01/05/2026
"ਅੱਜ ਨਾਭਾ ਫੂਡ ਵੈਲਫੇਅਰ ਐਸੋਸੀਏਸ਼ਨ ਦੀ ਸਰਦਾਰ ਭੁਪਿੰਦਰ ਸਿੰਘ ਪ੍ਰਧਾਨਗੀ ਹੇਠ ਸੱਤ ਮੈਂਬਰੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਮਹੀਨੇ ਦੇ ਅੰਤ ਵਿੱਚ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਗਈ ਅਤੇ ਅਗਲੇ ਮਹੀਨੇ ਦੀ ਰੂਪ-ਰੇਖਾ ਉਲੀਕੀ ਗਈ। ਇਸ ਦੇ ਨਾਲ ਹੀ ਲੇਬਰ ਡੇਅ (ਮਜ਼ਦੂਰ ਦਿਵਸ) ਦੇ ਸਬੰਧ ਵਿੱਚ ਵੀ ਅਹਿਮ ਵਿਚਾਰਾਂ ਹੋਈਆਂ ਕਿ ਕਿਵੇਂ ਅਸੀਂ ਕਿਰਤੀਆਂ ਦੇ ਸਨਮਾਨ ਅਤੇ ਭਲਾਈ ਲਈ ਕੰਮ ਕਰ ਸਕਦੇ ਹਾਂ। ਮਿਹਨਤ ਅਤੇ ਸੇਵਾ ਹੀ ਸਾਡੀ ਪਛਾਣ ਹੈ!"