Punjabi Sath Australia ਪੰਜਾਬੀ ਸੱਥ ਆਸਟ੍ਰੇਲੀਆ

  • Home
  • India
  • Amritsar
  • Punjabi Sath Australia ਪੰਜਾਬੀ ਸੱਥ ਆਸਟ੍ਰੇਲੀਆ

Punjabi Sath Australia ਪੰਜਾਬੀ ਸੱਥ ਆਸਟ੍ਰੇਲੀਆ PUNJABI SATH AUSTRALIA

11/07/2025
29/06/2025

ਦਾ ਭੂਤ 🔥 ਬਾਲੀਵੁੱਡ 🎥 ਤੇ ਭਾਰੀ ਪੈ ਗਿਆ-
ਸਰਦਾਰ ਜੀ ੩ - ਫਿਲਮ ਜੇ ਕਿਹਾ ਜਾਏ, ਅੱਤ, ਸਿਰਾ ਤੇ ਮਨੋਰੰਜਨ ਦਾ ਮੁਕੰਮਲ ਪੈਸਾ ਵਸੂਲ ਪੈਕੇਜ 📦, ਤਾਂ ਇਹ ਗਲਤ ਨਹੀਂ ਹੋਵੇਗਾ..!
ਇਸ ਹਫ਼ਤੇ, ਮੈਲਬਰਨ ਵਿੱਚ ਲੋਕ ਫੋਨ ਕਰਕੇ ਬੱਚਿਆਂ ਪਰਿਵਾਰਾਂ ਸਮੇਤ ਹਾਲ ਵਿੱਚ ਪਹੁੰਚੇ..,
ਕੋਈ ਇੱਕ ਮਿੰਟ ਵੀ ਫ਼ਿਲਮ ਨੇ ਧਿਆਨ ਇੱਧਰ ਉੱਧਰ ਨਹੀਂ ਕਰਨ ਦਿੱਤਾ।
ਫਿਲਮ ਦੀ ਕਹਾਣੀ ਸੰਗੀਤ ਕਲਾਤਮਕ ਨਜ਼ਰੀਆ ਅਤੇ ਸਭ ਤੋਂ ਵੱਧ ਡਾਇਲਾਗ, ਇਸਦੀ ਜਾਨ ਨੇ।
ਚੰਗਾ ਹੋਇਆ ਕਿ ਪੰਜਾਬੀ ਫਿਲਮਾਂ ਚੰਡੀਗੜ੍ਹ ਤੇ ਬੁੰਬਈ ਨੁਮਾਂ ਘਟੀਆ ਮਾਰਕੇ ਤੋਂ ਬਾਹਰ ਨਿਕਲਣ..! ਜਗਤ ਨਾਲ ਜੁੜੇ ਵੱਡੇ ਵੱਡੇ ਐਸੋਸੀਏਸ਼ਨ, ਜਿਨਾ ਸਿਆਸਤ ਬਣਾ ਕੇ, ਇੱਕ ਸਰਦਾਰ ਤੇ ਪੰਜਾਬੀ ਦਿੱਖ ਨੂੰ ਢਾਹ ਲਾਉਣ ਦੀ ਕੋਸ਼ਿਸ਼ ਸੀ, ਉਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਵੱਜੀ ਹੈ।
ਵੈਸੇ ਵੀ ਪੰਜਾਬੀ ਸਿਨੇਮਾ ਹੋਣ ਪੂਰੀ ਦੁਨੀਆਂ ਤੇ ਫੈਲਿਆ ਹੈ ਤੇ ਅਸੀਂ ਹੁਣ ਬੋਲੀਵੁੱਡ ਤੋਂ ਲੈਣਾ ਹੀ ਕੀ ਹੈ..!
ਜੇਫਿਰ ਇਦਾਂ ਤੇ ਫਿਰ ਇਦਾਂ ਹੀ ਸਹੀ, ...! Sardar Ji ਫਿਲਮ ਪੰਜਾਬੀ ਸਾਂਝ ਦੀਆਂ ਗੰਢਾਂ ਪੀਡੀਆਂ ਕਰੇਗੀ..!
#ਬੱਲੇ ***e

ਪੰਜਾਬੀ ਸੱਥਾਂ ਦੀਆਂ ਇਕਾਈਆਂ ਦੀ ਅਹਿਮ ਇਕੱਤਰਤਾ ਹੋਈ।         () ਮੰਜਕੀ ਪੰਜਾਬੀ ਸੱਥ, ਭੰਗਾਲਾ ਦੇ ਵਿਹੜੇ ਵਿੱਚ ਕੁੱਲ ਆਲਮ ਦੀਆਂ ਪੰਜਾਬੀ ਸੱਥ...
23/03/2025

ਪੰਜਾਬੀ ਸੱਥਾਂ ਦੀਆਂ ਇਕਾਈਆਂ ਦੀ ਅਹਿਮ ਇਕੱਤਰਤਾ ਹੋਈ।
() ਮੰਜਕੀ ਪੰਜਾਬੀ ਸੱਥ, ਭੰਗਾਲਾ ਦੇ ਵਿਹੜੇ ਵਿੱਚ ਕੁੱਲ ਆਲਮ ਦੀਆਂ ਪੰਜਾਬੀ ਸੱਥਾਂ ਦੀ ਇਕੱਤਰਤਾ ਡਾ. ਨਿਰਮਲ ਸਿੰਘ ਲਾਂਬੜਾ ਅਤੇ ਸ. ਮੋਤਾ ਸਿੰਘ ਸਰਾਏ ਹੁਰਾਂ ਦੀ ਰਹਿਨੁਮਾਈ ਹੇਠ ਹੋਈ। ਜਿਸ ਵਿੱਚ ਪੰਜਾਬੀ ਸੱਥਾਂ ਦੇ ਸਰਵ- ਸਾਂਝੇ ਕਾਰਜਾਂ, ਵਿਹਾਰਾਂ ਅਤੇ ਸਦਾਚਾਰਕ ਮੁੱਲਾਂ ਸੰਬੰਧੀ ਚਰਚਾ ਕੀਤੀ ਗਈ। ਪੰਜਾਬੀ ਸੱਥਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ, ਵਰਤਮਾਨ ਵਿੱਚ ਚੁਣੌਤੀਆਂ ਅਤੇ ਭਵਿੱਖਮੁਖੀ ਉਦੇਸ਼ਾਂ ਦੀ ਨਿਸ਼ਾਨਦੇਹੀ ਕੀਤੀ ਗਈ। ਇਸ ਦੌਰਾਨ ਪੰਜਾਬੀ ਸੱਥ ਲਾਂਬੜਾ ਦੇ ਮੁੱਖ ਸੰਚਾਲਕ ਡਾ. ਨਿਰਮਲ ਸਿੰਘ ਲਾਂਬੜਾ ਹੁਰਾਂ ਪੰਜਾਬੀ ਸੱਥਾਂ ਦੀ ਹੋਂਦ, ਵਿਕਾਸ ਅਤੇ ਕਾਰਜੀ ਆਧਾਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਯੂਰਪੀ ਪੰਜਾਬੀ ਸੱਥ ਵਾਲਸਾਲ (ਯੂ.ਕੇ.) ਦੇ ਮੁੱਖ ਸੰਚਾਲਕ ਸ.ਮੋਤਾ ਸਿੰਘ ਸਰਾਏ ਹੁਰਾਂ ਪੰਜਾਬੀ ਸੱਥਾਂ ਨਾਲ਼ ਆਪਣੀ ਭਾਵੁਕ ਸਾਂਝ ਨੂੰ ਬਿਆਨਿਆ ਅਤੇ ਪੰਜਾਬੀ ਸੱਥਾਂ ਨੂੰ ਅਗਲੇਰੀ ਪੀੜ੍ਹੀ ਸੰਬੰਧੀ ਸੁਚੇਤ ਕਰਨ ਦਾ ਸੁਨੇਹਾ ਦਿੱਤਾ।
ਇਸ ਦੌਰਾਨ ਪੰਜਾਬੀ ਸੱਥਾਂ ਦੀ ਇਲਾਕਾਈ ਵਿਸ਼ੇਸ਼ਤਾ ਅਤੇ ਹਰ ਇਕਾਈ ਦੇ ਹਾਜ਼ਰ ਸੰਚਾਲਕਾਂ ਵੱਲੋਂ ਆਪਣੀ ਇਕਾਈ ਦੇ ਕਾਰਜਾਂ ਸੰਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਪੰਜਾਬੀ ਸੱਥ ਜਰਗ ਤੋਂ ਨਵਜੋਤ ਸਿੰਘ ਮੰਡੇਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਵਿਰਾਸਤੀ ਗਾਇਕੀ ਦੇ ਅਖਾੜਾ ਗਾਇਕੀ ਦਾ ਰੰਗ ਬੰਨ੍ਹਿਆ। ਇਸ ਸਮੇਂ ਪ੍ਰਸਿੱਧ ਪੰਜਾਬੀ ਕਵੀ ਸੰਤ ਸਿੰਘ ਸੰਧੂ, ਮਲਵਈ ਪੰਜਾਬੀ ਸੱਥ ਮੰਡੀ ਕਲਾਂ ਤੋਂ ਡਾ.ਜਸਵਿੰਦਰ ਸ਼ਰਮਾ, ਪੰਜਾਬੀ ਸੱਥ ਸਰਹਿੰਦ ਤੋਂ ਸੰਤ ਸਿੰਘ ਸੋਹਲ, ਵਿਰਾਸਤੀ ਪੰਜਾਬੀ ਸੱਥ ਸਰਹਿੰਦ ਤੋਂ ਡਾ. ਹਰਪ੍ਰੀਤ ਸਿੰਘ,ਮਾਝਾ ਪੰਜਾਬੀ ਸੱਥ ਬੁਤਾਲਾ ਤੋਂ ਬਲਜਿੰਦਰ ਕੌਰ ਬੱਲ, ਗੁਰਪ੍ਰੀਤ ਸਿੰਘ, ਦਯਾ ਕੌਰ ਬੱਲ, ਨੌਜਵਾਨ ਪੰਜਾਬੀ ਸੱਥ ਚੰਡੀਗੜ੍ਹ ਤੋਂ ਜਗਤਾਰ ਸਿੰਘ ਦਿਓਲ, ਗੁਰਪ੍ਰੀਤ ਸਿੰਘ ਮਾਨ, ਪੁਆਧੀ ਪੰਜਾਬੀ ਸੱਥ ਮੋਹਾਲੀ ਤੋਂ ਮਨਮੋਹਨ ਸਿੰਘ ਦਾਊਂ, ਦਲਜੀਤ ਕੌਰ ਦਾਊਂ, ਪੰਜਾਬੀ ਸੱਥ ਬਰਵਾਲੀ, ਫ਼ਤਹਿਗੜ੍ਹ ਸਾਹਿਬ ਦੇ ਸੰਚਾਲਕ ਗੁਰਦੀਪ ਸਿੰਘ ਕੰਗ, ਲੱਖੀ ਜੰਗਲ ਪੰਜਾਬੀ ਸੱਥ ਬਠਿੰਡਾ ਦੇ ਸੰਚਾਲਕ ਸ. ਲਾਭ ਸਿੰਘ ਸੰਧੂ, ਮੰਜਕੀ ਪੰਜਾਬੀ ਸੱਥ ਦੇ ਹਿਤੈਸ਼ੀ ਸਾਬਕਾ ਸਰਪੰਚ ਸ. ਦਵਿੰਦਰ ਸਿੰਘ ਬੋਪਾਰਾਏ, ਪ੍ਰੋ. ਜਸਵੀਰ ਸਿੰਘ ਸ਼ਾਇਰ, ਜਿੰਗਾ ਸਿੰਘ, ਪੰਜਾਬੀ ਸੱਥ ਲਾਂਬੜਾ ਤੋਂ ਬਲਜਿੰਦਰ ਰਾਣੀ ਹੁਸੈਨਪੁਰ ਅਤੇ ਕੋਮਲ ਸਿੰਘ ਸੰਧੂ, ਉੱਘੇ ਕਵਿੱਤਰੀ ਬੀਬੀ ਸੁਖਦੀਪ ਕੌਰ ਬਿਰਧਨੋ, ਯੂਰਪੀ ਪੰਜਾਬੀ ਸੱਥ ਦੇ ਹਿਤੈਸ਼ੀ ਸ. ਅਜੈਬ ਸਿੰਘ ਗਰਚਾ ਬਰਮਿੰਘਮ ਅਤੇ ਬਲਦੇਵ ਸਿੰਘ ਆਲੇਵਾਲੀ, ਵੁਲਵਰਹੈਂਪਟਨ ਆਦਿ ਨੇ ਆਪਣੇ ਗਹਿਰ ਗੰਭੀਰ ਵਿਚਾਰ ਦਿੱਤੇ। ਆਖ਼ਰ ਵਿੱਚ ਮੰਜਕੀ ਪੰਜਾਬੀ ਸੱਥ, ਭੰਗਾਲਾ ਦੇ ਮੁੱਖ ਸੰਚਾਲਕ ਪ੍ਰਿੰ. ਕੁਲਵਿੰਦਰ ਸਿੰਘ ਸਰਾਏ ਹੁਰਾਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਪਾਖਰਪੁਰਾ ਮੇਰੇ ਪਿੰਡ ਤਲਵੰਡੀ ਖੁੰਮਣ ਦੇ ਨਾਲਦਾ ਪਿੰਡ ਹੈ 🌹ਸਤਨਾਮ ਸਿੰਘ ਪਾਖਰਪੁਰਾ ਜੀ ਨੂੰ ਪਿੰਡ ਦੇ ਸਰਪੰਚ ਬਣਨ ਤੇ ਬਹੁਤ ਬਹੁਤ ਮੁਬਾਰਕਾਂ!ਅਜਿ...
16/10/2024

ਪਾਖਰਪੁਰਾ ਮੇਰੇ ਪਿੰਡ ਤਲਵੰਡੀ ਖੁੰਮਣ ਦੇ ਨਾਲਦਾ ਪਿੰਡ ਹੈ 🌹
ਸਤਨਾਮ ਸਿੰਘ ਪਾਖਰਪੁਰਾ ਜੀ ਨੂੰ ਪਿੰਡ ਦੇ ਸਰਪੰਚ ਬਣਨ ਤੇ ਬਹੁਤ ਬਹੁਤ ਮੁਬਾਰਕਾਂ!
ਅਜਿਹੇ ਵਧੀਆ ਅਤੇ ਸੁਹਿਰਦ ਇਨਸਾਨ ਨੂੰ ਚੁਣਨ ਲਈ ਪੂਰੇ ਪਾਖਰਪੁਰਾ ਪਿੰਡ ਅਤੇ ਇਲਾਕੇ ਨੂੰ ਵਧਾਈਆਂ!

22/09/2024

ਸਾਡੇ ਚਾਚਾ ਜੀ ਸ. parminder singh Bal

ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਸਿੰਘ ਨੂੰ ਜਨਮ ਦਿਨ ਦੀਆ ਮੁਬਾਰਕਾ !
09/08/2024

ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਸਿੰਘ ਨੂੰ ਜਨਮ ਦਿਨ ਦੀਆ ਮੁਬਾਰਕਾ !

26/07/2024

ਪੰਜਾਬ ਜਾ ਰਹੇ ਓ? ਇਹ ਜਰੂਰ ਪੜਿਓ
# # # # # # # # # # # #
Kamalpreet Singh Brar ਦੀ ਵਾਲ ਤੋਂ ਕਾਪੀ

ਦਿੱਲੀ ਹਵਾਈ ਅੱਡੇ ਤੋਂ ਰਾਤ ਨੂੰ ਕਾਰਾਂ ਤੇ ਇਕੱਲੇ ਪੰਜਾਬ ਨੁੰ ਤੁਰਨ ਵਾਲਿਓ ਪਰਦੇਸੀਓ ਸਾਵਧਾਨ

ਕੱਲ ਮੰਮੀ ਤਕਰੀਬਨ ਬਾਰਾਂ ਵਜੇ ਹਵਾਈ ਅੱਡੇ ਤੇ ਉਤਰੇ ,ਦਿੱਲੀਓਂ ਡੈਡੀ ਤੇ ਪਿੰਡੋ ਡੈਡੀ ਨਾਲ ਲੈਣ ਆਏ ਸਾਡੇ ਪਿੰਡ ਦੇ ਮੁੰਡੇ ਨਾਲ ਕਾਰ ਤੇ ਪਿੰਡ ਵੱਲ ਨੁ ਚਾਲੇ ਪਾ ਦਿੱਤੇ

ਦਿੱਲੀਓਂ ਬਾਹਰ ਨਿਕਲ ਕੇ ਮੰਨਤ ਢਾਬੇ ਤੇ ਖਾਣ ਪੀਣ ਲਈ ਰੁਕੇ,ਉਦੋ ਰਾਤ ਦਾ ਤਕਰੀਬਨ ਇਕ ਡੇੜ ਦਾ ਸਮਾਂ ਹੋਵੇਗਾ,

ਇਕ ਕਾਰ ਜਿਸ ਚ ਤਕਰੀਬਨ 20 ਤੋ ਪੱਚੀ ਵਰਿਆਂ ਦੇ ਨੌਜਵਾਨ ਬੰਦੇ ਸਨ ਇਕ ਗੱਡੀ ਤੇ ਇੰਨਾਂ ਪਿੱਛੇ ਲੱਗ ਗਏ

ਦੱਸ ਕੁ ਕਿਲੋਮੀਟਰ ਬਾਅਦ ਇਕ ਦਮ ਉੱਨਾਂ ਨੇ ਆਪਣੀ ਗੱਡੀ ਇੰਨਾਂ ਦੀ ਗੱਡੀ ਅੱਗੇ ਲਾ ਲਈ ਤੇ ਇੰਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ,ਇਕ ਦਮ ਹੈਰਾਨੀ ਨਾਲ ਇੰਨਾਂ ਜਦ ਗੱਡੀ ਰੋਕਣੀ ਚਾਹੀ ਤਾਂ ਉਹ ਤੁਰੰਤ ਬੇਸਬਾਲਾਂ ਤੇ ਲੋਹੇ ਦੀਆਂ ਰਾਡਾਂ ਨਾਲ ਬਾਅਦ ਆ ਗਏ ,ਇਹ ਦੇਖ ਡੈਡੀ ਹੋਰਾਂ ਦੇ ਡਰਾਈਵਰ ਮੁੰਡੇ ਨੇ ਤੁਰੰਤ ਗੱਡੀ ਭਜਾ ਲਈ

ਤਕਰੀਬਰ ਅਗਲੇ ਦਸ ਤੋ ਪੰਦਰਾਂ ਕਿਲੋਮੀਟਰ ਓਹ ਗੱਡੀ ਦਾ ਪਿੱਛਾ ਕਰਦੇ ਰਹੇ ,ਦੋਵੇ ਗੱਡੀਆਂ ਸੌ ਤੋ ਉੱਪਰ ਦੀ ਸਪੀਡ ਨਾਲ ਦੌੜ ਰਹੀਆਂ ਸਨ ,ਅੱਗੇ ਜਾ ਕੇ ਇੱਕ ਵਾਰ ਫਿਰ ਉੱਨਾਂ ਆਪਣੀ ਗੱਡੀ ਫਿਰ ਟੇਡੀ ਕਰ ਕੇ ਅੱਗੇ ਲਾ ਦਿੱਤੀ ,ਡੈਡੀ ਹੋਰਾਂ ਨੇ ਪਿੱਛੋਂ ਦੀ ਕੱਟ ਮਾਰ ਗੱਡੀ ਉਥੋ ਕੱਢ ਕੇ ਫਿਰ ਸੜਕ ਤੇ ਬਚ ਕੇ ਭਜਾ ਲਈ ,ਤੇਜ ਗੱਡੀ ਡਵਾਇਡਰ ਤੇ ਚੜ ਕੇ ਉਲਟ ਵੀ ਸਕਦੀ ਸੀ

