All India S Jassa Singh Ramgarhia Federation - regd, Amritsar

All India S Jassa Singh Ramgarhia Federation - regd, Amritsar 1. To help every needy and weak person either mail, femail or child without any discrimination.

2. To celebrate the Birthdays and anniversaries etc.

To open FREE Industrial training schools, education schools, colleges and Hospitals.

3. To preach our History to the new generations and publish books and prepare literatures, preserve historical sites and rebuild lost historical places as much as possible.

4. of our Great forefathers to preach the same with our peoples for their knowledge.

5. To preach the GURUBANI AND SHABAD GURU for proper understanding of the commonman

and thus create a brotherhood in all sections of the society.

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਤ੍ਰੈ-ਜਨਮ ਸ਼ਤਾਬਦੀ ਤੇ ਦਿੱਲੀ ਫਤਹਿ ਮਾਰਚ ਕਢੱਣ ਦੀਆਂ ਤਿਆਰੀਆਂ।30 ਮਾਰਚ, 2023, ਦਿਨ ਵੀਰਵਾਰ ਨੂੰ ਮਹਾਰਾਜਾ ਜ...
31/03/2023

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਤ੍ਰੈ-ਜਨਮ ਸ਼ਤਾਬਦੀ ਤੇ ਦਿੱਲੀ ਫਤਹਿ ਮਾਰਚ ਕਢੱਣ ਦੀਆਂ ਤਿਆਰੀਆਂ।
30 ਮਾਰਚ, 2023, ਦਿਨ ਵੀਰਵਾਰ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਤ੍ਰੈ-ਜਨਮ ਸ਼ਤਾਬਦੀ ਤੇ
ਅੰੰਿਮ੍ਰਤਸਰ ਤੋਂ ਦਿੱਲੀ ਫਤਹਿ ਮਾਰਚ ਕਢਣ ਸਬੰਧੀ ਇਕ ਅਹਿਮ ਇੱਕਤਰਤਾ ਸ: ਸੱਤਪਾਲ ਸਿੰਘ ਸੋਖੀ , ਮੈਂਬਰ
ਸੈਨਟ, ਸ੍ਰੀ ਗੁਰੁ ਨਾਨਕ ਦੇਵ ਯੂਨਵਿਰਸਿਟੀ, ਦੀ ਅਗਵਾਈ ਹੇਠ ਉਹਨਾਂ ਦੇ ਦਫਤਰ ਵਿਖੇ ਹੋਈ। ਇਸ ਵਿਚ
ਦਿੱਲੀ ਤੋਂ ਉਚੇਚੇ ਤੌਰ ਤੇ ਆਏ ਰਾਮਗੜ੍ਹੀਆ ਬੋਰਡ, ਦਿੱਲੀ ਦੇ ਪ੍ਰਧਾਨ ਸ: ਜਤਿੰਦਰਪਾਲ ਸਿੰਘ ਘਟਾਉੜਾ, ਇੰਦਰਜੀਤ
ਸਿੰਘ ਬੱਬੂ ਪੋਤਰਾ ਸਵਰਗੀ ਗਿਆਨੀ ਜੈਲ ਸਿੰਘ ਜੀ, ਲੁਧਿਆਣਾ ਬੋਰਡ ਦੇ ਪ੍ਰਧਾਨ, ਦਿੱਲੀ ਗੁਰਦਵਾਰਾ ਕਮੇਟੀ ਦੇ ਅਹੁਦੇਦਾਰ ਅਤੇ ਹੋਰ ਉਹਨਾਂ ਦੇ ਸਾਥੀ ਸ਼ਾਮਲ ਹੋਏ। ਦਿੱਲੀ ਫਤਹਿ ਮਾਰਚ ਦੇ ਪ੍ਰਬੰਧਾਂ ਸਬੰਧੀ ਵਿਚਾਰਾਂ ਹੋਈਆਂ।
ਇਹ ਮਾਰਚ 6ਅਪ੍ਰੈਲ ਦਿਨ ਵੀਰਵਾਰ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਰਾਮਗੜ੍ਹੀਆ ਬੁੰਗਾ ਤੋਂ ਗੁਰੁ ਗਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋ ਕੇ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਸ਼ਹਿਰਾਂ ਰਾਹੀ 7 ਮਾਰਚ ਸ਼ਾਮ ਦਿੱਲੀ ਪਹੁੰਚਕੇ 8 – 9 ਮਾਰਚ ਨੂੰ ਲਾਲ ਕਿੱਲੇ ਵਿਖੇ ਦਿੱਲੀ ਫਤਹਿ ਦਿਵਸ ਮਨਾਇਆ ਜਾਵੇਗਾ।ਸਾਰੇ ਸਿੱਖ ਜਗਤ ਮਾਈ ਭਾਈ, ਖਾਲਸਾ ਪੰਥ ਅਤੇ ਸਭਾ ਸੁਸਾਈਟੀਆਂ ਨੂੰ ਪ੍ਰਵਾਰਾਂ ਸਮੇਤ ਇਸ ਵਿਚ ਸ਼ਾਮਲ ਹੋਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ।ਇਸ ਮੀਟਿੰਗ ਵਿਚ ਦਾਸ ਤੋਂ ਇਲਾਵਾ ਗੁਰਮੇਜ ਸਿੰਘ ਮਥਾੜੂ, ਸਤਬੀਰ ਸਿੰਘ ਹੁੰਜਣ, ਤਜਿੰਦਰਪਾਲ ਸਿੰਘ ਬਮਰਾਹ, ਹਰਮੀਤ ਸਿੰਘ ਮਥਾੜੂ ਅਤੇ ਹੋਰ ਬਹੁਤ ਸਾਰੇ ਪਤਵੰਤੇ ਸਜੱਣ ਹਾਜਰ ਸਨ। ਧੰਨਵਾਦੀ-ਗਿਆਨ ਸਿੰਘ ਬਮਰਾਹ, ਅੰਮ੍ਰਿਤਸਰ।

ਸ਼ਰੋਮਣੀ ਸੂਰਬੀਰ ਮਹਾਨ ਯੋਧਾ ਭਾਈ ਸੁੱਖਾ ਸਿੰਘ ਕਲਸੀ, ਮਾੜੀ ਕੰਬੋਕੀ । (who slashed the head of Massa rangarh in Golden temple)     ...
12/03/2023

