Gurupanth Trust

Gurupanth Trust Gurupanth is an international NGO which provides self-employment, home shelters, food and medical aid.

ਲੋੜਵੰਦ ਵੀਰ ਨੂੰ ਕਰਿਆਨੇ ਦੀ ਦੁਕਾਨ ਅਤੇ ਫਰਿਜ ਦੀ ਸੇਵਾ। ਇਹ ਵੀਰ ਇੱਕ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਆਰਥਿਕ ਹਾਲਤ ਵਿੱਚ ਰਹਿ ਰਿਹਾ ਸੀ ਘਰ ਦਾ ...
13/06/2026

ਲੋੜਵੰਦ ਵੀਰ ਨੂੰ ਕਰਿਆਨੇ ਦੀ ਦੁਕਾਨ ਅਤੇ ਫਰਿਜ ਦੀ ਸੇਵਾ।

ਇਹ ਵੀਰ ਇੱਕ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਆਰਥਿਕ ਹਾਲਤ ਵਿੱਚ ਰਹਿ ਰਿਹਾ ਸੀ ਘਰ ਦਾ ਗੁਜਾਰਾ ਬਹੁਤ ਮੁਸ਼ਕਲ ਨਾਲ ਚਲਦਾ ਸੀ ਜੇ ਕਿਧਰੇ ਕੰਮ ਵੀ ਕਰਨਾ ਪੈ ਜਾਂਦਾ ਕਦੇ ਮਿਲਦਾ ਸੀ ਕਦੇ ਨਹੀਂ ਮਿਲਦਾ ਸੀ ਇਸ ਨੇ ਟਰੱਸਟ ਨੂੰ ਬੇਨਤੀ ਕੀਤੀ ਕਿ ਮੈਂ ਆਪਣੀ ਕਿਰਤ ਕਰਨੀ ਚਾਹੁੰਦਾ ਹਾਂ ਟਰੱਸਟ ਦਾ ਮੁੱਖ ਮੰਤਵ ਹੀ ਇਹ ਹੈ ਕਿ ਮਿਹਨਤੀ ਲੋਕਾਂ ਨੂੰ ਕਾਰੋਬਾਰ ਵਿੱਚ ਲਾਇਆ ਜਾਵੇ ਸੋ ਘਰ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਇਸ ਵੀਰ ਦੀ ਪੜਤਾਲ ਕਰਕੇ ਇਸ ਨੂੰ ਕਰਿਆਨੇ ਦੀ ਦੁਕਾਨ ਪਾ ਕੇ ਦਿੱਤੀ ਹੈ ਤਾਂ ਕਿ ਇਹ ਕਿਰਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕੇ ਸੋ ਬੇਨਤੀ ਹੈ ਕਿ ਇਹੋ ਜਿਹੇ ਵੀਰਾਂ ਦੀ ਬਾਂਹ ਫੜਨ ਲਈ ਦੇਸ਼ ਵਿਦੇਸ਼ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਟਰੱਸਟ ਦਾ ਸਹਿਯੋਗ ਦੇਵੋ ਤਾਂ ਕਿ ਇਹੋ ਜਿਹੇ ਹੋਰ ਲੋੜਵੰਦਾਂ ਦੀ ਮੱਦਦ ਹੋ ਸਕੇ।

ਨਿੱਕੀਆਂ ਸੇਵਾਵਾਂ ਵੱਡੀਆਂ ਖੁਸ਼ੀਆਂ।ਕਈ ਵਾਰ ਮਨੁੱਖ ਮਿਹਨਤ ਕਰਨੀ ਚਾਹੁੰਦਾ ਪਰ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਉਹ ਕਾਮਯਾਬ ਨਹੀਂ ਹੋ ਸਕਦਾ ਇਹ ਭ...
05/06/2026

ਨਿੱਕੀਆਂ ਸੇਵਾਵਾਂ ਵੱਡੀਆਂ ਖੁਸ਼ੀਆਂ।
ਕਈ ਵਾਰ ਮਨੁੱਖ ਮਿਹਨਤ ਕਰਨੀ ਚਾਹੁੰਦਾ ਪਰ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਉਹ ਕਾਮਯਾਬ ਨਹੀਂ ਹੋ ਸਕਦਾ ਇਹ ਭੈਣ ਜਿਸ ਦਾ ਪਤੀ ਚੜਾਈ ਕਰ ਗਿਆ ਸੀ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੋਈ ਸਾਧਨ ਨਹੀਂ ਸੀ ਦੁਕਾਨ ਸੀ ਪਰ ਰਾਸ ਬਹੁਤ ਘੱਟ ਸੀ ਟਰਸਟ ਨੂੰ ਬੇਨਤੀ ਕੀਤੀ ਜਿਸ ਨਾਲ ਇਸ ਬੀਬੀ ਨੂੰ ਹੋਰ ਲੋੜੀਂਦਾ ਸਮਾਨ ਪਾ ਕੇ ਦਿੱਤਾ ਗਿਆ ਤਾਂ ਕਿ ਆਪਣੇ ਘਰ ਦੀਆਂ ਲੋੜਾਂ ਪੂਰੀਆਂ ਹੋ ਸਕਣ ਸੰਗਤ ਜੀ ਤੁਹਾਡੇ ਚਰਨਾਂ ਚ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਆਸ ਪਾਸ ਬੇਲੋੜੇ ਖਰਚੇ ਘੱਟ ਕਰਕੇ ਲੋੜਵੰਦਾਂ ਦੀ ਮਦਦ ਜਰੂਰ ਕਰੋ।

20/05/2026

ਛੋਟੇ ਪੈਮਾਨੇ ਦੇ ਕਾਰੋਬਾਰ ਦੇ ਲਈ ਰੁਜ਼ਗਾਰ ਅਤੇ ਚੱਲ ਰਹੇ ਕਾਰੋਬਾਰ ਵਿੱਚ ਰਾਸ ਪਾਉਣ ਲਈ ਸੰਪਰਕ ਕਰੋ। ਲੋੜਵੰਦ ਦੀ ਪੜਤਾਲ ਕਰਨ ਤੋਂ ਬਾਅਦ ਸੇਵਾ ਕੀਤੀ ਜਾਵੇਗੀ।
WhatsApp message
098147 18313

05/05/2026

ਹੁਨਰ ਸੀ ਪਰ ਪੈਸੇ ਨਹੀਂ ਸੀ, ਉਮੀਦ ਤੋਂ ਵੱਧ ਸਮਾਨ ਲੈ ਦਿੱਤਾ।

ਇਹ ਵੀਰ ਕਿਸੇ ਦੇ ਨਾਲ ਕੰਮ ਕਰਦਾ ਸੀ ਪਰ ਵਾਜਿਬ ਦਿਹਾੜੀ ਨਹੀਂ ਸੀ ਮਿਲਦੀ ਜਿਹਦੇ ਨਾਲ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਸੀ ਸੋ ਟਰੱਸਟ ਨੂੰ ਬੇਨਤੀ ਕਰਨ ਤੇ ਇਸ ਵੀਰ ਨੂੰ ਵੈਲਡਿੰਗ ਦਾ ਸਾਰਾ ਸਮਾਨ ਲੈ ਦਿੱਤਾ ਹੁਣ ਇਹ ਮਿਹਨਤ ਕਰਕੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਸਤਿਗੁਰੂ ਦੀ ਅਪਾਰ ਕਿਰਪਾ ਸਦਕਾ ਧੰਨਵਾਦ ਉਸਦਾ ਜਿਸ ਨੇ ਇੱਕ ਲੋੜਵੰਦ ਵੀਰ ਦੀ ਮੱਦਦ ਕਰਵਾਈ ਹੈ।

ਲੋੜਵੰਦ ਵੀਰ ਨੂੰ ਇਲੈਕਟ੍ਰਿਕ ਰਿਕਸ਼ਾ ਦੀ ਸੇਵਾ।ਇਹ ਵੀਰ ਪਹਿਲਾਂ ਆਪਣਾ ਕੰਮ ਕਰਦਾ ਸੀ ਪਰ ਆਰਥਿਕ ਹਾਲਤ ਦੇ ਚਲਦਿਆਂ ਉਸ ਕਾਰੋਬਾਰ ਨੂੰ ਬੰਦ ਕਰਨਾ ਪ...
29/04/2026

ਲੋੜਵੰਦ ਵੀਰ ਨੂੰ ਇਲੈਕਟ੍ਰਿਕ ਰਿਕਸ਼ਾ ਦੀ ਸੇਵਾ।

ਇਹ ਵੀਰ ਪਹਿਲਾਂ ਆਪਣਾ ਕੰਮ ਕਰਦਾ ਸੀ ਪਰ ਆਰਥਿਕ ਹਾਲਤ ਦੇ ਚਲਦਿਆਂ ਉਸ ਕਾਰੋਬਾਰ ਨੂੰ ਬੰਦ ਕਰਨਾ ਪਿਆ ਅਤੇ ਕਿਰਾਏ ਤੇ ਈ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਉਸ ਦਾ ਵੀ ਕਰਾਇਆ ਇਸ ਨੂੰ ਦੇਣਾ ਪੈਂਦਾ ਸੀ ਜਿਸ ਵਿੱਚ ਘਰ ਦੀਆਂ ਲੋੜਾਂ ਪੂਰੀਆਂ ਕਰਨ ਦੀ ਬਹੁਤ ਦਿੱਕਤ ਆ ਰਹੀ ਸੀ ਇਸ ਵੀਰ ਨੇ ਟਰਸਟ ਨੂੰ ਬੇਨਤੀ ਕੀਤੀ ਕਿ ਮੈਨੂੰ ਚੱਲਦਾ ਈ ਰਿਕਸ਼ਾ ਹੀ ਲੈ ਕੇ ਦਿੱਤਾ ਜਾਵੇ ਤਾਂ ਕਿ ਮੈਨੂੰ ਕਰਾਇਆ ਨਾ ਦੇਣਾ ਪਵੇ ਸੋ ਇਸ ਵੀਰ ਦੀ ਪੜਤਾਲ ਕਰਕੇ ਤੋ ਯੋਗ ਸਮਝ ਕੇ ਟਰਸਟ ਵੱਲੋਂ ਪਰਿਵਾਰਿਕ ਲੋੜਾਂ ਦੀ ਪੂਰਤੀ ਲਈ ਚਲਦਾ ਇਲੈਕਟ੍ਰਿਕ ਰਿਕਸ਼ਾ ਲੈ ਕੇ ਦਿੱਤਾ ਗਿਆ।

ਟਰੱਸਟ ਵੱਲੋਂ ਲੋੜਵੰਦ ਬੱਚੀਆਂ, ਸੇਵਾਦਾਰ ਅਤੇ ਮਜ਼ਦੂਰ ਵੀਰ ਨੂੰ ਸਾਈਕਲਾਂ ਦੀ ਸੇਵਾ।
13/04/2026

ਟਰੱਸਟ ਵੱਲੋਂ ਲੋੜਵੰਦ ਬੱਚੀਆਂ, ਸੇਵਾਦਾਰ ਅਤੇ ਮਜ਼ਦੂਰ ਵੀਰ ਨੂੰ ਸਾਈਕਲਾਂ ਦੀ ਸੇਵਾ।

ਜ਼ਿੰਦਗੀ ਦੀਆਂ ਲੋੜਾਂ ਵਿੱਚੋਂ ਸਭ ਤੋਂ ਵੱਡੀ ਲੋੜ ਸਿਰ ਤੇ ਛੱਤ।ਜਿਥੇ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।ਪਿਛਲੇ ਸਾਲ ਦੌਰਾਨ ਆਈ ਕੁਦਰਤੀ ਆ...
07/04/2026

ਜ਼ਿੰਦਗੀ ਦੀਆਂ ਲੋੜਾਂ ਵਿੱਚੋਂ ਸਭ ਤੋਂ ਵੱਡੀ ਲੋੜ ਸਿਰ ਤੇ ਛੱਤ।
ਜਿਥੇ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।

ਪਿਛਲੇ ਸਾਲ ਦੌਰਾਨ ਆਈ ਕੁਦਰਤੀ ਆਫਤ ਭਾਵ ਹੜਾਂ ਨਾਲ ਇਸ ਗਰੀਬ ਪਰਿਵਾਰ ਦਾ ਸਾਰਾ ਕੁਝ ਰੁੜ ਗਿਆ ਸੀ ਟਰੱਸਟ ਵੱਲੋਂ ਕੁਝ ਘਰਾਂ ਦੀ ਸੇਵਾ ਸਤਿਗੁਰਾਂ ਨੇ ਆਪ ਕਰਵਾਈ ਉਹਨਾਂ ਵਿੱਚੋਂ ਇਸ ਲੋੜਵੰਦ ਪਰਿਵਾਰ ਦਾ ਘਰ ਵੀ ਸੰਪੂਰਨ ਹੋ ਗਿਆ ਸੋ ਬੇਨਤੀ ਹੈ ਕਿ ਲੋੜਵੰਦ ਦੀ ਲੋੜ ਦੇਖੀ ਜਾਏ ਉਸ ਲੋੜ ਅਨੁਸਾਰ ਉਸ ਦੀ ਮੱਦਦ ਕੀਤੀ ਜਾਵੇ। ਕਿਉਂਕਿ ਅਕਾਲ ਪੁਰਖ ਵੀ ਉੱਥੇ ਬਖਸ਼ਿਸ਼ ਕਰਦਾ ਭਾਵ ਉਦੋਂ ਖੁਸ਼ ਹੁੰਦਾ ਹੈ ਜਦੋਂ ਕਿਸੇ ਲੋੜਵੰਦ ਦੀ ਮਦਦ ਕੀਤੀ ਜਾਵੇ।

ਲੋੜਵੰਦ ਵੀਰ ਨੂੰ ਇਲੈਕਟ੍ਰਿਕ ਰਿਕਸ਼ਾ ਦੀ ਸੇਵਾ।ਅੱਜ ਤੋਂ ਕਈ ਸਾਲ ਪਹਿਲਾਂ ਜਦ ਇਹ ਸੇਵਾਵਾਂ ਸ਼ੁਰੂ ਕਰਨ ਦਾ ਮਨ ਬਣਿਆ ਅੰਮ੍ਰਿਤਸਰ ਬੱਸ ਅੱਡੇ ਤੋਂ ...
30/03/2026

ਲੋੜਵੰਦ ਵੀਰ ਨੂੰ ਇਲੈਕਟ੍ਰਿਕ ਰਿਕਸ਼ਾ ਦੀ ਸੇਵਾ।

ਅੱਜ ਤੋਂ ਕਈ ਸਾਲ ਪਹਿਲਾਂ ਜਦ ਇਹ ਸੇਵਾਵਾਂ ਸ਼ੁਰੂ ਕਰਨ ਦਾ ਮਨ ਬਣਿਆ ਅੰਮ੍ਰਿਤਸਰ ਬੱਸ ਅੱਡੇ ਤੋਂ ਤਰਨਤਾਰਨ ਰੋਡ ਜਾਣਾ ਸੀ ਇੱਕ ਆਟੋ ਰਿਕਸ਼ੇ ਤੇ ਮੈਂ ਬੈਠ ਗਿਆ ਉਸ ਨੌਜਵਾਨ ਵੀਰ ਨੂੰ ਮੇਰੇ ਤੋਂ ਬਿਨਾਂ ਕੋਈ ਸਵਾਰੀ ਨਹੀਂ ਮਿਲੀ ਤੇ ਰਸਤੇ ਵਿੱਚ ਮੈਂ ਦੇਖ ਰਿਹਾ ਸੀ ਕਿ ਉਹ ਬਹੁਤ ਗੁੱਸੇ ਵਿੱਚ ਔਰ ਇਥੋਂ ਤੱਕ ਵੀ ਕਿ ਉਹ ਦੂਜਿਆਂ ਨੂੰ ਜਿਹੜੇ ਰਸਤੇ ਵਿੱਚ ਆਉਂਦੇ ਸੀ ਬੁਰਾ ਭਲਾ ਕਹਿ ਦਿੰਦਾ ਸੀ ਸਫਰ ਮੁੱਕਿਆ ਮੈਂ ਜਿੱਥੇ ਜਾਣਾ ਸੀ ਉਥੇ ਉਤਰ ਗਿਆ ਪਰ ਮੈਂ ਉਹਦੇ ਕੋਲ ਇਹ ਸਾਰਾ ਕੁਝ ਜਾਣਿਆ ਵੀ ਕੀ ਕਾਰਨ ਆ ਉਹਨੇ ਜਿਹੜੀ ਆਪਣੀ ਕਹਾਣੀ ਦੱਸੀ ਨਾ ਮੈਨੂੰ ਦਾਸਤਾਨ ਦੱਸੀ ਕਿ ਮੇਰੇ ਘਰ ਦੇ ਹਾਲਾਤ ਠੀਕ ਨਹੀਂ ਬੱਚੇ ਸਕੂਲ ਪੜ੍ਹਦੇ ਨੇ ਤੇ ਇਹ ਆਟੋ ਰਿਕਸ਼ਾ ਕਿਰਾਏ ਤੇ ਆ ਤੇ ਸਵਾਰੀ ਮਿਲਦੀ ਕੋਈ ਨਹੀਂ ਤੇ ਬਹੁਤ ਦੁਖੀ ਹ ਜਦੋਂ ਘਰ ਜਾਨਾ ਤੇ ਕੀ ਕਰਾਂ ਇਹਦੇ ਪੈਸੇ ਕਿਸਤ ਕੱਢਣਾ ਇਹ ਘਰ ਦਾ ਗੁਜ਼ਾਰਾ ਕਰਾਂ ਬੜੀ ਪਰੇਸ਼ਾਨੀ ਹ। ਮੈਂ ਕੁਝ ਦੇਰ ਸੋਚਿਆ ਮੈਂ ਕਿਹਾ ਤੂੰ ਸੱਚ ਕਹਿ ਰਿਹਾ ਗੁਰਦੁਆਰਾ ਸਾਹਿਬ ਦੇ ਸਨਮੁਖ ਅਸੀਂ ਖੜੇ ਆਂ ਗੁਰੂ ਹਾਜ਼ਰ ਆ ਕਹਿੰਦਾ ਬਿਲਕੁਲ ਜੀ ਮੈਂ ਸੱਚ ਕਹਿ ਰਿਹਾ ਮੈਂ ਕੁਝ ਮਾਇਆ ਉਸ ਨੂੰ... ਅਚਾਨਕ ਉੱਥੇ ਇੱਕ ਵੀਰ ਉਹਨੂੰ ਮਿਲਣ ਆਇਆ ਤੇ ਮੈਂ ਉਹਦੇ ਨਾਲ ਵੀ ਗੱਲਬਾਤ ਕੀਤੀ ਉਹਨੇ ਵੀ ਸਪਸ਼ਟੀਕਰਨ ਦਿੱਤਾ ਵੀ ਹਾਂਜੀ ਬਿਲਕੁਲ ਇਹ ਕਿਰਾਏ ਤੇ ਰਕਸ਼ਾ ਚਲਾਉਂਦਾ ਤੇ ਗੁਜ਼ਾਰਾ ਬੜੀ ਮੁਸ਼ਕਿਲ ਚੱਲਦਾ ਸੋ ਮੈਂ ਕੁਝ ਮਾਇਆ ਉਸਨੂੰ ਦੇ ਦਿੱਤੀ ਮੈਂ ਕਿਹਾ ਦੇਖ ਕਿਰਤ ਕਮਾਈ ਹੈ ਇਹਦੀ ਦੁਰਵਰਤੋਂ ਨਾ ਕਰੀ ਜਿੰਨਾ ਕ ਤੇਰੇ ਘਰ ਦਾ ਗੁਜ਼ਾਰਾ ਰਾਸ਼ਨ ਜਾਂ ਬੱਚਿਆਂ ਤੇ ਜੋ ਵੀ ਤੂੰ ਕਰ ਸਕਦਾ ਮੈਂ ਨਾਲ ਉਸ ਆਏ ਵੀਰ ਨੂੰ ਵੀ ਕਿਹਾ ਕਿ ਤੂੰ ਇਸ ਚੀਜ਼ ਦਾ ਹਾਮੀ ਆ ਉਹ ਕਹਿੰਦਾ ਤੁਸੀਂ ਫਿਕਰ ਨਾ ਕਰੋ ਮੈਂ ਹੁਣੇ ਇਹਨੂੰ ਰਾਸ਼ਨ ਵਾਲੀ ਦੁਕਾਨ ਤੇ ਲੈ ਕੇ ਜਾਵਾਂਗਾ ਤੇ ਜਿੰਨਾ ਕੁ ਵੀ ਮੇਰੇ ਸਾਹਮਣੇ ਇਹਦਾ ਜੋ ਖਰਚਾ ਹੋਏਗਾ ਉਹ ਮੈਂ ਦੇਖਾਂਗਾ ਮਾਇਆ ਦੇ ਦਿੱਤੀ ਉਸ ਤੋਂ ਬਾਅਦ ਮਨ ਵਿੱਚ ਖਿਆਲ ਆਇਆ ਵੀ ਕਿੰਨੇ ਕੁ ਐਸੇ ਨੌਜਵਾਨ ਨੇ ਜਿਹੜੇ ਇਸ ਤਰਾਂ ਆਪਣੀ ਜ਼ਿੰਦਗੀ ਵਿੱਚ ਘਰ ਦੀਆਂ ਮੁਸ਼ਕਲਾਂ ਉਹ ਹਾਲਾਤਾਂ ਤੋਂ ਪਰੇਸ਼ਾਨ ਨੇ ਉਸ ਤੋਂ ਬਾਅਦ ਫਿਰ ਇਹ ਕਾਰਜ ਸ਼ੁਰੂ ਕੀਤਾ ਕਿ ਜਿਹਦੇ ਕੋਲ ਕੋਈ ਰੁਜ਼ਗਾਰ ਨਹੀਂ ਆ ਉਹਨੂੰ ਰੁਜ਼ਗਾਰ ਮੁਹਈਆ ਕਰਵਾਇਆ ਜਾਏ ਸੋ ਗੁਰੂ ਪੰਥ ਟਰੱਸਟ ਉਸੇ ਦਿਨ ਤੋਂ ਹੀ ਫਿਰ ਜੋ ਵੀ ਕਿਸੇ ਦੀ ਲੋੜ ਸੀ ਕਿਉਂਕਿ ਲੰਗਰ ਅਸੀਂ ਲਾ ਦਿੰਦੇ ਆਂ ਲੰਗਰ ਸਮੇਂ ਦੀ ਲੋੜ ਹੋ ਸਕਦੀ ਹੈ ਪਰ ਸਮੇਂ ਦਾ ਹੱਲ ਨਹੀਂ ਹੈ ਸੋ ਸੰਗਤ ਦੀ ਅਸੀਸ ਸਹਿਯੋਗ ਸਦਕਾ ਬਹੁਤ ਸਾਰੇ ਲੋੜਵੰਦ ਵੀਰ ਭੈਣਾਂ ਲਈ ਸਿਲਾਈ ਮਸ਼ੀਨਾਂ ਕਰਿਆਨੇ ਦੁਕਾਨ ਸਬਜ਼ੀ ,ਫਰੂਟ,ਫਾਸਟ ਫੂਡ ਦੀ ਰੇਹੜੀ ਭਾਵ ਕਿਸੇ ਕੋਲ ਜੋ ਵੀ ਹੁਨਰ ਹੈ ਉਸ ਨੂੰ ਰੋਜ਼ਗਾਰ ਮੁਹੱਈਆ ਕਰਨਾਂ ਜੋ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੁਆਰਾ ਅੱਜ ਤੱਕ ਚੱਲ ਰਿਹਾ। ਸੋ ਇਸ ਵੀਰ ਦੀ ਵੀ ਦਾਸਤਾਨ ਐਸੀ ਹੀ ਸੀ ਕਿਰਾਏ ਤੇ ਰਹਿ ਰਿਹਾ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਇਹ ਸਿੰਘ ਸੱਜਿਆ ਸੋ ਗੱਲ ਇਹ ਨਹੀਂ ਹੈ ਗੱਲ ਇਹ ਮਨੁੱਖਤਾ ਦੀ ਸੇਵਾ ਸੋ ਇਸ ਵੀਰ ਨੂੰ ਅੱਜ ਅਸੀਂ ਨਵਾਂ ਨਹੀਂ ਨਵੇਂ ਦੀਆਂ ਕਿਸਤਾਂ ਜਿਹੜੀਆਂ ਨੇ ਉਹ ਕਹਿੰਦਾ ਮੈਂ ਲਾ ਨਹੀਂ ਸਕਦਾ ਪਰ ਫਿਰ ਵੀ ਕਾਫੀ ਚੰਗੀ ਹਾਲਤ ਵਿੱਚ ਚਲਦਾ ਈ ਰਿਕਸ਼ਾ ਦੀ ਸੇਵਾ ਗੁਰੂ ਨਾਨਕ ਸਾਹਿਬ ਜੀ ਨੇ ਕਰਵਾਈ ਹੈ। ਸੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਹਿਯੋਗ ਦੇਵੋ ਤਾਂ ਕਿ ਇਹੋ ਜਿਹੇ ਹੋਰ ਲੋੜਵੰਦ ਵੀਰਾਂ ਭੈਣਾਂ ਦੀ ਮਦਦ ਹੋ ਸਕੇ ਤਾਂ ਕਿ ਉਹ ਆਪਣੇ ਘਰ ਦੀਆਂ ਲੋੜਾਂ ਖੁਦ ਪੂਰੀਆਂ ਕਰ ਸਕਣ।
ਧੰਨਵਾਦ ਸਾਹਿਤ।
ਸੇਵਾਦਾਰ
ਗੁਰੂ ਪੰਥ ਟਰੱਸਟ।

ਮੁੜ ਵਸੇਬਾ ਪ੍ਰੋਜੈਕਟ ਤਹਿਤ ਹੜ੍ਹ ਪ੍ਰਭਾਵਿਤ ਲੋੜਵੰਦ ਪਰਿਵਾਰ ਨੂੰ ਟਰੱਸਟ ਵੱਲੋਂ ਘਰ ਉਸਾਰੀ ਦੀ ਸੇਵਾ।
24/03/2026

ਮੁੜ ਵਸੇਬਾ ਪ੍ਰੋਜੈਕਟ ਤਹਿਤ ਹੜ੍ਹ ਪ੍ਰਭਾਵਿਤ ਲੋੜਵੰਦ ਪਰਿਵਾਰ ਨੂੰ ਟਰੱਸਟ ਵੱਲੋਂ ਘਰ ਉਸਾਰੀ ਦੀ ਸੇਵਾ।

ਟਰੱਸਟ ਵੱਲੋਂ ਗ੍ਰੰਥੀ ਸਿੰਘ ਨੂੰ ਸਕੂਟਰੀ ਦੀ ਸੇਵਾ।ਇਹ ਗ੍ਰੰਥੀ ਸਿੰਘ ਜੋ ਕਿ ਆਪਣੇ ਘਰ ਤੋਂ ਥੋੜਾ ਦੂਰ ਸੇਵਾ ਕਰਨ ਦੇ ਲਈ ਜਾਂਦਾ ਸੀ ਪਰ ਸਾਧਨ ਨਾ ...
21/03/2026

ਟਰੱਸਟ ਵੱਲੋਂ ਗ੍ਰੰਥੀ ਸਿੰਘ ਨੂੰ ਸਕੂਟਰੀ ਦੀ ਸੇਵਾ।

ਇਹ ਗ੍ਰੰਥੀ ਸਿੰਘ ਜੋ ਕਿ ਆਪਣੇ ਘਰ ਤੋਂ ਥੋੜਾ ਦੂਰ ਸੇਵਾ ਕਰਨ ਦੇ ਲਈ ਜਾਂਦਾ ਸੀ ਪਰ ਸਾਧਨ ਨਾ ਹੋਣ ਕਰਕੇ ਆਉਣ ਜਾਣ ਵਿੱਚ ਦੇਰੀ ਹੋ ਜਾਂਦੀ ਸੀ। ਇਸ ਵੀਰ ਨੇ ਟਰੱਸਟ ਨੂੰ ਬੇਨਤੀ ਕੀਤੀ ਕਿ ਆਰਥਿਕ ਹਾਲਤ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਮੈਂ ਆਵਾਜਾਈ ਦਾ ਸਾਧਨ ਨਹੀਂ ਲੈ ਸਕਦਾ ਕਿਰਪਾ ਕਰਕੇ ਮੈਨੂੰ ਐਕਟੀਵਾ ਸਕੂਟਰ ਲੈ ਕੇ ਦਿੱਤਾ ਜਾਵੇ ਤਾਂ ਕਿ ਮੈਂ ਸਮੇਂ ਸਿਰ ਆਪਣੇ ਘਰ ਅਤੇ ਹੋਰ ਘਰ ਦੇ ਕਾਰਜ ਕਰ ਸਕਾਂ।

Address

Church Village
Pontypridd
CF381SE

Alerts

Be the first to know and let us send you an email when Gurupanth Trust posts news and promotions. Your email address will not be used for any other purpose, and you can unsubscribe at any time.

Contact The Organisation

Send a message to Gurupanth Trust:

Share