21/02/2026
ਅੱਜ ਡੀਸੀਬੀ ਬੈਂਕ ਫਿਰੋਜ਼ਪੁਰ ਨੂੰ 12 ਸਾਲ ਹੋ ਚੁੱਕੇ ਹਨ ਇਸੇ ਖੁਸ਼ੀ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਰਖਵਾਇਆ ਗਿਆ ਸੀ। ਭੋਗ ਪੈਣ ਉਪਰੰਤ ਬੈਂਕ ਦੇ ਅਧਿਕਾਰੀਆਂ ਵੱਲੋਂ ਸ੍ਰੀਮਤੀ ਅਵਿਨਾਸ਼ ਸ਼ਰਮਾ ਪਤਨੀ ਪੀ ਡੀ ਸ਼ਰਮਾ ਅਤੇ ਸੀਨੀਅਰ ਸਿਟੀਜਨ ਕੌਂਸਲ ਦੀ ਕਾਰਜਕਾਰਨੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸੀ। ਅੱਜ ਦੇ ਮੁੱਖ ਮਹਿਮਾਨ ਸ਼੍ਰੀਮਤੀ ਅਵਿਨਾਸ਼ ਸ਼ਰਮਾ ਵੱਲੋਂ ਰਿਬਨ ਕੱਟ ਕੇ ਬੈਂਕ ਦੇ ਅੱਜ ਦੇ ਕੰਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਤੇ ਜੋਨਲ ਮੈਨੇਜਰ ਸ੍ਰੀ ਅਮਨ ਧਵਨ , ਪਰ ਬਰਾਂਚ ਮੈਨੇਜਰ ਸ੍ਰੀ ਮੁਨੀਸ਼ ਜੀ ਅਤੇ ਸਮੂਹ ਸਟਾਫ ਸਵਾਗਤ ਕਰਦੇ ਹੋਏ ਬੈਂਕ ਦੀ ਸ਼ੁਰੂਆਤ ਕੀਤੀ।