Panjabi Hindu Group - Hindu Welfare Board

Panjabi Hindu Group - Hindu Welfare Board Working for Punjabi Hindus

13/04/2026

ਕਿ ਪੰਜਾਬ ਵਿਧਾਨਸਭਾ ਵਿੱਚ ਇੱਕ ਵੀ ਵਿਧਾਇਕ ਅਜਿਹਾ ਨਹੀਂ ਜੋ ਪ੍ਰਾਨ ਪ੍ਰਤਿਸ਼ਠਿਤ ਮੂਰਤੀ ਅਤੇ ਗਊਮਾਤਾ ਨੂੰ ਜਾਗਦੀ ਜੋਤ ਮੰਨਦਾ ਹੋਵੇ ???

11/04/2026
ਪੰਜਾਬੀ ਹਿੰਦੂ ਗਰੁੱਪ ਨਾਲ ਜੁੜੀ ਜਰੂਰੀ ਸੂਚਨਾ
07/04/2026

ਪੰਜਾਬੀ ਹਿੰਦੂ ਗਰੁੱਪ ਨਾਲ ਜੁੜੀ ਜਰੂਰੀ ਸੂਚਨਾ

*🔴 ਜਰੂਰੀ ਸੂਚਨਾ 🔴*

ਅੱਜ ਪੰਜਾਬੀ ਹਿੰਦੂ ਗਰੁੱਪ ਪੰਜਾਬ ਦੀ ਹੋਈ ਮੀਟਿੰਗ ਵਿੱਚ ਇਹ ਮਹੱਤਵਪੂਰਨ ਫੈਸਲਾ ਕੀਤਾ ਗਿਆ ਕਿ ਪੰਜਾਬੀ ਹਿੰਦੂਆਂ ਨਾਲ ਸੰਬੰਧਿਤ ਸਾਰੇ ਪ੍ਰਮੁੱਖ ਮੁੱਦਿਆਂ ਨੂੰ ਲੈ ਕੇ ਪੰਜਾਬੀ ਹਿੰਦੂ ਗਰੁੱਪ ਵੱਲੋਂ ਪੂਰੇ ਪੰਜਾਬ ਵਿੱਚ ਮਾਣਯੋਗ ਮੁਖ ਮੰਤਰੀ ਪੰਜਾਬ ਦੇ ਨਾਮ ਮੰਗ-ਪੱਤਰ ਦਿੱਤੇ ਜਾਣਗੇ।

*ਸਾਡੀਆਂ ਮੁੱਖ ਮੰਗਾਂ ਹੇਠ ਲਿਖੀਆਂ ਹਨ :*

1️⃣ ਅੱਤਵਾਦ ਪੀੜਤ ਪੰਜਾਬੀ ਹਿੰਦੂਆਂ ਨੂੰ 1984 ਦੇ ਦੰਗਾ ਪੀੜਤਾਂ ਦੀ ਤਰਜ਼ ‘ਤੇ ਮੁਆਵਜ਼ਾ ਅਤੇ ਇਨਸਾਫ ਦਿੱਤਾ ਜਾਵੇ।
2️⃣ ਅੱਤਵਾਦ ਪੀੜਤਾਂ ਅਤੇ ਅੱਤਵਾਦ ਨਾਲ ਸੰਬੰਧਿਤ ਦੋਸ਼ੀਆਂ ਦੀ ਮੌਜੂਦਾ ਸਥਿਤੀ ਬਾਰੇ ਸਟੇਟਸ ਰਿਪੋਰਟ ਤਿਆਰ ਕਰਕੇ ਕਮਿਸ਼ਨ/ਆਯੋਗ ਬਣਾਇਆ ਜਾਵੇ ਅਤੇ ਜਾਂਚ ਕਰਵਾਈ ਜਾਵੇ।
3️⃣ ਪੰਜਾਬ ਵਿੱਚ ਰਹਿੰਦੇ ਘੱਟ ਗਿਣਤੀ ਹਿੰਦੂ ਸਮਾਜ ਨੂੰ ਪੰਜਾਬ ਰਾਜ ਵਿੱਚ ਮਾਈਨਾਰਟੀ ਦਾ ਦਰਜਾ ਦਿੱਤਾ ਜਾਵੇ।
4️⃣ ਪੰਜਾਬੀ ਹਿੰਦੂ ਗਰੁੱਪ ਵੱਲੋਂ ਪਹਿਲਾਂ ਪ੍ਰਸਤਾਵਿਤ ਹਿੰਦੂ ਮੰਦਰ ਐਕਟ ਨੂੰ ਲਾਗੂ ਕਰਕੇ, SGPC ਦੀ ਤਰ੍ਹਾਂ ਬਿਨਾਂ ਸਰਕਾਰੀ ਦਖਲ ਦੇ ਪੰਜਾਬੀ ਹਿੰਦੂ ਸਮਾਜ ਨੂੰ ਆਪਣੇ ਮੱਠ-ਮੰਦਰਾਂ ਦੇ ਪ੍ਰਬੰਧ ਦਾ ਅਧਿਕਾਰ ਦਿੱਤਾ ਜਾਵੇ।
5️⃣ ਪੰਜਾਬੀ ਭਾਸ਼ਾ ਦੀ ਪੁਰਾਤਨ ਅਤੇ ਅਸਲ ਲਿੱਪੀ *ਲੰਡਾ ਲਿੱਪੀ* ਨੂੰ ਪੰਜਾਬੀ ਦੀ ਅਧਿਕਾਰਤ ਲਿੱਪੀ ਵਜੋਂ ਮਾਨਤਾ ਦੇ ਕੇ ਉਸਦਾ ਸਨਮਾਨ ਯਕੀਨੀ ਬਣਾਇਆ ਜਾਵੇ।
6️⃣ ਪੰਜਾਬ ਦੇ ਮਹਾਨ ਯੋਧਾ ਰਾਜਾ ਪੋਰਸ ਦੀ ਬਹਾਦਰੀ ਨੂੰ ਸਨਮਾਨ ਦਿੰਦਿਆਂ ਉਨ੍ਹਾਂ ਦੀ ਯਾਦ ਅਤੇ ਮਰਯਾਦਾ ਨੂੰ ਸਰਕਾਰੀ ਪੱਧਰ ‘ਤੇ ਸਥਾਪਿਤ ਕੀਤਾ ਜਾਵੇ।

ਇਸ ਤੋਂ ਇਲਾਵਾ ਜੇਕਰ ਪੰਜਾਬੀ ਹਿੰਦੂ ਸਮਾਜ ਦੀ ਕੋਈ ਹੋਰ ਵਿਸ਼ੇਸ਼ ਮੰਗ ਸਾਹਮਣੇ ਆਉਂਦੀ ਹੈ ਤਾਂ ਉਸਨੂੰ ਵੀ ਮੰਗ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ।

*ਮੰਗ ਪੱਤਰ ਦੇਣ ਦੀ ਕਾਰਵਾਈ ਚਾਰ ਪੜਾਅ ਵਿੱਚ ਕੀਤੀ ਜਾਵੇਗੀ :*

✅ **ਪਹਿਲਾ ਪੜਾਅ:** ਪੰਜਾਬ ਦੀਆਂ ਕਰੀਬ 150 ਤਹਿਸੀਲਾਂ/ਸਬ-ਤਹਿਸੀਲਾਂ ਵਿੱਚ ਪੰਜਾਬੀ ਹਿੰਦੂ ਗਰੁੱਪ ਦੇ ਤਹਿਸੀਲ ਇੰਚਾਰਜਾਂ ਦੀ ਅਗਵਾਈ ਹੇਠ ਤਹਿਸੀਲਦਾਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ।

✅ **ਦੂਜਾ ਪੜਾਅ:** ਇੱਕ ਹਫ਼ਤੇ ਤੋਂ ਦੱਸ ਦਿਨ ਬਾਅਦ ਪੰਜਾਬ ਦੇ ਸਾਰੇ SDM ਦਫ਼ਤਰਾਂ ਵਿੱਚ ਸਬ-ਡਵੀਜ਼ਨ ਇੰਚਾਰਜਾਂ ਦੀ ਅਗਵਾਈ ਹੇਠ ਰਿਮਾਇੰਡਰ ਦਿੱਤੇ ਜਾਣਗੇ।

✅ **ਤੀਜਾ ਪੜਾਅ:** ਪੰਜਾਬ ਦੇ ਸਾਰੇ DC ਦਫ਼ਤਰਾਂ ਵਿੱਚ ਜ਼ਿਲ੍ਹਾ ਕਨਵੀਨਰਾਂ ਦੀ ਅਗਵਾਈ ਹੇਠ ਰਿਮਾਇੰਡਰ ਦਿੱਤੇ ਜਾਣਗੇ।

✅ **ਚੌਥਾ ਪੜਾਅ:** ਪੂਰੇ ਪੰਜਾਬ ਤੋਂ ਵੱਡਾ ਇਕੱਠ ਕਰਕੇ ਹਜ਼ਾਰਾਂ ਵਾਹਨਾਂ ‘ਤੇ ਭਗਵੇਂ ਝੰਡੇ ਲਗਾ ਕੇ ਵੱਡੇ ਕਾਫਲੇ ਸਮੇਤ ਚੰਡੀਗੜ੍ਹ ਵਿੱਚ “ਭਗਵਾ ਮਾਰਚ” ਕਰਦੇ ਹੋਏ ਮੁਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।

ਇਸ ਮੁਹਿੰਮ ਨਾਲ ਜੁੜਨ ਲਈ ਆਪਣਾ ਨਾਮ ਅਤੇ ਸਟੇਸ਼ਨ, ਹਿੰਦੂ ਵੈਲਫੇਅਰ ਬੋਰਡ ਦੇ ਆਫਿਸ਼ਲ WhatsApp ਨੰਬਰ *+91 76965 20613* ‘ਤੇ ਮੈਸੇਜ ਕਰੋ 🙏

*📢 ਨੋਟ: ਇਸ ਮੈਸੇਜ ਨੂੰ ਸ਼ੇਅਰ ਕਰਕੇ ਹਰ ਪੰਜਾਬੀ ਹਿੰਦੂ ਤੱਕ ਜ਼ਰੂਰ ਪਹੁੰਚਾਓ।*

ਹਰਿ ਓਮ 🙏

**ਮਹੰਤ ਸ਼੍ਰੀ ਰਵੀ ਕਾਂਤ ਮੁਨੀ ਜੀ ਮਹਾਰਾਜ**
President
Panjabi Hindu Group
(Hindu Welfare Board)
📞 94172-05601

05/03/2026

ਆਵਦਾ ਕਿਰਦਾਰ ਸੱਚਾ-ਸੁੱਚਾ ਰੱਖੋ ਕਿਉਂਕਿ ਤੁਹਾਡਾ ਕਿਰਦਾਰ ਹੀ ਦਸੱਦਾ ਐ ਕਿ ਤੁਸੀਂ ਅਸਲੀ ਤੇ ਨਸਲੀ ਹੋ ਜਾਂ ਫੇਰ ਮਿਲਾਵਟੀ ਹੋ

25/02/2026

ਘਟੋ ਘੱਟ ਪੰਜਾਬ ਦਾ DGP ਅਤੇ ਚੀਫ ਸੈਕਟਰੀ ਤਾਂ ਪੰਜਾਬੀ ਹੀ ਹੋਣਾ ਚਾਹੀਦੈ
ਕੋਈ ਸ਼ੱਕ ??

Address

Ragho Majra
Majra
147001

Alerts

Be the first to know and let us send you an email when Panjabi Hindu Group - Hindu Welfare Board posts news and promotions. Your email address will not be used for any other purpose, and you can unsubscribe at any time.

Contact The Organization

Send a message to Panjabi Hindu Group - Hindu Welfare Board:

Share