ਹੁਣ ਓਹ ਡੈਡੀ ਹੋਰਾਂ ਦੀ ਗੱਡੀ ਦੇ ਫੇਟਾਂ ਮਾਰ ਰਹੇ ਸਨ ,ਇਹ ਤਮਾਸ਼ਾ ਸੁੰਨਸਾਨ ਰਾਤ ਤੇ ਚੱਲ ਰਿਹਾ ਸੀ ,ਅੰਦਰ ਡੈਡੀ ਮੰਮੀ ,ਬਾਈ ਡਰਾਇਵਰ ਤੇ ਇਹ ਹੋਰ ਵੀਰ ਜੋ ਮਲੋਟ ਤੋ ਸੀ ਓਹ ਸਹਿਮੇ ਸਨ ,ਗੰਦੇ ਬੰਦੇ ਮੌਤ ਬਣ ਅੱਗੇ ਪਿੱਛੇ ਗੱਡੀ ਚ ਗੱਡੀ ਠੋਕ ਕੇ ਡੈਡੀ ਹੋਰਾਂ ਦੀ ਗੱਡੀ ਰੋਕਣ ਦੀ ਜ਼ਿੱਦ ਚ ਸਨ ,

ਹੁਣ ਉੱਨਾਂ ਨੇ ਗੱਡੀ ਅੱਗੇ ਇੱਕ ਪੁਲ ਤੇ ਟੇਡੀ ਕਰ ਕੇ ਰੋਕ ਕੇ ਬੇਸਬਾਲਾਂ ਨਾ ਉੱਤਰ ਕੇ ਖੜ ਗਏ ਕਿਉਂਕਿ ਪੁਲ ਭੀੜਾ ਸੀ ਤੇ ਉੱਨਾਂ ਨੁੰ ਪਤਾ ਸੀ ਕਿ ਹੁਣ ਡੈਡੀ ਹੋਰੀ ਗੱਡੀ ਰੋਕਣ ਗੇ ਹੀ ਰੋਕਣ ਗੇ ਕਿਉਂਕਿ ਹੁਣ ਰੁਕਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ

ਪਰ ਡੈਡੀ ਹੋਰਾਂ ਉੱਥੋਂ ਗੱਡੀ ਬੈਕ ਮੌੜ ਲਈ ,ਗੱਡੀ ਮੋੜਦਿਆਂ ਕਰਦਿਆਂ ਉਨਾਂ ਨੇ ਗੱਡੀ ਤੇ ਬੇਸਬਾਲਾਂ ਨਾਲ ਹਮਲਾ ਕਰ ਦਿੱਤਾ ,ਉਹ ਕੇਵਲ ਲੁੱਟਣਾ ਹੀ ਨਹੀ ਚਾਹਿਦੇ ਸਨ ,ਲੱਗਦਾ ਕਿ ਮਾਰ ਕੇ ਖੁਰਾ ਖੋਜ ਵੀ ਮਿਟਾ ਦੇਣ ਦੀ ਫਿਰਾਕ ਚ ਸਨ ,

ਚਲੋ ਫਿਰ ਡੈਡੀ ਹੋਰਾਂ ਜਦ ਫਿਰ ਦਿੱਲੀ ਵੱਲ ਮੂੰਹ ਕਰ ਕੇ ਗੱਡੀ ਭਜਾਈ ਤੇ ਉੱਨਾਂ ਦੇ ਗੱਡੀ ਚ ਬਹਿੰਦਿਆਂ ਕਰਦਿਆਂ ਫਾਸਲਾ ਪਾ ਤੇ ਬਹੁਤ ਤੇਜ ਭਜਾ ,ਦੱਸ ਕੁ ਕਿਲੋਮੀਟਰ ਇੱਕ ਸੁੰਨਸਾਨ ਤੇਲ ਦੇ ਪੰਪ ਤੇ ਜਿੱਥੇ ਇੱਕ ਟਰੱਕ ਤੇ ਜੇ ਸੀ ਬੀ ਖੜੀ ਸੀ ਉੱਥੇ ਦਵਾ ਦਵ ਗੱਡੀ ਪਾਰਕ ਕਰ ਕੇ ,ਪੰਪ ਦੇ ਬਾਥਰੂਮਾਂ ਵ ਵੜ ਕੇ ਤੇ ਅੰਦਰੋ ਬਾਥਰੂਮ ਚ ਚਿਟਕਦਿਆਂ ਦੇ ਲੌਕ ਲਗਾ ਕੇ ਜਾਨ ਬਚਾਈ ..

