BASJS Khalsa Sr. Sec .School, Chamkaur Sahib, Distt Ropar - Pb

BASJS Khalsa Sr. Sec .School, Chamkaur Sahib, Distt Ropar - Pb BASJS Khalsa Sr Sec School Chamkaur Sahib ( Ropar ) Pun jab

ਓਲਡ ਸਟੂਡੈਂਟਸ ਐਸ਼ੋਸੀਏਸ਼ਨ ਨੇ ਸਲਾਨਾ ਸਮਾਗਮ ਕਰਵਾਇਆ            ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਚਮਕੌਰ ਸ...
11/12/2024

ਓਲਡ ਸਟੂਡੈਂਟਸ ਐਸ਼ੋਸੀਏਸ਼ਨ ਨੇ ਸਲਾਨਾ ਸਮਾਗਮ ਕਰਵਾਇਆ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਚਮਕੌਰ ਸਾਹਿਬ ਦੇ ਅਹਾਤੇ ਵਿੱਚ, ਓਲਡ ਸਟੂਡੈਂਟਸ ਐਸ਼ੋਸੀਏਸ਼ਨ ਵੱਲੋਂ ਸਲਾਨਾ ਸਮਾਗਮ ਕਰਵਾਇਆ ਗਿਆ। ਐਸ਼ੋਸੀਏਸ਼ਨ ਦੀ ਰਵਾਇਤ ਮੁਤਾਬਕ ਇਸ ਵਾਰ ਵੀ ਪੁਰਾਣੇ ਵਿਦਿਆਰਥੀਆਂ ਦੀ ਐਸੋਸੀਏਸ਼ਨ ਵੱਲੋਂ ਕਿਸੇ ਇੱਕ ਮੈਂਬਰ ਨੂੰ ਮੁਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ । ਇਸ ਸਾਲ ਮੁਖ ਮਹਿਮਾਨ ਵੱਜੋਂ , ਡਾਕਟਰ ਰਾਜਪਾਲ ਸਿੰਘ ਜੀ ਦੇ ਨਾਂ ਦੀ ਚੋਣ ਕੀਤੀ ਗਈ ਸੀ। ਯਾਦ ਰਹੇ ਡਾਕਟਰ ਰਾਜਪਾਲ ਸਿੰਘ ਜੀ, ਖਾਲਸਾ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿੱਚੋਂ ਹਨ। ਇਹਨਾਂ ਨੂੰ ਸਕੂਲ ਦੇ 100ਵੇਂ ਸਥਾਪਨਾ ਦਿਵਸ ਮੌਕੇ ਵੀ, ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਜੀ ਦੁੱਮਣਾ ਵੱਲੋਂ ਮਿਤੀ 14.02.2015 ਨੂੰ ਸਨਮਾਨਿਤ ਕੀਤਾ ਗਿਆ ਸੀ।
ਅੱਜ ਦੇ ਸਮਾਗਮ ਵਿੱਚ ਡਾਕਟਰ ਰਾਜਪਾਲ ਸਿੰਘ ਜੀ ਆਪਣੇ ਸਾਥੀਆਂ ਨਾਲ ਸਵੇਰੇ 10.30 ਵਜੇ ਸਕੂਲ ਪਹੁੰਚੇ। ਇਹਨਾਂ ਨੂੰ ਐਸੋਸੀਏਸ਼ਨ ਅਤੇ ਸਕੂਲ ਦੇ ਚੋਣਵੇਂ ਨੁਮਾਇੰਦਿਆਂ ਅਤੇ ਸਕੂਲ ਦੇ ਐਨ ਸੀ ਸੀ ਕੈਡਿਟਾਂ ਵੱਲੋ ਜੀ ਆਇਆਂ ਕਿਹਾ ਗਿਆ ।ਇਸ ਤੋਂ ਬਾਅਦ ਕੈਡਿਟਾਂ ਦੀ ਵਿਸ਼ੇਸ਼ ਪ੍ਰਤੀਕਿਰਿਆ ਰਾਹੀਂ ਮੁੱਖ ਮਹਿਮਾਨ ਨੂੰ ਸਟੇਜ ਤੱਕ ਲਿਜਾਇਆ ਗਿਆ।
ਇਸ ਤੋਂ ਬਾਅਦ ਅਗਲੇ ਪ੍ਰੋਗਰਾਮ ਦੀ ਕਾਰਵਾਈ ਸ਼ੁਰੂ ਕੀਤੀ ਗਈ। ਸੱਭ ਤੋਂ ਪਹਿਲਾਂ ਐਸ਼ੋਸੀਏਸ਼ਨ ਦੇ ਸਕੱਤਰ ਸ. ਪ੍ਰਗਟ ਸਿੰਘ ਰੋਲੂਮਾਜਰਾ ਵੱਲੋਂ ਸਲਾਨਾ ਰਿਪੋਰਟ ਪੜ੍ਹੀ ਗਈ। ਉਹਨਾਂ ਤੋਂ ਬਾਅਦ ਕਰਮਵਾਰ ਪ੍ਰਿੰਸੀਪਲ ਲਛਮਣ ਸਿੰਘ, ਸੰਸਥਾ ਦੇ ਸਾਬਕਾ ਪ੍ਰਿੰਸੀਪਲ ਅਮਰਜੀਤ ਸਿੰਘ ਕੰਗ, ਸੰਸਥਾ ਦੇ ਜਨਰਲ ਮੈਨੇਜਰ ਸ. ਹਰਬੰਸ ਸਿੰਘ ਕੰਦੋਲਾ, ਐਸ਼ੋਸੀਏਸ਼ਨ ਦੇ ਪ੍ਰਧਾਨ ਸ. ਸੰਗਤ ਸਿੰਘ ਲੋਂਗੀਆ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਅਗਲੇ ਪੜਾਅ ਵਿੱਚ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਕਟਰ ਰਾਜਪਾਲ ਸਿੰਘ ਜੀ ਨੂੰ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਦੇ ਐਨ ਸੀ ਸੀ ਅਫਸਰ ਸ ਰਣਜੀਤ ਸਿੰਘ ਧਾਰਨੀ ਨੂੰ ਵੀ ਮੇਜਰ ਦੇ ਅਹੁਦੇ ਤੱਕ ਪਦਉਨਤ ਹੋਣ ਤੇ ਐਸ਼ੋਸੀਏਸ਼ਨ ਅਤੇ ਸਕੂਲ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਐਸੋਸੀਏਸ਼ਨ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਲਈ ਤਿਆਰ ਕਰਨ ਵਾਸਤੇ , ਮੈਡਮ ਦਲਜੀਤ ਕੌਰ,ਮੈਡਮ ਰਣਜੀਤ ਕੌਰ ਅਤੇ ਮੈਡਮ ਬਲਜੀਤ ਕੌਰ ਨੂੰ ਅੱਜ ਦੇ ਸਮਾਗਮ ਵਿੱਚ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਐਸੋਸੀਏਸ਼ਨ ਵੱਲੋਂ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਸਕਿੱਟਾਂ, ਭੰਗੜਾ ਅਤੇ ਗਿੱਧੇ ਦੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ, ਪ੍ਰਬੰਧਕਾਂ ਅਤੇ ਆਏ ਮਹਿਮਾਨਾਂ ਦਾ ਖੂਬ ਮੰਨੋਰੰਜਨ ਕੀਤਾ। ਅੱਜ ਦੇ ਸਮਾਗਮ ਦੀ ਪਿਛਲੇ ਸਾਲਾਂ ਦੀ ਤਰਾਂ, ਐਸ਼ੋਸੀਏਸ਼ਨ ਦੇ ਵਿੱਤ ਸਕੱਤਰ ਸ ਸੰਤ ਸਿੰਘ ਨਾਰੰਗ ਦੀ ਵਿਸ਼ੇਸ਼ ਭੂਮਿਕਾ ਰਹੀ।
ਸਮਾਗਮ ਦੇ ਆਖਰੀ ਪੜਾਅ ਦੌਰਾਨ ਸ. ਸੰਗਤ ਸਿੰਘ ਲੌਂਗੀਆ ਅਤੇ ਡਾਕਟਰ ਰਾਜਪਾਲ ਸਿੰਘ ਜੀ ਦੀ ਜਜ਼ਬਾਤੀ ਤਕਰੀਰ ਸੁਣਨ ਨੂੰ ਮਿਲੀ। ਇਸ ਉਪਰੰਤ ਸਕੂਲ ਦੀ ਪ੍ਰਿੰਸੀਪਲ ਮੈਡਮ ਕਿਰਨਜੋਤ ਕੌਰ ਨੇ ਐਸੋਸ਼ੀਏਸ਼ਨ ਦੇ ਮੈਂਬਰਾਂ ਦੇ ਦਿੱਤੇ ਸਹਿਯੋਗ ਲਈ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅਖੀਰ ਵਿੱਚ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੀਟਿੰਗ ਵਿੱਚ ਸੂਬੇਦਾਰ ਅਜੈਬ ਸਿੰਘ, ਕੈਪਟਨ ਕਰਨੈਲ ਸਿੰਘ ਜਟਾਣਾ, ਸੂਬੇਦਾਰ ਰਘਵੀਰ ਸਿੰਘ, ਮਾਸਟਰ ਗੁਰਦੇਵ ਸਿੰਘ, ਮਾਸਟਰ ਬਲਦੇਵ ਸਿੰਘ ਅਤੇ ਅਤੇ ਤੇਜਪਾਲ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਜੇਕਰ ਐਸੋਸੀਏਸ਼ਨ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸੰਨ 1986 ਦੇ ਕਰੀਬ ਮਾਸਟਰ ਹਰਬਖਸ਼ ਸਿੰਘ ਝੱਲੀਆਂ ਕਲਾਂ, ਸ ਦੀਦਾਰ ਸਿੰਘ ਖੇੜੀ ਸਲਾਬਤਪੁਰ,ਕੈਪਟਨ ਸੰਤ ਸਿੰਘ ਨਾਰੰਗ, ਸ. ਹਰਦਿਆਲ ਸਿੰਘ ਬੋਪਾਰਾਏ ਅਤੇ ਇਹਨਾਂ ਦੇ ਕੁਝ ਸਾਥੀਆਂ ਨੇ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਮਿਲ ਕੇ, ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਸਥਾਪਨਾ ਕੀਤੀ। ਇਸ ਐਸੋਸੀਏਸ਼ਨ ਦਾ ਮੁੱਖ ਕੰਮ ਸਕੂਲ ਦੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨ ਲਈ ਵੱਖ ਵੱਖ ਉਪਰਾਲੇ ਕਰਨੇ, ਵਿਦਿਅਕ, ਖੇਡਾਂ ਦੇ ਖੇਤਰ ਅਤੇ ਦੂਜੀਆਂ ਗਤੀਵਿਧੀਆਂ ਵਿੱਚ ਵਧੀਆ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਨਾ ਰਿਹਾ, ਜੋ ਅੱਜ ਤੱਕ ਬਾ- ਦਸਤੂਰ ਜਾਰੀ ਹੈ। ਸਕੂਲ ਦੇ ਜਨਰਲ ਮੈਨੇਜਰ ਸ. ਹਰਬੰਸ ਸਿੰਘ ਕੰਦੋਲਾ ਨਿੱਜੀ ਦਿਲਚਸਪੀ ਲੈ ਕੇ, ਐਸ਼ੋਸੀਏਸ਼ਨ ਦੀਆਂ ਅਣਥੱਕ ਯਤਨਾਂ ਰਾਹੀਂ , ਵਿਦਿਆਰਥੀਆਂ ਦੀ ਹਰ ਪੱਖੋਂ ਤਰੱਕੀ ਲਈ ਯਤਨਸ਼ੀਲ ਰਹਿੰਦੇ ਹਨ। ਇਲਾਕੇ ਵਿੱਚ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਉਪਰਾਲਿਆਂ ਦੀ ਹਮੇਸ਼ਾ ਸਰਾਹਨਾ ਕੀਤੀ ਜਾਂਦੀ ਹੈ।

