Jagdeep Singh KMO

Jagdeep Singh KMO Struggling to upsurge ‘ Halemi Raj’ in World.

ਭਾਈ ਖਾਲੜਾ ਦੇ ਕਾਤਲਾਂ ਬਾਰੇ ਦੱਸਣ ਦੀ ਬਜਾਏ ਸਰਕਾਰ ਬਣ ਰਹੀ ਕਾਤਲਾਂ ਦੀ ਢਾਲ- ਗੁਰਾਂ ਦਾ ਪੰਜਾਬ ਚਾਹੁੰਦਾ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਜਾਇਦ...
10/08/2026

ਭਾਈ ਖਾਲੜਾ ਦੇ ਕਾਤਲਾਂ ਬਾਰੇ ਦੱਸਣ ਦੀ ਬਜਾਏ ਸਰਕਾਰ ਬਣ ਰਹੀ ਕਾਤਲਾਂ ਦੀ ਢਾਲ- ਗੁਰਾਂ ਦਾ ਪੰਜਾਬ ਚਾਹੁੰਦਾ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਜਾਇਦਾਦਾਂ ਦੇ ਅੰਬਾਰਾਂ ਦੀ ਲੋਕ ਕਮਿਸ਼ਨ ਰਾਂਹੀ ਨਿਰਪੱਖ ਪੜ੍ਹਤਾਲ- ਖਾਲੜਾ ਮਿਸ਼ਨ

