Kulwinder singh France

Kulwinder singh France Informations de contact, plan et itinéraire, formulaire de contact, heures d'ouverture, services, évaluations, photos, vidéos et annonces de Kulwinder singh France, Organisation à but non lucratif, Paris.

Fermé définitivement.

President Awaz Welfare Society Punjab Europe, Ex President Lok Insaaf Party France, Ex Member Aam Aadmi Party France Media , AURORE~DAWN Active Member Support European Indian people Indian Hindi Punjabi Music Project Planning And Line Producer ,Social w

💥ਹੰਕਾਰ ਨਾ ਕਿਸੇ ਦਾ ਰਿਹਾ ਹੈ ਤੇ ਨਾ ਹੀ ਰਹੇਗਾ। ਇਸਦੀ ਜਿੰਦਾ ਮਿਸਾਲ ਹੈ ਫਿਰੋਨ ਬਾਦਸ਼ਾਹ ਦੀ ਲਾਸ਼💥   ਅਜਕਲ ਕਈ ਪਖੰਡੀ ਗੱਦੀਆ ਲਗਾ ਲਗਾ ਕੇ ਰੱਬ ...
27/01/2026

💥ਹੰਕਾਰ ਨਾ ਕਿਸੇ ਦਾ ਰਿਹਾ ਹੈ ਤੇ ਨਾ ਹੀ ਰਹੇਗਾ। ਇਸਦੀ ਜਿੰਦਾ ਮਿਸਾਲ ਹੈ ਫਿਰੋਨ ਬਾਦਸ਼ਾਹ ਦੀ ਲਾਸ਼💥

ਅਜਕਲ ਕਈ ਪਖੰਡੀ ਗੱਦੀਆ ਲਗਾ ਲਗਾ ਕੇ ਰੱਬ ਦੇ ਸ਼ਰੀਕ ਬਣਦੇ ਹਨ ਤੇ ਲੋਕਾ ਨੂੰ ਪੁੱਠੇ ਰਾਹ ਪਾਉਦੇ ਜਾ ਪਾਉਣ ਦੀ ਕੋਸ਼ਿਸ ਕਰਦੇ ਹਨ। ਜਿਨਾ ਆਪਣੇ ਆਪ ਨੂੰ ਰੱਬ ਅਖਵਾਉਣ ਦਾ ਕਾਰੋਬਾਰ / ਬਿਜਨਸ ਵੀ ਚਲਾ ਰੱਖਿਆ ਹੈ।

ਲਗਭਗ 3500 ਸਾਲ ਗੁਜ਼ਰ ਚੁੱਕੇ ਹਨ, ਪਰ ‘ਫਿਰੌਨ’ ਦੀ ਲਾਸ਼ ਅੱਜ ਤੱਕ ਨਾਂ ਗਲ਼ੀ ਹੈ ਨਾਂ ਹੀ ਸੜੀ ਹੈ। ‘ਫਿਰੌਨ’ ਦੀ ਲਾਸ਼ ਅੱਜ ਵੀ ਮਿਸਰ ਦੇ ਇਕ ਮਿਊਜ਼ਿਯਮ ਵਿੱਚ ਪਈ ਹੈ। ਅੱਜ ਵੀ ਇਸ ਲਾਸ਼ ਨੂੰ ਦੇਖੋ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਕੋਈ ਆਦਮੀ ਲੰਮਾਂ ਪਿਆ ਜਾ ਸੁੱਤਾ ਹੋਵੇ । ਫਿਰੌਨ ਅਜਿਹਾ ਜ਼ਾਲਮ ਬਾਦਸ਼ਾਹ ਸੀ ਜਿਸ ਨੇ ਇਹ ਐਲਾਨ ਕੀਤਾ ਸੀ ਕਿ ਮੈਂ ਹੀ ਸਭ ਤੋਂ ਵੱਡਾ ਖ਼ੁਦਾ ਹਾਂ ।

ਖੁਦ ਨੂੰ ਸਿਜਦੇ ਤਾਂ ਬਾਦਸ਼ਾਹਾਂ ਨੇ ਬਹੁਤ ਕਰਵਾਏ ਹਨ ਪਰ ਜ਼ਾਲਿਮ ਫਿਰੌਨ ਨੇ ਖੁਦ ਨੂੰ ਰੱਬ ਯਾਨੀ ਕਿ ਖ਼ੁਦਾ ਕਹਾਇਆ ਸੀ
ਫਿਰਊਨ(Pharaoh) ਨੂੰ ਜਦੋਂ ਭਵਿੱਖਬਾਣੀ ਹੋਈ ਕਿ ਉਸਦੀ ਮੌਤ ਦਾ ਕਾਰਨ ਹਜ਼ਰਤ ਮੂਸਾ ਹੈ! ਤਾਂ ਆਂਹਦੇ ਨੇ ਕਿ ਉਹਨੇ ਉਸੇ ਵਕਤ ਮੂਸਾ ਤੇ ਉਸਦੇ ਸਾਥੀਆਂ ਨੂੰ ਮਾਰਨ ਦਾ ਨਿਰਣਾ ਕਰ ਲਿਆ। ਤਾ
ਰੱਬ ਦੇ ਬੰਦੇ ਹਜ਼ਰਤ ਮੂਸਾ ਨੂੰ ਉਸੇ ਵਕਤ ਆਮਦ ਹੋਈ ਤੇ ਉਸ ਨੇ ਆਪਣੇ ਸਾਥੀਆਂ ਸੰਗ Egypt ਛੱਡਣ ਦਾ ਉਸੇ ਵਕਤ ਹੀਲਾ ਕਰ ਛੱਡ ਦਿੱਤਾ! ਮੂਸਾ ਉਸੇ ਵਕਤ ਰੱਬ ਤੇ ਭਰੋਸਾ ਕਰ ਤੁਰ ਪਿਆ। ਜਦੋਂ ਕਾਫਲੇ ਸੰਗ ਮੂਸਾ ਯਮ ਸੁਪ(Red Sea) ਦੇ ਕੰਡੇ ਪਹੁੰਚਿਆ ਉਧਰੋਂ ਫਿਰਊਨ ਆਪਣੀ ਫੌਜ ਲੈ ਮੂਸਾ ਦਾ ਪਿੱਛਾ ਕਰਦਾ ਹੋਇਆ ਉੱਥੇ ਪਹੁੰਚ ਗਿਆ।
ਇਤਿਹਾਸ ਦੱਸਦਾ ਕਿ ਹਜ਼ਰਤ ਮੂਸਾ ਨੇ ਸਮੁੰਦਰ ਵਿਚ ਰਸਤਾ ਬਣਾਉਣ ਲਈ ਪ੍ਰਮਾਤਮਾ ਅੱਗੇ ਬੇਨਤੀ ਕੀਤੀ! ਕਰਾਮਾਤ ਐਸੀ ਹੋਈ ਕਿ ਸਮੁੰਦਰ ਨੇ ਰਸਤਾ ਦੇ ਦਿੱਤਾ। ਨਾਲ ਦੀ ਆਵਾਮ ਡਰਦੀ ਅੱਗੇ ਨਾ ਵਧੇ ਕਿ ਕਿਤੇ ਇਹ ਭਰਮ ਹੀ ਨਾ ਹੋਵੇ? ਇਹ ਨਾ ਹੋਵੇ ਅਜੇ ਪੈਰ ਹੀ ਪਾਈਏ ਸਮੁੰਦਰ ਆਪਣੇ ਅੰਦਰ ਸਮਾਂ ਲਵੇ? ਫੌਜ ਸਿਰ ਚੜੀ ਆਉਂਦੀ ਦੇਖ ਭਰੋਸਾ ਕਰ ਇਕ ਬੱਚਾ ਅੱਗੇ ਹੋ ਦੌੜਿਆ! ਜਦੋਂ ਆਵਾਮ ਤੱਕਿਆ ਕਿ ਇਹ ਤਾਂ ਪਾਰ ਲੰਘ ਗਿਆ ਪਿੱਛੇ ਪਿੱਛੇ ਸਾਰੇ ਦੌੜ ਪਏ, ਅਖੀਰ ਮੂਸਾ ਸਾਰਿਆਂ ਨੂੰ ਪਾਰ ਲੰਘਾ ਤੁਰ ਪਿਆ।
ਉਧਰੋਂ ਫਿਰਊਨ ਵੀ ਸਿਰ ਤੇ ਆਣ ਚੜਿਆ ਸੀ। ਸਮੁੰਦਰ ਵਿਚ ਬਣੇ ਰਸਤੇ ਤੱਕ ਉਹ ਵੀ ਅੱਗੇ ਵਧ ਗਿਆ ਜਿਉਂ ਹੀ ਮੂਸਾ ਤੇ ਉਸਦੀ ਅਵਾਮ ਸਮੁੰਦਰ ਪਾਰ ਕਰ ਗਏ ਸਮੁੰਦਰ ਨੇ ਫਿਰਉਨ ਨੂੰ ਆਪਣੇ ਅੰਦਰ ਸਮਾਂ ਲਿਆ।

ਅੱਜ ਵੀ ਫਿਰੌਨ ਦੀ ਲਾਸ਼ ‘ਤੇ ਅੱਗ ਅਸਰ ਨਹੀਂ ਕਰਦੀ ਅਤੇ ਨਾਂ ਹੀ ਪਾਣੀ । ਇਹ ਲਾਸ਼ ਸਨ 1898 ਵਿੱਚ ਲਾਲ ਸਾਗਰ ਵਿੱਚੋਂ ਮਿਲੀ ਸੀ ਜਿਸ ‘ਤੇ ਡਾ. ਮਾਰਿਸ ਬੁਕਾਯ ਨੇ ਕਈ ਸਾਲ ਤੱਕ ਰਿਸਰਚ ਕੀਤੀ ।

ਰੋਜ਼ਾਨਾ ਫਿਰੌਨ ਦੀ ਲਾਸ਼ ‘ਤੇ ਗੋਸਤ ਵਧ ਜਾਂਦਾ ਹੈ ਅਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਲਗਭਗ 3500 ਸਾਲਾਂ ਤੱਕ ਸਮੁੰਦਰ ਵਿੱਚ ਰਹਿਣ ਦੇ ਬਾਵਜੂਦ ਇਸਦੀ ਲਾਸ਼ ਨੂੰ ਕਿਸੇ ਸਮੁੰਦਰੀ ਮੱਛੀ ਜਾਂ ਕਿਸੇ ਜੀਵ ਨੇ ਨਹੀਂ ਖਾਧਾ ।
ਇਸ ਲਈ ਪ੍ਰਮਾਤਮਾ ਇੱਕ ਹੈ ਤੇ ਮਹਾਨ ਹੈ ਨਾ ਕੋਈ ਬਣਿਆਂ ਨਾ ਹੀ ਬਣ ਸਕਦਾ ਹੈ। ਉਹਦੀ ਰਜ਼ਾ

ਜਲ ਤੇ ਥਲ ਕਰਿ ਥਲ ਤੇ ਕੂਆ, ਕੂਪ ਤੇ ਮੇਰੁ ਕਰਾਵੈ॥
ਧਰਤੀ ਤੇ ਆਕਾਸਿ ਚਢਾਵੈ, ਚਢੇ ਅਕਾਸਿ ਗਿਰਾਵੈ॥ ੨॥
ਭੇਖਾਰੀ ਤੇ ਰਾਜੁ ਕਰਾਵੈ, ਰਾਜਾ ਤੇ ਭੇਖਾਰੀ॥
ਖਲ ਮੂਰਖ ਤੇ ਪੰਡਿਤੁ ਕਰਿਬੋ, ਪੰਡਿਤ ਤੇ ਮੁਗਧਾਰੀ॥ ੩॥
ਨਾਰੀ ਤੇ ਜੋ ਪੁਰਖੁ ਕਰਾਵੈ, ਪੁਰਖਨ ਤੇ ਜੋ ਨਾਰੀ॥
ਕਹੁ ਕਬੀਰ ਸਾਧੂ ਕੋ ਪ੍ਰੀਤਮੁ, ਤਿਸੁ ਮੂਰਤਿ ਬਲਿਹਾਰੀ॥ ੪॥ ੨॥ (ਪੰਨਾ ੧੨੫੨)
ਵਾਹਿਗੁਰੂ ਸਭਨਾ ਤੇ ਮੇਹਰ ਕਰਨ, ਸਭਨਾ ਨੂੰ ਸੁਮੱਤ ਤੇ ਸੋਝੀ ਬਖਸ਼ਣ, ਭੁੱਲਾਂ ਚੁੱਕਾਂ ਗਲਤੀਆਂ ਆਪਣੇ ਅਣਜਾਣ ਬੱਚੇ ਸਮਝ ਮਾਫੀ ਬਖਸ਼ਣ॥ 🙏🏻


🌼 *ਸਰਬੱਤ ਦਾ ਭਲਾ* 🌼

ਲਾਰੈਂਸ ਲਾਵਲ ਇੱਕ ਦੱਖਣੀ ਸੁਡਾਨੀ ਅਰਬਪਤੀ ਹੈ। ਸਰਕਾਰ ਨੇ ਉਸਦੇ "ਆਮਦਨ ਦੇ ਸਰੋਤ" ਦੀ ਜਾਂਚ ਸ਼ੁਰੂ ਕੀਤੀ। ਉਹ ਆਪਣੀ ਸਾਰੀ ਦੌਲਤ ਲੈ ਕੇ ਕੈਨੇਡਾ ...
04/01/2026

ਲਾਰੈਂਸ ਲਾਵਲ ਇੱਕ ਦੱਖਣੀ ਸੁਡਾਨੀ ਅਰਬਪਤੀ ਹੈ। ਸਰਕਾਰ ਨੇ ਉਸਦੇ "ਆਮਦਨ ਦੇ ਸਰੋਤ" ਦੀ ਜਾਂਚ ਸ਼ੁਰੂ ਕੀਤੀ। ਉਹ ਆਪਣੀ ਸਾਰੀ ਦੌਲਤ ਲੈ ਕੇ ਕੈਨੇਡਾ ਭੱਜ ਗਿਆ... ਅਤੇ ਰਸਤੇ ਵਿੱਚ, ਉਸਨੇ ਇੱਕ ਅਜਿਹਾ ਬਿਆਨ ਦਿੱਤਾ ਜੋ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗਾ।!!💵

ਜਦੋਂ ਮੈਂ ਜੁਬਾ ਦੇ ਫੁੱਟਪਾਥਾਂ 'ਤੇ ਕੂੜੇ ਵਿੱਚੋਂ ਰੋਟੀ ਦੇ ਟੁਕੜੇ ਚੁੱਕਦਾ ਹੋਇਆ ਸੌਂਦਾ ਸੀ ਤਾਂ ਸਰਕਾਰ ਨੇ ਮੇਰੇ "ਗਰੀਬੀ ਦੇ ਸਰੋਤ" ਦੀ ਜਾਂਚ ਕਿਉਂ ਨਹੀਂ ਕੀਤੀ?!!💵💎

ਜਿਹੜੀ ਸਰਕਾਰ ਤੁਹਾਡੀ ਗਰੀਬੀ ਬਾਰੇ ਜਾਣਨ ਵਿੱਚ ਦਿਲਚਸਪੀ ਨਹੀਂ ਰੱਖਦੀ, ਉਸਨੂੰ ਤੁਹਾਡੀ ਦੌਲਤ ਬਾਰੇ ਜਾਣਨ ਦਾ ਕੋਈ ਹੱਕ ਨਹੀਂ ਹੈ।!!😊💵

👉 ਕੀ ਇਸ ਸੁਡਾਨੀ ਅਰਬਪਤੀ ਨੇ ਸਹੀ ਕੀਤਾ ਜਾਂ ਗਲਤ? ਇਸ ਬਾਰੇ ਤੁਹਾਡੀ ਕੀ ਰਾਏ ਹੈ? ਕਿਰਪਾ ਕਰਕੇ ਸਾਨੂੰ ਟਿੱਪਣੀਆਂ ਵਿੱਚ ਦੱਸੋ ਅਤੇ ਟਿੱਪਣੀਆਂ ਵਿੱਚ

11 ਅਕਤੂਬਰ 1711 ਨੂੰ 40 ਸਿੱਖ ਜਿਊਂਦੇ ਗੱਡ ਕੇ ਸ਼ਹੀਦ ਕੀਤੇ।10 ਦਸੰਬਰ 1710 ਦੇ ਦਿਨ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਹੁਕਮ ਜਾਰੀ ਕੀਤਾ ਸੀ ਕ...
15/10/2025

11 ਅਕਤੂਬਰ 1711 ਨੂੰ 40 ਸਿੱਖ ਜਿਊਂਦੇ ਗੱਡ ਕੇ ਸ਼ਹੀਦ ਕੀਤੇ।
10 ਦਸੰਬਰ 1710 ਦੇ ਦਿਨ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਹੁਕਮ ਜਾਰੀ ਕੀਤਾ ਸੀ ਕਿ ਜਿੱਥੇ ਵੀ ਕੋਈ ਸਿੱਖ ਨਜ਼ਰ ਆਵੇ ਉਸ ਨੂੰ ਖ਼ਤਮ ਕਰ ਦਿੱਤਾ ਜਾਵੇ ਜਾਂ ਗ੍ਰਿਫ਼ਤਾਰ ਕਰ ਕੇ ਬਾਦਸ਼ਾਹ ਦੇ ਹਜ਼ੂਰ ਭੇਜ ਦਿੱਤਾ ਜਾਵੇ। ਬਾਦਸ਼ਾਹ ਦੇ ਸਿੱਖਾਂ ਨੂੰ ਕਤਲ ਕਰਨ ਦੇ ਫੁਰਮਾਨ ਨੂੰ ਅਮਲ ਵਿਚ ਲਿਆ ਕੇ ਬਾਦਸ਼ਾਹ ਨੂੰ ਖ਼ੁਸ਼ ਕਰਨ ਵਾਸਤੇ ਵੱਖ-ਵੱਖ ਮੁਗ਼ਲ ਅਫ਼ਸਰ ਸਿੱਖਾਂ ਦੀ ਭਾਲ ਵਿਚ ਆਪਣੀਆਂ ਫ਼ੌਜਾਂ ਭੇਜੀ ਰਖਦੇ ਸਨ । ਸਤੰਬਰ 1711 ਦੇ ਅਖ਼ੀਰ ਅਤੇ ਅਕਤੂਬਰ ਦੇ ਸ਼ੁਰੂ ਵਿਚ, ਮੁਲਤਾਨ ਅਤੇ ਇਸ ਦੇ ਆਲੇ ਦੁਆਲੇ ਵਿਚੋਂ, ਮੁਗ਼ਲ ਹਾਕਮਾਂ ਨੇ 40 ਸਿੱਖ ਗ੍ਰਿਫ਼ਤਾਰ ਕੀਤੇ ਤੇ ਲਾਹੌਰ ਭੇਜ ਦਿੱਤੇ ਗਏ। ਉਦੋਂ ਬਾਧਾਹ ਬੰਦਾ ਸਿੰਘ ਬਹਾਦਰ ਦੀ ਚੜ੍ਹਤ ਤੋਂ ਘਬਰਾਇਆ ਪੰਜਾਬ ਵਿਚ ਹੀ ਡੇਰਾ ਲਾਈ ਬੈਠਾ ਸੀ। ਉਸ ਦਾ ਕੈਂਪ ਪਿੰਡ ਆਲੋਵਾਲ (ਨੇੜੇ ਲਾਹੌਰ ਸ਼ਹਿਰ) ਦੀ ਜੂਹ ਵਿਚ ਸੀ। 11 ਅਕਤੂਬਰ 1711 ਦੇ ਦਿਨ ਇਨ੍ਹਾਂ ਚਾਲ੍ਹੀਆਂ ਨੂੰ ਬਾਦਸ਼ਾਹ ਅੱਗੇ ਪੇਸ਼ ਕੀਤਾ ਗਿਆ। ਬਾਦਸ਼ਾਹ ਨੇ ਹੁਕਮ ਕੀਤਾ ਕਿ ਜੇ ਉਹ ਮੁਸਲਮਾਨ ਬਣਨਾ ਕਬੂਲ ਕਰ ਲੈਣ ਤਾਂ ਉਨ੍ਹਾਂ ਨੂੰ ਛੱਡ ਦਿੱਤਾ ਜਾਵੇ ਨਹੀਂ ਤਾਂ ਮਾਰ ਦਿੱਤਾ। ਜਾਵੇ। ਬਾਦਸ਼ਾਹ ਨੂੰ ਦੱਸਿਆ ਗਿਆ ਕਿ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਮੁਸਲਮਾਨ ਬਣਨਾ ਕਬੂਲ ਨਹੀਂ ਕੀਤਾ। ਇਸ 'ਤੇ ਬਾਦਸ਼ਾਹ ਨੇ ਉਨ੍ਹਾਂ ਨੂੰ ਜਿਊਂਦਿਆਂ ਹੀ ਜ਼ਮੀਨ ਵਿਚ ਦੱਬ ਦੇਣ ਦਾ ਹੁਕਮ ਜਾਰੀ ਕੀਤਾ। ਇਨ੍ਹਾਂ ਨੂੰ ਪਿੰਡ ਆਲੋਵਾਲ, ਜਿੱਥੇ ਬਾਦਸ਼ਾਹ ਨੇ ਆਪਣੀ ਫ਼ੌਜ ਦਾ ਡੇਰਾ ਲੁਆਇਆ ਹੋਇਆ ਸੀ, ਦੀ ਜੂਹ ਵਿਚ ਦਬਾ ਕੇ ਖ਼ਤਮ ਕਰ ਦਿੱਤਾ ਗਿਆ।

ਭੱਟ ਵਹੀਆਂ ਵਿਚ ਮਿਲਦੇ ਨਾਮ ..ਸਹਿਜ ਸਿੰਘ ਚੌਹਾਨ, ਡੋਗਰ ਸਿੰਘ, ਹੀਰਾ ਸਿੰਘ, ਦਿਆਲ ਸਿੰਘ, ਕੇਸੋ ਸਿੰਘ ਭੱਟ, ਦੇਸਾ ਸਿੰਘ ਭੱਟ, ਨਰਬੂਦ ਸਿੰਘ ਭੱਟ, ਤਾਰਾ ਸਿੰਘ ਭੱਟ, ਸੇਵਾ ਸਿੰਘ ਭੱਟ, ਦੇਵਾ ਸਿੰਘ ਭੱਟ (ਸਾਰੇ ਛੇ ਭੱਟ- ਬ੍ਰਾਹਮਣ), ਜੇਠਾ ਸਿੰਘ ਚੌਹਾਨ, ਜੇਠਾ ਸਿੰਘ ਪਰਮਾਰ (ਭਰਾ ਭਾਈ ਮਨੀ ਸਿੰਘ), ਹਰੀ ਸਿੰਘ, ਰੂਪ ਸਿੰਘ, ਪ੍ਰਸੰਨ ਸਿੰਘ ਰਾਠੌਰ, ਅਨੂਪ ਸਿੰਘ, ਕੇਹਰ ਸਿੰਘ, ਚੰਨਣ ਸਿੰਘ, ਧਰਮ ਸਿੰਘ ਵਗ਼ੈਰਾ। (ਇਨ੍ਹਾਂ ਸਾਰਿਆਂ ਦੀ ਤਫ਼ਸੀਲ ਵਾਸਤੇ ਵੇਖੋ: ਕਿਤਾਬ ਗੁਰੂ ਦੇ ਸ਼ੇਰ, ਲੇਖਕ ਡਾ: ਹਰਜਿੰਦਰ ਸਿੰਘ ਦਿਲਗੀਰ)
ਕੀ ਇਹ ਕੇਵਲ ਵਣਜਾਰੇ ਸਿੱਖ ਹੀ ਸਨ …..
ਬਹਾਦਰ ਸ਼ਾਹ ਨੇ ਫ਼ੁਰਮਾਨ ਜਾਰੀ ਕੀਤਾ ਕਿ ਜਿਥੇ ਕਿਤੇ ਵੀ ਗੁਰੂ ਨਾਨਕ ਦੇ ਪੁਜਾਰੀ ਹੱਥ ਆ ਜਾਣ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਵਣਜਾਰਾ ਸਿੱਖ ਸਾਰੇ ਮੁਲਕ ਵਿਚ ਫਿਰ ਕੇ ਵਪਾਰ ਕਰਦੇ ਸਨ ਅਤੇ ਨਾਨਕ ਦੀ ਪੂਜਾ ਕਰਦੇ ਸਨ। ਅਖ਼ਬਾਰ-ਏ-ਦਰਬਾਰੇ ਮੌਲਾ ਦੀ ਲਿਖਤ ਅਨੁਸਾਰ ਵਣਜਾਰਾ ਸਿੱਖਾਂ ਨੇ ਬਾਬਾ ਬੰਦਾ ਬਹਾਦਰ ਦੀ ਸਹਾਇਤਾ ਕੀਤੀ। ਵਣਜਾਰਾ ਸਿੱਖਾਂ ਨੂੰ ਫੜ ਕੇ ਦਿੱਲੀ ਲਿਆਂਦਾ ਗਿਆ। ਉਨ੍ਹਾਂ ਨੂੰ ਇਸਲਾਮ ਜਾਂ ਮੌਤ ਦੋਹਾਂ 'ਚੋਂ ਇਕ ਦੀ ਚੋਣ ਕਰਨ ਲਈ ਕਿਹਾ ਗਿਆ। ਉਹ ਮੁਸਲਮਾਨ ਬਣ ਕੇ ਜਾਨ ਬਚਾ ਸਕਦੇ ਸਨ ਪਰ ਉਨ੍ਹਾਂ ਨੇ ਧਰਮ ਨਾ ਤਿਆਗਿਆ ਅਤੇ ਅੱਜ ਦੇ ਦਿਨ 11 ਅਕਤੂਬਰ, 1711 ਨੂੰ ਸ਼ਹੀਦੀ ਪਾ ਗਏ। 10 ਦਸੰਬਰ, 1710 ਵਾਲਾ ਫੁਰਮਾਨ ਸ਼ਹਿਨਸ਼ਾਹ ਫ਼ਰੁਖ਼ਸੀਅਰ ਨੇ ਵੀ ਦੁਹਰਾਇਆ ਸੀ।

(ਐਨਸਾਈਕਲੋਪੀਡੀਆ ਆਫ਼ ਸਿੱਖਿਜ਼ਮ)

ਮਹਾਨ ਯੋਧਿਆਂ ਦੀਆਂ ਗਾਥਾਵਾਂ ਕਿੱਸੇ ਕਹਾਣੀਆਂ ਲੇਖ ਸਾਖੀਆਂ ਗੁਰੂ ਸਹਿਬਾਨ ਜੀਵਨੀਆਂ ਪੜਨ ਲਈ ਫੋਲੋ ਫੇਸਬੁੱਕ
ਸਾਡੇ ਇਸ ਪੇਜ ਨੂੰ ਲਾਈਕ ਸ਼ੇਅਰ ਕਰੋ ਜੀ ਧੰਨਵਾਦ ਸਹਿਤ Satinder Sartaaj

🇫🇷 Sikh Soldiers and the Children of France – 1915A heartwarming moment from World War I, where brave Sikh soldiers are ...
30/09/2025

🇫🇷 Sikh Soldiers and the Children of France – 1915

A heartwarming moment from World War I, where brave Sikh soldiers are greeted with joy and admiration by French children. Their courage on foreign soil left a lasting impact, building bonds of respect and humanity across cultures. ✨

20/09/2025
1941 ਵੇਲੇ ਗੁ. ਬੇਰ ਸਾਹਿਬ ਦੀ ਤਸਵੀਰ ਦਸਤਾਰ ਤੋ ਬਿਨਾ ਕੋਈ ਵੀ ਨਹੀ ਹੈ... ਕਿਸੇ ਸ਼ਾਹੀ ਘਰਾਣੇ ਦਾ ਵਿਆਹ ਹੈ ਦੇਸ਼ ਦੀ ਅਜ਼ਾਦੀ ਤੋ ਪਹਿਲਾਂ ਦੀ ...
20/09/2025

1941 ਵੇਲੇ ਗੁ. ਬੇਰ ਸਾਹਿਬ ਦੀ ਤਸਵੀਰ ਦਸਤਾਰ ਤੋ ਬਿਨਾ ਕੋਈ ਵੀ ਨਹੀ ਹੈ... ਕਿਸੇ ਸ਼ਾਹੀ ਘਰਾਣੇ ਦਾ ਵਿਆਹ ਹੈ ਦੇਸ਼ ਦੀ ਅਜ਼ਾਦੀ ਤੋ ਪਹਿਲਾਂ ਦੀ ਤਸਵੀਰ

ਟਿਟਹਰੀ... ਛੇ ਗੱਲਾਂ ਪਤੇ ਦੀਆਂ . (ਸਾਇੰਸ) ਵਿਗਿਆਨੀ ਵੀ ਇਨ੍ਹਾਂ ਦੇ ਅੱਗੇ ਫੇਲ ਨੇ...ਇਸ ਵਾਰੀ ਟਿਟਹਰੀ ਨੇ ਕਈ ਥਾਵਾਂ ਤੇ ਛੱਤ ਉੱਤੇ ਅੰਡੇ ਦਿੱ...
08/09/2025

ਟਿਟਹਰੀ... ਛੇ ਗੱਲਾਂ ਪਤੇ ਦੀਆਂ .

(ਸਾਇੰਸ) ਵਿਗਿਆਨੀ ਵੀ ਇਨ੍ਹਾਂ ਦੇ ਅੱਗੇ ਫੇਲ ਨੇ...

ਇਸ ਵਾਰੀ ਟਿਟਹਰੀ ਨੇ ਕਈ ਥਾਵਾਂ ਤੇ ਛੱਤ ਉੱਤੇ ਅੰਡੇ ਦਿੱਤੇ ਨੇ, ਇਹ ਪਿਛਲੇ 50 ਸਾਲਾਂ ‘ਚ ਪਹਿਲੀ ਵਾਰ ਵੇਖਿਆ ਗਿਆ ਹੈ।

1️⃣ ਜੇ ਟਿਟਹਰੀ ਨੇ 4 ਅੰਡੇ ਦਿੱਤੇ ਤਾਂ ਸਮਝੋ 4 ਮਹੀਨੇ ਮੀਂਹ ਪਵੇਗਾ।
2️⃣ ਜੇ ਟਿਟਹਰੀ ਨੇ ਉੱਚਾਈ ਵਾਲੀ ਜ਼ਮੀਨ ‘ਤੇ ਅੰਡੇ ਦਿੱਤੇ ਤਾਂ ਸਮਝੋ ਬਹੁਤ ਵਧੀਆ ਮੀਂਹ ਪਵੇਗਾ।
3️⃣ ਟਿਟਹਰੀ ਕਦੇ ਵੀ ਦਰੱਖਤ, ਕੰਧ, ਖੰਭੇ, ਰੱਸੀ ਜਾਂ ਛੱਤ ਉੱਤੇ ਨਹੀਂ ਬੈਠਦੀ।
4️⃣ ਜੇ ਟਿਟਹਰੀ ਨੇ ਛੱਤ ਉੱਤੇ ਅੰਡੇ ਦੇ ਦਿੱਤੇ ਤਾਂ ਸਮਝੋ ਪਾਣੀ ਨਾਲ ਤਬਾਹੀ ਆਉਣੀ ਹੈ।
5️⃣ਟਿਟਹਰੀ ਜਿਸ ਖੇਤ ‘ਚ ਅੰਡੇ ਦੇਵੇ, ਉਹ ਖੇਤ ਖਾਲੀ ਨਹੀਂ ਰਹਿੰਦਾ।
6️⃣ ਜਿਸ ਸਾਲ ਟਿਟਹਰੀ ਅੰਡੇ ਨਾ ਦੇਵੇ, ਉਹ ਸਮਝੋ ਭਿਆਨਕ ਅਕਾਲ ਆਉਣ ਵਾਲਾ ਹੈ।

ਪ੍ਰਕ੍ਰਿਤੀ ਇਨ੍ਹਾਂ ਨਾਲ ਹੈ... ਇਹ ਪ੍ਰਕ੍ਰਿਤੀ ਦੇ ਪੋਸ਼ਕ ਨੇ... ਜਦੋਂ ਵਿਗਿਆਨ ਨਹੀਂ ਸੀ, ਤਾਂ ਇਹ ਸਨ।

ਪ੍ਰਭੂ ਨੇ ਇਨ੍ਹਾਂ ਨੂੰ ਇਸ ਲਈ ਬਣਾਇਆ... ਅਸੀਂ ਅੱਜ ਬੇਖ਼ਬਰ ਹੋ ਕੇ ਇਨ੍ਹਾਂ ਨੂੰ ਅਣਡਿੱਠਾ ਕਰ ਰਹੇ ਹਾਂ ਅਤੇ ਸਜ਼ਾ ਭੁਗਤ ਰਹੇ ਹਾਂ।
ਅਕਾਲ ਹੀ ਅਕਾਲ 🙏

04/09/2025

ਕੁਮੈਂਟ ਵਿੱਚ ਜੁਆਬ ਜਾਰੂਰ ਲਿਖਣਾ ਜੀ ਜੇ ਇਸ ਭਰਾ ਦੀ ਵੀਡੀਓ ਵਿੱਚ ਕੁਝ ਚੰਗਾ ਲੱਗਾ

💔"ਜਸਵਿੰਦਰ ਭੱਲਾ" ਨੇ "ਮਰਦੇ ਦਮ" ਤੱਕ "ਸਰਦੂਲ ਸਿਕੰਦਰ" ਵੱਲੋਂ ਦਿੱਤਾ "100 ਰੁਪਏ" ਦਾ ਨੋਟ ਆਪਣੇ "ਬਟੂਏ" ਵਿੱਚ ਰੱਖਿਆ"ਪੁਰਾਣੇ ਕਲਾਕਾਰਾਂ" ਦੀ...
25/08/2025

💔"ਜਸਵਿੰਦਰ ਭੱਲਾ" ਨੇ "ਮਰਦੇ ਦਮ" ਤੱਕ "ਸਰਦੂਲ ਸਿਕੰਦਰ" ਵੱਲੋਂ ਦਿੱਤਾ "100 ਰੁਪਏ" ਦਾ ਨੋਟ ਆਪਣੇ "ਬਟੂਏ" ਵਿੱਚ ਰੱਖਿਆ
"ਪੁਰਾਣੇ ਕਲਾਕਾਰਾਂ" ਦੀ "ਯਾਰੀ" ਨਵੇਂ ਕਲਾਕਾਰ ਕਿੱਥੋਂ "ਨਿਭਾ" ਲੈਣਗੇ "ਜਸਵਿੰਦਰ ਭੱਲਾ" ਕਹਿੰਦਾ ਇੱਕ ਵਾਰ ਮੈਂ ਤੇ "ਸਰਦੂਲ ਸਿਕੰਦਰ" ਜਹਾਜ ਵਿੱਚ "ਬਾਹਰਲੇ ਮੁਲਕ" ਜਾਣ ਲੱਗੇ ਤਾਂ "ਸਰਦੂਲ ਸਿਕੰਦਰ" ਨੇ ਮੈਨੂੰ ਆਪਣੀ ਜੇਬ ਵਿੱਚੋਂ "100 ਰੁਪਏ ਦਾ ਨੋਟ" ਕੱਢ ਕੇ ਫੜਾਇਆ ਤੇ ਕਿਹਾ ਕਿ ਨੋਟ ਹਮੇਸ਼ਾ ਆਪਣੇ "ਬਟੂਏ" ਵਿੱਚ ਰੱਖੀ ਫਿਰ ਦੇਖੀ ਕਿੰਨੀ "ਬਰਕਤ" ਹੋਊਗੀ। ਤਾਂ ਜਸਵਿੰਦਰ ਭੱਲਾ ਨੇ "ਮਰਨ" ਤੱਕ ਉਹ "ਨੋਟ" ਕਦੇ "ਬਟੂਏ" ਵਿੱਚੋਂ ਨਹੀਂ ਕੱਢਿਆ

💔"ਧਰਮਿੰਦਰ" ਨੇ "ਰੋਂਦੇ" ਹੋਏ ਨੇ ਕਿਹਾ ਕਿ ਜਦੋਂ ਮੈਂ ਪੂਰੀ "ਚੜਾਈ" ਵਿੱਚ ਹੁੰਦਾ ਸੀ ਤਾਂ ਮੇਰੇ "ਪਿਓ" ਨੇ ਵਾਰ-ਵਾਰ ਮੇਰੇ "ਤਰਲੇ" ਕਰਨੇ ਕਿ "ਧ...
23/08/2025

💔"ਧਰਮਿੰਦਰ" ਨੇ "ਰੋਂਦੇ" ਹੋਏ ਨੇ ਕਿਹਾ ਕਿ ਜਦੋਂ ਮੈਂ ਪੂਰੀ "ਚੜਾਈ" ਵਿੱਚ ਹੁੰਦਾ ਸੀ ਤਾਂ ਮੇਰੇ "ਪਿਓ" ਨੇ ਵਾਰ-ਵਾਰ ਮੇਰੇ "ਤਰਲੇ" ਕਰਨੇ ਕਿ "ਧਰਮੇ ਮੈਨੂੰ ਕਦੇ ਤਾਂ ਮਿਲ ਜਾਇਆ ਕਰ ਯਰ" ਪਰ ਮੈਂ "ਬਾਪੂ" ਦੀ ਕਦੇ "ਨਹੀਂ" ਮੰਨੀ ਸੀ ਹੁਣ ਅੱਜ ਮੈਂ "ਬੁੱਢਾ" ਹੋ ਗਿਆ ਤਾਂ ਮੈਂ ਵੀ ਆਪਣੇ ਜਵਾਕਾਂ "ਸੰਨੀ ਦਿਓਲ" ਤੇ "ਬੋਬੀ ਦਿਓਲ" ਨੂੰ ਮਿਲਣ ਲਈ ਆਪਣੇ ਬਾਪੂ ਵਾਂਗੂੰ ਹੀ "ਤਰਸਦਾ"।
"ਸੋ ਜਿਉਂਦੇ ਜੀ ਮਾਪਿਆਂ ਦੀ ਕਦਰ ਕਰਨੀ ਜਰੂਰੀ ਹੈ ਨਹੀਂ "ਮਰਿਆ" ਪਿੱਛੋਂ ਤਾਂ ਸਾਰੀ ਉਮਰ "ਪਛਤਾਵਾ" ਹੀ ਰਹਿ ਜਾਂਦਾ"

ਗੁਰਦੁਵਾਰਾ ਬਾਬਾ ਅਟੱਲ ਸਾਹਿਬ ਦੀ ਇਕ ਪੁਰਾਣੀ ਸਨ 1859 ਦੀ ਤੇ ਮੌਜੂਦਾ ਸਮੇਂ ਦੀ ਤਸਵੀਰ
12/08/2025

ਗੁਰਦੁਵਾਰਾ ਬਾਬਾ ਅਟੱਲ ਸਾਹਿਬ ਦੀ ਇਕ ਪੁਰਾਣੀ ਸਨ 1859 ਦੀ ਤੇ ਮੌਜੂਦਾ ਸਮੇਂ ਦੀ ਤਸਵੀਰ

ਉਹ ਅਚੂਕ ਹਥਿਆਰ ਜਿਸਦੀ ਮਾਰ ਤੋਂ ਸਾਡੀ ਪੀੜ੍ਹੀ ਦਾ ਕੋਈ ਮਾਈ ਦਾ ਲਾਲ ਸੁੱਕਾ ਨਹੀਂ ਲੰਘਿਆ ਹੋਣਾ...
06/08/2025

ਉਹ ਅਚੂਕ ਹਥਿਆਰ ਜਿਸਦੀ ਮਾਰ ਤੋਂ ਸਾਡੀ ਪੀੜ੍ਹੀ ਦਾ ਕੋਈ ਮਾਈ ਦਾ ਲਾਲ ਸੁੱਕਾ ਨਹੀਂ ਲੰਘਿਆ ਹੋਣਾ...

Adresse

Paris

Notifications

Soyez le premier à savoir et laissez-nous vous envoyer un courriel lorsque Kulwinder singh France publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Contacter L’organisation

Envoyer un message à Kulwinder singh France:

Partager