ਸ਼ਰੋਮਣੀ ਸੂਰਬੀਰ ਮਹਾਨ ਯੋਧਾ ਭਾਈ ਸੁੱਖਾ ਸਿੰਘ ਕਲਸੀ, ਮਾੜੀ ਕੰਬੋਕੀ । (who slashed the head of Massa rangarh in Golden temple)
ਖਾਲਸਾ ਪੰਥ ਦਾ ਸਾਰਾ ਇਤਹਾਸ ਹੀ ਸ਼ਰੋਮਣੀ ਸੂਰਬੀਰਾਂ ਨਾਲ ਭਰਿਆ ਪਿਆ ਹੈ ਜਿਨਾਂ ਨੇ ਕੌਮ ਲਈ ਅਦੁੱਤੀ
ਕਾਰਨਾਮੇ ਕਰਕੇ ਆਪਣਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਵਾਇਆ ਹੈ।ਅਜਿਹਾ ਹੀ ਬੇਮਿਸਾਲ ਤੇ ਹੈਰਾਨਕੁਨ
ਸਾਹਸ ਤੇ ਦਲੇਰੀ ਵਾਲਾ ਬਾਂਕਾ ਗੁਰੂ ਦਾ ਸਿੰਘ ਸੀ ਭਾਈ ਸੱੁਖਾ ਸਿੰਘ ਕਲਸੀ, ਮਾੜੀ ਕੰਬੋਕੀ । ਮਾੜੀ ਕੰਬੋਕੀ ਪਿੰਡ, ਅੰਮ੍ਰਿਤਸਰ ਸ਼ਹਿਰ ਦੇ ਪੱਛਮ ਵੱਲ ਕੋਈ 40-42 ਕਿਲੋਮੀਟਰ ਦੂਰੀ ਤੇ, ਪਾਕਿਸਤਾਨ ਦੇ ਬਾਰਡਰ ਦੇ ਲਾਗੇ ਹੈ।ਇਸ ਪਿੰਡ ਦੇ ਵਾਸੀ ਸ੍ਰੀ ਲੱਧਾ ਦੇ ਘਰ, ਬੀਬੀ ਹਰੋ ਦੀ ਕੁੱਖੋਂ ਸੰਨ 1707 ਨੂੰ ਮਾਘ ਮਹੀਨੇ ਇਕ ਬਾਲਕ ਨੇ
ਜਨਮ ਲਿਆ ਜਿਸ ਦਾ ਨਾਮ ਸੱੁਖਾ ਰਖਿਆ ਗਿਆ।ਇਹ ਉਹ ਸਮਾਂ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦੁਰ ਨੇ
ਸਰਹੰਦ ਫਤਿਹ ਕਰਕੇ ਛੋਟੇ ਸਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਸੀ ਅਤੇ ਵਿਸ਼ਾਲ ਮੁਗਲ ਬਾਦਸ਼ਾਹੀ
ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ।ਇਸ ਕਾਰਨ ਮੁਗਲ ਰਾਜ ਦੀ ਰਹਿੰਦ ਖੂੰਦ ਤੇ ਧਾੜਵੀ ਨਾਦਰਾਂ ਤੇ ਅਬਦਾਲੀਆਂ
ਵੱਲੋਂ ਸਿੱਖਾਂ ਤੇ ਹਰ ਤਰਾਂ ਦਾ ਦਮਨ ਚੱਕਰ ਚਲਾਇਆ ਜਾ ਰਿਹਾ ਸੀ।ਸਿੱਖਾਂ ਨੂੰ ਆਪਣੀ ਹੋਂਦ ਕਾਇਮ ਰੱਖਣ
ਲਈ ਬਹੁਤ ਵਾਰ ਜੰਗਲਾਂ, ਪਹਾੜਾਂ ਜਾਂ ਦੂਰ ਦੂਰ ਦੇ ਇਲਾਕਿਆਂ ਵਿਚ ਪਨਾਹ ਲੈਣੀ ਪਂੈਦੀ ਸੀ ਤੇ ਧਾੜਵੀਆਂ ਦਾ
ਮੁਕਾਬਲਾ ਕਰਨ ਲਈ ਗੁਰੀਲਾ ਯੁੱਧ ਕਰਨੇ ਪੈਂਦੇ ਸਨ।ਅਜਿਹੇ ਮੁਸ਼ਕਲਾਂ ਭਰੇ ਹਾਲਾਤ ਵਿੱਚ ਜੁਆਨ ਹੋਏ ਭਾਈ
ਸੁੱਖਾ ਸਿੰਘ, ਮਾਪਿਆਂ ਦੀ ਮਰਜੀ ਦੇ ਉਲਟ 14-15 ਸਾਲ ਦੀ ਉਮਰ ਵਿਚ ਦਸ਼ਮੇਸ਼ ਪਿਤਾ ਦੀ ਬਖਸ਼ਿਸ਼,
ਅੰਮਿੰ੍ਰਤ ਦੀ ਪਹੁਲ ਲੈਕੇ ਸਿੰਘ ਸੱਜ ਗਏ।ਜਿਸ ਸਮੇਂ ਮੁਗਲ ਹਕੁਮਤਾਂ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਤੇ ਲੱਗੀਆਂ
ਹੋਈਆਂ ਸਨ, ਅੰੰਿਮ੍ਰਤਪਾਨ ਕਰਕੇ ਸਿੰਘ ਸਜਨਾ ਮੌਤ ਨੂੰ ਵਾਜਾਂ ਮਾਰਨ ਵਾਲੀ ਗੱਲ ਸੀ।ਸਾਰੇ ਪਿੰਡ ਵਿਚ ਚਰਚਾ
ਹੋਣ ਲਗ ਪਈ।ਪਿੰਡ ਦੇ ਮੋਹਤਬਰ ਸੱਜਣ, ਸਰਪੰਚ ਨੂੰ ਨਾਲ ਲੈਕੇ ਭਾਈ ਸੱੁਖਾ ਸਿੰਘ ਦੇ ਮਾਪਿਆਂ ਨੂੰ ਮਿਲਣ ਆ
ਗਏ ਅਤੇ ਆਉਣ ਵਾਲੇ ਖਤਰੇ ਦੀ ਚਿੰਤਾ ਜਾਹਰ ਕੀਤੀ।ਉਹਨਾ ਕਿਹਾ ਕਿ ਜਿੱਥੇ ਮੁਗਲ ਤੁਹਾਨੂੰ ਸਾਰਿਆਂ ਨੂੰ
ਮਾਰ ਮੁਕਾਉਣੇਗੇ ਉਥੇ ਬਾਕੀ ਪਿੰਡ ਨੂੰ ਵੀ ਨਹੀਂ ਛੱਡਣਗੇ ਇਸ ਲਈ ਆਪਣੇ ਪੁੱਤਰ ਸੁੱਖੇ ਨੂੰ ਇਸ ਕੰਮ ਤੋਂ ਫੌਰਨ
ਵਰਜ ਲਵੋ।
ਕੇਸ ਕਤਲ ਹੋਣ ਤੇ ਖੂਹ ਵਿਚ ਛਾਲ ਮਾਰਨੀ
ਸਾਰੇ ਪਿੰਡ ਦੀ ਚਿੰਤਾ ਤੇ ਮੁਗਲਾਂ ਦੇ ਕਹਿਰ ਨੂੰ ਦੇਖਦਿਆਂ ਭਾਈ ਸੁੱਖਾ ਸਿੰਘ ਦੀ ਮਾਤਾ ਜੀ ਨੇ ਆਪਣੇ ਪੁੱਤਰ ਦੇ ੱਿਜੱਦੀ ਸੁਭਾਅ ਨੂੰ ਜਾਣਦਿਆਂ ਮਮਤਾਵੱਸ ਉਸਨੂੰ ਰਾਤ ਨੂੰ ਸੌਣ ਲਗੇ ਨੂੰ ਧੋਖੇ ਨਾਲ ਭੰਗ ਦੇ ਪਕੌੜੇ ਖਵਾ ਦਿੱਤੇ ਤੇ
ਸੁੱਤੇ ਹੋਏ ਦੇ ਕੇਸ ਕਟਵਾ ਦਿੱਤੇ।ਜੱਦੋਂ ਸਵੇਰੇ ਜਾਗ ਆਈ ਤਾਂ ਸਿਰ ਉੱਤੇ ਕੇਸ ਕੱਟੇ ਦੇਖ ਕੇ ਬਹੁਤ ਗੁੱਸੇ ਵਿਚ ਆਏ
ਤੇ ਬਹੁਤ ਰੋਸ ਕੀਤਾ। ਇਸ ਅਸਹਿ ਭਾਣੇ ਕਾਰਨ ਆਤਮਹੱਤਿਆ ਕਰਨ ਦੇ ਇਰਾਦੇ ਨਾਲ ਪਿੰਡ ਦੇ ਇਕ ਖੂਹ ਵਿਚ
ਛਾਲ ਮਾਰ ਦਿੱਤੀ।ਜਦ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਉਸਨੂੰ ਖੂਹ ਚੋਂ ਬਾਹਰ ਕੱਢਣ ਦਾ ਯਤਨ ਕੀਤਾ
ਤਾਂ ਉਸਨੇ ਕਿਹਾ ਕਿ ਮੈਂ ਕੇਸਾਂ ਤੋਂ ਬਿਨਾ ਜਿਉਂਣਾ ਨਹੀਂ ਚਾਹੰੁਦਾ ਇਸ ਲਈ ਮੇਰਾ ਮਰ ਜਾਣਾ ਹੀ ਠੀਕ ਹੈ।ਸੰਜੋਗ
ਵੱਸ ਉਸ ਵੇਲੇ ਸ੍ਰ: ਸ਼ਾਮ ਸਿੰਘ ਕਰੋੜੀਆ ਜੱਥੇ ਦੇ ਕੁਝ ਸਿੰਘ ਇਸ ਖੂਹ ਲਾਗੋਂ ਲੰਘ ਰਹੇ ਸਨ।ਪਿੰਡ ਦੇ ਲੋਕਾਂ ਦਾ
ਇਕੱਠ ਦੇਖ ਕੇ ਪੱੁਛਿਆ ਕਿ ਕੀ ਕਾਰਨ ਹੈ ਤਾਂ ਪਤਾ ਲੱਗਾ ਕਿ ਇਕ ਸਿੰਘ ਕੇਸ ਕੱਟੇ ਜਾਣ ਕਰਕੇ ਖੂਹ ਵਿੱਚ
ਡੁੱਬ ਕੇ ਮਰਨਾ ਚਾਹੁੰਦਾ ਹੈ। ਸਿੰਘਾਂ ਨੇ ਸਮਝਾਇਆ ਕਿ ਗੁਰੂ ਜੀ ਦੇ ਹੁਕਮ ਅਨੁਸਾਰ ਆਤਮਹੱਤਿਆ ਕਰਨਾ
ਘੋਰ ਪਾਪ ਹੈ ਇਸ ਲਈ ਜੇ ਤੈਨੂੰ ਮਰਨ ਦਾ ਚਾਅ ਹੈ ਤਾਂ ਸਾਡੇ ਨਾਲ ਚੱਲਕੇ ਮੁਗਲਾਂ ਨੂੰ ਮਾਰਕੇ ਸ਼ਹੀਦੀ ਪਾ ਤਾਕਿ
ਤੇਰਾ ਇਸ ਸੰਸਾਰ ਤੇ ਆਉਣਾ ਸਫਲ ਹੋਵੇ ਤੇ ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਹੋਣ।ਇਸਤਰਾਂ ਭਾਈ ਸੁੱਖਾ ਸਿੰਘ ਖੂਹ ਵਿਚੋਂ ਬਾਹਰ ਆਕੇ ਉਹਨਾਂ ਸਿੰਘਾਂ ਦੇ ਜੱਥੇ ਵਿੱਚ ਸ਼ਾਮਲ ਹੋ ਗਿਆ।ਕਿਉਂਕਿ ਬਾਕੀ ਸਾਰੇ ਸਿੰਘ ਘੋੜ-ਸਵਾਰ
ਸਨ ਇਸ ਲਈ ਭਾਈ ਸੁੱਖਾ ਸਿੰਘ ਨੂੰ ਵੀ ਨਾਲ ਜਾਣ ਲਈ ਘੋੜੇ ਜਾਂ ਘੋੜੀ ਦੀ ਲੋੜ ਸੀ ਸੋ ਉਹਨਾਂ ਸਿੰਘਾਂ ਨੇ ਲਾਗੇ
ਖੇਤਾਂ ਵਿਚ ਚਰ ਰਹੀ ਪਿੰਡ ਦੇ ਨੰਬਰਦਾਰ ਦੀ ਘੋੜੀ ਪਕੜ ਕੇ ਦੇ ਦਿੱਤੀ । ਇਸਤਰਾਂ ਭਾਈ ਸੁੱਖਾ ਸਿੰਘ ਦਾ ਮੁਗਲਾਂ
ਵਿਰੁਧ ਸੰਘਰਸ਼ਮਈ ਜੀਵਨ ਦਾ ਅਰੰਭ ਹੋਇਆ।
ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਕਰਨਾ
ਸ੍ਰ: ਸ਼ਾਮ ਸਿੰਘ ਕਰੋੜੀਆ ਦੇ ਜੱਥੇ ਵਿਚ ਸ਼ਾਮਲ ਹੋਕੇ, ਭਾਈ ਸੱੁਖਾ ਸਿੰਘ ਨੇ ਦੁਬਾਰਾ ਅੰਮ੍ਰਿਤ ਛੱਕਿਆ ਤੇ ਗੁਰੂ ਦਾ
ਸਿੰਘ ਸੱਜ ਗਿਆ । ਫਿਰ ਉਹ ਹਰ ਤਰਾਂ ਦੇ ਸ਼ਸਤਰ ਚਲਾਉਣੇ, ਗਤਕਾ ਖੇਡਣਾ, ਤਲਵਾਰਬਾਜੀ, ਤੀਰਅੰਦਾਜੀ, ਘੋੜਸਵਾਰੀ ,ਯੁੱਧਾਂ ਤੇ ਲੜਾਈਆਂ ਲੜਨ ਦੇ ਦਾਅ-ਪੇਚ ਸਿੱਖ ਕੇ ਇਕ ਪੂਰਨ ਸੂਰਬੀਰ ਨੌਜੁਆਨ ਯੋਧਾ ਬਣ ਗਿਆ।
ਹੁਣ ਇਹ ਆਪਣੀ ਤਾਕਤ, ਹਿੰਮਤ, ਦਲੇਰੀ ਤੇ ਫੁਰਤੀ ਦਾ ਵਿਖਾਵਾ ਕਰਨਾ ਸ਼ੁਰੂ ਕਰ ਦਿੱਤਾ, ਹਰ ਛੋਟੀ ਵੱਡੀ ਮੱੁਹਿਮ
ਵਿਚ ਹਿੱਸਾ ਲੈਣ ਲਈ ਮੁਹਰਲੀ ਕਤਾਰ ਵਿਚ ਸ਼ਾਮਲ ਹੋਣ ਲੱਗ ਪਿਆ।ਮੁਗਲ ਹੁਕਮਰਾਨ ਸਿੰਘਾਂ ਦੇ ਗੁਰੀਲਾ ਯੁੱਧ
ਤੋਂ ਬਹੁਤ ਪ੍ਰੇਸ਼ਾਨ ਤੇ ਗੁੱਸੇ ਵਿਚ ਸਨ, ਉਹ ਹਰ ਤਰਾਂ ਦੇ ਢੰਗ ਤਰੀਕੇ ਵਰਤ ਕੇ ਸਿੱਖਾਂ ਦਾ ਖਾਤਮਾਂ ਕਰਨ ਤੇ ਤੱੁਲੇ
ਹੋਏ ਸਨ ਪਰ ਸਿੱਖ ਸਨ ਕਿ ਖਤਮ ਹੋਣ ਦੀ ਬਜਾਏ ਹੋਰ ਵੱਧ ਰਹੇ ਸਨ ਤੇ ਦਿਨ ਬਦਿਨ ਤਾਕਤਵਰ ਹੋ ਰਹੇ ਸਨ।
ਲਾਹੌਰ ਦੇ ਸੂਬੇ ਨੇ ਆਪਣੇ ਸਭ ਅਫਸਰ ਤੇ ਇਲਾਕੇ ਦੇ ਚੌਧਰੀ ਇਕੱਠੇ ਕਰਕੇ ਪੱੁਛਿਆ ਕਿ ਸਾਡੇ ਇੰਨੇ ਯਤਨਾਂ ਦੇ
ਬਾਵਜੂਦ ਵੀ ਸਿੱਖ ਖਤਮ ਕਿਉਂ ਨਹੀਂ ਹੋ ਰਹੇ।ਉਹਨਾਂ ਨੇ ਦੱਸਿਆ ਕਿ ਇਹਨਾਂ ਦੇਕਿਸੇ ਵਡੇਰੇ ਨੇ ਅੰਮ੍ਰਿਤਸਰ ਦੇ
ਤਲਾ ਵਿਚ ਆਬੇਹਯਾਤ ਲਿਆ ਕੇ ਪਾਇਆ ਸੀ ਜਿਸ ਵਿਚ ਇਹ ਆਕੇ ਨਹਾਉਂਦੇ ਹਨ ਤੇ ਜਖਮੀ ਹੋਏ ਵੀ ਮੁੜ
ਨਂੌ-ਬਰਨੌਂ ਹੋ ਜਾਂਦੇ ਹਨ ਤੇ ਲੜਨ ਲਈ ਤਿਆਰ ਹੋ ਜਾਂਦੇ ਹਨ।ਇੱਥੋਂ ਤੱਕ ਕੇ ਜੋ ਇੱਥੇ ਨਹੀਂ ਆ ਸਕਦੇ ਉਹਨਾਂ
ਵਾਸਤੇ ਤਲਾ ਵਿੱਚੋਂ ਜਲ ਭਰਕੇ ਲੈ ਜਾਂਦੇ ਹਨ ਤੇ ਉਹਨਾਂ ਦੇ ਮੁੰਹ ਵਿੱਚ ਪਾ ਦੇਂਦੇ ਹਨ ਤਾਂ ਉਹ ਰੋਗੀ ਵੀ ਅਰੋਗ
ਹੋ ਜਾਂਦਾ ਹੈ।ਇਹ ਸੱਭ ਸੁਣ ਕੇ ਸੂਬੇ ਨੇ ਹੁਕਮ ਕੀਤਾ ਕਿ ਇਸ ਅੰਮ੍ਰਿਤ ਸਰੋਵਰ ਦੇ ਚੁਫੇਰੇ ਸਖਤ ਪਹਿਰਾ ਬੈਠਾ
ਦਿਉ ਤੇ ਨਾਲ ਹੀ ਅੇਲਾਨ ਕਰ ਦਿੱਤਾ ਕਿ ਇਸ ਸਰੋਵਰ ਵਿਚ ਇਸ਼ਨਾਨ ਕਰਨ ਦੀ ਸਖਤ ਮਨਾਹੀ ਹੈ ਜੋ ਵੀ
ਇਸ ਵਿਚ ਨਹਾਉਣ ਦਾ ਯਤਨ ਕਰੇਗਾ, ਕਤਲ ਕਰ ਦਿੱਤਾ ਜਾਵੇਗਾ।ਹੁਣ ਕੁਝ ਤੁਰਕਾਂ ਤੇ ਕਾਜੀਆਂ ਨੇ ਤਾਹਨਾ
ਮਾਰਿਆ, ਹੈ ਕੋਈ ਗੁਰੂ ਦਾ ਸਿੱਖ ਜੋ ਇਸ ਸਰੋਵਰ ਵਿਚ ਨਹਾਉਣ ਦੀ ਹਿੰਮਤ ਦਿਖਾਵੇ? ਇਹ ਗੱਲ ਉਸ ਵੇਲੇ
ਸਿੰਘਾਂ ਦੇ ਜੱਥੇ ਕੋਲ ਬੱੁਢਾ ਜੌਹੜ, ਰਾਜਿਸਥਾਨ, ਪਹੁੰਚ ਗਈ ਜਿੱਥੇ ਭਾਈ ਸੁੱਖਾ ਸਿੰਘ ਵੀ ਹਾਜਰ ਸੀ।ਜਦੋਂ ਸਾਰੇ ਸਿੰਘ ਚੁੱਪੀ ਵੱਟ ਗਏ ਤਾਂ ਭਾਈ ਸੁੱਖਾ ਸਿੰਘ ਜੀ ੳੱੁਠਕੇ ਕਹਿਣ ਲੱਗੇ ਕਿ ਜੇਕਰ ਜੱਥੇਦਾਰ ਜੀ ਇਜਾਜੱਤ ਦੇਣ ਤਾਂ ਦਾਸ ਇਹਨਾਂ ਮੁਗਲਾਂ ਦੇ ਤਾਹਨੇ ਦਾ ਜੁਆਬ ਸਰੋਵਰ ਵਿਚ ਇਸ਼ਨਾਨ ਕਰਕੇ ਦੇਣ ਲਈ ਤਿਆਰ ਹੈ।ਇਹ ਸੁਣ ਕੇ ਸਾਰੇ ਬਹੁਤ ਫਿਕਰਮੰਦ ਹੋਏ ਇਕ ਇਕੱਲੇ ਸਿੰਘ ਦਾ ਮੁਗਲਾਂ ਦੀ ਫੋਜ ਦੇ ਸਖਤ ਪਹਿਰੇ ਵਿਚ ਜਾਕੇ ਇਸ਼ਨਾਨ ਕਰਨਾ, ਮੌਤ ਦੇ ਮੂੰਹ ਵਿਚ ਜਾਣਾ ਹੈ।ਪਰ ਭਾਈ ਸੁੱਖਾ ਸਿੰਘ ਆਪਣੇ ਇਰਾਦੇ ਤੇ ਪੱਕੇ ਰਹੇ ਤਾਂ ਜੱਥੇਦਾਰ ਨੇ ਅਖੀਰ ਵਾਹਿਗੁਰੂ
