Aasra Foundation

Aasra Foundation Social activity

ਸਮੂਹ ਗ੍ਰਾਮ ਪੰਚਾਇਤ ਪਿੰਡ ਸਮਾਓ ਵੱਲੋਂ ਆਸਰਾ ਫਾਉਂਡੇਸ਼ਨ (ਰਜਿ:) ਬਰੇਟਾ ਅਤੇ ਬਿੱਗ ਹੋਪ ਫਾਉਂਡੇਸ਼ਨ ਬਰੇਟਾ,ਦੇ ਸਹਿਯੋਗ ਨਾਲਆਸਰਾ ਮਾਨਸਾ (ਮਨੂੰ...
27/08/2026

ਸਮੂਹ ਗ੍ਰਾਮ ਪੰਚਾਇਤ ਪਿੰਡ ਸਮਾਓ ਵੱਲੋਂ
ਆਸਰਾ ਫਾਉਂਡੇਸ਼ਨ (ਰਜਿ:) ਬਰੇਟਾ ਅਤੇ ਬਿੱਗ ਹੋਪ ਫਾਉਂਡੇਸ਼ਨ ਬਰੇਟਾ,ਦੇ ਸਹਿਯੋਗ ਨਾਲ
ਆਸਰਾ ਮਾਨਸਾ (ਮਨੂੰ ਆਸਰਾ ਬਰੇਟਾ)
ਸੀਨੀਅਰ ਸਿਟੀਜਨ ਵਿਅਕਤੀਆਂ ਲਈ ਭਾਰਤ ਸਰਕਾਰ ਦੀ RVY ਯੋਜਨਾ ਅਧੀਨ
✓ਸਮਾਨ ਵੰਡ ਸਮਾਰੋਹ
✓ਮਿਤੀ: 3 ਸਤੰਬਰ 2026 ਦਿਨ ਵੀਰਵਾਰ
✓ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ
✓ਸਥਾਨ : ਡੇਰਾ ਬਾਬਾ ਪ੍ਰੇਮ ਦਾਸ ਜੀ (ਧਨੋਲਾ ਰੋਡ) ਪਿੰਡ ਸਮਾਓ, ਨੇੜੇ ਭੀਖੀ
✓ਮੁੱਖ ਮਹਿਮਾਨ:-
ਡਾ: ਵਿਜੇ ਸਿੰਗਲਾ MLA ਮਾਨਸਾ
ਡਾ: ਜਤਿੰਦਰ ਸਿੰਘ ਚਹਿਲ (ਸਰਪੰਚ ਪਿੰਡ ਸਮਾਓ 98781 35126)

✓ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ
ਗੋਰਾ ਮੈਂਬਰ 98722 93441
ਭੋਲਾ ਮੈਂਬਰ 94174 47960
ਗੁਰਪ੍ਰੀਤ ਮੈਂਬਰ 9750003202

ਆਸਰਾ ਫਾਉਂਡੇਸ਼ਨ ਬਰੇਟਾ:-
92060 03961,99146 03961, Ambulance:- 94646 03961

🙏ਸ਼੍ਰੀ ਮਾਨ ਸੰਤ ਬਾਬਾ ਹਰਚਰਨ ਸਿੰਘ ਜੀ (ਕਮਾਣੇ ਵਾਲੇ) ਦੀ ਯਾਦ ਨੂੰ ਸਮਰਪਿਤ ਸਮੂਹ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ,ਨਗਰ ਕਮਾਣਾ...
27/08/2026

🙏ਸ਼੍ਰੀ ਮਾਨ ਸੰਤ ਬਾਬਾ ਹਰਚਰਨ ਸਿੰਘ ਜੀ (ਕਮਾਣੇ ਵਾਲੇ) ਦੀ ਯਾਦ ਨੂੰ ਸਮਰਪਿਤ
ਸਮੂਹ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ,ਨਗਰ ਕਮਾਣਾ ਵੱਲੋਂ
ਆਸਰਾ ਫਾਉਂਡੇਸ਼ਨ (ਰਜਿ:) ਬਰੇਟਾ ਅਤੇ ਬਿੱਗ ਹੋਪ ਫਾਉਂਡੇਸ਼ਨ ਬਰੇਟਾ,ਦੇ ਸਹਿਯੋਗ ਨਾਲ
ਸੀਨੀਅਰ ਸਿਟੀਜਨ ਵਿਅਕਤੀਆਂ ਲਈ ਭਾਰਤ ਸਰਕਾਰ ਦੀ RVY ਯੋਜਨਾ ਅਧੀਨ
✓ਸਮਾਨ ਵੰਡ ਸਮਾਰੋਹ
✓ਮਿਤੀ: 1 ਸਤੰਬਰ 2026 ਦਿਨ ਮੰਗਲਵਾਰ
✓ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ
✓ਸਥਾਨ : ਗੁਰੂਦੁਆਰਾ ਸਾਹਿਬ ਨਗਰ ਕਮਾਣਾ (ਰਤਿਆ)
✓ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ

🙏ਸਰਪੰਚ ਸਵਰਨਜੀਤ ਕੌਰ w/o ਪ੍ਰਸ਼ੋਤਮ ਸਿੰਘ ਕਮਾਣਾ 89302 00036

ਬਲਵਿੰਦਰ ਸਿੰਘ ਪ੍ਰਧਾਨ 86859 61900, ਜਗਮੇਲ ਸਿੰਘ 93158 85879 ਹਰਦੀਪ ਸਿੰਘ 9996641977 ਜਸਪਾਲ ਸਿੰਘ 93548 45381

✓ਆਸਰਾ ਫਾਉਂਡੇਸ਼ਨ ਬਰੇਟਾ:-
92060 03961,99146 03961, Ambulance:- 94646 03961

 #ਧੰਨਵਾਦ
27/08/2026

#ਧੰਨਵਾਦ

ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਨਾਲ ਜੋੜਨ ਅਤੇ ਉਨ੍ਹਾਂ ਵਿੱਚ ਸਹਿਯੋਗ, ਨਿਮਰਤਾ, ਸੇਵਾ ਭਾਵਨ...
27/08/2026

ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਨਾਲ ਜੋੜਨ ਅਤੇ ਉਨ੍ਹਾਂ ਵਿੱਚ ਸਹਿਯੋਗ, ਨਿਮਰਤਾ, ਸੇਵਾ ਭਾਵਨਾ ਅਤੇ ਇਨਸਾਨੀਅਤ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨ ਦੇ ਉਦੇਸ਼ ਨਾਲ ਚਲਾਏ ਜਾ ਰਹੇ ਸੋਸ਼ਲ ਵਰਕ ਇੰਟਰਨਸ਼ਿਪ ਪ੍ਰੋਗਰਾਮ ਦੇ ਦੂਜੇ ਬੈਚ ਦਾ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ।
ਸਮਾਗਮ ਦੌਰਾਨ ਇੰਟਰਨਸ਼ਿਪ ਸਫਲਤਾਪੂਰਵਕ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਨੇ ਟੀਮ ਆਸਰਾ ਨਾਲ ਬਿਤਾਏ ਸਮੇਂ ਦੌਰਾਨ ਮਿਲੇ ਸੰਸਕਾਰਾਂ, ਸਿੱਖਿਆ ਅਤੇ ਸਮਾਜ ਸੇਵਾ ਦੇ ਤਜਰਬਿਆਂ ਨੂੰ ਆਪਣੇ ਅਧਿਆਪਕ ਸਾਹਿਬਾਨ ਅਤੇ ਹਾਜ਼ਰੀਨ ਨਾਲ ਸਾਂਝਾ ਕੀਤਾ। ਵਿਦਿਆਰਥੀਆਂ ਨੇ ਕਿਹਾ ਕਿ ਟੀਮ ਆਸਰਾ ਨਾਲ ਮਿਲ ਕੇ ਉਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਇੱਕ ਚੰਗਾ ਇਨਸਾਨ ਬਣਨ, ਲੋੜਵੰਦਾਂ ਦੀ ਸੇਵਾ ਕਰਨ, ਸਹਿਯੋਗ ਅਤੇ ਨਿਮਰਤਾ ਵਰਗੀਆਂ ਕਦਰਾਂ-ਕੀਮਤਾਂ ਨੂੰ ਨੇੜਿਓਂ ਮਹਿਸੂਸ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਯਤਨਸ਼ੀਲ ਰਹਿਣਗੇ।
ਆਪਣੇ ਸੰਬੋਧਨ ਦੌਰਾਨ ਪ੍ਰੋਫੈਸਰ ਬਲਕਾਰ ਸਿੰਘ ਅਤੇ ਪ੍ਰੋਫੈਸਰ ਮੱਖਣ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਸੇ ਦੀ ਮਦਦ ਕਰਨ ਲਈ ਘਰੋਂ ਨਿਕਲਣਾ ਅਤੇ ਦੂਜਿਆਂ ਲਈ ਜਿਉਣਾ ਹੀ ਅਸਲ ਮਨੁੱਖਤਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਇਮਤਿਹਾਨ ਪਾਸ ਕਰਨਾ ਅਤੇ ਪੜ੍ਹਾਈ ਵਿੱਚ ਚੰਗੇ ਅੰਕ ਹਾਸਲ ਕਰਨਾ ਹੀ ਸਿੱਖਿਆ ਦਾ ਮਕਸਦ ਨਹੀਂ, ਸਗੋਂ ਚੰਗਾ ਇਨਸਾਨ ਬਣਨਾ ਵੀ ਸਿੱਖਿਆ ਦਾ ਅਹਿਮ ਹਿੱਸਾ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਕੰਮਾਂ ਵਿੱਚ ਇੱਕ-ਦੂਜੇ ਦੀ ਰੀਸ ਕਰਨ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਰਹਿਣ ਅਤੇ ਸਮਾਜ ਵਿੱਚ ਪਿਆਰ, ਸਹਿਯੋਗ ਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਸਰਾ ਫਾਊਂਡੇਸ਼ਨ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਸੰਸਥਾ ਨਹੀਂ, ਬਲਕਿ ਲੋੜਵੰਦ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਇੱਕ ਵੱਡਾ ਮੌਕਾ ਹੈ।
ਵਿਦਿਆਰਥੀਆਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ “ਆਸਰਾ” ਦਾ ਮਤਲਬ ਹੀ ਲੋਕਾਂ ਦਾ ਆਸਰਾ ਬਣਨਾ ਹੈ। ਲੋੜਵੰਦਾਂ ਦਾ ਤਨ ਢਕਣ ਤੋਂ ਲੈ ਕੇ ਅੱਖਾਂ ਦੇ ਕੈਂਪਾਂ ਵਿੱਚ ਸੇਵਾ ਕਰਨ ਤੱਕ ਹਰ ਸੇਵਾ ਕਾਰਜ ਦਿਲ ਨੂੰ ਸਕੂਨ ਅਤੇ ਮਨ ਨੂੰ ਸੰਤੁਸ਼ਟੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀਆਂ ਮਿਲਣ ਵਾਲੀਆਂ ਅਸੀਸਾਂ ਹੀ ਸੇਵਾ ਦੀ ਸਭ ਤੋਂ ਵੱਡੀ ਕਮਾਈ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਟੀਮ ਆਸਰਾ ਨਾਲ ਜੁੜ ਕੇ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ।
ਇਸ ਮੌਕੇ ਆਸਰਾ ਫਾਊਂਡੇਸ਼ਨ ਬਰੇਟਾ ਦੇ ਪ੍ਰਧਾਨ ਡਾ. ਗਿਆਨ ਚੰਦ ਆਜ਼ਾਦ ਨੇ ਸਮਾਗਮ ਵਿੱਚ ਪਹੁੰਚੇ ਸਮੂਹ ਟੀਚਰ ਸਾਹਿਬਾਨ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਬੱਚੇ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ। ਟੀਮ ਆਸਰਾ ਦਾ ਫਰਜ਼ ਹੈ ਕਿ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ, ਮਨੁੱਖਤਾ ਅਤੇ ਸਮਾਜ ਸੇਵਾ ਦੀ ਭਾਵਨਾ ਵੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਆਸਰਾ ਫਾਊਂਡੇਸ਼ਨ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਮਾਜ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਲੋੜਵੰਦਾਂ ਦੀ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ।
ਇਸ ਮੌਕੇ ਪ੍ਰੋਫੈਸਰ ਜਗਸੀਰ ਸਿੰਘ, ਪ੍ਰੋਫੈਸਰ ਸ਼ਿਵਮ, ਪ੍ਰੋਫੈਸਰ ਅੰਮ੍ਰਿਤਪਾਲ ਕੌਰ, ਪ੍ਰੋਫੈਸਰ ਗੀਤਾ ਰਾਣੀ, ਵਿਦਿਆਰਥੀਆਂ ਦੇ ਮਾਪੇ, ਇਲਾਕੇ ਦੇ ਮੋਹਤਬਰ ਵਿਅਕਤੀ ਅਤੇ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਮੁੱਚੀ ਟੀਮ ਹਾਜ਼ਰ ਸੀ।

Address

Bareta

Alerts

Be the first to know and let us send you an email when Aasra Foundation posts news and promotions. Your email address will not be used for any other purpose, and you can unsubscribe at any time.

Shortcuts

Share