Govt. Ripudaman College NABHA

Govt. Ripudaman College NABHA Contact information, map and directions, contact form, opening hours, services, ratings, photos, videos and announcements from Govt. Ripudaman College NABHA, Community Organization, Nabha.

14/05/2026
Activity no3 slogan writing ਮਿਤੀ 23-4-26 ਨੂੰ ਸਰਕਾਰੀ ਰਿਪੂਦਮਨ ਕਾਲਜ ਨਾਭਾ ਵਿਖੇ ਪ੍ਰਿੰਸੀਪਲ ਸ੍ਰੀ ਸ਼ਾਮ ਸੁੰਦਰ ਜੀ ਦੀ ਅਗਵਾਈ ਹੇਠ ਇਕੋ...
14/05/2026

Activity no3 slogan writing ਮਿਤੀ 23-4-26 ਨੂੰ ਸਰਕਾਰੀ ਰਿਪੂਦਮਨ ਕਾਲਜ ਨਾਭਾ ਵਿਖੇ ਪ੍ਰਿੰਸੀਪਲ ਸ੍ਰੀ ਸ਼ਾਮ ਸੁੰਦਰ ਜੀ ਦੀ ਅਗਵਾਈ ਹੇਠ ਇਕੋ ਕਲੱਬ ਵੱਲੋਂ ਵਿਦਿਆਰਥੀਆਂ ਦੀ ਵਾਤਾਵਰਨ ਜਾਗਰੂਕਤਾ ਨਾਲ ਸੰਬੰਧਿਤ ਇੱਕ ਐਕਟੀਵਿਟੀ ਕਰਵਾਈ ਗਈ। ਇਸ ਐਕਟੀਵਿਟੀ ਦੌਰਾਨ ਵਿਦਿਆਰਥੀਆਂ ਤੋਂ ਵਾਤਾਵਰਣ ਜਾਗਰੂਕਤਾ ਨਾਲ ਸੰਬੰਧਿਤ ਸਲੋਗਨ ਲਿਖਵਾਏ ਗਏ। ਇਸ ਵਿੱਚ 15 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਸ਼੍ਰੀ ਸ਼ਾਮ ਸੁੰਦਰ ਜੀ ਵੱਲੋਂ ਇਸ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਦੌਰਾਨ ਪ੍ਰੋਫੈਸਰ ਸਵਰਨਜੀਤ ਕੌਰ, ਡਾਕਟਰ ਅਮਰਿੰਦਰ ,ਪ੍ਰੋਫੈਸਰ ਮੋਨੀਕਾ ਰਾਣੀ, ਪ੍ਰੋਫੈਸਰ ਤਰਨਦੀਪ ਕੌਰ , ਤਰਸੇਮ ਲਾਲ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਹੋਏ।

13/05/2026
ਮਿਤੀ 7/5/26 ਨੂੰ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਪ੍ਰਿੰਸੀਪਲ ਸ੍ਰੀ ਸ਼ਾਮ ਸੁੰਦਰ ਜੀ ਦੀ ਯੋਗ ਅਗਵਾਈ ਹੇਠ ਕਾਲਜ ਕੈਂਪਸ ਵਿੱਚ ਇਕੋ ਕਲੱਬ ਵੱਲ...
11/05/2026

ਮਿਤੀ 7/5/26 ਨੂੰ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਪ੍ਰਿੰਸੀਪਲ ਸ੍ਰੀ ਸ਼ਾਮ ਸੁੰਦਰ ਜੀ ਦੀ ਯੋਗ ਅਗਵਾਈ ਹੇਠ ਕਾਲਜ ਕੈਂਪਸ ਵਿੱਚ ਇਕੋ ਕਲੱਬ ਵੱਲੋਂ ਪੌਦੇ ਲਗਾਏ ਗਏ। ਪ੍ਰਿੰਸੀਪਲ ਸਾਹਿਬ ਵੱਲੋਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।ਪ੍ਰੋਫੈਸਰ ਸਵਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਵੱਧ ਰਹੀ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਕੋਸ਼ਿਸ਼ ਕੀਤੀ ਜਾ ਸਕੇ।ਇਸ ਮੌਕੇ ਤੇ ਪ੍ਰੋਫੈਸਰ ਅਮਰਿੰਦਰ ਸਿੰਘ, ਪ੍ਰੋਫੈਸਰ ਮੋਨਿਕਾ, ਪ੍ਰੋਫੈਸਰ ਜਸਮੇਰ ਅਤੇ ਵਿਦਿਆਰਥੀ ਸ਼ਾਮਿਲ ਸਨ ‌। ‎

ਅੱਜ ਮਿਤੀ 6-4-2026 ਨੂੰ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਜੀ ਦੀ ਯੋਗ ਅਗਵਾਈ ਹੇਠ Innovation Council ਅਤੇ HEIS...
07/04/2026

ਅੱਜ ਮਿਤੀ 6-4-2026 ਨੂੰ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਜੀ ਦੀ ਯੋਗ ਅਗਵਾਈ ਹੇਠ Innovation Council ਅਤੇ HEIS (Computer Department) ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਵਿਸ਼ਾ " Prompt Engineering & AI Communication" ਸੀ। ਇਸ ਸੈਮੀਨਾਰ ਲਈ ਸ਼੍ਰੀ ਹਰਮਨ ਸਿੰਘ ਅਤੇ ਸ੍ਰੀ ਅੰਮ੍ਰਿਤ ਸਿੰਘ ਜੀ ਨੂੰ Solitaire Infosys Pvt. Ltd. ਪਟਿਆਲਾ ਤੋਂ ਬੁਲਾਇਆ ਗਿਆ ਜਿਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ 'Artificial Intelligence' ਬਾਰੇ ਜਾਣਕਾਰੀ ਦੇਣਾ ਅਤੇ AI ਨਾਲ ਸਹੀ ਤਰੀਕੇ ਨਾਲ ਸੰਚਾਰ ਕਰਨਾ ਸਿਖਾਉਣਾ ਸੀ। ਵਿਦਿਆਰਥੀਆਂ ਨੇ AI ਨੂੰ effective input ਦੇ ਕੇ desired output ਲੈਣ ਦੀ ਕਲਾ ਸਿੱਖੀ । ਅੰਤ ਵਿੱਚ ਪ੍ਰਿੰਸੀਪਲ ਜੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਹ ਸੈਮੀਨਾਰ ਸਫਲਤਾ ਪੂਰਵਕ ਸੰਪੰਨ ਹੋਇਆ।

ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿੱਚ ਪ੍ਰਿੰਸੀਪਲ ਸ਼ਾਮ ਸੁੰਦਰ ਜੀ ਦੀ ਯੋਗ ਅਗਵਾਈ ਹੇਠ   ਰੈਡ ਰਿਬਨ ਕਲੱਬ ਵੱਲੋਂ ਮਿਤੀ 24-3-2026 ਨੂੰ ਵਿਸ਼ਵ ਟੀ ...
01/04/2026

ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿੱਚ ਪ੍ਰਿੰਸੀਪਲ ਸ਼ਾਮ ਸੁੰਦਰ ਜੀ ਦੀ ਯੋਗ ਅਗਵਾਈ ਹੇਠ ਰੈਡ ਰਿਬਨ ਕਲੱਬ ਵੱਲੋਂ ਮਿਤੀ 24-3-2026 ਨੂੰ ਵਿਸ਼ਵ ਟੀ ਬੀ ਦਿਵਸ ਦੇ ਮੌਕੇ ਤੇ ਟੀ ਬੀ ਵਿਸ਼ੇ ਉਤੇ ਪੋਸਟਰ ਮੇਕਿੰਗ ਅਤੇ ਲੈਕਚਰ ਕਰਵਾਇਆ ਗਿਆ। ਇਸ ਵਿੱਚ ਕਾਲਜ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਤੇ ਰੈਡ ਰਿਬਨ ਕਲੱਬ ਦੇ ਪ੍ਰੋਫੈਸਰ ਮਨਪ੍ਰੀਤ ਕੌਰ, ਅਤੇ ਪ੍ਰੋਫੈਸਰ ਸ਼ਿਲਪਾ ਰਾਜਪਾਲ ਹਾਜਰ ਸਨ।

ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿੱਚ ਪ੍ਰਿੰਸੀਪਲ ਸ਼ਾਮ ਸੁੰਦਰ ਜੀ ਦੀ ਯੋਗ ਅਗਵਾਈ ਹੇਠ   ਨਸ਼ਾ ਮੁਕਤ ਭਾਰਤ ਅਭਿਆਨ ਦੇ ਅਧੀਨ  ਵਿਦਿਆਰਥੀਆਂ ਨੂੰ ਜਾਗਰ...
01/04/2026

ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿੱਚ ਪ੍ਰਿੰਸੀਪਲ ਸ਼ਾਮ ਸੁੰਦਰ ਜੀ ਦੀ ਯੋਗ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਅਭਿਆਨ ਦੇ ਅਧੀਨ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਉਣ ਲਈ ਰੈਡ ਰਿਬਨ ਕਲੱਬ ਵਲੋਂ 20 ਮਾਰਚ 2026 ਨੂੰ ਰੈਲੀ ਅਤੇ 24 ਮਾਰਚ 2026 ਨੂੰ ਨਸ਼ਿਆ ਵਿਰੁੱਧ ਸਹੁੰ ਚੁਕਾਈ ਗਈ। ਇਸ ਵਿੱਚ ਕਾਲਜ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਤੇ ਰੈਡ ਰਿਬਨ ਕਲੱਬ ਦੇ ਪ੍ਰੋਫੈਸਰ ਮਨਪ੍ਰੀਤ ਕੌਰ, ਅਤੇ ਪ੍ਰੋਫੈਸਰ ਸ਼ਿਲਪਾ ਰਾਜਪਾਲ ਹਾਜਰ ਸਨ।

Address

Nabha
147201

Telephone

+919915122778

Website

Alerts

Be the first to know and let us send you an email when Govt. Ripudaman College NABHA posts news and promotions. Your email address will not be used for any other purpose, and you can unsubscribe at any time.

Contact The Organization

Send a message to Govt. Ripudaman College NABHA:

Share