27/03/2026
ਮਾਤਾ ਗੁਜਰ ਕੌਰ ਜੀ ਯਾਦਗਾਰੀ ਟਰੱਸਟ ਚੱਕ ਕਲਾਂ ਵੱਲੋ ਪਿੰਡ ਗੋਹੀਰ ਤੋਂ ਪਿੰਡ ਜੰਡਿਆਲਾ (ਤਹਿਸੀਲ ਨਕੋਦਰ) ਤੱਕ ਸੜਕ ‘ਤੇ ਵਾਰ-ਵਾਰ ਹੋ ਰਹੀਆਂ ਮਾਰੂ ਹਾਦਸਿਆਂ ਬਾਰੇ ਤੁਰੰਤ ਸ਼ਿਕਾਇਤ ਅਤੇ ਸਪੀਡ ਬ੍ਰੇਕਰ ਬਣਾਉਣ ਦੀ ਮੰਗ ਕੀਤੀ ਗਈ ਸੀ
ਅਸੀਂ ਪਿੰਡ ਵਾਸੀ ਅਤੇ ਇਲਾਕੇ ਦੇ ਨਿਵਾਸੀ ਮੌਜੂਦਾ ਸਰਕਾਰ Bhagwant Mannਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੜਕ ‘ਤੇ ਸਪੀਡ ਬ੍ਰੇਕਰ ਬਣਾਉਣ ਦਾ ਸਰਾਹਣਯੋਗ ਕੰਮ ਸ਼ੁਰੂ ਕੀਤਾ ਹੈ।
ਟਰੱਸਟ ਦੇ ਮੈਂਬਰ ਸ੍ਰੀ ਰਜਿੰਦਰ ਕੁਮਾਰ (ਬੋਬੀ) ਅਤੇ ਸ:ਤੀਰਥ ਸਿੰਘ (ਸਾਬਕਾ ਸਰਪੰਚ) ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਇਸ ਮੰਗ ਸੰਬੰਧੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮਹੱਤਵਪੂਰਨ ਯੋਗਦਾਨ ਦਿੱਤਾ।
ਧੰਨਵਾਦ : ਅਸੀਂ ਸਮੂਹ ਇਲਾਕਾ ਨਿਵਾਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਮੰਗ ਨੂੰ ਜਲਦੀ ਪੂਰਾ ਕੀਤਾ ਹੈ। ਤੁਹਾਡੇ ਇਸ ਕਦਮ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਅਤੇ ਸੜਕ ਸੁਰੱਖਿਆ ਵਿੱਚ ਵੀ ਮਹੱਤਵਪੂਰਨ ਸੁਧਾਰ ਆਵੇਗਾ।
ਤੁਹਾਡੇ ਇਸ ਲੋਕ-ਹਿਤਕਾਰੀ ਕਦਮ ਨਾਲ ਸਰਕਾਰ ਪ੍ਰਤੀ ਲੋਕਾਂ ਦਾ ਭਰੋਸਾ ਹੋਰ ਵੀ ਮਜ਼ਬੂਤ ਹੋਇਆ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਰਹੋਗੇ।