Agriculture and Environment Awareness Centre

Agriculture and Environment Awareness Centre Agriculture and Environment Awareness Centre aims at making Punjab agriculture sustainable and envir
(3)

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕੇਂਦਰ ਸਰਕਾਰ ਵਾਰ - ਵਾਰ ਪੰਜਾਬ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਪਨਾਉਣ ਲਈ ਕਹਿ ਰਹੀ ਹੈ। ਫਸਲ ਬੀਮਾ ਯ...
28/09/2025

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ
ਕੇਂਦਰ ਸਰਕਾਰ ਵਾਰ - ਵਾਰ ਪੰਜਾਬ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਪਨਾਉਣ ਲਈ ਕਹਿ ਰਹੀ ਹੈ। ਫਸਲ ਬੀਮਾ ਯੋਜਨਾ ਦੇ ਤਹਿਤ ਫਸਲ ਦਾ ਜੋ ਨੁਕਸਾਨ ਹੋਇਆ, ਉਹ ਭਾਵੇਂ ਕਿਸੇ ਕੁਦਰਤੀ ਆਫਤ ਕਾਰਨ ਹੋਵੇ, ਕਿਸੇ ਬਿਮਾਰੀ ਕਾਰਨ ਹੋਵੇ ਜਾਂ ਕਿਸੇ ਕੀਟ ਪਤੰਗੇ ਦੇ ਹਮਲੇ ਕਾਰਨ ਹੋਵੇ, ਉਸ ਸਾਰੇ ਦਾ ਮੁਆਵਜ਼ਾ ਇਸ ਵਿੱਚ ਸ਼ਾਮਿਲ ਹੁੰਦਾ । ਕਨੇਡਾ ਅਮਰੀਕਾ ਸਪੇਨ ਭਾਰਤ ਸਮੇਤ ਕਈ ਮੁਲਕਾਂ ਵਿੱਚ ਫਸਲ ਬੀਮਾ ਯੋਜਨਾ ਦੀ ਸਹੂਲਤ ਹੈ। ਭਾਰਤ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਕਈ ਕੰਪਨੀਆਂ ਜਿਵੇਂ ਐਗਰੀਕਲਚਰ ਇਨਸ਼ੋਰੈਂਸ ਕੰਪਨੀ ਆਫ ਇੰਡੀਆ, ਰਿਲਾਇੰਸ ਜਨਰਲ ਇਨਸ਼ੋਰੈਂਸ ਕਾਰਪੋਰੇਸ਼ਨ ਲਿਮਿਟਡ, ਬਜਾਜ ਅਲਾਇੰਜ ਜਨਰਲ ਇਨਸ਼ੋਰੈਂਸ ਆਦਿ ਸਰਕਾਰ ਦੀ ਸਹਾਇਤਾ ਦੇ ਨਾਲ ਫਸਲ ਬੀਮਾ ਘਰ ਦੀਆਂ ਹਨ। ਫਸਲ ਦੇ ਹੋਏ ਨੁਕਸਾਨ ਦਾ ਇੱਕ ਛੋਟਾ ਜਿਹਾ ਹੱਲ ਹੋ ਸਕਦੀ ਹੈ। ਪਰ ਫਸਲ ਬੀਮਾ ਕਰਨ ਵਾਲੀਆਂ ਕੰਪਨੀਆਂ ਦੇ ਨਾਲ ਨਾਲ ਸਰਕਾਰ ਉੱਤੇ ਵੀ ਕਈ ਸ਼ੰਕੇ ਹਨ। ਹੁਣ ਤੱਕ ਜਿੰਨੀਆਂ ਵੀ ਬੀਮਾ ਯੋਜਨਾਵਾਂ ਅਤੇ ਬੀਮਾ ਦੇਣ ਵਾਲੀਆਂ ਕੰਪਨੀਆਂ ਬਾਜ਼ਾਰ ‘ਚ ਆਈਆਂ ਹਨ ਉਨਾਂ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਉਨਾਂ ਉੱਤੇ ਭਰੋਸਾ ਕਰਨਾ ਇੱਕ ਮੁਸ਼ਕਿਲ ਕੰਮ ਹੈ। ਬੀਮਾ ਕੰਪਨੀਆਂ ਦਾ ਬੀਮਾ ਕਰਨ ਵੇਲੇ ਅਤੇ ਇਵਜਾਨਾ ਦੇਣ ਵੇਲੇ ਦਾ ਵਿਹਾਰ, ਅਧਿਕਾਰੀ ਅਤੇ ਪ੍ਰਬੰਧ ਵੱਖੋ-ਵੱਖਰੇ ਹਨ। ਜਿਸ ਵਾਅਦੇ ਨਾਲ ਬੀਮਾ ਕੀਤਾ ਜਾਂਦਾ ਹੈ ਉਸ ਨਾਲ ਇਵਜਾਨਾ ਕਦੇ ਵੀ ਨਹੀਂ ਮਿਲਦਾ।
#ਖੇਤੀਬਾੜੀ_ਅਤੇ_ਵਾਤਾਵਰਨ_ਜਾਗਰੂਕਤਾ_ਕੇਂਦਰ

ਸਾਰੇ ਡੈਮ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹਨ ਜਾਂ ਖਤਰੇ ਦੇ ਨਿਸ਼ਾਨ 'ਤੇ ਪਹੁੰਚ ਚੁੱਕੇ ਹਨ। ਇਹਨਾਂ ਵਿੱਚ ਹੋਰ ਪਾਣੀ ਰੋਕਣ ਦੀ ਜ਼ਿਆਦਾ ਸਮਰੱਥਾ ਨਹੀ...
03/09/2025

ਸਾਰੇ ਡੈਮ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹਨ ਜਾਂ ਖਤਰੇ ਦੇ ਨਿਸ਼ਾਨ 'ਤੇ ਪਹੁੰਚ ਚੁੱਕੇ ਹਨ। ਇਹਨਾਂ ਵਿੱਚ ਹੋਰ ਪਾਣੀ ਰੋਕਣ ਦੀ ਜ਼ਿਆਦਾ ਸਮਰੱਥਾ ਨਹੀਂ ਹੈ। ਵੱਧ ਤੋਂ ਵੱਧ ਤਿਆਰੀ ਕਰੋ ਜਿੰਨੀ ਕਰ ਸਕਦੇ ਹੋ।
All dams near or at danger marks and not having much capacity left. Prepare Prepare Prepare

3/9/2025 – ਸਵੇਰੇ 11 ਵਜੇ

ਭਾਖੜਾ ਡੈਮ
ਪੱਧਰ: 1678 ਫੁੱਟ
ਆਮਦ: 87,000 ਕਿਊਸਿਕ
ਨਿਕਾਸ: 65,000 ਕਿਊਸਿਕ

ਪੌਂਗ ਡੈਮ
ਪੱਧਰ: 1393 ਫੁੱਟ
ਆਮਦ: 1,60,000 ਕਿਊਸਿਕ
ਨਿਕਾਸ: 80,000 ਕਿਊਸਿਕ

ਰਣਜੀਤ ਸਾਗਰ ਡੈਮ
ਪੱਧਰ: 527 ਮੀਟਰ
ਆਮਦ: 1,08,000 ਕਿਊਸਿਕ
ਨਿਕਾਸ: 45,000 ਕਿਊਸਿਕ

ਤਿਆਰੀ ਕੀ ਹੋ ਸਕਦੀ ਹੈ ?
ਬੰਨ੍ਹਾਂ ਤੇ ਪਹਿਰੇਦਾਰੀ ਅਤੇ ਬਚਾਉਣ ਲਈ ਜਿੰਨਾਂ ਹੋ ਸਕੇ ਕੋਸ਼ਿਸ਼ । ਖਾਲੀ ਗੱਟਿਆਂ ਦਾ ਸੰਵੇਦਨਸ਼ੀਲ ਇਲਾਕਿਆਂ ਚ ਬੰਨ੍ਹ ਨੇੜ੍ਹੇ ਪ੍ਰਬੰਧ ਰੱਖਿਆ ਜਾਵੇ ।

ਜੇਕਰ ਹੜ੍ਹਾਂ ਦੀ ਅਤਿ ਸੰਭਾਵਨਾ ਵਾਲੇ ਇਲਾਕੇ ‘ਚ ਬੈਠੇ ਹੋ ਤਾਂ ਸੁਰੱਖਿਅਤ ਥਾਵਾਂ ਤੇ ਪਰਿਵਾਰ ਦੇ ਬਜ਼ੁਰਗਾਂ, ਬੱਚਿਆਂ ਨੂੰ ਪਹੁੰਚਾਇਆ ਜਾਵੇ ।

ਅੰਨ - ਪਾਣੀ ਅਤੇ ਸੁੱਕੇ ਰਾਸ਼ਨ ਦਾ ਢੁਕਵਾਂ ਪ੍ਰਬੰਧ ਰੱਖਿਆ ਜਾਵੇ ।

ਮੱਛਰਦਾਨੀਆਂ, ਤਰਪਾਲਾਂ, ਪੈਡ ਆਦਿ ਲੋੜੀਂਦੀ ਮਾਤਰਾ ‘ਚ ਕੋਲ ਰੱਖੇ ਜਾਣ।

ਪੰਜਾਬ ਵਿੱਚ ਹੜ੍ਹਪੰਜਾਬ ‘ਚ ਹੜ੍ਹਾਂ ਵਰਗੇ ਹਾਲਾਤ ਹਮੇਸ਼ਾ ਬਣਦੇ ਰਹੇ ਹਨ । ਸਿਰਫ ਸਾਲ ਬਦਲਦੇ ਰਹੇ ਹਨ ਕਦੇ 1988, 1993, 2019, 2023 ਅਤੇ ਹੁਣ ...
27/08/2025

