜੀਟਲ ਹੱਤਿਆਵਾਂ / ਆਤਮਹੱਤਿਆਵਾਂ , ਪਰਿਵਾਰਕ ਝਗੜੇ, ਡਿਜੀਟਲ ਲੁੱਟਾਂ ਦੀਆਂ ਖ਼ਬਰਾਂ ਆ ਰਹੀਆਂ। ਇੱਥੋਂ ਤੱਕ ਕਿ ਵੱਡੀਆਂ ਵੱਡੀਆਂ ਮੁਹਿੰਮਾਂ ਵੀ ਸੋਸ਼ਲ ਮੀਡੀਆ ਦੀਆਂ ਦੇਣ ਦੱਸੀਆਂ ਜਾ ਰਹੀਆਂ ਜਿਵੇਂ ਹੁਣੇ ਹੁਣੇ ਨੇਪਾਲ ਵਿੱਚ ਤਖਤਾ ਪਲਟ ਹੋਇਆ ।
ਪਰ ਫਿਰ ਵੀ ਸੋਸ਼ਲ ਮੀਡੀਆ ਦੀ ਵਰਤੋਂ ਦੇ ਕੁਝ ਨਿਯਮ ਤਾਂ ਬਣੇ ਹੋਏ ਜਿਵੇਂ —-
👉 ਸੋਸ਼ਲ ਮੀਡੀਆ ਤੇ ਉਹ ਪੋਸਟ ਪਾਓ ਜੋ ਕੁਝ ਸਿਖਿਆ ਦਿੰਦੀ ਹੋਵੇ।
👉 ਗੁੱਡ ਮੋਰਨਿੰਗ , ਗੁੱਡ ਨਾਇਟ , ਧੰਨਵਾਦ , ਮਾਫੀ ਆਦਿ ਦਾ ਗਰੁਪਾਂ ਵਿੱਚ ਕੋਈ ਮਤਲਬ ਨਹੀਂ । ਜੇ ਕਰਨਾ ਤਾਂ ਨਿੱਜੀ ਨੰਬਰ ਤੇ ਕਰੋ ।
👉 ਕੋਈ ਜੰਮ ਗਿਆ ਮੁਬਾਰਕਾਂ , ਕੋਈ ਮਰ ਗਿਆ ਆਰ ਆਈ ਪੀ ਦਾ ਗਰੁਪਾਂ ਵਿੱਚ ਕੋਈ ਮਤਲਬ ਨਹੀ। ਕਿਸੇ ਨੂੰ ਮੁਬਾਰਕਾਂ ਦੇਣੀਆਂ ਜਾਂ ਅਫ਼ਸੋਸ ਕਰਨਾ ਤਾਂ ਨਿੱਜੀ ਨੰਬਰ ਤੇ ਕਰੋ।
👉 ਮੈਸੇਜ ਨੂੰ ਦੇਖਿਆ ਜਾਂ ਬਿਨਾਂ ਦੇਖਿਆ ਹੀ ਫਾਰਵਰਡ ਕਰ ਦਿੱਤਾ , ਕੋਈ ਮਤਲਬ ਨਹੀ ਜੇਕਰ ਮੈਸੇਜ ਫਾਰਵਰਡ ਕਰਨਾ ਤਾਂ ਅਪਣੇ ਕੁਮੈਂਟ ਲਿਖੋ।
👉 ਗਰੁਪਾਂ ਵਿੱਚ ਵੱਖ-ਵੱਖ ਧਰਮਾਂ ਜਾਤਾਂ ਦੇ ਦੋਸਤ ਹਨ ਫਿਰ ਜੇਕਰ ਹਰੇਕ ਅਪਣੇ ਅਪਣੇ ਧਰਮ ਦੀਆਂ ਸਵੇਰੇ ਸ਼ਾਮ ਦੀਆਂ ਸਿੱਖਿਆਵਾਂ ਪਾਵੇਗਾ ਤਾਂ ਸਮਝੋ ਡਿਜੀਟਲ ਗੁਰਦੁਆਰਾ , ਮੰਦਰ , ਮਸਜਿਦ , ਮਸੀਤ ਬਣ ਗਏ ।
👉 ਸਿਆਸਤ ਵਿਚ ਕੀ ਹੋ ਰਿਹਾ ਉਹ ਤਾਂ ਡਿਸਕਸ ਕਰੋ ਪਰ ਅਪਣੀ ਅਪਣੀ ਸਿਆਸੀ ਪਾਰਟੀ / ਨੇਤਾ ਦੀ ਜਿੰਦਾਬਾਦ ਕਰੀ ਜਾਓ , ਇਹ ਤਾਂ ਗੁਰੁਪ ਦੀ ਮਰਿਆਦਾ ਨਹੀਂ ਹੁੰਦੀ ।
