Indian Red Cross Society, Barnala

Indian Red Cross Society, Barnala This is the official page for the Indian Red Cross Society, Barnala

Indian Red Cross Society is a statutory, voluntary and autonomous humanitarian organization with a network of over 1100 branches across the country.

ਵਾਧੂ ਜਾਣਕਾਰੀ ਲਈ ਦਿੱਤੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ 98789-93030, 94174-53012
10/03/2026

ਵਾਧੂ ਜਾਣਕਾਰੀ ਲਈ ਦਿੱਤੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ 98789-93030, 94174-53012

“ਸਾਡੇ ਬਜ਼ੁਰਗ, ਸਾਡਾ ਮਾਣ” ਮੁਹਿੰਮ ਅਧੀਨ ਆਯੋਜਿਤ ਸਿਹਤ ਅਤੇ ਮੈਡੀਕਲ ਕੈਂਪ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਆਈ.ਏ.ਐਸ. ਦੀ ਯੋਗ ...
21/02/2026

“ਸਾਡੇ ਬਜ਼ੁਰਗ, ਸਾਡਾ ਮਾਣ” ਮੁਹਿੰਮ ਅਧੀਨ ਆਯੋਜਿਤ ਸਿਹਤ ਅਤੇ ਮੈਡੀਕਲ ਕੈਂਪ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਆਈ.ਏ.ਐਸ. ਦੀ ਯੋਗ ਅਗਵਾਈ ਹੇਠ ਮਿਤੀ 20 ਫਰਵਰੀ 2026 ਨੂੰ ਸੀ.ਐੱਚ.ਸੀ ਸੈਂਟਰ ਧਨੌਲਾ ਵਿਖੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।

ਇਸ ਕੈਂਪ ਦੌਰਾਨ ਇੰਡੀਅਨ ਰੈੱਡ ਕ੍ਰਾਸ ਸੋਸਾਇਟੀ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਡਾਕਟਰੀ ਸਲਾਹ ਅਨੁਸਾਰ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ।

ਰੈੱਡ ਕ੍ਰਾਸ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਅਤੇ ਸਮਾਜ ਦੇ ਹਰ ਵਰਗ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਇਹ ਉਪਰਾਲਾ ਵੀ ਇਸੀ ਵਚਨਬੱਧਤਾ ਦਾ ਪ੍ਰਤੀਕ ਹੈ।

ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੇਨਿਥ ਆਈ.ਏ.ਐਸ ਜੀ ਦੇ ਹੁਕਮਾਂ ਤੇ ਹਰ ਆਪਦਾ ਨਾਲ ਨਜਿੱਠਣ ਲਈ ਫਸਟ ਏਡ ਟਰੇਨਿੰਗ ਅਤੇ ਸਿਵਿਲ ਡਿਫੈਂਸ ਦੀ ਜਾਣ...
13/06/2025

ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੇਨਿਥ ਆਈ.ਏ.ਐਸ ਜੀ ਦੇ ਹੁਕਮਾਂ ਤੇ ਹਰ ਆਪਦਾ ਨਾਲ ਨਜਿੱਠਣ ਲਈ ਫਸਟ ਏਡ ਟਰੇਨਿੰਗ ਅਤੇ ਸਿਵਿਲ ਡਿਫੈਂਸ ਦੀ ਜਾਣਕਾਰੀ ਦੇਣ ਦੀ ਸ਼ੁਰੂਆਤ ਕੀਤੀ ਹੈ। ਅੱਜ ਸ਼ੁੱਕਰਵਾਰ ਨੂੰ ਬਲਾਕ ਸਹਿਣਾ ਦੇ ਪੰਚਾਇਤਾਂ ਦੇ ਮੁਖੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਇਸ ਸ਼ੁਰੂਆਤ ਦਾ ਮਕਸਦ ਹਰੇਕ ਕੁਦਰਤੀ ਆਪਦਾ ਅਤੇ ਕਿਸੇ ਜੰਗ ਦੌਰਾਨ ਨਾਗਰਿਕਾਂ ਦੀ ਰੱਖਿਆ ਸੁਰੱਖਿਆ ਕਰਨਾ ਹੈ।
ਇਸ ਮੌਕੇ ਇੰਡੀਅਨ ਰੈਡ ਕਰਾਸ ਸੋਸਾਇਟੀ ਦੇ ਸਕੱਤਰ, ਡਾ. ਤੇਅਵਾਸਪ੍ਰੀਤ ਕੌਰ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਟਰੇਨਿੰਗ ਸੁਪਰਵਾਈਜਰ ਸ਼੍ਰੀ ਆਸ਼ੀਸ਼ ਪਾਲ ਨੇ ਇੱਕ ਡੰਮੀ ਰਾਹੀਂ ਪੰਚਾਇਤ ਮੈਂਬਰਾਂ ਨੂੰ ਸੀਪੀਆਰ (ਦਿਲ ਦੇ ਰੋਗਾਂ ਤੋਂ ਬਚਾਅ ਲਈ) ਟਰੇਨਿੰਗ ਦਿੱਤੀ। ਜਿਸ ਨਾਲ ਕਿਸੇ ਮਰ ਰਹੇ ਵਿਅਕਤੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਉਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਇੰਡੀਅਨ ਰੈਡ ਕਰਾਸ ਸੋਸਾਇਟੀ ਦੇ ਸਕੱਤਰ, ਡਾ. ਤੇਅਵਾਸਪ੍ਰੀਤ ਕੌਰ ਨੇ ਇਸ ਲੋਕ ਭਲਾਈ ਕਾਰਜ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਅਤੇ ਨਸ਼ਿਆਂ ਤੋਂ ਵੀ ਦੂਰ ਰਹਿਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸਿਵਲ ਡਿਫੈਂਸ ਵਿਭਾਗ ਸ੍ਰੀ ਸਿਵਿਲ ਡਿਫੈਂਸ ਸੈਕਟਰ ਵਾਰਡਨ ਨਿਸ਼ਚਲ ਕੁਮਾਰ ਉਚੇਚੇ ਤੌਰ ਤੇ ਸ਼ਾਮਿਲ ਹੋਏ।
ਸਿਵਿਲ ਡਿਫੈਂਸ ਵਾਰੇ ਜਾਣਕਾਰੀ ਦੇਣ ਪੁੱਜੇ ਵਿਭਾਗ ਦੇ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਸਿਵਲ ਡਿਫੈਂਸ ਨਾਗਰਿਕ ਸੁਰੱਖਿਆ ਲਈ ਹੈ। ਦੇਸ਼ ਦੇ ਸੈਨਿਕ ਜਵਾਨ ਦੇਸ਼ ਦੀਆਂ ਸਰਹੱਦਾਂ ਤੇ ਸਾਡੇ ਮੁਲਕ ਦੀ ਰਾਖੀ ਕਰਦੇ ਹਨ ਪਰ ਸਿਵਲ ਡਿਫੈਂਸ ਵਲੰਟੀਅਰ ਦੇਸ਼ ਦੇ ਅੰਦਰ ਨਾਗਰਿਕਾਂ ਦੀ ਸੁਰੱਖਿਆ ਕਰਦੇ ਹਨ। ਜਦੋਂ ਵੀ ਕੋਈ ਦੁਸ਼ਮਣ ਦੇਸ਼ ਸਾਡੇ ਤੇ ਹਮਲਾ ਕਰਦਾ ਹੈ ਉਸ ਵਕਤ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਖਬਰਦਾਰ ਕਰਨਾ, ਲੋਕਾਂ ਤੱਕ ਪ੍ਰਸ਼ਾਸਨ ਅਤੇ ਸਰਕਾਰ ਦੇ ਵੱਲੋਂ ਦਿੱਤੇ ਜਾਂਦੇ ਆਦੇਸ਼ ਨਿਰਦੇਸ਼ ਮੁਹਈਆ ਕਰਾਉਣਾ, ਐਮਰਜੰਸੀ ਮੌਕੇ ਕਿਸੇ ਮਰੀਜ਼ ਨੂੰ ਮੌਤ ਦੇ ਮੂੰਹ ਤੋਂ ਬਾਹਰ ਕੱਢਣਾ, ਲਾਈਟਾਂ ਬੰਦ ਕਰਾਉਣਾ ਸਮੇਤ ਅਨੇਕਾਂ ਕਾਰਜ ਹਨ। ਜੇਕਰ ਸਾਨੂੰ ਜਾਣਕਾਰੀ ਹੋਵੇਗੀ ਤਾਂ ਹੀ ਅਸੀਂ ਆਪਣੇ ਆਲੇ ਦੁਆਲੇ ਨੂੰ ਜਾਗਰੂਕ ਕਰਨ ਲਈ ਸਕਸ਼ਮ ਹੋਵਾਂਗੇ।
ਸਿਵਿਲ ਡਿਫੈਂਸ ਦੇ ਪੋਸਟ ਵਾਰਡਨਾਂ ਸ਼੍ਰੀ ਅਖਿਲੇਸ਼ ਬਾਂਸਲ ਅਤੇ ਸ਼੍ਰੀ ਪ੍ਰਮੋਦ ਕੁਮਾਰ ਨੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਦੇਸ਼ ਦੀ ਰੱਖਿਆ ਸੁਰੱਖਿਆ ਲਈ ਸੋਹ ਚੁਕਾਈ। ਜਦੋਂਕਿ ਸਿਵਿਲ ਡਿਫੈਂਸ ਦੇ ਚੀਫ ਵਾਰਡਨ ਸ੍ਰੀ ਮਹਿੰਦਰ ਕੁਮਾਰ ਕਪਿਲ ਨੇ ਦੱਸਿਆ ਕਿ ਥੋੜੇ ਹੀ ਦਿਨਾਂ ਅੰਦਰ ਜਿਲਾ ਭਰ ਦੀਆਂ ਸਮੁੱਚੀਆਂ ਪੰਚਾਇਤਾਂ ਦੇ ਮੁਖੀਆਂ ਨੂੰ ਇਹ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ।

