Khanna Rider club

Khanna Rider club cycling for motivation

13/07/2024

ਨੌਕਰੀ ਦਾ ਝਾਂਸਾ ਦੇ ਕੇ ਕਰੌੜਾਂ ਰੁਪਏ ਠੱਗਣ ਵਲੀ ਸਰਕਾਰੀ ਅਧਿਆਪਕਾ ਦੇ ਸਕੂਲ ਸਾਹਮਣੇ ਮਾਰਿਆ ਧਰਨਾ
ਸਿਖਿਆ ਵਿਭਾਗ ਕੁੰਭ ਕਰਨੀ ਨੀਂਦ ਤੋਂ ਜਾਗੇ -ਜਾਅਲੀ ਆਈ ਕਾਰਡ ਨੂੰ ਲੈ ਕੇ ਵਿਭਾਗ ਕਰੇ ਕਾਰਵਾਈ
———-/
ਖੰਨਾ,11ਜੁਲਾਈ -ਵਰਲਡ ਬੈਂਕ ਚ ਨੌਕਰੀ ਦਵਾਉਣ ਤੇ ਕੈਨੇਡਾ ਭੇਜਣ ਦੇ ਨਾਮ ਉੱਤੇ ਝਾਂਸਾ ਦੇ ਕੇ ਕਰੌੜਾਂ ਰੁਪਏ ਠੱਗਣ ਵਾਲੀ ਸਰਕਾਰੀ ਅਧਿਆਪਕਾ ਖਿਲਾਫ ਪੀੜਤਾਂ ਵਲੋ ਅੱਜ ਮਹਿਲਾ ਅਧਿਆਪਕਾ ਦੇ ਸਕੂਲ ਬਾਹਰਾ ਧਰਨਾ ਮਾਰਿਆ ਗਿਆ।ਧਰਨਾਕਾਰੀ ਮੰਗ ਕਰ ਰਹੇ ਸਨ ਕੇ ਸਿਖਿਆ ਵਿਭਾਗ ਸਰਕਾਰੀ ਅਧਿਆਪਕਾ ਖਿਲਾਫ ਜਾਅਲੀ ਆਈ ਕਾਰਡ ਬਣਾਏ ਜਾਣ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰੇ ।
ਧਰਨਾਕਾਰੀਆਂ ਨੇ ਹੱਥਾਂ ਚ ਤਖ਼ਤੀਆਂ ਚੁਕੀਆਂ ਹੋਈਆਂ ਸਨ।ਜਿੰਨਾ ਉਪਰ ਲਿਖਿਆ ਹੋਇਆ ਸੀ ਸਾਡਾ ਹੱਕ ਏਥੇ ਰੱਖ ,ਸੀਮਾ ਜੈਨ ਹਾਏ !ਹਾਏ!ਵਰਲਡ ਬੈਂਕ ਚ ਨੌਕਰੀ ਦਿਵਾਉਣ ਦੇ ਨਾਮ ਤੇ ਲਏ ਪੈਸੇ ਵਾਪਿਸ ਕਰੋ,ਸਾਡੀ ਖ਼ੂਨ ਪਸੀਨੇ ਦੇ ਕਮਾਈ ਵਾਪਿਸ ਦਿਓ ਆਦਿ।ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਦੀ ਵੀ ਅਪੀਲ ਕੀਤੀ ਗਈ ।ਕਿਸ਼ੋਰੀ ਲਾਲ ਜੇਠੀ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਖੰਨਾ ਬਾਹਰ ਧਰਨਾ ਦੇ ਰਹੇ ਪੀੜਤ ਗੌਰਵ ਸ਼ਰਮਾ ਅਤੇ ਮਾਡਰਨ ਬੇਕਰੀ ਦੇ ਮਾਲਕ ਵਰਿੰਦਰ ਕੁਮਾਰ ਨੇ ਦੱਸਿਆ ਕੇ ਸੀਮਾ ਜੈਨ ਉਸਦੇ ਪਤੀ ਮੁਹਿੰਦਰ ਜੈਨ ,ਜਵਾਈ ਸਾਹਿਲ ਸ਼ਰਮਾ ਅਤੇ ਉਸਦੀ ਪਤਨੀ ਖ਼ੁਸ਼ਬੂ ਵੱਲੋਂ ਉਹਨਾਂ ਨੂੰ ਵਰਲਡ ਬੈਂਕ ਚ ਨੌਕਰੀ ਦਿਵਾਉਣ ਅਤੇ ਵਿਦੇਸ਼ ਭੇਜਣ ਦੇ ਨਾਮ ਉੱਤੇ ਉਹਨਾਂ ਤੋ ਕਰੌੜਾਂ ਰੁਪਏ ਹੜੱਪ ਲਏ ਹਨ ।ਉਹਨਾਂ ਦੱਸਿਆ ਕੇ ਸੀਮਾ ਜੈਨ ਵੱਲੋਂ ਆਪਣੇ ਪੱਛਮੀ ਵਿਹਾਰ ਨਵੀਂ ਦਿੱਲੀ ਵਾਲੇ ਘਰ ਅਤੇ ਜੀਟੀਬੀ ਨਗਰ ਖੰਨਾ (ਨੇੜੇ ਗੌਰਮੈਂਟ ਸਕੂਲ )ਵਾਲੇ ਘਰ ਚ ਮੀਟਿੰਗਾਂ ਦੌਰਾਨ ਆਪਣਾ ਕੇਂਦਰੀ ਵਿਦਿਆਲਾ ਸੰਗਠਨ ਦਾ ਪ੍ਰਿੰਸੀਪਲ ਦਾ ਕਾਰਡ ਸਾਨੂੰ ਵਿਖਾਇਆ ਗਿਆ ।ਅਤੇ ਆਖਿਆ ਗਿਆ ਕੇ ਮੈਂ ਪ੍ਰਿੰਸੀਪਲ ਲੱਗ ਗਈ ਹਾਂ।ਜਿਸ ਕਰਕੇ ਸਾਨੂੰ ਸੀਮਾ ਜੈਨ ਉੱਤੇ ਵਿਸ਼ਵਾਸ਼ ਹੋ ਗਿਆ ਸੀ ।ਉਹਨਾਂ ਕਿਹਾ ਕੇ ਅੱਜ ਦੇ ਧਰਨੇ ਦਾ ਮੁੱਖ ਮਕਸਦ ਕੁੰਭਕਰਨੀ ਸੁੱਤੇ ਸਿਖਾਇਆ ਵਿਭਾਗ ਨੂੰ ਜਗਾਉਣਾ ਹੈ ਤਾ ਜੋ ਸੀਮਾ ਜੈਨ ਵਲੋ ਇਕ ਸਰਕਾਰੀ ਅਧਿਆਪਕ ਹੁੰਦੇ ਜੋ ਪ੍ਰਿੰਸੀਪਲ ਦਾ ਆਈ ਕਾਰਡ ਬਣਵਾਇਆ ਗਿਆ ,ਉਸ ਨੂੰ ਲੈ ਕੇ ਵਿਭਾਗ ਸੀਮਾ ਜੈਨ ਵਿਰੁਧ ਕਾਨੂੰਨੀ (420 ਦਾ ਮੁਕੱਦਮਾ)ਕਾਰਵਾਈ ਕਰੇ ।ਧਰਨਕਾਰੀਆਂ ਨੇ ਕਿਹਾ ਕੇ ਜੇਕਰ ਸਿਖਿਆ ਵਿਭਾਗ ਨੇ ਸਬੰਧਤ ਅਧਿਅਕਾ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾ ਉਹ ਪੰਜਾਬ ਦੇ ਸਿਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਮਾਰਨ ਲਈ ਮਜਬੂਰ ਹੋਣਗੇ ।ਇਸ ਮੌਕੇ ਸਕੂਲ ਪ੍ਰਿੰਸੀਪਲ ਰਾਜੇਸ਼ ਫੁਲ ਨਾ ਹੋਣ ਤੇ ਐਸਡੀਐਮ ਖੰਨਾ ਨੂੰ ਸਿਖਿਆ ਮੰਤਰੀ ਦੇ ਨਾਮ ਇਕ ਮੰਗ ਪੱਤਰ ਸੌਂਪਿਆ ਗਿਆ ।ਜਿਸ ਵਿਚ ਮੰਗ ਕੀਤੀ ਗਈ ਕੇ ਸੀਮਾ ਜੈਨ ਵਲੋਂ ਅਪਣਾ ਪ੍ਰਿੰਸੀਪਲ ਦਾ ਜੋ ਜਾਅਲੀ ਆਈ ਕਾਰਡ ਬਣਾਇਆ ਗਿਆ ਹੈ ਉਸ ਨੂੰ ਲੈ ਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।ਪ੍ਰਦਰਸ਼ਨ ਦੌਰਾਨ ਗੌਰਵ ਸ਼ਰਮਾ ਤੇ ਵਰਿੰਦਰ ਕੁਮਾਰ ਤੋ ਇਲਾਵਾ
ਮੋਡਰਨ ਬੇਕਰੀ ਦੇ ਮਾਲਕ ਜਗਦੀਸ਼ ਚੰਦ ,ਸਵਰਨ ਦਾਸ (ਬਾਵਾ ਹਕੀਮ)ਰਿਸ਼ੂ ,ਉਹਨਾਂ ਦੇ ਪਰਵਾਰਕ ਮੈਂਬਰ ਤੇ ਸ਼ਹਿਰਵਾਸੀ ਮਜੂਦ ਸਨ।

Happy Independence Day
15/08/2023

Happy Independence Day

01/06/2023

गरीबी इंसान को बेबस बना देती है
एक रिक्शा वाला बोला भैया कहा जाएंगे,
मैंने बोला कि कितना लोगे,रिक्शा वाला बोला 40 रुपया, मैंने कहा ठीक है, तभी वहां पर ई रिक्शा वाला आया बोला भैया हम 20 रुपया में पहुचा देंगे,
तभी रिक्शा वाला बोला भैया आप हमको ही 20 रुपया दे दीजियेगा हम पहुचा दे रहे है सुबह से कोई ग्राहक नहीं मिल रहा है, मेरे कलेजा हिल गया, रिक्शा पर मैं बैठ गया और चल दिया, दोपहर की गर्मी में 2km रिक्शा चलाने के बाद हमको मंजिल मिल गई ,उस रिक्शा वाला का मेहनत देखकर लगा कि उसका मजदूरी 20 रुपया बहुत कम ,मैंने 40 दिया, तब लगा कि गरीबी इंसान को कितना बेबस बना देती है ,
सभी लोगों से निवेदन है कभी कभी आप रिक्शा का भी सवारी कर लीजिए, आपका थोड़ा सा सहयोग एक परिवार का सहारा बन सकता है
Story of delhi city

Happy june
01/06/2023

Happy june

Century ride khanna to Ludhiana, Samrala then KhannaWe are back with full pace☀️Rider Vini MehtaRider Varun VijRider Arj...
28/05/2023

Century ride khanna to Ludhiana, Samrala then Khanna
We are back with full pace☀️
Rider Vini Mehta
Rider Varun Vij
Rider Arjun Verma
Rider Gaurav Sharma

Address

Khanna

Telephone

+919888565607

Website

Alerts

Be the first to know and let us send you an email when Khanna Rider club posts news and promotions. Your email address will not be used for any other purpose, and you can unsubscribe at any time.

Share