ਪੰਜਾਬ ਵਿੱਚ ਹੜ੍ਹ

ਪੰਜਾਬ ‘ਚ ਹੜ੍ਹਾਂ ਵਰਗੇ ਹਾਲਾਤ ਹਮੇਸ਼ਾ ਬਣਦੇ ਰਹੇ ਹਨ । ਸਿਰਫ ਸਾਲ ਬਦਲਦੇ ਰਹੇ ਹਨ ਕਦੇ 1988, 1993, 2019, 2023 ਅਤੇ ਹੁਣ 2025। ਹੁਣ ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ,ਤਰਨਤਾਰਨ ਅਤੇ ਫਿਰੋਜ਼ਪੁਰ ਆਦਿ ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ । ਆਮ ਜਲ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕੁਦਰਤ ਦੀ ਮਾਰ ਅੱਗੇ ਕਿਸੇ ਦੀ ਨਹੀਂ ਚਲਦੀ। ਸੁੱਤੇ ਸਿੱਧ ਪਾਣੀ ਦਾ ਪੱਧਰ ਮਨੁੱਖ ਨੂੰ ਕਿਧਰ ਤੋਂ ਕਿੱਧਰ ਲੈ ਜਾਵੇਗਾ, ਇਹ ਵੀ ਨਹੀਂ ਪਤਾ।

ਇੱਥੇ ਵਿਚਾਰਨ ਯੋਗ ਮਸਲਾ ਇਹ ਹੈ ਕਿ ਆਏ ਸਾਲ ਆਉਣ ਵਾਲੇ ਹੜ ਕਿੰਨੀ ਕੁ ਕੁਦਰਤੀ ਸਮੱਸਿਆ ਹੈ ਅਤੇ ਕਿੰਨੀ ਕੁ ਮਨੁੱਖ ਦੀ ਆਪ ਦੀ ਬਣਾਈ ਹੋਈ। ਹਿਮਾਚਲ ਚੋਂ ਬੇਹਿਸਾਬ ਪਾਣੀ ਆਉਣ ਨਾਲ ਪੰਜਾਬ ਦੇ ਡੈਮਾਂ ਦੀ ਸਮਰੱਥਾ ਹੱਦ ਲਗਭਗ ਪੂਰੀ ਹੋ ਗਈ । ਪੋਂਗ ਡੈਮ, ਭਾਖੜਾ ਨੰਗਲ ਡੈਮ ਅਤੇ ਹਰੀਕੇ ਪੱਤਣ ‘ਚੋਂ ਛੱਡਿਆ ਜਾ ਰਿਹਾ ਪਾਣੀ ਪਿੰਡਾਂ ਵੱਡੀ ਮਾਰ ਕਰ ਰਿਹਾ ਹੈ। ਅੱਜ ਕੱਲ ਜੋ ਜਿਆਦਾ ਹੜ ਆ ਰਹੇ ਹਨ ਉਸ ਦਾ ਕਾਰਨ ਮਨੁੱਖੀ ਵਧੇਰੇ ਹੈ ।

ਬੰਨ੍ਹ ਪ੍ਰਬੰਧਕੀ ਬੋਰਡ ਦੀ ਕਾਰਗੁਜ਼ਾਰੀ ਤੇ ਪੰਜਾਬ ਵਾਸੀ ਪਿਛਲੇ ਕਈ ਸਾਲਾਂ ਤੋਂ ਸੁਆਲ ਖੜ੍ਹੇ ਕਰ ਰਹੇ ਹਨ । ਜੇਕਰ ਮੌਸਮ ਦੇ ਅਗਾਊ ਅਨੁਮਾਨ ਮੁਤਾਬਿਕ ਪਹਿਲਾਂ ਹੀ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਛੱਡਿਆ ਜਾਵੇ ਤਾਂ ਨੁਕਸਾਨ ਦਾ ਪੱਧਰ ਕੀਤੇ ਘੱਟ ਹੋਵੇ । ਬੋਰਡ ਵੱਲੋਂ ਪਿਛਲੇ ਸਾਲਾਂ ਚ ਇਹ ਤਰਕ ਦਿੱਤਾ ਗਿਆ ਸੀ ਕਿ ਝੀਲਾਂ ਭਰਨ ਲਈ ਪਹਿਲਾਂ ਬਰਸਾਤਾਂ ‘ਚ ਹੀ ਪਾਣੀ ਜਮ੍ਹਾਂ ਕਰਨਾ ਹੁੰਦਾ ਹੈ । ਮਾੜਾ ਪ੍ਰਬੰਧਕੀ ਢਾਂਚਾ ਜਾਂ ਤਾਂ ਮੌਸਮ ਦੇ ਅਗਾਊ ਅਨੁਮਾਨ ਮੁਤਾਬਿਕ ਪਾਣੀ ਛੱਡਣ ਦਾ ਹਿਸਾਬ ਨਹੀਂ ਲਾ ਪਾਉਂਦਾ ਜਾਂ ਨੀਅਤ ‘ਚ ਬੇਈਮਾਨੀ ਹੈ । ਇੱਕਦਮ ਛੱਡਿਆ ਪਾਣੀ ਪੰਜਾਬ ਦਾ ਕਰੋੜਾਂ ਦਾ ਨੁਕਸਾਨ ਕਰ ਜਾਂਦਾ ਹੈ ਅਤੇ ਕਈ ਪਰਿਵਾਰ ਕਰਜ਼ੇ ਅਤੇ ਮਾਨਸਿਕ ਬੋਝ ਦੀ ਪੰਡ ਥੱਲੇ ਆ ਜਾਂਦੇ ਹਨ ।

ਮੀਂਹ ਦੇ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰਕੇ, ਹਰ ਥਾਂ ਪੱਕੀਆਂ ਸੜਕਾਂ, ਪੱਕੇ ਵਿਹੜੇ ਹੋਣ ਕਰਕੇ ਪਾਣੀ ਰਿਸਣ ਦੀ ਥਾਂ ਘੱਟ ਗਈ ਹੈ, ਕਈ ਬਰਸਾਤੀ ਨਾਲਿਆਂ ‘ਚ ਭਰਤ ਪਾ ਕੇ ਕਲੋਨੀਆਂ ‘ਚ ਤਬਦੀਲ ਕਰ ਦਿੱਤੇ ਗਏ ਅਤੇ ਜਾਂ ਵਾਹ ਲਏ ਗਏ । ਮਿਸਾਲ ਵਜ਼ੋਂ ਲੁਧਿਆਣੇ ਦੁੱਗਰੀ ਤੋਂ ਸੰਗੋਵਾਲ ਵੱਲ ਜਾਂਦਾ ਸੂਆ ਰੋਡ, ਜਿੱਥੇ ਸੰਗੋਵਾਲ ਵੱਲੋਂ ਆਉਂਦੇ ਸੂਏ ਤੇ ਹੀ ਉਸਾਰੀ ਹੋਈ ਹੋਈ ਹੈ । ਜੀ. ਐੱਨ. ਈ.‌ ਕਾਲਜ ਕੋਲ ਪਹੁੰਚਣ ਤੋਂ ਪਹਿਲਾਂ ਹੀ ਸੂਏ ਦਾ ਕੋਈ ਨਿਸ਼ਾਨ ਨਹੀਂ ਦਿਖਦਾ । ਅਜਿਹਾ ਹੋਕ ਕਰਕੇ ਮੀਹ ਸਮੇਂ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਅਤੇ ਹੜ੍ਹਾਂ ਵਰਗੇ ਹਲਾਤ ਬਣ ਜਾਂਦੇ ਹਨ ।

ਪੰਜਾਬ ਵਿੱਚ ਹੜਾਂ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਦੇ ਬਹੁਤ ਜ਼ਿਲ੍ਹਿਆਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਲੋਕਾਂ ਨੂੰ ਸਾਵਧਾਨੀ ਅਤੇ ਅਹਿਤਿਆਤ ਰੱਖਣ ਵਾਸਤੇ ਕਿਹਾ ਗਿਆ ਹੈ। ਸੰਗਰੂਰ, ਮਾਨਸਾ, ਬਠਿੰਡਾ ਅਤੇ ਲੁਧਿਆਣਾ ਜ਼ਿਲ੍ਹੇ ਵਿੱਚ ਮੀਹ ਪੈਣ ਦੀ ਚੇਤਾਵਨੀ ਜਰੂਰ ਜਾਰੀ ਹੋਈ ਹੈ। ਅਜੀਤ ਅਖਬਾਰ ਦੀ ਬੀਤੇ ਦਿਨ ਛਪੀ ਖਬਰ ਮੁਤਾਬਕ ਲੁਧਿਆਣੇ ‘ਚ ਪਿਛਲੇ 47 ਸਾਲਾਂ ਦਾ ਮੀਂਹ ਦਾ ਰਿਕਾਰਡ ਟੁੱਟਿਆ।

ਲੋਕਾਂ ਨੇ ਆਪਣੇ ਪੱਧਰ ਉੱਤੇ ਕਈ ਕੋਸ਼ਿਸ਼ਾਂ ਕੀਤੀਆਂ, ਕਈ ਥਾਉਂ ਬੰਨ ਬਣਾਏ ਜਿਸ ਨਾਲ ਕੁਝ ਪਿੰਡਾਂ ਨੂੰ ਹੜਾਂ ਦੀ ਮਾਰ ਤੋਂ ਬਚਾਇਆ ਵੀ । ਪਰ ਜੋ ਹੱਲ ਸਰਕਾਰਾਂ ਦੇ ਪੱਧਰ ਉੱਤੇ ਹੋਣੇ ਚਾਹੀਦੇ ਸੀ ਉਹ ਸੰਤੁਸ਼ਟੀਜਨਕ ਨਹੀਂ ।