ਇੰਡੀਅਨ ਰੈੱਡ ਕਰਾਸ ਸੁਸਾਇਟੀ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਮਾਨਯੋਗ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆ...
05/06/2025

ਇੰਡੀਅਨ ਰੈੱਡ ਕਰਾਸ ਸੁਸਾਇਟੀ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਮਾਨਯੋਗ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਫਸਟ ਏਡ ਟ੍ਰੇਨਿੰਗ ਦੇਣ ਲਈ 8 ਰੋਜਾਂ ਟ੍ਰੇਨਿੰਗ ਕੈਂਪ ਸ਼ੁਰੂ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਸ਼੍ਰੀ ਅਸ਼ੀਸ਼ ਪਾਲ, ਜ਼ਿਲ੍ਹਾ ਟ੍ਰੇਨਿੰਗ ਸੁਪਰਵਾਈਜ਼ਰ ਦੁਆਰਾ 60 ਵਿਦਿਆਰਥੀਆਂ ਨੂੰ ਫਸਟ ਏਡ ਦੇ ਮੁੱਢਲੇ ਉਦੇਸ਼, ਸੀ.ਪੀ.ਆਰ, ਲਹੂ ਦੇ ਵਹਿਣ ਨੂੰ ਰੋਕਣ, ਬੇਹੋਸ਼ੀ, ਗਰਮੀ ਜਾ ਲੂ ਲੱਗਣ, ਹੱਡੀਆਂ ਦੇ ਟੁੱਟਣ ਸਬੰਧੀ, ਜਹਿਰੀਲੇ ਜੀਵ ਜੰਤੂਆ ਦੇ ਡੰਗਣ, ਫੱਟੜਾ ਅਤੇ ਮਰੀਜਾਂ ਨੂੰ ਸਹੀ ਤਰੀਕੇ ਨਾਲ ਫਸਟ ਏਡ ਦੇਣ ਦੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਸਕੱਤਰ ਰੈੱਡ ਕਰਾਸ ਡਾ. ਤੇਅਵਾਸਪ੍ਰੀਤ ਕੌਰ ਜੀ ਨੇ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਆਪਣੇ ਪਰਿਵਾਰਕ ਮੈਬਰਾ ਅਤੇ ਹੋਰਨਾਂ ਸਾਥੀਆਂ ਨਾਲ ਵੀ ਸਾਝੀ ਕਰਨ ਲਈ ਪ੍ਰੇਰਿਤ ਕੀਤਾ।






ਪਿਛਲੇ ਮਹੀਨਿਆਂ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ –ਕਮ- ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼...
02/06/2025

