ਆਓ ਗੁਰੂਦੁਆਰਾ ਥੇਹ ਸਾਹਿਬ ਪਾਤਸ਼ਾਹੀ ਪਹਿਲੀ ਦੇ ਦਰਸ਼ਨ ਕਰੀਏ।
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਕਰੀਰ ਸਾਹਿਬ
ਸਥਾਨ: ਗੁਰੂਦੁਆਰਾ ਸ਼੍ਰੀ ਥੇਹ ਸਾਹਿਬ ਪਿੰਡ ਈਸਰਹੇਲ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ
ਇਸ ਪਵਿੱਤਰ ਥੇਹ ਸਾਹਿਬ ਤੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਬਿਰਾਜੇ ਸਨ ਅਤੇ ਸੱਤ ਦਿਨ ਠਹਿਰੇ ਸਨ। ਇਸ ਥੇਹ ਉੱਪਰ ਪਵਿੱਤਰ ਕਰੀਰ ਦਾ ਰੁੱਖ ਅੱਜ ਵੀ ਮੌਜੂਦ ਹੈ। ਜਿਸ ਨੂੰ ਅਗਿਆਨਤਾ ਵੱਸ ਬਾਰ-ਬਾਰ ਜੜੋਂ ਪੁੱਟਣ ਉਪਰੰਤ ਵੀ ਇਹ ਬੂਟਾ ਮੁੜ ਫੁੱਟ ਆਉਂਦਾ ਸੀ ਅਤੇ ਹਰਿਆ ਭਰਿਆ ਹੋ ਜਾਂਦਾ ਸੀ। ਇੱਥੇ ਸੰਗਤਾਂ ਦੂਰੋਂ-ਦੂਰੋਂ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਜੋ ਵੀ ਮਾਈ-ਭਾਈ ਸੱਚੇ ਦਿਲੋਂ ਅਰਦਾਸ ਕਰਦਾ ਹੈ, ਗੁਰੂ ਸਾਹਿਬ ਉਸ ਦੀ ਅਰਦਾਸ ਪੂਰੀ ਕਰਦੇ ਹਨ।
RoundGlass Foundation
Dr-Rajneesh Verma
#miniforest #sustainabilit #roundglassfoundation #NatureBasedSolutions #rajneeshkumar #punjab #BiodiversityLoss #nativetrees #sikhhistory
* ਕਰੀਰ ਦੇ ਰੁੱਖ ਦੇ ਪੱਕੇ ਹੋਏ ਫ਼ਲਾਂ (ਪੇਂਝੂ) ਲਈ ਬੇਨਤੀ।
ਹੁਣ ਤੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਨੂੰ ਕਵਰ ਕਰਦੇ ਹੋਏ ਅਸੀਂ ਹੇਠਾਂ ਦਿੱਤੇ ਪਿੰਡਾਂ ਵਿਚ ਕਰੀਰ ਦੇ ਰੁੱਖ ਨਾਲ ਸਬੰਧਿਤ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਾਂ:
1. ਪਿੰਡ ਅਕੋਈ ਸਾਹਿਬ (ਛੇਵੀਂ ਪਾਤਸ਼ਾਹੀ ਨੇ ਆਪਣਾ ਘੋੜਾ ਕਰੀਰ ਨਾਲ ਬੰਨ੍ਹਿਆ ਸੀ)
https://fb.watch/oSyH0t7gLG/?mibextid=Nif5oz
2. ਪਿੰਡ ਨਨਕਿਆਣਾ ਸਾਹਿਬ (ਛੇਵੀਂ ਪਾਤਸ਼ਾਹੀ ਨੇ ਆਪਣਾ ਘੋੜਾ ਕਰੀਰ ਨਾਲ ਬੰਨ੍ਹਿਆ ਸੀ)
https://fb.watch/oSyK8fxHgR/?mibextid=Nif5oz
3. ਪਿੰਡ ਲਿੱਤਰ (ਛੇਵੀਂ ਪਾਤਸ਼ਾਹੀ ਨੇ ਆਪਣਾ ਘੋੜਾ ਕਰੀਰ ਨਾਲ ਬੰਨ੍ਹਿਆ ਸੀ)
https://fb.watch/oSyPnp_ejo/?mibextid=Nif5oz
4. ਪਿੰਡ ਪੱਤੋਂ ਹੀਰਾ ਸਿੰਘ (ਛੇਵੀਂ ਅਤੇ ਦਸਵੀਂ ਪਾਤਸ਼ਾਹੀ ਨੇ ਆਪਣਾ ਘੋੜਾ ਕਰੀਰ ਨਾਲ ਬੰਨ੍ਹਿਆ ਸੀ)
https://fb.watch/oSyU5Nxy9k/?mibextid=Nif5oz
* ਇਹਨਾਂ ਗੁਰੂਘਰਾਂ ਵਿੱਚ ਸ਼ੁਸ਼ੋਭਿਤ ਕਰੀਰ ਦੇ ਰੁੱਖ ਦਰਸਾਉਂਦੇ ਹਨ ਕਿ ਇਹ ਸਾਡੇ ਪੁਰਖੇ ਰੁੱਖ ਹਨ ਜੋ ਗੁਰਬਾਣੀ ਨੂੰ ਸਦੀਆਂ ਤੋਂ ਸੁਣਦੇ ਆ ਰਹੇ ਹਨ ਅਤੇ ਸਾਨੂੰ ਸੇਧ ਦਿੰਦੇ ਹਨ ਕਿ ਸਾਨੂੰ ਜਿੱਥੇ ਵੀ ਇਹ ਰੁੱਖ ਪੰਜਾਬ ਵਿੱਚ ਮੌਜੂਦ ਹਨ ਓਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।
ਆਓ ਗੁਰੂਦੁਆਰਾ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ ਦੇ ਦਰਸ਼ਨ ਕਰੀਏ।
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਨਿੰਮ ਸਾਹਿਬ
ਸਥਾਨ: ਗੁਰੂਦੁਆਰਾ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ, ਪਿੰਡ ਆਕੜ, ਜ਼ਿਲ੍ਹਾ ਪਟਿਆਲਾ
ਗੁਰੂਦੁਆਰਾ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ, ਪਿੰਡ ਆਕੜ ਜ਼ਿਲ੍ਹਾ ਪਟਿਆਲਾ
ਸੰਖੇਪ ਇਤਿਹਾਸ:
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਸੰਗਤਾਂ ਨੂੰ ਨਾਮ ਬਾਣੀ ਸੇਵਾ ਨਾਲ ਜੋੜਦੇ ਹੋਏ ਪਿੰਡ ਨੌਂ ਲੱਖੇ ਤੋਂ ਚੱਲ ਕੇ ਜਖਵਾਲੀ ਪਹੁੰਚੇ। ਉਸ ਸਮੇਂ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਲੱਖੀ ਸ਼ਾਹ ਵਣਜਾਰਾ ਅਤੇ ਹੋਰ ਸਿੱਖ ਸੰਗਤਾਂ ਵੀ ਨਾਲ ਸਨ। ਜਖਵਾਲੀ ਤੋਂ ਪਿੰਡ ਟਹਿਲਪੁਰ ਹੁੰਦੇ ਹੋਏ ਗੁਰੂ ਜੀ ਪਿੰਡ ਆਕੜ ਪਹੁੰਚੇ। ਇਸ ਪਵਿੱਤਰ ਅਸਥਾਨ ਤੇ ਪਹੁੰਚ ਕੇ ਇਸ ਧਰਤੀ ਨੂੰ ਭਾਗ ਲਾਏ ਅਤੇ ਨਿੰਮ ਥੱਲੇ ਦੁਪਹਿਰਾ ਕੱਟਿਆ। ਜਿਸ ਟਾਹਣੇ ਦੇ ਥੱਲੇ ਗੁਰੂ ਜੀ ਮਹਾਰਾਜ ਬਿਰਾਜੇ ਸਨ ਉਸ ਟਾਹਣੇ ਦੇ ਪੱਤੇ ਕੁੜੱਤਣ ਛੱਡ ਗਏ (ਜੋ ਪ੍ਰਤੱਖ ਹੈ)। ਇਸ ਅਸਥਾਨ ਤੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਜੋ ਵੀ ਸਿੱਖ ਸ਼ਰਧਾ ਭਾਵ ਨਾਲ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰੇਗਾ ਉਹ ਮੂੰਹੋ
ਆਓ ਗੁਰੂਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਦਰਸ਼ਨ ਕਰੀਏ
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਬੇਰੀ ਸਾਹਿਬ
ਸਥਾਨ: ਗੁਰੂਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਬਲਵਾੜ ਕਲਾਂ, ਜ਼ਿਲ੍ਹਾ ਸੰਗਰੂਰ
ਸੰਖੇਪ ਇਤਿਹਾਸ:
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਖੁਰਾਣੇ ਤੋਂ ਬਲਵਾੜ ਕਲਾਂ ਪਹੁੰਚੇ। ਰਵਾਇਤ ਅਨੁਸਾਰ ਗੁਰੂ ਸਾਹਿਬ ਜੀ ਨੇ ਇਸ ਅਸਥਾਨ ਉੱਤੇ ਵਿਸ਼ਰਾਮ ਕੀਤਾ। ਇਸ ਅਸਥਾਨ ਤੇ ਇੱਕ ਪੁਰਾਤਨ ਬੇਰੀ ਦਾ ਰੁੱਖ ਹੈ। ਰਵਾਇਤ ਅਨੁਸਾਰ ਇਸ ਬੇਰੀ ਨਾਲ ਗੁਰੂ ਸਾਹਿਬ ਜੀ ਨੇ ਆਪਣੇ ਘੋੜੇ ਨੂੰ ਬੰਨ੍ਹਿਆ ਸੀ। ਗੁਰੂ ਸਾਹਿਬ ਜੀ ਇਸ ਅਸਥਾਨ ਤੋਂ ਈਲਵਾਲ ਪਹੁੰਚੇ। ਪ੍ਰਬੰਧਕ ਕਮੇਟੀ ਵੱਲੋਂ ਇਸ ਪੁਰਾਤਨ ਬੇਰੀ ਦੀ ਸੁਚੱਜੇ ਢੰਗ ਨਾਲ ਸੰਭਾਲ ਕੀਤੀ ਜਾ ਰਹੀ ਹੈRoundGlass FoundationiDr-Rajneesh Vermarma
#NatureBasedSolutions #nativetrees #punjab #miniforest #roundglassfoundation #rajneeshkumar #BiodiversityLoss #sustainabilit #sikhhistory
ਸਰੀਂਹ ਦੇ ਰੁੱਖ ਬਾਰੇ ਜਾਣਕਾਰੀ (ਪੰਜਾਬ ਦਾ ਵਿਰਾਸਤੀ ਰੁੱਖ)
Botanical Name: ਐਲਬੀਜੀਆ ਲੈਬੇਕ (Albizia lebbeck)
* (ਹੋਰ ਪ੍ਰਚੱਲਤ ਨਾਮ: ਈਸਟ ਇੰਡੀਆ ਵਾਲਨਟ, ਫਰਾਈ ਵੁੱਡ)
- ਐਲਬੀਜੀਆ ਨਾਂ ਅਠਾਰ੍ਹਵੀਂ ਸਦੀ ਦੇ ਇਟਲੀ ਨਿਵਾਸੀ ਪ੍ਰਕਿਰਤੀ-ਵਿਗਿਆਨੀ ਐਲਬੀਜੀ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ ਅਤੇ ਲੈਬੇਕ ਇਸ ਰੁੱਖ ਦਾ ਮਿਸਰੀ ਨਾਂ ਹੈ।
- ਇਹ ਦਰਮਿਆਨੇ ਆਕਾਰ ਵਾਲਾ ਪੱਤਝੜੀ ਰੁੱਖ ਹੈ।
- ਇਸ ਰੁੱਖ ਦੇ ਪੱਤੇ October ਵਿੱਚ ਝੜਨ ਲੱਗ ਪੈਂਦੇ ਹਨ ਅਤੇ ਮਾਰਚ ਤੱਕ ਰੁੱਖ ਬਿਲਕੁਲ ਪੱਤਾ ਰਹਿਤ ਹੋ ਜਾਂਦਾ ਹੈ।
- ਇਸ ਰੁੱਖ ਨੂੰ ਚਿੱਟੇ ਫੁੱਲ (ਗੁੱਛਿਆਂ ਵਿੱਚ) ਅਪ੍ਰੈਲ ਮਹੀਨੇ ਵਿੱਚ ਲੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਖੁਸ਼ਬੂਦਾਰ ਹੋਣ ਕਰਕੇ ਮਧੂ ਮੱਖੀਆਂ ਲਈ ਸ਼ਹਿਦ ਇਕੱਠਾ ਕਰਨ ਦਾ ਸਾਧਨ ਬਣਦੇ ਹਨ।
- ਇਹ ਰੁੱਖ ਤਕਰੀਬਨ ਸਾਰੇ ਭਾਰਤ ਵਿੱਚ ਮਿਲਦਾ ਹੈ ਅਤੇ ਪੰਜਾਬ ਵਿੱਚ ਇਸ ਨੂੰ ਖੂਬਸੂਰਤੀ ਅਤੇ ਛਾਂ ਲਈ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਲਗਾਇਆ ਜਾਂਦਾ ਹੈ।
- ਇਸ ਰੁੱਖ ਦੀ ਲੱਕੜ ਬੜੀ ਸਖ਼ਤ ਅਤੇ ਹੰਢਣਸਾਰ ਹੁੰਦੀ ਹੈ ਅਤੇ ਲੱਕੜ ਤੇ ਚੰਗੀ ਪਾਲਿਸ਼ ਹੋ ਜਾਂਦੀ ਹੈ। ਇਸ ਲਈ ਇਸ ਰੁੱਖ ਦੀ ਲੱਕੜ
ਆਓ ਗੁਰੂਦੁਆਰਾ ਸ਼੍ਰੀ ਸ਼ਹੀਦੀ ਬਾਗ਼ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਕਰੀਏ
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਬੋਹੜ ਸਾਹਿਬ
ਸਥਾਨ: ਗੁਰੂਦੁਆਰਾ ਸ਼੍ਰੀ ਸ਼ਹੀਦੀ ਬਾਗ਼ ਪਾਤਸ਼ਾਹੀ ਦਸਵੀਂ ਸ਼੍ਰੀ ਆਨੰਦਪੁਰ ਸਾਹਿਬ, ਜ਼ਿਲ੍ਹਾ ਰੋਪੜ
ਸੰਖੇਪ ਇਤਿਹਾਸ:
ਜਿਸ ਵੇਲੇ ਭੰਗਾਣੀ ਦਾ ਯੁੱਧ ਜਿੱਤ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਪਸ ਪਿਤਾ ਗੁਰੂ ਤੇਗਬਹਾਦੁਰ ਸਾਹਿਬ ਜੀ ਦੀ ਵਸਾਈ ਨਗਰੀ ਚੱਕ ਮਾਤਾ ਨਾਨਕੀ ਵਿੱਚ ਪੁੱਜੇ ਤਾਂ ਨਗਰੀ ਦੀ ਹਾਲਤ ਨੂੰ ਖਸਤਾ ਦੇਖ ਕੇ ਨਗਰੀ ਦੀ ਨਵੇਂ ਸਿਰਿਉਂ ਉਸਾਰੀ ਆਰੰਭ ਕੀਤੀ ਅਤੇ ਨਗਰੀ ਦਾ ਨਵਾਂ ਨਾਮ ਆਨੰਦਪੁਰ ਸਾਹਿਬ ਰੱਖਿਆ। ਇਸ ਆਨੰਦਪੁਰ ਸਾਹਿਬ ਵਿੱਚ ਸ਼ੱਤਰੂਆਂ ਤੋਂ ਸੁਰੱਖਿਆ ਵਾਸਤੇ ਪੰਜ ਕਿਲ੍ਹਿਆਂ ਦੀ ਉਸਾਰੀ ਕਰਵਾਈ।
1. ਕਿਲ੍ਹਾ ਅਨੰਦਗੜ ਸਾਹਿਬ
2. ਕਿਲ੍ਹਾ ਲੋਹਗੜ ਸਾਹਿਬ
3. ਕਿਲ੍ਹਾ ਹੋਲਗੜ ਸਾਹਿਬ
4. ਕਿਲ੍ਹਾ ਫ਼ਤਹਿਗੜ੍ਹ ਸਾਹਿਬ
5. ਕਿਲ੍ਹਾ ਤਾਰਾਗੜ ਸਾਹਿਬ,
ਜਿੱਥੇ ਚਾਰ ਕਿਲ਼ਿਆਂ ਵਿੱਚ ਸਤਿਗੁਰਾਂ ਦੀ ਫੌਜ ਦੇ ਪਹਿਰੇ ਰਹਿੰਦੇ ਉੱਥੇ ਕਿਲ੍ਹਾ ਅਨੰਦਗੜ ਸਾਹਿਬ ਵਿਖੇ ਸਤਿਗੁਰੂ ਸਾਹਿਬ ਜੀ ਆਪ ਨਿਵਾਸ ਕਰਦੇ ਅਤੇ ਦਰਸ਼ਨ ਕਰਨ ਆਉਣ ਵ
ਆਓ ਗੁਰੂਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਦਰਸ਼ਨ ਕਰੀਏ
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਵਣ ਸਾਹਿਬ
ਸਥਾਨ: ਗੁਰੂਦੁਆਰਾ ਦਮਦਮਾ ਸਾਹਿਬ, ਪਾਤਸ਼ਾਹੀ ਛੇਵੀਂ, ਪਿੰਡ ਈਲਵਾਲ, ਜ਼ਿਲ੍ਹਾ ਸੰਗਰੂਰ
