Gatton Sikh Youth

Gatton Sikh Youth Staying connected to Sikh history and heritage is our main goal

23/01/2026
ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਨੇ ਕਿ ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ ਤਾਂ ਇਹ ਆਪ ਹੀ ਆਪਣ...
08/01/2026

ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਨੇ ਕਿ ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ ਤਾਂ ਇਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਤੇ ਇਵੇਂ ਸੜ ਕੇ ਸੁਆਹ ਹੋ ਜਾਂਦਾ ਹੈ। ਜਦੋਂ ਉਸ ਦੀ ਸੁਆਹ ਨੂੰ ਫਰੋਲਿਆ ਜਾਂਦਾ ਹੈ ਤਾਂ ਉਸ ਵਿੱਚੋਂ ਇੱਕ ਅੰਡਾ ਨਿਕਲਦਾ ਹੈ, ਜਿਸ ਵਿੱਚੋਂ ਫੀਨਿਕਸ ਪੰਛੀ ਨਿਕਲ ਕੇ ਅਕਾਸ਼ ਵਿੱਚ ਉਡਾਰੀ ਮਾਰ ਜਾਂਦਾ ਹੈ।

ਇਹ ਕਹਾਣੀ ਤਾਂ ਮਿਥਿਹਾਸਕ ਹੈ ਪਰ ਦੁਨੀਆ ਦੇ ਇਤਿਹਾਸ ਦੇ ਅੰਦਰ ਇੱਕ ਜਿਊਂਦੀ ਜਾਗਦੀ ਕੌਮ-ਸਿੱਖ ਕੌਮ ਹੈ, ਜਿਸ ਦਾ ਜਨਮ ਹੀ ਖੰਡੇ ਦੀ ਧਾਰ ਤੋਂ ਹੋਇਆ ਹੈ। ਜਿਸ ਸਿੱਖੀ ਸਕੂਲ ਅੰਦਰ ਦਾਖਲੇ ਦੀ ਫੀਸ ਸੀਸ ਭੇਟ ਹੈ, ਭਾਵ ਜ਼ਿੰਦਗੀ ਦੀ ਕੁਰਬਾਨੀ ਦੇ ਸੰਕਲਪ 'ਚੋਂ ਹੀ ਸਿੱਖ ਦੀ ਅਸਲ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ।

ਵੈਸੇ ਤਾਂ ਵਰ੍ਹੇ ਦਾ ਕੋਈ ਦਿਨ, ਕੋਈ ਪਲ ਐਸਾ ਨਹੀਂ ਹੋਵੇਗਾ, ਜਿਸ ਸਮੇਂ ਕਿਸੇ ਨਾ ਕਿਸੇ ਸਿੰਘ-ਸਿੰਘਣੀ ਨੇ ਆਪਣੀ ਕੁਰਬਾਨੀ ਨਾ ਦਿੱਤੀ ਹੋਵੇ ਪਰ ਪਿਛਲੇ ਲਗਭਗ ਤਿੰਨ ਦਹਾਕਿਆਂ ਦੌਰਾਨ ਤਾਂ ਸੱਚ ਦੀ ਸ਼ਮਾ 'ਤੇ ਕੁਰਬਾਨ ਹੋਣ ਵਾਲੇ ਸਿੱਖ ਪਰਵਾਨਿਆਂ ਦੀ ਅਮੁੱਕ ਲੰਮੀ ਕਤਾਰ ਹੈ। ਜ਼ੁਲਮ ਕਰਨ ਵਾਲਿਆਂ ਨੇ ਜ਼ੁਲਮ ਦੀ ਅਖੀਰ ਕੀਤੀ ਹੋਈ ਹੈ ਪਰ ਧੰਨ ਹਨ ਗੁਰੂ ਕਲਗੀਧਰ ਦੇ ਲਾਡਲੇ ਸਪੁੱਤਰ-ਸਪੁੱਤਰੀਆਂ, ਜਿਨ੍ਹਾਂ ਨੇ ਕੇਸਰੀ ਨਿਸ਼ਾਨ ਸਾਹਿਬ ਨੂੰ ਉੱਚਾ ਹੀ ਉੱਚਾ ਰੱਖਿਆ ਹੋਇਆ ਹੈ।

31 ਅਕਤੂਬਰ, 1984 ਨੂੰ ਭਾਈ ਬੇਅੰਤ ਸਿੰਘ ਨੇ ਸ਼ਹੀਦੀ ਜਾਮ ਪੀਤਾ ਅਤੇ 6 ਜਨਵਰੀ, 1989 ਨੂੰ ਕੌਮ ਦੇ ਮਹਾਨ ਸੂਰਬੀਰਾਂ ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਆਪਣੇ ਗਲੇ ਵਿੱਚ ਪਾ ਕੇ, ਕੌਮੀ ਨਿਸ਼ਾਨੇ ਨੂੰ ਹੋਰ ਵੀ ਪ੍ਰਪੱਕ ਕੀਤਾ।

ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਦੀ ਜੋੜੀ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀ ਲੜੀ ਵਿੱਚ ਪਰੋਈ ਗਈ ਹੈ। ਜੂਨ, 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਧਾਮਾਂ ਤੇ ਟੈਂਕਾਂ-ਤੋਪਾਂ ਨਾਲ ਹਮਲੇ ਨੇ ਸਿੱਖ ਮਾਨਸਿਕਤਾ ਨੂੰ ਬੜਾ ਦੁਖਦਾਈ ਅਨੁਭਵ ਕਰਵਾਇਆ। ਸਿੱਖ ਕੌਮ ਦਾ ਬੱਚਾ-ਬੱਚਾ ਅੱਖਾਂ ਵਿੱਚੋਂ ਹੰਝੂ ਕੇਰਦਾ, ਇਸ ਸਿੱਖੀ ਅਪਮਾਨ ਦਾ ਬਦਲਾ ਲੈਣ ਦੇ ਰੌਂਅ ਵਿੱਚ ਸੀ।

31 ਅਕਤੂਬਰ ਨੂੰ ਗੁਰੂ ਕੇ ਲਾਲਾਂ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਦਿੱਲੀ ਸਾਮਰਾਜ ਦੀ ਪਟਰਾਣੀ ਇੰਦਰਾ ਗਾਂਧੀ ਨੂੰ ਉਸ ਦਾ ਬਣਦਾ ਹੱਕ ਅਦਾ ਕੀਤਾ। ਇੰਦਰਾ ਗਾਂਧੀ ਨੂੰ ਇਨਸਾਫ ਦੇਣ ਵਾਲੇ ਇਹ ਦੋ ਯੋਧੇ, ਸ਼ਾਂਤਚਿੱਤ ਆਪਣੀ ਥਾਂ 'ਤੇ ਖ਼ੜ੍ਹੇ ਰਹੇ, ਗੁਰੂ ਦੀ ਸ਼ੁਕਰਗੁਜ਼ਾਰੀ ਵਿੱਚ, ਜਿਸ ਨੇ ਕਿ ਉਨ੍ਹਾਂ ਤੋਂ ਮਹਾਨ ਇਤਿਹਾਸਕ ਸੇਵਾ ਲਈ ਸੀ। ਇੰਦਰਾ ਗਾਂਧੀ ਦੇ ਨਾਲ ਜਾ ਰਹੇ ਕਿਸੇ ਨੂੰ ਕੋਈ ਗੋਲੀ ਨਹੀਂ ਲੱਗੀ, ਕਿਸੇ ਹੋਰ ਬੇਗੁਨਾਹ ਨੂੰ ਨਹੀਂ ਮਾਰਿਆ ਗਿਆ। ਇਹ ਸੀ ਸਿੱਖ ਇਨਸਾਫ਼ ਦਾ ਤਰਾਜੂ।

ਦੋਨੋਂ ਸਿੰਘਾਂ ਨੂੰ ਕਮਰੇ ਅੰਦਰ ਲਿਜਾ ਕੇ, ਕਿਸੇ ਖਾਸ ਹੁਕਮ ਨਾਲ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਭਾਈ ਬੇਅੰਤ ਸਿੰਘ ਤਾਂ ਮੌਕੇ ਤੇ ਹੀ ਸ਼ਹੀਦੀ ਪਾ ਗਏ ਜਦੋਂਕਿ ਭਾਈ ਸਤਵੰਤ ਸਿੰਘ ਹੋਰਾਂ ਨੂੰ ਡਾਕਟਰਾਂ ਨੇ ਕਾਫੀ ਜੱਦੋਜਹਿਦ ਤੋਂ ਬਾਅਦ ਬਚਾ ਲਿਆ। ਇੱਕ ਗੋਲੀ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਅਖੀਰ ਤੱਕ ਰਹੀ, ਜਿਸ ਨੂੰ ਜਾਣਬੁੱਝ ਕੇ ਨਹੀਂ ਕੱਢਿਆ ਗਿਆ ਤਾਂਕਿ ਉਸ ਦੀ ਪੀੜ ਲਗਾਤਾਰ ਬਣੀ ਰਹੇ।