ਪਿਛਲੇ ਮਹੀਨਿਆਂ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ –ਕਮ- ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਇਹਨਾਂ ਤੋਂ ਦੂਰ ਰਹਿਣ ਬਾਰੇ ਜਾਗਰੂਕ ਕਰਨ ਸਬੰਧੀ ਸੈਮੀਨਾਰ ਕਰਵਾਏ ਗਏ। ਇਸ ਸੈਮੀਨਾਰ ਕੈਂਪ ਦੌਰਾਨ ਸਕੱਤਰ ਡਾ. ਤੇਅਵਾਸਪ੍ਰੀਤ ਕੌਰ ਸੇਖੋਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਮੁਹਿੰਮ ਵਿਚ ਆਮ ਲੋਕਾਂ ਦੇ ਨਾਲ-ਨਾਲ ਨੋਜਵਾਨ ਵਰਗ ਦੇ ਸਹਿਯੋਗ ਦੀ ਪੂਰਨ ਲੋੜ ਹੈ ਤਾਂ ਹੀ ਅਸੀ ਨਸ਼ਿਆਂ ਦੀ ਇਸ ਭੈੜੀ ਅਲਾਮਤ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਮੌਕੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਆਪਣੀ ਰੁਚੀ ਵਧਾਉਣ ਅਤੇ ਹੋਰਨਾਂ ਨੂੰ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ।

ਇੰਡੀਅਨ ਰੈੱਡ ਕਰਾਸ ਸੁਸਾਇਟੀ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਮਾਨਯੋਗ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆ...
23/04/2025

ਇੰਡੀਅਨ ਰੈੱਡ ਕਰਾਸ ਸੁਸਾਇਟੀ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਮਾਨਯੋਗ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਫਸਟ ਏਡ ਟ੍ਰੇਨਿੰਗ ਦੇਣ ਲਈ 8 ਰੋਜਾਂ ਟ੍ਰੇਨਿੰਗ ਕੈਂਪ ਸ਼ੁਰੂ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਸ਼੍ਰੀ ਅਸ਼ੀਸ਼ ਪਾਲ, ਜ਼ਿਲ੍ਹਾ ਟ੍ਰੇਨਿੰਗ ਸੁਪਰਵਾਈਜ਼ਰ ਦੁਆਰਾ 21 ਵਿਦਿਆਰਥੀਆਂ ਨੂੰ ਫਸਟ ਏਡ ਦੇ ਮੁੱਢਲੇ ਉਦੇਸ਼, ਸੀ.ਪੀ.ਆਰ, ਲਹੂ ਦੇ ਵਹਿਣ ਨੂੰ ਰੋਕਣ, ਬੇਹੋਸ਼ੀ, ਗਰਮੀ ਜਾ ਲੂ ਲੱਗਣ, ਹੱਡੀਆਂ ਦੇ ਟੁੱਟਣ ਸਬੰਧੀ, ਜਹਿਰੀਲੇ ਜੀਵ ਜੰਤੂਆ ਦੇ ਡੰਗਣ, ਫੱਟੜਾ ਅਤੇ ਮਰੀਜਾਂ ਨੂੰ ਸਹੀ ਤਰੀਕੇ ਨਾਲ ਫਸਟ ਏਡ ਦੇਣ ਦੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਸਕੱਤਰ ਰੈੱਡ ਕਰਾਸ ਡਾ. ਤੇਅਵਾਸਪ੍ਰੀਤ ਕੌਰ ਜੀ ਨੇ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਆਪਣੇ ਪਰਿਵਾਰਕ ਮੈਬਰਾ ਅਤੇ ਹੋਰਨਾਂ ਸਾਥੀਆਂ ਨਾਲ ਵੀ ਸਾਝੀ ਕਰਨ ਲਈ ਪ੍ਰੇਰਿਤ ਕੀਤਾ।






ਮਾਣਯੋਗ ਮੈਡਮ ਪੂਨਮਦੀਪ ਕੌਰ ਆਈ. ਏ. ਐੱਸ, ਡਿਪਟੀ ਕਮਿਸ਼ਨਰ ਬਰਨਾਲਾ ਜੀ ਦੇ ਦਿਸਾ ਨਿਰਦੇਸ਼ਾ ਤਹਿਤ ਮਿਤੀ 23/12/2024 ਨੂੰ ਸੰਤ ਈਸ਼ਰ ਦਾਸ ਯਾਦਗਾ...
25/12/2024

ਮਾਣਯੋਗ ਮੈਡਮ ਪੂਨਮਦੀਪ ਕੌਰ ਆਈ. ਏ. ਐੱਸ, ਡਿਪਟੀ ਕਮਿਸ਼ਨਰ ਬਰਨਾਲਾ ਜੀ ਦੇ ਦਿਸਾ ਨਿਰਦੇਸ਼ਾ ਤਹਿਤ ਮਿਤੀ 23/12/2024 ਨੂੰ ਸੰਤ ਈਸ਼ਰ ਦਾਸ ਯਾਦਗਾਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ, ਮੂੰਮ ਦੇ ਵਿਦਿਆਰਥੀਆਂ ਨੂੰ ਫਸਟ ਏਡ ਟਰੇਨਿੰਗ ਦੀ ਮਹੱਤਤਾ ਅਤੇ ਦੁਰਘਟਨਾਵਾਂ ਦੌਰਾਨ ਫੱਟੜਾਂ ਨੂੰ ਫਸਟ ਏਡ ਦੇਣ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਸਮੇਂ ਸਕੂਲ ਦੇ ਮੁੱਖੀ ਸ. ਬਬਲਜੀਤ ਸਿੰਘ ਜੀ, ਸ਼੍ਰੀ ਬਲਜਿੰਦਰ ਕੁਮਾਰ, ਹਿੰਦੀ ਮਾਸਟਰ ਅਤੇ ਸਮੂਹ ਸਟਾਫ ਨੇ ਇਸ ਟ੍ਰੇਨਿੰਗ ਵਿੱਚ ਯੋਗਦਾਨ ਦਿੱਤਾ ।

ਇੰਡੀਅਨ ਰੈੱਡ ਕਰਾਸ ਸੁਸਾਇਟੀ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਮਾਨਯੋਗ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆ...
18/12/2024

ਇੰਡੀਅਨ ਰੈੱਡ ਕਰਾਸ ਸੁਸਾਇਟੀ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਮਾਨਯੋਗ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਫਸਟ ਏਡ ਟ੍ਰੇਨਿੰਗ ਦੇਣ ਲਈ 8 ਰੋਜਾਂ ਟ੍ਰੇਨਿੰਗ ਕੈਂਪ ਸ਼ੁਰੂ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਸ਼੍ਰੀ ਅਸ਼ੀਸ਼ ਪਾਲ, ਜ਼ਿਲ੍ਹਾ ਟ੍ਰੇਨਿੰਗ ਸੁਪਰਵਾਈਜ਼ਰ ਦੁਆਰਾ 28 ਵਿਦਿਆਰਥੀਆਂ ਨੂੰ ਫਸਟ ਏਡ ਦੇ ਮੁੱਢਲੇ ਉਦੇਸ਼, ਸੀ.ਪੀ.ਆਰ, ਲਹੂ ਦੇ ਵਹਿਣ ਨੂੰ ਰੋਕਣ, ਬੇਹੋਸ਼ੀ, ਗਰਮੀ ਜਾ ਲੂ ਲੱਗਣ, ਹੱਡੀਆਂ ਦੇ ਟੁੱਟਣ ਸਬੰਧੀ, ਜਹਿਰੀਲੇ ਜੀਵ ਜੰਤੂਆ ਦੇ ਡੰਗਣ, ਫੱਟੜਾ ਅਤੇ ਮਰੀਜਾਂ ਨੂੰ ਸਹੀ ਤਰੀਕੇ ਨਾਲ ਫਸਟ ਏਡ ਦੇਣ ਦੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਸਕੱਤਰ ਰੈੱਡ ਕਰਾਸ ਸ. ਸਰਵਨ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਆਪਣੇ ਪਰਿਵਾਰਕ ਮੈਬਰਾ ਅਤੇ ਹੋਰਨਾਂ ਸਾਥੀਆਂ ਨਾਲ ਵੀ ਸਾਝੀ ਕਰਨ ਲਈ ਪ੍ਰੇਰਿਤ ਕੀਤਾ।






ਖੂਨਦਾਨ ਕੈਂਪ।ਬਰਨਾਲਾ 05 ਨਵੰਬਰ ਮਾਨਯੋਗ ਮੈਡਮ ਪੂਨਮਦੀਪ ਕੌਰ ਆਈ.ਏ.ਐੱਸ ਡਿਪਟੀ ਕਮਿਸ਼ਨਰ ਜੀ ਦੀਆਂ ਹਦਾਇਤਾਂ ਅਨੁਸਾਰ ਰੈੱਡ ਕਰਾਸ ਸੁਸਾਇਟੀ ਅਤੇ ...
08/11/2024

