17/02/2026
ਅੱਜ ਮੁਲਾਜ਼ਮ ਯੂਨਾਈਟਿਡ ਔਰਗੇਨਾਈਜੇਸ਼ਨ (ਰਜਿ.)ਜਥੇਬੰਦੀ ਵਲੋਂ ਪੰਜਾਬ ਦੇ ਵੱਖ ਵੱਖ ਪਾਵਰਕਾਮ ਸਰਕਲਾਂ ਵਿੱਚ ਚੱਲ ਰਹੀਆਂ ਕੁਨਵੈਨਸ਼ਨਾ ਦੀ ਲੜੀ ਤਹਿਤ ਸਰਕਲ ਦਫਤਰ ਫਿਰੋਜ਼ਪੁਰ ਵਿੱਚ ਕਨਵੈਨਸ਼ਨ ਮਿਤੀ 17-2-2026 ਨੂੰ ਸਰਕਲ ਪ੍ਰਧਾਨ ਹਰਮੀਤ ਚੰਦ ਦੀ ਅਗਵਾਈ ਵਿੱਚ ਕੀਤੀ ਗਈ, ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਅਤੇ ਸੂਬਾ ਕਮੇਟੀ ਮੈਂਬਰ ਇਕੱਤਰ ਹੋਏ। ਮੁਲਾਜ਼ਮ ਸਾਥੀਆਂ ਨੂੰ ਸੰਬੋਧਨ ਕਰਦੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦਾ ਬਿਜਲੀ ਬਿੱਲ 2025 ਰੱਦ ਕੀਤਾ ਜਾਵੇ। ਪੰਜਾਬ ਸਰਕਾਰ ਪਾਵਰਕਾਮ ਦੀਆਂ ਜਾਇਦਾਦਾਂ ਵੇਚਣ ਦੀਆਂ ਨੀਤੀਆਂ ਨੂੰ ਬੰਦ ਕਰੇ, ਮੁਲਾਜ਼ਮਾ ਦੇ ਡੀਏ ਕਿਸ਼ਤ ਜਾਰੀ ਕਰੇ ਅਤੇ ਆਪਣੇ ਵਾਅਦੇ ਮੁਤਾਬਿਕ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਪਾਵਰਕਾਮ ਦੀ ਮੈਨੇਜਮੈਂਟ ਇਸ਼ਤਿਹਾਰ 295/19 ਦੇ ਟਰਮੀਨੇਟ ਕੀਤੇ 26 ਸਾਥੀਆਂ ਨੂੰ ਬਿਨਾਂ ਸ਼ਰਤ ਬਹਾਲ ਕਰੇ, 17-7-2020 ਤੋਂ ਬਾਅਦ ਪਾਵਰਕੌਮ ਅੰਦਰ ਭਰਤੀ ਕੀਤੇ ਗਏ ਮੁਲਾਜ਼ਮਾਂ ਨੂੰ ਪੰਜਾਬ ਦਾ 6ਵਾ ਸਕੇਲ ਲਾਗੂ ਕੀਤਾ ਜਾਵੇ 267/11ਅਤੇ 281/13 ਵਿੱਚ ਭਰਤੀ ਲਾਈਨਮੈਨ ਸਾਥੀਆਂ ਦੇ ਪਰਖਕਾਲ ਸਮੇਂ ਨੂੰ ਰੈਗੂਲਰ ਸੇਵਾ ਵਿੱਚ ਜੋੜਿਆ ਜਾਵੇ, ਨਵੇਂ ਭਰਤੀ ਸਹਾਇਕ ਲਾਈਨਮੈਨਾਂ ਨੂੰ ਘਰਾਂ ਦੇ ਨੇੜਲੇ ਖਾਲੀ ਸਟੇਸ਼ਨਾ ਤੇ ਤੈਨਾਤ ਕੀਤਾ ਜਾਵੇ ਅਤੇ 289/16 ਵਾਲੇ ਲਾਈਨਮੈਨ ਮੁਲਾਜ਼ਮਾਂ ਨੂੰ ਜੇਈ ਦੀ ਪ੍ਰਮੋਸ਼ਨ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ, ਪਾਵਰਕਾਮ ਅੰਦਰ ਲਾਈਨਮੈਨ ਤੋ ਜੇਈ ਬਣਨ ਦਾ ਪੇਪਰ ਬਹਾਲ ਕੀਤਾ ਜਾਵੇ, ਫੀਲਡ ਵਿੱਚ ਕੰਮ ਕਰਦੇ ਲਾਈਨਮੈਂਨਾ ਅਤੇ ਸਹਾਇਕ ਲਾਈਨਮੈਨਾ ਨੂੰ ਪ੍ਰਤੀ ਮਹੀਨਾ 60 ਲੀਟਰ ਪੈਟਰੋਲ ਭੱਤਾ ਦਿੱਤਾ ਜਾਵੇ, ਮੁਲਾਜ਼ਮਾ ਦਾ ਰਿਸ਼ਕ ਭੱਤਾ ਵਧਾਇਆ ਜਾਵੇ, ਉਨ੍ਹਾਂ ਕਿਹਾ ਕਿ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਅਤੇ ਸਰਕਾਰ ਨੇ ਮੰਗਾ ਦਾ ਹੱਲ ਨਾ ਕੀਤਾ ਤਾ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ! ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਦੀ ਹੋਵੇਗੀ।
ਇਸ ਮੌਕੇ ਸੂਬਾ ਜਨਰਲ ਸਕੱਤਰ ਹਿਤੇਸ ਕੁਮਾਰ ਫਿਰੋਜ਼ਪੁਰ, ਸੂਬਾ ਖਜਾਨਚੀ ਜਗਜੀਤ ਸਿੰਘ ਢਿੱਲੋਂ, ਸੂਬਾ ਵਰਕਿੰਗ ਕਮੇਟੀ ਚੇਅਰਮੈਨ ਸ਼ਮਿੰਦਰ ਸਿੰਘ ਸਿੱਧੂ, ਸੂਬਾ ਵਰਕਿੰਗ ਕਮੇਟੀ ਮੈਬਰ ਗੁਰਦੇਵ ਸਿੰਘ ਮਮਦੋਟ, ਕਰਮਜੀਤ ਸਿੰਘ ਕਰਮਾ, ਸਰਕਲ ਕਮੇਟੀ ਵਰਿੰਦਰ ਕੁਮਾਰ, ਕਰਨੈਲ ਸਿੰਘ, ਪ੍ਰਗਟ ਸਿੰਘ, ਸੰਦੀਪ ਕੁਮਾਰ, ਡਵੀਜਨ ਕਮੇਟੀ ਕੇਸਵ ਕੁਮਾਰ, ਰੂਪ ਸਿੰਘ, ਗੁਰਮੀਤ ਹਾਡਾਂ, ਕਮਲਜੀਤ ਸੋਈ, ਸਬ ਡਵੀਜਨ ਕਮੇਟੀ ਮੈਬਰ ਰਾਕੇਸ਼ ਕੁਮਾਰ, ਗੁਰਵੀਰ ਸਿੰਘ, ਜਸਵਿੰਦਰ ਸਿੰਘ ਬੇਦੀ, ਜਸਬੀਰ ਸਿੰਘ, ਤਰਸੇਮ ਸਿੰਘ, ਰੋਹਿਤ ਆਨੰਦ, ਗੁਰਨਾਮ ਸਿੰਘ,ਮਨੋਹਰ ਸਿੰਘ, ਕਪਿਲ, ਕਰਨ ਕੁਮਾਰ, ਰੁਪਿੰਦਰ ਸਿੰਘ ਮਾਮੂਜੋਇਆ, ਜਗਮੀਤ ਸਿੰਘ, ਅਜੈ ਸਰਮਾ, ਹਰਦੀਪ ਸਿੰਘ, ਸੁਰਿੰਦਰ ਕੁਮਾਰ, ਦਵਿੰਦਰ ਸਿੰਘ, ਕੁਲਵੰਤ ਸਿੰਘ ਜੋਸਨ, ਗੁਰਸੇਵਕ ਸਿੰਘ ਕੁਲਦੀਪ ਸਿੰਘ ਜਲਾਲਾਬਾਦ ਆਦਿ ਸਾਥੀ ਹਾਜਰ ਸਨ.
ਵੱਲੋਂ:- ਸਕੱਤਰ MUO ਸਰਕਲ ਫਿਰੋਜ਼ਪੁਰ ਪੀ ਐਸ ਪੀ ਸੀ ਐੱਲ। fans Hitesh Kumar Baalkaur Singh Mann Mulazam United organisation Pspcl/Pstcl Rajwinder Singh Panni Wala Bagha Mannm Mour Baalkaur Singh Mann ਬਲਜਿੰਦਰ ਸਿੰਘ ਉਗਰਾਹਾਂ@ ਲਾਈਨਮੈਨ ਯੂਨੀਅਨ ਮਾਨ ਪੰਜਾਬ