ਇਹ ਸੁਆਲ ਹੈ ਕਿ ਕੀ ਹਰਿਆਣਾ, ਰਾਜਸਥਾਨ ਲਈ ਭਾਂਡਾ ਬਣੇ ਅਤੇ ਪੰਜਾਬ ਲਈ ਸੋਕੇ ਅਤੇ ਹੜ੍ਹਾਂ ਦਾ ਕਾਰਨ ਬਣੇ ਬੰਨ੍ਹਾਂ (ਡੈਮਾਂ) ਦੇ ਮਾੜੇ ਪ੍ਰਬੰਧਾਂ ਅਤੇ ਪ੍ਰਬੰਧਕਾਂ ਦੀ ਬੇਈਮਾਨੀ ਤੇ ਸਿਆਸੀ ਆਗੂ ਸਖ਼ਤੀ ਨਾਲ ਕਾਰਵਾਈ ਕਿਉਂ ਨਹੀਂ ਕਰਦੇ ? ਹੜ੍ਹਾਂ ਨਾਲ ਹਰ ਵਾਰ ਜੋ ਵੀ ਮੁਸੀਬਤਾਂ, ਜੋ ਵੀ ਨੁਕਸਾਨ ਹੁੰਦਾ ਹੈ, ਜਿੰਮੇਵਾਰ ਧਿਰਾਂ ਕੋਈ ਹੱਲ ਕਰਨਾ ਚਾਹੁੰਦੀਆਂ ਹਨ ਜਾਂ ਸਿਰਫ ਰਵਾਇਤੀ ਤੌਰ ਤੇ ਗਸ਼ਤ ਕਰਕੇ ਹੀ ਉਹਨਾਂ ਦੀ ਜਿੰਮੇਵਾਰੀ ਪੂਰੀ ਹੋ ਜਾਂਦੀ ਹੈ? ਇਹ ਜਿੰਮੇਵਾਰ ਧਿਰਾਂ ਆਪਣੀ ਜਿੰਮੇਵਾਰੀ ਕਿਸੇ ਬੇਈਮਾਨੀ ਚੋਂ ਨਹੀਂ ਨਿਭਾਉਂਦੀਆਂ ਜਾਂ ਫਿਰ ਉਹਨਾਂ ਦੀ ਸਮਝ ਦਾ ਪੱਧਰ ਹੀ ਇੰਨਾ ਕੁ ਹੈ? ਕਾਰਨ ਭਾਵੇਂ ਕੋਈ ਵੀ ਹੋਵੇ ਪਰ ਹਰ ਵਾਰ ਇਸ ਸਵਾਲ ਮੁੜ ਘੁੜ ਕੇ ਸਾਹਮਣੇ ਆ ਜਾਂਦਾ ਹੈ ਕਿ ਪੰਜਾਬ ਦੇ ਨਾਲ ਕਲੋਨੀਆਂ ਵਾਲਾ ਸਲੂਕ ਕਿਉਂ?

#ਖੇਤੀਬਾੜੀ_ਅਤੇ_ਵਾਤਾਵਰਨ_ਜਾਗਰੂਕਤਾ_ਕੇਂਦਰ

ਪਲੀਤ ਹੋ ਰਹੇ ਧਰਤੀ ਹੇਠਲੇ ਪਾਣੀ ਅੱਜ ਜਦ ਤਕਰੀਬਨ ਥੋੜ੍ਹੇ-ਥੋੜ੍ਹੇ ਦਿਨਾਂ ਦੇ ਜਾਂ ਕਹਿ ਲਈਏ ਕਿ ਕੁਝ ਮਹੀਨਿਆਂ ਦੇ ਵਕਫੇ ਨਾਲ ਪੰਜਾਬ ‘ਚ ਕਿਸੇ ਨਾ...
18/08/2025

ਪਲੀਤ ਹੋ ਰਹੇ ਧਰਤੀ ਹੇਠਲੇ ਪਾਣੀ

ਅੱਜ ਜਦ ਤਕਰੀਬਨ ਥੋੜ੍ਹੇ-ਥੋੜ੍ਹੇ ਦਿਨਾਂ ਦੇ ਜਾਂ ਕਹਿ ਲਈਏ ਕਿ ਕੁਝ ਮਹੀਨਿਆਂ ਦੇ ਵਕਫੇ ਨਾਲ ਪੰਜਾਬ ‘ਚ ਕਿਸੇ ਨਾ ਕਿਸੇ ਥਾਂ ਤੇ ਕਾਰਖਾਨਾ ਲਾਉਣ ਦੀ ਗੱਲ ਤੁਰ ਪੈਂਦੀ ਹੈ ਤਾਂ ਪਲੀਤ ਹੋ ਰਹੇ ਧਰਤੀ ਹੇਠਲੇ ਪਾਣੀ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ । ਤਜ਼ਵੀਜਾਂ ਮੁਤਾਬਿਕ ਲੱਗਣ ਵਾਲੇ ਬਹੁਤੇ ਕਾਰਖਾਨੇ ਲਾਲ ਜਾਂ ਸੰਤਰੀ ਸ਼੍ਰੇਣੀ ਵਾਲੇ ਸਨ /ਹਨ। ਲਗਾਤਾਰ ਪਲੀਤ ਹੋ ਰਿਹਾ ਧਰਤੀ ਹੇਠਲਾ ਪਾਣੀ ਸਾਡੀ ਸਿਹਤ, ਖੇਤੀਬਾੜੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡਾ ਖਤਰਾ ਸਿੱਧ ਹੋਵੇਗਾ ।

ਤੱਥ ਜੋ ਸਾਨੂੰ ਜਾਣਨ ਦੀ ਲੋੜ ਹੈ:

ਸਮੱਸਿਆ ਦੀ ਗੰਭੀਰਤਾ: ਕੇਂਦਰੀ ਭੂ ਜਲ ਬੋਰਡ (CGWB) ਦੀ ਰਿਪੋਰਟ ਮੁਤਾਬਕ, ਪੰਜਾਬ ਦੇ 80% ਤੋਂ ਵੱਧ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ, ਆਰਸੈਨਿਕ, ਨਾਈਟ੍ਰੇਟ, ਫਲੋਰਾਈਡ ਅਤੇ ਹੈਵੀ ਮੈਟਲਜ਼ (ਜਿਵੇਂ ਸੀਸਾ ਅਤੇ ਕੈਡਮੀਅਮ) ਮਿਆਰ ਤੋਂ ਵੱਧ ਪਾਏ ਗਏ ਹਨ। ਕਿੱਥੇ - ਕਿੱਥੇ ਕੀ - ਕੀ ਮਿਆਰ ਤੋਂ ਵੱਧ ਹੈ, ਇਸਦਾ ਜ਼ਿਕਰ ਅਸੀਂ “ਪੰਜਾਬ ਦਾ ਜਲ ਸੰਕਟ” ਕਿਤਾਬਚੇ ‘ਚ ਵੀ ਕੀਤਾ ਹੈ ।

ਸਿਹਤ 'ਤੇ ਅਸਰ:ਮਾਲਵਾ ਖੇਤਰ ਵਿੱਚ ਕੈਂਸਰ ਦੀ ਦਰ ਇੰਡੀਆ ਦੀ ਔਸਤ ਨਾਲੋਂ ਵੀ ਜ਼ਿਆਦਾ ਹੈ । ਜਿਸ ਦਾ ਮੁੱਖ ਕਾਰਨ ਪ੍ਰਦੂਸ਼ਿਤ ਪਾਣੀ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਅਨੇਕਾਂ ਪਿੰਡਾਂ ‘ਚ ਪੀਣ ਵਾਲੇ ਪਾਣੀ ‘ਚ ਆਰਸੈਨਿਕ ਦੀ ਮਾਤਰਾ ਵਿਸ਼ਵ ਸਿਹਤ ਸੰਗਠਨ ਦੇ ਮਿਆਰ (10 ਮਾਈਕ੍ਰੋਗ੍ਰਾਮ/ਲੀਟਰ) ਤੋਂ ਵੱਧ ਹੈ, ਜੋ ਚਮੜੀ ਅਤੇ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ। ਨਾਈਟ੍ਰੇਟ ਪ੍ਰਦੂਸ਼ਣ ਕਾਰਨ "ਬਲੂ ਬੇਬੀ ਸਿੰਡਰੋਮ" ਦੇ ਮਾਮਲੇ ਵਧੇ ਹਨ, ਜੋ ਨਵਜੰਮੇ ਬੱਚਿਆਂ ਵਿੱਚ ਖੂਨ ਵਿੱਚ ਆਕਸੀਜਨ ਦੀ ਕਮੀ ਦਾ ਕਾਰਨ ਬਣਦਾ ਹੈ।

ਪ੍ਰਦੂਸ਼ਣ ਦੇ ਮੁੱਖ ਕਾਰਨ:

ਖੇਤੀਬਾੜੀ: ਪੰਜਾਬ ਵਿੱਚ ਹਰ ਸਾਲ 17 ਲੱਖ ਟਨ ਤੋਂ ਵੱਧ ਰਸਾਇਣਕ ਖਾਦਾਂ ਅਤੇ 3.2 ਲੱਖ ਟਨ ਕੀਟਨਾਸ਼ਕਾਂ ਦੀ ਵਰਤੋਂ ਹੁੰਦੀ ਹੈ, ਜੋ ਪਾਣੀ ਵਿੱਚ ਮਿਲ ਕੇ ਨਾਈਟ੍ਰੇਟ ਅਤੇ ਫਾਸਫੇਟ ਪ੍ਰਦੂਸ਼ਣ ਵਧਾਉਂਦੀਆਂ ਹਨ।

ਉਦਯੋਗਿਕ ਕੂੜਾ: ਲੁਧਿਆਣਾ ਦੇ ਬੁੱਢਾ ਨਾਲੇ ਵਿੱਚ 1500 ਤੋਂ ਵੱਧ ਉਦਯੋਗਿਕ ਇਕਾਈਆਂ ਜ਼ਹਿਰੀਲੇ ਰਸਾਇਣ ਸੁੱਟਦੀਆਂ ਹਨ, ਜੋ ਸਤਲੁਜ ਅਤੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ।

ਸੀਵਰੇਜ ਸਮੱਸਿਆ: ਸੀਵਰੇਜ ਦਾ ਸਹੀ ਟਰੀਟਮੈਂਟ ਨਹੀਂ ਹੁੰਦਾ, ਜੋ ਨਦੀਆਂ ਅਤੇ ਜ਼ਮੀਨ ‘ਚ ਮਿਲ ਕੇ ਉਸਨੂੰ ਪ੍ਰਭਾਵਿਤ ਕਰਦਾ ਹੈ।

ਯੂਰੇਨੀਅਮ ਦੀ ਮੌਜੂਦਗੀ: ਭਾਭਾ ਐਟੋਮਿਕ ਰਿਸਰਚ ਸੈਂਟਰ (BARC) ਦੇ ਅਧਿਐਨ ਮੁਤਾਬਕ, ਮਾਲਵਾ ਖੇਤਰ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ 60-200 ਮਾਈਕ੍ਰੋਗ੍ਰਾਮ/ਲੀਟਰ ਤੱਕ ਹੈ, ਜੋ ਸੁਰੱਖਿਅਤ ਸੀਮਾ (30 ਮਾਈਕ੍ਰੋਗ੍ਰਾਮ/ਲੀਟਰ) ਤੋਂ ਕਈ ਗੁਣਾ ਵੱਧ ਹੈ।

ਖੇਤੀਬਾੜੀ ਅਤੇ ਵਾਤਾਵਰਣ 'ਤੇ ਅਸਰ: ਪ੍ਰਦੂਸ਼ਿਤ ਪਾਣੀ ਨਾਲ ਸਿੰਚਾਈ ਕਰਨ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ 20-30% ਤੱਕ ਘਟੀ ਹੈ। ਜ਼ਹਿਰੀਲੇ ਤੱਤ ਯੁਕਤ ਪਾਣੀ ਫਸਲਾਂ ‘ਚ ਜ਼ਹਿਰੀਲੇ ਤੱਤ ਪਹੁੰਚਾ ਰਿਹਾ ਹੈ।

ਪ੍ਰਭਾਵਿਤ ਖੇਤਰ: ਮਾਲਵਾ (ਬਠਿੰਡਾ, ਮੁਕਤਸਰ, ਫਰੀਦਕੋਟ), ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਅਤੇ ਪਟਿਆਲਾ ਵਿੱਚ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਵੱਧ ਹੈ।

ਪਾਣੀ ਦੀ ਘਟਦੀ ਮਾਤਰਾ: ਪੰਜਾਬ ਵਿੱਚ ਹਰ ਸਾਲ ਧਰਤੀ ਹੇਠਲੇ ਪਾਣੀ ਦਾ ਪੱਧਰ 0.5-1 ਮੀਟਰ ਤੱਕ ਘਟ ਰਿਹਾ ਹੈ, ਜੋ ਪ੍ਰਦੂਸ਼ਣ ਨੂੰ ਹੋਰ ਗੰਭੀਰ ਕਰਦਾ ਹੈ ਕਿਉਂਕਿ ਘੱਟ ਪਾਣੀ ਵਿੱਚ ਜ਼ਹਿਰੀਲੇ ਤੱਤ ਜ਼ਿਆਦਾ ਸੰਘਣੇ ਹੋ ਜਾਂਦੇ ਹਨ।

ਅਸੀਂ ਕੀ ਕਰ ਸਕਦੇ ਹਾਂ?

ਪਾਣੀ ਬਚਾਓ: ਤੁਪਕਾ ਸਿੰਚਾਈ ਅਤੇ ਫੁਹਾਰਾ ਵਿਧੀ ਨਾਲ ਸਿੰਚਾਈ । ਚੌਲ-ਕਣਕ ਦੀ ਬਜਾਏ ਘੱਟ ਪਾਣੀ ਵਾਲੀਆਂ ਫਸਲਾਂ । ਮੰਡੀ ਲੱਭਣ ਲਈ ਸਰਕਾਰ ਤੇ ਟੇਕ ਰੱਖਣ ਦੀ ਬਜਾਇ ਖੁਦ ਉੱਦਮ ਕਰਕੇ - ਪ੍ਰੋਸੈਸਿੰਗ ਆਦਿ ਬਾਰੇ ਵੇਖ ਕੇ ਵੱਧ ਮੁੱਲ ਵੱਟਿਆ ਜਾ ਸਕਦਾ ਹੈ।

ਜੈਵਿਕ ਖੇਤੀ: ਰਸਾਇਣਕ ਖਾਦਾਂ ਦੀ ਬਜਾਏ ਜੈਵਿਕ ਖਾਦਾਂ (ਗੋਬਰ, ਕੰਪੋਸਟ) ਦੀ ਵਰਤੋਂ ।

ਬਰਸਾਤੀ ਪਾਣੀ ਸਾਂਭ ਸੰਭਾਲ : ਸਮਰੱਥਾ ਵਾਲੇ ਸੱਜਣ ਦਸਵੰਧ ਕੱਢ ਕੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾ ਸਕਦੇ ਹਨ । ਅਜਿਹਾ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕੇਗਾ ।

ਜਾਗਰੂਕਤਾ ਅਤੇ ਸੰਘਰਸ਼: ਆਪਣੇ ਭਾਈਚਾਰੇ ਵਿੱਚ ਪ੍ਰਦੂਸ਼ਿਤ ਪਾਣੀ ਦੇ ਖਤਰਿਆਂ ਬਾਰੇ ਸਕੂਲਾਂ, ਸੱਥਾਂ ਅਤੇ ਸੋਸ਼ਲ ਮੀਡੀਆ ਰਾਹੀਂ ਚਰਚਾ ਕਰੋ। ਮੱਤੇਵਾੜਾ, ਸਾਂਝਾ ਮੋਰਚਾ ਜੀਰਾ, ਮੁਦਕੀ ਮੋਰਚਾ, ਚਮਕੌਰ ਸਾਹਿਬ ਮੋਰਚਾ, ਤਲਵੰਡੀ ਅਕਲੀਆਂ ਅਤੇ ਲੈਂਡ ਪੂਲਿੰਗ ਨੀਤੀ ਆਦਿ ‘ਚ ਲੋਕ ਰੋਹ ਕਰਕੇ ਹੀ ਸਰਕਾਰ ਨੂੰ ਪੈਰ ਪਿਛਾਂਹ ਖਿੱਚਣੇ ਪਏ ਹਨ ।
#ਖੇਤੀਬਾੜੀ_ਅਤੇ_ਵਾਤਾਵਰਣ_ਜਾਗਰੂਕਤਾ_ਕੇਂਦਰ

ਲੈਂਡ ਪੂਲਿੰਗ ਨੀਤੀ ਦੀ ਵਾਪਸੀ  ਪਿਛਲੇ ਕੁਝ ਸਮੇਂ ਤੋਂ ਪੰਜਾਬ ‘ਚ ਲੈਂਡ ਪੂਲਿੰਗ ਨੀਤੀ ਦਾ ਮਸਲਾ ਕਾਫ਼ੀ ਚਰਚਾ ਦਾ ਵਿਸ਼ਾ ਰਿਹਾ ਹੈ । ਇਸ ਬਾਬਤ ਕਿ...
12/08/2025

