09/05/2026
ਮਨ ਨੂੰ ਸਕੂਨ ਮਿਲਦਾ ਰਹੇ,ਨਾ ਪੈਸੇ ਦੀ,ਨਾ ਸ਼ੋਹਰਤ ਦੀ ਲੋੜ ਐ❓❓❓❓❓❓❓❓❓❓❓ ਨਵੇਂ ਦਿਸਹੱਦੇ ਮਿਸ਼ਨ ਦੀ ਪ੍ਰਾਪਤੀ ਲਈ ਪੱਬਾਂ ਭਾਰ ਨਵੇਂ ਦਿਸਹੱਦੇ ਪਰਿਵਾਰ ਨੂੰ ਸਲਾਮ 🌷🌷🌷🌷🌷🌷🌷🌷🌷🌷🌷🌷🌷ਹਰ ਪ੍ਰੋਗਰਾਮ ਤੋਂ ਬਾਅਦ ਸੱਚੀਂ ਸਕੂਨ ਮਿਲਦਾ ਕਿ ਅਸੀਂ ਚੰਗਾ ਕਰ ਰਹੇ ਹਾਂ , ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਹਸਨਪੁਰ ਲੁਧਿਆਣਾ ਵਿਖੇ ਹਰ ਵਾਰ ਆ ਕੇ ਲੱਗਦਾ ਕਿ ਪ੍ਰਮਾਤਮਾ ਸਾਨੂੰ ਅਜਿਹੇ ਚੰਗੇ ਕਾਰਜ ਕਰਨ ਦਾ ਬਲ ਬਖਸ਼ੀ, ਤੰਦਰੁਸਤੀ ਬਖਸ਼ੀ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਹਸਨਪੁਰ ਵਿਖੇ ਰਹਿ ਰਹੇ ਲੋਕਾਂ ਦੀਆਂ ਜਦੋਂ ਦਰਦ ਭਰੀਆਂ ਸੱਚੀਆਂ ਕਹਾਣੀਆਂ ਸੁਣਦੇ ਹਾਂ, ਦੇਖਦੇ ਹਾਂ ਤਾਂ ਸੱਚੀਂ ਮਨ ਭਰਦਾ, ਅੱਖਾਂ ਚੋਂ ਹੰਝੂ ਛਲਕਦੇ ਨੇ, ਕਿ ਉਨ੍ਹਾਂ ਨਾਲ ਕਿੰਨਾ ਕੁੱਝ ਵਾਪਰਿਆ, ਕਿੰਨੀਆਂ ਤਕਲੀਫਾਂ ਤੋਂ ਉਹ ਗੁਜ਼ਰੇ ਨੇ , ਆਪਣੇ ਸਾਰਿਆਂ ਵਾਂਗ ਕਿੰਨੇ ਸੁਪਨੇ ਉਨ੍ਹਾਂ ਨੇ ਵੀ ਤਾਂ ਲਏ ਹੋਣੇ ਨੇ, ਬੇਸ਼ੱਕ ਗੁਰਪ੍ਰੀਤ ਮਿੰਟੂ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ ਚ ਕਿੰਨੇ ਖੂਬਸੂਰਤ ਰੰਗ ਭਰ ਦਿੱਤੇ, ਉਨ੍ਹਾਂ ਨੂੰ ਮੁੜ ਜ਼ਿੰਦਗੀ ਜਿਉਣ ਦਾ ਸਬੱਬ ਬਣਾ ਦਿੱਤਾ,ਪਰ ਫਿਰ ਵੀ ਉਨ੍ਹਾਂ ਨੂੰ ਆਪਣੇ ਵਰਗੀ ਤੰਦਰੁਸਤੀ ਜ਼ਿੰਦਗੀ ਜਿਊਣ ਦਾ ਅਹਿਸਾਸ ਤਾਂ ਹੁੰਦਾ ਹੀ ਹੋਵੇਗਾ, ਪਰ ਸਾਡੀ ਕਿੰਨੀ ਖੁਸ਼ਕਿਸਮਤੀ ਹੈ ਕਿ ਅਸੀਂ ਜ਼ਿੰਦਗੀ ਦੇ ਹਰ ਸੁਪਨੇ ਨੂੰ ਪੂਰਾ ਕਰਦਿਆਂ ਜ਼ਿੰਦਗੀ ਨੂੰ ਖੂਬ ਮਾਣਦੇ ਹਾਂ। ਅਜਿਹੇ ਅਹਿਸਾਸਾਂ ਚੋਂ ਇਹੀ ਝਲਕਦਾ ਕਿ ਜੇਕਰ ਪ੍ਰਮਾਤਮਾ ਨੇ ਸਾਨੂੰ ਖੂਬਸੂਰਤ ਜ਼ਿੰਦਗੀ ਦਿੱਤੀ ਹੈ ਤਾਂ ਕਿਸੇ ਲੋੜਵੰਦ ਵਿਦਿਆਰਥੀਆਂ/ਲੋਕਾਂ ਲਈ ਕੁਝ ਸਮਾਂ ਕੱਢ ਲਈਏ , ਕੁਝ ਪਲ ਉਨ੍ਹਾਂ ਦੇ ਲੇਖੇ ਲਾ ਦੇਈਏ ਤਾਂ ਕੋਈ ਹਰਜ਼ ਨਹੀਂ, ਸਾਨੂੰ ਇਸ ਗੱਲ ਦੀ ਖੁਸ਼ੀ ਤੇ ਮਾਣ ਵੀ ਹੈ ਕਿ ਤੁਸੀਂ ਸਾਰੇ ਨਵੇਂ ਦਿਸਹੱਦੇ ਤਹਿਤ ਇਸ ਮਿਸ਼ਨ ਦੀ ਪ੍ਰਾਪਤੀ ਲਈ ਲੱਗੇ ਹੋਏ ਹੋ, ਸਾਨੂੰ ਕਿਸੇ ਨਾਲ ਭੋਰਾ ਭਰ ਕੋਈ ਗਿਲਾ ਸ਼ਿਕਵਾ ਨਹੀਂ ਕਿ ਕੋਈ ਕੰਮ ਘੱਟ ਕਰ ਰਿਹਾ, ਕੋਈ ਵੱਧ , ਕਿਉਂਕਿ ਹਰ ਇਕ ਦੀਆਂ ਆਪਣੀਆਂ ਸੀਮਾਵਾਂ ਨੇ, ਮਜਬੂਰੀਆਂ ਨੇ, ਰੁਝੇਵੇਂ ਨੇ , ਬੱਸ ਇਕੋ ਬੇਨਤੀ ਹੈ ਕਿ ਨਵੇਂ ਦਿਸਹੱਦੇ ਮਿਸ਼ਨ ਜੁੜੇ ਨਾਲ ਰਹੋ ਜੀ । ਅੱਜ ਦੇ ਪ੍ਰੋਗਰਾਮ ਦੀ ਸਫਲਤਾ ਲਈ ਤੁਹਾਡੀ ਮਿਹਨਤ ਨੂੰ ਸਲਾਮ, ਬਹੁਤ ਮੁਬਾਰਕਾਂ ਜੀ। (ਹਰਦੀਪ ਸਿੱਧੂ)