Dasvandh

Call Contact the organization

Dasvandh Contact information, map and directions, contact form, opening hours, services, ratings, photos, videos and announcements from Dasvandh, .

24/03/2024

ਕਿਸੇ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਨੇ ਨਵਾ ਗ੍ਰੰਥੀ ਰਖਣ ਲਈ ਇਕ ਮੀਟਿੰਗ ਬੁਲਾਈ ਜਿਸ ਵਿਚ ਪ੍ਰਧਾਨ ਸਾਹਿਬ , ਸੈਕਟਰੀ , ਖਜਾਨਚੀ ਤੇ ਹੋਰ ਕਈ ਮੈਂਬਰਾਂ ਨੂੰ ਆਉਣ ਲਈ ਕਿਹਾ ਗਿਆ
ਸਾਰੇ ਸਮੇਂ ਤੋਂ ਪਹਿਲਾ ਹੀ ਆ ਕੇ ਬਹਿ ਗਏ
ਸਭ ਤੋਂ ਪਹਿਲਾ ਪ੍ਰਧਾਨ ਜੀ ਬੋਲੇ** ਹੰਜੀ ਦੱਸੋ ਫਿਰ ਗ੍ਰੰਥੀ ਕਿੱਦਾ ਦਾ ਹੋਵੇ
ਇੱਕ ਬੋਲਿਆ ਸਭ ਤੋਂ ਪਹਿਲਾ ਤਾਂ ਬਾਬਾ ਅਧਖੜ ਜਿਹੀ ਉਮਰ ਦਾ ਹੋਵੇ ਤੇ ਸਿਆਣਾ ਵੀ ਹੋਵੇ ਜਿਹਨੂੰ ਪੰਜ ਬਾਣੀਆਂ ਕੰਠ ਹੋਣ ਕੀਰਤਨ ਤੇ ਕਥਾ ਕਰ ਲੈਂਦਾ ਹੋਵੇ,,
ਫਿਰ ਦੂਜੇ ਨੂੰ ਪੁੱਛਿਆ ਗਿਆ ਓਹ ਕਹਿੰਦਾ ,, ਦੇਖੋ ਜੀ ਬਾਬੇ ਦਾ ਸਾਰਾ ਟੱਬਰ ਵਿਚ ਰਹੇ ਤਾਂ ਜੌ ਦਿਨ ਰਾਤ ਨਿਗਰਾਨੀ ਰਹਿ ਸਕੇ ਤੇ ਬਾਬਾ ਸਿਰਫ ਗੁਰਦਵਾਰੇ ਵਿਚ ਰਹਿ ਕੇ ਹੀ ਪਾਠ ਕਰੂਗਾ ਬਾਹਰ ਨਾਂ ਜਾਵੇ,,
ਫਿਰ ਤੀਜੇ ਨੂੰ ਪੁੱਛਿਆ ਤੇ ਓਹ ਕਹਿੰਦਾ ਬਾਬਾ ਤੜਕੇ 4 ਵਜੇ ਪ੍ਰਕਾਸ਼ ਕਰੇ,,ਏਦਾ ਕਰਦਿਆਂ ਕਰਦਿਆਂ ਸਭ ਨਾਲ਼ ਗੱਲ ਕੀਤੀ ਗਈ ਤੇ ਸਭ ਨੇ ਆਪਣੀ ਆਪਣੀ ਮਤ ਅਨੁਸਾਰ ਸਲਾਹਾਂ ਦਿੱਤੀਆਂ ਤੇ ਅੰਤ ਫੈਸਲਾ ਇਹ ਹੋਇਆ ਕੀ ਗ੍ਰੰਥੀ ਸਿੰਘ ਨੂੰ 7000 ਦੇਣਾ ਹੈ
ਫਿਰ ਇੱਕ ਸਿਆਣਾ ਬਜੁਰਗ ਬੋਲਿਆ 7000 ਤਾਂ ਬਹੁਤ ਘਟ ਆ