ਸ ਰਵੀਇੰਦਰ ਸਿੰਘ ਜੀ, ਪ੍ਰਧਾਨ ਅਕਾਲੀ ਦਲ 1920, ਸ਼ਹੀਦੀ ਟੂਰਨਾਮੈਂਟ ਦੋਰਾਨ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਚਮਕੌਰ ਸਾਹਿਬ ਦੀ ਲੜਕੀਆਂ ਦੀ...
24/12/2023

ਸ ਰਵੀਇੰਦਰ ਸਿੰਘ ਜੀ, ਪ੍ਰਧਾਨ ਅਕਾਲੀ ਦਲ 1920, ਸ਼ਹੀਦੀ ਟੂਰਨਾਮੈਂਟ ਦੋਰਾਨ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਚਮਕੌਰ ਸਾਹਿਬ ਦੀ ਲੜਕੀਆਂ ਦੀ ਕਬੱਡੀ ਦੀ ਟੀਮ ਦੀਆਂ ਖਿਡਾਰਨਾਂ ਨੂੰ ਮਿਲਦੇ ਹੋਏ......।
ਉਹਨਾਂ ਦੇ ਨਾਲ ਸਕੂਲ ਦੇ ਮੈਨੇਜਰ ਸ ਹਰਬੰਸ ਸਿੰਘ ਕੰਦੋਲਾ। ਪ੍ਰਿੰਸੀਪਲ ਕਿਰਨਜੋਤ ਕੌਰ, ਅਮਰਜੀਤ ਸਿੰਘ ਕੰਗ, ਪਾਰਟੀ ਦੇ ਅਹੁਦੇਦਾਰ ਅਤੇ ਸਟਾਫ ਮੈਂਬਰ ਸਾਹਿਬਾਨ।

01/06/2023

Address

Baba Ajit Singh Jujhar Singh Khalsa Sr. Sec. School Chamkaur Sahib C
Chamkaur Sahib
140102

Telephone

0188126104

Website

Alerts

Be the first to know and let us send you an email when BASJS Khalsa Sr. Sec .School, Chamkaur Sahib, Distt Ropar - Pb posts news and promotions. Your email address will not be used for any other purpose, and you can unsubscribe at any time.

Contact The Organization

Send a message to BASJS Khalsa Sr. Sec .School, Chamkaur Sahib, Distt Ropar - Pb:

Share