MYSO - Montreal Youth Students Organization

Directions Website Contact the organization

MYSO - Montreal Youth Students Organization Montreal youth students organization (MYSO)

‘ਪ੍ਰੈੱਸ ਦੀ ਅਜ਼ਾਦੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕਾਂ ਦੀ ਲੜਾਈ’ ਦੇ ਮਸਲੇ ਤੇ ਜ਼ੂਮ ਮੀਟਿੰਗ ਦਾ ਖੁੱਲ੍ਹਾ ਸੱਦਾ!ਕੈਨੇਡਾ ਵਿੱਚ ਪ੍ਰੈੱਸ...
08/29/2026

‘ਪ੍ਰੈੱਸ ਦੀ ਅਜ਼ਾਦੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕਾਂ ਦੀ ਲੜਾਈ’ ਦੇ ਮਸਲੇ ਤੇ ਜ਼ੂਮ ਮੀਟਿੰਗ ਦਾ ਖੁੱਲ੍ਹਾ ਸੱਦਾ!

ਕੈਨੇਡਾ ਵਿੱਚ ਪ੍ਰੈੱਸ ਦੀ ਅਜ਼ਾਦੀ ਦਾ ਗਲਾ ਘੁੱਟਣ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕਾਂ ’ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਇੱਕ ਵਿਸ਼ੇਸ਼ ਜ਼ੂਮ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿੱਚ 5WH 'ਤੇ ਕੀਤੇ ਗਏ ਮਾਨਹਾਨੀ ਦੇ ਦਾਅਵੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਅਗਲੇ ਸੰਘਰਸ਼ ਦੀ ਵਿਊਂਤਬੰਦੀ ਲਈ ਵਿਚਾਰ-ਵਟਾਂਦਰਾ ਤੇ ਸੁਝਾਅ ਲਏ ਜਾਣਗੇ।
ਅਸੀਂ ਕੈਨੇਡਾ ਵਿਚਲੀਆਂ ਸਾਰੀਆਂ ਅਗਾਂਹਵਧੂ, ਇਨਸਾਫਪਸੰਦ, ਲੋਕਪੱਖੀ ਸੰਸਥਾਵਾਂ, ਵਿਦਿਆਰਥੀ ਜੱਥੇਬੰਦੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸੁਹਿਰਦ ਪੱਤਰਕਾਰਾਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੰਦੇ ਹਾਂ।
📅 ਦਿਨ ਤੇ ਤਾਰੀਖ: 29 ਅਗਸਤ 2026, ਦਿਨ ਸ਼ਨੀਵਾਰ
⏰ ਸਮਾਂ: ਸ਼ਾਮ 7:00 ਵਜੇ (7:00 PM EST)
📩 ਜ਼ੂਮ ਮੀਟਿੰਗ ਦੇ ਲਿੰਕ ਅਤੇ ਪਾਸਵਰਡ ਲਈ:
ਆਪਣੀ ਪਹਿਚਾਣ ਅਤੇ ਸੰਸਥਾ ਬਾਰੇ ਜਾਣਕਾਰੀ ਦੇ ਕੇ +1 438-924-2052 'ਤੇ ਮੈਸੇਜ ਕਰੋ।

ਵੱਲੋਂ: ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ
ਰਮਨਜੀਤ ਸਿੱਧੂ (5WH Media)

Zoom meeting link:
https://us05web.zoom.us/j/8620205632?pwd=WUFGNEVxUEJPb01FNXRpLy9YWjFtZz09&omn=86833136448

MYSO - Montreal Youth Students OrganizationSocial ConcernsVarinder Diwana

08/23/2026

Enjoy the videos and music you love, upload original content, and share it all with friends, family, and the world on YouTube.

ਹੱਕ-ਸੱਚ ਦੀ ਲੋਕ ਅਵਾਜ਼ ਨੂੰ ਦਬਾਉਣ ਦੀ ਘਿਨਾਉਣੀ ਕਾਰਵਾਈ ਖਿਲਾਫ਼ ਅਵਾਜ਼ ਉਠਾਓਕੈਲਗਰੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਹੁੰਦੀ ਧੱਕੇਸ਼ਾਹੀ...
08/23/2026

ਹੱਕ-ਸੱਚ ਦੀ ਲੋਕ ਅਵਾਜ਼ ਨੂੰ ਦਬਾਉਣ ਦੀ ਘਿਨਾਉਣੀ ਕਾਰਵਾਈ ਖਿਲਾਫ਼ ਅਵਾਜ਼ ਉਠਾਓ

ਕੈਲਗਰੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਹੁੰਦੀ ਧੱਕੇਸ਼ਾਹੀ, ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਤੇ ਦੇਸ਼-ਨਿਕਾਲੇ ਦਾ ਸ਼ਿਕਾਰ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਪ੍ਰਾਈਵੇਟ-ਪਬਲਿਕ ਕਾਲਜ ਪ੍ਰਬੰਧਕਾਂ ਦੀ ਲੁੱਟ ਨੂੰ ਬੇਬਾਕੀ ਤੇ ਨਿਡਰਤਾ ਨਾਲ ਪੇਸ਼ ਕਰ ਰਹੇ ਸੁਤੰਤਰ ਪੱਤਰਕਾਰ ਰਮਨਜੀਤ ਸਿੱਧੂ ਅਤੇ ਉਨ੍ਹਾਂ ਦੇ ਚੈਨਲ 5WH Media ਖ਼ਿਲਾਫ਼ ਕਾਲਜ ਪ੍ਰਸ਼ਾਸਨ ਵੱਲੋਂ ਕੀਤਾ ਗਿਆ 10 ਲੱਖ ਡਾਲਰ ($1 Million) ਦਾ ਮਾਨਹਾਨੀ ਦਾ ਦਾਅਵਾ ਅਸਲ ਵਿੱਚ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਇੱਕ ਘਿਨਾਉਣੀ ਅਤੇ ਨਿੰਦਣਯੋਗ ਕਾਰਵਾਈ ਹੈ।
ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇ਼ਨ (MYSO) ਇਸ ਕਾਨੂੰਨੀ ਧੱਕੇਸ਼ਾਹੀ, ਕਾਲਜ ਪ੍ਰਸ਼ਾਸਨ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਅਤੇ ਸਰਕਾਰ ਦੀ ਅਪਰਾਧਿਕ ਚੁੱਪ ਦੀ ਪੂਰੇ ਜ਼ੋਰ ਨਾਲ ਨਿਖੇਧੀ ਕਰਦੀ ਹੈ।
ਇਹ ਅਦਾਲਤੀ ਦਾਅਵਾ ਸੱਚ ਦੀ ਭਾਲ ਲਈ ਨਹੀਂ ਕੀਤਾ ਗਿਆ ਬਲਕਿ ਵਿਦਿਆਰਥੀਆਂ ਦੇ ਹੱਕਾਂ ਵਿੱਚ ਉੱਠਣ ਵਾਲੀ ਹਰ ਆਵਾਜ਼ ਨੂੰ ਡਰਾਉਣ ਅਤੇ ਬੰਦ ਕਰਨ ਦਾ ਇੱਕ ਹਥਿਆਰ ਹੈ। ਮਾਨਹਾਨੀ ਦਾ ਦਾਅਵਾ ਕਰਨ ਵਾਲਾ ਕਾਲਜ ਪ੍ਰਬੰਧਕੀ ਗ੍ਰੋਹ ਪੀੜਤ ਵਿਦਿਆਰਥੀਆਂ ਦੇ ਹੱਕ 'ਚ ਖੜ੍ਹਨ ਅਤੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਬਜਾਏ, ਵਿਦਿਆਰਥੀਆਂ ਦੀ ਆਵਾਜ਼ ਬਣਨ ਵਾਲੇ ਚੈਨਲ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸਰਮਾਏਦਾਰਾਨਾ ਢਾਂਚੇ ਵਿੱਚ ਅਦਾਲਤੀ ਕੇਸ ਅਕਸਰ ਸੱਚ ਨੂੰ ਦਬਾਉਣ ਲਈ ਵਰਤੇ ਜਾਂਦੇ ਹਨ, ਪਰ ਇਹ ਗਿਰਝਾਂ ਨਹੀਂ ਜਾਣਦੀਆਂ ਕਿ ਲੋਕਾਂ ਦੀ ਅਤੇ ਸੱਚ ਦੀ ਧਿਰ ਬਣਨ ਵਾਲੇ ਲੋਕ ਦਰਬਾਰੀ ਪੱਤਰਕਾਰਾਂ ਤੋਂ ਵੱਖਰੀ ਖਸਲਤ ਦੇ ਹੁੰਦੇ ਹਨ। ਉਹ ਕਿਸੇ ਹੋਰ ਮਿੱਟੀ ਦੇ ਬਣੇ ਹੁੰਦੇ ਹਨ, ਜਿਨ੍ਹਾਂ ਲਈ ਵਿਦਿਆਰਥੀ ਹੱਡ-ਮਾਸ ਦੇ ਜਿਊਂਦੇ-ਜਾਗਦੇ ਇਨਸਾਨ ਹਨ, ਨਾ ਕਿ ਮਹਿਜ਼ ਮੁਨਾਫ਼ਾ ਕਮਾਉਣ ਦਾ ਸਾਧਨ ਜਾਂ ਗਾਹਕ। ਇਹ ਅਦਾਰਾ ਆਪਣੇ ਮੁਨਾਫ਼ੇ 'ਤੇ ਸੱਟ ਲੱਗਣ ਦੇ ਡਰੋਂ ਪੈਸੇ ਦੇ ਜ਼ੋਰ 'ਤੇ ਸੱਚ ਨੂੰ ਦਬਾਉਣਾ ਚਾਹੁੰਦਾ ਹੈ, ਪਰ ਲੋਕ ਆਪਣੀ ਆਵਾਜ਼ ਦੀ ਰਾਖੀ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ।
