07/07/2025
ਸਰਦਾਰ Amadeep Singh Gill ਦਾ ਬਹੁਤ ਧੰਨਵਾਦ
ਬੀਜੀ ਜਤਿੰਦਰ ਕੌਰ ਜੀ ਲਈ ਸਤਿਕਾਰ !
ਸਤਿਕਾਰਯੋਗ ਬੀਜੀ ਜਤਿੰਦਰ ਕੌਰ ਜੀ ਨੂੰ ਬਚਪਨ 'ਚ ਦੂਰਦਰਸ਼ਨ 'ਤੇ ਦੇਖਦੇ ਹੁੰਦੇ ਸੀ , ਸਾਤਿਕਾਰ ਯੋਗ ਸਵਰਗਵਾਸੀ ਸਰਦਾਰ ਹਰਭਜਨ ਸਿੰਘ ਜੱਬਲ ਹੁਰਾਂ ਨਾਲ , ਬਹੁਤੇ ਲੋਕ ਇੰਨਾਂ ਨੂੰ ਪਤੀ ਪਤਨੀ ਹੀ ਸਮਝਦੇ ਸੀ , ਇੰਨਾਂ ਦੀ ਆਪਸੀ ਲੜਾਈ ਅਤੇ ਨੋਕ ਝੋਕ ਐਨੀ ਪਿਆਰੀ ਹੁੰਦੀ ਸੀ । ਅੱਜ ਕੱਲ ਮਾਤਾ ਜੀ ਪੰਜਾਬੀ ਫਿਲਮਾਂ 'ਚ ਕੰਮ ਕਰ ਰਹੇ ਹਨ । ਪਿਛਲੇ ਦਿਨੀਂ ਮੈਨੂੰ ਅਦਾਕਾਰ ਭਰਾ ਰਾਜਵੀਰ ਬਾਵਾ ਦਾ ਫੋਨ ਆਇਆ ਤਾਂ ਉਸਨੇ ਦੱਸਿਆ ਕਿ ਬੀਜੀ ਨਾਲ ਕਿਸੇ ਫਿਲਮ ਵਾਲਿਆਂ ਨੇ ਬਹੁਤ ਧੱਕਾ ਕੀਤਾ ਹੈ ਅਤੇ ਇੰਨਾਂ ਨੂੰ ਬਿਨਾਂ ਦੱਸੇ ਫਿਲਮ 'ਚੋਂ ਕੱਢ ਦਿੱਤਾ ਹੈ । ਮੈਨੂੰ ਬਹੁਤ ਦੁੱਖ ਹੋਇਆ ਕਿ ਬੁਢਾਪੇ ਵਾਰੇ ਸਾਨੂੰ ਸਾਡੇ ਬਜ਼ੁਰਗਾਂ ਨਾਲ ਇੰਝ ਨਹੀਂ ਕਰਨਾ ਚਾਹੀਦਾ । ਬੁਢਾਪਾ ਤਾਂ ਦੁਆਵਾਂ ਲੈਣ ਲਈ ਹੁੰਦਾ ਹੈ , ਇੰਨਾਂ ਦੀ ਸੇਵਾ ਕਰੋ ਅਤੇ ਪਿਆਰ ਤੇ ਦੁਆਵਾਂ ਲਓ ! ਮੈਂ ਕਦੇ ਜਤਿੰਦਰ ਕੌਰ ਜੀ ਨਾਲ ਕੰਮ ਨਹੀਂ ਕੀਤਾ ਅਤੇ ਨਾ ਹੀ ਕਦੇ ਅਸੀਂ ਮਿਲੇ ਹਾਂ ਸੋ ਮੈਨੂੰ ਅਸਲ ਗੱਲ ਵੀ ਨਹੀਂ ਪਤਾ ਕਿ ਕੀ ਹੋਇਆ ਪਰ ਮੇਰਾ ਮਨ ਜ਼ਰੂਰ ਭਰ ਆਇਆ । ਮੈਂ ਇਹ ਲਿਖ ਕੇ ਦਿੰਨਾਂ ਕਿ ਮੈਂ ਇੱਕ ਫਿਲਮ ਕਰ ਰਿਹਾ " ਸਰਹੱਦ 1947 " ਜਿਸ ਵਿੱਚ ਮੈਂ ਬੀਜੀ ਲਈ ਖਾਸ ਤੌਰ 'ਤੇ ਰੋਲ ਲਿਖ ਰਿਹਾ ਹਾਂ , ਬੇਸ਼ੱਕ ਮੇਰੀ ਸਕਰਿਪਟ ਦੇਖ ਲਓ ਉਸ ਵਿੱਚ ਹੁਣ " ਦਾਦੀ" ਦਾ ਕਰੈਕਟਰ ਨਹੀਂ ਹੈ ਪਰ ਹੁਣ ਹੋਵੇਗਾ , "ਸਰਹੱਦ 1947 " 'ਚ ਜਤਿੰਦਰ ਕੌਰ ਜੀ ਹੀਰੋ ਦੀ ਦਾਦੀ ਦਾ ਰੋਲ ਕਰਨਗੇ , ਮੈਂ ਤਾਂ ਬਤੌਰ ਲੇਖਕ - ਨਿਰਦੇਸ਼ਕ ਇੱਕ ਹੰਢੇ ਵਰਤੇ ਕਲਾਕਾਰ ਦੀ ਇੱਜ਼ਤ 'ਚ ਇਹੋ ਕਰ ਸਕਦਾ ਹਾਂ , ਬਾਕੀ ਨਵੇਂ ਪ੍ਰਤਿਭਾਵਨ ਅਦਾਕਾਰਾਂ ਲਈ ਜਲਦ ਹੀ ਆਡੀਸ਼ਨ ਰੱਖਾਂਗੇ । ਤੁਹਾਡਾ ਬਾਈ ਤੁਹਾਡੇ ਲਈ ਹਰ ਵੇਲੇ ਹਾਜ਼ਰ ਹੈ , ਤੁਹਾਡਾ ਹੱਕ ਹੈ ਤੁਸੀਂ ਮੇਰੇ ਤੋਂ ਰੋਲ ਮੰਗ ਸਕਦੇ ਹੋ ਜੇਕਰ ਤੁਹਾਡੇ 'ਚ ਟੇਲੈਂਟ ਹੈ ਤਾਂ ਮੈਂ ਤੁਹਾਨੂੰ ਰੋਲ ਜ਼ਰੂਰ ਦੇਵਾਂਗਾ , ਜਿੰਨਾਂ ਨੇ ਪਹਿਲਾਂ ਮੇਰੇ ਨਾਲ ਕੰਮ ਕੀਤਾ ਹੈ ਉਨਾਂ ਤੋਂ ਤੁਸੀਂ ਮੇਰੇ ਬਾਰੇ ਪੁੱਛ ਸਕਦੇ ਹੋ ! " ਦਾਰੋ " ਨੂੰ ਜੋ ਪਿਆਰ ਤੁਸੀਂ ਦਿੱਤਾ ਉਸਦਾ ਸ਼ੁਕਰੀਆ ਮੈਂ ਲਿਖ ਕੇ ਨਹੀਂ ਅਦਾ ਕਰ ਸਕਦਾ , ਕਰ ਕੇ ਦਿਖਾਵਾਂਗੇ । ਵਾਹਿਗੁਰੂ ਮਿਹਰ ਕਰਨ !
- ਅਮਰਦੀਪ ਸਿੰਘ ਗਿੱਲ