ਦੂਜਾ ਬੋਲਿਆ ,, ਲੇ ਬਾਬਿਆਂ ਨੇ ਕਰਨਾ ਈ ਕੀ ਹੁੰਦਾ ਸਵੇਰੇ 2-3 ਘੰਟੇ ਪਾਠ ਤੇ ਸ਼ਾਮੀ 1 ਘੰਟਾ ਏਨੀ ਬਹੁਤ ਆ ਫਿਰ ਬਾਬੇ ਨੂੰ ਰਹਿਣ ਨੂੰ ਵੀ ਕਮਰਾ ਦੇਣਾ ਆਟਾ ਦੇਣਾ ਹੋਰ ਪ੍ਰੋਗਰਾਮ ਵੀ ਆਉਣਗੇ ਉਪਰੋ ਵਾਧੂ ਬਣਾ ਲਿਆ ਕਰੂ,,
ਅਗਲਾ ਦਿਨ **********
ਅਗਲੇ ਦਿਨ ਇੱਕ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਇੱਕ 55ਕੁ ਸਾਲ ਦਾ ਗ੍ਰੰਥੀ ਸਾਇਕਲ ਤੇ ਆ ਗਿਆ
ਓਸ ਨੂੰ ਬੈਠਾਇਆ ਗਿਆ,, ਪ੍ਰਧਾਨ ਬੋਲਿਆ ,, ਹਾਂਜੀ ਬਾਬਾ ਜੀ ਤੁਸੀ ਕਿੰਨੀ ਦੇਰ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਓ
ਗ੍ਰੰਥੀ ਸਿੰਘ - ਜੀ ਮੈ ਪਿਛਲੇ ਤਕਰੀਬਨ 30 ਕੁ ਸਾਲ ਤੋਂ ਸੇਵਾ ਨਿਭਾ ਰਿਹਾ ਜੀ
ਬਾਬਾ ਜੀ ਪੰਜ ਬਾਣੀਆ ਕੰਠ ਨੇਂ,, ਸੈਕਟਰੀ ਬੋਲਿਆ
ਗ੍ਰੰਥੀ ਸਿੰਘ,, ਹਾਂਜੀ,,
ਬਾਬਾ ਜੀ ਬਚੇ ਕਿੰਨੇ ਨੇ
ਗ੍ਰੰਥੀ ਸਿੰਘ - ਜੀ ਮੇਰੀਆਂ 2 ਧੀਆਂ ਇੱਕ ਪੁੱਤਰ ਹੈ
ਪ੍ਰਧਾਨ ਸਾਹਿਬ ਬੋਲੇ - ਬਾਬਾ ਜੀ ਸਵੇਰੇ 4 ਵਜੇ ਪ੍ਰਕਾਸ਼ ਕਰ ਕੇ ਨਿੱਤਨੇਮ ਕਰਨਾ ਹੈ ਫਿਰ 1 ਘੰਟਾ ਕੀਰਤਨ ਕਰਨਾ ਹੈ ਤੇ ਫਿਰ 2 ਘੰਟੇ ਪ੍ਰਸ਼ਾਦ ਵਰਤਾਉਣਾ ਹੈ,,
ਸ਼ਾਮ ਨੂੰ ਰਹਿਰਾਸ ਕਰ ਕੇ ਕੀਰਤਨ ਕਰਨਾ ਹੈ ,,
ਗ੍ਰੰਥੀ ਸਿੰਘ - ਠੀਕ ਹੈ ਜੀ
ਬਾਬਾ ਜੀ ਤੁਹਾਨੂੰ ਅਸੀਂ 7000 ਰੁਪਈਆ ਦਿਆਗੇ
ਗ੍ਰੰਥੀ ਸਿੰਘ ਬੋਲਿਆ ਦੇਖੋ ਜੀ ਏਨੀ ਮਹਿੰਗਾਈ ਦਾ ਜ਼ਮਾਨਾ ਹੈ 7000 ਤਾਂ ਕੁਛ ਵੀ ਨਹੀ
ਬੱਚਿਆਂ ਦੀ ਪੜ੍ਹਾਈ, ਦਵਾਈ, ਬਿਮਾਰੀ ਠਮਰੀ ਸੋ ਖਰਚਾ ਹੁੰਦਾ 7000 ਚ ਕਿੱਥੋਂ ਪੂਰਾ ਹੋਊ,,
ਦੂਜਾ ਬੋਲਿਆ ਬਾਬਾ ਤੂੰ ਕਰਨਾ ਹੋ ਕੀ ਆ ਸਵੇਰੇ 2-3 ਘੰਟੇ ਤੇ ਸ਼ਾਮ ਨੂੰ 1 ਘੰਟਾ ਡਿਊਟੀ ਬਾਕੀ ਤਾਂ ਵੇਹਲੇ ਹੀ ਰਹਿਣਾ ,, ਫਿਰ ਆਟਾ ,ਰਾਸ਼ਨ, ਰਹਿਣ ਲਈ ਕਮਰਾ ਹੋਰ ਪ੍ਰੋਗਰਾਮ ਵੀ ਆਉਣਗੇ,,
ਅਸੀ ਤਾਂ ਏਨਾ ਹੀ ਦਿਆਗੇ ਨਹੀਂ ਤਾਂ ਅਸੀਂ ਕੋਈ ਹੋਰ ਲੱਭ ਲੇਨੈ ਆ
ਗ੍ਰੰਥੀ ਸਿੰਘ ਵਿਚਾਰਾ ਕੁੱਛ ਨਾ ਬੋਲਿਆ ਚਲੋ ਜੀ ਠੀਕ ਆ ਫਿਰ ਕਲ ਤੋਂ ਆਵਾਗਾ
ਪ੍ਰਧਾਨ ਠੀਕ ਆ ਬਾਬਾ ਜੀ,,
ਅਗਲੇ ਦਿਨ ਗਰੰਥੀ ਆਪਣਾ ਪਰਿਵਾਰ ਲੈਕੇ ਆ ਗਿਆ,,
ਓਸਨੇ ਡਿਊਟੀ ਸ਼ੁਰੂ ਕਰ ਦਿੱਤੀ ਸਵੇਰੇ 4 ਵਜੇ ਪ੍ਰਕਾਸ਼ ਕਰ ਕੇ ਪਾਠ ਕਰਿਆ ਕਰੇ ਕੀਰਤਨ ਕਰੇ ਤੇ ਜਦੋਂ ਅਨੰਦ ਸਾਹਿਬ ਦਾ ਪਾਠ ਕਰਦਾ ਸੀ ਤਾਂ ਸਾਰੀ ਕਮੇਟੀ ਤੇ ਪਿੰਡ ਵਾਲੇ ਦੌੜੇ ਆਉਂਦੇ ਸੀ,, ਫਿਰ ਆਉਂਦਿਆਂ ਓਹਦੇ ਤੇ ਰੋਹਬ ਮਾਰਨਾ ਬਾਬਾ ਤੂੰ ਫਲਾਣਾ ਨੀ ਕੀਤਾ ਤੇ ਧਿਮਕਾ ਨੀ ਕੀਤਾ ਤੇ ਤੁਰ ਜਾਣਾ
ਇੱਕ ਦਿਨ ਇੱਕ ਪਿੰਡ ਵਿਚ ਕਿਸੇ ਦੇ ਮੁੰਡੇ ਦਾ ਵਿਆਹ ਸੀ ਉਹ ਆਇਆ ,, ਪਿੰਡ ਵਿਚ ਵੱਡੀ ਕੋਠੀ,, ਕਾਰਾ ਦਾ ਮਾਲਕ ਸੀ
ਬਾਬਾ ਜੀ ਅਸੀ ਅਖੰਡ ਪਾਠ ਕਰਵਾਉਣਾ ਹੈ ਕੀ ਭੇਟਾ ਹੈ?
ਬਾਬਾ ਜੀ 6100ਰੁਪਈਆ
ਅਗੋ ਬੋਲਿਆ ਬਾਬਾ ਹੱਦ ਈ ਕਰਤੀ ਏਨੇ ਪੈਸੇ ਥੋੜੇ ਘਟ ਕਰੋ ਤੁਸੀ ਤਾਂ ਬਾਣੀ ਦਾ ਮੁੱਲ ਪਾਉਣੇ ਓ
ਗ੍ਰੰਥੀ ਸਿੰਘ ਕਹਿੰਦਾ ਚਲੋ ਕੋਈ ਨੀਂ ਤੁਸੀ 500 ਘਟ ਦੇ ਦਿਓ
ਫਿਰ ਉਹ ਬੋਲਿਆ ਬਾਬਾ ਜੀ ਸਾਰੇ ਪਾਠੀ ਵਧੀਆ ਪਾਠ ਕਰਨ ਵਾਲੇ ਹੋਣ ਕੇਸੀ ਇਸ਼ਨਾਨ ਕਰ ਕੇ ਪਾਠ ਕਰਨ,, ਤੇ ਰਾਤ ਨੂੰ ਜਾਗਣ ਲਈ ਆਵਦਾ ਸੇਵਾਦਾਰ ਲੈ ਆਇਓ ਅਸੀ ਪਾਠ ਤੋਂ ਅਗਲੇ ਦਿਨ ਸਵੇਰੇ ਬਰਾਤ ਜਾਣਾ ਅਸੀ ਨੀ ਜਾਗ ਸਕਦੇ
ਚਲੋ ਜੀ ਪਾਠ ਆਰੰਭ ਹੋ ਗਿਆ ਬਾਬਾ ਜੀ ਨੇ ਅਜੇ ੫ ਪਉੜੀਆ ਹੀ ਪੜ੍ਹਿਆ ਸੀ ਸਾਰਾ ਟੱਬਰ ਦੇਗ ਲੈਕੇ ਬਾਹਰ ਚਲਾ ਗਿਆ ਗਪਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਪਾਠੀ ਸਿੰਘ ਇਕੱਲੇ ਪਾਠ ਕਰਦੇ ਰਹੇ ਰਾਤ ਹੋਈ ਸਾਰਾ ਟੱਬਰ ਸੋ ਗਿਆ