ਖੂਨਦਾਨ ਕੈਂਪ।
ਬਰਨਾਲਾ 05 ਨਵੰਬਰ ਮਾਨਯੋਗ ਮੈਡਮ ਪੂਨਮਦੀਪ ਕੌਰ ਆਈ.ਏ.ਐੱਸ ਡਿਪਟੀ ਕਮਿਸ਼ਨਰ ਜੀ ਦੀਆਂ ਹਦਾਇਤਾਂ ਅਨੁਸਾਰ ਰੈੱਡ ਕਰਾਸ ਸੁਸਾਇਟੀ ਅਤੇ ਸ਼੍ਰੀ ਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਰਜਿ ਬਰਨਾਲਾ ਦੇ ਸਹਿਯੋਗ ਨਾਲ 05 ਨਵੰਬਰ ਨੂੰ ਖੂਨਦਾਨ ਕੈੰਪ ਸਵੇਰੇ 9 ਤੋੰ 2ਵਜੇ ਤੱਕ ਬਲੱਡ ਬੈੰਕ ਸਿਵਲ ਹਸਪਤਾਲ ਬਰਨਾਲਾ ਵਿਖੇ ਕਰਾਇਆ ਗਿਆ। ਨੌਜਵਾਨ ਵੀਰਾਂ ਨੇ 30 ਯੁਨਿਟ ਖ਼ੂਨਦਾਨ ਕੀਤਾ।

ਬਰਨਾਲਾ ਮਿਤੀ 04 ਸਤੰਬਰ, ਮਾਨਯੋਗ ਪੂਨਮਦੀਪ ਕੌਰ ਆਈ.ਏ.ਐੱਸ ਡਿਪਟੀ ਕਮਿਸ਼ਨਰ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸ਼ਹਿਰ ਬਰਨਾਲਾ ਵਿਖੇ ਲੋੜਵੰਦ ...
04/09/2024

ਬਰਨਾਲਾ ਮਿਤੀ 04 ਸਤੰਬਰ, ਮਾਨਯੋਗ ਪੂਨਮਦੀਪ ਕੌਰ ਆਈ.ਏ.ਐੱਸ ਡਿਪਟੀ ਕਮਿਸ਼ਨਰ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸ਼ਹਿਰ ਬਰਨਾਲਾ ਵਿਖੇ ਲੋੜਵੰਦ ਗਰੀਬਾਂ ਨੂੰ ਹਾਈਜੀਨਿਕ ਕਿੱਟਾਂ ਦੀ ਵੰਡ ਇਸ ਦਫਤਰ ਦੁਆਰਾ ਕੀਤੀ ਗਈ।

ਬਰਨਾਲਾ ਮਿਤੀ 02 ਸਤੰਬਰ, ਮਾਨਯੋਗ ਪੂਨਮਦੀਪ ਕੌਰ ਆਈ.ਏ.ਐੱਸ ਡਿਪਟੀ ਕਮਿਸ਼ਨਰ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸ਼ਹਿਰ ਬਰਨਾਲਾ ਵਿਖੇ ਲੋੜਵੰਦ ...
02/09/2024

ਬਰਨਾਲਾ ਮਿਤੀ 02 ਸਤੰਬਰ, ਮਾਨਯੋਗ ਪੂਨਮਦੀਪ ਕੌਰ ਆਈ.ਏ.ਐੱਸ ਡਿਪਟੀ ਕਮਿਸ਼ਨਰ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸ਼ਹਿਰ ਬਰਨਾਲਾ ਵਿਖੇ ਲੋੜਵੰਦ ਗਰੀਬਾਂ ਨੂੰ ਹਾਈਜੀਨਿਕ ਕਿੱਟਾਂ ਦੀ ਵੰਡ ਇਸ ਦਫਤਰ ਦੁਆਰਾ ਕੀਤੀ ਗਈ।

Address

District Administration Complex
Barnala
148101

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+911679233031

Website

Alerts

Be the first to know and let us send you an email when Indian Red Cross Society, Barnala posts news and promotions. Your email address will not be used for any other purpose, and you can unsubscribe at any time.

Contact The Organization

Send a message to Indian Red Cross Society, Barnala:

Share