ਸ਼ਹੀਦ ਮਾਤਾ ਗੁਰਦੇਵ ਕੌਰ ਜਲੂਰ

  • Home
  • India
  • Moonak
  • ਸ਼ਹੀਦ ਮਾਤਾ ਗੁਰਦੇਵ ਕੌਰ ਜਲੂਰ

ਸ਼ਹੀਦ ਮਾਤਾ ਗੁਰਦੇਵ ਕੌਰ ਜਲੂਰ ਲੋਕ ਸੰਘਰਸ਼

27/06/2024
24/06/2024

ਲੋਕ ਪੱਖੀ ਗਾਇਕ ਕੁਲਦੀਪ ਜਲੂਰ ਦੇ ਭੋਗ ਸਮਾਗਮ ਦੌਰਾਨ ਜਮਹੂਰੀ ਅਧਿਕਾਰ ਸਭਾ ਦੇ ਜਿਲਾ ਪ੍ਰਧਾਨ ਜਗਜੀਤ ਭੁਟਾਲ ਸਰਧਾਂਜਲੀ ਭੇਟ ਕਰਦੇ ਹੋਏ

12/06/2024
11/06/2024

ਜੋਬਨ ਰੁੱਤੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਲੋਕ ਪੱਖੀ ਗਾਇਕ ਕੁਲਦੀਪ ਜਲੂਰ, ਤੇਰਾ ਇਹ ਗਾਇਆ ਗੀਤ, ਰਹਿੰਦੀ ਦੁਨੀਆਂ ਤੱਕ ਲੋਕ ਮਨਾਂ ਤੇ ਗੂੰਜਦਾ ਰਹੇਗਾ।
ਤੇਰੀ ਸੋਚ ਹਮੇਸ਼ਾ ਅਮਰ ਰਹੇਗੀ।

ਸ਼ਹੀਦ ਮਾਤਾ ਗੁਰਦੇਵ ਕੌਰ ਸਰਧਾਂਜਲੀ ਸਮਾਗਮ ਕੇਮਟੀ  ਦੀ ਮੀਟਿੰਗ ਲਹਿਰਾਗਾਗਾ ਵਿਖੇ ਕੀਤੀ ਗਈ। ਜਿਸ ਵਿੱਚ ਫੈਸਲਾ ਕੀਤਾ ਗਿਆ, ਕਿ ਜ਼ਮੀਨੀ ਘੋਲ ਦੀ ਸ਼ਹ...
01/12/2023

ਸ਼ਹੀਦ ਮਾਤਾ ਗੁਰਦੇਵ ਕੌਰ ਸਰਧਾਂਜਲੀ ਸਮਾਗਮ ਕੇਮਟੀ ਦੀ ਮੀਟਿੰਗ ਲਹਿਰਾਗਾਗਾ ਵਿਖੇ ਕੀਤੀ ਗਈ। ਜਿਸ ਵਿੱਚ ਫੈਸਲਾ ਕੀਤਾ ਗਿਆ, ਕਿ ਜ਼ਮੀਨੀ ਘੋਲ ਦੀ ਸ਼ਹੀਦ ਮਾਤਾ ਗੁਰਦੇਵ ਕੌਰ ਦੀ *7* ਵੀ ਬਰਸੀ *30* ਦੰਸਬਰ *2023* ਨੂੰ ਪਿੰਡ ਜਲੂਰ ਵਿਖੇ ਮਨਾਈ ਜਾਵੇਗੀ । ਜਿਸ ਦੀਆ ਤਿਆਰੀਆ ਪੂਰੇ ਜ਼ੋਰ ਸੌਰ ਨਾਲ ਚੱਲ ਰਹੀਆਂ ਹਨ...... ✊

ਬੇਨਤੀ ਅਤੇ ਸੱਦਾ ਪੱਤਰ ਨਿਮਰਤਾ ਸਹਿਤ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ,ਕਿ ਜ਼ਮੀਨੀ ਘੋਲ ਸ਼ਹੀਦ ਮਾਤਾ ਗੁਰਦੇਵ ਕੌਰ ਦੀ #6 # ਵੀ ਬਰਸੀ  #25 # ਦ...
11/12/2022

ਬੇਨਤੀ ਅਤੇ ਸੱਦਾ ਪੱਤਰ

ਨਿਮਰਤਾ ਸਹਿਤ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ,
ਕਿ ਜ਼ਮੀਨੀ ਘੋਲ ਸ਼ਹੀਦ ਮਾਤਾ ਗੁਰਦੇਵ ਕੌਰ ਦੀ
#6 # ਵੀ ਬਰਸੀ #25 # ਦਸੰਬਰ #2022 # ਨੂੰ ਜਰੂਰ ਸਾਮਲ ਹੋਣਾ ਜੀ........

09/12/2022

ਸ਼ਹੀਦ ਮਾਤਾ ਗੁਰਦੇਵ ਕੌਰ ਨੂੰ ਸਮਰਪਿਤ...
Kamal deep jaloor ਦੀ ਲਿਖਤ...

ਸ਼ਹੀਦ ਮਾਤਾ ਗੁਰਦੇਵ ਕੌਰ ਸਰਧਾਂਜਲੀ ਸਮਾਗਮ ਕੇਮਟੀ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਲਹਿਰਾਗਾਗਾ ਵਿਖੇ ਕੀਤੀ ਗਈ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ,...
07/12/2022

ਸ਼ਹੀਦ ਮਾਤਾ ਗੁਰਦੇਵ ਕੌਰ ਸਰਧਾਂਜਲੀ ਸਮਾਗਮ ਕੇਮਟੀ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਲਹਿਰਾਗਾਗਾ ਵਿਖੇ ਕੀਤੀ ਗਈ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ, ਕਿ ਜ਼ਮੀਨੀ ਘੋਲ ਦੀ ਸ਼ਹੀਦ ਮਾਤਾ ਗੁਰਦੇਵ ਕੌਰ ਦੀ *6* ਵੀ ਬਰਸੀ *25* ਦੰਸਬਰ *2022* ਨੂੰ ਪਿੰਡ ਜਲੂਰ ਵਿਖੇ ਮਨਾਈ ਜਾਵੇਗੀ । ਜਿਸ ਦੀਆ ਤਿਆਰੀਆ ਪੂਰੇ ਜ਼ੋਰ ਸੌਰ ਨਾਲ ਚੱਲ ਰਹੀਆਂ ਹਨ..।

ਤੀਜੇ ਹਿੱਸੇ ਦੀ ਜ਼ਮੀਨੀ ਘੋਲ ਦੀ ਪਹਿਲੀ ਸ਼ਹੀਦ ਮਾਤਾ ਗੁਰਦੇਵ ਕੌਰ ਸ਼ਰਧਾਂਜਲੀ ਸਮਾਗਮ ਕਮੇਟੀ ਵਲੋਂ 2 ਜਨਵਰੀ ਨੂੰ ਜਲੂਰ ਵਿਖੇ ਪੰਜਵੀਂ ਬਰਸੀ ਦੋ ਮਿੰ...
03/01/2022

ਤੀਜੇ ਹਿੱਸੇ ਦੀ ਜ਼ਮੀਨੀ ਘੋਲ ਦੀ ਪਹਿਲੀ ਸ਼ਹੀਦ ਮਾਤਾ ਗੁਰਦੇਵ ਕੌਰ ਸ਼ਰਧਾਂਜਲੀ ਸਮਾਗਮ ਕਮੇਟੀ ਵਲੋਂ 2 ਜਨਵਰੀ ਨੂੰ ਜਲੂਰ ਵਿਖੇ ਪੰਜਵੀਂ ਬਰਸੀ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਦੀ ਯਾਦ ਵਿੱਚ ਬਣੀ ਸੂਹੀ ਲਾਟ ਤੇ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਜ਼ੋਰਦਾਰ ਆਕਾਸ਼ ਗੁੰਜਾਊ ਨਾਅਰਿਆਂ "ਸ਼ਹੀਦੋ ਥੋਡੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ" ਨਾਲ ਕੀਤੀ ਗਈ । ਸ਼ਰਧਾਂਜਲੀ ਸਮਾਰੋਹ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਪ੍ਰਧਾਨਗੀ ਮੰਡਲ ਬਣਾਇਆ ਗਿਆ ਜਿਸ ਵਿੱਚ ਧਰਮਪਾਲ ਨਮੋਲ , ਮਨਜੀਤ ਨਮੋਲ,ਦਰਸ਼ਨ ਟਾਹਲੀਆਂ , ਗੁਰਨਾਮ ਭੀਖੀ, ਹਰਭਗਵਾਨ ਗੁਰਨੇ, ਭੀਮ ਸਿੰਘ ਆਲਮਪੁਰ, ਹਰਭਗਵਾਨ ਭੀਖੀ, ਕਮਲਦੀਪ ਜਲੂਰ,ਲਖਵੀਰ ਲੌਂਗੋਵਾਲ ਸੁਸ਼ੋਬਿਤ ਸਨ । ਵੱਖ - ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਮਿਹਨਤਕਸ਼ ਲੋਕਾਂ ਜਨਤਕ, ਜਮਹੂਰੀ ਜਥੇਬੰਦੀਆਂ ਦੇ ਆਗੂ, ਪਰਿਵਾਰ, ਰਿਸ਼ਤੇਦਾਰਾਂ ਆਦਿ ਸਮੇਤ ਸ਼ਹੀਦ ਮਾਤਾ ਗੁਰਦੇਵ ਕੌਰ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਪਹੁੰਚੇ ਹੋਏ ਸਨ । ਖਚਾਖਚ ਭਰੇ ਪੰਡਾਲ ਚ ਪੀਪਲਜ਼ ਆਰਟ ਪਟਿਆਲਾ ਦੀ ਟੀਮ ਵੱਲੋਂ "ਇਹ ਜ਼ਮੀਨ ਸਾਡੀ ਹੈ" ਇਨਕਲਾਬੀ ਨਾਟਕ ਪੇਸ਼ ਕੀਤਾ ਗਿਆ । ਇਸ ਨਾਟਕ ਨੇ ਖੇਤ ਮਜ਼ਦੂਰਾਂ ਦਾ ਮਾਣ ਸਨਮਾਣ ਜ਼ਮੀਨ ਦੀ ਕਾਣੀ ਵੰਡ ਖ਼ਤਮ ਕੀਤੇ ਬਿਨਾਂ ਸੰਭਵ ਨਹੀਂ ਦਾ ਸੁਨੇਹਾ ਦਿੱਤਾ।ਇਸ ਉਪਰੰਤ ਸਮੁੱਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਪ੍ਰਧਾਨ ਸੰਜੀਵ ਮਿੰਟੂ ਨੇ ਕਿਹਾ ਕਿ ਤੀਜੇ ਹਿੱਸੇ ਦੀ ਪੰਚਾਇਤੀ ਜਮੀਨ ਦੇ ਬਣੇ ਕਾਨੂੰਨ ਤਹਿਤ ਤਿੱਖੇ ਘੋਲਾਂ ਰਾਹੀਂ ਲਈ ਸਾਂਝੇ ਤੌਰ ਤੇ ਜਮੀਨ ਪਿੰਡਾਂ ਦੇ ਘੜੰੰਮ ਚੋਧਰੀਆਂ ਨੂੰ ਰੋੜ ਵਾਂਗ ਰੜਕਦੀ ਹੈ ਕਿ ਇਹ ਜਮੀਨੀ ਘੋਲ ਅੱਗੇ ਨਾ ਵੱਧੇ ਮਜਦੂਰਾਂ ਅਤੇ ਮਿਹਨਤਕਸ਼ ਕਿਸਾਨਾਂ ਦਾ ਏਕਾ ਨਾ ਉਸਰੇ ਇਸ ਕਰਕੇ ਘੜੰੰਮ ਚੌਧਰੀ ਪੁਲਿਸ ਸਿਆਸੀ ਗੁੰਡਾਗਰਦੀ ਦੇ ਗਠਜੋੜ ਤਹਿਤ ਪਿੰਡ ਜਲੂਰ ਵਰਗੇ ਖੂਨੀ ਕਾਂਡ ਰਚਾਉਦੇ ਹਨ। ਮਾਤਾ ਗੁਰਦੇਵ ਕੌਰ ਜਮੀਨੀ ਘੋਲ ਦੀ ਪਹਿਲੀ ਸ਼ਹੀਦ ਹੈ । ਚੋਣਾਂ ਵੇਲੇ ਵੱਖੋ ਵੱਖ ਵੋਟ ਪਾਰਟੀਆਂ ਝੂਠੇ ਲਾਰੇ ਤੇ ਵਾਅਦੇ ਕਰਦੀਆਂ ਹਨ। ਕਾਂਗਰਸ ਪਾਰਟੀ ਵੱਲੋਂ ਦਲਿਤਾਂ ਵਿਚੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਮਹਿਜ਼ ਇੱਕ ਚੋਣ ਸਟੰਟ ਹੈ ਹੋਰ ਕੁਝ ਵੀ ਨਹੀਂ ਹੈ ।ਕਿਉਂਕਿ ਚਿਹਰੇ ਬਦਲਣ ਨਾਲ ਰਾਜ ਭਾਗ ਨਹੀਂ ਬਦਲਦੇ, ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੁੰਦੀਆਂ ਹਨ । ਲੋਕਾਂ ਦੀਆਂ ਸਮੱਸਿਆਵਾਂ ਦਾ ਇਕੋ ਇਕ ਹੱਲ ਸੰਘਰਸ ਦੇ ਰਾਹੀਂ ਜਥੇਬੰਦ ਹੋਕੇ ਹੀ ਕੀਤਾ ਜਾ ਸਕਦਾ ਹੈ, ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲੇ ਲਾਮਿਸਾਲ ਜੇਤੂ ਘੋਲ ਇਸ ਦੀ ਅਹਿਮ ਤੇ ਉੱਘੀ ਤਾਜ਼ਾ ਉਦਾਹਰਣ ਹੈ । ਸੰਦੀਪ ਕੌਰ ,ਦਰਸ਼ਨ ਟਾਹਲੀਆਂ , ਬਲਵੀਰ ਜਲੂਰ, ਹਰਭਗਵਾਨ ਭੀਖੀ,ਪ੍ਰਗਟ ਸਿੰਘ ਕਾਲਾਝਾੜ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸ਼ਹੀਦ ਮਾਤਾ ਗੁਰਦੇਵ ਦੀ ਪੰਜਵੀਂ ਬਰਸੀ ਕਿਸਾਨ ਮਜ਼ਦੂਰ ਏਕਤਾ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ "ਜ਼ਮੀਨ ਹੱਦਬੰਦੀ ਕਾਨੂੰਨ" ਲਾਗੂ ਕਰਨ ਦਾ ਸੁਨੇਹਾ ਦਿੱਤਾ । ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ਼ਹੀਦ ਮਾਤਾ ਗੁਰਦੇਵ ਕੌਰ ਸ਼ਰਧਾਂਜਲੀ ਸਮਾਗਮ ਕਮੇਟੀ ਦੇ ਕਨਵੀਨਰ ਬਲਵਿੰਦਰ ਜਲੂਰ ਨੇ ਬਾਖੂਬੀ ਨਿਭਾਈ । ਬੱਚਿਆਂ ਵੱਲੋਂ ਦੋ ਕੋਰੀਓਗ੍ਰਾਫੀ ਪੇਸ਼ ਕੀਤੀਆਂ ਗਈਆਂ । ਇਨਕਲਾਬੀ ਗੀਤ ਕੁਲਦੀਪ ਜਲੂਰ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਟੀਮ ,ਹਮੀਰ ਅੜਕਵਾਸ ਆਦਿ ਨੇ ਪੇਸ਼ ਕੀਤੇ। ਸ਼ਰਧਾਂਜਲੀ ਸਮਾਰੋਹ ਚ ਸਨਮਾਨ ਚਿੰਨ੍ਹ ਪਿੰਡ ਮੌਜ਼ੋ ਕਲਾਂ (ਭੀਖੀ) ਦੀ ਸਰਪੰਚ ਰਾਜਦੀਪ ਕੌਰ, ਜਗਜੀਤ ਸਿੰਘ ਕੌਹਰੀਆਂ,ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ ਭੇਂਟ ਕੀਤੇ ਗਏ । ਸ਼ਰਧਾਂਜਲੀ ਸਮਾਰੋਹ ਸਫਲਤਾਪੂਰਵਕ ਨੇਪਰੇ ਹੋ ਚਡ਼੍ਹਿਆ।

ਜਾਰੀ ਕਰਤਾ:- ਬਲਵਿੰਦਰ ਜਲੂਰ

Address

Jaloor
Moonak
148033

Telephone

+919463167850

Website

Alerts

Be the first to know and let us send you an email when ਸ਼ਹੀਦ ਮਾਤਾ ਗੁਰਦੇਵ ਕੌਰ ਜਲੂਰ posts news and promotions. Your email address will not be used for any other purpose, and you can unsubscribe at any time.

Share