ਜੀ ਅੱਗੇ ਅਰਦਾਸ ਕਰਕੇ ਭਾਈ ਸਾਹਿਬ ਨੂੰ ਅੰਮ੍ਰਿਤਸਰ ਜਾਣ ਦੀ ਆਗਿਆ ਦੇ ਦਿੱਤੀ। ਭਾਈ ਸੁੱਖਾ ਸਿੰਘ ਨੇ
ਮੁਸਲਮਾਨੀ ਭੇਸ ਕਰਕੇ ਰਾਤੋ ਰਾਤ ਸਵੇਰੇ ਤੜਕੇ ਅੰਮ੍ਰਿਤਸਰ ਪਹੁੰਚ ਗਿਆ ਅਤੇ ਘੋੜਾ ਸਰੋਵਰ ਕੰਢੇ ਖੜਾ ਕਰਕੇ
ਕਪੜੇ ਉਤਾਰੇ ਅਤੇ ਸਰੋਵਰ ਵਿਚ ਇਸ਼ਨਾਨ ਕੀਤਾ, ਦੁਬਾਰਾ ਕਪੜੇ ਪਾਏ, ਤਿਆਰ ਬਰ ਤਿਆਰ ਹੋਕੇ ਘੋੜੇ ਤੇ
ਸਵਾਰ ਹੋਕੇ ਹੱਥ ਵਿਚ ਤਲਵਾਰ ਫੜ੍ਹੀ ਤੇ ਜੈਕਾਰਾ ਛੱਡਿਆ , ਨਾਲ ਹੀ ਅੇਲਾਨ ਕੀਤਾ ਐ ਮੁਗਲੋ, ਗੁਰੂ ਦਾ ਸਿੰਘ
ਸਰੋਵਰ ਵਿੱਚ ਇਸ਼ਨਾਨ ਕਰਕੇ ਚਲਿਆ ਜੇ, ਜੇ ਰੋਕ ਸਕਦੇ ਹੋ ਤਾਂ ਰੋਕ ਵੇਖੋ। ਜਿਨੇ ਚਿਰ ਨੂੰ ਪਹਿਰੇਦਾਰ ਉਸਦਾ
ਪਿੱਛਾ ਕਰਦੇ, ਸਿੰਘ ਹੁਰੀਂ ਹਰਨ ਹੋ ਗਏ ਤੇ ਮੁੜ ਅਪਣੇ ਜੱਥੇ ਕੋਲ ਬੁੱਢਾ ਜੌਹੜ ਪਹੁੰਚ ਜਾ ਜੈਕਾਰਾ ਗਜਾਇਆ।
ਜੱਥੇਦਾਰ ਤੇ ਬਾਕੀ ਸਿੰਘਾਂ ਨੂੰ ਜਦੋਂ ਸਾਰੀ ਵਾਰਦਾਤ ਸੁਣਾਈ ਤਾਂ ਸਿੰਘਾਂ ਨੇ ਆਪਦਾ ਬਹੁਤ ਮਾਣ ਸਤਿਕਾਰ ਕੀਤਾ
ਤੇ ਜੱਥੇਦਾਰ ਨੇ ਘੱੁਟ ਕੇ ਛਾਤੀ ਨਾਲ ਲਾਇਆ ਤੇ ਥਾਪੜਾ ਦਿੱਤਾ।ਇਸ ਸਾਕੇ ਕਾਰਨ ਅੰਮ੍ਰਿਤਸਰ ਸਰੋਵਰ ਵਿੱਚ
ਨੰਗੇ ਸਿਰ ਇਸ਼ਨਾਨ ਕਰਣ ਦੀ ਰੀਤ ਚਲ ਪਈ ਜੋ ਅੱਜ ਵੀ ਜਾਰੀ ਹੈ।
ਮੱਸੇ ਰੰਗੜ ਦਾ ਸਿਰ ਕਲਮ ਕਰਨਾ
ਭਾਈ ਮਨੀ ੰਿਸੰਘ ਜੀ ਦੀ ਸ਼ਹੀਦੀ ਤੋਂ ਬਾਅਦ ਉਸ ਦੇ ਭਤੀਜੇ ਭਾਈ ਪੱਥਰ ਸਿੰਘ ਨੇ ਅੰਮ੍ਰਿਤਸਰ ਦੇ ਕੋਤਵਾਲ ਨੂੰ
ਕਤਲ ਕਰ ਦਿੱਤਾ ਸੀ । ਹੁਣ ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਨੇ ਮੰਡਿਆਲਾ ਪਿੰਡ ਦੇ ਚੌਧਰੀ ਮੱਸੇ ਰੰਗੜ ਨੂੰ
ਅੰਮ੍ਰਿਤਸਰ ਦਾ ਚੌਧਰੀ ਥਾਪ ਦਿੱਤਾ ਅਤੇ ਸਿੱਖਾਂ ਤੇ ਹਰ ਤਰਾਂ ਦਾ ਜੁਲਮ ਕਰਨ ਦੀ ਖੱੁਲ ਦੇ ਦਿੱਤੀ । ਉਹ ਤਾਂ
ਪਹਿਲਾਂ ਹੀ ਰੱਜਕੇ ਐਬੀ ਤੇ ਹਰਾਮਕਾਰੀ ਕਰਨ ਵਾਲਾ ਬੰਦਾ ਸੀ।ਸੋ ਉਸਨੇ ਕੋਤਵਾਲ ਬਣਦਿਆਂ ਹੀ ਜੁਲਮਾਂ ਦਾ
ਹੜ੍ਹ ਲੈ ਆਂਦਾ।ਸ਼ਹਿਰ ਦਾ ਹਰ ਗੁਰਦੁਆਰਾ ਘੋੜਿਆਂ ਦਾ ਤਬੇਲਾ ਬਣਾ ਦਿੱਤਾ ਅਤੇ ਹਰ ਤਰਾਂ ਦੇ ਗੰਦ ਨਾਲ ਭਰ
ਦਿੱਤਾ। ਆਪ ਖੁਦ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਲੰਘ ਡਾਹ ਕੇ ਬੈਠ ਗਿਆ।ਨਿੱਤ ਨਵੀ ਵੇਸਵਾ ਦਾ ਨਾਚ ਹੋਣ
ਲਗ ਪਿਆ। ਹੁੱਕਾ, ਸ਼ਰਾਬ ਤੇ ਗਉ ਦੇ ਮਾਸ ਦੇ ਕਬਾਬ ਬਣਾ ਕੇ ਖਾਧੇ ਜਾਣ ਲਗ ਪਏ। ਗਉਆਂ ਦੇ ਖੂਨ ਨਾਲ
ਸ੍ਰੀ ਹਰਿਮੰਦਰ ਸਾਹਿਬ ਨੂੰ ਧੋਤਾ ਜਾਣ ਲਗ ਪਿਆ, ਭਾਵ ਕਿ ਹਰ ਤਰਾਂ ਦਾ ਕੁੱਕਰਮ ਹੋਣ ਲਗ ਪਿਆ।ਇਹਨਾਂ
ਜੁਲਮਾਂ ਤੇ ਕੁੱਕਰਮਾਂ ਦੀ ਦਾਸਤਾਂਨ ਸਿੰਘਾਂ ਦੇ ਜੱਥੇਦਾਰ ਨੂੰ ਬੱੁਢਾ ਜੌਹੜ ਪਹੁੰਚ ਗਈ । ਉਹਨਾਂ ਨੇ ਸਿੰਘਾਂ ਦਾ ਇਕੱਠ
ਕਰਕੇ ਇਹ ਹਕੀਕਤ ਬਿਆਨ ਕੀਤੀ ਤੇ ਕਿਹਾ, ਹੈ ਕੋਈ ਸਿੰਘ ਸੂਰਮਾਂ ਜੋ ਇਸ ਮੱਸੇ ਰੰਗੜ ਦਾ ਸਿਰ ਵੱਢ ਕੇ ਏਥੇ
ਸੰਗਤ ਵਿਚ ਪੇਸ਼ ਕਰੇ।ਪਹਿਲਾਂ ਦੀ ਤਰਾਂ ਭਾਈ ਸੁੱਖਾ ਸਿੰਘ ਨੇ ਆਪਣੇ ਆਪ ਨੂੰ ਪੇਸ਼ ਕੀਤਾ ਤਾਂ ਭਾਈ ਮਹਿਤਾਬ
ਸਿੰਘ ਨੇ ਵੀ ਉਸਦਾ ਸਾਥ ਦੇਣ ਦਾ ਇਰਾਦਾ ਦੱਸਿਆ ਤਾਂ ਜੱਥੇਦਾਰ ਨੇ ਦੋਵਾਂ ਸੂਰਮਿਆਂ ਨੂੰ ਦੋ ਵਧੀਆ ਘੋੜੇ ਤੇ ਹੋਰ
ਲੁੜੀਂਦਾ ਸਮਾਨ ਦਿੱਤਾ।ਸਾਰੇ ਸਿੰਘਾਂ ਨੇ ਅਰਦਾਸਾ ਸੋਧਿਆ ਤੇ ਇਹਨਾਂ ਦੀ ਹਰ ਮੈਦਾਨ ਫਤਹਿ ਲਈ ਵਾਹਿਗੁ੍ਰਰੂ
ਅੱਗੇ ਅਰਜੋਈ ਕੀਤੀ। ਦੋਵਾਂ ਸਿੰਘਾਂ ਨੇ ਮੁਸਲਮਾਨੀ ਭੇਸ ਕੀਤਾ ਤੇ ਘੋੜਿਆਂ ਸਵਾਰ ਹੋਕੇ ਜੈਕਾਰਾ ਛੱਡਿਆ ਤੇ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ। ਪਹਿਲਾ ਪੜਾਅ ਸ੍ਰੀ ਦਮਦਮਾਂ ਸਾਹਿਬ ਕੀਤਾ ਤੇ ਇੱਥੋਂ ਪੱਟੀ ਨਗਰ ਪਹੁੰਚੇ, ਇੱਥੇ
ਭਾਈ ਸੁੱਖਾ ਸਿੰਘ ਜੀ ਦਾ ਸ੍ਰ: ਜੀਤ ਸਿੰਘ ਨਾਂ ਦਾ ਰਿਸ਼ਤੇਦਾਰ ਰਹਿੰਦਾ ਸੀ।ਉਸਦੇ ਨਾਲ ਆਪਣੇ ਮਿਸ਼ਨ ਦਾ ਵਿਚਾਰ
ਕਰਕੇ ਸਾਰੀ ਸਕੀਮ ਬਣਾਈ ਗਈ। ਸ੍ਰ: ਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਨੱਚਣ ਵਾਲੀ
ਵੇਸਵਾ ਵੀ ਇਹਨਾਂ ਦੇ ਇਲਾਕੇ ਦੀ ਹੈ। ਸੋ ਸ੍ਰ: ਜੀਤ ਸਿੰਘ ਨੇ ਵੇਸਵਾ ਨੂੰ ਮਿਲਕੇ ਮੱਸੇ ਰੰਗੜ ਨੂੰ ਮਿਲਣ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ।ਉਸਨੇ ਦੱਸਿਆ ਕਿ ਮੇਰੀ ਅਗਲੇ ਹਫਤੇ ਵਾਰੀ ਹੈਤੇ ਉਸ ਦਿਨ ਹੀ ਪੱਟੀ ਦੇ ਨੰਬਰਦਾਰਾਂ ਨੇ ਮਾਮਲਾ ਦੇਣ ਜਾਣਾ ਹੈ। ਸੋ ਸਿੰਘਾਂ ਨੇ ਵੀ ਮਾਮਲਾ ਦੇਣ ਦੇ ਬਹਾਨੇ ਮੱਸੇ ਰੰਗੜ ਤੱਕ ਨੰਬਰਦਾਰਾਂ ਤੋਂ ਪਹਿਲਾਂ ਹੀ ਪਹੁੰਚਣ ਦੀ ਤਿਆਰੀ ਸ਼ੁਰੂ ਕਰ ਦਿੱਤੀ ।ਟੁੱਟੇ-ਭੱਜੇ ਘੜਿਆਂ ਦੇ ਬੱਬਰ ਇਕੱਠੇ ਕੀਤੇ ਅਤੇ ਉਹਨਾਂ ਦੀਆਂ ਰੁਪਏ ਦੇ ਸਾਈਜ ਦੀਆਂ ਠੀਕਰੀਆਂ ਬਣਾਂਕੇ ਦੋ ਛੋਟੀਆਂ ਬੋਰੀਆਂ ਵਿੱਚ ਭਰ ਲਈਆਂ। ਨੀਅਤ ਦਿਨ ਸਵੇਰੇ ਹੀ ਅੰਮ੍ਰਿਤਸਰ ਨੂੰ ਚਲ ਪਏ, ਰਸਤੇ ਵਿੱਚ ਤਰਨ ਤਾਰਨ ਲਾਗੇ ਇਕ ਫੋਜਦਾਰ ਯਕੂਬ ਖਾਂ ਮਿਲ ਗਇਆ ਤੇ ਕਹਿਣ ਲੱਗਾ ਚੌਧਰੀ ਸਾਹਿਬ ਕਿਧਰ ਜਾ ਰਹੇ ਹੋ।ਅੱਗੋਂ ਭਾਈ ਸੁੱਖਾ ਸਿੰਘ ਨੇ ਕਿਹਾ ਕਿ ਅਸੀਂ ਪੱਟੀ ਦੇ ਚੌਧਰੀ ਹਾਂ ਤੇ ਮਾਮਲਾ ਦੇਣ ਜਾ ਰਹੇ ਹਾਂ ਤਾਂ ਉਸਨੇ ਕਿਹਾ ਕਿ ਲਿਆਉ ਮੈਨੂੰ ਦੇ ਦਿਉ ਮੈਂ ਆਪੇ ਦੇ ਦੇਵਾਂਗਾ। ਸਿੰਘਾਂ ਦੇ ਨਾਂਹ ਕਰਨ ਤੇ ਝਗੜਾ ਹੋ ਗਿਆ ਤਾਂ ਇਹਨਾ ਨੇ ਫੌਜਦਾਰ ਤੇ ਉਸਦੇ ਸਿਪਾਹੀਆਂ ਨੂੰ ੳੱੁਥੇ ਹੀ ਜੰਮਪੁਰੀ ਪਹੁੰਚਾ ਦਿੱਤਾ।ਹੁਣ ਦੋਵੇਂ ਸੂਰਮੇਂ ਰਵਾਂ ਰਵੀਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦਰਸ਼ਨੀ ਡਿਉੜੀ ਪਹੁੰਚ ਘੋੜੇ ਲਾਚੀ ਬੇਰ ਨਾਲ ਬੰਨ੍ਹ ਕੇ ਪਹਿਰੇਦਾਰਾਂ ਨੂੰ ਦੱਸਿਆ ਕਿ ਅਸੀਂ ਪੱਟੀ ਦੇ ਚੌਧਰੀ ਹਾਂ ਤੇ ਮਾਮਲਾ ਦੇਣ ਆਏ ਹਾਂ।ਇਸਤਰਾਂ ਸਿੱਧੇ ਅੰਦਰ ਪਹੰੁਚ ਗਏ ਤੇ ਅੰਦਰ ਦੇ ਨਜਾਰੇ ਤੇ ਨਜਰ ਮਾਰੀ।ਮੱਸਾ ਰੰਗੜ ਪਲੰਘ ਤੇ ਬੈਠਾ ਸ਼ਰਾਬ ਦੇ ਨਸ਼ੇ ਵਿਚ ਚੂਰ ਹੁੱਕਾ ਪੀ ਰਿਹਾ ਸੀ, ਵੇਸਵਾ ਨੱਚ ਰਹੀ ਸੀ , ਸਾਜੀ ਸਾਜ ਵਜਾ ਰਹੇ ਸਨ, ਉਹ ਤੇ ਉਸਦੇ ਚਮਚੇ ਚਾਟੇ ਸੱਭ ਸ਼ਰਾਬ ਦੇ ਨਸ਼ੇ ਵਿਚ ਮਸਤ ਹੋਏ ਹੋਏ ਸਨ।ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਮੱਸੇ ਨੂੰ ਦੱਸਿਆ ਕਿ ਅਸੀਂ ਪੱਟੀ ਦੇ ਚੌਧਰੀ ਹਾਂ ਤੇ ਮਾਮਲਾ ਦੇਣ ਆਏ ਹਾਂ ਤਾਂ ਮੱਸੇ ਨੇ ਆਉ ਭਗਤ ਕਰਦਿਆਂ ਮਾਮਲਾ ਦੇਣ ਲਈ ਕਿਹਾ। ਬੱਸ ਫਿਰ ਕੀ ਸੀ ਉਹਨਾਂ ਨੇ ਦੋਵੇਂ ਬੋਰੀਆਂ ਉਸਦੇ ਪਲੰਘ ਵੱਲ ਸੁੱਟੀਆਂ ਤਾਂ ਮੱਸਾ ਬੋਰੀਆਂ ਦੇਖਣ ਲਈ ਹੇਠਾਂ ਨੂੰ ਝੁਕਿਆ ਤਾਂ ਦੋਵਾਂ ਸਿੰਘਾਂ ਦੀਆਂ ਤਲਵਾਰਾਂ ਬਿਜਲੀ ਦੀ ਤੇਜੀ ਵਾਂਗ ਚਮਕੀਆਂ ਤੇ ਕੱਟ ਵੱਢ ਸ਼ੁਰੂ ਹੋ ਗਈ।ਭਾਈ ਸੱੁਖਾ ਸਿੰਘ ਨੇ ਮੱਸੇ ਰੰਗੜ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਤੇ ਸਾਜੀਆਂ ਨੂੰ ਪਾਰ ਬੁਲਾਇਆ, ਭਾਈ ਮਹਿਤਾਬ ਸਿੰਘ ਨੇ ਉਸਦੇ ਸਾਰੇ ਚਿਮਚੇ ਚਾਟੇ ਤੇ ਪਹਿਰੇਦਾਰ ਜੰਮਪੁਰੀ ਪਹੰੁਚਾ ਦਿੱਤੇ, ਵੇਸਵਾ ਬੇਹੋਸ਼ ਹੋ ਕਿ ਉਥੇ ਹੀ ਡਿਗ ਪਈ ।ਫਿਰ ਭਾਈ ਸੱੁਖਾ ਸਿੰਘ ਨੇ ਮੱਸੇ ਦਾ ਸਿਰ ਕਪੜੇ ਵਿਚ ਵਲੇਟ ਕੇ ਫੜ੍ਹ ਲਿਆ ਤੇ ਵਾਹੋ ਦਾਹੀ ਬਾਹਰ ਨੂੰ ਆ ਗਏ।ਬਾਹਰ ਵਾਲੇ ਪਹਿਰੇਦਾਰਾਂ ਨੇ ਆਪਣੀ ਬਖਸ਼ੀਸ਼ ਮੰਗੀ ਤਾਂ ਉਹਨਾਂ ਨੂੰ ਵੀ ਪਾਰ ਬੁਲਾ ਦਿੱਤਾ। ਹੁਣ ਦੋਵੇਂ ਸੂਰਮੇ, ਆਪਣੇ ਘੋੜਿਆਂ ਤੇ ਸਵਾਰ ਹੋਕੇ ਵਾਪਸ ਚੱਲ ਪਏ ਤੇ ਪਲ ਭਰ ਵਿਚ ਸ਼ਹਿਰੋਂ ਬਾਹਰ ਹੋ ਗਏ ਤੇ ਸਿੱਧੇ ਦਮ ਦਮਾ ਸਾਹਿਬ ਪਹੁੰਚ ਕੇ ਦਮ ਲਿਆ। ਅਗਲੇ ਦਿਨ ਸਵੇਰੇ ਪਹੁ ਫੁਟਾਲੇ ਹੀ ਬੱੁਢਾ ਜੌਹੜ ਵੱਲ ਚਾਲੇ ਪਾ ਦਿੱਤੇ, ਇੱਥੇ ਪਹੰੁਚ ਕੇ ਸਾਰੇ ਸਿੰਘਾਂ ਦੀ ਸੰਗਤ ਤੇ ਜੱਥੇਦਾਰ ਨੂੰ ਮੱਸੇ ਦਾ ਸਿਰ ਨੇਜੇ ਤੇ ਟੰਗਕੇ ਦਿਖਾਇਆ ਗਿਆ ਤਾਂ ਸਾਰੀ ਸੰਗਤ ਨੇ ਜੈਕਾਰਿਆਂ ਨਾਲ ਆਸਮਾਨ ਗੁੰਜਾ ਦਿੱਤਾ।ਸੱਭ ਨੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੂੰ ਇਸ ਅਦੁਤੀ ਕਾਰਨਾਮੇ ਲਈ ਰੱਜ ਕੇ ਵਧਾਈਆਂ ਤੇ ਅਸੀਸਾਂ ਦਿੱਤੀਆਂ।ਇਸ ਬਹਾਦਰੀ, ਸਿਆਣਪ, ਸੂਰਮਤਾਈ, ਗੁਰੂ ਘਰ ਤੇ ਸਿੱਖ ਕੌਮ ਦੀ ਆਨ ਤੇ ਸ਼ਾਨ ਦੀ ਰਾਖੀ ਲਈ ਇਹਨਾਂ ਦੋਵਾਂ ਸੂਰਮਿਆਂ ਦਾ ਨਾਮ ਸਿੱਖ ਇਤਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਿਖਆ ਗਿਆ।ਗੁਰੂ ਘਰ ਦੀ ਘੋਰ ਬੇਅਦਬੀ ਤੇ ਸਿੱਖ ਕੌਮ ਉਪਰ ਅਸਹਿ ਤੇ ਅਕਹਿ ਜੁਲਮ ਕਰਨ ਵਾਲੇ ਨੂੰ ਯੋਗ ਸਜਾ ਦਿੱਤੀ ਗਈ।
ਅਫਗਾਨੀ ਗਿਲਜੇ ਨਾਲ ਟੱਕਰ
ਸੰਨ 1748 ਦੇ ਅਬਦਾਲੀ ਦੇ ਹਮਲੇ ਦੁਰਾਨ ਉਸ ਦੀਆਂ ਫੋਜਾਂ ਸਤਲੁਜ ਵੱਲ ਆ ਰਹੀਆਂ ਸਨ ਜਦੋਂ ਕਿ ਖਾਲਸਾ
ਦਲ ਵੀ ਸਤਲੁਜ ਲਾਗੇ ਹੀ ਸੀ।ਖਾਲਸਾ ਦਲ ਲੜਾਈ ਦੇ ਪੈਂਤੜੇ ਵਜੋਂ ਸਤਲੁਜ ਤੋਂ ਪਾਰ ਹੋ ਗਿਆ। ਇਹ ਦੇਖ ਕੇ
ਅਬਦਾਲੀ ਦੇ ਗਿਲਜਿਆਂ ਨੇ ਆਪਣੇ ਹੰਕਾਰ ਵਜੋਂ ਖਾਲਸੇ ਨੂੰ ਚਿੱਠੀ ਭੇਜੀ ਕਿ ਸਾਡੀਆਂ ਫੋਜਾਂ ਦੀ ਧੂੜ ਉਡਦੀ
ਦੇਖ ਕੇ ਤੁਸੀਂ ਡਰਦੇ ਮਾਰੇ ਦਰਿਆਉਂ ਪਾਰ ਹੋ ਗਏ ਹੋ, ਤੁਸੀਂ ਸਿੰਘ ਨਹੀਂ ਗਿੱਦੜ ਹੋ।ਜੇਕਰ ਲੜਨ ਦਾ ਚਾਅ ਹੈ
ਤਾਂ ਅਸੀਂ ਇਧਰੋਂ ਇਕ ਗਿਲਜਾ ਭੇਜਦੇ ਹਾਂ ਤੇ ਤੁਸੀਂ ਦੋ ਸਿੰਘ ਨਿਕਲੋ, ਕਾਹਨੂੰ ਬਾਕੀ ਲੋਕਾਂ ਦਾ ਖੂੰਨ ਵਹਾਉਂਦੇ
ਹੋ।ਜਿਸਦਾ ਬੰਦਾ ਮਰ ਜਾਏਗਾ ਉਹ ਆਪਣੀ ਹਾਰ ਮੰਨ ਲਵੇਗਾ।ਚਿੱਠੀ ਦੇਖਕੇ ਸਿੰਘਾਂ ਨੂੰ ਬਹੁਤ ਰੋਹ ਚੜਿਆ,
ਉਹਨਾਂ ਜੁਆਬ ਘਲਿਆ ਕਿ ਸਾਡਾ ਇਕ ਸਿੰਘ ਨਿਕਲੇਗਾ, ਤੁਸੀਂ ਤਿੰਨ ਗਿਲਜੇ ਘਲੋ ਤਾਂ ਉਹ ਬਹੁਤ ਸ਼ਰਮਿੰਦੇ
ਹੋਏ ਤੇ ਫੇਰ ਦੋਵਾਂ ਪਾਸਿਆਂ ਤੋਂ ਇੱਕ ਇੱਕ ਜਣਾ ਹੀ ਨਿਕਲਿਆ ਤੇ ਮੁਕਾਬਲਾ ਸ਼ੁਰੂ ਹੋ ਗਿਆ।ਗਿਲਜਾ ਤਾਂ
ਕੋਈ ਦੈਂਤ ਕੱਦ ਕਾਠ ਦਾ ਅਤੇ ਪੂਰੇ ਸ਼ਰੀਰ ਤੇ ਸੰਜੋਅ, ਲੋਹ ਟੋਪ ਤੇ ਹੋਰ ਜੰਗੀ ਸਮਾਨ ਨਾਲ ਪੂਰੀ ਤਰਾਂ ਲੈਸ ਸੀ।
ਇਹ ਦੇਖ ਕੇ ਸੁਆਲ ਪੈਦਾ ਹੋਇਆ ਕਿ ਇਸ ਦੈਂਤ ਦਾ ਮੁਕਾਬਲਾ ਕੌਣ ਕਰੇਗਾ।ਹੁਣ ਫੇਰ ਭਾਈ ਸੁੱਖਾ ਸਿੰਘ ਨੇ
ਆਪਣੇ ਆਪ ਨੂੰ ਪੇਸ਼ ਕੀਤਾ ਪਰ ਸਿੱਖ ਸਰਦਾਰ ਇਸਦੀ ਛੋਟੀ ਉਮਰ ਹੋਣ ਕਰਕੇ ਇਸ ਗੱਲ ਲਈ ਸਹਿਮਤ ਨਹੀਂ
ਸ਼ਨ।ਭਾਈ ਸੁੱਖਾ ਸਿੰਘ ਦੀ ਜਿੱਦ ਅੱਗੇ ਕਿਸੇ ਦੀ ਨਾ ਚੱਲੀ, ਅਖੀਰ ਉਸਦੇ ਲਈ ਇਕ ਵੱਧੀਆ ਘੋੜਾ, ਸੰਜੋਅ,
ਦਸਤਾਨੇ, ਲੋਹ ਟੋਪ ਤੇ ਹੋਰ ਜੰਗੀ ਹਥਿਆਰ ਮੰਗਵਾਕੇ ਉਸਨੂੰ ਮੁਕਾਬਲੇ ਲਈ ਤਿਆਰ ਕੀਤਾ ਗਿਆ । ਸਦਾ ਵਾਂਗ
ਖਾਲਸੇ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ ਜੈਕਾਰੇ ਛੱਡੇ ਗਏ ਤਾਂ ਭਾਈ ਸੁੱਖਾ ਸਿੰਘ ਲਲਕਾਰੇ ਮਾਰਦਾ, ਘੋੜਾ
ਦੁੜਾ ਕੇ ਦੁਸ਼ਮਨ ਦੇ ਸਹਮਣੇ ਜਾ ਡੱਟਿਆ।ਦੋਵਾਂ ਵਿਚ ਘਮਸਾਨ ਦਾ ਯੁੱਧ ਹੋਇਆ, ਦੋਵੇਂ ਫੱਟਾਂ ਨਾਲ ਘਾਇਲ ਹੋ
ਗਏ, ਹੱਥਿਆਰ ਵੀ ਟੱੁਟ ਗਏ ਤਾਂ ਫਿਰ ਗੁਥੱਮ ਗੱੁਥਾ ਹੋ ਗਏ। ਦੋਵੇਂ ਡੂੰਗੇ ਜੱਖਮਾਂ ਤੇ ਥਕਾਵਟ ਨਾਲ ਬੇਹੋਸ਼ ਹੋ ਕੇ
ਡਿੱਗ ਪਏ ਪਰ ਗੁਰੂਆਂ ਦੀ ਬਖਸ਼ਿਸ਼ ਕਰਕੇ ਭਾਈ ਸੁੱਖਾ ਸਿੰਘ ਜੀ ਪਹਿਲਾਂ ਹੋਸ਼ ਵਿੱਚ ਆਕੇ ਉੱਠ ਖੜੇ ਹੋਏ।ਫਿਰ
ਕੀ ਸੀ ਬਿਜਲੀ ਦੀ ਤੇਜੀ ਨਾਲ ਉਸਨੇ ਟੁੱਟੀ ਤਲਵਾਰ ਹੀ ਫੜ ਕੇ ਇਕ ਜੋਰਦਾਰ ਹਮਲਾ ਕਰਕੇ ਗਿਲਜੇ ਦਾ ਪੇਟ
ਫਾੜ ਕੇ ਜੰਮਪੁਰੀ ਪਹੁੰਚਾ ਦਿੱਤਾ ਤੇ ਆਪਣੇ ਘੋੜੇ ਤੇ ਸਵਾਰ ਹੋ ਵਾਪਿਸ ਆਪਣੇ ਸਿੰਘਾਂ ਵਿੱਚ ਆ ਫਤਹਿ ਗੁੰਜਾਈ।
ਜੈਕਾਰਿਆਂ ਦੀ ਘਨਘੋਰ ਅਵਾਜ ਨਾਲ ਅਕਾਸ਼ ਕੰਬਾ ਦਿੱਤਾ, ਇਹ ਦੇਖਕੇ ਗਿਲਜਿਆਂ ਵਿਚ ਮਾਤਮ ਛਾ ਗਿਆ।
ਉਹ ਆਪਣੇ ਵਾਹਿਦੇ ਤੋਂ ਮੁਕਰ ਕੇ ਅਪਣੀ ਇਸ ਬੇਇਜਤੀ ਦਾ ਬਦਲਾ ਲੈਣ ਲਈ ਖਾਲਸੇ ਤੇ ਹਮਲਾ ਕਰ ਦਿੱਤਾ।
ਪਰ ਖਾਲਸਾ ਫੌਂਜਾਂ ਵੀ ਤਿਆਰ ਬਰ ਤਿਆਰ ਸਨ, ਇਸਤਰਾਂ ਜੋਰਦਾਰ ਯੁੱਧ ਸ਼ੁਰੂ ਹੋ ਗਿਆ। ਖਾਲਸਾ ਫੋਜਾਂ ਨੇ ਚੁਣ ਚੁਣ ਕੇ ਗਿਲਜੇ ਮਾਰੇ ਕਿ ਉਹ ਤੋਬਾ ਤੋਬਾ ਕਰਦੇ ਪਿਛਾਂਹ ਨੂੰ ਭੱਜਣ ਲਗ ਪਏ ਤੇ ਵਾਪਿਸ ਲਾਹੌਰ ਪੰਹੁਚ
ਕੇ ਦਮ ਲਿਆ।ਭਾਈ ਸੁੱਖਾ ਸਿੰਘ ਜੀ ਦੀ ਇਸ ਸੂਰਬੀਰਤਾ ਤੇ ਨਿਡਰਤਾ ਲਈ ਸਾਰੇ ਸਿੱਖ ਸਰਦਾਰਾਂ ਨੇ ਇਕ ਇਕ
ਵਧੀਆ ਘੋੜਾ ਦੇਣਾ ਚਾਹਿਆ ਪਰ ਇਸ ਸੂਰਬੀਰ ਨੇ ਨਿਮਰਤਾ ਸਹਿਤ ਸਾਰੇ ਘੋੜੇ ਵਾਪਿਸ ਕਰ ਦਿੱਤੇ ਤੇ ਕਿਹਾ
ਕਿ ਇਹ ਜਿੱਤ ਮੇਰੀ ਨਹੀਂ ਬਲਿਕੇ ਸਾਰੇ ਖਾਲਸਾ ਪੰਥ, ਨਿਆਏ, ਸੱਚ ਤੇ ਮੇਰੇ ਦਸ਼ਮੇਸ਼ ਪਿਤਾ ਜੀ ਦੀ ਹੈ।ਮੈ ਤਾਂ
ਖਾਲਸੇ ਦਾ ਨਿਮਾਣਾ ਜਿਹਾ ਸੇਵਕ ਹਾਂ।
ਛੋਟਾ ਘੱਲੂਘਾਰਾ
ਸੰਨ 1746 ਨੂੰ ਲਾਹੌਰ ਦਾ ਸੂਬੇਦਾਰ ਜਕਰੀਆ ਖਾਨ ਮਰ ਗਿਆ ਤੇ ਉਸਦੇ ਦੋ ਪੁਤੱਰ ਯਾਹੀਆ ਖਾਨ ਤੇ ਸ਼ਾਹ
ਨਵਾਜ ਖਾਨ ਸਨ। ਸ਼ਾਹ ਨਵਾਜ ਖਾਨ ਨੇ ਆਪਣੇ ਭਰਾ ਯਾਹੀਆ ਖਾਨ ਦਾ ਸਭ ਕੁਝ ਖੋਹ ਕੇ ਉਸਨੂੰ ਬਾਹਰ ਕੱਢ
ਦਿੱਤਾ ਤੇ ਆਪ ਗੱਦੀ ਤੇ ਬੈਠ ਗਿਆ । ਉਧਰੋਂ ਜਕਰੀਆ ਖਾਨ ਦੇ ਦੀਵਾਨ ਦੋ ਭਰਾ ਲਖਪਤਿ ਰਾਏ ਤੇ ਜਸਪਤਿ
ਰਾਏ ਸਨ, ਇਹ ਵੱਡੇ ਜਗੀਰਦਾਰ ਸਨ ਤੇ ਸਿੱਖਾਂ ਦੇ ਵੱਢੇ ਵੈਰੀ ਸਨ। ਇਹਨਾਂ ਦੀ ਜਗੀਰ ਏਮਨਾਬਾਦ ਵਿਚ ਸੀ
ਤੇ ਇਹਨਾਂ ਪਾਸ ਹਾਥੀ, ਘੋੜੇ, ਅਸਲੇ ਨਾਲ ਲੈਸ ਫੋਜੀ ਵੀ ਸਨ।ਸੰਨ 1748 ਨੂੰ ਮਾਰਚ ਮਹੀਨੇ ਸਿੰਘਾਂ ਨੇ ਏਮਨਾਬਾਦ, ਰੋੜੀ ਸਾਹਿਬ ਗੁਰਦੁਆਰੇ ਇਕ ਇਕੱਠ ਕੀਤਾ। ਜਸਪਤਿ ਰਾਏ ਆਪਣੇ ਨਾਲ ਸੌ ਕੁ ਫੋਜੀ ਸਵਾਰ
ਲੈ ਕੇ ਆ ਗਿਆ ਤੇ ਸਿੰਘਾਂ ਨੂੰ ਧਮਕਾ ਕੇ ਚਲੇ ਜਾਣ ਲਈ ਕਿਹਾ।ਪਰ ਸਿੰਘਾਂ ਨੇ ਕਿਹਾ ਕਿ ਅਸੀਂ ਆਪਣੇ
ਗੁਰਦੁਆਰੇ ਆਏ ਹਾਂ ਤੇ ਦਬਾਅ ਥੱਲੇ ਆ ਕੇ ਅਸੀਂ ਨਹੀਂ ਜਾਣਾ।ਇਹ ਸੁਣਕੇ ਜਸਪਤਿ ਰਾਏ ਕਰੋਧ ਵਿਚ ਆਕੇ
ਬੋਲ ਕਬੋਲ ਬੋਲਣ ਤੇ ਗਾਲੀ ਗਲੋਚ ਕਰਨ ਲੱਗਾ।ਸਿੰਘ ਵੀ ਇਸਦਾ ਉਤਰ ਦੇਣ ਲਈ ਗੁਰਦੁਆਰੇ ਚੌਂ ਬਾਹਰ ਆ
ਗਏ ਤੇ ਭਾਈ ਨਿਗਾਹ ਸਿੰਘ ਅੱਖ ਦੇ ਫੋਰ ਵਿਚ ਆਪਣੇ ਘੋੜੇ ਤੋਂ ਕੁੱਦਕੇ ਜਸਪਤਿ ਰਾਏ ਦੇ ਹਾਥੀ ਤੇਜਾ ਚੜ੍ਹਿਆ।
ਇਸਤੋਂ ਪਹਿਲਾਂ ਕਿ ਜਸਪਤਿ ਰਾਏ ਆਪਣੇ ਆਪ ਨੂੰ ਸੰਭਾਲਦਾ ਸਿੰਘ ਨੇ ਉਸਨੂੰ ਆਪਣੀ ਤਲਵਾਰ ਦੇ ਵਾਰ ਨਾਲ
ਪਾਰ ਬੁਲਾਇਆ ਤੇ ਉਸਦੇ ਬੋਲ ਕਬੋਲਾਂ ਤੇ ਸਿੱਖਾਂ ਤੇ ਕੀਤੇ ਉਸਦੇ ਜੁਲਮਾਂ ਦਾ ਮਜਾ ਚੱਖਾ ਦਿੱਤਾ।ਉਸਦੇ ਫੌਜੀ ਵੀ
ਬਹੁਤ ਸਾਰੇ ਮਾਰ ਦਿੱਤੇ ਤੇ ਕਈਆਂ ਨੇ ਉਥੋਂ ਭੱਜਕੇ ਜਾਨ ਬਚਾਈ।ਇਸਤੋਂ ਬਾਅਦ ਸਿੰਘਾਂ ਨੇ ਸਾਰੇ ਏਮਨਾਬਾਦ ਨੂੰ ਲੁੱਟਿਆ ਤੇ ਬਹੁਤ ਸਾਰਾ ਬਰੂਦ, ਅਸਲਾ, ਘੋੜੇ, ਖਾਣਾ ਦਾਣਾ, ਧਨ ਮਾਲ, ਬਸਤਰ ਤੇ ਜੇਵਰ ਆਦਿ ਹਾਸਲ ਕੀਤੇ। ਲਖਪਤਿ ਰਾਏ ਨੂੰ ਆਪਣੇ ਭਰਾ ਦੇ ਮਰਨ ਤੇ ਏਮਨਾਬਾਦ ਨੂੰ ਲੁੱਟਣ ਦਾ ਜਦੋਂ ਪਤਾ ਲੱਗਾ ਤਾਂ ਉਹ ਗੁੱਸੇ ਨਾਲ ਪਾਗਲ
ਹੋ ਗਿਆ ਤੇ ਲਾਹੌਰ ਜਾਕੇ ਸੂਬੇ ਪਾਸ ਰੋਇਆ ਪਿਿਟਆ । ਕਸਮਾਂ ਖਾ ਕੇ ਕਹਿਣ ਲੱਗਾ ਕਿ ਸਿੱਖਾਂ ਦੀ ਜ੍ਹੜ ਇਕ
ਖੱਤਰੀ ਨੇ ਲਾਈ ਸੀ ਤੇਇਕ ਖੱਤਰੀ ਹੀ ਹੁਣ ਇਸਨੂੰ ਪੁੱਟੇਗਾ।ਸੂਬੇ ਨੇ ਕਿਹਾ ਕਿ ਇਸ ਕੰਮ ਲਈ ਤੈਨੂੰ ਜਿੰਨੀ ਫੌਜ,
ਅਸਲਾ, ਤੋਪਖਾਨਾ ਤੇ ਹੋਰ ਜੋ ਮਦਦ ਚਾਹੀਦੀ ਹੋਵੇਗੀ ਮੈ ਦੇਵਾਂਗਾ। ਲਖਪਤਿ ਰਾਏ ਨੇ ਆਪਣੇ ਭਰਾ ਦਾ ਬਦਲਾ ਲੈਣ ਲਈ ਸਿੱਖਾਂ ਨੂੰ ਖਤਮ ਕਰਨ ਦੀ ਮੱੁਹਿਮ ਛੇੜ ਦਿੱਤੀ।ਉਸਨੇ ਕਸੂਰ, ਮੁਲਤਾਨ ਤੇ ਹੋਰ ਨਵਾਬਾਂ ਦੀਆਂ ਫੌਜਾਂ ਵੀ ਬੁਲਾ
ਲਈਆਂ ਤੇ ਆਪਣੀ ਕਮਾਨ ਹੇਠ ਸਭ ਨੂੰ ਲੈਕੇ ਸਿੱਖਾਂ ਦੇ ਠਿਕਾਣਿਆਂ ਨੂੰ ਲੱਭਣ ਤੇਮਾਰਨ ਲਈ ਤੁਰ ਪਿਆ।ਸਿੰਘਾਂ
ਨੇ ਵੀ ਮੁਕਾਬਲਾ ਕਰਨ ਲਈ ਆਪਣਾ ਇਕੱਠ ਕਾਹਨੂੰਵਾਨ ਦੇ ਛੰਭ ਵਿਚ ਜਾ ਕੀਤਾ ਜਿਸਦੀ ਅਗਵਾਈ ਚੋਣਵੇਂ ਸਿੰਘ
ਸਰਦਾਰ ਕਰ ਰਹੇ ਸਨ ਜਿਹਨਾਂ ਵਿਚ ਭਾਈ ਸੁੱਖਾ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੁਵਾਲੀਆ,
ਤਾਰਾ ਸਿੰਘ, ਚੜ੍ਹਤ ਸਿੰਘ, ਜੈ ਸਿੰਘ, ਕਪੂਰ ਸਿੰਘ, ਹਰੀ ਸਿੰਘ ਭੰਗੀ, ਦੀਪ ਸਿੰਘ, ਦਰਗਾਹਾ ਸਿੰਘ, ਗੁਰਦਿਆਲ
ਸਿੰਘ, ਹਰਦਿਆਲ ਸਿੰਘ, ਦਲਜੀਤ ਸਿੰਘ ਤੇ ਸ਼ਾਮ ਸਿੰਘ ਆਦਿ ਸ਼ਾਮਿਲ ਸਨ।ਇਹ ਜਾਣ ਕੇ ਲਖਪਤਿ ਰਾਏ ਦੀਆਂ ਫੌਜਾਂ ਨੇ ਕਾਹਨੂੰਵਾਨ ਦੇ ਛੰਭ ਨੂੰ ਆ ਘੇਰਾ ਪਾਇਆ ਤੇ ਯੁੱਧ ਹੋਣ ਲੱਗ ਪਿਆ।ਬਹੁਤ ਦਿਨ ਸਿੰਘ ਗੁਰੀਲਾ ਲੜਾਈ ਲੜਦੇ ਰਹੇ, ਜਦੋਂ ਲਖਪਤਿ ਦੀ ਕੋਈ ਪੇਸ਼ ਨਾ ਗਈ ਤਾਂ ਉਸਨੇ ਛੰਭ ਨੂੰ ਅੱਗ ਲਵਾ ਦਿੱਤੀ।ਸਿੰਘ ਛੰਭ ਛੱਡਕੇ ਰਾਵੀ ਦਰਿਆ ਪਾਰ ਪੜੋਲ, ਬਸੋਲੀ ਤੇ ਕਠੂਹੇ ਵੱਲ ਚਲੇ ਗਏ।ਇੱਥੋਂ ਅੱਗੇ ਪਹਾੜੀ ਇਲਾਕਾ ਸੀ ਤੇ ਪਹਾੜੀ ਰਾਜੇ ਵੀ ਸਿੰਘਾਂ ਦੇ ਵੈਰੀ ਸਨ, ਪਿੱਛੇ ਰਾਵੀ ਦਰਿਆ ਤੇ ਲੱਖਪਤਿ ਦੀ ਫੌਜਾਂ ਦਾ ਹੜ੍ਹ।ਆਖਰ ਸਿੰਘਾਂ ਨੇ ਇਕ ਥਾਂ ਖਲੋ ਕਿ ਲੜਨ ਮਰਨ ਦਾ ਫੈਸਲਾ ਕਰ ਲਿਆ।ਘਮਸਾਨ ਦਾ ਯੁੱਧ ਸ਼ੁਰੂ ਹੋ ਗਇਆ, ਸਿੰਘ ਲਖਪਤਿ ਨੂੰ ਲੱਭ ਰਹੇ ਸਨ ਪਰ ਉਹ ਆਪਣੀਆਂ ਫੋਜਾਂ ਦੇ ਪਿੱਛੇ ਛੁਪਿਆ ਹੋਇਆ ਸੀ।ਉਸਦੇ ਪਾਸ ਪਹੁੰਚਣ ਲਈ ਉਸਦੀਆਂ ਫੋਜਾਂ ਨੂੰ ਮਲ ਦਲ ਕੇ ਤੇ ਤੋਪਾਂ ਦੇ ਗੋਲਿਆਂ ਤੋਂ ਬਚ ਨਿਕਲਣਾ ਅਸਾਨ ਕੰਮ ਨਹੀਂ ਸੀ।ਭਾਈ ਸੁੱਖਾ ਸਿੰਘ ਨੇ ਸਾਰੇ ਸਰਦਾਰਾਂ ਤੇ ਫੋਜਾਂ ਨੂੰ ਇਕੱਠਿਆਂ ਕਰਕੇ ਕਿਹਾ ਕਿ ਤਗੜੇ ਹੋ ਜਾਉ, ਮੈਂ ਹੁਣ ਲਖਪਤਿ ਰਾਏ ਤੇ ਹਮਲਾ ਕਰਨ ਜਾ ਰਿਹਾ ਹਾਂ, ਤੇ ਤੁਸੀਂ ਸਾਰਿਆਂ ਨੇ ਮੇਰੇ ਪਿੱਛੇ ਪਿੱਛੇ ਵੈਰੀਆਂ ਨੂੰ ਕੱਟਦੇ ਵੱਢਦੇ ਆਉਣਾ। ਭਾਈ ਸੱੁਖਾ ਸਿੰਘ ਪਰਲੋ ਵਾਂਗ ਵੈਰੀ ਦੀਆਂ ਫੋਜਾਂ ਨੂੰ ਚੀਰਦਾ ਹੋਇਆ ਲਖਪਤਿ ਦੇ ਕੋਲ ਪਹੁੰਚਣ ਵਾਲਾ ਹੀ ਸੀ ਕਿ ਉਸਦੀ ਲੱਤ ਤੇ ਤੋਪ ਦਾ ਗੋਲਾ ਵੱਜਾ ਤੇ ਉਸਦੀ ਲੱਤ ਟੱੁਟ ਗਈ।ਸੂਰਮੇ ਨੇ ਉਸੇ ਵੇਲੇ ਆਪਣੀ ਦਸਤਾਰ ਨਾਲੋਂ ਪਟਕਾ ਲਾਹ ਕੇ ਲੱਤ ਨੂੰ ਸਿੱਧਾ ਕਰਕੇ ਕਾਠੀ ਦੇ ਹੱਨੇ ਨਾਲ ਘੁੱਟ ਕੇ ਬੰਨ ਲਿਆ ਪਰ ਇਸ ਕਾਰਨ ਉਹ ਲਖਪਤਿ ਪਾਸ ਨਾ ਪਹੁੰਚ ਸਕਿਆ ਤੇ ਉਸਨੂੰ ਮਾਰਨ ਦੀ ਹਸਰਤ ਮਨ ਦੀ ਮਨ ਵਿਚ ਰਹਿ ਗਈ ।ਇਸ ਲੜਾਈ ਵਿੱਚ ਜਿੱਥੇ ਦੁਸ਼ਮਨ ਫੌਜਾਂ ਦਾ ਭਾਰੀ ਨੁਕਸਾਨ ਹੋਇਆ ੳੱੁਥੇ ਸਿੰਘਾਂ ਦਾ ਵੀ ਬਹੁਤ ਜਾਨੀ ਨੁਕਸਾਨ ਹੋਇਆ, 15,000 ਵਿਚੋਂ ਤਕਰੀਬਨ 3,000 ਤੋਂ 3500 ਸਿੰਘ ਹੀ ਬਚੇ ਸਨ ਤੇ 30,000 ਤੋਂ 35,000 ਤੁਰਕ ਵੀ ਮਾਰੇ ਗਏ ਸਨ।ਸੋ ਭਾਈ ਸੱੁਖਾ ਸਿੰਘ ਨੇ ਬਚੇ ਹੋਏ ਸਿੰਘਾਂ ਨੂੰ ਬਚਾਉਣ ਦੀ ਨੀਤੀ ਅਪਨਾਈ।ਅੱਗੇ ਅੱਗੇ ਸੁੱਖਾ ਸਿੰਘ ਪਿੱਛੇ ਬਾਕੀ ਸਾਰੇ ਸਰਦਾਰ ਅਤੇ ਸਿੱਖ ਫੌਜਾਂ ਦੁਸ਼ਮਨਾਂ ਨੂੰ ਕੱਟਦੀਆਂ ਵੱਢਦੀਆਂ ਬਿਆਸ ਦਰਿਆ ਪਾਰ ਹੋਕੇ ਮਾਲਵੇ ਵਿਚ ਆਪਣੀਆਂ ਆਪਣੀਆਂ ਠਾਹਰਾਂ ਕੋਲ ਜਾ ਟਿਕਾਣਾ ਕੀਤਾ। ਭਾਈ ਸੁੱਖਾ ਸਿੰਘ ਨੇ 7 ਦਿਨ ਬਾਅਦ ਜੈਤੋ ਜਾ ਕੇ ਆਪਣੀ ਲੱਤ ਖੋਹਲੀ ਤੇ ਵੈਦ ਨੂੰ ਸੱਦ ਕੇ ਇਲਾਜ ਕਰਵਾਇਆ। ਸਿੱਖ ਇਤਹਾਸ ਵਿੱਚ ਇਸ ਲੜਾਈ ਨੂੰ ‘ਛੋਟੇ ਘੱਲੂਘਾਰੇ’ ਦਾ ਨਂਾਮ ਦਿੱਤਾ ਗਿਆ ਹੈ।ਇਸ ਲੜਾਈ ਵਿੱਚ ਜੋ 3000 ਤੋਂ 3500 ਸਿੰਘ ਬਚ ਸਕੇ ਉਹ ਸਿਰਫ ਭਾਈ ਸੱੁਖਾ ਸਿੰਘ ਦੀ ਅੰਤਾਂ ਦੀ ਬਹਾਦੁਰੀ, ਸਿਆਣਪ ਤੇ ਯੋਗ ਅਗਵਾਈ ਨਾਲ ਹੀ ਬਚੇ।ਸੰਨ 1748 ਨੂੰ ਨਾਦਰ ਸ਼ਾਹ ਦੇ ਮਰਨ ਉਪਰੰਤ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕਰ ਦਿੱਤਾ। ਦਿਵਾਨ ਕੌੜਾ ਮੱਲ ਜੋ ਕਿ ਸਿੱਖਾਂ ਦਾ ਹਿਤੈਸ਼ੀ ਸੀ ਨੇ ਸਿੰਘਾਂ ਨੂੰ ਮੀਰ ਮੰਨੂ ਦੀ ਮਦਦ ਕਰਨ ਲਈ ਮਨਾ ਲਿਆ । ਇਸਤਰਾਂ ਅਬਦਾਲੀ ਦੀ ਹਾਰ ਹੋਈ ਤਾਂ ਮੀਰ ਮੰਨੂ ਨੇ ਦੀਵਾਨ ਕੌੜਾ ਮਲ ਦੇ ਕਹਿਣ ਤੇ ਲਖਪਤਿ ਰਾਏ ਨੂੰ ਸਿੰਘਾਂ ਦੇ ਹਵਾਲੇ ਕਰ ਦਿੱਤਾ।ਸਿੰਘਾਂ ਨੇ ਉਸਦੀਆਂ ਮੁਸ਼ਕਾਂ ਬੰਨ ਕੇ ਟੱਟੀ ਖਾਨੇ ਵਿੱਚ ਸੁੱਟ ਦਿੱਤਾ। ਜਿਹੜਾ ਸਿੰਘ ਆਉਦਾ ਉਸਦੇ ਸਿਰ ਵਿਚ ਟੱਟੀ ਤੇ ਮੂੰਹ ਵਿਚ ਪੇਸ਼ਾਬ ਕਰਦਾ ਇਸਤਰਾਂ ਨਰਕ ਭੋਗਦਿਆਂ ਹੀ ਉਸਦੀ ਮੌਤ ਹੋ ਗਈ ।ਸਿੰਘਾਂ ਨੇ ਉਸਨੂੰ ਉਸਦੇ ਜੁਲਮਾਂ ਤੇ ਕੁੱਕਰਮਾਂ ਦੀ ਅੇਸੀ ਸਜਾ ਦਿੱਤੀ ਜੋ ਰਹਿੰਦੀ ਦੁਨੀਆਂ ਤੱਕ ਯਾਦ ਰੱਖੀ ਜਾਵੇਗੀ।
ਨਿਧੱੜਕ ਤੇ ਅਜੀਮ ਯੋਧੇ ਦੀ ਸ਼ਹੀਦੀ
ਸੰਨ 1754 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ ਤੀਸਰਾ ਹਮਲਾ ਕਰ ਦਿੱਤਾ, ਲਾਹੌਰ, ਸਰਹੰਦ ਤੇ ਦਿੱਲੀ
ਆਦਿ ਵਿਚ ਲੁੱਟ ਮਚਾ ਦਿੱਤੀ । ਲਾਹੌਰ ਦਾ ਸੂਬੇਦਾਰ ਮੀਰ ਮੰਨੂੰ ਸੀ ਤੇ ਉਸਦਾ ਦਿਵਾਨ ਕੌੜਾ ਮੱਲ ਹਮੇਸ਼ਾਂ ਦੀ ਤਰਾਂ
ਸਿੰਘਾਂ ਨੂੰ ਮਦਦ ਕਰਨ ਲਈ ਪੁਕਾਰਨ ਲਗ ਪਿਆ ਤੇ ਹਰ ਤਰਾਂ ਦੀਆਂ ਸਹੁਲਤਾਂ, ਧੰਨ ਮਾਲ ਦੀ ਵੀ ਪੇਸ਼ਕਸ਼ ਕੀਤੀ।
ਪਰ ਇਸ ਵੇਲੇ ਸਿੰਘ ਪਾਟੇ ਹੋਏ ਸਨ ਤੇ ਆਪਸੀ ਲੜਾਈ ਲਈ ਲਾਹੌਰ ਦੇ ਸ਼ਾਲੀਮਾਰ ਬਾਗ ਦੇ ਬਾਹਰ ਡੇਰੇ ਲਾਏ
ਹੋਏ ਸਨ।ਇਸਤਰਾਂ ਅਬਦਾਲੀ ਨਾਲ ਲੜਨ ਲਈ ਕੋਈ ਵੀ ਤਿਆਰ ਨਾ ਹੋਇਆ।ਪਰ ਭਾਈ ਸੁੱਖਾ ਸਿੰਘ ਤੇ ਭਾਈ
ਸ਼ਾਮ ਸਿੰਘ ਬਗੈਰ ਖਾਲਸੇ ਨਾਲ ਸਲਾਹ ਮਸ਼ਵਰੇ ਦੇ ਕੁਝ ਚੋਣਵੇਂ ਸੂਰਬੀਰਾਂ ਨੂੰ ਨਾਲ ਲੈਕੇ ਰਾਵੀਉਂ ਪਾਰ ਅਹਿਮਦ ਸ਼ਾਹ
ਦੀਆਂ ਫੋਜਾਂ ਤੇ ਜਾ ਹਮਲਾ ਕੀਤਾ।ਉਹਨਾਂ ਨੰ ਇਹ ਵਿਸ਼ਵਾਸ ਸੀ ਕਿ ਹਮਲੇ ਦੀ ਖਬਰ ਸੁਣਕੇ ਸਿੱਖ ਫੋਜਾਂ ਮਦਦ ਲਈ
ਭੱਜੀਆਂ ਆਉਣਗੀਆਂ ਪਰ ਉਹਨਾਂ ਦਾ ਇਹ ਵਿਚਾਰ ਗਲਤ ਸਾਬਤ ਹੋਇਆ।ਇਹਨਾਂ ਪਾਸ ਸਿੰਘ ਮਸਾਂ 250 ਤੋਂ 300 ਤੱਕ ਹੋਣਗੇ ਜਦੋਂਕਿ ਦੂਜੇ ਪਾਸੇ ਹਜਾਰਾਂ ਲੱਖਾਂ ਦਾ ਟਿੱਡੀ ਦਲ। ਇਹ ਅਣਤੁਲਵਾਂ ਮੁਕਾਬਲਾ ਆਤਮਘਾਤੀ ਸੀ, ਫਿਰ ਵੀ ਸਿੰਘ ਪਿੱਛੇ ਨਹੀਂ ਹਟੇ ਤੇ ਦੁਸ਼ਮਨਾਂ ਦੇ ਉਹ ਆਹੁ ਲਾਹੇ ਕਿ ਤੋਬਾ ਤੋਬ ਕਰਾ ਦਿੱਤੀ। ਭਾਈ ਸੁੱਖਾ ਸਿੰਘ ਅਬਦਾਲੀ ਤੱਕ ਪਹੁੰਚਣ ਦਾ ਯਤਨ ਕਰ ਰਿਹਾ ਸੀ ਪਰ ਉਹ ਅਪਣੀਆਂ ਫੋਜਾਂ ਵਿਚਕਾਰ ਲੁਕਿਆ ਹੋਇਆ ਸੀ।ਉਸ ਤੱਕ ਬਹੁਤ ਥੋੜੇ ਸਾਥੀਆਂ ਦੀ ਮਦਦ ਨਾਲ ਪਹੁੰਚਣਾ ਨਾਮੁਮਕਿਨ ਸੀ ।ਸਿੰਘ ਸੂਰਮੇ ਨੇ ਅਬਦਾਲੀ ਤੱਕ ਪਹੁੰਚਣ ਦੇ ਅਨੇਕਾਂ ਯਤਨ ਕੀਤੇ ਪਰ ਕਾਮਯਾਬ ਨਾ ਹੋ ਸਕਿਆ ਤੇ ਉੱਥੇ ਹੀ ਸ਼ਹੀਦੀ ਨੂੰ ਪਰਾਪਤ ਹੋ ਗਿਆ। ਇਹ ਅਤਿ ਮਾਰੂ ਯੁੱਧ ਰਾਵੀ ਤੋਂ ਪਾਰ
ਮਹਿਮੂਦ ਬੂਟੀ ਨਾਮ ਦੇ ਛੋਟੇ ਜਿਹੇ ਪਿੰਡ ਕੋਲ ਹੋਇਆ। 47 ਸਾਲ ਦੀ ਛੋਟੀ ਜਿਹੀ ਉਮਰ ਭੋਗ ਕੇ ਇਹ ਸ਼ਰੋਮਣੀ ਸੂਰਬੀਰ, ਨਿਡਰ ਯੋਧਾ ਕੌਮ ਲਈ ਮਹਾਨ ਕਾਰਨਾਮੇ ਕਰਕੇ, ਖਾਲਸਾ ਗਗਨ ਮੰਡਲ ਤੇ ਹਮੇਸ਼ਾਂ ਲਈ ਚਮਕ ਉਠਿਆ।
ਭਾਈ ਸੁੱਖਾ ਸਿੰਘ ਦਾ ਕੱਦ ਤਕਰੀਬਨ 6 ਫੱੁਟ ਸੀ ਅਤੇ ਆਪ ਭਰਵੇਂ ਦਰਸ਼ਨੀ ਜਵਾਨ ਸਨ। ਆਪ ਨਾਗ ਤੇ ਸ਼ੇਰ
ਵਾਂਗ ਫੁਰਤੀਲੇ ਸਨ ਤੇ ਅੱਖ ਦੇ ਫੋਰ ਵਿਚ ਹੀ ਦੋ ਦੋ ਤਿੰਨ ਤਿੰਨ ਵਾਰ ਕਰ ਜਾਂਦੇ ਸਨ ਤੇ ਵੈਰੀ ਨੂੰ ਸੰਭਲਣ ਦਾ ਮੌਕਾ
ਹੀ ਨਹੀਂ ਦੇਂਦੇ ਸਨ। ਆਪ ਨੇ ਸ਼ਾਦੀ ਨਹੀਂ ਸੀ ਕਰਾਈ ਸੀ ਤੇ ਸਾਰੇ ਸਿੱਖ ਸਰਦਾਰ ਆਪਜੀ ਦੀ ਬਹੁਤ ਇਜੱਤ
ਕਰਦੇ ਸਨ।ਆਪ ਸ਼ਾਮ ਸਿੰਘ ਕਰੋੜੀ ਮਿਸਲ ਦੇ ਬਾਨੀ ਦੇ ਜਾਨ-ਨਸ਼ੀਨ ਸਨ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ
ਤੋ 16 ਸਾਲ ਵੱਡੇ ਸਨ।ਅਗਰ ਆਪਨੂੰ ਮੌਤ ਕੁਝ ਮੋਹਲਤ ਹੋਰ ਦਿੰਦੀ ਤਾਂ ਕਰੋੜੀ ਮਿਸਲ ਦੂਸਰੀ ਰਾਮਗੜ੍ਹੀਆ ਮਿਸਲ
ਬਣਦੀ। ਇਸਤਰਾਂ ਪੰਜਾਬ ਤੇ ਹਿੰਦੁਸਤਾਨ ਦਾ ਰਾਜਨੀਤਕ ਨਕਸ਼ਾ ਕੁਝ ਹੋਰ ਹੀ ਹੁੰਦਾ।ਆਪਨੇ ਮੱਸੇ ਰੰਗੜ ਜਿਹੇ
ਜਾਲਮ ਤੇ ਹੰਕਾਰੀ ਦਾ ਸਿਰ ਕਲਮ ਕਰਕੇ ਹਰਿਮੰਦਰ ਸਾਹਿਬ ਦੀ ਪਵਿਤੱਰਤਾ, ਖਾਲਸਾ ਪੰਥ ਦੀ ਆਨ ਤੇ ਸ਼ਾਨ ਨੂੰ
ਬਰਕਰਾਰ ਰੱਖਿਆ । ਮੁਗਲਾਂ ਦੇ ਸਖਤ ਪਹਿਰੇ ਤੇ ਵੰਗਾਰ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤਸਰੋਵਰ ਵਿਚ ਇਸ਼ਨਾਨ ਕਰਕੇ ਕੌਮ ਦੀ ਲਾਜ ਰੱਖੀ। ਅਬਦਾਲੀਆਂ ਦੇ ਬੋਲੀ ਮਾਰਨ ਤੇ ਅਫਗਾਨਿਸਤਾਨ ਦੇ ਦੈਂਤਅਕਾਰ ਤੇ ਲੋਹੇ ਨਾਲ ਮੜ੍ਹੇ ਹੋਏ ਗਿਲਜੇ ਨੂੰ ਮਾਰਕੇ ਉਹਨਾਂ ਦੇ ਹੰਕਾਰ ਨੂੰ ਮਲੀਆਮੇਟ ਕੀਤਾ।ਛੋਟੇ ਘੱਲੂਘਾਰੇ ਸਮੇ ਆਪਣੀ ਯੁੱਧਨੀਤੀ, ਅਥਾਹ ਹੌਂਸਲੇ ਤੇ ਬਹਾਦੁਰੀ ਸਦਕਾ 3000 ਤੋਂ 3500 ਸਿੰਘਾਂ ਨੂੰ ਮੌਤ ਮੂਹੋਂ ਬਚਾਕੇ ਉਹ ਕਾਰਨਾਮਾ ਕਰ ਦਿਖਾਇਆ ਜੋ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ। ਇਹ ਆਪਦੀ ਹੀ ਹਿੰਮਤ ਸੀ ਕਿ ਆਪਣੀ ਟੁੱਟੀ ਹੋਈ ਲੱਤ ਨੂੰ 7 ਦਿਨ ਤੱਕ ਕਾਠੀ ਦੇ ਹੱਨੇ ਨਾਲ ਬੰਨਕੇ ਲਗਾਤਾਰ ਲੜਾਈ ਕਰਦੇ ਰਹੇ।ਹੈ ਦੁਨੀਆਂ ਵਿਚ ਕੋਈ ਅਜਿਹੀ ਮਿਸਾਲ, ਇਹ ਸਿਰਫ ਤੇ ਸਿਰਫ ਦਸਮ ਪਿਤਾ ਦੇ ਲਾਡਲੇ ਸਿੰਘ ਹੀ ਕਰ ਸਕਦੇ ਹਨ।ਆਪਨੇ ਮੁਗਲਾਂ, ਨਾਦਰਾਂ ਤੇ ਅਬਦਾਲੀਆਂ ਨਾਲ 14 ਵੱਡੇ ਯੁੱਧ ਲੜੇ ਤੇ ਫਤਹਿ ਹਾਸਲ ਕੀਤੀ। ਕਰਮੂ ਛੀਨੇ ਤੇ ਅਜਿਹੇ ਹੋਰ ਸੈਂਕੜੇ ਮੁਖਬਰਾਂ ਨੂੰ ਜੰਮਪੁਰੀ ਪਹੁੰਚਾਇਆ। ਹਜਾਰਾਂ ਹਿੰਦੂ ਲੜਕੀਆਂ ਨੂੰ ਜਾਲਿਮਾਂ ਦੇ ਕਬਜੇ ਚੋਂ ਛੁਡਵਾ ਕੇ ਘਰ ਘਰ ਪਹੰੁਚਾਣਾ ਅਪਦਾ ਨੇਮ ਸੀ। ਗੁਰਬਾਣੀ ਦਾ ਨਿਤਨੇਮ ਕਰਨਾ ਦੂਸਰੇ ਸਿੰਘਾਂ ਨੂੰ ਇਸ਼ਨਾਨ ਲਈ ਪਾਣੀ ਭਰਕੇ ਦੇਣਾ, ਥੱਕੇ ਹੋਏ ਸਿੰਘਾਂ ਦੀ ਮੱੁਠੀ ਚਾਪੀ ਕਰਨੀ ਤੇ ਲੰਗਰ ਲਈ ਵੱਧ ਤੋਂ ਵੱਧ ਮਾਇਆ ਤੇ ਰਸਦ ਦਾ ਇੰਤਜਾਮ ਕਰਨਾ। ਆਪ ਮਨੁੱਖੀ ਜਾਮੇ ਵਿਚ ਇਕ ਮਹਾਨ ਭਗਤ, ਸੇਵਾਦਾਰ, ਅਲੌਕਿਕ ਸੂਰਮੇ, ਅੰਤਾਂ ਦੀ ਹਿੰਮਤ, ਦਿੜ੍ਹਤਾ, ਹੌਂਸਲਾ, ਪੰਥ ਅਤੇ ਮਨੁੱਖਤਾ ਦੇ ਭਲੇ ਲਈ ਜਾਨ ਹਥੇਲੀ ਤੇ ਰੱਖਣ ਵਾਲੇ ਗੁਰੂ ਦੇ ਲਾਲ ਸਨ। ਅਜਿਹੇ ਸੂਰਬੀਰਤਾ ਦੇ ਮੁਜੱਸਮੇ ਤੇ ਚਾਨਣ ਮੁਨਾਰੇ ਨੂੰ ਲੱਖਾਂ ਕਰੋੜਾਂ ਨਮਸਕਾਰ ਵੀ ਘੱਟ ਹਨ। ਆਉ ਅਸੀਂ ਅਜਿਹੇ ਸੂਰਮਿਆਂ ਦੇ ਜੀਵਨ ਤੋਂ ਪੇ੍ਰਰਣਾ ਲਈਏ ਤੇ ਉਹਨਾਂ ਦੇ ਪਾਏ ਪੂਰਨਿਆਂ ਤੇ ਚਲਣ ਦਾ ਯਤਨ ਕਰੀਏ।
ਕੌਮ ਦਾ ਸ਼ੁਭ ਚਿੰਤਕ :ਗਿਆਨ ਸਿੰਘ ਬਮਰਾਹ, ਅੰਮ੍ਰਿਤਸਰ।

02/03/2023

ਰਾਮਗੜ੍ਹੀਆ ਵਿਰਾਸਤਾਂ ਬਾਰੇ ਜਾਨਕਾਰੀ

“ਬਬਾਣੀਆਂ ਕਹਾਣੀਆਂ ਪੱੁਤ ਸਪੁੱਤ ਕਰੇਣਿ” ਦੇ ਮਹਾਂਵਾਕ ਅਨੁਸਾਰ ਸੰਸਾਰ ਵਿਚ ਉਹ ਕੌਮਾਂ ਹੀ ਜਿੰਦਾ ਰਹਿੰਦੀਆਂ ਹਨ ਜਿੰਨ੍ਹਾਂ ਦੇ ਅਨੁਆਈ ਆਪਣੇ ਇਤਹਾਸ ਅਤੇ ਆਪਣੀਆਂ ਵਿਰਾਸਤਾਂ ਦੀ ਸੰਭਾਲ ਕਰਕੇ ਇਸਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਂਦੇ ਹਨ। ਕਿਸੇ ਕੌਮ ਦਾ ਸੱਚਾ ਸੁੱਚਾ ਇਤਿਹਾਸ ਤੇ ਵਿਰਾਸਤਾਂ ਹੀ ਉਸ ਕੌਮ ਦੇ ਬਜੁਰਗਾਂ ਜਾਂ ਵਡੇਰਿਆਂ ਦੇ ਕੀਤੇ ਕੰਮਾਂ ਦਾ ਵੇਰਵਾ ਦਿੰਦੇ ਹਨ ਜੋ ਅਗਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ।

ਰਾਮਗੜ੍ਹੀਆ ਬੁੰਗਾ, ਸ੍ਰੀ ਦਰਬਾਰ ਸਾਹਿਬ ਜੀ, ਸ੍ਰੀ ਅੰੰਿਮ੍ਰਤਸਰ।
ਜਿਵੇਂ ਕਿ ਆਪ ਸੱਭ ਜਾਣਦੇ ਹੀ ਹੋ ਕਿ ਸ਼ਾਡੇ ਸਤਿਕਾਰ ਯੋਗ ਗੁਰੂਆਂ ਨੇ ਆਪਣੇ ਆਪਣੇ ਜੀਵਨ ਕਾਲ ਵਿਚ ਨਵੇਂ ਨਵੇਂ ਸ਼ਹਿਰ ਵਸਾਏ ਅਤੇ ਉਹਨਾਂ ਵਿਚ ਹਰ ਧਰਮ ਦੇ ਲੋਕ, ਕਾਰੀਗਰ, ਵਿਉਪਾਰੀ ਤੇ ਕਿਸਾਨਾਂ ਆਦਿ ਨੂੰ ਵਸਾਇਆ ।ਇਸੇ ਵਿਚਾਰ ਤਹਿਤ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਬਣਾਕੇ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਵਸਾਇਆ। ਪੰਚਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਬਣਾਕੇ ਸਿੱਖਾਂ ਦੀ ਅਜਾਦ ਹਸਤੀ ਦੀ ਨੀਂਹ ਰੱਖ ਦਿੱਤੀ ।ਜਿਸਨੂੰ ਸਮੇਂ ਦੀਆਂ ਮੁਗਲ ਹਕੂਮਤਾਂ ਨੇ ਆਪਣੇ ਲਈ ਇਕ ਖਤਰਾ ਸਮਝ ਕੇ ਇਸਨੂੰ ਮਿਟਾਉਣ ਦੀ ਹਰ ਕੋਸ਼ਿਸ਼ ਕੀਤੀ ਪਰ ਗੁਰੂ ਦੇ ਸਿੰਘਾਂ ਨੇ ਹਰ ਇੱਟ ਦਾ ਜੁਆਬ ਪੱਥਰ ਨਾਲ ਦੇਕੇ ਜਾਲਮਾਂ ਦਾ ਨਾਸ਼ ਕੀਤਾ ਅਤੇ ਆਪਣੀਆਂ ਲਾਸਾਨੀ ਕੁਰਬਾਨੀਆਂ ਤੇ ਬਹਾਦਰੀ ਨਾਲ ਕੌਮ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਿਆ।ਅਜਿਹੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਰੱਖਿਆ ਲਈ ਸਾਰੀਆਂ ਮਿਸਲਾਂ ਤੇ ਹੋਰ ਵੱਡੇ ਵੱਡੇ ਸਰਦਾਰਾਂ ਨੇ ਅੰਮ੍ਰਿਤ ਸਰੋਵਰ ਦੇ ਆਲੇ ਦੁਆਲੇ ਬੁੰਗੇ (ਭਾਵ ਰਿਹਾਇਸ਼ਗਾਹਾਂ) ਬਣਵਾਏ ਤਾਕਿ ਇਹਨਾਂ ਵਿੱਚ ਚੋਣਵੇਂ ਸ਼ਸਤਰਧਾਰੀ ਯੋਧਿਆਂ ਨੂੰ ਦੁਸ਼ਮਣ ਦੇ ਹਮਲੇ ਸਮੇ ਟਾਕਰਾ ਕਰਨ ਲਈ ਰੱਖਿਆ ਜਾਵੇ।ਇਹਨਾਂ ਬੁੰਗਿਆਂ ਵਿਚੋਂ ਸੱਭ ਤੋਂ ਵੱਡਾ, ਮਜਬੂਤ ਅਤੇ ਅਜੀਮ ਫੋਜੀ ਮਹੱਤਤਾ ਵਾਲਾ ਬੁੰਗਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਸੰਨ 1794 ਵਿਚ ਬਨਾਉਣਾ ਸ਼ੁਰੂ ਕੀਤਾ ਸੀ ਜਿਸਨੂੰ ਮਹਾਰਾਜੇ ਦੇ ਸੰਨ 1803 ਵਿਚ ਸਵਰਗਵਾਸ ਹੋਣ ਤੋਂ ਬਾਅਦ ਉਹਨਾਂ ਦੇ ਸਪੁੱਤਰ ਬਾਬਾ ਜੋਧ ਸਿੰਘ ਜੀ ਨੇ ਇਸਦੀ ਉਸਾਰੀ ਅਤੇ ਖੁਬਸੂਰਤੀ ਦਾ ਕੰਮ ਕਰਨਾ ਜਾਰੀ ਰੱਖਿਆ।ਫਿਰ ਉਹਨਾਂ ਦੇ 1816 ਵਿਚ ਅਕਾਲ ਚਲਾਣੇ ਤੋਂ ਬਾਅਦ ਇਸਦਾ ਬਾਕੀ ਰਹਿੰਦਾ ਕੰਮ ਹੋਣਾ ਬੰਦ ਹੌ ਗਿਆ । ਰਾਮਗੜ੍ਹੀਆ ਬੁੰਗੇ ਦੀ ਇਮਾਰਤਸਾਜੀ ਨੂੰ ਦੇਖਣ ਤੋਂ ਪਤਾ ਲਗਦਾ ਹੈ ਕਿ ਇਸ ਬੁੰਗੇ ਦੀਆਂ 5 ਮੰਜਲਾਂ ਬਨਾਉਣ ਦੀ ਤਜਵੀਜ ਹੋਵੇਗੀ ਪਰ 4 ਮੰਜਲਾਂ ਹੀ ਬਣ ਸਕੀਆਂ ।ਇਸਦੀ ਕੁਲ ਲੰਬਾਈ ਤਕਰੀਬਨ 155’ ਫੁੱਟ ਅਤੇ ਚੌੜਾਈ 84’ ਫੱੁਟ ਹੈ। ਇਸਦੇ ਪੂਰਬ ਵਾਲੇ ਦੋ ਕੋਨਿਆ ਤੇ 156’ਫੁੱਟ ਦੇ ਕਰੀਬ ਉੱਚੇ ਦੋ ਮਿਨਾਰ ਭਾਵ ਵਾਚ ਟਾਵਰ ਹਨ ਜਿਹਨਾਂ ਤੇ ਬੁੰਗੇ ਦੇ ਅੰਦਰੋਂ ਹੀ ਬਣੀਆਂ ਘੁਮਾਓਦਾਰ ਪੌੜੀਆਂ ਰਾਹੀਂ ਉੱਪਰ ਤੱਕ ਜਾਇਆ ਜਾ ਸਕਦਾ ਹੈ।ਇਹਨਾਂ ਦੀ ਵਰਤੋਂ ਦੁਸ਼ਮਣ ਨੂੰ ਦੂਰੋਂ ਆਉਂਦਿਆਂ ਦੇਖਕੇ ਆਪਣੇ ਯੋਧਿਆਂ ਨੂੰ ਲੜਾਈ ਲਈ ਤਿਆਰ ਬਰ ਤਿਆਰ ਰਹਿਣ ਲਈ ਕੀਤੀ ਜਾਂਦੀ ਸੀ।ਇਹ ਮਿਨਾਰ ਵੀ 5 ਮੰਜਲੇ ਸਨ ਪਰ ਕਹਿੰਦੇ ਹਨ 1905 ਨੂੰ ਆਏ ਭੁਚਾਲ ਸਮੇ ਇਹਨਾਂ ਦੀਆਂ ਉਪਰਲੀਆਂ 2 ਮੰਜਲਾਂ ਡਿਗ ਗਈਆਂ ਸਨ। ਇਸ ਬੁੰਗੇ ਦੀ ਸਭ ਤੋਂ ਹੇਠਲੀ ਮੰਜਲ ਪਾਣੀ ਵਿਚ ਹੈ ਜਿੱਥੇ ਪਹੁੰਚਣਾ ਸੰਭਵ ਨਹੀਂ ਹੈ।ਦੂਸਰੀ ਮੰਜਲ ਹਰਤਰਾਂ ਦੇ ਹਥਿਆਰ ਤੇ ਖਾਣ-ਪੀਣ ਦਾ ਸਮਾਨ ਰੱਖਣ ਤੇ ਜਮਾਂ ਕਰਨ ਲਈ ਵਰਤੀ ਜਾਂਦੀ ਹੋਵੇਗੀ ।ਤੀਸਰੀ ਮੰਜਲ ਵਿਚ ਬਹੁਤ ਵੱਡਾ ਦਰਬਾਰ ਹਾਲ, ਮਹਾਰਾਜੇ ਦਾ ਤਖਤ ਰੱਖਣ ਵਾਲੀ ਪਉੜੀਆਂ ਸਹਿਤ ਸਟੇਜ ਬਣੀ ਹੈ, ਅਹਿਲਕਾਰਾਂ ਅਤੇ ਕੈਦੀਆਂ ਆਦਿ ਲਈ ਕਮਰੇ ਬਣੇ ਹੋਏ ਹਨ ।ਬਹੁਤ ਹੀ ਮਜਬੂਤ ਤੇ ਵੱਡੇ-ਵੱਡੇ ਪਿੱਲਰਾਂ ਤੇ ਡਾਟਾਂ ਵਾਲੀਆਂ ਛੱਤਾਂ ਹਨ ।ਚੌਥੀ ਤੇ ਉਪਰਲੀ ਮੰਜਲ ਵਿਚ ਖੁੱਲੇ ਵਿਹੜੇ ਤੋਂ ਇਲਾਵਾ ਉਤੱਰ-ਦੱਖਣ ਵੱਲ ਵੱਡੇ ਵੱਡੇ ਹਾਲ ਤੇ ਕਮਰੇ ਬਣੇ ਹਨ । ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਵਿਚ ਜਾਣ ਲਈ ਦੁੱਖਭੰਜਨੀ ਬੇਰੀ ਦੇ ਠੀਕ ਸਾਹਮਣੇ ਬਣੀਆਂ ਪਾਉੜੀਆਂ ਰਾਹੀਂ ਉਤਰਨ ਦੀ ਵਿਵਸਥਾ ਹੈ ।ਇਹ ਪਾਉੜੀਆਂ ਅਜਕੱਲ ਬੰਦ ਪਈਆਂ ਹਨ ।ਪੱਛਮ ਵੱਲ ਹਰਿਮੰਦਰ ਸਾਹਿਬ ਵਾਲੇ ਪਾਸੇ 40 ਪਿਲੱਰਾਂ ਵਾਲੀ ਸ਼ਾਨਦਾਰ ਬਾਰਾਂਦਰੀ ਬਣੀ ਹੈ ਜਿਸ ਵਿਚ ਬੈਠ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਇਲਾਹੀ ਕੀਰਤਨ ਦਾ ਅਨੰਦ ਲਿਆ ਜਾ ਸਕਦਾ ਹੈ।ਇੱਥੇ ਹੀ ਅੱਜਕਲ ਦਿੱਲੀ ਲਾਲ ਕਿਲ੍ਹੇ ਤੋਂ ਉਖਾੜ ਕੇ ਲਿਆਂਦੀ ਗਈ ਮੁਗਲ ਰਾਜ ਦੀ ਤਾਜਪੋਸ਼ੀ ਵਾਲੀ ਅਨਮੋਲ ਪੱਥਰਾਂ ਤੇ ਪਵਿੱਤਰ ਕੁਰਾਨ ਦੀ ਅਇਤਾਂ ਨਾਲ ਤਿਆਰ ਕੀਤੀ ਹੋਈ ਸਿਲ ਵੀ ਰੱਖੀ ਗਈ ਹੈ ਜੋ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਦੀ ਮੁਗਲ ਸਾਮਰਾਜ ਤੇ ਜਿੱਤ ਦੀ ਗਵਾਹੀ ਭਰਦੀ ਹੈ। ਕਹਿੰਦੇ ਹਨ ਕਿ ਇਸ ਸਿਲ ਤੋਂ ਬਿਨਾ ਮੁਗਲ ਰਾਜਿਆਂ ਦੀ ਤਾਜਪੋਸ਼ੀ ਨਹੀਂ ਕੀਤੀ ਜਾਂਦੀ ਸੀ।ਮੁਗਲ ਰਾਜ ਨੂੰ ਸਦਾ ਲਈ ਖੱਤਮ ਕਰਨ ਵਾਸਤੇ ਹੀ ਇਹ ਸਿਲ ਦਿੱਲੀ ਦੇ ਲਾਲ ਕਿਲੇ੍ਹ ਵਿਚੋਂ ਸੰਗਲਾਂ ਨਾਲ ਬੰਨ ਕੇ ਲਿਆਂਦੀ ਗਈ ਤੇ ਸ੍ਰੀ ਗੁਰੂ ਰਾਮ ਦਾਸ ਜੀ ਦੇ ਚਰਨਾਂ ਵਿਚ ਰੱਖੀ ਗਈ ਸੀ।ਬੁੰਗੇ ਵਿਚ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਕ ਬਹੁਤ ਵੱਡਾ ਤੇ ਡੂੰਘਾ ਖੂੁਹ ਬਣਿਆ ਹੋਇਆ ਹੈ ਜਿਸ ਵਿਚ ਪੌੜੀਆਂ ਰਾਹੀਂ ਹੇਠਾਂ ੳੱੁਤਰਿਆ ਜਾ ਸਕਦਾ ਹੈ।ਇਸ ਬੁੰਗੇ ਦੀ ਮੁਰੰਮਤ ਦਾ ਕੰਮ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਤਜਵੀਜ ਅਨੁਸਾਰ ਇਸ ਵਿਚ ਇਕ ਇਤਹਾਸਿਕ ਮਿਉਜਿਅਮ ਵੀ ਬਨਾਇਆ ਜਾਵੇਗਾ ਜਿਸ ਵਿਚ ਸਾਰੀਆਂ 12 ਮਿਸਲਾਂ ਦੇ ਇਤਹਾਸ ਦਾ ਵੇਰਵਾ ਦਿੱਤਾ ਜਾਵੇਗਾ।ਸੰਗਤਾਂ ਦੇ ਦਰਸ਼ਨਾ ਲਈ ਪ੍ਰਕਰਮਾਂ ਰਾਹੀਂ ਰਸਤਾ ਵੀ ਦਿੱਤਾ ਜਾਵੇਗਾ।ਇਥੇ ਇਹ ਵੀ ਵਰਨਣ ਯੋਗ ਹੈ ਕਿ ਬੁੰਗੇ ਦੇ ਮਿਨਾਰਾਂ ਦੇ ਨਵਿਆਉਣ ਦਾ ਕੰਮ ਪਹਿਲਾਂ ਹੀ ਮੁਕੰਮਲ ਹੋ ਚੁਕਾ ਹੈ ।

ਰਾਮਗੜ੍ਹੀਆ ਕੱਟੜਾ, ਸ੍ਰੀ ਅੰਮ੍ਰਿਤਸਰ,
ਰਾਮਗੜ੍ਹੀਆ ਬੁੰਗੇ ਤੋਂ ਲੈਕੇ ਸ਼ਹਿਰ ਦੇ ਪੂਰਬੀ ੱਿਹੱਸੇ ਦੇ 3 ਦਰਵਾਜਿਆਂ, ਪਹਿਲਾ ਦਰਵਾਜਾ ਦੁਬੁਰਜੀ (ਸੁਲਤਾਨਵਿੰਡ ਗੇਟ), ਦੂਜਾ ਦਰਵਾਜਾ ਰਾਮਗੜ੍ਹੀਆ (ਚਾਟੀਵਿੰਡ ਗੇਟ), ਤੀਜਾ ਦਰਵਾਜਾ ਗੁਰੂਵਾਲੀ (ਗਿਲਵਾਲੀ ਗੇਟ) ਤੱਕ ਫੇਲਿਆ ਹੋਇਆ ਹੈ ਜੋ ਕਿ ਸੰਨ 1849 ਦੇ ਨਕਸ਼ੇ ਮੁਤਾਬਕ ਸ਼ਹਿਰ ਦੇ ਚੌਥੇ ਹਿੱਸੇ ਦੇ ਬਰਾਬਰ ਬਣਦਾ ਹੈ।ਇਸ ਵਿਚ ਕਈ ਬਜਾਰ ਤੇ ਚੌਂਕ ਆ ਜਾਂਦੇ ਹਨ ਜਿਹਨਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ:
ਰਾਮਗੜ੍ਹੀਆ ਗੇਟ, ਮੋਨੀ ਚੌਂਕ, ਜੈ ਸਿੰਘ ਚੌਂਕ, ਗੁਰੂਵਾਲੀ ਗੇਟ, ਬਜਾਰ ਲੋਹਾਰਾਂ (ਜਿੱਥੇ ਲੋਹੇ ਦੇ ਕੜਾਹੇ ਤੇ ਬਾਟੇ ਬਣਦੇ ਹਨ),
ਲਛਮਣਸਰ ਚੌਂਕ, ਬਾਬਾ ਅਟੱਲ ਸਾਹਿਬ ਚੌਂਕ, ਕਰੋੜੀ ਚੌਂਕ (ਜਿੱਥੇ ਹਾਥੀ ਦੰਦ ਤੇ ਲਕੜੀ ਦੀ ਕਲਾਕਾਰੀ ਦਾ ਕੰਮ ਹੁੰਦਾ ਹੈ),
ਮੰਨਾ ਸਿੰਘ ਚੌਂਕ, ਪ੍ਰਾਗਦਾਸ ਚੌਂਕ, ਰਾਮਗੜ੍ਹੀਆ ਧਰਮਸਾਲਾ, ਮੋਚੀ ਬਜਾਰ (ਜਿੱਥੇ ਪੰਜਾਬੀ ਜੁੱਤੀਆਂ ਬਣਦੀਆਂ ਹਨ), ਸ੍ਰ: ਮਾਹਣਾ ਸਿੰਘ ਰੋਡ, ਸ੍ਰ: ਮੰਗਲ ਸਿੰਘ ਦੀ ਹਵੇਲੀ, ਕਸਾਈ ਵਿਹੜਾ ਬਜਾਰ, ਬਾਬਾ ਭੋੜੀ ਵਾਲਾ ਚੌਂਕ, ਗੁਰਦੁਆਰਾ ਰਾਮਸਰ ਰੋਡ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਦੁਬੁਰਜੀ ਗੇਟ ਅਤੇ ਕਹੀਆਂ ਵਾਲਾ ਬਜਾਰ (ਜਿੱਥੇ ਸਿੱਖ ਫੋਜਾਂ ਵਾਸਤੇ ਤਲਵਾਰਾਂ, ਤੀਰ, ਨੇਜੇ, ਭਾਲੇ ਤੇ ਹੋਰ ਖੇਤੀ ਸਬੰਧੀ ਸਮਾਨ ਬਣਦਾ ਸੀ ਤੇ ਅੱਜ ਵੀ ਬਣਦਾ ਹੈ।ਇਸ ਸਾਰੇ ਵੇਰਵੇ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਰਾਮਗੜ੍ਹੀਆ ਕਟੜ੍ਹਾ ਕਿੰਨਾ ਵਿਸ਼ਾਲ ਤੇ ਮਹੱਤਵ ਪੂਰਨ ਸੀ ਪਰ ਅੱਜ ਇਸ ਬਾਰੇ ਨਾ ਕੋਈ ਜਾਣਦਾ ਹੈ ਤੇ ਨਾ ਹੀ ਕੋਈ ਇਸਦਾ ਨਾਮ ਲੈਣ ਵਾਲਾ ਹੈ।ਇਹ ਕਿੱਡੇ ਅਫਸੋਸ ਵਾਲੀ ਗੱਲ ਹੈ ਜਦੋਂ ਕਿ ਬਹੁਤ ਸਾਰੇ ਮਿਸਲਾਂ ਦੇ ਕਟੜਿਆਂ ਦੇ ਨਾਮ ਅੱਜ ਵੀ ਪ੍ਰਚਲਤ ਹਨ ਜਿਵੇਂ ਕਿ ਕਟੜਾ ਆਹਲੂਵਾਲੀਆ, ਕਟੜਾ ਘਨ੍ਹਈਆ, ਕਟੜਾ ਭੰਗੀਆਂ, ਕਟੜਾ ਜੈਮਲ ਸਿੰਘ, ਕਟੜਾ ਬੱਘੀਆਂ, ਕਟੜਾ ਪਰਜਾ ਆਦਿ ।ਸਿਰਫ ਰਾਮਗੜ੍ਹੀਆਂ ਦਾ ਨਾਮ ਕਿਤੇ ਨਹੀਂ ਹੈ, ਦਾਸ ਸਮਝਦਾ ਹੈ ਕਿ ਇਸ ਵਿਚ ਸਾਡਾ ਆਪਣੇ ਇਤਹਾਸ ਤੋਂ ਜਾਣੂ ਨਾ ਹੋਣਾ ਅਤੇ ਖੁਦਗਰਜੀਆਂ ਜਿਆਦਾ ਜਿੰਮੇਵਾਰ ਹਨ ਕਿਉਂਕਿ ਅਸੀਂ ਇਸ ਬਾਰੇ ਕਦੀ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।

ਰਾਮਗੜ੍ਹ ਕਿਲ੍ਹਾ (ਰਾਮ ਰੌਣੀ), ਸ੍ਰੀ ਅੰਮ੍ਰਿਤਸਰ,
ਜਿਵੇਂ ਰਾਮਗੜ੍ਹੀਆ ਬੁੰਗਾ ਤੇ ਹੋਰ ਬੁੰਗੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰੱਖਿਆ ਵਾਸਤੇ ਬਣਾਏ
ਗਏ ਸਨ ਇਸੇਤਰਾਂ ਅੰਮ੍ਰਿਤਸਰ ਸ਼ਹਿਰ ਦੀ ਮੁਗਲਾਂ ਦੇ ਹਮਲਿਆਂ ਵੇਲੇ ਰੱਖਿਆ ਕਰਨ ਲਈ ਸੰਨ 1748 ਦੀ ਵਿਸਾਖੀ ਨੂੰ ਹੋਏ ਦਲ-ਖਾਲਸਾ ਦੇ ਇਕੱਠ ਵਿਚ ਭਾਈ ਸੱੁਖਾ ਸਿੰਘ ਕਲਸੀ, ਮਾੜੀ ਕੰਬੋਕੀ ਦੀ ਜੱਥੇਦਾਰੀ ਵਿਚ ਹੋਏ ਫੇਸਲੇ ਮੁਤਾਬਕ
ਸ਼ਹਿਰ ਦੇ ਪੂਰਬੀ ਹਿੱਸੇ ਵੱਲ ਇੱਕ ਕੱਚੀ ਗੜ੍ਹੀ ਬਨਾਉਣ ਦੀ ਜਿਮੇਵਾਰੀ ਸ੍ਰ: ਜੱਸਾ ਸਿੰਘ ਈਚੋਗਿਲੀਏ (ਈਚੋਗਿਲ ਪਿੰਡ ਅਜਕੱਲ ਪਾਕਿਸਤਾਨ ਵਿੱਚ ਹੈ, ਜੋ ਕਿ ਇਹਨਾਂ ਦਾ ਜਨਮ ਅਸਥਾਨ ਹੈ) ਨੂੰ ਦਿੱਤੀ ਗਈ ।ਜਿਸਨੇ ਆਪਣੇ ਸਾਥੀਆਂ ਨਾਲ ਮਿਲਕੇ ਇਹ ਗੜ੍ਹੀ ਤਿਆਰ ਕੀਤੀ ਤੇ ਇਸਦਾ ਨਾਮ ਸ੍ਰੀ ਗੁਰੂ ਰਾਮ ਦਾਸ ਜੀ ਦੇ ਨਾਮ ਤੇ ‘ਰਾਮ ਰੌਣੀ’ ਰੱਖਿਆ ਗਿਆ। ਇਸ ਵਿਚ ਤਕਰੀਬਨ 500 ਘੋੜ ਸਵਾਰ ਰੱਖਣ ਦਾ ਪ੍ਰਬੰਧ ਕੀਤਾ ਗਿਆ।ਇਸੇ ਸਾਲ ਦੇ ਅੰਤ ਹੀ ਭਾਵ ਸੰਨ 1748 ਨੂੰ ਅਦੀਨਾ ਬੇਗ ਨੇ ਮੀਰ ਮੱਨੂੰ ਦੇ ਹੁਕਮ ਤੇ ਹਮਲਾ ਕਰਕੇ ਘੇਰਾ ਪਾ ਲਿਆ ਜੋ 6 ਮਹੀਨੇ ਤੱਕ ਚਲਦਾ ਰਿਹਾ ਜਿਸ ਕਾਰਨ ਅੰਦਰ ਲੜ੍ਹ ਰਹੇ ਸਿੰਘਾਂ ਦਾ ਰਾਸ਼ਨ ਪਾਣੀ, ਹਥਿਆਰ ਤੇ ਘੋੜੇ ਆਦਿ ਵੀ ਖਤਮ ਹੋਣ ਲਗ ਪਏ ਅਖੀਰ ਸ੍ਰ: ਜੱਸਾ ਸਿੰਘ ਈਚੋਗਿਲੀਏ ਨੇ ਆਪਣੀ ਸਿਆਣਪ ਤੇ ਪੰਥ ਤੇ ਪਿਆਰ ਦਾ ਸਬੂਤ ਦਿੰਦਿਆਂ ਖਾਲਸਾ ਫੋਜਾਂ ਦੀ ਸਹਾਇਤਾ ਕਰਕੇ ਰਾਮਰੌਣੀ ਨੂੰ ਦੁਸ਼ਮਣ ਦੇ ਪੰਜੇ ਚੋਂ ਬਚਾ ਲਿਆ।ਇਸਤਰਾਂ ਪੰਥ ਨੇ ਰਾਮ ਰੌਣੀ ਦੀ ਕਮਾਨ ਸ੍ਰ: ਜੱਸਾ ਸਿੰਘ ਨੂੰ ਪੱਕੇ ਤੌਰ ਤੇ ਸੌਂਪ ਦਿੱਤੀ। ਸ੍ਰ: ਜੱਸਾ ਸਿੰਘ ਈਚੋਗਿਲੀਏ ਨੇ ਇਸ ਕੱਚੀ ਗੜ੍ਹੀ ਨੂੰ ਇਕ ਪੱਕੇ ਵਿਸ਼ਾਲ ਕਿਲੇ੍ਹ ਵਿਚ ਤਬਦੀਲ ਕਰ ਦਿੱਤਾ ਤੇ ਇਸਦਾ ਨਾਂ ਵੀ ‘ਕਿਲ੍ਹਾ ਰਾਮਗੜ੍ਹ‘ ਰੱਖਿਆ ਗਿਆ। ਇਸਤੇ ਮੁਗਲਾਂ ਦੇ ਹਮਲੇ ਬਰਾਬਰ ਜਾਰੀ ਰਹੇ ਤੇ ਕਈ ਵਾਰੀ ਇਸਨੂੰ ਢਾਹ ਢੇਰੀ ਕਰ ਦਿੱਤਾ ਗਿਆ ਪਰ ਹਰ ਵਾਰੀ ਇਸਨੂੰ ਸ੍ਰ: ਜੱਸਾ ਸਿੰਘ ਈਚੋਗਿਲੀਆ ਬਣਾਂਦਾ ਰਿਹਾ ਤੇ ਪੰਥ ਦੀ ਸ਼ਾਨ ਨੂੰ ਬਰਕਰਾਰ ਰੱਖਿਆ।ਇਸਤਰਾਂ ਪੰਥ ਨੇ ਇਸ ਦਲੇਰੀ, ਹਿੰਮਤ ਤੇ ਕੁਰਬਾਨੀਆਂ ਦੀ ਪ੍ਰਸ਼ੰਸਾ ਕੀਤੀ ਤੇ ਇਸਦਾ ਨਾਮ ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਭਾਵ ਰਾਮਗੜ੍ਹ ਕਿਲ੍ਹੇ ਵਾਲਾ ਮਸ਼ਹੂਰ ਹੋ ਗਿਆ, ਇਸਦੇ ਨਾਲ ਹੀ ਇਸਦੇ ਸਾਰੇ ਸਾਥੀ ਰਾਮਗੜ੍ਹ ਕਿਲੇ੍ਹ ਵਾਲੇ ਹੋ ਗਏ।ਸੋ ਰਾਮਗੜ੍ਹੀਆ ਕੋਈ ਜਾਤ-ਪਾਤ ਨਹੀਂ ਬਲਕਿ ਪੰਥ ਵੱਲੋਂ ਦਿੱਤਾ ਹੋਇਆ ਮਾਣ ਹੈ ਤੇ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਰੋਸੋਇਆ ਹੋਇਆ ਸਤਿਕਾਰਤ ਨਾਮ ਹੈ।ਕਿੱਲਾ੍ਹ ਰਾਮਗੜ੍ਹ ਦੀ ਧਰਤੀ ‘ਰਾਮਗੜ੍ਹੀਆ ਉਪਾਧੀ’ ਦਾ ਜਨਮ-ਅਸਥਾਨ ਬਣ ਗਈ ਹੈ।ਸੋ ਸਾਰੇ ਰਾਮਗੜ੍ਹੀਆਂ ਨੂੰ ਇਸ ਅਸਥਾਨ ਤੇ ਸਿਰ ਝੁਕਾਉਣਾ ਚਾਹੀਦਾ ਹੈ ਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਤੇ ‘ਰਾਮਗੜ੍ਹੀਆ ਉਪਾਧੀ’ ਦੀ ਇਸ ਇਤਹਾਸਕ ਵਿਰਾਸਤ ਨੂੰ ਹਮੇਸ਼ਾਂ ਲਈ ਕਾਇਮ ਰੱਖਣਾ ਚਾਹੀਦਾ ਹੈ ਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਇਸਤੋਂ ਪ੍ਰੇਰਨਾਂ ਤੇ ਸ਼ਿਖਸ਼ਾ ਹਾਸਲ ਕਰ ਸਕਣ।
ਰਾਮਗੜ੍ਹ ਕਿਲਾ੍ਹ ਕੰਪਲੈਕਸ : ਮਹਾਰਾਜੇ ਦੀ 300 ਸਾਲਾ ਸ਼ਤਾਬਦੀ ਮਨਾਉਣ ਦੀ ਇਕ ਮਹਾਨ ਸ਼ਾਨਦਾਰ ਯਾਦਗਾਰ
ਬਨਾਉਣੀ ਚਾਹੀਦੀ ਹੈ। ਇਸ ਮਕਸਦ ਲਈ ਰਾਮਗੜ੍ਹ ਕਿਲਾ੍ਹ ਕੰਪਲੈਕਸ ਬਣਾਇਆ ਜਾਣਾ ਚਾਹੀਦਾ ਹੈ ਜਿਸ ਵਿਚ
ਇਕ ਰਾਮਗੜ੍ਹੀਆ ਰੀਸਰਚ ਸੈਂਟਰ, ਰਾਮਗੜ੍ਹੀਆ ਸਕਿੱਲ ਡਵੈਲਪਮੈਂਟ ਸੈਂਟਰ ਅਤੇ ਭਾਈ ਲਾਲੋ ਜੀ ਹਸਪਤਾਲ ਬਨਾਉਣੇ
ਚਾਹੀਦੇ ਹਨ ਜੋ ਕਿ ਸਾਰੀੇ ਮਾਨਵਤਾ ਦੀ ਸੇਵਾ ਕਰਨ ਦੇ ਸ਼ਲਾਘਾਯੋਗ ਕੰਮ ਕਰਨ।ਆਸ ਹੈ ਕਿ ਸਾਰੀ ਕੌਮ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰੇਗੀ।

ਰਾਮਗੜ੍ਹੀਆ ਦਰਵਾਜਾ, ਸ੍ਰੀ ਅੰਮ੍ਰਿਤਸਰ,
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਗੜ੍ਹ ਕਿਲੇ੍ਹ ਦੇ ਦੋਵੇਂ ਪਾਸੇ ਰਾਮਗੜ੍ਹੀਆ ਕਟੜੇ ਦੀ ਤੇ ਸ਼ਹਿਰ ਦੀ ਰਾਖੀ ਲਈ ਇਕ ਚੌੜੀ ਤੇ ਮਜਬੂਤ ਪੱਕੀ ਦਿਵਾਰ ਬਣਵਾਈ ਅਤੇ ਸ਼ਹਿਰ ਦੇ ਅੰਦਰ ਜਾਦੇ ਰਸਤਿਆਂ ਤੇ 3 ਦਰਵਾਜੇ ਬਣਵਾਏ ਜਿਨ੍ਹਾਂ ਦਾ ਜਿਕਰ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ।ਇਹਨਾਂ ਦੇ ਨਾਮ ਦਰਵਾਜਾ ਗੁਰੂਵਾਲੀ (ਗਿਲਵਾਲੀ ਗੇਟ) , ਦਰਵਾਜਾ ਰਾਮਗੜ੍ਹੀਆ (ਚਾਟੀਵਿੰਡ ਗੇਟ), ਦਰਵਾਜਾ ਦੁਬੁਰਜੀ ( ਸੁਲਤਾਨਵਿੰਡ ਗੇਟ) ਸਨ। ਇਹਨਾਂ ਵਿਚ ਦਰਵਾਜਾ ਦੁਬੁਰਜੀ (ਸੁਲਤਾਨਵਿੰਡ ਗੇਟ) ਦਾ ਹੇਠਲਾ ਹਿੱਸਾ ਕੁਝ ਦਿਖਾਈ ਦਿੰਦਾ ਹੈ ਬਾਕੀ ਦੋਵਾਂ ਦਰਵਾਜਿਆਂ ਦਾ ਕੋਈ ਨਾਮ ਨਿਸ਼ਾਨ ਨਹੀਂ ਮਿਲਦਾ।ਰਾਮਗੜ੍ਹੀਆ ਦਰਵਾਜਾ (ਚਾਟੀਵਿੰਡ ਗੇਟ), ਰਾਮਗੜ੍ਹੀਆ ਕਟੜ੍ਹਾ ਦੇ ਦਰਮਿਆਨ ਅਤੇ ਰਾਮਗੜ੍ਹ ਕਿਲ੍ਹੇ ਦੇ ਨਾਲ ਹੋਣ ਕਰਕੇ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਇਹ ਗੇਟ ਹੁਣ ਰਾਮਗੜ੍ਹ ਕਿਲ੍ਹਾ, ਰਾਮਗੜ੍ਹੀਆ ਕਟੜ੍ਹਾ, ਰਾਮਗੜ੍ਹੀਆ ਦਰਵਾਜਾ ਅਤੇ ਰਾਮਗੜ੍ਹੀਆ ਪੱਦਵੀ ਦੀ ਇਤਹਾਸਕ ਨਿਸ਼ਾਨੀ ਬਣ ਸਕਦਾ ਹੈ।ਇਸੇ ਕਾਰਨ ਹੀ ਰਾਮਗੜ੍ਹੀਆ ਭਾਈਚਾਰੇ ਨੇ ਇਸ ਦਰਵਾਜੇ ਨੂੰ ਆਪਣੇ
ਸਾਂਝੇ ਯਤਨਾ ਨਾਲ ਦੁਬਾਰਾ ਕਾਇਮ ਕੀਤਾ ਹੈ ਤਾਕਿ ਆਉਣ ਵਾਲੀਆਂ ਪੀੜੀਆਂ ਇਸ ਇਸਹਾਸਕ ਨਿਸ਼ਾਨੀ ਤੋਂ ਪ੍ਰੇਰਣਾਂ
ਲੈ ਕੇ ਆਪਣੇ ਜੀਵਨ ਨੂੰ ਚੰਗੀ ਸੇਧ ਦੇ ਸਕਣ।

ਅੰਮ੍ਰਿਤਸਰ ਸ਼ਹਿਰ ਦੇ 1849 ਦੇ ਪੁਰਾਣੇ ਨਕਸ਼ੇ ਅਨੁਸਾਰ ਰਾਮਗੜ੍ਹੀਆ ਦਰਵਾਜੇ ਦੀ ਹੋਂਦ ਨੂੰ ਲੈਕੇ ਅੰਮ੍ਰਿਤਸਰ ਕਾਰਪੋਰੇਸ਼ਨ ਪਾਸੋਂ ਇਸ ਦਰਵਾਜੇ ਨੂੰ ਮੁੜ ਉਸਾਰਨ ਦਾ ਮਤਾ ਨੰ: 15/3 ਮਿਤੀ 17-01-2003 ਨੂੰ ਪਾਸ ਕਰਵਾਇਆ ।ਫਿਰ ਇਸਦਾ ਡਿਜ਼ਾਈਨ ਅਤੇ ਨਕਸ਼ਾ ਰਾਮਗੜ੍ਹ ਕਿਲੇ੍ਹ ਦੇ ਦਰਵਾਜੇ ਅਨੁਸਾਰ ਆਰਚੀਟੈਕਟ ਪਾਸੋਂ ਬਣਵਾ ਕੇ ਅੰਮ੍ਰਿਤਸਰ ਟਾਉਨ ਪਲੈਨਰ ਪਾਸੋਂ ਇਸਨੂੰ ਡਰਾਇੰਗ ਨੰ: ਅੇਮ. ਟੀ. ਪੀ./166/05 ਮਿਤੀ 29-12-2003 ਨੂੰ ਪਾਸ ਕਰਵਾਇਆ ਗਿਆ।ਸੰਨ 2006 ਨੂੰ ਇਸਦਾ ਲੋਕਲ ਅੇਮ. ਅੇਲ. ਏ. ਪਾਸੋਂ ਨੀਂਹ ਪੱਥਰ ਰਖਵਾ ਕੇ ਉਸਾਰੀ ਦਾ ਸ਼ੁਭ ਅਰੰਭ ਕੀਤਾ ਗਿਆ।ਇਸ ਦਰਵਾਜੇ ਦੀ ਬਾਹਰੋਂ ਕੱੁਲ ਉਚਾਈ 50’ ਫੁੱਟ, ਚੌੜਾਈ 70’ ਫੁੱਟ ਅੰਦਰੋਂ 30’ਫੱੁਟ ਉਚਾਈ ਤੇ 40’ਫੁੱਟ ਚੌੜਾਈ ਹੈ। ਇਸਤਰਾਂ ਦੋਵੇਂ ਪਾਸੇ 15’ਫੁੱਟ ਚੌੜੇ 40’ਫੁੱਟ ਉਚੇ ਪਿੱਲਰ ਹਨ ਜਿਹਨਾਂ ਵਿਚ ਘੁਮਾਓਦਾਰ ਪੌੜੀਆਂ ਹਨ।ਗੇਟ ਦੇ ਵਿਚਕਾਰ ਉੱਪਰ ਪਾਲਕੀ ਸਾਹਿਬ ਬਣਾਈ ਗਈ ਹੈ ਅਤੇ ਇਸ ਦੇ ੳੱੁਪਰ ਖਾਲਸੇ ਦਾ ਨਿਸ਼ਾਨ ਸਾਹਿਬ ਵੀ ਲਗਾਇਆ ਗਿਆ ਹੈ।

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਅੰਤਿਮ ਅਸਥਾਨ ਦੀ ਯਾਦਗਾਰ, ਸ੍ਰੀ ਹਰਗੋਬਿੰਦਪੁਰ ।
ਇਹ ਸਮਾਧ ਅਸਥਾਨ ਮਹਾਰਾਜੇ ਦੇ ਸਪੁੱਤਰ ਬਾਬਾ ਜੌਧ ਸਿੰਘ ਜੀ ਨੇ ਉਹਨਾਂ ਦੇ 1803 ਵਿਚ ਸਵਰਗ ਸਿਧਾਰਨ ਤੋਂ ਬਾਅਦ ਬਣਾਇਆ ਸੀ।ਜਿਵੇਂ ਕਿ ਇਤਹਾਸਕਾਰਾਂ ਨੇ ਲਿਿਖਆ ਹੈ ਕਿ ਯਾਦਗਾਰ ਬਿਆਸ ਦਰਿਆ ਦੇ ਕੰਢੇ ਵੱਲ ਬਣਾਈ ਗਈ ਸੀ ਇਹ ਸ਼ਹਿਰ ਦੇ ਦਰਿਆ ਵਾਲੇ ਪਾਸੇ ਹੀ ਹੈ ਪਰ ਹੁਣ ਇਹ ਘੇਰੜ ਮੁਹੱਲੇ ਦੀ ਅਬਾਦੀ ਵਿਚ ਆ ਗਈ ਹੈ। ਇਹ ਗੱਲ ਬਿਲਕੁਲ ਗਲਤ ਸਾਬਤ ਹੁੰਦੀ ਹੈ ਕਿ ਇਹ ਦਰਿਆ ਵਿਚ ਹੜ੍ਹ ਅਉਣ ਨਾਲ ਰੁੜ੍ਹ ਗਈ ਸੀ।ਕਿਉਂਕਿ ਦਰਿਆ ਇਸ ਅਸਥਾਨ ਤੋਂ ਤਕਰੀਬਨ 70-80 ਫੁਟ ਹੇਠਾਂ ਵਗ ਰਿਹਾ ਹੈ। ਇਸ ਭੁਲੇਖੇ ਕਾਰਨ ਹੀ ਇਹ ਹੁਣ ਤੱਕ ਅਣਗੌਲੀ ਰਹੀ ਹੈ ਅਤੇ ਇਸਦੀ ਹਾਲਤ ਬਹੁਤ ਖਸਤਾ ਹੋ ਗਈ ਹੈ ਖਾਸ ਕਰਕੇ ਹੇਠਲਾ ਹਿੱਸਾ ਕਾਫੀ ਜ਼ਰਜ਼ਰ ਹੋ ਗਇਆ ਹੈ ਅਤੇ ੱਿੲੱਟਾਂ ਨਿਕਲਦੀਆਂ ਜਾ ਰਹੀਆਂ ਹਨ। ਜਲਦ ਤੋਂ ਜਲਦ ਇਸਨੂੰ ਸੰਭਾਲਣ ਦੀ ਲੋੜ ਹੈ।ਇਕ ਹਿੰਦੁ ਪਰਵਾਰ ਕਾਫੀ ਸਮੇ ਤੋਂ ਇਸ ਵਿਚ ਆਪਣੀ ਰਿਹਾਇਸ਼ ਬਣਾ ਕੇ ਰਹਿ ਰਿਹਾ ਹੈ। ਇਸ ਅਸਥਾਨ ਨੂੰ ਜਲਦੀ ਤੋਂ ਜਲਦੀ ਹਾਸਲ ਕਰਕੇ ਇਸਨੂੰ ਇਸਦੀ ਅਸਲੀ ਹਾਲਤ ਵਿਚ ਨਵਆਇਆ ਜਾਵੇ ਤਾ ਕਿ ਆਉਣ ਵਾਲੀਆਂ ਪੀੜੀਆਂ ਲਈ ਇਹ ਵਿਰਾਸਤ ਉਹਨਾਂ ਨੂੰ ਆਪਣੇ ਗੌਰਵਮਈ ਇਤਹਾਸ ਦੀ ਯਾਦ ਦਿਵਾਂਦੀ ਰਹੇ।ਇਸ ਪਰੋਜੈਕਟ ਨੂੰ ਕੰਪਲੀਟ ਕਰਨ ਲਈ ਇਕ ਤਾਲ-ਮੇਲ ਅਤੇ ਸਹਾਇਕ ਕਮੇਟੀ ਬਨਾਉਣ ਦੀ ਤਜਵੀਜ ਹੈ ਜਿਸ ਵਿਚ ਵੱਧ ਤੋਂ ਵੱਧ ਚਾਹਵਾਨ ਸੰਸਥਾਵਾਂ ਦੇ ਨੁਮਾਇੰਦੇ ਅਤੇ ਨਾਮੀ ਗਰਾਮੀ ਦੇਸ਼ੀ ਅਤੇ ਵਿਦੇਸ਼ੀ ਰਾਮਗੜ੍ਹੀਏ ਭਰਾ ਸ਼ਾਮਲ ਕੀਤੇ ਜਾਣ ਜੋ ਕਿ ਆਪਣੇ ਸਾਂਝੇ ਯਤਨਾਂ ਨਾਲ ਇਸ ਅਸਥਾਨ ਦੀ ਸੇਵਾ ਕਰਨ ਤਾਕਿ ਆਉਣ ਵਾਲੀਆਂ ਪੀੜੀਆਂ ਲਈ ਇਕ ਇਤਹਾਸਕ ਯਾਦਗਾਰ ਬਣ ਜਾਵੇ।ਆਪਣੇ ਮਹਾਰਾਜੇ ਦੀ 300 ਸਾਲਾ ਸ਼ਤਾਬਦੀ ਦਾ ਇਹ ਇਕ ਵਧੀਆ ਕਾਰਜ ਹੋਵੇਗਾ।ਆਓ ਸਾਰੇ ਮਿਲਕੇ ਆਪਣੇ ਇਸ ਇਤਹਾਸ ਤੇ ਵਿਰਾਸਤਾਂ ਨੂੰ ਖੁਦ ਵੀ ਜਾਣੀਏ ਅਤੇ ਆਪਣੇ ਬੱਚਿਆਂ ਨੂੰ ਵੀ ਜਾਣੰੂ ਕਰਵਾਈਏ ਤਾਕਿ ਉਹ ਮਾਣ ਨਾਲ ਕਹਿ ਸਕਣ ਕਿ ਹਾਂ ਅਸੀਂ ਰਾਮਗੜ੍ਹੀਏ, ਰਾਮਗੜ੍ਹ ਕਿਲ੍ਹੇ ਵਾਲੇ ਹਾਂ ਜਿਹਨਾਂ ਨੇ ਸਦਾ ਹੀ ਖਾਲਸਾ ਪੰਥ ਦੀ ਆਨ ਤੇ ਸ਼ਾਨ ਨੂੰ ਉੱਚਾ ਰੱਖਿਆ ਤੇ ਗੁਰੂ ਘਰ ਤੋਂ ਮਾਣ ਪ੍ਰਾਪਤ ਕੀਤਾ।

ਗਿਆਨ ਸਿੰਘ ਬਮਰਾਹ, ਵੱਲਾ, ਅੰਮ੍ਰਿਤਸਰ।
9464283050, 6283317292

Address

Amritsar
143056.

Alerts

Be the first to know and let us send you an email when All India S Jassa Singh Ramgarhia Federation - regd, Amritsar posts news and promotions. Your email address will not be used for any other purpose, and you can unsubscribe at any time.

Contact The Organization

Send a message to All India S Jassa Singh Ramgarhia Federation - regd, Amritsar:

Share