ਲੈਂਡ ਪੂਲਿੰਗ ਨੀਤੀ ਦੀ ਵਾਪਸੀ

ਪਿਛਲੇ ਕੁਝ ਸਮੇਂ ਤੋਂ ਪੰਜਾਬ ‘ਚ ਲੈਂਡ ਪੂਲਿੰਗ ਨੀਤੀ ਦਾ ਮਸਲਾ ਕਾਫ਼ੀ ਚਰਚਾ ਦਾ ਵਿਸ਼ਾ ਰਿਹਾ ਹੈ । ਇਸ ਬਾਬਤ ਕਿਸਾਨ ਦਲੀਲਾਂ ਨਾਲ ਖਦਸ਼ੇ ਗਿਣਾਉਂਦੇ ਰਹੇ ਅਤੇ ਸਰਕਾਰ ਇਹ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕਰਦੀ ਰਹੀ ਕਿ ਨੀਤੀ ਕਿਸਾਨਾਂ ਲਈ ਲਾਹੇਵੰਦ ਹੈ। ਸਰਕਾਰੀ ਤੰਤਰ ਵੱਲੋਂ ਇਹ ਪੇਸ਼ਕਾਰੀ ਵੀ ਕੀਤੀ ਗਈ ਕਿ ਕਈ ਥਾਵਾਂ ਤੇ ਲੋਕਾਂ ਨੇ ਆਪਣੀ ਇੱਛਾ ਨਾਲ ਜ਼ਮੀਨ ਦੇਣੀ ਸ਼ੁਰੂ ਕਰ ਦਿੱਤੀ ਹੈ । ਹਾਲਾਂਕਿ ਜ਼ਮੀਨ ਦੇਣ ਵਾਲਿਆਂ ਦੀ ਪਛਾਣ ਵੱਡੇ ਕਾਰੋਬਾਰੀਆਂ ਵਜ਼ੋਂ ਹੋਈ ਸੀ, ਜਿਸ ਤੋਂ ਆਮ ਲੋਕਾਂ ਨੂੰ ਇਹ ਖਦਸ਼ਾ ਹੋਣਾ ਵੀ ਸੁਭਾਵਿਕ ਸੀ ਕਿ ਜਾਂ ਤਾਂ ਜ਼ਮੀਨ ਲੈਣ ਲਈ ਕਾਰੋਬਾਰੀਆਂ ਦੀ ਬਾਂਹ ਮਰੋੜੀ ਜਾ ਰਹੀ ਹੈ ਜਾਂ ਓਹਨਾਂ ਨੂੰ ਵੱਡੇ ਫਾਇਦੇ ਦਿੱਤੇ ਜਾ ਰਹੇ ਹਨ । ਸਰਕਾਰੀ ਧੱਕੇਸ਼ਾਹੀ ਓਦੋਂ ਸਾਫ਼ ਦਿਖੀ ਜਦ ਸਰਵੇਖਣ ਅਧੀਨ ਆਈਆਂ ਜ਼ਮੀਨਾਂ ਦੀ ਖਰੀਦ ਵੇਚ ਤੇ ਪਾਬੰਧੀ ਲਾ ਦਿੱਤੀ ਗਈ । ਕਿਸਾਨਾਂ ਤੋਂ ਜ਼ਮੀਨ ਲੈਣ ਦਾ ਇਹ ਅਸਿੱਧਾ ਤਰੀਕਾ ਹੀ ਸੀ ।

ਕਿਸਾਨ ਅੰਦੋਲਨ ਵੇਲੇ ਤੋਂ ਆਮ ਲੋਕਾਂ ਦੀ ਵੀ ਇਹ ਸਮਝ ਬਣੀ ਹੈ ਕਿ ਸਰਕਾਰ ਕਿਸਾਨ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਵੱਡੇ ਕਾਰੋਬਾਰੀ ਘਰਾਣਿਆਂ ਦੇ ਹਿੱਤ ਪੂਰਦੀ ਹੈ । ਚੇਤੰਨ ਹੋਏ ਪੰਜਾਬ ਵਾਸੀਆਂ ਨੇ ਕਿਸਾਨ ਮੋਰਚੇ ਵਾਂਗ ਹੀ ਇੱਕਜੁੱਟ ਹੋ ਕੇ ਇਸ ਨੀਤੀ ਵਿਰੁੱਧ ਲਾਮਬੰਦੀ ਕੀਤੀ । ਸਿੱਟੇ ਵਜ਼ੋਂ ਸਰਕਾਰ ਨੂੰ ਪੈਰ ਪਿੱਛੇ ਕਰਨੇ ਪਏ ਅਤੇ ਲੈਂਡ ਪੂਲਿੰਗ ਨੀਤੀ ਦੀ ਵਾਪਸੀ ਹੋਈ । ਪੰਜਾਬ ਵਾਸੀਆਂ ਨੇ ਨੇੜ ਭੂਤ ‘ਚ ਹੋਏ ਅਨੇਕਾਂ ਅਜਿਹੇ ਸੰਘਰਸ਼ਾਂ ਤੋਂ ਜਾਗਰੂਕ ਹੋਣਾ, ਲਾਮਬੰਦ ਹੋਣਾ ਅਤੇ ਲੜਨਾ ਸਿੱਖਿਆ ਹੈ । ਆਸ ਹੈ ਕਿ ਇਹ ਭਵਿੱਖ ਪੰਜਾਬ ਦੇ ਭਵਿੱਖ ਲਈ ਚੰਗਾ ਸਿੱਧ ਹੋਵੇਗਾ ।

ਕੁਲਵਿੰਦਰ ਜੀਤ ਕੌਰ

ਪਤਾ ਨਹੀਂ ਸੱਚ ਕਿ ਝੂਠਅੱਜ ਕਿਸੇ ਵੀ ਖਿੱਤੇ ਦਾ ਕਿਸੇ ਵੀ ਸ਼ੈ ਦਾ ਕੋਈ ਪਹਿਲੂ ਐਸਾ ਨਹੀਂ ਬਚਿਆ ਜਿਸ ਉੱਤੇ ਕੋਈ ਖੋਜ ਨਾ ਹੋ ਰਹੀ ਹੋਵੇ। ਇੰਡੀਅਨ ਐ...
07/08/2025

ਪਤਾ ਨਹੀਂ ਸੱਚ ਕਿ ਝੂਠ
ਅੱਜ ਕਿਸੇ ਵੀ ਖਿੱਤੇ ਦਾ ਕਿਸੇ ਵੀ ਸ਼ੈ ਦਾ ਕੋਈ ਪਹਿਲੂ ਐਸਾ ਨਹੀਂ ਬਚਿਆ ਜਿਸ ਉੱਤੇ ਕੋਈ ਖੋਜ ਨਾ ਹੋ ਰਹੀ ਹੋਵੇ। ਇੰਡੀਅਨ ਐਕਸਪ੍ਰੈਸ ਵਿੱਚ ਛਪੀ ਇੱਕ ਖਬਰ ਮੁਤਾਬਕ ਟਮਾਟਰ ਆਲੂ ਦਾ ਪੂਰਵਜ ਹੈ ਅਤੇ ਇਹ ਸਭ ਤੋਂ ਪਹਿਲਾਂ ਦੱਖਣੀ ਅਮਰੀਕਾ ਵਿੱਚ ਉਗਾਇਆ ਜਾਂਦਾ ਸੀ ਅਤੇ 16ਵੀਂ ਸਦੀ ਵਿੱਚ ਇਸ ਦੀ ਆਮਦ ਪੂਰੀ ਦੁਨੀਆ ਵਿਚ ਹੋਈ। ਦੋਨਾਂ ਦਾ ਸਵਾਦ ਵੱਖਰਾ ਹੈ ਦੋਨਾਂ ਦੀ ਦਿੱਖ ਵੱਖਰੀ ਹੈ ਦੋਨਾਂ ਦੀ ਵਰਤੋਂ ਵੱਖਰੀ ਹੈ, ਇਸ ਸਬੰਧੀ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਕਿਸੇ ਪੁਰਾਣੀ ਲਿਖਤ ਵਿੱਚੋਂ ਮਿਲਦੀ ਹੈ ਜਾਂ ਕੋਈ ਹੋਰ ਜਾਣਕਾਰੀ ਜਿਹੜੀ ਇਸ ਖੋਜ ਦੇ ਸੱਚ ਅਤੇ ਝੂਠ ਹੋਣ ਬਾਰੇ ਕੋਈ ਗੱਲ ਕਰ ਸਕਦੀ ਹੋਵੇ ਤਾਂ ਜਰੂਰ ਸਾਂਝੀ ਕਰਿਓ ਜੀ।

ਗੁਰੂ ਨਾਨਕ ਬਾਣੀ ਵਿੱਚ ਵਾਤਾਵਰਨ ਦੀ ਮਹੱਤਤਾ ਵਾਤਾਵਰਨ ਤੋਂ ਭਾਵ ਜਿਸ ਵਿੱਚ ਅਸੀਂ ਰਹਿੰਦੇ ਹਾਂ ਜਿਸ ਦੇ ਤਹਿਤ ਭੂ ਮੰਡਲ,ਜਲ ਮੰਡਲ, ਵਾਯੂ ਮੰਡਲ, ਜ...
28/07/2025

ਗੁਰੂ ਨਾਨਕ ਬਾਣੀ ਵਿੱਚ ਵਾਤਾਵਰਨ ਦੀ ਮਹੱਤਤਾ
ਵਾਤਾਵਰਨ ਤੋਂ ਭਾਵ ਜਿਸ ਵਿੱਚ ਅਸੀਂ ਰਹਿੰਦੇ ਹਾਂ ਜਿਸ ਦੇ ਤਹਿਤ ਭੂ ਮੰਡਲ,ਜਲ ਮੰਡਲ, ਵਾਯੂ ਮੰਡਲ, ਜੀਵ ਮੰਡਲ ਆਉਂਦੇ ਹਨ, ਜੋ ਕੁਝ ਵੀ ਆਲੇ- ਦੁਆਲੇ ਚ ਵਿਆਪਕ ਹੈ ਵਾਤਾਵਰਨ ਅਖਵਾਉਂਦਾ ਹੈ। ਭੌਤਿਕ, ਰਸਾਇਣਿਕ ਤੇ ਜੈਵਿਕ ਤੱਤਾਂ ਦੇ ਸੁਮੇਲ ਸਦਕਾ ਹੀ ਵਾਤਾਵਰਨ ਦੀ ਸਿਰਜਣਾ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਮਾਨਵੀ ਜੀਵਨ ਦੇ ਹਰੇਕ ਸਰੋਕਾਰ ਭਾਵੇਂ ਉਹ ਅਧਿਆਤਮਕ ਅਨੁਭਵ ਹੋਵੇ ਜਾਂ ਸਮਾਜਿਕ ਜੀਵਨ ਨਾਲ ਅਤਿਅੰਤ ਨੇੜਤਾ ਰੱਖਦੀ ਹੈ।