ਜਦੋਂ ਭੋਗ ਦਾ ਦਿਨ ਆਇਆ ਫਿਰ ਰਿਸ਼ਤੇਦਾਰ ਸਾਰਾ ਟੱਬਰ ਭੋਗ ਦੇ ਸਲੋਕਾਂ ਵੇਲੇ ਆ ਕੇ ਬਹਿ ਗਿਆ,, ਤੇ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਹਿਬ ਜੀ ਦਾ ਸਰੂਪ ਗੁਰਦਵਾਰੇ ਚਲਾ ਗਿਆ
ਸ਼ਾਮ ਨੂੰ reception ਪਾਰਟੀ ਰੱਖੀ ਸੀ
ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਦਾਰੂ ਪੀ ਕੇ ਨੱਚਣ ਲੱਗੇ,, ਜੀਹਨੇ ਇਕ ਅੱਖਰ ਪਾਠ ਦਾ ਨਹੀਂ ਸੁਣਿਆ ਓਹ ਗਾਣੇ ਇੰਜ ਗਾ ਰਿਹਾ ਸੀ ਜਿਵੇਂ ਆਪ ਗਾਇਕ ਹੋਵੇ,, ਜਵਾਨ ਤਾਂ ਜਵਾਨ 80-80 ਸਾਲ ਦੇ ਬਜ਼ੁਰਗ ਵੀ ਭੰਗੜੇ ਪਾਉਂਦੇ ਹੋਏ ਨਜ਼ਰ ਆਏ,, ਡੀ, ਜੇ ਵਾਲੇ ਉੱਪਰ ਘਟ ਤੋਂ ਘਟ 10-20 ਹਜਾਰ ਪੀ ਕੇ ਸੁੱਟ ਦਿੱਤੇ ਤੇ ਜਿਹੜੇ ਬਾਕੀ ਦਿੱਤੇ ਓਹ ਅਲੱਗ,,
ਅਗਲੇ ਦਿਨ ਬਰਾਤ ਦੀ ਰਵਾਨਗੀ ਲਈ ਗੁਰਦਵਾਰੇ ਗਏ ਤੇ ਗ੍ਰੰਥੀ ਸਿੰਘ ਨੂੰ ਕਿਹਾ ਬਾਬਾ ਜੀ ਅਰਦਾਸ ਏਦਾ ਦੀ ਕਰਿਓ ਸਾਰਾ ਕੰਮ ਸੁਖ ਸ਼ਾਂਤੀ ਨਾਲ਼ ਹੋਵੇ ਕੋਈ ਵਿਘਨ ਨਾ ਪਵੇ
ਅਹ ਲਓ 100 ਰੁਪਏ ਅਰਦਾਸ ਭੇਟਾ,,
ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਤੇ ਬਰਾਤ ਰਵਾਨਾ ਹੋ ਗਈ,,
ਜਿੱਥੇ ਅਨੰਦ ਕਾਰਜ ਕਰਨੇ ਸੀ ਓਸ ਗੁਰਦਵਾਰੇ ਦੇ ਗ੍ਰੰਥੀ ਨੂੰ 10 ਵਜੇ ਦਾ ਸਮਾਂ ਦਿੱਤਾ ਸੀ ਪਰ ਪਹੁੰਚੇ 3.00 ਵਜੇ ਓਹ ਸਵੇਰ ਦਾ ਦੇਗ ਬਣਾ ਕੇ ਉਡੀਕ ਰਿਹਾ ਸੀ ਕੀ ਕਦੋਂ ਆਉਣਗੇ,,
ਅਨੰਦ ਕਾਰਜ ਵੇਲੇ ਫੇਰ ਪੰਗਾ ਪੈ ਗਿਆ
ਗ੍ਰੰਥੀ ਸਿੰਘ ਨੇ ਕਿਹਾ 2100 ਰੁਪਏ ਭੇਟਾ ਹੈ,,

ਮੁੰਡੇ ਦਾ ਪਿਓ ਬੋਲਿਆ ਬਾਬਾ ਜੀ 2100 ਏਨੇ ਪੈਸੇ ,, ਅਸੀ ਤਾਂ 1100 ਦੇਣਾ ,,
ਗ੍ਰੰਥੀ ਸਿੰਘ ਨੇ ਚੁੱਪ ਕਰ ਕੇ 1100 ਲਿਆ ਤੇ ਅਨੰਦ ਕਾਰਜ ਹੋ ਗਏ,,
ਕੁਛ ਕੂ ਸਾਲ ਬਾਅਦ ਗ੍ਰੰਥੀ ਸਿੰਘ ਨੇ ਮੋਟਰਸਾਈਕਲ ਨਵਾ ਲਿਆ,, ਤੇ ਸਾਰੇ ਸੋਚਣ ਲੱਗੇ ਬਾਬਿਆਂ ਦੀਆਂ ਮੌਜਾਂ ਨੇਂ,,
ਓਸ ਗੁਰੂ ਘਰ 15 ਸਾਲ ਡਿਊਟੀ ਕਰਨ ਤੋਂ ਬਾਅਦ ਓਸ ਨੇਂ ਆਪਣਾ ਘਰ ਬਣਾਇਆ,, ਇਹ ਗੱਲ ਕੁਛ ਬੰਦਿਆ ਤੋਂ ਜਰੀ ਨਾ ਗਈ,, ਤੇ ਅਖੀਰ ਓਸ ਨੂੰ ਬਹਾਨਾ ਬਣਾ ਕੇ ਕੱਢ ਦਿੱਤਾ ਗਿਆ ਕੇ ਇਹ ਤਾਂ ਹੇਰਾ ਫੇਰੀਆਂ ਕਰਦਾ ਸੀ ਤਾਂਹੀ ਮਕਾਨ ਬਣਾ ਲਿਆ
ਇਹ ਅੱਜ ਦਾ ਸੱਚ ਹੈ ,, ਕੌੜਾ ਜਰੂਰ ਲਗੇਗਾ ਕੁਛ ਸੂਝਵਾਨ ਹਿ ਸਮਝ ਪਾਉਣਗੇ
ਇੱਕ ਬੇਨਤੀ ਹੈ ਜੀਹਨੇ ਵੀ ਪੋਸਟ ਪੂਰੀ ਪੜ੍ਹੀ ਹੈ ਓਹ share ਜਰੂਰ ਕਰਿਓ,, ਤੇ ਗਰੰਥੀ ਸਿੰਘ ਤੇ ਰਾਗੀ ਸਿੰਘਾਂ ਦਾ ਖਿਆਲ ਰੱਖੋ ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਿੱਖੀ ਨੀ ਲੱਭਣੀ,, ਨਾਂ ਸਿੱਖ ਲਭਣੇ ਨੇਂ.

ਇਕ ਪੱਖ, ਜਿਹੜਾ ਪਿਛਲੇ ਕੁਛ ਸਮੇਂ ਤੋਂ ਗਰਦ ਹੇਠ ਆਗਿਆ,,,ਕੇ ਡਰ ਤਾਂ ਹੈ ਹੀ ਨਹੀਂ, ਬੱਸ ਮੌਕੇ ਦੀ ਤਲਾਸ਼ ਆ,,,ਮੈਂ ਮਰਾਂ ਮੇਰੇ ਪੰਜਾਬ ਲਈ, ਬੱਸ ...
16/02/2023

ਇਕ ਪੱਖ, ਜਿਹੜਾ ਪਿਛਲੇ ਕੁਛ ਸਮੇਂ ਤੋਂ ਗਰਦ ਹੇਠ ਆਗਿਆ,,,
ਕੇ ਡਰ ਤਾਂ ਹੈ ਹੀ ਨਹੀਂ, ਬੱਸ ਮੌਕੇ ਦੀ ਤਲਾਸ਼ ਆ,,,
ਮੈਂ ਮਰਾਂ ਮੇਰੇ ਪੰਜਾਬ ਲਈ, ਬੱਸ ਇਹੀ ਰੱਬ ਮੂਹਰੇ ਅਰਦਾਸ ਆ
ਵਤਨ ਵਾਪਸੀ, ਵਰੇ ਦਿਨੀਂ ਹੋਊਗੀ,,,
ਹੱਥ ਉੱਠਣ ਗੇ ਪੰਜਾਬ ਸਿਆਂ ਲਈ,,,
ਤੇ ਅੱਖ ਨਾ ਕਿਸੇ ਦੀ ਰੋਊਗੀ,,,
ਮੈਂ ਗਾਇਬ ਹਾਂ ਮਰਿਆ ਨੀ,,
ਚੁੱਪ ਹਾਂ ਡਰਿਆ ਨੀ,,
ਖੋ ਗਿਆ ਹਾਂ ਭੁੱਲਿਆ ਨੀ,,
ਨਿਸ਼ਾਨ ਓਹਦਾ ਹਜੇ ਝੁੱਲਿਆ ਨੀ,,,,
ਬਾਈ ਦੀਪ ਸਿਆਂ,,,ਇਕ ਸਾਲ ਹੋਗਿਆ,,,

26/08/2020

ਇੰਜੀਨੀਅਰਿੰਗ ਕੋਰਸ ਲਈ ਦਾਖਲੇ ਦੀ ਕਾਉਂਸਲਿੰਗ ਮਿਤੀ ੨੭ august ੨੦੨੦ ਤਕ ਦੀ ਹੈ,,
ptu.ac.in
gndec.ac.in
ਤੇ ਜਾਕੇ ਕਾਊਂਸਲਿੰਗ ਭਰ ਸਕਦੇ ਨੇ ਕਾਊਂਸਲਿੰਗ ਫੀਸ ੨੦੦੦ ਰੁਪਏ ਹੈ,, ਬਾਕੀ ਜਾਣਕਾਰੀ ਵੀਡੀਉ ਵਿਚ ਦਿੱਤੀ ਹੈ,,ਤੇ ਵਧੇਰੇ ਜਾਣਕਾਰੀ ਲਈ youtube ਚੈਨਲ ਪ੍ਰੋ. ਜਸਵਿੰਦਰ ਸਿੰਘ ਖਾਲਸਾ ਤੇ ਜਾਕੇ ਸਰਚ ਕਰ ਸਕਦੇ ਹੋ,,,
https://youtu.be/GbjZKxq1rHg
#ਦਸਵੰਧ

29/07/2020

Scholarship bare updations te kive apply krna, ohde bare jankari lai youtube channel subscribe krlo ya direct message krke puch skde o

ਕਿਰਪਾ ਕਰਕੇ ਲੋੜਵੰਦ ਬੱਚਿਆਂ ਨਾਲ ਇਹ ਕੋਲਗੇਟ ਵੱਲੋ ਦਿੱਤੀ ਜਾ ਰਹੀ ਹੈ ਸਕਾਲਰਸ਼ਿਪ ਸੇਅਰ ਕਰੋ।
ਅਖੀਰਲੀ ਤਰੀਕ - 31 ਜੁਲਾਈ 2020

https://youtu.be/E51Ggqt_rcw

09/05/2020

ਚੰਗੇ ਬਣੋ ਖੁਦ ਲਈ,,ਦੁਨੀਆ ਲਈ ਆਪੇ ਚੰਗੇ ਹੋ ਜਾਓਗੇ,,ਕਿਸੇ ਲਈ ਜਿਊਣਾ ਛੱਡੋ,,ਖੁਦ ਲਈ ਜਿਉਣ ਲੱਗੋ,,ਕਿਸੇ ਨੂੰ ਸ਼ਕਲ ਕਰਕੇ ਨਾ ਜਾਣੋ ਬਲਕਿ ਉਸਦੇ ਕੰਮਾਂ ਕਰਕੇ,, ਕੀ ਦੇਣ ਆ ਓਸਦੀ ਕੁਦਰਤ ਲਈ, ਇਨਸਾਨੀਅਤ ਲਈ,, ਸ਼ਕਲਾਂ ਢਲ ਜਾਂਦੀਆਂ ਨੇ ਪਰ ਬੰਦੇ ਦੀ ਸੀਰਤ ਨੀ ਮਰਦੀ,,

