02/08/2026
ਹਲਕਾ ਬਲਾਚੌਰ ਦੇ ਪਿੰਡ-ਟੋਰੋਵਾਲ ਵਿਖੇ ਧੰਨ ਧੰਨ ਬਾਬਾ ਪ੍ਰੇਮ ਦਾਸ ਸਪੋਰਟਸ ਕਲੱਬ ਵੱਲੋਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਆਪਣੇ ਸਾਥੀਆਂ ਸਮੇਤ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਖਿਡਾਰੀਆਂ ਅਤੇ ਕੁੱਝ ਖਾਸ ਸ਼ਕਸ਼ੀਅਤਾਂ ਨੂੰ ਸਨਮਾਨਤ ਕਰਦੇ ਸਮੇਂ ਬਹੁਤ ਖੁਸ਼ੀ ਦੀ ਅਨੂਭੂਤੀ ਹੋ ਰਹੀ ਸੀ। ਇਸ ਤਰਾਂ ਦੇ ਉਪਰਾਲੇ ਸਾਡੇ ਸਮਾਜ ਨੂੰ ਸਾਡੇ ਬੱਚਿਆਂ ਦੇ ਭਵਿੱਖ ਨੂੰ ਸਿਰਜਣ ਵਿੱਚ ਸਹਾਈ ਹੁੰਦੇ ਹਨ। ਮੈਂ ਪਰਮਾਤਮਾ ਤੋਂ ਕਾਮਨਾ ਕਰਦਾ ਹਾਂ ਕਿ ਇਸ ਤਰਾਂ ਦੇ ਖੇਡ ਮੇਲੇ ਪੰਜਾਬ ਵਿੱਚ ਇੰਝ ਹੀ ਲੱਗਦੇ ਰਹਿਣ ਅਤੇ ਸਾਡੇ ਨੌਜਵਾਨਾਂ ਨੂੰ ਅੱਗੇ ਵੱਧਣ ਲਈ ਸਹੀ ਰਾਹ ਦਿਖਾਉਂਦੇ ਰਹਿਣ….