Ambedkar Force Punjab

Ambedkar Force Punjab The Baba Shiab Ambedkar Force Working Since 2006 in Tanda And Hoshiarpur...Educate...Organise...Ag

।। 17ਵੀਂ ਕਿਤਾਬੀ ਪ੍ਰਤੀਯੋਗਤਾ ।।ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਅਤੇ ਮਿਸ਼ਨ ਨ...
03/08/2026

।। 17ਵੀਂ ਕਿਤਾਬੀ ਪ੍ਰਤੀਯੋਗਤਾ ।।

ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੀ

ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਅਤੇ ਮਿਸ਼ਨ ਨੂੰ ਘਰ ਘਰ ਤੱਕ ਹਰ ਵਿਦਿਆਰਥੀ ਤੱਕ ਪਹੁੰਚਾਉਣ ਲਈ
ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 30 ਅਗਸਤ 2026 ਦਿਨ ਐਤਵਾਰ ਨੂੰ ਕਿਤਾਬੀ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ।
ਸੋ ਆਪ ਸਭਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਸ ਕਿਤਾਬੀ ਪ੍ਰਤੀਯੋਗਤਾ ਵਿੱਚ ਜ਼ਰੂਰ ਹਿੱਸਾ ਲਉ ਜੀ ਤਾਂ ਜੋ ਬਾਬਾ ਸਾਹਿਬ ਜੀ ਦੇ ਸੁਪਨੇ ਨੂੰ ਸਾਕਾਰ ਕਰ ਸਕੀਏ।।
ਕਿਤਾਬੀ ਪ੍ਰਤੀਯੋਗਤਾ ਨੂੰ ਲੈ ਕੇ ਹਲਕਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 2 ਸੈਂਟਰ ਬਣਾਏ ਗਏ ਹਨ

1. ਡਾਕਟਰ ਭੀਮ ਰਾਓ ਅੰਬੇਡਕਰ ਕਲੱਬ ਰਜਿ ਦਸਮੇਸ਼ ਨਗਰ ਟਾਂਡਾ-ਹੁਸ਼ਿਆਰਪੁਰ
2. ਡਾਕਟਰ ਭੀਮ ਰਾਓ ਅੰਬੇਡਕਰ ਯੂਥ ਕਲੱਬ ਰਜਿ ਜੌੜਾ - ਹੁਸ਼ਿਆਰਪੁਰ
ਜਿਹੜੇ ਵਿਦਿਆਰਥੀਆਂ ਨੂੰ ਕਿਤਾਬੀ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਲਈ ਕਿਤਾਬ ਚਾਹੀਦੀ ਹੈ,
ਉਹ ਸਾਡੇ ਨਾਲ ਸੰਪਰਕ ਕਰ ਲੈਣ ਜੀ
ਕਿਤਾਬ ਦੀ ਕੀਮਤ 50 ਰੁਪਏ ਹੈ ਅਤੇ ਇਨਾਮਾਂ ਦਾ ਵੇਰਵਾ ਕਿਤਾਬ ਵਿੱਚ ਵਿਸਥਾਰ ਸਹਿਤ ਦਿੱਤਾ ਗਿਆ ਹੈ।।
ਧੰਨਵਾਦ ਜੀ

31/07/2026
।। ਸ਼ਹੀਦ ਊਧਮ ਸਿੰਘ ਜੀ ।।ਸ਼ਹੀਦ ਊਧਮ ਸਿੰਘ ਜੀ ਦੀ 86ਵੀਂ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ਕਰਦੇ ਹਾਂ ਪੰਜਾਬ ਦਾ ਯੋਧਾ ਮਰਦ ਜਿਸਨੇ 13 ਅਪ੍ਰੈ...
31/07/2026

।। ਸ਼ਹੀਦ ਊਧਮ ਸਿੰਘ ਜੀ ।।

ਸ਼ਹੀਦ ਊਧਮ ਸਿੰਘ ਜੀ ਦੀ 86ਵੀਂ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ਕਰਦੇ ਹਾਂ
ਪੰਜਾਬ ਦਾ ਯੋਧਾ ਮਰਦ ਜਿਸਨੇ 13 ਅਪ੍ਰੈਲ 1919 ਨੂੰ ਹੋਏ ਜਲਿਆਂਵਾਲੇ ਬਾਗ਼ ਹੱਤਿਆ ਕਾਂਡ ਦਾ ਬਦਲਾ ਲੈਣ ਲਈ ਸੌਂਹ ਖਾਧੀ ਸੀ।
ਆਪਣੀ ਸੌਂਹ ਨੂੰ 21 ਸਾਲ ਬਾਅਦ ਪੂਰਾ ਕਰਕੇ ਇਤਿਹਾਸ ਦੀ ਸਿਰਜਣਾ ਕੀਤੀ ਸੀ।
ਇਤਿਹਾਸ ਸਦਾ ਰੱਖੇਗਾ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ।।

💙ਜੈ ਭੀਮ ਜੈ ਭਾਰਤ ਜੀ💙

30/07/2026

Jai Bhim ale💙

।। 4th ਮਹੀਨੇਵਾਰ ਵਾਲੀਵਾਲ ਟੂਰਨਾਂਮੈਂਟ ।। ਇਸ ਵਾਰ ਚੌਥਾ ਮਹੀਨੇਵਾਰ ਵਾਲੀਵਾਲ ਟੂਰਨਾਮੈਂਟਕ੍ਰਾਂਤੀਕਾਰੀ ਯੋਧੇ ਸ਼ਹੀਦ ਊਧਮ ਸਿੰਘ ਜੀ ਦੀ 86ਵੀਂ ...
26/07/2026

।। 4th ਮਹੀਨੇਵਾਰ ਵਾਲੀਵਾਲ ਟੂਰਨਾਂਮੈਂਟ ।।


ਇਸ ਵਾਰ
ਚੌਥਾ ਮਹੀਨੇਵਾਰ ਵਾਲੀਵਾਲ ਟੂਰਨਾਮੈਂਟ
ਕ੍ਰਾਂਤੀਕਾਰੀ ਯੋਧੇ
ਸ਼ਹੀਦ ਊਧਮ ਸਿੰਘ ਜੀ ਦੀ 86ਵੀਂ ਸ਼ਹਾਦਤ ਨੂੰ ਸਮਰਪਿਤ
ਪਿੰਡ ਜੌੜਾ ਵਿਖੇ ਕਰਵਾਇਆ ਜਾ ਰਿਹਾ ਹੈ,

ਆਪ ਸਭਨਾਂ ਨੂੰ ਜੀ ਆਇਆਂ ਜੀ,
ਖਿਡਾਰੀਆਂ ਨੂੰ ਬੇਨਤੀ ਹੈ ਇਸ ਟੂਰਨਾਮੈਂਟ ਵਿੱਚ ਆਪਣੀ ਟੀਮ ਸਮੇਤ ਜ਼ਰੂਰ ਸ਼ਾਮਿਲ ਹੋਣਾ ਜੀ।।

ਨੌਜਵਾਨ ਵੀਰ ਨਸ਼ਿਆਂ ਤੋਂ ਦੂਰ ਰਹਿਣ,
ਸਿਹਤ ਵੱਲ ਧਿਆਨ ਦੇਣ,
ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ,
ਖੇਡਾਂ ਪ੍ਰਤੀ ਉਤਸ਼ਾਹਿਤ ਹੋਣ,
ਪੜਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਪਿਆਰ ਕਰਨ ਅਤੇ ਉਤਸ਼ਾਹਿਤ ਕਰਨ ।

ਅਸੀਂ ਆਪਣੀਆ ਕੋਸ਼ਿਸ਼ਾਂ ਖੇਡਾਂ ਅਤੇ ਪੜ੍ਹਾਈ ਪ੍ਰਤੀ ਜਾਰੀ ਰੱਖਾਂਗੇ ।।
ਵੱਲੋਂ:- ਡਾਕਟਰ ਭੀਮ ਰਾਓ ਅੰਬੇਡਕਰ ਯੂਥ ਕਲੱਬ ਰਜਿ ਜੌੜਾ ਅਤੇ ਸਮੂਹ ਨਗਰ ਨਿਵਾਸੀ

ਨੋਟ:- ਟੂਰਨਾਮੈਂਟ ਦੀਆਂ ਸ਼ਰਤਾਂ ਪੋਸਟਰ ਵਿੱਚ ਲਿਖੀਆਂ ਗਈਆਂ ਹਨ...
ਜੈ ਭੀਮ ਜੈ ਭਾਰਤ ਜੀ 💙

।। ਮਹਾਰਾਣੀ ਫੂਲਨ ਦੇਵੀ ਜੀ ।।ਅੱਜ ਦੇ ਦਿਨ 25 ਜੁਲਾਈ 2001 ਨੂੰ ਨਵੀਂ ਦਿੱਲੀ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ,ਮਹਾਰਾਣੀ ਫੂਲਨ ਦੇਵੀ ...
25/07/2026

