Karam Ishersar Sewa and Simran Society Australia Sampardayee Rara Sahib

Directions

Karam Ishersar Sewa and Simran Society Australia Sampardayee Rara Sahib Contact information, map and directions, contact form, opening hours, services, ratings, photos, videos and announcements from Karam Ishersar Sewa and Simran Society Australia Sampardayee Rara Sahib, Nonprofit Organization, Spring Street, Melbourne.

ਸੰਤ ਜੀ ਮਹਾਰਾਜ 🙏
05/08/2026

ਸੰਤ ਜੀ ਮਹਾਰਾਜ 🙏

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।ਗ੍ਰਿਫ਼ਿਥ ਸ਼ਹੀਦੀ ਟੂਰਨਾਮੈਂਟ 2026 ਦੌਰਾਨ ਕਰਮ ਈਸ਼ਰਸਰ ਸੇਵਾ ਅਤੇ ਸਿਮਰਨ ਸੋਸਾਇਟੀ ਵੱਲੋਂ ਹ...
09/06/2026

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗ੍ਰਿਫ਼ਿਥ ਸ਼ਹੀਦੀ ਟੂਰਨਾਮੈਂਟ 2026 ਦੌਰਾਨ ਕਰਮ ਈਸ਼ਰਸਰ ਸੇਵਾ ਅਤੇ ਸਿਮਰਨ ਸੋਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਦਸਤਾਰਾਂ ਦੇ ਲਗਾਏ ਗਏ। ਦੋਵੇਂ ਦਿਨ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੱਲੋਂ ਬੇਹੱਦ ਉਤਸ਼ਾਹ ਅਤੇ ਪਿਆਰ ਦੇਖਣ ਨੂੰ ਮਿਲਿਆ।

ਸਭ ਤੋਂ ਖੁਸ਼ੀ ਦੀ ਗੱਲ ਇਹ ਰਹੀ ਕਿ ਇਸ ਵਾਰ ਬੱਚਿਆਂ ਵਿੱਚ ਦਸਤਾਰ ਪ੍ਰਤੀ ਵਿਸ਼ੇਸ਼ ਪਿਆਰ ਅਤੇ ਰੁਚੀ ਦੇਖਣ ਨੂੰ ਮਿਲੀ। ਵੱਡੀ ਗਿਣਤੀ ਵਿੱਚ ਬੱਚਿਆਂ ਨੇ ਦਸਤਾਰਾਂ ਸਜਵਾਈਆਂ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਬੱਚਿਆਂ ਦੀ ਸ਼ਮੂਲੀਅਤ ਵਿੱਚ ਹੋਰ ਵੀ ਵਾਧਾ ਹੋਇਆ ਹੈ।

Sant Balkar Singh ji Panjgarayian wale sampardayee Rara sahib ਵਾਲਿਆਂ ਅਤੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ 4, 5 ਅਤੇ 6 ਸਾਲ ਦੇ ਬੱਚਿਆਂ ਲਈ ਨਿਹੰਗ ਸਿੰਘਾਂ ਦਾ ਬਾਣਾ (ਚੋਲੇ) ਮੁਫ਼ਤ ਵੰਡੇ ਗਏ।

ਦਸਤਾਰ ਸੇਵਾ ਦੇ ਨਾਲ-ਨਾਲ ਬੱਚਿਆਂ ਵਿੱਚ ਪੈਂਤੀ ਅੱਖਰੀ ਦੇ ਚਾਰਟ ਵੀ ਵੰਡੇ ਗਏ। ਬੱਚਿਆਂ ਨੇ ਪੰਜਾਬੀ ਅਤੇ ਪੈਂਤੀ ਅੱਖਰੀ ਪੜ੍ਹ ਕੇ ਸੁਣਾਈ ਅਤੇ ਉਨ੍ਹਾਂ ਨੂੰ ਗੁਰਮੁਖੀ ਲਿਪੀ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਸੇਵਾਦਾਰਾਂ ਵੱਲੋਂ ਦਸਤਾਰ ਦੀ ਮਹੱਤਤਾ ਅਤੇ ਸਿੱਖੀ ਜੀਵਨ ਵਿੱਚ ਇਸਦੇ ਅਹਿਮ ਸਥਾਨ ਬਾਰੇ ਵੀ ਬੱਚਿਆਂ ਨੂੰ ਸਮਝਾਇਆ ਗਿਆ।

ਗ੍ਰਿਫ਼ਿਥ ਸ਼ਹੀਦੀ ਟੂਰਨਾਮੈਂਟ ਦੀ ਸਮੂਹ ਮੈਨੇਜਮੈਂਟ ਕਮੇਟੀ ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਬਖ਼ਸ਼ਿਆ ਅਤੇ ਹਰ ਪੱਖੋਂ ਪੂਰਾ ਸਹਿਯੋਗ ਦਿੱਤਾ। ਨਾਲ ਹੀ ਸਮੂਹ ਸੰਗਤਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਸੇਵਾ ਵਿੱਚ ਸ਼ਮੂਲੀਅਤ ਕਰਕੇ ਇਸ ਉਪਰਾਲੇ ਨੂੰ ਸਫਲ ਬਣਾਇਆ।

ਅਸੀਂ ਉਹਨਾਂ ਸਾਰੇ ਮਾਪਿਆਂ ਨੂੰ ਵੀ ਵਧਾਈ ਦਿੰਦੇ ਹਾਂ ਜੋ ਆਪਣੇ ਬੱਚਿਆਂ ਨੂੰ ਸਿੱਖੀ, ਪੰਜਾਬੀ ਅਤੇ ਗੁਰਮਤਿ ਨਾਲ ਜੋੜ ਕੇ ਰੱਖ ਰਹੇ ਹਨ। ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਇਹ ਉਪਰਾਲੇ ਅੱਗੇ ਵੀ ਜਾਰੀ ਰਹਿਣ ਅਤੇ ਸਾਡੀ ਨਵੀਂ ਪੀੜ੍ਹੀ ਆਪਣੇ ਵਿਰਸੇ ਨਾਲ ਹੋਰ ਮਜ਼ਬੂਤੀ ਨਾਲ ਜੁੜਦੀ ਰਹੇ।

ਖ਼ਾਸ ਧੰਨਵਾਦ ਮੀਡੀਆ ਸਾਥੀਆਂ ਦਾ, ਜਿਨ੍ਹਾਂ ਨੇ ਇਸ ਜੋੜ ਮੇਲੇ ਦੀ ਸ਼ਾਨਦਾਰ ਕਵਰੇਜ ਕਰਕੇ ਸਿੱਖੀ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਵਿੱਚ ਆਪਣਾ ਯੋਗਦਾਨ ਪਾਇਆ।

Griffith Shaheedi Tournament - Griffith Sikh Games
Punjabi Scoop
Prime Punjabi
SBS Punjabi
BOL ਪੰਜਾਬੀ ਨੂੰ
Mandeep Saini
JagBani
Harman Radio
Singh sports club Shepparton
Barkat

ਸੇਵਾ ਦੌਰਾਨ ਸਾਡੇ ਕੋਲੋਂ ਕੋਈ ਭੁੱਲ-ਚੁੱਕ ਹੋਈ ਹੋਵੇ ਤਾਂ ਖਿਮਾ ਬਖ਼ਸ਼ਣਾ ਅਤੇ ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਨੇ।

ਅਗਲੇ ਸਾਲ ਗ੍ਰਿਫ਼ਿਥ ਸ਼ਹੀਦੀ ਟੂਰਨਾਮੈਂਟ 2027 ਵਿੱਚ ਫਿਰ ਮਿਲਾਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

08/06/2026
08/06/2026
08/06/2026
Day 1 Langar dastaran de Griffith Shaheedi Tournament - Griffith Sikh Games
06/06/2026

Day 1

Langar dastaran de

Griffith Shaheedi Tournament - Griffith Sikh Games

Address

Spring Street
Melbourne, VIC
3002

Website

Alerts

Be the first to know and let us send you an email when Karam Ishersar Sewa and Simran Society Australia Sampardayee Rara Sahib posts news and promotions. Your email address will not be used for any other purpose, and you can unsubscribe at any time.

Shortcuts

Share