21/01/2026
ਅੱਜ ਮਿਤੀ 21.01.2026 ਨੂੰ ਪਿੰਡ ਬੰਬੀਹਾ ਦੇ ਗੁਰੂਦੁਆਰਾ ਸ਼੍ਰੀ ਉਡੀਕਸਰ ਸਾਹਿਬ ਪਾਤਸ਼ਾਹੀ 10ਵੀਂ, ਵਿਖੇ ਸਰਕਾਰੀ ਨੌਕਰੀ ਲੱਗਣ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਨੌਜਵਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਕਲੱਬ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਡੇਰਾ ਬਾਬਾ ਗਰੀਬਦਾਸ ਬੰਬੀਹਾ ਅਤੇ ਬਾਬਾ ਤੇਜਾ ਸਿੰਘ ਸਪੋਰਟਸ ਕਲੱਬ ,ਬੰਬੀਹਾ ਵੱਲੋਂ ਖੇਡਾਂ,ਸਰਕਾਰੀ ਨੌਕਰੀ ਅਤੇ ਹੋਰ ਖੇਤਰਾਂ ਵਿੱਚ ਪ੍ਰਾਪਤੀ ਕਰਨ ਵਾਲੇ ਨੌਜਵਾਨਾਂ ਦਾ ਮੌਕੇ -ਮੌਕੇ ਤੇ ਸਨਮਾਨਿਤ ਕੀਤਾ ਜਾਂਦਾ ਹੈ । ਇਸੇ ਲੜੀ ਦੇ ਤਹਿਤ ਅੱਜ ਚਾਰ ਨੌਜਵਾਨਾਂ ਦਾ ਸਰਕਾਰੀ ਨੌਕਰੀ ਵਿੱਚ ਲੱਗਣ ਅਤੇ 1 ਬੱਚੀ ਦਾ ਖੇਡਾਂ ਵਿੱਚ ਪ੍ਰਾਪਤੀ ਕਰਨ ਤੇ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਅਵਤਾਰ ਸਿੰਘ ਪੁੱਤਰ ਦਰਸ਼ਨ (ਪੰਜਾਬ ਪੁਲਿਸ)
ਜਸਕਰਨ ਪੁੱਤਰ ਹਰਬੰਸ ਸਿੰਘ (ਲਾਈਨਮੈਨ ਬਿਜ਼ਲੀ ਵਿਭਾਗ) ਸੁਖਪ੍ਰੀਤ ਸਿੰਘ ਪੁੱਤਰ ਲਾਭ ਸਿੰਘ (ਸੀ.ਆਰ.ਪੀ.ਐੱਫ.) ਸਮਾਇਲਦੀਪ ਸਿੰਘ (ਇੰਡੀਅਨ ਆਰਮੀ) ਅਤੇ ਰਮਨਦੀਪ ਕੌਰ ਪੁੱਤਰੀ ਜਸਵੀਰ ਸਿੰਘ ਦਾ ਇੰਦੌਰ ਵਿਖੇ ਹੋਈ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਪੰਜਾਬ ਨੂੰ ਪ੍ਰਤੀਨਿਧ ਕਰਦੇ ਹੋਏ ਗੋਲਡ ਮੈਡਲ ਹਾਸਿਲ ਕਰਨ ਤੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਡੇਰਾ ਬਾਬਾ ਗਰੀਬਦਾਸ ਦੇ ਮੁੱਖ ਸੇਵਾਦਾਰ ਬਾਬਾ ਮਨਪ੍ਰੀਤ ਸਿੰਘ ਵੱਲੋਂ ਕਲੱਬ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਗੁਰੁਦਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬੇਅੰਤ ਸਿੰਘ ਜੀ ਦਾ ਵੀ ਸਨਮਾਨ ਕੀਤਾ ਗਿਆ ।
ਬਾਬਾ ਜੀ ਨੇ ਕਿਹਾ ਕਿ ਇਹਨਾਂ ਬੱਚਿਆਂ ਤੋਂ ਪ੍ਰੇਰਿਤ ਹੋ ਕੇ ਹੋਰ ਬੱਚੇ ਵੀ ਨੌਕਰੀਆਂ ਪ੍ਰਾਪਿਤ ਕਰਨ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਤਾਂ ਜੋ ਆਪਣੇ ਪਰਿਵਾਰ ,ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਹੋ ਸਕੇ ।
ਇਸ ਮੌਕੇ ਸਮਾਜ ਸੇਵੀ ਡਾਕਟਰ ਮਨਜੀਤ ਸਿੰਘ ਵੱਲੋਂ ਰਮਨਦੀਪ ਕੌਰ ਨੂੰ ਨਗਦ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ ।
ਇਸ ਸਮਾਗਮ ਵਿੱਚ ਹਰਵਿੰਦਰ ਸਿੰਘ ਪੀਤਾ, ਦੀਪ ਬੰਬੀਹਾ,ਬੂਟਾ ਸਿੰਘ ਖਾਲਸਾ,ਬੱਬੂ ਬਰਾੜ,ਜਿੰਦਰ ਕਿੰਗਰਾ,ਦਵਿੰਦਰ ਫ਼ੌਜੀ, ਕਰਨਵੀਰ ਸਿੰਘ ਢਿੱਲੋਂ , ਤਾਰ ਸਿੰਘ ਮੈਂਬਰ ਅਤੇ ਹੋਰ ਹਾਜ਼ਿਰ ਹਨ।