ਹੁਣ ਇਨਸਾਫ ਦਾ ਜਨਾਜ਼ਾ ਕੱਢਣ ਵਾਲਾ, ਇੰਦਰਾ ਗਾਂਧੀ ਕਤਲ ਕਾਂਡ, ਮੁਕੱਦਮਾ ਸ਼ੁਰੂ ਹੋਇਆ। ਬ੍ਰਾਹਮਣ ਸਰਕਾਰ ਨੂੰ ਲੱਗਾ ਕਿ ਸਿਰਫ ਦੋ ਸਧਾਰਨ ਜਿਹੇ ਪੁਲੀਸ ਮੁਲਾਜ਼ਮਾਂ ਦੇ ਹੱਥੋਂ ਮਾਰੇ ਜਾਣ ਨਾਲ ਇੰਦਰਾ ਗਾਂਧੀ ਦੀ 'ਮਹਾਨਤਾ' ਪ੍ਰਗਟ ਨਹੀਂ ਹੁੰਦੀ, ਇਸ ਲਈ ਇਸ ਨੂੰ ਡੂੰਘੀ ਸਾਜ਼ਿਸ਼ ਬਣਾਇਆ ਜਾਵੇ। ਅਮਰੀਕਨ ਖੁਫੀਆ ਏਜੰਸੀ ਸੀ. ਆਈ. ਏ. ਨੂੰ ਇੰਦਰਾ ਗਾਂਧੀ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਗਿਆ।

ਬਜ਼ੁਰਗ ਕਿਹਰ ਸਿੰਘ, ਜੋ ਭਾਈ ਬੇਅੰਤ ਸਿੰਘ ਹੋਰਾਂ ਦੇ ਰਿਸ਼ਤੇਦਾਰ ਸਨ ਤੇ ਦਿੱਲੀ ਪੁਲੀਸ ਦੇ ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਸਾਜ਼ਿਸ਼ 'ਚ ਸ਼ਾਮਲ ਕਰਕੇ ਦਿੱਲੀ ਹਾਈਕੋਰਟ ਨੇ ਉਨ੍ਹਾਂ ਨੂੰ ਵੀ ਸਜ਼ਾ-ਏ-ਮੌਤ ਸੁਣਾ ਦਿੱਤੀ। ਭਾਈ ਕੇਹਰ ਸਿੰਘ 'ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਭਾਈ ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੱਤੀ ਤੇ ਇਸ ਤਰ੍ਹਾਂ ਕਰਕੇ ਉਹ ਦਹਿਸ਼ਤਗਰਦ ਬਣ ਗਿਆ।

ਸਾਰੇ ਮੁਕੱਦਮੇ ਦੀ ਸੁਣਵਾਈ ਦੌਰਾਨ ਜੱਜਾਂ ਵਲੋਂ ਇੱਕ ਪਾਸੜ ਰੁਝਾਨ ਹੀ ਸੀ। ਸਫਾਈ ਪੱਖ ਦੇ ਵਕੀਲ ਨੂੰ ਉਸ ਵਲੋਂ ਮੰਗੀ ਗਈ ਜਾਣਕਾਰੀ ਕਦੇ ਵੀ ਮੁਹੱਈਆ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੇ ਭਾਈ ਬਲਬੀਰ ਸਿੰਘ ਨੂੰ ਬਰੀ ਕਰ ਦਿੱਤਾ ਪਰ ਮੁੜ ਉਸ ਨੂੰ ਨੌਕਰੀ ਤੇ ਬਹਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਦੀ ਪਿਛਲੀ ਬਣਦੀ ਤਨਖਾਹ ਉਸ ਨੂੰ ਦਿੱਤੀ ਗਈ।

ਦੁਨੀਆਂ ਦੇ ਪ੍ਰਮੁੱਖ ਕਾਨੂੰਨਦਾਨਾਂ ਦੀ ਰਾਇ ਸੀ ਕਿ ਭਾਈ ਕਿਹਰ ਸਿੰਘ ਨੂੰ ਫਾਂਸੀ ਬਿਲਕੁਲ ਨਜ਼ਾਇਜ਼ ਦਿੱਤੀ ਗਈ ਜਦੋਂ ਕਿ ਉਹਨਾਂ ਦਾ ਇੰਦਰਾ ਗਾਂਧੀ ਕਤਲ ਵਿੱਚ ਕੋਈ ਹੱਥ ਸਾਬਤ ਨਹੀਂ ਹੁੰਦਾ ਪਰ ਉਹ ਬ੍ਰਾਹਮਣਵਾਦ ਕਾਹਦਾ, ਜੇ ਉਹ ਬੇਗੁਨਾਹਾਂ ਨੂੰ ਫਾਹੇ ਨਾ ਲਾਏ। ਹਜ਼ਾਰਾਂ ਸਿੱਖਾਂ ਦੇ ਖੂਨ ਵਿੱਚ ਹੱਥ ਰੰਗਣ ਵਾਲੀ ਇੰਦਰਾ ਗਾਂਧੀ, ਬ੍ਰਾਹਮਣਾਂ ਲਈ 'ਦੁਰਗਾ ਮਾਤਾ' ਜੁ ਸੀ ਅਤੇ ਦੁਰਗਾ ਦੇ ਮਰ ਜਾਣ ਬਾਅਦ ਵੀ ਉਹਨੂੰ ਖੁਸ਼ ਕਰਨ ਲਈ 'ਨਰ ਬਲੀ' ਦੀ ਲੋੜ ਸੀ। ਭਾਈ ਕਿਹਰ ਸਿੰਘ ਹੋਰਾਂ ਨੇ ਕਮਾਲ ਦਾ ਸਿਦਕ, ਸਬਰ ਦਿਖਾਉਂਦਿਆਂ, ਗੁਰੂ ਦਾ ਭਾਣਾ ਸਮਝ ਕੇ ਹੱਸ ਕੇ ਮੌਤ ਨੂੰ ਗਲ਼ ਨਾਲ ਲਾਇਆ।

ਭਾਈ ਸਤਵੰਤ ਸਿੰਘ ਨੇ ਆਪਣੇ ਜੇਲ੍ਹ ਵਿੱਚ ਬਿਤਾਏ ਸਮੇਂ ਦੌਰਾਨ, ਕੇਸਰੀ ਦਸਤਾਰ ਸਜਾ ਕੇ, ਦਿਨ ਰਾਤ, ਨਾਮ-ਬਾਣੀ ਦਾ ਪ੍ਰਵਾਹ ਤਿਹਾੜ ਜੇਲ੍ਹ ਵਿੱਚ ਆਪ ਨੇ ਚਲਾਇਆ। ਗੁਰੂ ਉਹ ਸਮਾਂ ਲਿਆਵੇ ਜਦੋਂ ਦਿੱਲੀ ਸਰ ਕਰਕੇ ਸਿੰਘ ਤਿਹਾੜ ਜੇਲ੍ਹ ਨੂੰ ਆਪਣੇ ਪਵਿੱਤਰ ਇਤਿਹਾਸਕ ਥਾਂ ਦਾ ਦਰਜਾ ਦੇ ਸਕਣ।

ਭਾਈ ਸਤਵੰਤ ਸਿੰਘ ਦਾ ਜ਼ਿਕਰ ਕਰਦਿਆਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਿਸ ਦੀ ਮੰਗਣੀ ਭਾਈ ਸਤਵੰਤ ਸਿੰਘ ਹੋਰਾਂ ਨਾਲ ਹੋਈ ਹੋਈ ਸੀ ਜਦੋਂ ਸੂਰਮਿਆਂ ਨੇ ਇਹ ਇਤਿਹਾਸਕ ਕਾਰਨਾਮਾ ਕਰ ਵਿਖਾਇਆ। ਮਾਤਾ-ਪਿਤਾ, ਸੱਸ-ਸਹੁਰਾ ਤੇ ਧਾਰਮਿਕ ਸਖਸ਼ੀਅਤਾਂ ਵਲੋਂ ਮਨ੍ਹਾਂ ਕਰਨ ਦੇ ਬਾਵਜੂਦ ਬੀਬੀ ਜੀ ਆਪਣੇ ਇਸ ਪ੍ਰਣ 'ਤੇ ਡਟੇ ਰਹੇ ਕਿ ਉਹ ਭਾਈ ਸਤਵੰਤ ਸਿੰਘ ਨੂੰ ਪਤੀ ਮੰਨਦੇ ਹਨ ਅਤੇ ਉਨ੍ਹਾਂ ਦੇ ਨਾਂ 'ਤੇ ਹੀ ਜ਼ਿੰਦਗੀ ਗੁਜ਼ਾਰਨਗੇ। ਜੇਲ੍ਹ ਅਧਿਕਾਰੀਆਂ ਵਲੋਂ ਵਿਆਹ ਦੀ ਆਗਿਆ ਨਾ ਮਿਲਣ ਤੇ ਬੀਬੀ ਜੀ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਚਾਰ ਲਾਵਾਂ ਲੈ ਕੇ ਸਿੱਖ ਇਤਿਹਾਸ ਅੰਦਰ 'ਅਲੋਕਾਰ ਸੁਹਾਗਣ' ਹੋਣ ਦਾ ਮਾਣ ਹਾਸਲ ਕੀਤਾ। ਅੰਤ ਬੀਬੀ ਸੁਰਿੰਦਰ ਕੌਰ ਵੀ ਕੈਂਸਰ ਦੀ ਬਿਮਾਰੀ ਨਾਲ ਜੱਦੋਜਹਿਦ ਕਰਦਿਆਂ ਗੁਰਪੁਰੀ ਸਿਧਾਰ ਗਏ।

ਭਾਈ ਸਤਵੰਤ ਸਿੰਘ, ਭਾਈ ਕਿਹਰ ਸਿੰਘ, 'ਖਾਲਿਸਤਾਨ ਜ਼ਿੰਦਾਬਾਦ' ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ 6 ਜਨਵਰੀ, 1989 ਦੀ ਸਵੇਰ ਨੂੰ ਤਿਹਾੜ ਜੇਲ੍ਹ ਵਿਚਲੇ ਫਾਂਸੀ ਘਰ ਵੱਲ ਵਧੇ। ਉਹਨਾਂ ਦੀ ਦਲੇਰੀ ਤੇ ਨਿਰਭੈਅਤਾ ਦੇਖ ਕੇ ਜੇਲ੍ਹ ਅਧਿਕਾਰੀਆਂ ਨੇ ਮੂੰਹ ਵਿੱਚ ਉਂਗਲਾਂ ਪਾਈਆਂ।

ਭਾਈ ਸਤਵੰਤ ਸਿੰਘ ਨੇ ਆਪਣੇ ਪਿਤਾ ਰਾਹੀਂ ਦਿੱਤੇ ਕੌਮ ਨੂੰ ਸੰਦੇਸ਼ ਵਿੱਚ ਇਹ ਇੱਛਾ ਜ਼ਾਹਿਰ ਕੀਤੀ ਕਿ ''ਮੈਂ ਮੁੜ ਸਿੱਖਾਂ ਦੇ ਘਰ ਜਨਮ ਲੈ ਕੇ, ਪੰਥ ਦੇ ਵੈਰੀਆਂ ਨੂੰ ਸੋਧਾਂ।''

ਕਿਸੇ ਅਜ਼ਬ ਮਸਤੀ ਵਿੱਚ ਦੋਨੋਂ ਸਿੰਘ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਦਿੱਲੀ ਦਰਬਾਰ ਨੇ ਗੁਰੂ ਚਰਨਾਂ ਦੇ ਭੌਰਿਆਂ ਦਾ ਆਪ ਹੀ ਸਸਕਾਰ ਕਰਕੇ ਉਨ੍ਹਾਂ ਦੀ ਭਸਮ ਹਰਦਵਾਰ, ਗੰਗਾ ਨਦੀ ਵਿੱਚ ਪਾਈ ਜਦੋਂ ਕਿ ਰਿਸ਼ਤੇਦਾਰਾਂ ਵਲੋਂ ਕੀਰਤਪੁਰ ਸਾਹਿਬ ਦੀ ਬੇਨਤੀ ਕੀਤੀ ਗਈ ਸੀ। ਇਨ੍ਹਾਂ ਯੋਧਿਆਂ ਦੀ ਚਿਖਾ ਦੀ ਸਵਾਹ ਵੀ ਜ਼ਾਲਮ ਸਰਕਾਰ ਨੂੰ ਦੰਦਲਾਂ ਪਾ ਰਹੀ ਸੀ।

ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕਿਹਰ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਖਾਲਸਾ ਪੰਥ ਆਪਣੇ ਮਹਾਨ ਸੂਰਬੀਰਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਹੈ।

'ਸ਼ਹੀਦ ਕੀ ਜੋ ਮੌਤ ਹੈ, ਵੋਹ ਕੌਮ ਕੀ ਹਿਆਤ (ਜ਼ਿੰਦਗੀ) ਹੈ।

ਹਿਆਤ ਤੋ ਹਿਆਤ ਹੈ, ਮੌਤ ਭੀ ਹਿਆਤ ਹੈ।'

-ਚੜ੍ਹਦੀ ਕਲਾ ਅਖਬਾਰ ਦੀ ਪੁਰਾਣੀ ਸੰਪਾਦਕੀ

ਇਸ ਵਾਰ ਹੱਥ ਵਿਚ ਪਿਸਤੌਲ ਫੜ੍ਹਨ ਵਾਲਾ ਕ੍ਰਾਂਤੀਕਾਰੀ ਭਗਤ ਸਿੰਘ ਨਹੀਂ ਸੀ ਜਾ ਫਿਰ  ਛੋਟੀ  ਉਮਰ ਦਾ ਕਰਤਾਰ ਸਿੰਘ ਸਰਾਭਾ  - ਸਗੋਂ 72 ਸਾਲ ਦਾ ਉਹ...
08/12/2024

ਇਸ ਵਾਰ ਹੱਥ ਵਿਚ ਪਿਸਤੌਲ ਫੜ੍ਹਨ ਵਾਲਾ ਕ੍ਰਾਂਤੀਕਾਰੀ ਭਗਤ ਸਿੰਘ ਨਹੀਂ ਸੀ ਜਾ ਫਿਰ ਛੋਟੀ ਉਮਰ ਦਾ ਕਰਤਾਰ ਸਿੰਘ ਸਰਾਭਾ - ਸਗੋਂ 72 ਸਾਲ ਦਾ ਉਹ ਯੋਧਾ ਜੋ ਲੰਬੇ ਸਮੇ ਤੋਂ ਸਿੱਖ ਸੰਘਰਸ਼ ਨਾਲ ਜੁੜਿਆ ਹੋਇਆ - ਜਿਸਨੂੰ ਲਗਾਤਾਰ ਸਿੱਖ ਜਥੇਬੰਦੀਆਂ ਦੀਆਂ ਸਟੇਜਾਂ ਤੋਂ ਬੋਲਦੇ ਤੇ ਸਿੱਖ ਨੌਜਵਾਨਾਂ ਨੂੰ ਲਬੰਧ ਹੋਣ ਦਾ ਹੋਕਾ ਦਿੰਦੇ ਸੁਣਿਆਂ ਹੋਵੇਗਾ --- ਪਰ ਇਸ ਨੂੰ ਨਾ ਕਦੇ ਗੁਰੂਘਰ ਵਾਸਤੇ ਫੰਡ ਇਕੱਠਾ ਕਰਦੇ ਵੇਖਿਆ ਤੇ ਨਹੀਂ ਕਿਸੇ ਗੁਰੂਘਰ ਦੀਆਂ ਵੋਟਾਂ ਵਿਚ ਹਿੱਸਾ ਲੈਂਦੇ ਵੇਖਿਆ /
ਡੱਬ ਵਿਚ ਪਿਸਤੌਲ ਰੱਖਦੇ ਨੂੰ ਵੀ ਭਲੀਭਾਂਤ ਪਤਾ ਸੀ ਕੇ ਉਸਤੋਂ ਬਾਅਦ ਰਿਮਾਂਡ ਲਿਆ ਜਾਵੇਗਾ ੫-੭ ਹੋਰ case ਪਾਏ ਜਾਣਗੇ ਪਰ ਇਹ ਸਾਰੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਮਿਸ਼ਨ ਵਾਲ ਤੁਰ ਪਿਆ --ਲੱਗ ਰਿਹਾ ਸੀ ਜਿਵੇਂ ਨੌਜਵਾਨਾਂ ਨੂੰ ਹੋਕਾ ਦੇ ਰਿਹਾ ਹੋਵੇ ਕੇ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਮੈਂ ਕਰ ਵਿਖਾਉਂਦਾ ---- ਰਿਮਾਂਡ ਦੇ ਨਾ ਤੋਂ ਪਤਾ ਨੀ ਕਿੰਨੇ ਕਿੰਨੇ ਥਰਕ ਜਾਂਦੇ ਆ ---ਇਥੇ ਲੋਕ ਖਾਲਿਸਤਾਨ ਦਾ ਨਾਮ ਲੈਣ ਤੋਂ ਡਰਦੇ ਆ ਕੇ ਇੰਡੀਆ ਏਅਰਪੋਰਟ ਤੇ ਇੱਮੀਗਰਾਸ਼ਨ ਨਾ ਰੋਕ ਲਾਵੇ ਤੇ ਇਹ ੭੨ ਸਾਲਾ ਨੇ ਬਿਨਾ ਪ੍ਰਵਾਹ ਕੀਤੇ ਗੋਲੀ ਦਾਗ ਦਿਤੀ .... ਇਹ ਸਾਬਿਤ ਹੋ ਗਿਆ ਕੇ ਜੁਝਾਰੂ ਕਦੇ ਉਮਰਾਂ ਦੇ ਜਾਂ ਕਿਸੇ ਡਰ ਦੇ ਗੁਲਾਮ ਨੀ ਹੁੰਦੇ -
ਪਰ ਹੁਣ ਤਕ ਨਾ ਕਿਸੇ ਇਤਿਹਾਸ ਕਾਰ ਨੇ ਜਾਂ ਬੁਧੀਜੀਵੀ ਨੇ ਕੋਈ ਟਿੱਪਣੀ ਨੀ ਕੀਤੀ - ਇਤਿਹਾਸ ਨੂੰ ਪੜ੍ਹਨਾ ਸੌਖਾ ਤੇ ਮਜੂਦਾ ਹਾਲਾਤਾਂ ਤੇ ਬੋਲਣਾ ਔਖਾ -- ਇਤਿਹਾਸ ਵਿਚ ਡਰ ਜੋ ਖਤਮ ਹੋ ਚੁੱਕਾ ਹੁੰਦਾ -
ਘਟਨਾ ਭਾਵੇਂ ਜਿਵੇਂ ਵੀ ਸੀ ਪਰ ਅੱਜ ਦੇ ਨੌਜਵਾਨਾਂ ਦੀਆਂ ਖੋਪੜੀਆਂ ਜਰੂਰ ਖੁੱਲ ਜਾਣੀਆਂ ਚਾਹੀਦੀਆਂ ਨੇ ਜੋ ਖਾਲਿਸਤਾਨ ਦੇ ਨਾਮ ਤੋਂ ਵੀ ਪਿਛੇ ਹੱਟਦੇ ਨੇ ---ਸਿਰਫ ਇਸ ਗੱਲ ਦਾ ਹਵਾਲਾ ਦੇ ਕੇ ਕੇ ਇੰਡੀਆ ਗਿਆਂ ਨੂੰ ਕੀਤੇ ਇੱਮੀਗਰੇਸ਼ਨ ਹੀ ਨਾ ਰੋਕ ਲਵੇ -
ਇਸੇ ਗੱਲ ਤੇ ਯਾਦ ਆਉਂਦਾ ਹਰੀ ਸਿੰਘ ਨਲੂਆ ਜਿਸ ਦਾ ਡਰ ਅੱਜ ਵੀ ਆਫਿਗਾਨੀਆਂ ਵਿਚ ਏ -- ਵੇਖਿਓ ਕੀਤੇ ਇਹ ਇੰਡੀਆ ਇੱਮੀਗਰਾਸ਼ਨ ਦਾ ਡਰ ਸਾਡੇ ਸਿੱਖਾਂ ਚ ਵੀ ਨਾ ਬੈਠ ਜਾਵੇ ----
ਇਸੇ ਲਈ ਜੇ ਜਰੂਰਤ ਏ ਤਾਂ ਹੋਰ ਦਲੇਰ ਹੋਣ ਦੀ - ਜਿਸ ਨੂੰ ਸਿੱਖੀ ਨਾਲ ਪਿਆਰ ਏ ਜਾਂ ਗੁਰੂ ਨਾਲ ਪਿਆਰ ਏ ਓਹਨੇ ਸਵੇਰੇ ਦਰਬਾਰ ਸਾਹਿਬ ਦਾ ਮੁਖ ਵਾਕ ਲੈ ਕੇ ਵੀ ਦਿਨ ਸ਼ੁਰੂ ਕਰ ਲੈਣਾ ਜਰੂਰੀ ਨਹੀਂ ਕੇ ਹਰ ਇਕ ਨਗਰ ਵਿਚ ਗੁਰੂਘਰ ਹੋਵੇ ਜੇ ਲੋੜ ਏ ਤਾਂ ਇਕ ਚੰਗੇ ਸਿੱਖ ਸਕੂਲ ਦੀ ਜੋ ਅਕਾਲ ਤਖ਼ਤ ਦੀ ਮਰਿਆਦਾ ਅਨੁਸਾਰ ਚੱਲੇ--ਕਿਓੰਕੇ ਅਕਸਰ ਹੀ ਕੌਮ ਲਈ ਵਾਲੇ ਲੜ੍ਹਨ ਵਾਲੇ ਗੁਰੂਘਰਾਂ ਵਿਚ ਆਪਣਿਆਂ ਤੇ ਹੀ ਕਿਰਪਾਨਾਂ ਨੇਜ਼ੇ ਚਿਲਾਉਂਦੇ ਵੇਖੇ ਜਾ ਸਕਦੇ ਆ -----ਨਾਲ ਹੀ ਲੋੜ ਏ ਇਕ range ਦੀ ਜਿਥੇ ਕੇ ਗੱਤਕੇ ਦੀ ਤਰਾਂ ਹੋਰ ਸ਼ਸ਼ਤਰਾਂ ਦੀ ਸਿਖਿਆ ਮਿਲ ਸਕੇ - ਤੇ ਅਕਾਊਂਟਸ ਵਿਚੋਂ ਡਾਇਰੈਕਟ ਇੰਟਰੀਜ਼ ਸਿਰਫ ਅਜਿਹੇ ਸਿੱਖ ਯੋਧਿਆਂ ਲਈ ਕਾਨੂੰਨੀ ਖ਼ਰਚਿਆਂ ਵਾਸਤੇ ਜਾਂ ਯੋਧਿਆਂ ਦੇ ਬੱਚਿਆਂ ਦੀ ਪੜਾਈ ਲਈ ਹੀ ਹੋਣੀਆਂ ਚਾਹੀਦੀਆਂ ਹਨ ---
ਬਹੁਤ ਹੋ ਗਈਆਂ ਹੁਣ ਇਤਿਹਾਸ ਦੀਆਂ ਗੱਲਾਂ ਲੋੜ ਏ ਹੁਣ ਇਕ ਨਵਾਂ ਇਤਿਹਾਸ ਸਿਰਜਣ ਦੀ
ਆਓ ਸਾਰੇ ਇਕ ਹੋ ਕੇ ਇਕ ਸਾਂਝ ਅਕਾਊਂਟ ਵਿਚ ਦਸਵੰਦ ਦੇ ਕੇ ਉਹ ਯੋਧਿਆਂ ਦੀ ਮਦਦ ਕਰੀਏ ਜਿੰਨਾ ਨੇ ਸਾਡੇ ਗੁਰੂਆਂ ਦੀ ਸੋਚ ਨੂੰ ਕਾਇਮ ਰੱਖਿਆ ਤੇ ਰੱਖ ਰਹੇ ਆ ----
ਹੈਰੀ ਸਿੰਘ
Gatton ਸਿੱਖ ਯੂਥ
0404757000

Address

Gatton, QLD

Website

Alerts

Be the first to know and let us send you an email when Gatton Sikh Youth posts news and promotions. Your email address will not be used for any other purpose, and you can unsubscribe at any time.

Contact The Organization

Send a message to Gatton Sikh Youth:

Share