20/05/2025
"ਦੁਆਬਾ ਸੀਨੀਅਰ ਸੈਕੰਡਰੀ ਸਕੂਲ" ਸਲੋਹ ਰੋਡ ਨਵਾਂ ਸ਼ਹਿਰ ਵਿਖੇ "ਉਪਕਾਰ ਕੋਆਰਡੀਨੇਸ਼ਨ ਸੋਸਾਇਟੀ" ਤੇ "ਦੁਆਬਾ ਸਿੱਖ ਨੈਸ਼ਨਲ ਸ.ਸ.ਸ.ਸਕੂਲ" ਵਲੋਂ ਆਪਸੀ ਐਮ.ਓ.ਯੂ ਤਹਿਤ ਆਰੰਭ ਕੀਤੇ “ਕਟਾਈ-ਸਿਲਾਈ ਟ੍ਰੇਨਿੰਗ ਸੈਂਟਰ” ਦਾ ਸ਼ੁੱਭ ਉਦਘਾਟਨ ਇਲਾਕੇ ਦੀ ਜਾਣੀ-ਪਹਿਚਾਣੀ ਸਮਾਜ ਸੇਵੀ ਸ਼ਖ਼ਸੀਅਤ ਸ.ਬਰਜਿੰਦਰ ਸਿੰਘ ਹੁਸੈਨਪੁਰ ਜੀ ਨੇ ਸੋਮਵਾਰ 19 ਮਈ 2025 ਨੂੰ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਮੌਕੇ ਉਹਨਾਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਕਈ ਵਾਰ ਅਸੀਂ ਸੋਚਦੇ ਹਾਂ ਕਿ ਉਹੀ ਕੰਮ ਸਿੱਖੀਏ ਜਿਹੜਾ ਨੌਕਰੀ ਦੇ ਕੰਮ ਆ ਸਕਦਾ ਹੋਵੇ ਪਰ ਜਿਵੇਂ ਰਸੋਈ ਦਾ ਕੰਮ ਹਰ ਇੱਕ ਲਈ ਲਾਭਦਾਇਕ ਹੈ ਤੇ ਹਰੇਕ ਨੂੰ ਆਉਣਾ ਚਾਹੀਦਾ ਹੈ ਇਸੇ ਤਰ੍ਹਾਂ ਕਟਾਈ-ਸਿਲਾਈ ਦਾ ਕੰਮ ਵੀ ਹੈ । ਸਾਡੇ ਬੱਚਿਆਂ ਨੂੰ ਪ੍ਰਦੇਸਾਂ ਵਿੱਚ ਹੁਣ ਇਹਨਾਂ ਗੱਲਾਂ ਦੀ ਸਮਝ ਆ ਗਈ ਹੈ। ਇਸੇ ਤਰ੍ਹਾਂ ਅੱਜ ਦੇ ਮਸ਼ੀਨੀ ਯੁੱਗ ਵਿੱਚ ਡਰਾਈਵਿੰਗ , ਕੁਦਰਤੀ ਆਫ਼ਤਾਂ ਤੋਂ ਬਚਣ ਦੀ ਅਤੇ ਫਸਟ-ਏਡ ਟ੍ਰੇਨਿੰਗ ਪ੍ਰਤੀ ਵੀ ਗੰਭੀਰ ਹੋਣ ਦੀ ਲੋੜ ਹੈ ਜੋ ਕਿ ਰੋਜ਼ਾਨਾ ਦੇ ਜੀਵਨ ਵਿੱਚ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਸੁਰੱਖਿਅਤ ਕਰਨ ਵਾਲ੍ਹੇ ਟ੍ਰੇਨਿੰਗ ਪ੍ਰੋਗਰਾਮ ਹਨ। ਇਸ ਤੋਂ ਪਹਿਲਾਂ ਸਕੂਲ ਵਿਦਿਆਰਥੀਆਂ ਵਲੋਂ ਧਾਰਮਿਕ ਗੀਤ ਨਾਲ੍ਹ ਆਰੰਭ ਹੋਏ ਪ੍ਰੋਗਰਾਮ ਉਪ੍ਰੰਤ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਮੁੱਖ ਮਹਿਮਾਨ, ਸਮਾਜ ਸੇਵਕਾਂ ਸਟਾਫ ਤੇ ਵਿਦਿਆਰਥੀਆਂ ਦਾ ਰਸਮੀ ਸਵਾਗਤ ਕੀਤਾ। ਨੈਨਾ ਤੇ ਗੁਰਸਿਮਰਨ ਵਿਦਿਆਰਥਣਾਂ ਨੇ ਧਾਰਮਿਕ ਗੀਤ ਨਾਲ੍ਹ ਪ੍ਰੋਗਰਾਮ ਆਰੰਭ ਹੋਇਆ ਜਦ ਕਿ +2 ਦੀ ਵਿਦਿਆਰਥਣ ਭਾਵਨਾ ਸ਼ਰਮਾ ਨੇ ਦਸਤਕਾਰੀ ਟ੍ਰੇਨਿੰਗ ਦੀ ਲੋੜ ਦੇ ਮਹੱਤਵ ਵਾਰੇ ਜਾਗਰੂਕ ਕੀਤਾ ਗਿਆ। ਉਪਕਾਰ ਸੋਸਾਇਟੀ ਦੇ ਪ੍ਰਧਾਨ ਜੇ.ਐਸ.ਗਿੱਦਾ ਅਤੇ ਬੁਲਾਰੇ ਮਾ: ਨਰਿੰਦਰ ਸਿੰਘ ਭਾਰਟਾ ਨੇ ਕਟਾਈ-ਸਿਲਾਈ ਟ੍ਰੇਨਿੰਗ ਪ੍ਰੋਗਰਾਮ ਦੀ ਲੋੜ ਤੇ ਮਹੱਤਵ ਵਾਰੇ ਜਾਣਕਾਰੀ ਸਾਂਝੀ ਕੀਤੀ। ਸ੍ਰੀ ਦੇਸ ਰਾਜ ਬਾਲੀ ਨੇ ਉਸਾਰੂ ਨਿਸ਼ਾਨਿਆ ਲਈ ਪ੍ਰੇਰਨਾ ਭਰਪੂਰ ਜਾਗਰੂਕਤਾ ਰਚਨਾ ਨੂੰ ਤਰਨੱਮ ਵਿੱਚ ਪੇਸ਼ ਕੀਤਾ। ਸਟਾਫ ਮੈਂਬਰ ਸ੍ਰੀ ਮਹਿੰਦਰਪਾਲ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਉਦਘਾਟਨੀ ਸਮਾਗਮ ਨੂੰ ਸ੍ਰੀ ਲਹਿੰਬਰ ਸਿੰਘ ਸਕੂਲ ਮੈਨੇਜਰ ਅਤੇ ਰਿਟਾ: ਪ੍ਰਿੰਸੀਪਲ ਹਰਵਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਮੁਫਤ ਕਟਾਈ-ਸਿਲਾਈ ਟ੍ਰੇਨਿੰਗ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਲੋਂ ਸਹਿਯੋਗੀ ਸੰਸਥਾਵਾਂ ਤੇ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਜਿਹਨਾਂ ਵਿੱਚ ਪੀ.ਐਸ.ਟੀ.ਐਸ.ਗਿੱਦਾ ਵੈਲਫੇਅਰ ਸੋਸਾਇਟੀ ਸੁੱਜੋਂ, ਸ੍ਰੀਮਤੀ ਸੁਰਜੀਤ ਕੌਰ ਡੂਲਕੂ, ਡਾ.ਅਜੇ ਬੱਗਾ, ਸ੍ਰੀ ਜੀ.ਐਸ.ਤੂਰ, ਸ.