23/09/2026
🙏 ਕਰ ਭਲਾ ਸੋਸ਼ਲ ਐਡ ਵੈਲਫੇਅਰ ਕਲੱਬ ਫਰੀਦਕੋਟ 🙏
ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ❤️
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰ ਭਲਾ ਸੋਸ਼ਲ ਐਡ ਵੈਲਫੇਅਰ ਕਲੱਬ ਫਰੀਦਕੋਟ ਵੱਲੋਂ ਸਮਾਜ ਸੇਵਾ ਦੇ ਆਪਣੇ ਨਿਰੰਤਰ ਉਪਰਾਲੇ ਨੂੰ ਅੱਗੇ ਵਧਾਉਂਦਿਆਂ ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲਾਂ ਦੀ ਸੇਵਾ ਕੀਤੀ ਗਈ।
ਇਸ ਸੇਵਾ ਦਾ ਮਕਸਦ ਸਿਰਫ਼ ਟਰਾਈ ਸਾਈਕਲ ਦੇਣਾ ਨਹੀਂ, ਸਗੋਂ ਲੋੜਵੰਦ ਵਿਅਕਤੀਆਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਵਧੇਰੇ ਆਤਮ-ਨਿਰਭਰ ਬਣਾਉਣਾ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਕੁਝ ਹੋਰ ਸੁਖਾਲਾ ਬਣਾਉਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕਰਨਾ ਹੈ। 🙏
ਕਿਸੇ ਲੋੜਵੰਦ ਦੇ ਚਿਹਰੇ ’ਤੇ ਆਈ ਮੁਸਕਰਾਹਟ ਹੀ ਸਾਡੀ ਸਭ ਤੋਂ ਵੱਡੀ ਕਮਾਈ ਹੈ।
ਕਰ ਭਲਾ ਸੋਸ਼ਲ ਐਡ ਵੈਲਫੇਅਰ ਕਲੱਬ ਵੱਲੋਂ ਅੱਗੇ ਵੀ ਇਸੇ ਤਰ੍ਹਾਂ ਦੇ ਲੋਕ ਭਲਾਈ ਦੇ ਕਾਰਜ ਨਿਰੰਤਰ ਜਾਰੀ ਰੱਖਣ ਦਾ ਯਤਨ ਕੀਤਾ ਜਾਵੇਗਾ।
ਆਓ, ਅਸੀਂ ਸਾਰੇ ਮਿਲ ਕੇ ਆਪਣੇ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਈਏ ਅਤੇ “ਕਰ ਭਲਾ, ਹੋ ਭਲਾ” ਦੇ ਸੰਦੇਸ਼ ਨੂੰ ਹੋਰ ਅੱਗੇ ਤੱਕ ਪਹੁੰਚਾਈਏ। 🌸
💐 ਕਰ ਭਲਾ ਸੋਸ਼ਲ ਐਡ ਵੈਲਫੇਅਰ ਕਲੱਬ ਫਰੀਦਕੋਟ 💐
🙏 ਸੇਵਾ — ਸਹਿਯੋਗ — ਸਮਾਜ ਭਲਾਈ 🙏