Punjab Punjabi Punjabiyat

Punjab Punjabi Punjabiyat ਪੰਜਾਬ ਪੰਜਾਬੀ ਪੰਜਾਬੀਅਤ

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੁੱਢਾ ਦਰਿਆ ਪੁਨਰ ਸੁਰਜੀਤੀ ਪ੍ਰੋਜੈਕਟ ਦੀ ਕੀਤੀ ਸਮੀਖਿਆ; ਅਧਿਕਾਰੀਆਂ ਨੂੰ ਦਰਿਆ ਵਿੱਚ ਗੋਬਰ/ਉਦਯੋਗਿਕ ਗੰਦਾ ਪਾ...
22/02/2026

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੁੱਢਾ ਦਰਿਆ ਪੁਨਰ ਸੁਰਜੀਤੀ ਪ੍ਰੋਜੈਕਟ ਦੀ ਕੀਤੀ ਸਮੀਖਿਆ; ਅਧਿਕਾਰੀਆਂ ਨੂੰ ਦਰਿਆ ਵਿੱਚ ਗੋਬਰ/ਉਦਯੋਗਿਕ ਗੰਦਾ ਪਾਣੀ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼ |

ਬੁੱਢੇ ਦਰਿਆ ਨੂੰ ਸਾਫ਼ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ਨੀਵਾਰ ਨੂੰ ਸ਼ਹਿਰ ਦੇ ਦੌਰੇ ਦੌਰਾਨ ਬੁੱਢਾ ਦਰਿਆ ਪੁਨਰ ਸੁਰਜੀਤੀ ਪ੍ਰੋਜੈਕਟ ਦਾ ਜਾਇਜ਼ਾ ਲਿਆ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਸਮੇਤ ਹੋਰ ਅਧਿਕਾਰੀਆਂ ਦੇ ਨਾਲ, ਰਾਜਪਾਲ ਕਟਾਰੀਆ ਨੇ ਤਾਜਪੁਰ ਰੋਡ 'ਤੇ 'ਸੰਗਤ ਘਾਟ' ਨੇੜੇ ਬੁੱਢੇ ਦਰਿਆ ਸਾਈਟ ਅਤੇ ਤਾਜਪੁਰ ਰੋਡ ਡੇਅਰੀ ਕੰਪਲੈਕਸ ਵਿੱਚ ਐਫਲੂਐਂਟ ਟ੍ਰੀਟਮੈਂਟ ਪਲਾਂਟ (ਈ.ਟੀ.ਪੀ) ਦਾ ਵੀ ਨਿਰੀਖਣ ਕੀਤਾ।

ਰਾਜਪਾਲ ਕਟਾਰੀਆ ਨੇ ਤਾਜਪੁਰ ਰੋਡ 'ਤੇ 'ਸੰਗਤ ਘਾਟ' ਨੇੜੇ ਬੁੱਢੇ ਦਰਿਆ ਵਿੱਚ ਰਾਜ ਸਭਾ ਮੈਂਬਰ ਸੀਚੇਵਾਲ ਅਤੇ ਹੋਰ ਅਧਿਕਾਰੀਆਂ ਨਾਲ ਕਿਸ਼ਤੀ ਦੀ ਯਾਤਰਾ ਕੀਤੀ। ਸੰਗਤ ਘਾਟ ਐਮ.ਪੀ ਸੀਚੇਵਾਲ ਦੁਆਰਾ ਚੱਲ ਰਹੀ 'ਕਾਰ ਸੇਵਾ' ਅਧੀਨ ਸਥਾਪਿਤ ਕੀਤਾ ਗਿਆ ਹੈ।

ਇਸ ਤੋਂ ਬਾਅਦ, ਰਾਜਪਾਲ ਕਟਾਰੀਆ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਵਿੱਚ ਬੁੱਢਾ ਦਰਿਆ ਪੁਨਰ ਸੁਰਜੀਤੀ ਪ੍ਰੋਜੈਕਟ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਕੀਤੀ ਜਿਸ ਵਿੱਚ ਐਮ.ਪੀ ਸੀਚੇਵਾਲ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਡੀ.ਸੀ ਹਿਮਾਂਸ਼ੂ ਜੈਨ, ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ, ਪੀ.ਪੀ.ਸੀ.ਬੀ, ਸੀਵਰੇਜ ਬੋਰਡ, ਮਿੱਟੀ ਸੰਭਾਲ ਵਿਭਾਗ ਆਦਿ ਦੇ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

