Punjabi Sath Perth/ ਪੰਜਾਬੀ ਸੱਥ ਪਰਥ - Australia

Punjabi Sath Perth/ ਪੰਜਾਬੀ ਸੱਥ ਪਰਥ - Australia To promote Punjabi Culture & custom, Heritage & Punjabi Language. Serve wide Australian & indian communities.

ਅਸੀਂ ਤਾਂ ਰੌਣਕ ਲਾ ਹਾਂ ਚੱਲੇ, ਹੁਣ ਤੁਸੀਂ ਨਾ ਭੁੱਲ ਜਾਇਓ। ਅਗਲੀ ਵਾਰੀ ਨੂੰ ਪਰਥ,  ਸ਼ਹਿਰ ਵਿੱਚ ਆਇਓ….,,।38ਵੀਆਂ ਸਿੱਖ ਖੇਡਾਂ ਮੈਲਬਰਨ ਵਿੱਚ ...
06/04/2026

ਅਸੀਂ ਤਾਂ ਰੌਣਕ ਲਾ ਹਾਂ ਚੱਲੇ, ਹੁਣ ਤੁਸੀਂ ਨਾ ਭੁੱਲ ਜਾਇਓ।
ਅਗਲੀ ਵਾਰੀ ਨੂੰ ਪਰਥ, ਸ਼ਹਿਰ ਵਿੱਚ ਆਇਓ….,,।