ਸੰਖੇਪ ਇਤਿਹਾਸ:
ਗੁ: ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ
ਪੰਜਿ ਪਿਆਲ ਪੰਜ ਪੀਰ
ਛਠਮ ਪੀਰ ਬੈਠਾ ਗੁਰ ਭਾਰੀ ॥
ਅਰਜਨ ਕਾਇਆ ਪਲਟਿਕੈ ਮਰੁਤਿ ਹਰਿਗੋਬਿੰਦ ਸਵਾਰੀ॥
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਖੁਰਾਣੇ ਤੋਂ ਈਲਵਾਲ ਪਹੁੰਚੇ। ਰਵਾਇਤ ਅਨੁਸਾਰ ਗੁਰੂ ਸਾਹਿਬ ਜੀ ਨੇ ਇਸ ਅਸਥਾਨ ਉੱਤੇ ਵਿਸ਼ਰਾਮ ਕੀਤਾ ਜਿਸ ਕਰਕੇ ਇਸ ਅਸਥਾਨ ਦਾ ਨਾਮ ਦਮਦਮਾ ਸਾਹਿਬ ਹੈ। ਇਸ ਅਸਥਾਨ ਤੇ ਇੱਕ ਪੁਰਾਤਨ ਵਣ ਦਾ ਰੁੱਖ ਹੈ। ਰਵਾਇਤ ਅਨੁਸਾਰ ਇਸ ਵਣ ਨਾਲ ਗੁਰੂ ਸਾਹਿਬ ਜੀ ਨੇ ਆਪਣੇ ਘੋੜੇ ਨੂੰ ਬੰਨ੍ਹਿਆ ਸੀ। ਪ੍ਬੰਧਕ ਕਮੇਟੀ ਵੱਲੋਂ ਇਸ ਰੁੱਖ ਦੀ ਸੁਚੱਜੇ ਢੰਗ ਨਾਲ ਸੰਭਾਲ ਕੀਤੀ ਜਾ ਰਹੀ ਹੈ।
RoundGlass Foundation
Dr-Rajneesh Verma
#nativetrees #punjab #rajneeshkumar #sustainabilit #BiodiversityLoss #NatureBasedSolutions #roundglassfoundation #miniforest #sikhhistory
ਆਓ ਗੁਰੂਦੁਆਰਾ ਸ਼੍ਰੀ ਜੰਡ ਸਾਹਿਬ ਪਾਤਸ਼ਾਹੀ ਛੇਵੀਂ ਦੇ ਦਰਸ਼ਨ ਕਰੀਏ (ਭਾਈ ਰੂਪ ਚੰਦ ਦੀ ਪ੍ਰੇਮ ਦੀ ਖਿੱਚ ਨਾਲ ਗੁਰੂ ਜੀ ਨੇ ਜਲ ਛੱਕਣ ਆਉਣਾ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਜੰਡ ਸਾਹਿਬ
ਸਥਾਨ: ਗੁਰੂਦੁਆਰਾ ਸ਼੍ਰੀ ਜੰਡ ਸਾਹਿਬ, ਪਾਤਸ਼ਾਹੀ ਛੇਵੀਂ, ਗੁੰਮਟੀ ਕਲਾਂ, ਜ਼ਿਲ੍ਹਾ ਬਠਿੰਡਾ
* ਸੰਖੇਪ ਇਤਿਹਾਸ:
ਜੇਠ ਦੇ ਦਿਨ ਸਨ ਗਰਮੀ ਦਾ ਜੋਰ ਸੀ। ਦੋਵੇਂ ਪਿਉ-ਪੁੱਤਰ ਭਾਈ ਸਾਧੂ ਤੇ ਰੂਪਾ ਇੱਕ ਦਿਨ ਘਰੋਂ ਬਾਹਰ ਨਿਕਲੇ ਕਿ ਜੰਗਲ ਵਿਚੋਂ ਲੱਕੜਾਂ ਕੱਟ ਲਿਆਈਏ। ਭਾਈ ਸਾਧੂ ਨੇ ਆਖਿਆ ਇੱਕ ਕੁੱਨ੍ਹਾ ਪਾਣੀ ਦਾ ਲੈ ਚੱਲੋ ਦੁਪਹਿਰ ਨੂੰ ਤੇਹ ਲੱਗ ਜਾਂਦੀ ਹੈ। ਦੂਰ ਜੰਗਲ ਵਿੱਚ ਜਾ ਕੇ ਜੰਡ ਦੇ ਦਰੱਖ਼ਤ ਨਾਲ ਕੁੱਨ੍ਹਾ ਲਟਕਾ ਦਿੱਤਾ ਤੇ ਆਪ ਲੱਕੜਾਂ ਚੀਰਣ ਲੱਗ ਪਏ । ਪ੍ਰਸ਼ਾਦਾ ਘਰੋਂ ਛੱਕ ਕੇ ਆਏ ਸਨ, ਜਦ ਦੁਪਿਹਰ ਵੇਲੇ ਤੇਹ ਲੱਗੀ ਤਾਂ ਪਾਣੀ ਪੀਣ ਲਈ ਗਏ। ਭਾਈ ਰੂਪੇ ਨੇ ਜਿਸ ਵਕਤ ਘੜੇ ਨੂੰ ਹੱਥ ਲਾਇਆ ਤਾਂ ਬਰਫ਼ ਵਾਂਗ ਠੰਡਾ ਵੇਖ ਕੇ ਪਿਤਾ ਨੂੰ ਆਖਿਆ ਕਿ ਜਲ ਤਾਂ ਹਿੱਲ-ਹਿੱਲ ਕੇ ਬਰਫ਼ ਵਾਂਗ ਠੰਡਾ ਹੋ ਗਿਆ ਹੈ, ਇਹ ਜਲ ਸਤਿਗੁਰਾਂ ਦੇ ਪੀਣ ਯੋਗ ਹੈ। ਜੇਕਰ ਸਤਿਗੁਰ ਪਹਿਲਾਂ ਜਲ ਪੀਣ ਤਾਂ ਅ
ਕਿਸੀ ਸਮੇਂ ਪ੍ਰਸ਼ਾਦ ਵਿੱਚ ਮਿਲਣ ਵਾਲੀਆਂ ਖਿਰਨੀਆਂ ਅੱਜ ਕਿੱਥੇ ਅਲੋਪ ਹੋ ਗਈਆਂ
ਇਤਿਹਾਸ ਗੁਰੂਦੁਆਰਾ ਸ਼੍ਰੀ ਨੌ ਲੱਖਾ ਸਾਹਿਬ ਪਾਤਸ਼ਾਹੀ ਨੌਵੀਂ (ਫ਼ਤਹਿਗੜ੍ਹ ਸਾਹਿਬ)
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਆਪਣੇ ਪ੍ਰਚਾਰ ਦੌਰੇ ਸਮੇਂ ਪਿੰਡ ਉਗਾਨੀ ਤੋਂ ਚੱਲ ਕੇ ਇਸ ਅਸਥਾਨ ਤੇ ਆਏ ਸਨ ਅਤੇ ਇੱਕ ਰਾਤ ਇੱਥੇ ਵਿਸ਼ਰਾਮ ਕੀਤਾ। ਇਸ ਸਮੇਂ ਮਾਤਾ ਗੁਜਰੀ ਜੀ ਵੀ ਨਾਲ ਸਨ। ਸਬੱਬ ਨਾਲ ਲੱਖੀ ਸ਼ਾਹ ਵਣਜਾਰਾ ਵੀ ਪਹਿਲਾਂ ਤੋਂ ਇੱਥੇ ਠਹਿਰਿਆ ਹੋਇਆ ਸੀ ਜਿਸ ਦਾ ਇੱਕ ਬਲਦ ਗੁਆਚ ਗਿਆ ਸੀ ਤਾਂ ਉਸ ਨੇ ਸੁੱਖ ਸੁੱਖੀ ਸੀ ਕਿ ਜੇ ਮੇਰਾ ਬਲਦ ਮਿਲ ਜਾਵੇ ਤਾਂ ਮੈਂ ਕੁੱਝ ਟਕੇ ਗੁਰੂ ਜੀ ਨੂੰ ਭੇਂਟ ਕਰਾਂਗਾ। ਥੋੜੇ ਸਮੇਂ ਪਿੱਛੋਂ ਜੰਗਲ ਵਿੱਚੋਂ ਬਲਦ ਮਿਲਨ ਤੇ ਖੁਸ਼ੀ ਵਿੱਚ ਨੌ ਟਕੇ ਲੈ ਕੇ ਲੱਖੀ ਸ਼ਾਹ ਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚ ਗਿਆ। ਗੁਰੂ ਜੀ ਨੇ ਟਕੇ ਬਿਨਾ ਛੂਏ ਸੰਗਤਾਂ ਦੇ ਹਵਾਲੇ ਕਰ ਦਿੱਤੇ ਤਾਂ ਲੱਖੀ ਸ਼ਾਹ ਨੇ ਸਮਝਿਆ ਕਿ ਗੁਰੂ ਜੀ ਮੇਰੀ ਭੇਟਾ ਤੋਂ ਖੁਸ਼ ਨਹੀਂ ਹੋਏ ਤਾਂ ਕਹਿਣ ਲੱਗਾ, ਗੁਰੂ ਜੀ ਅੱਜ ਮੇਰੇ ਕੋਲ ਇੰਨੇ ਹੀ ਟਕੇ ਹਨ ਹੋਰ ਭੇਟਾ ਫੇਰ ਦੇ ਦਵਾਂਗਾ। ਇਹ ਸੁਣ ਕੇ ਗੁਰੂ ਜੀ ਕ
ਕਰੀਰ ਦੇ ਰੁੱਖ ਦੀ ਗੁਰੂਆਂ ਨਾਲ ਸਾਂਝ - ਭਾਗ 1 (ਗੁਰਦੁਆਰਾ ਸ੍ਰੀ ਅਕੋਈ ਸਾਹਿਬ ਦਾ ਸੰਖੇਪ ਇਤਿਹਾਸ)
ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਅਸਥਾਨ ਤੇ 1616 ਈ: (1673) ਬਿਕ੍ਰਮੀ ਨੂੰ ਚਰਨ ਪਾਏ। ਗੁਰੂ ਸਾਹਿਬਾਨ ਨੇ ਇਸ ਕਰੀਰ ਨਾਲ ਆਪਣਾ ਘੋੜਾ ਬੰਨ੍ਹਿਆ।
ਨਗਰ ਅਕੋਈ ਸਾਹਿਬ ਦੀ ਪਵਿੱਤਰ ਧਰਤੀ ਨੂੰ ਚਾਰ ਗੁਰੂ ਸਾਹਿਬਾਨ (ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ, ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਦੀ ਚਰਨ ਛੋਹ ਪ੍ਰਾਪਤ ਹੈ।
