ਅਵਾਜ਼ ਏ ਕੌਮ Awaaz a kaum

ਅਵਾਜ਼ ਏ ਕੌਮ Awaaz a kaum ਪੰਥਕ ਸੇਵਾਦਾਰ

05/11/2025
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ਪ੍ਰਕਾਸ਼ ਗੁਰਪੁਰਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀਕੱਤਕ ਵਦੀ 2, ਸੰਮਤ 1591 ਬਿ: ਮ...
19/10/2024

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪ੍ਰਕਾਸ਼ ਗੁਰਪੁਰਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ
ਕੱਤਕ ਵਦੀ 2, ਸੰਮਤ 1591 ਬਿ: ਮੁਤਾਬਿਕ 3 ਕੱਤਕ, ਸੰਮਤ ਨਾਨਕਸ਼ਾਹੀ 556
ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪਿਤਾ ਸੋਢੀ ਹਰਿਦਾਸ ਜੀ ਅਤੇ ਮਾਤਾ ਦਯਾ ਕੌਰ (ਅਨੂਪ ਦੇਵੀ) ਜੀ ਦੇ ਗ੍ਰਹਿ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਸੱਤ ਸਾਲ ਦੀ ਉਮਰ ਵਿੱਚ ਆਪ ਦੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਜਿਸ ਤੋਂ ਬਾਅਦ ਨਾਨੀ ਜੇਠਾ ਜੀ ਨੂੰ ਬਾਸਰਕੇ ਲੈ ਆਏ। ਕਰੀਬ 12 ਸਾਲ ਦੀ ਉਮਰ ਵਿੱਚ ਆਪ ਬਾਸਰਕੇ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਆਪ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ‘ਚ ਰਹਿੰਦਿਆਂ ਸ਼ਰਧਾ ਤੇ ਲਗਨ ਨਾਲ ਗੁਰੂ ਘਰ ਦੀਆਂ ਸੇਵਾਵਾਂ ਨਿਭਾਈਆਂ। ਇਨ੍ਹਾਂ ਸੇਵਾਵਾਂ ਸਦਕਾ ਗੁਰੂ ਜੀ ਨੇ ਉਨ੍ਹਾਂ ਨੂੰ ਯੋਗ ਜਾਣ ਕੇ ਗੁਰਿਆਈ ਬਖ਼ਸ਼ਿਸ਼ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਕੀਤੇ ਕਾਰਜਾਂ ਵਿੱਚ ਸ੍ਰੀ ਅੰਮ੍ਰਿਤਸਰ ਸਰੋਵਰ ਤੇ ਨਗਰ ਦਾ ਨਿਰਮਾਣ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹਨ। ਆਪ ਜੀ ਦੁਆਰਾ ਰਚਿਤ ‘ਧੁਰ ਕੀ ਬਾਣੀ’ ਤੀਹ ਰਾਗਾਂ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।

20/02/2024

ਕਿਸੇ ਵੀ ਟਕਰਾਅ ਵਿੱਚ element of surprise ਸੱਭ ਤੋਂ ਜਰੂਰੀ ਹੁੰਦਾ ਹੈ ,ਖਾਸਕਰਕੇ ਓਸ ਫੋਰਸ ਲਈ ਜਿਹੜੀ ਵਸੀਲਿਆਂ ਪੱਖੋਂ ਕਮਜ਼ੋਰ ਹੋਵੇ ।
ਪਿਛਲੀ ਵਾਰ element of surprise ਕਿਸਾਨਾਂ ਵੱਲੋਂ ਸੀ , ਰੋਕਣ ਵਾਲੇ ਅਵੇਸਲੇ ਸੀ ।
ਇਸ ਵਾਰ ਜਿਵੇਂ ਪਤਰਕਾਰਾਂ ਨੂੰ ਇੰਟਰਵਿਊ ਤੇ ਵਿਉਂਤਬੰਦੀ ਦਸੀ ਜਾ ਰਹੀ ਹੈ, element of surprise ਰਿਹਾ ਹੀ ਨਹੀਂ ।ਸਗੋਂ ਦੂਜੇ ਪਾਸਿਉਂ ਮੌਕੇ ਤੇ ਕੋਈ ਵੀ surprise ਮਿਲ ਸਕਦਾ ਹੈ।
ਹਰ ਵਾਰ ਇਕੋ ਰਣਨੀਤੀ ਕੰਮ ਨਹੀਂ ਆਉਂਦੀ ।ਬਾਕੀ ਸੰਘਰਸ਼ਾਂ ਵਿੱਚ ਮੁੱਖ ਟੀਚਾ ਇਖਲਾਕੀ ਜਿੱਤ ਦਾ ਹੁੰਦਾ ਹੈ।ਓਹ ਕੱਲ ਕਿਸਾਨਾਂ ਦੀ ਝੋਲੀ ਪਵੇਗੀ ਬਸ਼ਰਤੇ ਜੱਥੇਬੰਦੀਆਂ ਦੇ ਕਹਿਣੇ ਚ ਚਲਣ।

Address

Anandpur Sahib

Website

Alerts

Be the first to know and let us send you an email when ਅਵਾਜ਼ ਏ ਕੌਮ Awaaz a kaum posts news and promotions. Your email address will not be used for any other purpose, and you can unsubscribe at any time.

Share