ਅੱਜ ਇੱਥੇ ਅੰਮ੍ਰਿਤਸਰ ਵਿਖੇ ਭੰਡਾਰੀ ਪੁੱਲ ਉੱਪਰ ਰੋਸ ਪ੍ਰਦਰਸ਼ਨ ਕਰਦਿਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਨੂੰ ਜ਼ੇਲ੍ਹ ਵਿੱਚੋਂ ਗੈਰ ਕਾਨੂੰਨੀ ਅਤੇ ਪਾਪੀ ਮਾਨਸਿਕਤਾ ਕਾਰਨ ਰਿਹਾਅ ਕਰਨ ਬਾਰੇ ਅਤੇ ਪੰਜਾਬ ਅੰਦਰ ਹੋਏ ਝੂਠੇ ਮੁਕਾਬਲਿਆਂ ਅਤੇ ਸ਼੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦੀ ਪੜ੍ਹਤਾਲ ਲਈ ਲੋਕ ਕਮਿਸ਼ਨ ਬਣਾਉਣ ‘ਤੇ ਜ਼ੋਰ ਦਿੱਤਾ ਗਿਆ। ਜਥੇਬੰਦੀਆਂ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦੇ ਹੱਕ ਵਿੱਚ ਹੀ ਨਹੀਂ ਸਗੋਂ ਝੂਠੇ ਮੁਕਾਬਲੇ ਬਣਾਉਣ ਵਾਲੇ ਦੋਸ਼ੀਆਂ ਦੇ ਹੱਕ ਵਿੱਚ ਅੱਜ ਤੱਕ ਰਾਜ ਕਰਦੀਆਂ ਆ ਰਹੀਆਂ ਸਾਰੀਆਂ ਪਾਰਟੀਆਂ ਹੀ ਡਟੀਆਂ ਹੋਈਆਂ ਹਨ। ਆਮ ਪਾਰਟੀ ਜੋ ਆਪਣੇ ਆਪ ਨੂੰ ਕਦੀ ਭਗਤ ਸਿੰਘ ਦੀ ਵਾਰਿਸ ਦੱਸਦੀ ਹੈ, ਕਦੀ ਨਾਗਪੁਰੀ ਕ੍ਰਾਂਤੀਵੀਰ ਦੱਸਦੀ ਹੈ ਅਤੇ ਉਸਨੇ ਪੂਰੀ ਬੇਸ਼ਰਮੀ ਨਾਲ ਭਾਈ ਖਾਲੜਾ ਦੇ ਕਾਤਲ ਜਸਪਾਲ ਸਿੰਘ ਡੀ.ਐਸ.ਪੀ. ਤੇ ਹੋਰਾਂ ਨੂੰ ਮਾਫੀਆਂ ਦੇ ਕੇ ਰਿਹਾਅ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੱਸੇ ਕਿ ਭਾਈ ਖਾਲੜਾ ਦੇ ਇਹ ਕਾਤਲ ਕਿੱਥੇ ਹਨ? ਖਾਲੜਾ ਮਿਸ਼ਨ ਵੱਲੋਂ ਲਗਾਤਾਰ ਅਦਾਲਤਾਂ ਵਿੱਚ ਅਤੇ ਸੜਕਾਂ ‘ਤੇ ਸੰਘਰਸ਼ ਕੀਤਾ, ਪਰ ਦੂਜੇ ਪਾਸੇ ਕਾਤਲਾਂ ਨੂੰ ਬਚਾਉਣ ਲਈ ਰਾਜ ਕਰਦੀਆਂ ਸਾਰੀਆਂ ਪਾਰਟੀਆਂ ਲੱਗੀਆਂ ਰਹੀਆਂ। ਕਾਂਗਰਸ ਹੋਵੇ ਜਾਂ ਭਾਜਪਾ, ਬਾਦਲਕੇ ਹੋਣ ਜਾਂ ਆਮ ਪਾਰਟੀ ਸਭ ਨੇ ਰਲ ਮਿਲ ਕੇ ਲਿਟੀਗੇਸ਼ਨ ਸੈੱਲ ਬਣਾਕੇ ਕਾਤਲਾਂ ਨੂੰ ਮਾਇਆ ਦੇ ਗਫੇ ਦਿੱਤੇ ਅਤੇ ਵਕੀਲ ਕਰਕੇ ਦਿੱਤੇ। ਸਾਰਿਆਂ ਨੇ ਫੌਜੀ ਹਮਲੇ ਤੇ ਝੂਠੇ ਮੁਕਾਬਲਿਆਂ ਰਾਂਹੀ ਹੋਈ ਕੁਲਨਾਸ਼ ਉੱਪਰ ਪਰਦਾ ਪਾਇਆ। ਅੱਜ ਤੱਕ ਸਿੱਖ ਪੰਥ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਨ, ਬੰਦੀ ਸਿੱਖਾਂ ਦੀ ਰਿਹਾਈ ਅਤੇ ਚੁਣੇ ਹੋਏ ਐਮ.ਪੀ. ਦੀ ਰਿਹਾਈ ਦੀ ਮੰਗ ਕਰ ਰਿਹਾ ਸੀ ਪਰ ਪੰਥ ਤੇ ਪੰਜਾਬ ਦੋਖੀਆਂ ਨੇ ਭਾਈ ਖਾਲੜਾ ਦੇ ਕਾਤਲਾਂ ਨੂੰ ਰਿਹਾਅ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟ-ਪੁੱਟ ਕੇ ਲਗਾਏ ਜਾਇਦਾਦਾਂ ਦੇ ਅੰਬਾਰਾਂ ਦੀ ਨਿਰਪੱਖ ਪੜ੍ਹਤਾਲ ਲਈ ਕਮਿਸ਼ਨ ਬਣਨਾ ਚਾਹੀਦਾ ਹੈ ਅਤੇ ਅਯੋਕੇ ਮਲਕਭਾਗੋਆਂ ਦੇ ਚਿਹਰੇ ਨੰਗੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਧਾਰਮਿਕ ਪਦਵੀਆਂ ‘ਤੇ ਬੈਠਣ ਵਾਲੇ ਰਾਜਨੀਤਿਕ ਲੋਕਾਂ ਦੀ ਬੁੱਕਲ ਵਿੱਚ ਬੈਠ ਜਾਣ ਤਾਂ ਉਸ ਵਕਤ ਕੂੜ ਦੀ ਚੜ੍ਹਤ ਹੁੰਦੀ ਹੈ। ਜਥੇਬੰਦੀਆਂ ਦੁੱਖ ਪ੍ਰਗਟ ਕੀਤਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਅਤੇ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਬਾਰੇ ਕਮਿਸ਼ਨ ਬਣਨਾ ਚਾਹੀਦਾ ਸੀ ਜੋ ਕਿ ਅੱਜ ਤੱਕ ਨਹੀਂ ਬਣ ਸਕਿਆ। ਉਨ੍ਹਾਂ ਚੜਾਵਾ ਚੋਰੀ ਦਲ ਤੇ ਬੇਅਦਬੀ ਦਲ ਵਿੱਚ ਹੋ ਰਹੇ ਗਠਜੋੜ ਬਾਰੇ ਕਿਹਾ ਕਿ ਭਾਵੇਂ ਚੜਾਵਾ ਚੋਰੀ ਦਲ ਹੋਵੇ, 84 ਵਾਲਾ ਦਲ ਹੋਵੇ, ਬੇਅਦਬੀ ਦਲ ਹੋਵੇ ਜਾਂ ਨਾਗਪੁਰੀ ਕ੍ਰਾਂਤੀ ਦਲ ਹੋਵੇ, ਸਾਰਿਆਂ ਦਾ ਏਜੰਡਾ ਇੱਕੋ ਹੈ ਪੰਜਾਬ ਨੂੰ ਸ਼ਮਸ਼ਾਨ ਵਿੱਚ ਬਦਲਣਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਉਪਰੋਕਤ ਸਾਰੀਆਂ ਧਿਰਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ, ਕਿਉਂ ਕਿ ਇਹ ਧਿਰਾਂ ਭਾਈ ਰਾਜੋਆਣਾ ਦੀ ਫਾਂਸੀ ਦੇ ਹੱਕ ਵਿੱਚ ਹਨ, ਬੰਦੀ ਸਿੱਖਾਂ ਦੀ ਰਿਹਾਈ ਦੇ ਉਲਟ ਹਨ, ਚੁਣੇ ਐਮ.ਪੀ. ਦੀ ਰਿਹਾਈ ਦੇ ਉਲਟ ਹਨ, ਪੰਜਾਬ ਦੇ ਪਾਣੀਆਂ, ਬਿਜਲੀ, ਇਲਾਕਿਆਂ ਦੀ ਲੁੱਟ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਕਿ ਰਾਜ ਕਰਨ ਵਾਲੀਆਂ ਧਿਰਾਂ ਵੱਲੋਂ ਪੰਥ ਬਚਾਓ, ਪੰਜਾਬ ਬਚਾਓ ਦੇ ਨਾਅਰੇ ਧੋਖਾ ਸਾਬਤ ਹੋਏ ਹਨ। ਇੰਨ੍ਹਾਂ ਇਸ ਆੜ ਵਿੱਚ ਫੌਜੀ ਹਮਲੇ ਦੇ ਦੋਸ਼ੀ, ਝੂਠੇ ਮੁਕਾਬਲਿਆਂ, ਨਸ਼ਿਆਂ, ਬੇਅਦਬੀਆਂ ਦੇ ਦੋਸ਼ੀ ਬਚਾਏ ਹਨ। ਇਸ ਰੋਸ ਮੁਜ਼ਾਹਰੇ ਵਿੱਚ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਬਹਿਲਾ, ਸਤਵੰਤ ਸਿੰਘ ਮਾਣਕ, ਹਰਦਿਆਲ ਸਿੰਘ ਘਰਿਆਲਾ, ਸੁਖਵਿੰਦਰ ਸਿੰਘ ਤਰਨ ਤਾਰਨ, ਜਸਬੀਰ ਸਿੰਘ ਨੌਸ਼ਿਹਰਾ ਪੰਨੂਆਂ, ਜਸਬੀਰ ਸਿੰਘ ਪੱਟੀ, ਨਿਰਮਲ ਸਿੰਘ, ਹਰਮਨਦੀਪ ਸਿੰਘ ਸਰਹਾਲੀ, ਵਿੱਕੀ ਜੋਧਪੁਰ, ਬੌਬੀ ਕੁਮਾਰ, ਸੋਨੂੰ ਹਰੀਕੇ, ਮਾਤਾ ਵੀਰ ਕੌਰ ਢੋਟੀਆਂ, ਕਮਲਜੀਤ ਕੌਰ, ਬਲਵਿੰਦਰ ਸਿੰਘ ਸੰਧਾ, ਦਲਬੀਰ ਸਿੰਘ ਭੀਲੋਵਾਲ, ਡਾਕਟਰ ਕਾਬਲ ਸਿੰਘ, ਸੁਰਿੰਦਰ ਸਿੰਘ ਤਰਨ ਤਾਰਨ ਆਦਿ ਹਾਜ਼ਰ ਸਨ। ਇਸ ਮੌਕੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਜਸਬੀਰ ਸਿੰਘ ਨੌਸ਼ਿਹਰਾ ਪੰਨੂਆਂ, ਵਿਰਸਾ ਸਿੰਘ ਬਹਿਲਾ, ਬਾਬਾ ਦਰਸ਼ਨ ਸਿੰਘ, ਹਰਦਿਆਲ ਸਿੰਘ ਘਰਿਆਲਾ, ਸਤਵੰਤ ਸਿੰਘ ਮਾਣਕ ਆਦਿ ਨੇ ਸੰਬੋਧਨ ਕੀਤਾ।

ਜਾਰੀ ਕਰਤਾ
ਐਡਵੋਕੇਟ ਜਗਦੀਪ ਸਿੰਘ ਰੰਧਾਵਾ ਬਾਬਾ ਦਰਸ਼ਨ ਸਿੰਘ

10/08/2026
09/08/2026
29/07/2026

Amritsar: Paramjit Kaur Khalra, wife of slain human rights activist Jaswant Singh Khalra, has questioned the AAP govt over the whereabouts of a DSP and two sub-inspectors, convicted in her husband's abduction and murder.

28/07/2026
15/07/2026
13/07/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ।
ਪੰਜਾਬ 14 ਜੁਲਾਈ 2026 ਦਿਨ ਮੰਗਲਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸੱਦੇ 'ਤੇ ਹਰੀਕੇ ਪੱਤਣ (ਜਿੱਥੇ ਲਾਵਾਰਿਸ ਕਰਕੇ ਰੋੜੀਆਂ ਲਾਸ਼ਾਂ) ਵਿਖੇ ਅਰਦਾਸ ਸਮਾਗਮ ਵਿਚ ਇਕੱਠੇ ਹੋਣ ਦੀ ਤਿਆਰੀ ਕਰ ਰਿਹਾ ਹੈ|
ਮੈਂ ਪੰਜਾਬ, ਸਮੁੱਚੇ ਸਿੱਖ ਪੰਥ ਅਤੇ ਦੁਨੀਆਂ ਭਰ ਦੇ ਲੋਕ, ਜੋ ਮਨੁੱਖੀ ਹੱਕਾਂ 'ਤੇ ਨਿਆਂ ਵਿਚ ਵਿਸ਼ਵਾਸ ਰੱਖਦੇ ਹਨ, ਸੱਚ ਨੂੰ ਲੱਭਣ ਲਈ ਇੱਕ ਜੁੱਟ ਹੋ ਕੇ ਹੰਬਲਾ ਮਾਰਨ ਦਾ ਤਰਲਾ ਕਰਦੀ ਹਾਂ।
ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ, ਨਵੰਬਰ 1984 ਦੇ ਸਿੱਖ ਕਤਲੇਆਮ ਅਤੇ ਉਸ ਤੋਂ ਬਾਅਦ ਦੇ ਸਾਲਾਂ ਦੌਰਾਨ ਲਾਵਾਰਿਸ ਲਾਸ਼ਾਂ , ਤਸ਼ੱਦਦ ਅਤੇ ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਅੱਜ ਵੀ ਜਵਾਬਦੇਹੀ ਅਤੇ ਇਨਸਾਫ਼ ਦੀ ਮੰਗ ਕਰਦੇ ਹਨ।
ਕਾਂਗਰਸ ਸਰਕਾਰ ਦੇ ਦੌਰਾਨ ਹੋਏ ਇਸ ਕਤਲੇਆਮ ਅਤੇ ਮਨੁੱਖੀ ਹੱਕਾਂ ਦੇ ਘਾਣ ਨੂੰ ਬਾਅਦ ਵਿਚ ਆਈਆਂ ਸਰਕਾਰਾਂ ਨੇ ਵੀ ਹੱਕ ਇਨਸਾਫ਼ ਦਿਵਾਉਣ ਵਿੱਚ ਕੋਈ ਰੋਲ ਨਹੀਂ ਨਿਭਾਇਆ।
ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਦੋਸ਼ੀ ਪੁਲਿਸ ਅਫਸਰਾਂ ਨੂੰ ਵੀ.ਆਈ.ਪੀ ਸਹੂਲਤਾਂ, ਕਾਨੂੰਨੀ ਮਦਦ, ਉੱਚੇ ਓਹਦੇ ਬਖਸ਼ੇ - ਸੁਮੇਧ ਸੈਣੀ, ਇਜ਼ਹਾਰ ਆਲਮ, ਦਰਬਾਰਾ ਗੁਰੂ, ਉਮਰਾਨੰਗਲ, ਮੋਹੰਮਦ ਮੁਸਤਫਾ ਆਦਿ ਨੂੰ ਸ਼ਰੇਆਮ ਓਹਦੇ ਬਖਸ਼ੇ , ਜਦਕਿ ਪੀੜਤ ਪਰਿਵਾਰਾਂ ਨੂੰ ਹਾਸ਼ੀਏ ਤੋਂ ਧੱਕਿਆ ਗਿਆ, ਤੰਗ-ਪਰੇਸ਼ਾਨ ਕੀਤਾ ਗਿਆ ਅਤੇ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸੇ ਰਾਹ 'ਤੇ ਚੱਲਦਿਆਂ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ ਦੀ ਬਜਾਏ ਫਰਾਰ ਕਰਨ ਵਿਚ ਮਦਦ ਕੀਤੀ| ਜਿਨ੍ਹਾਂ ਵਿੱਚ ਖਾਲੜਾ ਦੇ ਕਾਤਲ ਡੀ.ਐਸ.ਪੀ. ਜਸਪਾਲ ਸਿੰਘ, ਸੱਬ ਇੰਸਪੈਕਟਰ ਜਸਬੀਰ ਸਿੰਘ ਅਤੇ ਸਤਨਾਮ ਸਿੰਘ ਸ਼ਾਮਲ ਹਨ।
ਭਾਜਪਾ ਸਰਕਾਰ ਉੱਤੇ ਵੀ ਵਿਦੇਸ਼ੀ ਧਰਤੀ 'ਤੇ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਸਬੰਧੀ ਗੰਭੀਰ ਦੋਸ਼ ਫ.ਬੀ.ਆਈ ਸਾਬਤ ਕਰ ਰਹੀ ਹੈ।
ਸਮੁੱਚਾ ਸਿੱਖ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਇਸ ਆਸ ਨਾਲ ਵੇਖਦਾ ਹੈ ਕਿ ਉਹ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੀਤੇ ਸਿਧਾਂਤ ਅਨੁਸਾਰ ਨਿਡਰਤਾ, ਨਿਰਪੱਖਤਾ 'ਤੇ ਚੱਲਦਿਆਂ ਅਗਵਾਈ ਦੇਣਗੇ । ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ
1. ਪੰਜਾਬ ਵਿੱਚ 80 ਅਤੇ 90 ਦੇ ਦਹਾਕੇ ਦੌਰਾਨ ਲਾਪਤਾ ਕੀਤੇ ਗਏ ਲੋਕਾਂ , ਲਾਵਾਰਿਸ ਲਾਸ਼ਾਂ ਅਤੇ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਲਈ ਇੱਕ ਲੋਕ ਕਮਿਸ਼ਨ ਦਾ ਗਠਨ ਕੀਤਾ ਜਾਵੇ।
2. ਉਹਨਾਂ ਅਣਪਛਾਤੀਆਂ ਲਾਸ਼ਾਂ ਨੂੰ, ਜਿਨ੍ਹਾਂ ਦੀ ਪਛਾਣ ਸਰਦਾਰ ਖਾਲੜਾ ਨੇ ਆਪਣੀ ਸ਼ਹਾਦਤ ਨਾਲ ਕੀਤੀ, ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਨ੍ਹਾਂ ਦਾ ਬਣਦਾ ਸਥਾਨ ਦਿੱਤਾ ਜਾਵੇ ਜਿਨ੍ਹਾਂ ਦੀਆਂ ਉਹ ਹੱਕਦਾਰ ਹਨ।
3. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜ੍ਹਤ ਪਰਿਵਾਰਾਂ ਦੀ ਮਾਲੀ ਮਦਦ ਕਰੇ।