(ਸਥਾਨ - ਪਿੰਡ ਅਕੋਈ ਸਾਹਿਬ, ਜਿਲ੍ਹਾ)
RoundGlass Foundation
#BiodiversityLoss #punjab #roundglassfoundation #nativetrees #rajneeshkumar #NatureBasedSolutions #miniforest #nativetree
ਆਓ ਗੁਰੂਦੁਆਰਾ ਸ਼੍ਰੀ ਜੋਤੀਸਰ ਸਾਹਿਬ ਪਾਤਸ਼ਾਹੀ ਛੇਵੀਂ ਦੇ ਦਰਸ਼ਨ ਕਰੀਏ (ਪਿੰਡ ਖੁਰਾਣਾ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਬੇਰੀ ਸਾਹਿਬ (ਭਾਗ - 6)
ਸਥਾਨ - ਗੁਰੂਦੁਆਰਾ ਸ਼੍ਰੀ ਜੋਤੀਸਰ ਸਾਹਿਬ ਪਿੰਡ ਖੁਰਾਣਾ, ਜ਼ਿਲ੍ਹਾ ਸੰਗਰੂਰ।
Scientific Name - Ziziphus mauritiana
* ਸੰਖੇਪ ਇਤਿਹਾਸ:
ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਖੁਰਾਣੇ ਪਹੁੰਚੇ ਤਾਂ ਪਿੰਡ ਦੇ ਲੋਕਾਂ ਨੇ ਗੁਰੂ ਜੀ ਨੂੰ ਜਲ ਪਾਣੀ ਵੀ ਨਾ ਪੁੱਛਿਆ ਤਾਂ ਗੁਰੂ ਜੀ ਨੇ ਖੇਤਾਂ ਵੱਲ ਚਾਲੇ ਪਾ ਦਿੱਤੇ ਜਿੱਥੇ ਅੱਜ ਕੱਲ੍ਹ ਪੁਰਾਤਨ ਬੇਰੀ ਮੌਜੂਦ ਹੈ । ਇਸ ਬੇਰੀ ਥੱਲੇ ਗੁਰੂ ਜੀ ਬੈਠ ਗਏ, ਤਾਂ ਇੱਕ ਸਿਆਣੀ ਮਾਈ ਕਰਮੋ ਨੇ ਸੋਚਿਆ ਕਿ ਇਹ ਪੂਰਨ ਮਹਾਂਪੁਰਸ਼ ਜਾਪਦੇ ਹਨ । ਤਾਂ ਮਾਈ ਕਰਮੋ ਦੁੱਧ ਦੀ ਤੌੜੀ ਲੈ ਕੇ ਆਈ ਤੇ ਗੁਰੂ ਜੀ ਨੂੰ ਬੇਰੀ ਹੇਠ ਸਿੱਖਾਂ ਸਮੇਤ ਦੁੱਧ ਛਕਾਇਆ। ਗੁਰੂ ਜੀ ਨੇ ਖੁਸ਼ ਹੋ ਕੇ ਦੁੱਧ ਪੁੱਤ ਦਾ ਵਰ ਦਿੱਤਾ ਅਤੇ ਬਚਨ ਕੀਤੇ ਕਿ ਜੋ ਵੀ ਮਨੁੱਖ ਸ਼ਰਧਾ ਨਾਲ ਇਸ ਅਸਥਾਨ ਤੇ ਅਰਦਾਸ ਕਰਵਾਏਗਾ ਤਾਂ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆ ।
RoundGlass Foundation
#NatureBasedSolutions #roundglassfoundation #nativetree #rajneeshkumar #miniforest #nativetrees #BiodiversityLoss
ਰੁੱਖਾਂ ਤੇ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ:
ਗੁਰਪ੍ਰੀਤ ਸਿੰਘ ਬੇਦੀ (ਪ੍ਰਧਾਨ ਸਮਰਾਲਾ ਹਾਕੀ ਕਲੱਬ) ਨਾਲ ਮੁਲਾਕਾਤ
ਗੁਰਪ੍ਰੀਤ ਸਿੰਘ ਜੀ ਨੇ ਘਰ-ਘਰ ਫ਼ਲਾਂ ਵਾਲੇ ਰੁੱਖਾਂ ਦੀ ਮੁਹਿੰਮ ਨੂੰ ਚਲਾਇਆ ਹੋਇਆ ਹੈ ਜਿਸ ਨੂੰ ਲੋਕਾਂ ਵੱਲੋਂ ਬੜਾ ਹੁੰਗਾਰਾ ਮਿਲ ਰਿਹਾ ਹੈ। ਦੂਜਾ ਵੱਡਾ ਕਾਰਜ ਓਹਨਾਂ ਵੱਲੋਂ ਸਮਰਾਲੇ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਹਰਾ ਭਰਾ ਕਰਨ ਦਾ ਕੀਤਾ ਗਿਆ ਜੋ ਪੂਰੇ ਪੰਜਾਬ ਵਿੱਚ ਇੱਕ ਮਿਸਾਲ ਬਣਿਆ।RoundGlass Foundation, @followers
#NatureBasedSolutions #nativetree #BiodiversityLoss #nativetrees #roundglassfoundation #miniforest #punjab #rajneeshkumar
ਪੰਜਾਬ ਦੇ ਜੰਗਲਾਤ ਵਿੱਚ ਵਾਧਾ ਕਰਨ ਵਾਲੀ ਪੰਚਾਇਤ ਨਾਲ ਮੁਲਾਕਾਤ (ਗ੍ਰਾਮ ਪੰਚਾਇਤ- 3) - ਪਿੰਡ - ਭੰਗਲਾ, ਜ਼ਿਲ੍ਹਾ ਲੁਧਿਆਣਾ, ਪੰਜਾਬ।
ਪੰਜਾਬ ਦੀ ਧਰਤੀ ਨੂੰ ਹਰਿਆ ਭਰਿਆ ਕਰਨ ਲਈ ਭੰਗਲਾ ਪਿੰਡ ਦੀ ਪੰਚਾਇਤ ਵੱਲੋਂ roundglass foundation ਦੇ ਸਹਿਯੋਗ ਨਾਲ ਪਿੰਡ ਵਿੱਚ ਵਿਰਾਸਤੀ ਰੁੱਖਾਂ ਦਾ ਜੰਗਲ ਲਗਾਇਆ ਗਿਆ।
ਯੂਥ ਕਲੱਬ ਤੋਂ ਸਰਪੰਚੀ ਤਹਿ ਕਰਨ ਵਾਲੇ ਪਿੰਡ ਭੰਗਲਾ ਦੇ ਸਰਪੰਚ ਸਰਦਾਰ ਹਰਪ੍ਰੀਤ ਸਿੰਘ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਿੰਡ ਵਿੱਚ ਖਾਲੀ ਪਈ ਜਗ੍ਹਾ ਵਿੱਚ ਜੰਗਲ ਲਗਾ ਕੇ ਉਸ ਨੂੰ ਆਬਾਦ ਕੀਤਾ ।
RoundGlass Foundation
#punjab #miniforest #nativetree #NatureBasedSolutions #BiodiversityLoss #nativetrees #roundglassfoundation #rajneeshkumar
ਆਓ ਗੁਰੂਦੁਆਰਾ ਸ਼੍ਰੀ ਵਰਦਾਨ ਸਰ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਜਫ਼ਰਨਾਮਾ ਸਾਹਿਬ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਕਰੀਏ
(ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਜੰਡ ਸਾਹਿਬ
ਸਥਾਨ: ਗੁਰਦੁਆਰਾ ਵਰਦਾਨ ਸਰ ਮੰਜੀ ਸਾਹਿਬ ਪਾਤਸ਼ਾਹੀ
ਛੇਵੀਂ, ਜਫ਼ਰਨਾਮਾ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ ਦਿਆਲਪੁਰਾ ਭਾਈਕਾ, ਜ਼ਿਲ੍ਹਾ ਬਠਿੰਡਾ
Scientific Name: Prosopis cineraria
* ਸੰਖੇਪ ਇਤਿਹਾਸ:
ਗੁਰੂਦੁਆਰਾ ਵਰਦਾਨ ਸਰ ਮੰਜੀ ਸਾਹਿਬ ਪਾ: ਛੇਵੀਂ:
ਸ:ਜੋਧ ਰਾਏ ਕਾਂਗੜ ਵਾਲੇ ਦੀ ਬੇਨਤੀ ਪ੍ਰਵਾਨ ਕਰਕੇ, ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਤਿੰਨ ਹਜ਼ਾਰ ਘੋੜ ਸਵਾਰ ਸੂਰਬੀਰ ਯੋਧਿਆਂ ਦੀ ਸਿੱਖ ਸੈਨਾ ਸਮੇਤ ਇਸ ਅਸਥਾਨ ਤੇ ਮੁਬਾਰਿਕ ਚਰਨ ਪਾਏ, ਇੱਥੋਂ ਹੀ ਗੁਰੂ ਜੀ ਨੇ ਭਾਈ ਬਿਧੀ ਨੂੰ (ਉਹ ਘੋੜੇ ਜੋ ਤੁਰਕਾਂ ਨੇ ਲਾਹੌਰ ਵਿਖੇ ਗੁਰੂ ਘਰ ਦੀ ਭਾਣਾ ਸੰਗਤਾਂ ਤੋਂ ਧੱਕੇ ਨਾਲ ਖੋਹ ਲਏ ਸਨ) ਲਿਆਉਣ ਲਈ ਹੁਕਮ ਕੀਤਾ। ਬਾਬਾ ਭਾਈ ਬਿਧੀ ਚੰਦ ਜੀ ਨੇ ਇੱਕ ਦਿਲਬਾਗ ਨਾਮ ਦਾ ਘੋੜਾ ਘਾਹੀ ਬਣਕੇ, ਦੂਜਾ ਗੁਲਬਾਗ ਨਾਮ ਦਾ ਘੋੜਾ ਜੋ
ਆਓ ਗੁਰੂਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਪਹਿਲੀ, ਛੇਵੀਂ, ਸੱਤਵੀਂ ਅਤੇ ਦਸਵੀਂ ਦੇ ਦਰਸ਼ਨ ਕਰੀਏ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਕਰੀਰ ਸਾਹਿਬ (ਭਾਗ 4)
ਸਥਾਨ: ਗੁਰੂਦੁਆਰਾ ਗੁਰੂਸਰ ਸਾਹਿਬ, ਪਾਤਸ਼ਾਹੀ ਪਹਿਲੀ, ਛੇਵੀਂ, ਸੱਤਵੀਂ ਅਤੇ ਦਸਵੀਂ, ਪਿੰਡ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ
Scientific Name: Capparis decidua
ਸੰਖੇਪ ਇਤਿਹਾਸ:
* ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ * ਇਹ ਉਹ ਪਵਿੱਤਰ ਇਤਿਹਾਸਕ ਸਥਾਨ ਹੈ ਜਿੱਥੇ ਜਾਹਰ ਪੀਰ ਜਗਤਗੁਰ ਬਾਬਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ (ਸੰਮਤ 1567) ਵਿੱਚ ਆਪਣੀ ਦੂਜੀ ਉਦਾਸੀ ਦੌਰਾਨ ਸੁਲਤਾਨਪੁਰ, ਧਰਮਕੋਟ ਤੇ ਤਖਤੂਪੁਰਾ ਤੋਂ ਚੱਲ ਕੇ ਇਸ ਅਸਥਾਨ ਤੇ ਪਵਿੱਤਰ ਚਰਨ ਪਾ ਕੇ ਇਸ ਅਸਥਾਨ ਨੂੰ ਮਹਾਨ ਤੀਰਥ ਹੋਣ ਦਾ ਮਾਣ ਬਖਸ਼ਿਸ ਕੀਤਾ ।
* ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ * ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ (ਸੰਮਤ 1684 ਬਿ.) ਵਿੱਚ ਮਾਲਵੇ ਨੂੰ ਤਾਰਦੇ ਹੋਏ ਤਖਤੂਪੁਰੇ ਡਰੋਲੀ ਭਾਈ ਨੂੰ ਜਾਂਦੇ ਹੋਏ ਇਸ ਤੀਰਥ ਅਸਥਾਨ ਤੇ ਮੁਬਾਰਕ ਚਰਨ ਪਾਏ।
*
ਆਓ ਗੁਰੂਦੁਆਰਾ ਪਾਕਾ ਸਾਹਿਬ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਕਰੀਏ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਬੇਰੀ ਸਾਹਿਬ (ਭਾਗ -4)
ਸਥਾਨ: ਗੁਰੂਦੁਆਰਾ ਪਾਕਾ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ
ਮਧੇਕੇ ਜ਼ਿਲ੍ਹਾ ਮੋਗਾ।
Scientific Name: Ziziphus mauritiana
ਸੰਖੇਪ ਇਤਿਹਾਸ:
ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਗੜ੍ਹ (ਆਨੰਦਪੁਰ) ਦਾ ਕਿਲ੍ਹਾ ਛੱਡਣ ਤੋਂ ਬਾਅਦ ਯੁੱਧ ਕਰਦੇ ਹੋਏ ਅਕਾਲ ਪੁਰਖ ਦੇ ਭਾਣੇ ਵਿੱਚ ਬਿਖੜੇ ਪੈਂਡੇ ਨੂੰ ਤੈਅ ਕਰਦੇ ਹੋਏ ਹਰ ਰੋਜ਼ ਨਵਾਂ ਇਤਿਹਾਸ ਸਿਰਜਦੇ ਹੋਏ ਤਕਰੀਬਨ 14 ਦਿਨਾਂ ਬਾਅਦ 20 ਪੋਹ 1705 ਈ: ਨੂੰ ਤਖਤੂਪੁਰਾ ਤੋਂ ਹੁੰਦੇ ਹੋਏ ਇਸ ਅਸਥਾਨ ਪਿੰਡ ਮਧੇਕੇ ਪਹੁੰਚੇ। ਇਸ ਜਗ੍ਹਾ ਉੱਪਰ ਝਾੜੀਆਂ ਅਤੇ ਵਣਾਂ ਨਾਲ ਭਰਪੂਰ ਜੰਗਲ ਸਮਾਨ ਰਮਣੀਕ ਝਿੜੀ ਸੀ। ਗੁਰੂ ਜੀ ਦੇ ਇੱਥੇ ਪਹੁੰਚਣ ਦੀ ਖ਼ਬਰ ਸੁਣ ਕੇ ਸੰਗਤਾਂ ਦਰਸ਼ਨਾਂ ਲਈ ਆਈਆਂ। ਜੰਗਾਂ-ਯੁੱਧਾਂ ਵਿੱਚ ਤੀਰ-ਤਲਵਾਰ ਚਲਾਉਂਦਿਆਂ ਗੁਰੂ ਸਾਹਿਬ ਜੀ ਦੇ ਹੱਥ ਦੀ ਉਂਗਲ ਉੱਪਰ ਜ਼ਖਮ ਹੋ ਗਿਆ ਸੀ । ਉਂਗਲ ਪੱਕੀ ਹੋਣ ਕਰਕੇ ਪੱਟੀ ਜ਼ਖਮ ਨਾਲ ਚਿੰਬੜ ਚੁੱਕੀ ਸੀ। ਇਸ ਕਰਕੇ
ਆਓ ਗੁਰੂਦੁਆਰਾ ਜੌੜੀਆਂ ਸਾਹਿਬ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਕਰੀਏ (ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਪਿੱਪਲੀ ਸਾਹਿਬ
ਸਥਾਨ: ਗੁਰੂਦੁਆਰਾ ਜੌੜੀਆਂ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ ਮਾਣੂਕੇ, ਜ਼ਿਲ੍ਹਾ ਲੁਧਿਆਣਾ।
Scientific Name: Ficus religiosa
ਸੰਖੇਪ ਇਤਿਹਾਸ:
ਇਸ ਅਸਥਾਨ ਤੇ ਕਲਗੀਧਰ ਦਸ਼ਮੇਸ਼ ਪਿਤਾ ਜੀ ਚਮਕੌਰ ਦੀ ਗੜ੍ਹੀ ਛੱਡਣ ਤੋਂ ਬਾਅਦ ਸਿੰਘਾਂ ਸਮੇਤ ਮਾਛੀਵਾੜੇ ਦੇ ਜੰਗਲਾਂ ਵਿੱਚ ਲੰਘਦੇ ਹੋਏ ਆਲਮਗੀਰ, ਰਾਏਕੋਟ ਫਿਰ ਲੰਮੇ ਪਹੁੰਚੇ। ਇਸ ਅਸਥਾਨ ਤੇ ਆਪ ਜੀ ਨੇ 21 ਦਿਨ ਰਹਿ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਗੁਰੂ ਜੀ 7 ਮਾਘ 1761 ਬਿਕ੍ਰਮੀ ਨੂੰ ਇਸ ਅਸਥਾਨ ਤੇ ਪਹੁੰਚੇ ਅਤੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਗੁਰੂ ਜੀ ਨੇ ਢਾਬ ਦੇ ਕਿਨਾਰੇ ਜੌੜ੍ਹੀਆਂ ਪਿੱਪਲੀਆਂ ਦੇ ਨਾਲ ਘੋੜਾ ਬੰਨ੍ਹਿਆ ਅਤੇ ਇਸ ਅਸਥਾਨ ਨੂੰ ਉਜਾਗਰ ਕੀਤਾ । ਸਵਾ ਤਿੰਨ ਸੌ ਸਾਲ ਪੁਰਾਣੀਆਂ ਇਹ ਪਿੱਪਲੀਆਂ ਅੱਜ ਵੀ ਗੁਰੂ ਸਾਹਿਬ ਦੀ ਬਖ਼ਸ਼ੀਸ਼ ਸਦਕਾ ਹਰੀਆਂ-ਭਰੀਆਂ ਹਨ ਜਿਨ੍ਹਾਂ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਸੰਭਾਲ ਕੇ ਰੱਖਿਆ ਹੋਇਆ ਹੈ ।
@followers
Dr-Rajneesh Verma RoundG
ਆਓ ਗੁਰੂਦੁਆਰਾ ਜੰਡਸਰ ਸਾਹਿਬ ਪਾਤਸ਼ਾਹੀ ਛੇਵੀਂ ਦੇ ਦਰਸ਼ਨ ਕਰੀਏ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਜੰਡ ਸਾਹਿਬ (ਭਾਗ -4)
ਸਥਾਨ: ਗੁਰੂਦੁਆਰਾ ਜੰਡਸਰ ਸਾਹਿਬ ਪਾਤਸ਼ਾਹੀ ਛੇਵੀਂ, ਪਿੰਡ ਲੰਮਾ-ਜੱਟਪੁਰਾ, ਜ਼ਿਲ੍ਹਾ ਲੁਧਿਆਣਾ।
Scientific Name: Prosopis cineraria
ਸੰਖੇਪ ਇਤਿਹਾਸ:
ਇਸ ਅਸਥਾਨ ਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਲਵੇ ਦੀ ਧਰਤੀ ਨੂੰ ਤਾਰਦੇ ਹੋਏ ਨਗਰ ਸਿੱਧਵਾਂ, ਵਿਰਕ ਅਤੇ ਹੇਰਾਂ ਤੋਂ ਬਾਅਦ ਇਸ ਅਸਥਾਨ ਤੇ ਬਹੁਤ ਸਾਰੇ ਸਿੰਘਾਂ ਸਮੇਤ ਚਰਨ ਪਾਕੇ ਪਵਿੱਤਰ ਕੀਤਾ ਅਤੇ ਆਪਣਾ ਘੋੜਾ ਲੱਕੜ ਦੇ ਕਿੱਲੇ ਨਾਲ ਬੰਨ੍ਹ ਕੇ ਵਿਸ਼ਰਾਮ ਕੀਤਾ ਅਤੇ ਨਗਰ ਨਿਵਾਸੀਆਂ ਨੂੰ ਅਮੋਲਕ ਪਰਵਚਨ ਸੁਣਾ ਕੇ ਨਿਹਾਲ ਕੀਤਾ।
ਜਿਸ ਕਿੱਲੇ ਨਾਲ ਸਤਿਗੁਰਾਂ ਘੋੜਾ ਬੰਨਿਆ ਸੀ ਉਸ ਕਿੱਲੇ ਤੋਂ ਬਹੁਤ ਭਾਰੀ ਜੰਡ ਸਾਹਿਬ ਦਾ ਦਰੱਖ਼ਤ ਪੈਦਾ ਹੋਇਆ ਜੋ ਅੱਜ ਵੀ ਸਤਿਗੁਰਾਂ ਦੀ ਯਾਦ ਤਾਜਾ ਕਰ ਰਿਹਾ ਹੈ। ਜੰਡ ਸਾਹਿਬ ਦੇ ਸੱਜੇ ਪਾਸੇ ਜੋ ਸਰੋਵਰ ਬਣਿਆ ਹੈ ਇਸ ਜਗ੍ਹਾ ਪਹਿਲਾਂ ਕੱਚੀ ਛੱਪੜੀ ਸੀ ਜਿਸ ਵਿੱਚ ਸਤਿਗੁਰੂ ਜੀ ਨੇ ਸਿੰਘਾਂ ਸਮੇਤ ਪੰਜ
ਆਓ ਗੁਰਦੁਆਰਾ ਸਾਹਿਬ ਸ਼੍ਰੀ ਗੁਰੂਸਰ ਪੰਜੂਆਣਾ ਦੇ ਦਰਸ਼ਨ ਕਰੀਏ (ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਜੰਡ ਸਾਹਿਬ (ਭਾਗ -3)
ਸਥਾਨ: ਗੁਰੂਦੁਆਰਾ ਸ਼੍ਰੀ ਗੁਰੂਸਰ ਪੰਜੂਆਣਾ ਸਾਹਿਬ, ਪਾਤਸ਼ਾਹੀ 10ਵੀਂ, ਪਿੰਡ ਲੰਮਾ-ਜੱਟਪੁਰਾ, ਜ਼ਿਲ੍ਹਾ ਲੁਧਿਆਣਾ।
Scientific Name: Prosopis cineraria
ਸੰਖੇਪ ਇਤਿਹਾਸ :
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1704 ਈ: ਨੂੰ ਸ਼੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਮਾਛੀਵਾੜੇ ਹੁੰਦੇ ਹੋਏ ਪਿੰਡ ਹੇਹਰ ਪਹੁੰਚੇ। ਇੱਥੇ ਮਹੰਤ ਕਿਰਪਾਲ ਦਾਸ ਜੀ ਨੇ ਗੁਰੂ ਜੀ ਨੂੰ ਪਿੰਡ ਲੰਮੇ ਜਾਣ ਲਈ ਕਿਹਾ। ਨਗਰ ਲੰਮੇ ਵਿਚ ਗੁਰੂ ਸਾਹਿਬ 6 ਪੋਹ ਨੂੰ ਪਹੁੰਚੇ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਨਗਰ ਵਿੱਚ 21 ਦਿਨ ਰਹੇ ਅਤੇ ਇਸ ਢਾਬ ਤੇ ਇਸ਼ਨਾਨ ਕਰਦੇ ਰਹੇ। ਮਾਘੀ ਵਾਲੇ ਦਿਨ ਆਪ ਜੀ ਨੇ ਢਾਬ ਵਿਚੋਂ 5 ਉਂਜਲ ਗਾਰ ਕੱਢਕੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਅਤੇ ਸੰਗਤਾਂ ਪਾਸੋਂ ਸੇਵਾ ਕਰਵਾ ਕੇ ਇਸ ਜਗ੍ਹਾ ਦਾ ਨਾਂ ਗੁਰੂਸਰ ਪੰਜੂਆਣਾ ਸਾਹਿਬ ਰੱਖਕੇ ਮਹਾਨ ਤੀਰਥ ਪ੍ਰਗਟ ਕੀਤਾ।
ਇੱਥੋਂ ਹੀ ਨੂਰ
ਆਓ ਗੁਰਦੁਆਰਾ ਬੇਰੀ ਸਾਹਿਬ ਦੇ ਦਰਸ਼ਨ ਕਰੀਏ
(ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਬੇਰੀ ਸਾਹਿਬ (ਭਾਗ - 3)
ਸਥਾਨ: ਗੁਰੂਦੁਆਰਾ ਬੇਰੀ ਸਾਹਿਬ ਪਾਤਸ਼ਾਹੀ 10ਵੀਂ ਪਿੰਡ ਸੀਲੋਆਣੀ, ਜ਼ਿਲ੍ਹਾ ਲੁਧਿਆਣਾ।
Scientific Name: Ziziphus mauritiana
ਸੰਖੇਪ ਇਤਿਹਾਸ:
ਗੁਰੂ ਗੋਬਿੰਦ ਸਿੰਘ ਮਾਰਗ ਉੱਤੇ ਮਾਲਵੇ ਦਾ ਇਤਿਹਾਸਿਕ ਪਿੰਡ ਸੀਲੋਆਣੀ ਹੈ। ਜਿਸ ਨੂੰ ਸਾਹਿਬ-ਏ-ਕਮਾਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 2 ਜਨਵਰੀ 1705 ਈ-19 ਪੋਹ ਸੰਮਤ 1761 ਬਿਕਰਮੀ ਦਿਨ ਮੰਗਲਵਾਰ ਨੂੰ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਹੋਈ। ਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਉੱਚ ਦੇ ਪੀਰ ਬਣਕੇ ਭਾਈ ਦਿਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਸਮੇਤ ਪਿੰਡ ਸੀਲੋਆਣੀ ਵਿੱਚ ਪਵਿੱਤਰ ਚਰਨ ਪਾਏ। ਸੰਗਤਾਂ ਨੇ ਦਰਸ਼ਨ ਕੀਤੇ ਤੇ ਪਿੰਡ ਸੀਲੋਆਣੀ ਨੂੰ ਭਾਗ ਲਾਏ। ਇਸ ਉਪਰੰਤ ਗੁਰੂ ਜੀ ਇਸ ਜਗ੍ਹਾ ਆ ਕੇ ਢਾਬ ਦੇ ਨੇੜੇ ਵਿਸ਼ਰਾਮ ਕਰ ਰਹੇ ਸੀ। ਗੁਰੂ ਜੀ ਬੇਰੀ ਦੀ ਦਾਤਣ ਕਰ ਰਹੇ ਸੀ। ਇੱਕ ਮਾਈ ਨੇ ਆ ਕੇ ਬੇਨਤੀ ਕੀਤੀ ਕਿ ਗੁਰੂ ਜੀ ਮੇਰਾ ਬੱਚਾ ਮਾਤਾ ਨਾਲ ਬਹੁਤ ਤੰਗ ਹੈ ਅਤੇ ਬੀ
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ - ਬਹੁਤ ਵਧਾਈਆਂ I ਵਾਹਿਗੁਰੂ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੰਦਰੁਸਤੀ ਦੀ ਦਾਤ ਬਖ਼ਸ਼ਣ।
@followers
Dr-Rajneesh Verma RoundGlass Foundation
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਬੇਰੀ ਸਾਹਿਬ (ਭਾਗ - 2)
ਸਥਾਨ: ਗੁਰਦੁਆਰਾ ਦੇਗਸਰ ਸਾਹਿਬ, ਪਾਤਸ਼ਾਹੀ ਛੇਵੀਂ ਅਤੇ ਦਸਵੀਂ ਪਿੰਡ ਕਟਾਣਾ ਸਾਹਿਬ, ਜ਼ਿਲ੍ਹਾ ਲੁਧਿਆਣਾ।
Scientific Name: Ziziphus mauritiana
ਸੰਖੇਪ ਇਤਿਹਾਸ:
ਪਾਤਸ਼ਾਹੀ ਛੇਵੀਂ ਸਬੰਧੀ:- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ 20 ਫੱਗਣ 1675 ਬਿ: ਨੂੰ ਇਥੇ ਆਏ। ਗੁਰੂ ਜੀ ਪਾਸ 7 ਤੋਪਾਂ ਸਨ, ਨਾਲ ਹੀ ।।oo ਘੋੜ ਸਵਾਰ ਅਤੇ ਚੰਦੂ ਕੈਦੀ (ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ) ਇੱਕ 52 ਕਲੀਆਂ ਵਾਲਾ ਜਾਮਾ ਜਿਸ ਨਾਲ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਕੈਦੀ ਰਾਜੇ ਛੁਡਾਏ ਸਨ। ਆਪ ਜੀ ਨੇ ਇੱਕ ਰਾਤ ਇੱਥੇ ਵਿਸ਼ਰਾਮ ਕੀਤਾ ਤੇ ਬੇਰੀ ਸਾਹਿਬ ਨਾਲ ਆਪਣਾ ਘੋੜਾ ਬੰਨਿਆ ਸੀ ਇਹ ਅਸਥਾਨ ਆਪ ਜੀ ਦਾ ਦਮਦਮਾ ਸਾਹਿਬ ਅਖਵਾਇਆ॥
ਪਾਤਸ਼ਾਹੀ ਦਸਵੀਂ ਸਬੰਧੀ:- ਗੁਰੂ ਗੋਬਿੰਦ ਸਿੰਘ ਜੀ, ਉੱਚ ਦੇ ਪੀਰ ਬਣ ਕੇ "। 11 ਪੋਹ 1761 ਬਿ: ਨੂੰ ਇਥੇ ਆਏ। ਆਪ ਜੀ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ,ਭਾਈ ਮਾਨ ਸਿੰਘ ਭਾਈ ਨਬੀ ਖਾਂ ਅਤੇ ਭਾਈ ਗਨੀ ਖਾਂ ਸਨ। ਆਪ ਜੀ ਨੇ ਇਥੇ 'ਬੇਰੀ ਸਾਹਿਬ ਹੇਠਾਂ ਆਪਣਾ ਪਲੰਗ ਰਖਵਾ ਕੇ ਵਿਸ਼ਰਾਮ ਕੀਤਾ। ਆਪ ਜੀ ਨੇ ਇਥੇ ਆਪਣੇ ਪਵਿੱਤਰ ਹੱਥ
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਟਾਹਲੀਆਣਾ ਸਾਹਿਬ
ਸਥਾਨ: ਗੁਰੂਦੁਆਰਾ ਸ਼੍ਰੀ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ, ਰਾਏਕੋਟ (ਲੁਧਿਆਣਾ)
Scientific Name: Dalbergia sissoo
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 19 ਪੋਹ ਸੰਮਤ 1761 ਬਿਕ੍ਰਮੀ ਜਨਵਰੀ 1705 ਈ: ਨੂੰ ਅੰਮ੍ਰਿਤ ਵੇਲੇ ਰਾਏਕੋਟ ਦੇ ਘਣੇ ਜੰਗਲ ਵਿੱਚ ਟਾਹਲੀ ਹੇਠ ਆਸਣ ਲਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ । ਦਿਨ ਚੜੇ ਰਾਏਕੋਟ ਦੇ ਚੌਧਰੀ ਰਾਏ ਕੱਲ੍ਹੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆਇਆ ਤੇ ਗੂਰੁ ਜੀ ਨੇ ਨੂਰੇ ਨੂੰ ਦੁੱਧ ਛਕਾਉਣ ਵਾਸਤੇ ਕਿਹਾ । ਨੂਰੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੱਝਾਂ ਤਾਂ ਅੱਜ ਸਵੇਰੇ ਹੀ ਚੋ ਕੇ ਆਇਆ ਹਾਂ ਘਰੋਂ ਦੁੱਧ ਲੈ ਕੇ ਆਉਂਦਾ ਹਾਂ, ਤਾਂ ਗੁਰੂ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ 288 ਛੇਕਾਂ ਵਾਲਾ ਬਰਤਨ (ਗੰਗਾ ਸਾਗਰ) ਫੜਾ ਕੇ ਨੂਰੇ ਨੂੰ ਦੁੱਧ ਚੋਣ ਲਈ ਕਿਹਾ। ਨੂਰੇ ਨੇ ਹੁਕਮ ਮੰਨ ਕੇ ਔਸਰ ਝੋਟੀ ਨੂੰ ਕਰੌਂਦੇ ਦੇ ਬੂਟੇ ਨਾਲ ਬੰਨ੍ਹ ਕੇ ਦੁੱਧ ਚੋਣਾ ਸ਼ੁਰੂ ਕੀਤਾ ਤਾਂ ਨੂਰੇ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਔਸਰ ਝੋਟੀ ਨੇ ਦੁੱਧ ਦਿੱਤਾ ਤੇ 288 ਛੇਕਾਂ ਵਾਲੇ ਬਰਤਨ (ਗੰਗਾ ਸਾਗਰ) ਵਿੱ
ਪੰਜਾਬ ਦੇ ਜੰਗਲਾਤ ਵਿੱਚ ਵਾਧਾ ਕਰਨ ਵਾਲੇ ਭਾਈ ਘਨੱਈਆ ਯੁਵਕ ਸੇਵਾਵਾਂ ਕਲੱਬ ਪਿੰਡ ਹੰਡਿਆਇਆ, ਜ਼ਿਲ੍ਹਾ ਬਰਨਾਲਾ ਨਾਲ ਮੁਲਾਕਾਤ:
ਇਸ ਕਲੱਬ ਨੇ ਬਾਬਾ ਜੀਵਾ ਨਾਥ ਜੀ ਦੀ ਜਗ੍ਹਾ ਉੱਤੇ 300 ਵਿਰਾਸਤੀ ਰੁੱਖਾਂ ਦਾ ਇੱਕ ਮਿੰਨੀ ਜੰਗਲ ਰਾਊਂਡਗਲਾਸ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਲਗਾਇਆ ਸੀ। ਅੱਜ 3 ਸਾਲਾਂ ਬਾਅਦ ਇਹ ਮਿੰਨੀ ਜੰਗਲ ਬਹੁਤ ਸਾਰੇ ਪੰਛੀਆਂ ਅਤੇ ਛੋਟੇ ਜਾਨਵਰਾਂ ਦਾ ਘਰ ਬਣ ਚੁੱਕਿਆ ਹੈ।
ਭਾਈ ਘਨੱਈਆ ਯੁਵਕ ਸੇਵਾਵਾਂ ਕਲੱਬ ਦਾ ਧੰਨਵਾਦ ਜਿਨ੍ਹਾਂ ਨੇ ਰੁੱਖਾਂ ਨੂੰ ਲਗਵਾ ਕੇ ਪੰਜਾਬ ਦੇ ਜੰਗਲਾਤ ਅਤੇ ਜੈਵਭਵਿਨੰਤਾ ਵਿੱਚ ਵਾਧਾ ਕੀਤਾ।
@followers
#nativetrees #nature #biodiversity #PlantForPunjab #miniforest
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਕੈਂਬਾ ਸਾਹਿਬ (Part - 2)
ਸਥਾਨ: ਗੁਰੂਦੁਆਰਾ ਕੈਂਬਾ ਸਾਹਿਬ, ਪਾਤਸ਼ਾਹੀ ਛੇਵੀਂ, ਪਿੰਡ ਧਾਲੀਆਂ, ਜ਼ਿਲ੍ਹਾ ਲੁਧਿਆਣਾ।
ਹੋਰ ਪ੍ਰਚੱਲਤ ਨਾਮ: ਕੈਮ/ਕਲਮ/ਵ੍ਰਿੰਦਾਵਨ ਕਦੰਬ
Scientific Name: Mitragyna parvifolia
ਇਤਿਹਾਸ:
ਇਸ ਪਾਵਨ ਪਵਿੱਤਰ ਅਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਕਮਲਾਂ ਦੀ ਛੋਹ ਪ੍ਰਾਪਤ ਹੈ। ਸੱਚੇ ਪਾਤਸ਼ਾਹ ਜੀ 3000 ਘੋੜ ਸਵਾਰ ਸੂਰਮਿਆਂ ਨਾਲ ਇਸ ਅਸਥਾਨ ਤੇ ਆਏ। ਇਸ ਅਸਥਾਨ ਤੇ 25 ਦਿਨ ਬਿਰਾਜੇ ਸਨ। ਸੰਗਤਾਂ ਨੂੰ ਗੁਰੂ ਜੀ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ। ਇੱਥੇ ਨਜ਼ਦੀਕ ਪਿੰਡ ਭੈਣੀ ਦਰੇੜਾ ਜਾ ਕੇ ਦੀਨਾਂ ਦੀ ਸਹਾਇਤਾ ਕੀਤੀ ਜਿਨ੍ਹਾਂ ਨੂੰ ਪਿੰਡ ਆਂਡਲੂ ਦੇ ਮੁਸਲਮਾਨ ਆਰਾਮ ਨਾਲ ਵਸਨ ਨਹੀਂ ਦਿੰਦੇ ਸਨ। ਇਹ ਮੁਸਲਮਾਨ ਸਰਵਰ ਪੀਰ ਨੂੰ ਮੰਨਣ ਵਾਲੇ ਸਨ ਜੋ ਕਿ ਭੈਣੀ ਦਰੇੜਾ ਵਾਲਿਆਂ ਨੂੰ ਕਾਫ਼ਿਰ ਕਹਿੰਦੇ ਅਤੇ ਚੰਗਾ ਮੰਦਾ ਬੋਲਦੇ ਸਨ। ਨਿਤਾਣਿਆ ਦੇ ਤਾਣ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਸਾਰੀ ਸ੍ਰਿਸ਼ਟੀ ਦੇ ਮਾਲਕ ਇੱਕ ਹਨ। ਇਹ ਵੀ ਤੁਹਾਡੇ ਭਰਾ ਹਨ। ਭਰਾਵਾਂ ਨੂੰ ਤੰਗ ਕ
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਕਰੀਰ ਸਾਹਿਬ (ਭਾਗ-3)
Scientific Name: Capparis decidua
ਸਥਾਨ: ਗੁਰੂਦੁਆਰਾ ਕਰੀਰ ਸਾਹਿਬ, ਪਾਤਸ਼ਾਹੀ ਛੇਵੀਂ, ਪਿੰਡ ਲਿੱਤਰ, ਜ਼ਿਲ੍ਹਾ ਲੁਧਿਆਣਾ।
ਕਰੀਰ ਸਾਹਿਬ ਦਾ ਇਤਿਹਾਸ:
ਗੁਰੂਦੁਆਰਾ ਕਰੀਰ ਸਾਹਿਬ (ਪਾਤਸ਼ਾਹੀ ਛੇਵੀਂ) ਰਾਏਕੋਟ ਤੋਂ ਸਰਾਭਾ-ਲੁਧਿਆਣਾ ਜਾਣ ਵਾਲੀ ਸੜਕ ਤੋਂ ਤਕਰੀਬਨ 2KM ਅੰਦਰ ਨੂੰ ਸਥਿੱਤ ਹੈ। ਛੇਵੀਂ ਪਾਤਸ਼ਾਹੀ ਨੇ ਬਿਕਰਮੀ 1689 ਸੰਨ 1632 ਫੱਗਣ ਮਹੀਨੇ ਨਥਾਣਾ ਮਹਿਰਾਜ ਦੀ ਜੰਗ ਜਿੱਤਣ ਪਿੱਛੋਂ ਭਾਈ ਕੀ ਡਰੌਲੀ ਤੋਂ ਚੱਲ ਕੇ ਦੀਨਾ ਕਾਂਗੜ, ਤਖਤੂਪੁਰਾ, ਹਠੂਰ ਹੁੰਦੇ ਹੋਏ 3000 ਘੋੜ ਸਵਾਰ ਯੋਧਿਆਂ ਸਮੇਤ ਇਸ ਧਰਤੀ ਨੂੰ ਭਾਗ ਲਾਏ। ਉਸ ਸਮੇਂ ਇਸ ਸਥਾਨ ਉੱਤੇ ਬੀਆ ਬਾਨ ਸੰਘਣੇ ਰੁੱਖ ਕਿੱਕਰ, ਕਰੀਰ ਅਤੇ ਸਲਵਾੜ ਹੀ ਸਨ। ਉੱਥੇ ਰੇਤ ਦੇ ਟਿੱਬੇ ਬਹੁਤ ਸਨ। ਗੁਰੂ ਜੀ ਇੱਥੇ ਜਿੱਥੇ ਹੁਣ ਥੜਾ ਸਾਹਿਬ ਸੁਸ਼ੋਭਿਤ ਹੈ, ਇਕ ਮੰਜੀ ਤੇ ਬਿਰਾਜਮਾਨ ਹੋਏ ਅਤੇ ਆਪਣਾ ਘੋੜਾ ਕਰੀਰ ਦੇ ਸੁੱਕੇ ਕਿੱਲੇ ਨਾਲ ਬੰਨਿਆ ਜੋ ਬਾਅਦ ਵਿੱਚ ਹਰਾ ਭਰਾ ਦਰੱਖਤ ਬਣ ਗਿਆ। ਇਹ ਕਰੀਰ ਦਾ ਰੁੱਖ ਇਸ ਗੁਰੂਘਰ ਵਿਚ ਹੁਣ ਵੀ ਮੌਜੂਦ ਹੈ। ਇਸ ਗੁਰੂਘਰ ਦਾ ਨਾਂ ਕਰੀਰ ਸਾਹਿਬ ਨਾਲ ਪ੍ਰਗਟ ਹੋ
ਪੰਜਾਬ ਵਿੱਚ ਆਪਣੀ ਨਿੱਜੀ ਜ਼ਮੀਨ ਵਿੱਚ ਵਿਰਾਸਤੀ ਜੰਗਲ ਲਗਾਉਣ ਲਈ ਪਹਿਲ ਕਰਨ ਵਾਲੇ ਕਿਸਾਨ:
ਭਾਗ 3: ਗੁਰਜਿੰਦਰ ਸਿੰਘ ਸੰਧੂ ਜੀ ਨਾਲ ਮੁਲਾਕਾਤ (ਪਿੰਡ ਨੂਰਪੁਰਾ, ਬਲਾਕ ਪਾਤੜਾਂ, ਜ਼ਿਲ੍ਹਾ ਪਟਿਆਲਾ)
(ਜੰਗਲ ਲਗਾਉਣ ਲਈ ਜ਼ਮੀਨ ਦਾ ਰਕਬਾ - 2 ਕਨਾਲ)
* ਧੰਨਵਾਦ ਗੁਰਜਿੰਦਰ ਸਿੰਘ ਸੰਧੂ ਜੀ ਦਾ ਜਿਨ੍ਹਾਂ ਨੇ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਅਤੇ ਵਿਰਾਸਤੀ ਰੁੱਖਾਂ ਨੂੰ ਸੰਭਾਲਣ ਲਈ ਯੋਗਦਾਨ ਪਾਇਆ।
@followers
Dr-Rajneesh Verma
@highlight
RoundGlass Foundation, Paryavaran Welfare Society,Thapar University,Patiala
#miniforest, #biodiversity, #nature, #punjab, #PlantForPunjab, #naturelover
ਮਿੰਨੀ-ਜੰਗਲ ਲਗਾਉਣ ਦਾ ਉੱਦਮ - ਗ੍ਰਾਮ ਪੰਚਾਇਤ ਝੰਡਾ ਕਲਾਂ, ਬਲਾਕ ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ, ਪੰਜਾਬ
* ਧੰਨਵਾਦ ਗ੍ਰਾਮ ਪੰਚਾਇਤ ਝੰਡਾ ਕਲਾਂ ਜਿਨ੍ਹਾਂ ਨੇ ਆਪਣੀ ਪੰਚਾਇਤੀ ਜਗ੍ਹਾ ਨੂੰ ਕੁਦਰਤ ਦੇ ਨਾਮ ਸਮਰਪਿਤ ਕੀਤਾ ਅਤੇ ਮਨਰੇਗਾ ਕਾਮਿਆਂ ਨੂੰ ਰੋਜ਼ਗਾਰ ਦਿੱਤਾ।
ਸਹਿਯੋਗ - RoundGlass Foundation ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ
@followers
Dr-Rajneesh Verma
#punjab #biodiversity #nature #miniforest