ਰਾਜਪਾਲ ਕਟਾਰੀਆ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਲਈ ਨਿਯਮਤ ਸਮੀਖਿਆ ਮੀਟਿੰਗਾਂ ਕਰ ਰਹੇ ਹਨ ਕਿ ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਦੀਆਂ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦਰਿਆ ਵਿੱਚ ਗੋਬਰ ਅਤੇ ਉਦਯੋਗਿਕ ਗੰਦਾ ਪਾਣੀ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਰਾਜਪਾਲ ਨੇ ਅੱਗੇ ਕਿਹਾ ਕਿ ਦਰਿਆ ਇਤਿਹਾਸਕ ਅਤੇ ਧਾਰਮਿਕ ਮਹੱਤਵ ਵੀ ਰੱਖਦਾ ਹੈ ਅਤੇ ਕਿਸੇ ਨੂੰ ਵੀ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਹ ਦੱਸਦੇ ਹੋਏ ਕਿ ਜ਼ਮੀਨੀ ਪੱਧਰ 'ਤੇ ਪ੍ਰਗਤੀ ਦੇਖੀ ਗਈ ਹੈ, ਰਾਜਪਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿੱਥੇ ਵੀ ਲੋੜ ਹੋਵੇ, ਉਲੰਘਣਾ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਿਆ ਜਾਵੇ।

ਬੁੱਢੇ ਦਰਿਆ ਵਿੱਚ ਪ੍ਰਦੂਸ਼ਣ ਘਟਾਉਣ ਲਈ ਵਸਨੀਕਾਂ ਨੂੰ ਅਧਿਕਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ, ਰਾਜਪਾਲ ਕਟਾਰੀਆ ਨੇ ਕਿਹਾ ਕਿ ਉਹ ਨਿਯਮਤ ਤੌਰ 'ਤੇ ਪ੍ਰਗਤੀ ਦੀ ਨਿਗਰਾਨੀ ਕਰ ਰਹੇ ਹਨ।

ਸੁਲਤਾਨਪੁਰ ਲੋਧੀ ਮੰਡ ਦੇ ਇਲਾਕੇ ਜਿੱਥੇ ਛੇ ਮਹੀਨੇ ਪਹਿਲਾਂ ਅਗਸਤ ਚ ਤਬਾਹੀ ਦਾ ਮੰਜ਼ਰ ਸੀ, ਖੇਤ ਰੇਤ ਨਾਲ ਢੱਕੇ ਪਏ ਸਨ, ਕਿਸਾਨਾਂ ਦੀਆਂ ਅੱਖਾਂ ਵਿ...
22/02/2026

ਸੁਲਤਾਨਪੁਰ ਲੋਧੀ ਮੰਡ ਦੇ ਇਲਾਕੇ ਜਿੱਥੇ ਛੇ ਮਹੀਨੇ ਪਹਿਲਾਂ ਅਗਸਤ ਚ ਤਬਾਹੀ ਦਾ ਮੰਜ਼ਰ ਸੀ, ਖੇਤ ਰੇਤ ਨਾਲ ਢੱਕੇ ਪਏ ਸਨ, ਕਿਸਾਨਾਂ ਦੀਆਂ ਅੱਖਾਂ ਵਿੱਚ ਬੇਬਸੀ ਸੀ… ਅੱਜ ਉਹੀ ਧਰਤੀ ਸੰਗਤ ਦੀ ਨਿਸ਼ਕਾਮ ਸੇਵਾ ਅਤੇ ਸਹਿਯੋਗ ਨਾਲ ਫਿਰ ਫਸਲਾਂ ਦੀ ਹਰਿਆਲੀ ਨਾਲ ਲਹਿਰਾ ਰਹੀ ਹੈ। 🌾
MP ਸੰਤ ਸੀਚੇਵਾਲ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਿਛਲ਼ੇ ਕਈ ਮਹੀਨਿਆਂ ਤੋਂ ਇਸ ਇਲਾਕੇ ਵਿੱਚ ਕਿਸਾਨਾਂ ਦੇ ਖੇਤ ਪੱਧਰੇ ਕਰਨ ਦੀ ਚੱਲ ਰਹੀ ਕਾਰਸੇਵਾ ਸਦਕਾ ਨਵੰਬਰ ਮਹੀਨੇ ਦੌਰਾਨ 200–250 ਏਕੜ ਦੇ ਕਰੀਬ ਖੇਤਾਂ ਵਿੱਚ ਬੀਜੀ ਕਣਕ ਨੇ ਕਿਸਾਨਾਂ ਦੀਆਂ ਉਮੀਦਾਂ ਨੂੰ ਜਨਮ ਦਿੱਤਾ ਸੀ, ਅਤੇ ਜਿਹੜੇ ਕਿਸਾਨ ਉਸ ਵੇਲੇ ਰਹਿ ਗਏ ਸਨ, ਹੁਣ ਉਹਨਾਂ ਦੇ ਖੇਤ ਪੱਧਰੇ ਕਰਕੇ ਉਥੇ ਅੱਜ ਮੱਕੀ ਦੀ ਬਿਜਾਈ ਦੀ ਸ਼ੁਰੂਆਤ ਹੋ ਚੁੱਕੀ ਹੈ। 50 ਏਕੜ ਦੇ ਕਰੀਬ ਛੋਟੇ ਕਿਸਾਨਾਂ ਦੀ ਧਰਤੀ ਹੁਣ ਮੁੜ ਫਸਲ ਬੀਜਣ ਲਈ ਤਿਆਰ ਹੈ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ 40 ਮੁਕਤਿਆਂ  ਦੀ ਪਵਿੱਤਰ ਯਾਦ ਵਿੱਚ ਮਹਾਨ ਨਗਰ ਕੀਰਤਨ …..
16/01/2026

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ 40 ਮੁਕਤਿਆਂ ਦੀ ਪਵਿੱਤਰ ਯਾਦ ਵਿੱਚ ਮਹਾਨ ਨਗਰ ਕੀਰਤਨ …..

16/01/2026

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ 40 ਮੁਕਤਿਆਂ ਦੀ ਪਵਿੱਤਰ ਯਾਦ ਵਿੱਚ ਮਹਾਨ ਨਗਰ ਕੀਰਤਨ

08/01/2026

ਪ੍ਰਦੂਸ਼ਣ ਨੂੰ ਜੜੋਂ ਮੁਕਾਈਏ ਸੀਚੇਵਾਲ ਮਾਡਲ ਅਪਣਾਈਏ, ਸੀਚੇਵਾਲ ਮਾਡਲ ਤਹਿਤ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਚਕਰ ਦਾ ਹੋਇਆ ਵਿਕਾਸ ਕਾਰਜ …..

ਵਾਤਾਵਰਣ ਲਈ ਦਿਨ ਰਾਤ ਇੱਕ ਕਰਨ ਵਾਲੇ ਸੰਤ ਸੀਚੇਵਾਲ ਦਾ ਅਕਸ ਖਰਾਬ ਕਰਨ ਦੀ ਕੌਝੀ ਸਾਜਿਸ ਕਰਨ ਵਾਲਿਆਂ ਵੱਲੋਂ ਸੋਸਲ ਮੀਡੀਆ ਤੇ ਪੁੱਛੇ ਕੁਝ ਸਵਾਲਾ...
02/01/2026

ਵਾਤਾਵਰਣ ਲਈ ਦਿਨ ਰਾਤ ਇੱਕ ਕਰਨ ਵਾਲੇ ਸੰਤ ਸੀਚੇਵਾਲ ਦਾ ਅਕਸ ਖਰਾਬ ਕਰਨ ਦੀ ਕੌਝੀ ਸਾਜਿਸ ਕਰਨ ਵਾਲਿਆਂ ਵੱਲੋਂ ਸੋਸਲ ਮੀਡੀਆ ਤੇ ਪੁੱਛੇ ਕੁਝ ਸਵਾਲਾਂ ਦੇ ਜਵਾਬ ਮੇਰੇ ਵੱਲੋਂ, ਥੱਲੇ ਮੇਰੇ ਸਵਾਲ ਵੀ ਨੇ

1.. ਪਹਿਲਾ ਸਵਾਲ ਬੁਢੇ ਦਰਿਆ ਵਿੱਚ ਡਿੱਗਦੇ ਤਿੰਨ ਪਾਇਪਾਂ ਬਾਰੇ
ਜਵਾਬ ਃ ਪਹਿਲਾਂ ਜਾਣੋ ਇਹ ਤਿੰਨ ਪਾਇਪ ਕਿਹੜੇ ਨੇਃ ਇਹ ਤਿੰਨ ਪਾਇਪ ਸੀਈਟੀਪਜ ਦੇ ਨੇ ਭਾਵ ਕਾਮਨ ਇਫੂਲੈੰਟ ਟਰੀਟਮੈਂਟ ਪਲਾਂਟ। ਭਾਵ ਕਿ ਇੰਡਸਟਰੀਅਲ ਪਾਣੀ ਨੂੰ ਸੋਧਣ ਲਈ ਬਣੇ ਪਲਾਂਟ। ਇਹ ਟਰੀਟ ਹੋਏ ਪਾਣੀ ਨੂੰ ਬੁੱਢੇ ਦਰਿਆ ਵਿੱਚ ਸੁੱਟਦੇ ਨੇ ਪਰ ਇਹ ਵੀ ਯਿਕਰਯੋਗ ਹੈ ਕਿ ਕਰੋੜਾਂ ਰੁਪਏ ਦੇ ਬਣੇ ਇਹ ਪਲਾਂਟ ਨਿਰਧਾਰਿਤ ਮਾਪਦੰਡ ਪੈਰਾਮੀਟਰ ਪੂਰੇ ਨਹੀ ਕਰਦੇ । ਇਹ ਪਲਾਂਟ ਪਿਛਲੇ 3-4 ਸਾਲ ਪਹਿਲਾਂ ਹੀ ਚਾਲੂ ਹੋਏ ਨੇ । ਉਸ ਤੋਂ ਪਹਿਲਾਂ ਬਿਨਾ ਕਿਸੇ ਕਾਮਨ ਟਰੀਟਮੈਂਟ ਦੇ ਪਾਣੀ ਸਿੱਧਾ ਹੀ ਬੁੱਢੇ ਦਰਿਆ ਵਿੱਚ ਜਾਂਦਾ ਸੀ । ਸਵਾਲ ਪੁੱਛਣਾ ਬਣਦਾ ਹੈ ਕਿ ਦਹਾਕਿਆ ਤੋਂ ਬਿਨਾ ਟਰੀਟ ਕੀਤਾ ਪਾਣੀ ਪੈਂਦਾ ਰਿਹਾ ਜਿੰਮੇਵਾਰੀ ਕਿਸਦੀ ਸੀ? ਅਤੇ ਹੁਣ ਜੋ ਬਿਨਾ ਸਹੀ ਮਾਪਦੰਡ ਤੋਂ ਪਾਣੀ ਪੈ ਰਿਹਾ ਹੈ ਤਾਂ ਇਸ ਦੀ ਜਿੰਮੇਵਾਰੀ ਕਿਸਦੀ ਹੈ ? ਸੰਤ ਸੀਚੇਵਾਲ ਦਾ ਸਟੈਂਡ ਬਹੁਤ ਸਪੱਸਟ ਹੈ ਸੁਰੂ ਤੋਂ ਹੀ ਜਦ ਤੋਂ ਪਵਿਤਰ ਵੇਂਈ ਦੀ ਸੇਵਾ ਸੁਰੂ ਹੋਈ ਅਤੇ ਹੁਣੇ ਅੱਖਰ ਚੈਨਲ ਤੇ ਹੋਰ ਕਈ ਚੈਨਲਾ ਤੇ ਇੰਟਰਵਿਊ ਵਿੱਚ ਵੀ ਕਲੀਅਰ ਕੀਤਾ ਹੈ ਕਿ ਟਰੀਟਡ ਪਾਣੀ ਭਾਵੇ ਉਹ ਨਿਸਚਤ ਮਾਪਦੰਡ ਪੂਰੇ ਵੀ ਕਰੇ ਤਾਂ ਵੀ ਦਰਿਆ ਵਿੱਚ ਨਹੀ ਪੈਣਾ ਚਾਹੀਦਾ ਕਿਉਂ ਕਿ ਲੋਕ ਇਸ ਪਾਣੀ ਨੂੰ ਪੀਂਦੇ ਹਨ । ਬਾਕੀ ਜੋ ਗੰਦਾ ਪਾਣੀ ਬਿਨਾ ਟਰੀਟ ਹੋਣ ਤੋਂ ਪੈਂਦਾ ਰਿਹਾ ਤੇ ਹੁਣ ਅੰਸਿਕ ਟਰੀਟ ਹੋ ਕੇ ਪੈ ਰਿਹਾ ਇਹ ਸਵਾਲ ਦਾ ਜਵਾਬ ਸੰਤ ਸੀਚੇਵਾਲ ਨਹੀ ਪੀਪੀਸੀਬੀ ਦੇਵੇ, ਲੁਧਿਆਣਾ ਡੀਸੀ ਦੇਵੇ ਜਾਂ ਪੰਜਾਬ ਸਰਕਾਰ ਦਾ ਵਾਤਾਵਰਣ ਵਿਭਾਗ ਦੇਵੇ । ਤੁਸੀ ਤਾਂ ਦਿਨ ਰਾਤ ਸਫਾਈ ਕਰਨ ਵਾਲੇ ਨੂੰ ਹੀ ਕਟਿਹਰੇ ਵਿੱਚ ਖੜਾ ਕਰਨ ਦੀ ਕੋਝੀ ਸ਼ਾਜਿਸ ਕਰ ਰਹੇ ਹੋ ਅਤੇ ਅਸਲ ਜਿੰਮੇਵਾਰ ਦੋਸੀਆਂ ਨੂੰ ਪਰਦੇ ਪਿੱਛੇ ਕਰ ਰਹੇ ਹੋ?ਬਤੌਰ NGT ਦੀ ਕਮੇਟੀ ਟਰੀਟਮੈਂਟ ਪਲਾਟ ਨਵੇ ਲੱਗਣ, ਚੱਲ ਰਹੇ ਪਲਾਟਾਂ ਦੀ ਸਥਿਤੀ , ਸਾਲਿਡ ਵੇਸਟ, ਪਾਣੀ ਦੀ ਮੁੜ ਵਰਤੋੰ ਆਦਿ ਰਿਪੋਰਟਓ ਅੇਨ ਜੀ ਟੀ ਨੂੰ ਭੇਜੀਆਂ ਗਈਆ। ਕੋਰਟ ਦੇ ਆਰਡਰ ਤੁਸੀ ਦੱਸ ਰਹੇ ਹੋ ਪ੍ਰਸ਼ਾਸਨ ਨੇ ਲਾਗੂ ਨਹੀ ਕੀਤੇ ਅਤੇ ਕੋਰਟ ਵਿੱਚ ਫਿਰ ਕੇਸ ਚੱਲ ਰਿਹਾ। ਕੀ ਰਾਜ ਸਭਾ ਮੈਬਰ ਦੀ ਤਾਕਤ ਕੋਰਟ ਦੇ ਹੁਕਮਾ ਨਾਲੋ ਵੱਧ ਹੈ?

2. ਦੂਜਾ ਸਵਾਲ ਕੀ ਇਹ ਪਾਣੀ ਖੇਤੀ ਲਈ ਵਰਤਣਯੋਗ ਹੈ ?
ਇਸਦਾ ਜਵਾਬ ਵੀ ਸਬੰਧਿਤ ਮਹਿਕਮਾ ਦੇਵੇ। ਸੰਤ ਸੀਚੇਵਾਲ ਦਾ ਵਿਚਾਰ ਹੈ ਕਿ ਇਹ ਪਾਣੀ ਇੰਡਸਟਰੀ ਮੁੜ ਵਰਤੇ ਜਾਂ ਖੇਤੀ ਲਈ ਵਰਤਿਆ ਜਾਵੇ ਪਰ ਸਹੀ ਮਾਪਦੰਡ ਹੋਣ ਤੇ । ਦਰਿਆ ਵਿੱਚ ਕਿਸੇ ਕੀਮਤ ਤੇ ਨਾ ਪਵੇ ਕਿਉਂ ਕਿ ਖੇਤੀ ਲਈ ਵਰਤਣਯੋਗ ਬਣਾਉਣਾ ਸੰਭਵ ਹੈ ਪਰ ਪੀਣ ਯੋਗ ਬਣਾਉਣਾ ਸੰਭਵ ਨਹੀ ।