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।

ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਪਾਣੀ ਨੂੰ ਪਿਤਾ ਦਾ ਦਰਜਾ ਦਿੰਦਿਆਂ ਇਸ ਦੀ ਜੀਵਨ ਵਿੱਚ ਮਹੱਤਤਾ ਨੂੰ ਬਿਆਨ ਕਰਦੇ ਹਨ ਪਾਣੀ ਜੀਵਨ ਦਾ ਆਧਾਰ ਸਰੋਤ ਹੈ ਜੀਵਨ ਲਈ ਅੰਮ੍ਰਿਤ ਸਮਾਨ ਹੈ ਪਰ ਅਜੋਕੇ ਸਮੇਂ ਵਿੱਚ ਪਾਣੀ ਦੀ ਬਰਬਾਦੀ ਨੂੰ ਗੁਰੂ ਗ੍ਰੰਥ ਸਾਹਿਬ ਦੁਆਰਾ ਰਚੀ ਬਾਣੀ ਨੂੰ ਆਧਾਰ ਬਣਾ ਕੇ ਰੋਕਿਆ ਜਾ ਸਕਦਾ ਹੈ। ਵਾਤਾਵਰਨ ਵਿੱਚ ਹਵਾ ਦਾ ਅਹਿਮ ਸਥਾਨ ਹੈ ਧਰਤੀ ਤੇ ਪਸ਼ੂ, ਪੰਛੀ, ਮਨੁੱਖ ਸਾਹ ਹੀ ਹਵਾ ਕਰਕੇ ਲੈਂਦੇ ਹਨ ਉਦਯੋਗਾਂ, ਵਾਹਨਾ ਦੁਆਰਾ ਛੱਡਿਆ ਜਾ ਰਿਹਾ ਜ਼ਹਿਰੀਲਾ ਧੂੰਆਂ ਵਾਤਾਵਰਣ ਨੂੰ ਦੂਸ਼ਿਤ ਬਣਾ ਰਿਹਾ ਗੁਰੂ ਨਾਨਕ ਬਾਣੀ ਵਿੱਚ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਉਹ ਹਵਾ ਹੀ ਹੈ ਜੋ ਧਰਤੀ ਨੂੰ ਸੰਜੀਵਤਾ ਬਖਸ਼ਦੀ ਹੈ।

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।

ਵਰਤਮਾਨ ਸਮੇਂ ਵਿੱਚ ਭੂ-ਪ੍ਰਦੂਸ਼ਣ ਵੀ ਇੱਕ ਅਹਿਮ ਕਾਰਨ ਹੈ ਭੂਮੀ ਦੇ ਭੌਤਿਕ ਰਸਾਇਣਿਕ ਜਾਂ ਜੈਵਿਕ ਗੁਣਾਂ ਚ ਅਜਿਹੀ ਕੋਈ ਵੀ ਮਾੜੀ ਤਬਦੀਲੀ ਜੋ ਜੀਵ-ਜੰਤੂਆ ਮਨੁੱਖਾ ਲਈ ਮਾੜੀ ਹੋਵੇ ਜਿਸ ਤੋਂ ਭੂਮੀ ਦੀ ਉਦਯੋਗਤਾ ਖ਼ਤਮ ਹੁੰਦੀ ਹੋਵੇ ਉਹ ਭੂ ਪ੍ਰਦੂਸ਼ਣ ਹੀ ਹੈ। ਗੁਰੂ ਨਾਨਕ ਬਾਣੀ ਵਿੱਚ ਧਰਤੀ ਨੂੰ ਮਾਤਾ ਕਿਹਾ ਗਿਆ ਹੈ ਅਤੇ ਮਾਤਾ ਦਾ ਤਾਂ ਸਤਿਕਾਰ ਬਹੁਤ ਹੀ ਬਣਦਾ ਹੈ ਜਿਸ ਭੂ ਨੇ ਭਾਵ ਧਰਤੀ ਨੇ ਸਮੁੱਚੀ ਲੁਕਾਈ ਦਾ ਭਾਰ ਆਪਣੇ ਉੱਪਰ ਉਠਾਇਆ ਹੋਇਆ ਹੈ, ਉਹ ਧੰਨ ਹੈ ਉਸ ਤੋਂ ਬਲਿਹਾਰੇ ਜਾਈਏ ਪਰ ਅਪਮਾਨ, ਬੇਕਦਰੀ ਮਨੁੱਖ ਜੋ ਆਪਣੇ ਸਵਾਰਥ ਵਾਸਤੇ ਕਰਦਾ ਹੈ ਉਹ ਅਕਿਰਤਘਣਤਾ ਹੀ ਹੈ।

ਸੰਤੁਲਿਤ ਵਾਤਾਵਰਨ ਦੀ ਸਥਾਪਨਾ ਚ ਰੁੱਖ ਵਡਮੁੱਲਾ ਯੋਗਦਾਨ ਪਾਉਂਦੇ ਹਨ। ਹਵਾ ਪ੍ਦੂਸ਼ਣ ਨੂੰ ਰੋਕਣ ਲਈ ਅਤੇ ਖੁਸ਼ਹਾਲ ਹਰਿਆਵਲੀ ਧਰਤੀ ਬਣਾਉਣ ਲਈ ਯੋਗਦਾਨ ਪਾਉਂਦੇ ਹਨ। ਵਰਤਮਾਨ ਸਮੇਂ ਵਿੱਚ ਰੁੱਖਾਂ ਦੀ ਕਟਾਈ ਸਾਨੂੰ ਇੱਕ ਹਨ੍ਹੇਰੇ ਭਵਿੱਖ ਵੱਲ ਲੈ ਜਾ ਰਹੀ ਹੈ ਮਨੁੱਖ ਨੂੰ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਨੂੰ ਛੱਡ ਕੇ ਹਵਾ, ਪਾਣੀ, ਭੂ ਨੂੰ ਸੁਰੱਖਿਤ ਕਰਨਾ ਚਾਹੀਦਾ ਹੈ ਜੋ ਭਵਿੱਖ ਵਿੱਚ ਧਰਤੀ ਤੇ ਜੀਵਨ ਸੁਖਾਲਾ ਸੰਭਵ ਰਹਿ ਸਕੇ।
ਕੁਲਵਿੰਦਰ ਜੀਤ ਕੌਰ

ਦਰਿਆਈ ਪਾਣੀਆਂ ਦਾ ਮਸਲਾ ਦਰਿਆਈ ਪਾਣੀਆਂ ਦੇ ਮਸਲੇ ਤੇ ਹਰਿਆਣਾ, ਰਾਜਸਥਾਨ ਜਾਂ ਦਿੱਲੀ ਤਖ਼ਤ ਸਿਆਸਤ ਜੋ ਵੀ ਸਿਆਸਤ ਕਰੇ, ਇਹ ਓਹਨਾਂ ਨੂੰ ਮਾਫ਼ਕ ਹੈ...
13/07/2025

ਦਰਿਆਈ ਪਾਣੀਆਂ ਦਾ ਮਸਲਾ

ਦਰਿਆਈ ਪਾਣੀਆਂ ਦੇ ਮਸਲੇ ਤੇ ਹਰਿਆਣਾ, ਰਾਜਸਥਾਨ ਜਾਂ ਦਿੱਲੀ ਤਖ਼ਤ ਸਿਆਸਤ ਜੋ ਵੀ ਸਿਆਸਤ ਕਰੇ, ਇਹ ਓਹਨਾਂ ਨੂੰ ਮਾਫ਼ਕ ਹੈ । ਪਰ ਦਰਿਆਈ ਪਾਣੀਆਂ ਦੇ ਮਸਲੇ ਤੇ ਹਲਕੀ ਸਿਆਸਤ ਨੇ ਪੰਜਾਬ ਦਾ ਨੁਕਸਾਨ ਹੀ ਕੀਤਾ ਹੈ ਅਤੇ ਅੱਗੇ ਵੀ ਕਰੇਗੀ । ਵਿਧਾਨ ਸਭਾ ‘ਚ ਸਮੇਂ ਸਮੇਂ ਤੇ ਸੱਦੇ ਗਏ ਇਜਲਾਸਾਂ ‘ਚ ਕਦੇ ਵੀ ਪੰਜਾਬ ਮਤਾ ਜਾਂ ਕਾਰਵਾਈ ਓਨੀ ਸਖ਼ਤੀ ਨਾਲ ਨਹੀਂ ਹੋਈ, ਜਿੰਨੀ ਜ਼ਰੂਰੀ ਹੈ, ਅਤੇ ਨਿਯਮਾਂ ਮੁਤਾਬਿਕ ਸਹੀ ਵੀ ।

ਰਾਇਪੇਰੀਅਨ ਸਿਧਾਂਤ ਮੁਤਾਬਿਕ ਪੰਜਾਬ ਆਪਣੇ ਕੁਦਰਤੀ ਵਸੀਲੇ ਪਾਣੀ ਦੀ ਮੁਕੰਮਲ ਮਾਲਕੀ ਦਾ ਅਖਤਿਆਰ ਰੱਖਦਾ ਹੈ । ਸਿਧਾਂਤ ਆਖਦਾ ਹੈ ਕਿ ਜਿਸ ਰਾਜ ਚੋਂ ਦਰਿਆ ਲੰਘਦੇ ਹੋਣ, ਭਾਵ ਜੋ ਰਾਜ ਦਰਿਆ ਦਾ ਵਹਿਣ ਖੇਤਰ ਹੈ, ਜਿਥੋਂ ਦੇ ਲੋਕ ਹੜ੍ਹਾਂ ਦੀ ਮਾਰ ਝੱਲਦੇ ਹਨ, ਉਸ ਦਰਿਆ ਦੇ ਪਾਣੀ ਤੇ ਮੁਕੰਮਲ ਹੱਕ ਉਸ ਰਾਜ ਦਾ ਹੁੰਦਾ ਹੈ । ਜਿੱਥੇ ਹੋਰ ਮੁਲਕਾਂ ਨੇ ਪਾਣੀਆਂ ਦੀ ਵੰਡ ਦੇ ਰੌਲਿਆਂ ਨੂੰ ਰਾਇਪੇਰੀਅਨ ਨਿਯਮਾਂ ਮੁਤਾਬਿਕ ਹੱਲ ਕੀਤਾ ਹੈ ਉਥੇ ਹੀ ਇੰਡੀਆ ਦੇ ਵੱਖ ਵੱਖ ਸੂਬਿਆਂ ਦਰਮਿਆਨ ਦਰਿਆਈ ਪਾਣੀ ਨੂੰ ਲੈ ਕੇ ਹੋਏ ਵਿਵਾਦ ਜਿਵੇਂ ਕਿ ਨਰਮਦਾ ਜਲ ਵਿਵਾਦ, ਕ੍ਰਿਸ਼ਨਾ ਜਲ ਵਿਵਾਦ ਅਤੇ ਕਾਵੇਰੀ ਜਲ ਵਿਵਾਦ ਆਦਿ ਰਾਇਪੇਰੀਅਨ ਨਿਯਮਾਂ ਮੁਤਾਬਿਕ ਹੀ ਹੱਲ ਕੀਤੇ ਗਏ ਹਨ ।

ਮੌਜ਼ੂਦਾ ਸਰਕਾਰ ਵੱਲੋਂ ਪਿਛਲੇ ਮਹੀਨੇ ਸੱਦੇ ਗਏ ਵਿਸ਼ੇਸ਼ ਇਜਲਾਸ ਚ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਪੁਨਰਗਠਨ ਦੀ ਮੰਗ ਜਾਂ ਇਸਦੇ ਫੈਂਸਲੇ ਨੂੰ ਨਾ ਮੰਨਣ ਦਾ ਮਤਾ ਸੰਕੇਤਕ ਵਿਰੋਧ ਦੇ ਤੌਰ ਤੇ ਥੋੜ੍ਹਾ ਬਹੁਤ ਠੀਕ ਹੈ, ਪਰ ਜੋ ਲੋੜੀਂਦਾ ਸੀ, ਓਹ ਨਹੀਂ ਹੋਇਆ । ਇਸੇ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਵੀ ਪਾਣੀਆਂ ਬਾਰੇ ਸਾਰੇ ਸਮਝੌਤੇ ਰੱਦ ਕਰਨ ਦਾ ਫੈਂਸਲਾ ਕਿਵੇਂ ਠੀਕ ਕਿਹਾ ਜਾ ਸਕਦਾ ਸੀ ਜੇਕਰ ਉਹ ਨਾਲ ਲੱਗਦਿਆਂ ਦੂਜੇ ਰਾਜਾਂ ਨੂੰ ਜਾ ਰਹੇ ਪਾਣੀ ਤੇ ਵੀ ਹੱਕ ਜਿਤਾਉਂਦੇ । ਪਰ ਉਸ ਵੇਲੇ ਇਹ ਕਿਹਾ ਗਿਆ ਕਿ ਦੂਜੇ ਸੂਬਿਆਂ ਨੂੰ ਜਿਨ੍ਹਾਂ ਪਾਣੀ ਪਹਿਲਾਂ ਜਾ ਰਿਹਾ ਹੈ, ਓਨਾਂ ਜਾਂਦਾ ਰਹੇਗਾ । ਅਜਿਹਾ ਪਾਰਟੀਆਂ ਦੇ ਸਿਆਸੀ ਹਿੱਤਾਂ ਨੂੰ ਅੱਗੇ ਰੱਖ ਅਤੇ ਪੰਜਾਬ ਦੇ ਹਿੱਤਾਂ ਨੂੰ ਟਿੱਚ ਜਾਣਦਿਆਂ ਹੀ ਹੋਇਆ । ਫੌਜੀਆਂ ਦੀ ਲੋੜ ਦੇ ਬਹਾਨੇ ਰਾਜਸਥਾਨ ਨੂੰ ਦਿੱਤੇ ਜਾਣ ਵਾਲੇ ਵਾਧੂ ਪਾਣੀ ਬਾਰੇ ਮੁੱਖ ਮੰਤਰੀ ਜਾਂ ਕਿਸੇ ਹੋਰ ਮੰਤਰੀ /ਅਫ਼ਸਰ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਕਿੰਨਾ ਪਾਣੀ ਦਿੱਤਾ ਜਾ ਰਿਹਾ ਹੈ ਅਤੇ ਕਦੋਂ ਤੱਕ ਦਿੱਤਾ ਜਾਵੇਗਾ । ਹਰਿਆਣੇ ਨਾਲ ਪਿੱਛੇ ਜਹੇ ਹੋਏ ਵਿਵਾਦ ਵੇਲੇ ਮੁੱਖ ਮੰਤਰੀ ਦਾ ਇਹ ਬਿਆਨ ਕਿ “ਪਿਆਰ ਨਾਲ ਮੰਗਦੇ ਤਾਂ ਦੇ ਦਿੰਦੇ” ਵੀ ਢੁਕਵਾਂ ਨਹੀਂ । ਜਦ ਪੰਜਾਬ ਆਪਣੀਆਂ ਲੋੜਾਂ ਲਈ ਧਰਤੀ ਦੀ ਕੁੱਖ ਪਾਣੀ ਖੁਣੋਂ ਸੁੰਨੀ ਕਰ ਰਿਹਾ ਹੈ ਭਾਵ ਦਰਿਆਈ ਪਾਣੀਆਂ ਦੀ ਥਾਂ ਧਰਤੀ ਹੇਠਲਾ ਪਾਣੀ ਵਰਤ ਕੇ ਲੋੜਾਂ ਪੂਰੀਆਂ ਕਰ ਰਿਹਾ ਹੈ ਤਾਂ ਅਜਿਹੇ ਬਿਆਨ ਅਤੇ ਕਾਰਗੁਜਾਰੀ ਢੁਕਵੀਂ ਨਹੀਂ । ਕਿਸੇ ਵੀ ਨਵੀਂ ਪੁਰਾਣੀ ਧਿਰ ਦੇ ਸਿਆਸੀ ਨਫੇ ਨੁਕਸਾਨ ਹੋ ਸਕਦੇ ਹਨ, ਪਰ ਪਾਣੀਆਂ ਦੇ ਮਸਲੇ ਤੇ ਸੌੜੀ ਸਿਆਸਤ ਪੰਜਾਬ ਦਾ ਨੁਕਸਾਨ ਹੀ ਕਰ ਰਹੀ ਹੈ । ਕੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਵਿਹੂਣਾ ਜੀਵਨ ਦੇਣਾ ਹੈ ? ਇਹ ਸੋਚਣ ਦਾ ਵਿਸ਼ਾ ਹੈ । ਇਸ ਬਾਬਤ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਨੁਮਾਇੰਦਿਆਂ ਨੂੰ ਚੇਤੰਨ ਹੋ ਕੇ ਕੰਮ ਕਰਨ ਦੀ ਲੋੜ ਹੈ ।

#ਖੇਤੀਬਾੜੀ_ਅਤੇ_ਵਾਤਾਵਰਣ_ਜਾਗਰੂਕਤਾ_ਕੇਂਦਰ

ਲੱਖੀ ਜੰਗਲ ਵਿੱਚ  ਜੰਡ ਦਾ ਤਣਾ ਕੀ ਸਿਫਤ ਕਰਾ ਮੈਂ ਕੁਦਰਤੇ ਤੇਰੀਤੂੰ ਹਰ ਸ਼ਹਿ ਨੂੰ ਇੰਨਾ ਮਨਮੋਹਕ ਬਣਾਇਆ ਏ, ਮੈਂ ਜਿੰਨਾ ਤੈਨੂੰ ਸਮਝਣ ਦੀ ਕੋਸ਼ਿ...
08/07/2025

ਲੱਖੀ ਜੰਗਲ ਵਿੱਚ ਜੰਡ ਦਾ ਤਣਾ

ਕੀ ਸਿਫਤ ਕਰਾ ਮੈਂ ਕੁਦਰਤੇ ਤੇਰੀ
ਤੂੰ ਹਰ ਸ਼ਹਿ ਨੂੰ ਇੰਨਾ ਮਨਮੋਹਕ ਬਣਾਇਆ ਏ,
ਮੈਂ ਜਿੰਨਾ ਤੈਨੂੰ ਸਮਝਣ ਦੀ ਕੋਸ਼ਿਸ਼ ਕਰਾ
ਤੂੰ ਹੋਰ ਧੁਰ ਅੰਦਰੋਂ ਖਿੱਚ ਕੇ ਮੈਨੂੰ ਸੀਨੇ ਲਾਇਆ ਏ