👉 ਕਿਤਾਬਾਂ/ ਅਖਬਾਰਾਂ ਦਾ ਗਿਆਨ ਸਾਰਿਆਂ ਕੋਲ ਹੁੰਦਾ ਜੇਕਰ ਪੋਸਟ ਕਰਨਾ ਤਾਂ ਬਹੁਤ ਜਰੂਰੀ ਖਬਰ / ਸੂਚਨਾ ਜਰੂਰ ਭੇਜੋ ਜੋ ਗਿਆਨ ਵਧਾਵੇ ਜਾਂ ਉਤਸ਼ਾਹਿਤ ਕਰੇ ਜਾਂ ਫਿਰ ਅਪਣੀ ਸੋਚ ਲਿਖੋ।
👉 ਸੋਸ਼ਲ ਮੀਡੀਆ ਦਾ ਬੱਚਿਆਂ ਤੇ ਜੋ ਸਰੀਰਕ ਅਤੇ ਮਾਨਸਿਕ ਅਸਰ ਪੈ ਰਿਹਾ , ਉਸੇ ਕਰਕੇ ਕਈ ਵਿਕਸਤ ਦੇਸ਼ਾਂ ਨੇ ਬੱਚਿਆਂ ਦੀ ਮੋਬਾਇਲ ਵਰਤੋਂ ਤੇ ਪਾਬੰਦੀਆਂ ਲਾ ਦਿੱਤੀਆਂ।
ਦੋਸਤੋ ਸੋਸ਼ਲ ਮੀਡੀਆ ਮੁਫ਼ਤ ਦਾ ਮਤਲਬ ਨਹੀਂ ਕਿ ਖਾ ਖਾ ਢਿੱਡ ਹੀ ਪਾੜ ਲਵੋ ਪਰ ਯਾਦ ਰੱਖੋ ਸੋਸ਼ਲ ਮੀਡੀਆ ਦੇ ਵੀ ਅਸਿੱਧੇ ਰੂਪ ਵਿੱਚ ਪੈਸੇ ਦੇਣੇ ਪੈਂਦੇ।
👉 👉 ਸਰਕਾਰ ਨੂੰ ਸੋਸ਼ਲ ਮੀਡੀਆ ਦੀ ਵੱਧ ਵਰਤੋਂ ਕਰਕੇ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਕੁਝ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਤਾਂ ਕਿ ਸਮੇਂ ਰਹਿੰਦੇ ਕੁਝ ਕੰਟਰੋਲ ਹੋ ਸਕੇ ਤੇ ਕਲਯੁਗ ਸਤਿਯੁਗ ਵੱਲ ਮੂੰਹ ਮੋੜ ਲਵੇ ।
ਪੰਜਾਬ ਵਸੇਗਾ ਕੰਮ ਦੇ ਨਾਲ ।
ਜੈ ਕਿਰਤ
ਡਾ ਦਲੇਰ ਸਿੰਘ ਮੁਲਤਾਨੀ
ਸਿਵਲ ਸਰਜਨ ( ਰਿਟਾ )
9814127296
7717319896

16/10/2023

Like & Follow Our New

ਮੈਂ ਪੰਜਾਬੀ ਮੰਚ page to keep supporting...

Address

Chandigarh

Website

Alerts

Be the first to know and let us send you an email when ਮੈਂ ਪੰਜਾਬੀ ਮੰਚ - Main Panjabi Manch posts news and promotions. Your email address will not be used for any other purpose, and you can unsubscribe at any time.

Share