3. ਸਵਾਲ ਪੰਜਾਬ ਸਰਕਾਰ ਨੇ ਪ੍ਰਪੋਜਲ ਰਿਜੈਕਟ ਕੀਤੀ ਕਿ ਪਾਣੀ ਖੇਤੀ ਨੂੰ ਨਹੀ ਲਾਉਣਾ ਅਤੇ ਐਫੀਡੇਵਿਟ ਨਹੀ ਦਿੱਤਾ ਕਿ ਕੈਮੀਕਲ ਫਸਲ ਵਿੱਚ ਨਹੀ ਜਾਵੇਗਾ ?
ਕੀ ਪੰਜਾਬ ਸਰਕਾਰ ਨੇ ਇਹ ਐਫੀਡੇਵਿਟ ਦਿੱਤਾ ਸੀ ਕਿ ਇਹ ਕੈਮੀਕਲ ਬੁੱਢੇ ਦਰਿਆ ਰਾਹੀ ਲੋਕਾਂ ਦੇ ਪੀਣ ਵਾਲੇ ਪਾਣੀ ਵਿੱਚ ਨਹੀ ਜਾਣਗੇ । ਜੇਕਰ ਸਰਕਾਰ ਇਹ ਸਮਝਦੀ ਹੈ ਕਿ ਇਹ ਖੇਤੀ ਲਾਇਕ ਵੀ ਟਰੀਟ ਨਹੀ ਹੋ ਸਕਦਾ ਤਾਂ ਪੀਣ ਵਾਲੇ ਪਾਣੀ ਵਿੱਚ ਮਿਲਾਉਣਾ ਕਿਵੇ ਠੀਕ ਲੱਗ ਗਿਆ । ਜੇ ਖੇਤੀ ਲਈ ਨਹੀ ਵੀ ਲਾਉਣਾ ਤਾਂ ਇਸਦਾ ਬਦਲ ਇੰਡਸਟਰੀ ਵਰਤੇ ਜਾਂ ਹੋਰ ਲੱਭਣਾ ਤੇ ਜਵਾਦੇਹੀ ਸਬੰਧਿਤ ਮਹਿਕਮੇ ਦੀ ਹੈ । ਹੱਲ ਕਰੇ ਪਰ ਪਾਣੀ ਬੁੱਢੇ ਦਰਿਆ ਵਿੱਚ ਨਾ ਪਵੇ ।
4 . ਜਦ ਫਸਲਾ ਨੂੰ ਲੋੜ ਨਹੀ ਤਾਂ ਪਾਣੀ ਦਾ ਕੀ ਹੋਵੇਗਾ?
ਜੇਕਰ ਪਾਣੀ ਖੇਤੀ ਯੋਗ ਟਰੀਟ ਸਹੀ ਤਰੀਕੇ ਨਾਲ ਹੋ ਜਾਵੇ ਤਾਂ 100 percent ਪਾਣੀ ਦੀ ਖੇਤੀ ਲਈ ਵਰਤੋਂ ਸੰਭਵ ਹੈ । ਪੰਜਾਬ ਦੀ ਖੇਤੀ ਲਈ ਬਹੁਤ ਪਾਣੀ ਲੋੜ ਹੈ ਸਿਰਫ ਵੱਧ ਏਰੀਏ ਨੂੰ ਕਵਰ ਕਰਨ ਦੀ ਲੋੜ ਹੈ । ਸੀਚੇਵਾਲ ਸੁਲਤਾਨਪੁਰ ਲੋਧੀ ਆਣ ਕੇ ਦੇਖ ਸਕਦੇ ਹ

ਸੰਤ ਸੀਚੇਵਾਲ ਹੁੱਣ ਤੱਕ 165 mld ਸਹਿਰ ਦਾ ਗੰਦਾ ਪਾਣੀ ਡਿੱਗਣੋ ਬੰਦ ਕਰਵਾ ਕੇ ਟਰੀਟਮੈਂਟ ਪਲਾਂਟ ਤੱਕ ਪਹੁੰਚਾ ਚੁੱਕੇ ਹਨ ਜਿਸ ਵਿੱਚ ਇੰਡਸਟਰੀ ਦਾ ਪਾਣੀ ਵੀ ਮਿਲ ਕੇ ਆੁੳਂਦਾ ਸੀ । ਬਰਸਾਤੀ ਨਾਲਿਆ ਰਾਂਹੀ ਵੀ ਇੰਡਸਟਰੀ ਪਾਣੀ ਪਾਉੰਦੀ, ਉਹ ਵੀ ਬੰਦ ਕਰਵਾਏ ਨੇ । ਬਾਕੀ ਸਾਰੀ ਇੰਡਸਟਰੀ ਸੀਈਟੀਪੀ ਨਾਲ ਜੁੜੀ ਨਹੀ , ਲਾਰਜ ਸਕੇਲ ਇੰਡਸਟਰੀ ਵੱਖ ਹੈ ਤੁਸੀ ਕਦੇ ਉਹਨਾ ਬਾਰੇ ਨਹੀ ਬੋਲੇ ਜੋ ਸਿੱਧੇ ਹੀ ਬਿਨਾ ਟਰੀਟਮੈਂਟ ਦੇ ਵੀ ਪਾਊਦੇ ਰਹੇ ਹਾ। ਤੁਹਾਡਾ ਜੋਰ ਟਰੀਟਮੈਂਟ ਪਲਾਂਟ ਬੰਦ ਕਰਵਾਉਣ ਤੇ ਜਿਆਦਾ ਲੱਗਾ ਹੋਇਆ

ਤੁਹਾਡੇ ਪੀਏਸੀ ਮੱਤੇਵਾੜਾ ਨਾਲੋਂ ਅਲੱਗ ਚੱਲਣ ਦੇ ਕੀ ਕਾਰੱਣ ਨੇ, ਪਹਿਲਾਂ ਤੁਸੀ ਇਕੱਠੇ ਸੀ , ਕੀ ਕੋਈ ਪੈਸੇ ਦਾ ਲਾਲਚ?
ਕਦੇ ਬੁੱਢੇ ਦਰਿਆ ਤੇ ਜਾ ਕੇ ਚੱਲ ਰਿਹਾ ਕਾਰਜ ਕਿਉਂ ਨਹੀ ਦੇਖ ਲੈਂਦੀ ਤੁਹਾਡੀ ਟੀਮ ਨਾਲੇ ਸੰਤ ਸੀਚੇਵਾਲ ਨਾਲ ਵਿਚਾਰ ਚਰਚਾ ਕਰ ਲਿਓ।
ਤੁਸੳਿ ਫੋਕੀ ਵਾਹ ਵਾਹ ਭਾਲਦੇ ਹੋ ਸ਼ੋਸਲ ਮੀਡੀਆ ਤੇ, ਖੁਦ ਜਾ ਕੇ ਓਥੇ ਕਰੋ ਕੰਮ ਜਾ ਲਾਓ ਮੋਰਚਾ , ਪਹਿਲਾਂਵੀ ਤੁਸੀ ਇਹ ਪਾਇਪ ਬੰਦ ਕਰਵਾਉਣ ਦੋ ਵਾਰ ਗਏ ਸੀ , ਬੰਦ ਕਿਉਂ ਨਹੀ ਕਰਵਾਇਆ , ਇੱਕ ਛੋਟੀ ਨਾਲੀ ਹੀ ਬੰਦ ਕਰਵਾ ਆਉਂਦੇ? ਉਸਦੇ ਕੀ ਕਾਰਣ ਸੀ ਕਿਉ ਨਹੀ ਹੋਇਆ?
ਕੁਲਦੀਪ ਸਿੰਘ ਖਹਿਰਾEr Kapil AroraSeechewal TodaySant Balbir Singh SeechewalAmitoj Singh MannHarnek Singh SeechewalKulwinder Singh SeechewalAmandeep Singh BainsJaskirat SinghSeechewal13