ਅਸੀਂ ਕੈਨੇਡਾ ਦੀਆਂ ਸਮੂਹ ਵਿਦਿਆਰਥੀ ਜੱਥੇਬੰਦੀਆਂ, ਮਜ਼ਦੂਰ ਯੂਨੀਅਨਾਂ, ਇਨਸਾਫ਼ ਪਸੰਦ ਲੋਕਾਂ, ਅਤੇ ਆਜ਼ਾਦ ਮੀਡੀਆ ਅਦਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਸਮੇਂ ਵਿਦਿਆਰਥੀਆਂ ਦੇ ਦੇਸ਼-ਨਿਕਾਲੇ ਅਤੇ ਸ਼ੋਸ਼ਣ ਦੇ ਖ਼ਿਲਾਫ਼ ਲੜਨ ਦੇ ਨਾਲ-ਨਾਲ ਸੱਚ ਦੀ ਆਵਾਜ਼ ਬਣੇ ਰਮਨਜੀਤ ਸਿੱਧੂ (5WH Media) ਦੇ ਨਾਲ ਹਰ ਪੱਧਰ 'ਤੇ ਚਟਾਨ ਵਾਂਗ ਖੜ੍ਹਿਆ ਜਾਵੇ।
ਸਾਡੀ ਮੰਗ ਹੈ ਕਿ
1. 5WH Media ਖ਼ਿਲਾਫ਼ ਕੀਤਾ ਗਿਆ 10 ਲੱਖ ਡਾਲਰ ਦਾ ਝੂਠਾ ਮਾਨਹਾਨੀ ਦਾ ਕੇਸ ਤੁਰੰਤ ਵਾਪਸ ਲਿਆ ਜਾਵੇ।
2. ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਭਰੋਸੇ ਮੁਤਾਬਕ ਉਨ੍ਹਾਂ ਦੇ ਵਰਕ ਪਰਮਿਟ (PGWP) ਅਤੇ ਹੱਕ ਬਹਾਲ ਕੀਤੇ ਜਾਣ।
3. ਸਰਕਾਰ ਅਤੇ ਸਿੱਖਿਆ ਮੰਤਰਾਲਾ ਅਜਿਹੇ ਕਾਲਜਾਂ ਵੱਲੋਂ ਕੀਤੇ ਜਾ ਰਹੇ ਵਪਾਰੀਕਰਨ ਅਤੇ ਕਾਨੂੰਨੀ ਧੱਕੇਸ਼ਾਹੀ ਦਾ ਤੁਰੰਤ ਨੋਟਿਸ ਲਵੇ।
ਲੋਕਾਂ ਦੀ ਆਵਾਜ਼ ਨੂੰ ਕਾਨੂੰਨੀ ਧਮਕੀਆਂ ਨਾਲ ਦਬਾਇਆ ਨਹੀਂ ਜਾ ਸਕਦਾ!
ਵਿਦਿਆਰਥੀ ਏਕਤਾ ਜ਼ਿੰਦਾਬਾਦ!
ਜਾਰੀ ਕਰਤਾ:
ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇ਼ਨ (MYSO)

MYSO - Montreal Youth Students OrganizationSocial Concerns

Address

Brampton, ON

Alerts

Be the first to know and let us send you an email when MYSO - Montreal Youth Students Organization posts news and promotions. Your email address will not be used for any other purpose, and you can unsubscribe at any time.

Contact The Organization

Send a message to MYSO - Montreal Youth Students Organization:

Shortcuts

Share