38ਵੀਆਂ ਸਿੱਖ ਖੇਡਾਂ ਮੈਲਬਰਨ ਵਿੱਚ ਕੱਲ ਸਮਾਪਤ ਹੋ ਗਈਆਂ ਹਨ। ਬਹੁਤ ਸਾਰੇ ਸੱਜਣਾਂ ਮਿੱਤਰਾਂ ਨਾਲ ਮੁਲਾਕਾਤਾਂ ਹੋਈਆਂ। ਮਲਵਈ ਗਿੱਧਾ ਟੀਮ ਨੂੰ ਬਹੁਤ ਸਾਰਾ ਪਿਆਰ ਮਿਲਿਆ। ਲੋਕਾਂ ਨੇ ਲੜੀ ਦੀਆਂ ਬੋਲੀਆਂ ਨੂੰ ਬਹੁਤ ਪਸੰਦ ਕੀਤਾ। ਦੂਜੇ ਦਿਨ ਦੀ ਪ੍ਰਫਾਰਮੈਸ ਦੌਰਾਨ ਸਟੇਜ ਤੋਂ ਸਮੇਂ ਦੀ ਘਾਟ ਕਾਰਨ ਕਾਫ਼ੀ ਨਿਰਾਸ਼ਾ ਹੋਈ। ਆਖੀਰ ਸੱਥ ਦੇ ਖੁੱਲ੍ਹੇ ਪਿੜ ਵਿੱਚ ਅਖਾੜਾ ਲਾਇਆ। ਜਿੱਥੇ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ। ਸਾਰੇ ਰਲ ਮਿਲ ਕੇ ਗਿੱਧੇ ਦੇ ਪਿੜ ਵਿੱਚ ਨੱਚੇ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਤੇ ਅਗਲੇ ਸਾਲ ਪਰਥ ਮਿਲਣ ਦੇ ਵਾਅਦੇ ਨਾਲ ਅਖਾੜੇ ਦੀ ਸਮਾਪਤੀ ਕੀਤੀ।
ਮੈਲਬਰਨ ਵਿੱਚ ਸਭ ਤੋਂ ਪਹਿਲਾਂ ਬਾਈ ਹਰਮੰਦਰ ਕੰਗ ਤੇ ਓਹਨਾਂ ਦੇ ਪਰਿਵਾਰ ਨੇ ਸਾਡੀ ਟੀਮ ਨੂੰ ਆਪਣੇ ਘਰ ਬੁਲਾ ਕੇ ਮਹਿਮਾਨ ਨਿਵਾਜੀ ਕੀਤੀ। ਹਰਮੰਦਰ ਕੰਗ ਦੇ ਬੇਟੇ ਅਮੀਤੋਜ ਨੇ ਸਾਰੰਗੀ ਨਾਲ ਪ੍ਰਫਾਰਮੈਂਸ ਦੌਰਾਨ ਟੀਮ ਦਾ ਸਾਥ ਦਿੱਤਾ। ਪਰਿਵਾਰ ਵੱਲੋਂ ਮਿਲੇ ਵੱਧ ਚੜ੍ਹ ਕੇ ਸਹਿਯੋਗ ਦਾ ਅਸੀਂ ਤਹਿ ਦਿਲੋਂ ਧੰਨਵਾਦੀ ਹਾ।
ਵੀਰ ਸੁਖਜਿੰਦਰ ਲਾਡੀ ਵੱਲੋਂ ਟੀਮ ਦੇ ਲਈ ਮਿਲੇ ਮਾਣ ਸਨਮਾਨ ਲਈ ਵੀ ਬਹੁਤ ਧੰਨਵਾਦੀ ਹਾਂ। ਬਾਈ ਹਰਵਿੰਦਰ ਲੱਧਰ ਤੇ ਓਹਨਾ ਦੇ ਪਰਿਵਾਰ ਨੇ ਵੀ ਪਿਛਲੀ ਵਾਰ ਦੀ ਤਰ੍ਹਾਂ ਸਾਡੀ ਸਾਰੀ ਟੀਮ ਨੂੰ ਬਹੁਤ ਪਿਆਰ ਸਤਿਕਾਰ ਦਿੱਤਾ। ਮਨੀ ਬੀਹਲਾ ਤੇ ਜਰਨੈਲ ਸਿੰਘ ਵੱਲੋਂ ਵੀ ਸਾਰੀ ਟੀਮ ਨੂੰ ਘਰ ਬੁਲਾ ਕੇ ਮਹਿਮਾਨ ਨਿਵਾਜੀ ਕੀਤੀ। ਬੜੀ ਦੇਰ ਤੱਕ ਬੈਠ ਕੇ ਪਰਿਵਾਰ ਨਾਲ ਗੱਲਾਂਬਾਤਾ ਸਾਂਝੀਆਂ ਕਰਦੇ ਰਹੇ।
ਹਰਪਾਲ ਕੌਰ ਆਂਟੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਵਾਰ ਵੀ ਟੀਮ ਨੂੰ ਉਚੇਚੇ ਤੌਰ ਤੇ ਸੱਦਾ ਭੇਜਿਆ ਤੇ ਅਸੀਂ ਵੀ ਆਪਣੇ ਵਾਅਦੇ ਮੁਤਾਬਕ ਸਟੇਜ ਤੇ ਰੌਣਕਾਂ ਲਾਈਆਂ। ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਮੈਲਬਰਨ ਦੇ ਭਾਈਚਾਰੇ ਤੋਂ ਖਿਮਾਂ ਦੇ ਜਾਚਕ ਹਾਂ।
-ਹਰਲਾਲ ਸਿੰਘ

05/04/2026

ਆਸਟ੍ਰਲੀਆਈ ਸਿੱਖ ਖੇਡਾਂ ਦੌਰਾਨ ਪੰਜਾਬੀ ਵਿਰਾਸਤ ਦੀਆਂ ਕੁਝ ਝਲਕੀਆਂ।

ਆਸਟ੍ਰੇਲੀਆਈ ਸਿੱਖ ਖੇਡਾਂ ਦੇ ਪਹਿਲੇ ਦਿਨ ਪੰਜਾਬੀ ਸੱਥ ਪਰਥ ਦੇ ਮੈਂਬਰ ਹਰਮੰਦਰ ਕੰਗ ਨੇ ਆਪਣੇ ਘਰ ਮਲਵਈ ਗਿੱਧਾ ਟੀਮ ਦੀ ਮੇਜ਼ਬਾਨੀ ਕੀਤੀ। ਸਾਰੇ ਹ...
03/04/2026

ਆਸਟ੍ਰੇਲੀਆਈ ਸਿੱਖ ਖੇਡਾਂ ਦੇ ਪਹਿਲੇ ਦਿਨ ਪੰਜਾਬੀ ਸੱਥ ਪਰਥ ਦੇ ਮੈਂਬਰ ਹਰਮੰਦਰ ਕੰਗ ਨੇ ਆਪਣੇ ਘਰ ਮਲਵਈ ਗਿੱਧਾ ਟੀਮ ਦੀ ਮੇਜ਼ਬਾਨੀ ਕੀਤੀ। ਸਾਰੇ ਹੀ ਪਰਿਵਾਰ ਨੇ ਟੀਮ ਦਾ ਨਿੱਘਾ ਸਵਾਗਤ ਕੀਤਾ।
ਪਿਛਲੀ ਵਾਰ ਦੀ ਤਰ੍ਹਾਂ ਖੇਡਾਂ ਦੇ ਮੈਦਾਨ ਵਿੱਚ ਪਹਿਲੀ ਮੁਲਾਕਾਤ ਬਾਈ ਪ੍ਰੀਤਇੰਦਰ ਗਰੇਵਾਲ ਤੇ ਓਹਨਾ ਦੇ ਸੰਗੀਆਂ ਸਾਥੀਆਂ ਨਾਲ ਹੋਈ। ਅਗਲੇ ਦੋ ਦਿਨਾਂ ਵਿੱਚ ਹੋਰ ਵੀ ਬਹੁਤ ਸਾਰੇ ਪੰਜਾਬੀ ਪਿਆਰਿਆਂ ਨਾਲ ਮੁਲਾਕਾਤਾਂ ਕਰਾਂਗੇ।

38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ 2026 ਮੈਲਬਰਨ ਦੇ ਸੱਭਿਆਚਾਰਕ ਰੰਗਮੰਚ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ, ਪੰਜਾਬੀ ਸੱਥ ਪਰਥ ਦੀ ਮਲਵਈ ਗਿੱ...
02/04/2026

38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ 2026 ਮੈਲਬਰਨ ਦੇ ਸੱਭਿਆਚਾਰਕ ਰੰਗਮੰਚ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ, ਪੰਜਾਬੀ ਸੱਥ ਪਰਥ ਦੀ ਮਲਵਈ ਗਿੱਧਾ ਟੀਮ “ਪਰਥ ਸ਼ਹਿਰ ਦੀ ਟੋਲੀ” ਵੀ ਪਹੁੰਚ ਰਹੀ ਹੈ। ਜੋ ਕਿ ਖੇਡਾਂ ਦੇ ਦੂਜੇ ਅਤੇ ਤੀਜੇ ਦਿਨ ਦੁਪਹਿਰ ਦੇ ਸਮੇਂ, ਪੰਜਾਬ ਸੱਥ ਦੀ ਸਟੇਜ ਤੇ ਮਲਵਈ ਬੋਲੀਆਂ ਨਾਲ ਰੰਗ ਬੰਨ੍ਹੇਗੀ। ਇਹ ਟੋਲੀ ਮਲਵਈ ਗਿੱਧੇ ਦੇ ਪਰੰਪਰਾਗਤ ਸਰੂਪ ਨੂੰ ਜਿਉਂ ਦਾ ਤਿਉਂ ਕਾਇਮ ਰੱਖਦਿਆਂ ਲੜੀ ਦੀਆਂ ਬੋਲੀਆਂ ਪੇਸ਼ ਕਰੇਗੀ। ਜਿਸ ਵਿੱਚ ਨੌਜਵਾਨਾਂ ਦੇ ਦਿਲਾਂ ਦੇ ਵਲਵਲੇ , ਮੁਟਿਆਰਾਂ ਦੀਆਂ ਤੀਆਂ ਦੀਆਂ ਰੀਝਾਂ ਅਤੇ ਕਿਸਾਨ ਮੋਰਚੇ ਬਾਰੇ ਲੜੀ ਦੀਆਂ ਬੋਲੀਆਂ ਨਾਲ ਰੌਂਣਕਾਂ ਲਾਈਆਂ ਜਾਣਗੀਆਂ। ਸੋ ਆਓ ਆਪਣੇ ਵਿਰਾਸਤੀ ਲੋਕ ਨਾਚ ਦਾ ਆਨੰਦ ਮਾਣਨ ਲਈ ਆਸਟ੍ਰੇਲੀਆਈ ਸਿੱਖ ਖੇਡਾਂ ਮੈਲਬਰਨ ਵਿੱਚ ਹੁੰਮ ਹੁੰਮਾ ਕੇ ਪਹੁੰਚੀਏ।

ਪੁਸਤਕ ਪ੍ਰਦਰਸ਼ਨੀ Adenia Park , Riverton.
07/03/2026

ਪੁਸਤਕ ਪ੍ਰਦਰਸ਼ਨੀ Adenia Park , Riverton.

ਅੱਜ ਪੰਜਾਬੀ ਸੱਥ ਪਰਥ ਵੱਲੋਂ “ ਆਸਟ੍ਰੇਲੀਆਈ ਸਿੱਖ ਹੈਰੀਟੇਜ ਡੇਅ” ਤੇ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਸੱਥ ਦੀ ਮਲਵਈ ਗਿੱਧਾ ਟੀਮ ਵੱਲੋਂ ਵ...
07/03/2026

ਅੱਜ ਪੰਜਾਬੀ ਸੱਥ ਪਰਥ ਵੱਲੋਂ “ ਆਸਟ੍ਰੇਲੀਆਈ ਸਿੱਖ ਹੈਰੀਟੇਜ ਡੇਅ” ਤੇ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਸੱਥ ਦੀ ਮਲਵਈ ਗਿੱਧਾ ਟੀਮ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾਵੇਗਾ।
Adenia Park Riverton.

27/02/2026
ਨਵੇਂ ਸਾਲ ਦੇ ਸੂਰਜਾ, ਵੰਡ ਖੁਸ਼ੀਆਂ ਸਭਨਾਂ ਵਿਹੜੇ।                                       ਸੁਖ ਸ਼ਾਂਤੀ ਦਾ ਹੋਵੇ ਵਾਸਾ,ਨਾ ਝਗੜੇ ਨਾ ਝੇੜ...
01/01/2026

ਨਵੇਂ ਸਾਲ ਦੇ ਸੂਰਜਾ, ਵੰਡ ਖੁਸ਼ੀਆਂ ਸਭਨਾਂ ਵਿਹੜੇ। ਸੁਖ ਸ਼ਾਂਤੀ ਦਾ ਹੋਵੇ ਵਾਸਾ,ਨਾ ਝਗੜੇ ਨਾ ਝੇੜੇ। ਮਿਹਰ ਰੱਖੀਂ ਸਭਨਾਂ ਉੱਤੇ,ਦੁਖ ਨਾ ਆਵੇ ਨੇੜੇ। ਖੁਸ਼ਹਾਲੀ ਦਾ ਛੱਟਾ ਦੇਵੀਂ,ਸਾਰੇ ਨਗਰ ਖੇੜੇ।

ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ।

Address

Cannington, WA

Telephone

+61431024501

Website

Alerts

Be the first to know and let us send you an email when Punjabi Sath Perth/ ਪੰਜਾਬੀ ਸੱਥ ਪਰਥ - Australia posts news and promotions. Your email address will not be used for any other purpose, and you can unsubscribe at any time.

Contact The Organization

Send a message to Punjabi Sath Perth/ ਪੰਜਾਬੀ ਸੱਥ ਪਰਥ - Australia:

Share