ਬੁੱਢੇ ਦਰਿਆ ਦਾ ਮਸਲਾ /ਸੰਤ ਸੀਚੇਵਾਲ ਨੇ ਕਿਹਾ ਹੈ ਕਿ ਗੰਦਾ ਪਾਣੀ ਸਹਿਰ ਅਤੇ ਇੰਡਸਟਰੀ ਦਾ ਟਰੀਟ ਹੋ ਕੇ ਸਹੀ ਪੈਰਾਮੀਟਰ ਨਾਲ ਮੁੜ ਇੰਡਸਟਰੀ ਅਤੇ ...
01/01/2026

ਬੁੱਢੇ ਦਰਿਆ ਦਾ ਮਸਲਾ /ਸੰਤ ਸੀਚੇਵਾਲ ਨੇ ਕਿਹਾ ਹੈ ਕਿ ਗੰਦਾ ਪਾਣੀ ਸਹਿਰ ਅਤੇ ਇੰਡਸਟਰੀ ਦਾ ਟਰੀਟ ਹੋ ਕੇ ਸਹੀ ਪੈਰਾਮੀਟਰ ਨਾਲ ਮੁੜ ਇੰਡਸਟਰੀ ਅਤੇ ਖੇਤੀ ਲਈ ਵਰਤਿਆ ਜਾਵੇ । ਕੁਝ ਇਸਦਾ ਵਿਰੋਧ ਕਰ ਰਹੇ ਆ । ਕੁਮੈਂਟ ਕਰਕੇ ਦੱਸੋ ਕਿ ਗੰਦੇ ਪਾਣੀ ਨੂੰ ਟਰੀਟ ਕਰਕੇ ਮੁੜ ਇੰਡਸਟਰੀਅਲ ਜਾਂ ਖੇਤੀ ਦੀ ਵਰਤੋਂ ਤੋਂ ਇਲਵਾ ਹੋਰ ਕੀ ਹੱਲ ਹੈ? ਦੂਸਰੇ ਮੁਲਕ ਕਿਵੇ ਕਰ ਰਹੇ ਆ । ਸੰਤ ਸੀਚੇਵਾਲ ਦਾ ਵਿਰੋਧ ਕਰਨ ਵਾਲੇ ਕੀ ਇਹ ਚਾਹੁੰਦੇ ਹਨ ਕਿ ਇਸੇ ਤਰਾਂ ਬੁੱਢੇ ਦਰਿਆ ਵਿੱਚ ਪੈਂਦਾ ਰਹੇ ਅਤੇ ਟਰੀਟ ਹੋ ਕੇ ਮੁੜ ਇੰਡਸਟਰੀ ਲਈ ਵਰਤੋਂ ਜਾਂ ਖੇਤੀ ਲਈ ਵਰਤੋ ਦਾ ਸੰਭਾਵੀ ਬਦਲ ਨਾ ਅਪਣਾਇਆ ਜਾ ਸਕੇ ? ਕੀ ਹੱਲ ਹੈ ਵਿਰੋਧ ਕਰਨ ਵਾਲੇ ਵੀ ਦੱਸਣ ।ਨਹੀ ਤਾਂ ਇਹ ਸਮੱਸਟ ਹੈ ਕਿ ਇਹ ਚਾਹੁਂਦੇ ਹਨ ਕਿ ਗੰਦਾ ਪਾਣੀ ਲੋਕ ਪੀਂਦੇ ਰਹਿਣ , ਟਰੀਟ ਹੋ ਕੇ ਖੇਤੀ ਲਈ ਨਾ ਵਰਤ ਹੋਵੇ Er Kapil AroraAmandeep Singh BainsAmitoj Singh MannSant Balbir Singh SeechewalKulwinder Singh SeechewalHarnek Singh SeechewalSeechewal13Seechewal TodayJaskirat Singhਕੁਲਦੀਪ ਸਿੰਘ ਖਹਿਰਾ

31/12/2025

Happy New Year 2026

Address

Shahkot

Telephone

+917071663000

Website

Alerts

Be the first to know and let us send you an email when Punjab Punjabi Punjabiyat posts news and promotions. Your email address will not be used for any other purpose, and you can unsubscribe at any time.

Contact The Organization

Send a message to Punjab Punjabi Punjabiyat:

Share