03/07/2025

ਦੁਨੀਆਂ ਦੇ ਇਤਿਹਾਸ ਵਿਚ ਪਾਣੀ ਦਾ ਇਕ ਅਹਿਮ ਸਥਾਨ ਹੈ। ਗੁਰਬਾਣੀ ਨੇ ਪਾਣੀ ਨੂੰ 'ਪਿਤਾ' ਦਾ ਦਰਜਾ ਦਿੱਤਾ ਹੈ।ਮਨੁੱਖਾਂ ਦੀ ਅੰਨ੍ਹੇਵਾਹ ਲੁੱਟ ਤੋਂ ਪਹਿਲਾਂ ਕੁਦਰਤ ਵਿੱਚ ਇਕ ਸੰਤੁਲਨ ਬਣਿਆ ਹੋਇਆ ਸੀ। ਇਸ ਵਿੱਚ ਜਿੰਨਾ ਕੁ ਪਾਣੀ ਜ਼ਮੀਨ ਵਿੱਚੋਂ ਕੱਢਿਆ ਜਾਂਦਾ ਸੀ, ਓਨਾ ਪਾਣੀ ਰੀਚਾਰਜ ਵੀ ਹੋ ਜਾਂਦਾ ਸੀ। ਖੇਤੀ ਲਈ ਜਿਆਦਾਤਰ ਨਹਿਰੀ ਪਾਣੀ ਵਰਤਿਆ ਜਾਂਦਾ ਸੀ। ਪਰ ਅਖੌਤੀ 'ਟਿਉਬਵੈੱਲ ਇਨਕਲਾਬ' ਨੇ ਪੰਜਾਬ ਦੀ ਧਰਤੀ ਦੀ ਹਿੱਕ ਵਿੱਚੋਂ ਦਿਨ-ਰਾਤ ਪਾਣੀ ਚੂਸਣਾ ਸ਼ੁਰੂ ਕਰ ਦਿੱਤਾ ਤੇ ਸਾਨੂੰ ਅਜੋਕੀ ਗੰਭੀਰ ਸਥਿਤੀ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।

ਇਸ ਸਬੰਧੀ ਫਰੀਦਕੋਟ ਜ਼ਿਲ੍ਹੇ ਦੇ ਜ਼ਮੀਨੀ ਪਾਣੀ ਦੇ ਹਾਲਾਤਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ

#ਖੇਤੀਬਾੜੀ_ਅਤੇ_ਵਾਤਾਵਰਣ_ਜਾਗਰੂਕਤਾ_ਕੇਂਦਰ

ਪੰਜਾਬ ਵਿੱਚ 130 ਪਿੰਡਾਂ ਦੀ 40,000 ਏਕੜ ਦੇ ਕਰੀਬ ਖੇਤੀਬਾੜੀ ਅਧੀਨ ਰਕਬਾ ਪੰਜਾਬ ਸਰਕਾਰ  ਦੇ ਨਵੇਂ ਸ਼ਹਿਰੀਕਰਨ ਪ੍ਰੋਜੈਕਟ ਦੇ ਥੱਲੇ ਆ ਰਿਹਾ ਹੈ...
30/06/2025

ਪੰਜਾਬ ਵਿੱਚ 130 ਪਿੰਡਾਂ ਦੀ 40,000 ਏਕੜ ਦੇ ਕਰੀਬ ਖੇਤੀਬਾੜੀ ਅਧੀਨ ਰਕਬਾ ਪੰਜਾਬ ਸਰਕਾਰ ਦੇ ਨਵੇਂ ਸ਼ਹਿਰੀਕਰਨ ਪ੍ਰੋਜੈਕਟ ਦੇ ਥੱਲੇ ਆ ਰਿਹਾ ਹੈ। ਇਨਾ ਜਿਆਦਾ ਜਮੀਨ ਦਾ ਰਕਬਾ ਸ਼ਹਿਰੀਕਰਨ ਥੱਲੇ ਆਉਣ ਦਾ ਮਤਲਬ ਹੈ ਕਿ ਪੰਜਾਬ ਵਿੱਚ ਖੇਤੀ ਉਤਪਾਦਨ ਆਉਂਦੇ ਸਮੇਂ ਦੇ ਵਿੱਚ ਘੱਟ ਜਾਵੇਗਾ। ਉਤਪਾਦਨ ਤੋਂ ਬਿਨਾਂ ਇਹ ਕਈ ਹੋਰ ਸਮੱਸਿਆਵਾਂ ਸਾਹਮਣੇ ਲੈ ਕੇ ਆਵੇਗਾ ਕਿ ਜਿਹੜੇ ਲੋਕਾਂ ਦੀ ਜਮੀਨ ਇਸ ਸ਼ਹਿਰੀਕਰਨ ਦੇ ਪ੍ਰੋਜੈਕਟ ਥੱਲੇ ਆਵੇਗੀ ਉਹਨਾਂ ਦਾ ਭਵਿੱਖ ਕਿਸ ਤਰ੍ਹਾਂ ਹੋਵੇਗਾ? ਭਵਿੱਖ ਵਿੱਚ ਆਉਣ ਵਾਲੇ ਕਿੱਤੇ ਕਿਵੇਂ ਦੇ ਹੋਣਗੇ ? ਕੀ ਕਿਤੇ ਉਹਨਾਂ ਦੀ ਪਛਾਣ, ਉਹਨਾਂ ਦੇ ਸੱਭਿਆਚਾਰ ਖਤਮ ਤਾਂ ਨਹੀਂ ਹੋ ਜਾਵਣਗੇ? ਇਸ ਮਸਲੇ ਨੂੰ ਸਮਝਣ ਲਈ ਅੰਗਰੇਜ਼ੀ ਵਿੱਚ ਸਰਹਾ ਜੌਸਫ ਵੱਲੋਂ ਲਿਖਿਆ ਨਾਵਲ 'ਗਿਫਟ ਇਨ ਗ੍ਰੀਨ' ਸਹਾਈ ਹੁੰਦਾ ਹੈ ਜਿਸ ਵਿੱਚ ਭਾਵੇਂ ਜਮੀਨ ਹਥਿਆਉਣ ਦਾ ਕਾਰਨ ਕੋਈ ਹੋਰ ਹੈ ਪਰ ਕਿਵੇਂ ਹਥਿਆਈ ਹੋਈ ਜਮੀਨ, ਲੈਂਡ ਪੂਲੀਂਗ, ਸ਼ਹਿਰੀਕਰਨ, ਵੱਧ ਪੈਸਾ, ਨਵੇਂ ਕਿੱਤਿਆਂ ਦੀ ਭਾਲ, ਨਵੀਆਂ ਥਾਵਾਂ ਤੇ ਵਾਸ, ਉਥੋਂ ਦੇ ਸੱਭਿਆਚਾਰ, ਉਸ ਥਾਂ ਦੇ ਰਹਿਣ ਸਹਿਣ, ਉਥੋਂ ਦੇ ਲੋਕਾਂ ਦੇ ਜੀਵਨ ਉੱਤੇ ਅਸਰ ਪਾਉਂਦੀ ਹੈ ਇਹ ਬਹੁਤ ਹੀ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ, ਇਸ ਮਸਲੇ ਨੂੰ ਵਧੇਰੇ ਗੰਭੀਰਤਾ ਨਾਲ ਸਮਝਣ ਲਈ ਸਾਹਿਤ ਦਾ ਇਹ ਉਪਰਾਲਾ ਵਧੇਰੇ ਸਹਾਈ ਹੁੰਦਾ ਹੈ।

26/06/2025

ਅਜੋਕੇ ਸਮੇਂ ਵਿੱਚ ਪਾਣੀ ਨੂੰ ਵਰਤਣ, ਪ੍ਰਬੰਧਨ ਅਤੇ ਸਾਂਭਣ ਸਬੰਧੀ ਸਾਰੇ ਦੇਸ਼ ਵੱਖ-ਵੱਖ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਪਾਣੀਆਂ ਦੇ ਨਾਂ ਤੇ ਜਾਣਿਆ ਜਾਂਦਾ ਪੰਜਾਬ ਵੀ ਮੌਜੂਦਾ ਸਮੇਂ ਵਿੱਚ ਇਸ ਚੁਣੌਤੀ ਦੇ ਦਰਪੇਸ਼ ਖੜਾ ਹੈ। ਪੰਜਾਬ ਦਾ ਜਲ ਸੰਕਟ ਬਹੁ ਪਰਤੀ ਹੈ। ਜਿੱਥੇ ਇੱਕ ਪਾਸੇ ਜਮੀਨੀ ਪਾਣੀ ਦਾ ਪੱਧਰ ਲਗਾਤਾਰ ਥੱਲੇ ਜਾ ਰਿਹਾ ਹੈ ਉੱਥੇ ਹੀ ਨਹਿਰੀ ਪਾਣੀ ਦੀ ਲੁੱਟ ਦਾ ਮਾਮਲਾ ਵੀ ਪਿਛਲੇ ਕੁਝ ਦਹਾਕਿਆਂ ਤੋਂ ਲਗਾਤਾਰ ਚਰਚਾ ‘ਚ ਹੈ । ਇਸ ਤੋਂ ਇਲਾਵਾ ਜਮੀਨੀ ਅਤੇ ਨਹਿਰੀ ਪਾਣੀ ਦੇ ਪਲੀਤ ਹੋਣ ਦਾ ਮਸਲਾ ਵੀ ਬਹੁਤ ਗੰਭੀਰ ਹੈ। ਲੁਧਿਆਣਾ ਜ਼ਿਲੇ ਦੇ ਬੁੱਢੇ ਦਰਿਆ ਤੋਂ ਬੁੱਢੇ ਨਾਲੇ ਦਾ ਸਫਰ ਵੀ ਐਸਾ ਹੀ ਮਾਮਲਾ ਹੈਲੁਧਿਆਣੇ ਜ਼ਿਲ੍ਹੇ ਦੇ ਜ਼ਮੀਨੀ ਪਾਣੀ ਦੇ ਹਾਲਾਤਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ

#ਖੇਤੀਬਾੜੀ_ਅਤੇ_ਵਾਤਾਵਰਣ_ਜਾਗਰੂਕਤਾ_ਕੇਂਦਰ

Address

Anandpur Sahib

Alerts

Be the first to know and let us send you an email when Agriculture and Environment Awareness Centre posts news and promotions. Your email address will not be used for any other purpose, and you can unsubscribe at any time.

Contact The Organization

Send a message to Agriculture and Environment Awareness Centre:

Share