ਮੇਰਾ ਇਹ ਪੋਸਟ ਪਾਉਣ ਦਾ ਮਕਸਦ ਆ ਅਸੀਂ ਸਾਰੇ ਰਾਤ ਬਰਾਤੇਤੁਰ ਪੈਨੇ ਆ ਕਿ ਚਲੋ ਟਰੈਫਿਕ ਤੋ ਬਚ ਜਾਵਾਂ ਗੇ 
ਪਰ ਐਸੈ ਮਾੜੇ ਲੋਕ ਬਜ਼ੁਰਗਾਂ ਜਾਂ ਹੋਰ ਜੋ ਸਾਫਟ ਟਾਰਗਟ ਖੋਜ ਕੇ ਚੋਣ ਕਰਦੇ ਹਨ ,ਇਹ ਉੱਨਾਂ ਦਾ ਰੋਜ਼ ਦਾ ਕਿੱਤਾ ਵੀ ਹੋ ਸਕਦਾ ,
ਪਾਤਸ਼ਾਹ ਦਾ ਸ਼ੁਕਰ ਆ ਕਿ ਇਹ ਬਚ ਗਏ ,
ਗੱਡੀ ਚ ਜੋ ਜ਼ਿੰਦਗੀ ਮੌਤ ਦੀ ਜੰਗ ਚੱਲ ਰਹੀ ਸੀ ਤਾਂ ਮੰਮੀ ਡੈਡੀ ਹੋਰੀ ਪੁਲਿਸ ਨੁ ਵੀ ਕਾਲ ਕਰ ਰਹੇ ਸੀ ,ਪੁਲਿਸ ਵੀ ਪੰਪ ਤੇ ਪਹਿਚੀ ਦੋ ਗੱਡੀਆਂ..
ਇਸ ਪੋਸਟ ਥੋਨੁ ਸਾਵਧਾਨ ਕਰਨ ਲਈ ਆ ਕਿਉਂਕਿ ਇਸ ਘਟਨਾਂ ਤੋ ਪਹਿਲਾਂ ਸਾਨੁ ਵੀ ਲੱਗਦਾ ਸੀ ਰਾਤ ਨੁ ਜਾਣਾ ਤਾਂ ਕੋਈ ਵੱਡੀ ਗੱਲ ਨਹੀ ਹੈ
ਓਹ ਚਾਰ ਸਨ,ਵੀਹ ਤੋ ਪੱਚੀ ਸਾਲਾਂ ਸਨ ,ਦਿੱਖ ਤੋ ਹਰਿਆਣਵੀ ਲਗਦੇ ਸਨ,ਟੀ ਸਰਟਾਂ ਲੋਅਰਾਂ ਪਾਈਆਂ ਸਨ ਤੇ ਸਾਰੇ ਤੇਜ ਹਥਿਆਰਾਂ ਨਾਲ ਲੈਸ ਸਨ .
ਦਿੱਲੀ ਹਵਾਈ ਅੱਡੇ ਤੇ ਆਉਣ ਜਾਣ ਮੌਕੇ ਜੇ ਰਾਤ ਨੁ ਜਾਣ ਤੋ ਗੁਰੇਜ਼ ਕਰੋ ਤੇ ਨਾਲ ਸੇਫਟੀ ਲਈ ਹਥਿਆਰ ਵੀ ਰੱਖੋ ,ਇਹ ਘਟਨਾਂ ਦਾ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਜ਼ਿਕਰ ਕਰੋ ਤਾਂ ਕਿ ਵੱਧ ਤੋ ਵੱਧ ਲੋਕ ਸੁਚੇਤ ਹੋ ਜਾਣ
ਇਹ ਕਾਰਾ ਉੱਨਾਂ ਦਾ ਨਿੱਤ ਦਾ ਹੋਵੇਗਾ
+91 94171 66438
ਡੈਡੀ ਦਾ ਨੰਬਰ ਆ ॥ ਰਾਤ ਨੁ ਚੱਲਣ ਦਾ ਫਿਰ ਵੀ ਵਿਚਾਰ ਹੋਵੇ ਤਾਂ ਦੋ ਮਿੰਟ ਸਮਾਂ ਕਢ ਕੇ ਡੈਡੀ ਨੁ ਫੋਨ ਜ਼ਰੂਰ ਕਰ ਲਿਓ
ਕਿਉਂਕਿ ਲਿੱਖਣ ਤੇ ਜੋ ਦੋ ਘੰਟੇ ਮੌਤ ਦਾ ਰਾਤ ਨੁ ਨਾਚ ਹੋਇਆ ਉੱਨਾਂ ਦੇ ਦੱਸਣ ਚ ਬਹੁਤ ਅੰਤਰ ਵੀ ਹੋ ਸਕਦਾ Kamalpreet Singh Brar,, Boota Singh Brar

ਮੁਰਦਾ ਜਮੀਰ ਵਾਲੇ ਸਦੀਵੀ ਗੁਲਾਮ, ਤਾਕਤਵਰ ਵੱਲ ਉਂਗਲ ਨਹੀਂ ਚੁੱਕਣਗੇ, ਬਲਕਿ ਉਹੋ ਉਂਗਲ ਗਰੀਬ ਦੀ ਸਾਹਰਗ ਤੇ ਰੱਖੀ ਰੱਖਣਗੇ.... ਵੱਢੀ ਜਾਣੀ ਚਾਹੀ...
20/07/2024

ਮੁਰਦਾ ਜਮੀਰ ਵਾਲੇ ਸਦੀਵੀ ਗੁਲਾਮ, ਤਾਕਤਵਰ ਵੱਲ ਉਂਗਲ ਨਹੀਂ ਚੁੱਕਣਗੇ, ਬਲਕਿ ਉਹੋ ਉਂਗਲ ਗਰੀਬ ਦੀ ਸਾਹਰਗ ਤੇ ਰੱਖੀ ਰੱਖਣਗੇ.... ਵੱਢੀ ਜਾਣੀ ਚਾਹੀਦੀ ਹੈ ਇਹ ਉਂਗਲ........

16/07/2024

❤️ਜੁੱਗ ਜੁੱਗ ਜੀਵੇ ਮੇਰਾ ਪਿੰਡ ਤਲਵੰਡੀ ਖੁੰਮਣ ❤️

ਪਿੰਡ ਪਾਖਰਪੁਰ ਵਿਖੇ 40 ਸਾਲ ਉਮਰ ਤੋਂ ਕਰਵਾਏ ਹਾਕੀ ਮੁਕਾਬਲੇ ਵਿੱਚ ਮਾਂਝਾ ਲੀਗ ਤਲਵੰਡੀ ਖੁੰਮਣ ਦੀ ਟੀਮ ਰਹੀ ਜੇਤੂ

https://www.facebook.com/share/v/BCtWQmcXTjcNHtK2/?mibextid=oFDknk

ਮੇਰੇ ਪਿੰਡ ਤਲਵੰਡੀ ਖੁੰਮਣ ਦੇ ਵੀਰ : ਜੋਧਬੀਰ ਸਿੰਘ ਅਤੇ ਹਰਮਨਦੀਪ ਸਿੰਘ ਜੁੱਗ ਜੁੱਗ ਜੀਓ ❤️
10/07/2024

ਮੇਰੇ ਪਿੰਡ ਤਲਵੰਡੀ ਖੁੰਮਣ ਦੇ ਵੀਰ : ਜੋਧਬੀਰ ਸਿੰਘ ਅਤੇ ਹਰਮਨਦੀਪ ਸਿੰਘ
ਜੁੱਗ ਜੁੱਗ ਜੀਓ ❤️

Address

AUSTRALIA
Amritsar
2000

Telephone

+61480125121

Website

Alerts

Be the first to know and let us send you an email when Punjabi Sath Australia ਪੰਜਾਬੀ ਸੱਥ ਆਸਟ੍ਰੇਲੀਆ posts news and promotions. Your email address will not be used for any other purpose, and you can unsubscribe at any time.

Contact The Organization

Send a message to Punjabi Sath Australia ਪੰਜਾਬੀ ਸੱਥ ਆਸਟ੍ਰੇਲੀਆ:

Share