ਗੁਰਚਰਨ ਸਿੰਘ ਬਸਿਆਲ੍ਹਾ, ਸ.ਜੋਗਾ ਸਿੰਘ ਸਾਧੜਾ , "ਘਰ-ਸੰਭ੍ਹਾਲੋ" ਸੰਸਥਾ ਤੋਂ ਸ੍ਰੀਮਤੀ ਗੁਰਪ੍ਰੀਤ ਕੌਰ ਤੇ ਸ੍ਰੀ ਹਰਿੰਦਰਪਾਲ ਸਿੰਘ, ਐਨ.ਆਰ.ਆਈ ਗੁਰਮੀਤ ਸਿੰਘ ਬਡਵਾਲ੍ਹ ਸੁੱਜੋਂ ਅਤੇ ਇਨਸਟਰਕਰ ਮੈਡਮ ਕੋਮਲ ਰਾਣੀ ਸ਼ਾਮਲ ਸਨ। ਇਸ ਮੌਕੇ ਸ੍ਰੀ ਬਲਵੀਰ ਸਿੰਘ ਸੰਘਾ, ਸ੍ਰੀ ਮਹਿੰਦਰ ਸਿੰਘ ਅਟਵਾਲ, ਸ੍ਰੀ ਹਰਵਿੰਦਰ ਸਿੰਘ, ਸ੍ਰੀ ਲਹਿੰਬਰ ਸਿੰਘ ਮੈਨੇਜਰ, ਸ੍ਰੀਮਤੀ ਸੁਰਜੀਤ ਕੌਰ ਡੂਲਕੂ, ਸ੍ਰੀ ਬੀਰਬਲ ਤੱਖੀ, ਸ੍ਰੀ ਨਰਿੰਦਰਪਾਲ ਤੂਰ ਰਿਟਾ: ਪੋਸਟ ਮਾਸਟਰ , ਮਾ: ਨਰਿੰਦਰ ਸਿੰਘ ਭਾਰਟਾ, ਸ੍ਰੀ ਦੇਸ ਰਾਜ ਬਾਲੀ, ਸ੍ਰੀਮਤੀ ਹਰਬੰਸ ਕੌਰ, ਸ੍ਰੀਮਤੀ ਜੋਤੀ ਬੱਗਾ, ਸ੍ਰੀਮਤੀ ਰਾਜਿੰਦਰ ਕੌਰ ਗਿੱਦਾ, ਸ੍ਰੀਮਤੀ ਪਲਵਿੰਦਰ ਕੌਰ ਬਡਵਾਲ੍ਹ, ਸ੍ਰੀਮਤੀ ਬਲਵਿੰਦਰ ਕੌਰ ਬਾਲੀ, ਸ੍ਰੀ ਵਾਸਦੇਵ ਪ੍ਰਦੇਸੀ, ਸ੍ਰੀਮਤੀ ਸੁੱਖਵਿੰਦਰ ਕੌਰ ਸੁੱਖੀ, ਸ੍ਰੀ ਜਸਕਰਨ ਸਿੰਘ, ਸ੍ਰੀ ਸੁਰਜੀਤ ਸਿੰਘ, ਮੈਡਮ ਬੰਦਨਾ, ਮੈਡਮ ਸਰਬਜੀਤ ਕੌਰ,ਸ੍ਰੀ ਸਤਪਾਲ ਲੰਗੜੋਆ ਤੇ ਸ੍ਰੀ ਇੰਦਰਜੀਤ ਸਿੰਘ ਮੁਬਾਰਕਪੁਰ ਤੇ ਸ੍ਰੀ ਪ੍ਰਭਾਤ ਹਾਜਰ ਸਨ। ਮੈਨੇਜਮੈਂਟ, ਪ੍ਰਿੰਸੀਪਲ ਅਤੇ ਉਪਕਾਰ ਸੋਸਾਇਟੀ ਵਲੋਂ ਸ.ਬਰਜਿੰਦਰ ਸਿੰਘ ਹੁਸੈਨਪੁਰ (ਨਰੋਆ ਪੰਜਾਬ) ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੇ ਆਖਰ ਵਿੱਚ ਰਿਟਾ: ਪ੍ਰਿੰਸੀਪਲ ਹਰਵਿੰਦਰ ਸਿੰਘ ਨੇ ਮੁੱਖ ਮਹਿਮਾਨ, ਸਮਾਜ ਸੇਵਕਾਂ, ਸਟਾਫ ਮੈਂਬਰ ਸਾਹਿਬਾਨ ਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ।