19/08/2023
Uttamfood At Bhainisahib Sonu Bhainisahib Thakur Dalip Singh ji di Pehel Thakur Dalip Singh Namdhari Sikhs England Parvinder Singh Namdhari Amritvela Di Gurbani 🙏🙏 Gurbani shabad Shabad Gurbani
ਗੁਰਬਾਣੀ ਅਤੇ ਜਿੰਦਗੀ ਵਿੱਚ ਪੱਪੇ ਦਾ ਮਹੱਤਵ ਮਹਾਨ - ਠਾਕੁਰ ਦਲੀਪ ਸਿੰਘ ਜੀ
https://m.facebook.com/story.php?story_fbid=691667159644296&id=100064030540471&sfnsn=wiwspwa&mibextid=RUbZ1f
Harpreet Singh Lehal ਪੱਪੇ’ ਅੱਖਰ ਦਾ ਪ੍ਰਤਾਪ: ਬੜਾ ਵਿਸ਼ਾਲ ਹੈ - ਠਾਕੁਰ ਦਲੀਪ ਸਿੰਘ ਜੀ
ਜਲੰਧਰ - ਪੰਜਾਬੀ ਦੀ ‘ਵਰਣਮਾਲਾ’ ਦੇ ਪੈਂਤੀ ਅੱਖਰਾਂ ਵਿੱਚੋਂ 26ਵਾਂ ਅੱਖਰ ‘ਪੱਪਾ’ ਹੈ। ਮਨੁੱਖ ਦਾ ਜੀਵਨ ‘ਪੱਪੇ’ ਅੱਖਰ ਦੇ ਚਾਰ ਚੁਫੇਰੇ ਹੀ ਘੁੰਮਦਾ ਹੈ ਜਾਂ ਇਉਂ ਕਹਿ ਲਵੋ ਕਿ ਮਨੁੱਖੀ ਜੀਵਨ ‘ਪੱਪੇ’ ਉੱਤੇ ਆਧਾਰਿਤ ਹੈ। ਅਸੀਂ ਸਾਰੀ ਜ਼ਿੰਦਗੀ ‘ਪੱਪੇ’ ਦੇ ਪਿੱਛੇ-ਪਿੱਛੇ ਭੱਜੇ ਫਿਰਦੇ ਹਾਂ। ‘ਪੱਪਾ’ ਹੈ ਤਾਂ ਸਭ ਕੁਝ ਹੈ, ਜੇਕਰ ‘ਪੱਪਾ’ ਨਹੀਂ ਤਾਂ ਕੁਝ ਵੀ ਨਹੀਂ।
ਇਸ ਲੇਖ ਵਿੱਚ ਅਸੀਂ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਮਨੁੱਖ ਨੂੰ ‘ਪੱਪਾ’ ਅੱਖਰ ਇਤਨਾ ਪਿਆਰਾ ਕਿਉਂ ਲੱਗਦਾ ਹੈ ਅਤੇ ਅਸਾਡਾ ਜੀਵਨ ‘ਪੱਪੇ’ ਉੱਤੇ ਆਧਾਰਿਤ ਕਿਉਂ ਹੈ। ਸਾਰੇ ਪਾਠਕ ਵੀ ਇਸ ਵਿਸ਼ੇ ਉੱਤੇ ਵਿਚਾਰ ਕਰੋ।
ਉੱਤਰ: ‘ਪੱਪੇ’ ਤੋਂ ਪ੍ਰਿਥਵੀ ਮਾਤਾ, ‘ਪੱਪੇ’ ਤੋਂ ਪਾਣੀ ਪਿਤਾ, ‘ਪੱਪੇ’ ਤੋਂ ਪਵਨ, ਅਤੇ ‘ਪੱਪੇ’ ਤੋਂ ਪਾਵਕ; ਐਸੇ ਤੱਤ ਹਨ ਜਿਨ੍ਹਾਂ ਤੋਂ ਅਸਾਡੇ ਸਰੀਰ ਦੇ ਰਚਨਾ ਹੋਈ ਹੈ। ‘ਪੱਪੇ’ ਤੋਂ ਹੀ ਪੈਦਾਇਸ਼ ਅਤੇ ‘ਪੱਪੇ’ ਤੋਂ ਹੀ ਪਾਲਣ ਪੋਸ਼ਣ ਹੁੰਦਾ ਹੈ। ‘ਪੱਪੇ’ ਤੋਂ ਹੀ ਪਰਿਵਾਰ: ਪਿਤਾ, ਪੁੱਤਰ, ਪੁੱਤਰੀ, ਪਤੀ, ਪਤਨੀ ਹੈ। ‘ਪੱਪਾ’ ਪਰਦੇਸੀ ‘ਪੱਪਾ’ ਪ੍ਰੀਤਮ ਨੂੰ ‘ਪੱਪਾ’ ‘ਪ੍ਰੇਮੀ/ ਪ੍ਰੇਮਿਕਾ ਵੱਲੋਂ, ‘ਪੱਪਾ’ ਪ੍ਰੇਮ-ਪੱਤਰ ਲਿਖ ਕੇ, ‘ਪੱਪਾ’ ਪ੍ਰੇਮ ਦਾ ‘ਪੱਪਾ’ ਪ੍ਰਗਟਾਵਾ ਕਰਕੇ, ਵਾਪਸ ਘਰ ‘ਪੱਪਾ’ ਪਰਤਣ ਲਈ ‘ਪੱਪਾ’ ਪ੍ਰੇਰਿਤ ਕੀਤਾ ਜਾਂਦਾ ਹੈ। ‘ਪੱਪੇ’ ਤੋਂ ਪੁੰਨ-ਪਾਪ, ‘ਪੱਪੇ’ ਤੋਂ ਪੁਰਸ਼, ਅਤੇ ‘ਪੱਪੇ’ ਤੋਂ ਹੀ ਪੁਰਸ਼ਾਰਥ ਹੈ। ‘ਪੱਪਾ’ ਪਦਾਰਥਾਂ ਤੋਂ ਹੀ ‘ਪੱਪਾ’ ਪੌਸ਼ਟਿਕ ‘ਪੱਪਾ’ ਪਕਵਾਨ ਬਣਦੇ ਹਨ; ਜਿਵੇਂ: ‘ਪੱਪਾ’ ਪ੍ਰਸ਼ਾਦ, ‘ਪੱਪਾ’ ਪਾਪੜ, ‘ਪੱਪਾ’ ਪਕੌੜੇ ਆਦਿ। ‘ਪੱਪਾ’ ਪੁਸਤਕਾਂ ਵੀ ‘ਪੱਪਾ’ ਪ੍ਰਕਾਸ਼ਕ ਦੁਆਰਾ ‘ਪੱਪਾ’ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ।
ਮਨੁੱਖ ‘ਪੱਪਾ’ ਪਰੰਪਰਾਵਾਦੀ, ‘ਪੱਪਾ’ ਪਾਖੰਡੀ ਹੈ। ਪਾਖੰਡ ਕਰਨ ਨਾਲ; ਭਾਵੇਂ ‘ਪੱਪਾ’ ਪ੍ਰਭੂ-ਪ੍ਰਾਪਤੀ ਨਹੀਂ ਹੋ ਸਕਦੀ। ‘ਪੱਪਾ’ ਪਰੰਤੂ, ਪਾਖੰਡ ਕੀਤੇ ਬਿਨਾਂ ਮਨੁੱਖੀ ਜੀਵਨ ਚੱਲਦਾ ਹੀ ਨਹੀਂ। ਇਸ ‘ਪੱਪਾ’ ਪਦਾਰਥਵਾਦੀ ਯੁੱਗ ਵਿੱਚ, ‘ਪੱਪਾ’ ਪ੍ਰਗਤੀਸ਼ੀਲ, ਸੁਖ ਪੂਰਵਕ ਜੀਵਨ ਜਿਉਣ ਲਈ: ਹੋਰ ਦੋ ‘ਪੱਪਿਆਂ’ ਦੀ ਬਹੁਤ ਵੱਡੀ ਲੋੜ ਹੈ: ਪੈਸਾ ਅਤੇ ਪਦਵੀ। ਇਹਨਾਂ ਦੋ ‘ਪੱਪਿਆਂ’ ਨਾਲ ਹੀ ‘ਪੱਪਾ’ ਪ੍ਰਸਿੱਧੀ, ‘ਪੱਪਾ’ ਪ੍ਰਗਤੀ ਅਤੇ ‘ਪੱਪਾ’ ਪ੍ਰਤਿਸ਼ਠਾ ਪ੍ਰਾਪਤ ਕੀਤੀ ਜਾ ਸਕਦੀ ਹੈ। ‘ਪੱਪਾ’ ਪਰਜਾਤੰਤਰ ਵਿੱਚ ‘ਪੱਪਾ’ ਪਰਜਾ ਦੇ ‘ਪੱਪਾ’ ਪ੍ਰਚੰਡ ਵੇਗ ਨਾਲ, ਮਨੁੱਖ ਨੂੰ ‘ਪੱਪਾ’ ਪਾਤਸ਼ਾਹੀ (‘ਪੱਪਾ’ ਪ੍ਰਧਾਨਮੰਤਰੀ) ਵੀ ਪ੍ਰਾਪਤ ਹੋ ਜਾਂਦੀ ਹੈ। ਜੇ ਇਹ ਦੋ ‘ਪੱਪੇ’ ਮਨੁੱਖ ਪਾਸ ਹੋਣ, ਭਾਵ: ਪੈਸਾ ਅਤੇ ਪਦਵੀ ਹੋਵੇ; ਤਾਂ ਹੀ ਕੋਈ ‘ਪੱਪਾ’ ਪਰਉਪਕਾਰ ਕਰ ਸਕਦਾ ਹੈ ਅਤੇ ‘ਪੱਪਾ’ ਪਰਿਵਰਤਨ ਲਿਆ ਸਕਦਾ ਹੈ।
ਸਮੱਸਿਆ ਇਹ ਹੈ ਕਿ ਪੈਸਾ ਅਤੇ ਪਦਵੀ, ਇਹ ਦੋਵੇਂ ‘ਪੱਪੇ’: ਪਾਪ ਵਾਲੇ ‘ਪੱਪੇ’ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੇ। ਪੈਸਾ ਅਤੇ ਪਦਵੀ ਬਿਨਾਂ ਮਨੁੱਖੀ ਜੀਵਨ ‘ਪੱਪਾ’ ਪੂਰਣ ਨਹੀਂ। ‘ਪੱਪੇ’ ਦੀਆਂ, ਇਹ ‘ਪੱਪਾ’ ਪਵਿੱਤਰ ਗੱਲਾਂ, ਸਾਨੂੰ ਕੋਈ ‘ਪੱਪਾ’ ਪਤੰਦਰ ਦੱਸਦਾ ਹੀ ਨਹੀਂ; ਕਿ ‘ਪੱਪਾ’ ਪਾਪ ਤੋਂ ਬਿਨਾਂ ਇਹ ਦੋਵੇਂ ‘ਪੱਪੇ’: (ਪੈਸਾ ਅਤੇ ਪਦਵੀ) ਪ੍ਰਾਪਤ ਨਹੀਂ ਹੋ ਸਕਦੇ। ਇਹ ਗੱਲ, ਜੀਵਨ ਦੀ ਅਟੱਲ ਸੱਚਾਈ ਹੈ, ਜੋ ਅੱਤ ਕੌੜੀ ਹੈ।
ਜੇ ਕਿਸੇ ਨੂੰ ਇਹ ਭੁਲੇਖਾ ਹੋਵੇ ਕਿ ਪਾਪ ਕੀਤੇ ਤੋਂ ਬਿਨਾਂ ਹੀ, ਕਿਸੇ ਨੂੰ ਪੈਸਾ ਜਾਂ ਪਦਵੀ ਪ੍ਰਾਪਤ ਹੋ ਗਈ ਹੈ; ਉਸ ਨੂੰ ਨਵੇਂ ਸਿਰਿਓਂ ਸੋਚਣ ਦੀ ਲੋੜ ਹੈ। ਕਿਉਂਕਿ, ਕਈ ਵਾਰ ਕਿਸੇ ਦਾ ਕੀਤਾ ਪਾਪ; ‘ਪੱਪਾ’ ਪ੍ਰਤੱਖ ਰੂਪ ਵਿੱਚ ਸਾਹਮਣੇ ਨਹੀਂ ਆਉਂਦਾ ਜਾਂ ਲੁਕੋ ਲਿਆ ਜਾਂਦਾ ਹੈ ਜਾਂ ਕੁਛ ਪਾਪ: ਸਮਾਜ ਪ੍ਰਵਾਨਿਤ ਹਨ, ਜਿਨ੍ਹਾਂ ਪਾਪਾਂ ਨੂੰ ਅਸੀਂ “ਪਾਪ” ਹੀ ਨਹੀਂ ‘ਪੱਪਾ’ ਪ੍ਰਵਾਨ ਕਰਦੇ। ਪਰੰਤੂ, ਉਹ “ਪਾਪ” ਹਨ ਤਾਂ ਪਾਪ ਹੀ। ਜਿਵੇਂ: ‘ਪੱਪਾ’ ਪਸ਼ੂਆਂ ਨੂੰ ਨੱਥ ਪਾ ਕੇ ਅਤੇ ਸਾਰੀ ਉਮਰ ਕੁੱਟ-ਕੁੱਟ ਕੇ, ਉਹਨਾਂ ਤੋਂ ਕੰਮ ਲੈਣਾ।
ਵੈਸੇ ਤਾਂ ਪੈਸਾ ਅਤੇ ਪਦਵੀ ਵਾਲੇ ਨੂੰ, ਬਿਨਾਂ “ਪਾਪ” ਕੀਤੇ ਹੀ, ਇਹ ਦੋਵੇਂ ਵਸਤੂਆਂ ਪ੍ਰਾਪਤ ਨਹੀਂ ਹੁੰਦੀਆਂ। ਪਰ, ਕਦੇ-ਕਦੇ ਗਲਤੀ ਨੂੰ ਭੁਲੇਖਾ ਲੱਗ ਜਾਂਦਾ ਹੈ, ਉਦੋਂ ਪਾਪ ਕੀਤੇ ਤੋਂ ਬਿਨਾਂ ਵੀ ਪਦਵੀ ਅਤੇ ਪੈਸਾ: ਦੋਵੇਂ ਪ੍ਰਾਪਤ ਹੋ ਜਾਂਦੀਆਂ ਹਨ। ਜਿਵੇਂ: ਕਿਸੇ ਨੂੰ ਕੋਈ ਸੰਸਥਾ ਕਿਸੇ ਪਦਵੀ ਉੱਤੇ ਬਿਠਾ ਦੇਵੇ। ‘ਪੱਪਾ’ ਪ੍ਰਮਾਣ ਸਰੂਪ: ਸ. ਮਨਮੋਹਨ ਸਿੰਘ ਨੂੰ ਕਾਂਗਰਸ ਨੇ ‘ਪੱਪਾ’ ਪ੍ਰਧਾਨ ਮੰਤਰੀ ਦੀ ਪਦਵੀ ਉੱਤੇ ਬਿਠਾ ਦਿੱਤਾ ਸੀ। ਜਾਂ, ਕਿਸੇ ਨੂੰ ਬਹੁਤ ਸਾਰਾ ਧਨ, ਉਸ ਦੇ ਘਰ ਜਾਂ ‘ਪੱਪਾ’ ਪੈਲੀ ਵਿੱਚੋਂ, ‘ਪੱਪਾ’ ਪੁੱਟਿਆਂ ਲੱਭ ਜਾਵੇ। ਕਿਸੇ ਨੂੰ ‘ਪੱਪਾ’ ਪਿਤਾ-ਪੁਰਖੀ ਪੈਸਾ ਜਾਂ ਰਾਜ-ਭਾਗ; ਬਿਨਾਂ ਪਾਪ ਕੀਤੇ ਪ੍ਰਾਪਤ ਹੋ ਗਏ ਹੋਣ। ਪਰੰਤੂ, ਉਸ ਦੇ ਪਿਤਾ ਜਾਂ ਦਾਦੇ ਨੇ ਤਾਂ ਕੋਈ ‘ਪਾਪ’ ਕੀਤਾ ਹੀ ਹੋਵੇਗਾ; ਤਾਂ ਹੀ ਉਹਨਾਂ ਨੂੰ ਪੈਸਾ, ਪਦਵੀਆਂ ਪ੍ਰਾਪਤ ਹੋਈਆਂ ਅਤੇ ਉਹਨਾਂ ਤੋਂ ਅੱਗੇ ਪੁੱਤਰ ਨੂੰ ਆ ਗਈਆਂ। ‘ਪੱਪਾ’ ਪਾਪ ਕੀਤੇ ਬਿਨਾਂ, ਦੋਵੇਂ ‘ਪੱਪੇ’: ਪੈਸਾ ਅਤੇ ਪਦਵੀ ਪ੍ਰਾਪਤ ਹੋਣਾ ਅਸੰਭਵ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਵੀ ਲਿਖਿਆ ਹੈ 'ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ' (ਪੰਨਾ 417)।