Be nice for nothing,,be good for yourself,,trust yourself,, stop judging people by their looks,,a person with a great character weighs a ton more than a celebrity having the pretiest face and all the fancy stuff but did nothing for the people around,,
Thanks for the video Singh

14/04/2020

🚩੧੩ ਅਪ੍ਰੈਲ ਵਿਸ਼ਵ ਦਸਤਾਰ ਦਿਵਸ ਨੂੰ ਸਮਰਪਿਤ🚩
(ਆਉ ਦਸਤਾਰ ਦਿਵਸ ਮਨਾਈਏ )
ਘਰ ਵਿਹਲੇ ਬੈਠੇ ਲਾਈਵ ਦਸਤਾਰਾਂ ਹੀ ਸਿੱਖ ਲਈਏ
ਅੱਜ ਜੈਦੀਪ ਸਿੰਘ ਦਸ਼ਮੇਸ਼ ਦਸਤਾਰ ਅਕੈਡਮੀ ( ਬਠਿੰਡਾ) ਤੋ
Live From fb.com/dastarsira
ਟਾਈਮ 3.30 ਵਜੇ ਸ਼ਾਮ ਰੋਜ ਨਵੇੰ ਨਵੇੰ ਦਸਤਾਰ ਕੋਚਾਂ ਨਾਲ

#ਸਰਦਾਰੀਆਂ_ਵਾਲੇ
#ਅਕਾਲ_ਚੈਨਲ_ਵਾਲੇ

ਇਕ ਰਾਸ਼ਨ ਕਿਟ ਵਿਚ ਜਰੂਰੀ ਸਮਾਨ ਜਿਹੜੇ ਖੁਦ ਜਾਕੇ ਸੇਵਾ ਕਰਨਾ ਚਾਹੁੰਦੇ ਹਨ,,,,Jehde khud ration di sewa krni chaunde ne loka tak pa...
05/04/2020

ਇਕ ਰਾਸ਼ਨ ਕਿਟ ਵਿਚ ਜਰੂਰੀ ਸਮਾਨ ਜਿਹੜੇ ਖੁਦ ਜਾਕੇ ਸੇਵਾ ਕਰਨਾ ਚਾਹੁੰਦੇ ਹਨ,,,,Jehde khud ration di sewa krni chaunde ne loka tak paunchaun lai...lodinda sman jehda ik ration kit ch painda oh is parkaar hai... For more info contact -8198057094, 9888479266

ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨਹੀਂ ਰਹੇ, ਉਹ ਇਨਸਾਨ ਜੀਹਨੇ ਧਰਮ ਨੂੰ ਦੋ ਟੁਕੜਿਆਂ ਵਿਚ ਟੁੱਟਣ ਤੋਂ ਬਚਾਇਆ ਅੱਜ ਨਹੀਂ ਰਹੇ,,ਕੁਲ ਸੰਸਾਰ ...
02/04/2020

ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨਹੀਂ ਰਹੇ, ਉਹ ਇਨਸਾਨ ਜੀਹਨੇ ਧਰਮ ਨੂੰ ਦੋ ਟੁਕੜਿਆਂ ਵਿਚ ਟੁੱਟਣ ਤੋਂ ਬਚਾਇਆ ਅੱਜ ਨਹੀਂ ਰਹੇ,,ਕੁਲ ਸੰਸਾਰ ਨੂੰ ਇਹ ਘਾਟਾ ਕਦੇ ਪੂਰਾ ਨੀ ਹੋਣਾ,,,

Address


Telephone

+918198057094

Website

Alerts

Be the first to know and let us send you an email when Dasvandh posts news and promotions. Your email address will not be used for any other purpose, and you can unsubscribe at any time.

Contact The Organization

Send a message to Dasvandh:

Shortcuts

  • Want your organization to be the top-listed non profit organization?

Share