।। ਮਹਾਰਾਣੀ ਫੂਲਨ ਦੇਵੀ ਜੀ ।।

ਅੱਜ ਦੇ ਦਿਨ
25 ਜੁਲਾਈ 2001 ਨੂੰ ਨਵੀਂ ਦਿੱਲੀ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ,
ਮਹਾਰਾਣੀ ਫੂਲਨ ਦੇਵੀ ਜੀ ਦਾ,
ਅੱਜ 25 ਜੁਲਾਈ 2026 ਨੂੰ ਉਹਨਾਂ ਦੀ 25ਵੀਂ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ਕਰਦੇ ਹਾਂ...

ਫੂਲਨ ਦੇਵੀ ਜੀ ਇੱਕ ਆਮ ਔਰਤ ਤੋਂ ਕਿਵੇਂ ਡਾਕੂ ਕਿਵੇਂ ਡਾਕੂ ਤੋਂ ਸਾਂਸਦ ਅਤੇ ਕਿਵੇਂ ਸਾਂਸਦ ਤੋਂ ਮਹਾਰਾਣੀ ਬਣਦੀ ਹੈ,
ਇਤਿਹਾਸ ਪੜ੍ਹਨ ਦੀ ਲੋੜ ਹੈ,

ਸਭ ਨੂੰ ਇਹ ਪਤਾ ਹੈ ਕਿ ਫੂਲਨ ਦੇਵੀ ਨੇ 22 ਠਾਕਰਾਂ ਨੂੰ ਇੱਕ ਲਾਈਨ ਚ ਖੜ੍ਹੇ ਕਰਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਦਿੱਤਾ ਸੀ,
ਪਰ
ਮਾਰਿਆ ਕਿਉਂ ਇਹ ਸਭਨਾਂ ਨੂੰ ਨਹੀਂ ਪਤਾ ਇਸ ਲਈ ਇਤਿਹਾਸ ਨੂੰ ਖੁਦ ਪੜਨਾਂ ਬਹੁਤ ਜ਼ਰੂਰੀ ਹੈ,

ਮਾਰਨ ਦਾ ਕਾਰਨ ਇਹ ਸੀ ਕਿ
ਲਗਭਗ 21 ਦਿਨ ਠਾਕਰ ਸਮਾਜ ਦੇ ਲੋਕਾਂ ਨੇ ਫੂਲਨ ਦੇਵੀ ਦਾ ਲਗਾਤਾਰ ਬਲਾਤਕਾਰ ਕੀਤਾ ਸੀ,
ਇਸ ਲਈ ਇਸ ਮਹਾਨ ਔਰਤ ਨੇ ਆਪਣਾ ਬਦਲਾ ਆਪਣੀ ਹੱਥੀਂ ਲਿਆ।
ਜੋ ਕਿ ਭਾਰਤ ਦੇਸ਼ ਦਾ ਇਤਿਹਾਸਕ ਬਦਲਾ ਹੈ ਇੱਕ ਆਮ ਔਰਤ ਵੱਲੋਂ ਇੱਦਾ ਬਦਲਾ ਲੈਣਾ।।
ਬਾਕੀ
ਫੂਲਨ ਦੇਵੀ ਜੀ ਦਾ ਸਾਰਾ ਇਤਿਹਾਸ ਪੜ੍ਹਨ ਲਈ ਉਹਨਾਂ ਨਾਲ ਸੰਬੰਧਿਤ ਕਿਤਾਬਾਂ ਪੜੋ ਜਾਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।।

ਅਸੀਂ ਅੱਜ ਦੇ ਦਿਨ ਨੂੰ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਔਰਤ ਜੋ ਔਰਤਾਂ ਦੇ ਹੱਕਾ ਲਈ ਅਤੇ ਜ਼ੁਲਮ ਵਿਰੁੱਧ ਲੜਦੀ ਸੀ ਉਸਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।।

💙ਜੈ ਭੀਮ ਜੈ ਭਾਰਤ ਜੀ💙

21/07/2026

17th Book Compitition at 30 August 2026💙
#

13/07/2026

Third Volleyball Tournament 💙

10/07/2026

Jai Bhim ale💙

06/07/2026

Sadhu Sadhu Sadhu 💙💙💙

Address

Tanda
Tanda

Telephone

+919878207198

Website

Alerts

Be the first to know and let us send you an email when Ambedkar Force Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Ambedkar Force Punjab:

Shortcuts

Share