ਕੋਈ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਜਵਾਬਦੇਹੀ ਅਤੇ ਕਾਨੂੰਨ ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਨੇ ਨਿਰਦੋਸ਼ਾਂ ਦਾ ਕਤਲੇਆਮ ਕੀਤਾ , ਇਨਸਾਫ਼ ਦੇਣ ਤੋਂ ਮੁਨਕਰ ਹੋਏ , ਸਿੱਖ ਨਸਲਕੁਸ਼ੀ ਦੇ ਸੱਚ ਨੂੰ ਲੁਕਾਇਆ ਜਾਂ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਸਮਰਥਨ ਕੀਤਾ, ਉਹਨਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਜਵਾਬਦੇਹ ਠਹਿਰਾਇਆ ਜਾਵੇ, ਉਹਨਾਂ ਦੇ ਸਾਰੇ ਸਰਕਾਰੀ ਸਨਮਾਨ ਵਾਪਿਸ ਕਰਵਾਏ ਜਾਣ ਅਤੇ ਸਮਾਜਿਕ ਬਾਈਕਾਟ ਕੀਤਾ ਜਾਵੇ। ਸਾਡੇ ਇਸ ਤੀਜੇ ਘੱਲੂਘਾਰੇ ਨੂੰ ਸਿਆਸੀ ਰੋਟੀਆਂ ਸੇਕਣ ਲਈ ਨਾ ਵਰਤਿਆ ਜਾਵੇ ਬਲਕੀ ਸਾਰੇ ਨਿਜ਼ਾਮ ਤੋਂ ਜਵਾਬਦੇਹੀ ਮੰਗੀ ਜਾਵੇ - ਇਹੋ ਹੀ ਲਾਵਾਰਿਸ ਲਾਸ਼ਾਂ ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਧੰਨਵਾਦ ਸਹਿਤ,
ਪਰਮਜੀਤ ਕੌਰ ਖਾਲੜਾ

Address

# 8/Kabir Park , Opposite GNDU
Amritsar

Telephone

+919815075002

Website

Alerts

Be the first to know and let us send you an email when Jagdeep Singh KMO posts news and promotions. Your email address will not be used for any other purpose, and you can unsubscribe at any time.

Contact The Organization

Send a message to Jagdeep Singh KMO:

Shortcuts

Share